ਤਾਜਾ ਖ਼ਬਰਾਂ


ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ਵਾਰ ਇਕੱਠੇ ਹੋ ਕੇ ਚੋਣ ਲੜਨਗੇ
. . .  1 minute ago
ਚੰਡੀਗੜ੍ਹ ,19 ਅਪ੍ਰੈਲ - (ਸੁਰਿੰਦਰਪਾਲ ) - ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ...
ਲੁਧਿਆਣਾ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ਤੋਂ ਇਲਾਵਾ ਸਾਰੇ ਵਿਦਿਅਕ ਅਦਾਰੇ ਬੰਦ
. . .  15 minutes ago
ਲੁਧਿਆਣਾ,19 ਅਪ੍ਰੈਲ - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ...
ਨਗਰ ਕੌਂਸਲ ਮਜੀਠਾ ਦੇ ਸਲਵੰਤ ਸਿੰਘ ਸੇਠ ਪ੍ਰਧਾਨ, ਪ੍ਰਿੰਸ ਨਈਅਰ ਤੇ ਮਨਜੀਤ ਕੌਰ ਉਪ ਪ੍ਰਧਾਨ ਨਿਯੁਕਤ
. . .  26 minutes ago
ਮਜੀਠਾ, 19 ਅਪ੍ਰੈਲ (ਜਗਤਾਰ ਸਿੰਘ ਸਹਿਮੀ) ਅੱਜ ਐੱਸ.ਡੀ.ਐਮ ਮਜੀਠਾ ਅਲਕਾ ਕਾਲੀਆ ਵਲੋਂ ਨਗਰ ਕੌਂਸਲ ਮਜੀਠਾ ਦੇ ਅਕਾਲੀ ਦਲ ਨਾਲ ਸਬੰਧਿਤ...
ਕਾਂਗੜਾ 'ਚ ਮਿਲੀ ਇਕ ਵਿਅਕਤੀ ਦੀ ਲਾਸ਼
. . .  40 minutes ago
ਡਮਟਾਲ,19 ਅਪ੍ਰੈਲ (ਰਾਕੇਸ਼ ਕੁਮਾਰ) ਕਾਂਗੜਾ ਸ਼ਹਿਰ ਦੀ ਹਾਊਸਿੰਗ ਬੋਰਡ ਕਲੋਨੀ ਨੇੜੇ ਇਕ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲਣ...
ਪ੍ਰਧਾਨ ਮੰਤਰੀ ਬੌਰਿਸ ਜੋਹਨਸਨ ਦਾ ਭਾਰਤ ਦੌਰਾ ਰੱਦ
. . .  44 minutes ago
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਭਾਰਤ ਵਿਚ ਕੋਰੋਨਾ ਵਾਇਰਸ ਦੀ ਮੁੜ ਉੱਠੀ ਵੱਡੀ ਲਹਿਰ ਨੂੰ...
ਅਕਾਲੀ ਆਗੂਆਂ ਵਲੋਂ ਭਗਤਾਂ ਵਾਲਾ ਅਨਾਜ ਮੰਡੀ ਦਾ ਕੀਤਾ ਦੌਰਾ
. . .  56 minutes ago
ਅੰਮ੍ਰਿਤਸਰ,19 ਅਪ੍ਰੈਲ (ਹਰਮਿੰਦਰ ਸਿੰਘ ) ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ...
ਸੁਰ ਸਿੰਘ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
. . .  1 minute ago
ਸੁਰ ਸਿੰਘ, 19 ਅਪ੍ਰੈਲ (ਧਰਮਜੀਤ ਸਿੰਘ) - ਦਾਣਾ ਮੰਡੀ ਸੁਰ ਸਿੰਘ ਵਿਚ ਅੱਜ ਮਾਰਕੀਟ ਕਮੇਟੀ ਭਿੱਖੀਵਿੰਡ ਦੇ ਚੇਅਰਮੈਨ ਰਾਜਵੰਤ ਸਿੰਘ ਰਾਜ ਪਹੁੰਵਿੰਡ ਨੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਾਰਵਾਈ...
ਕਣਕ ਦੇ ਸੀਜ਼ਨ ਵਿਚ ਫੇਲ੍ਹ ਸਾਬਿਤ ਹੋਈ ਸਰਕਾਰ - ਬਰਜਿੰਦਰ ਸਿੰਘ ਮੱਖਣ ਬਰਾੜ
. . .  about 1 hour ago
ਮੋਗਾ 19 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਕਣਕ ਦੇ ਸੀਜ਼ਨ ਵਿਚ ਪੰਜਾਬ ਦੀ ਕੈਪਟਨ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋਈ ਹੈ ਅਤੇ ਇਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਦੀ ਮਾਰ ਝੱਲ ਰਿਹਾ ਹੈ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ...
ਦਿੱਲੀ ਮੋਰਚੇ ਤੋਂ ਪਿੰਡ ਪਰਤੇ ਕਿਸਾਨ ਦੀ ਮੌਤ
. . .  about 1 hour ago
ਬਰਨਾਲਾ, 19 ਅਪ੍ਰੈਲ (ਧਰਮਪਾਲ ਸਿੰਘ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਟਿਕਰੀ ਬਾਰਡਰ ’ਤੇ ਚੱਲ ਰਹੇ ਮੋਰਚੇ ਵਿਚ ਗਏ ਕਿਸਾਨ...
ਪ੍ਰਬੰਧਾਂ ਦੀ ਘਾਟ ਕਾਰਨ ਮੰਡੀਆਂ ਵਿਚ ਫ਼ਸਲ ਸਮੇਤ ਰੁਲ ਰਹੇ ਕਿਸਾਨ - ਨਿੱਝਰ, ਮੱਲ
. . .  about 1 hour ago
ਲਾਂਬੜਾ, 19 ਅਪ੍ਰੈਲ (ਪਰਮੀਤ ਗੁਪਤਾ) - ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਵਾਸਤੇ ਚੰਗੇ ਪ੍ਰਬੰਧ ਕਰਨ ਦੇ ਜੋ ਵੱਡੇ - ਵੱਡੇ ...
ਵਾਪਰਿਆ ਹਾਦਸਾ ਤਿੰਨ ਨੌਜਵਾਨਾਂ ਦੀ ਮੌਤ
. . .  about 1 hour ago
ਕਲਾਯਤ ( ਕੈਥਲ ) - 19 ਅਪ੍ਰੈਲ - ਕੈਥਲ ਜ਼ਿਲ੍ਹੇ ਦੇ ਕਸਬਾ ਕਲਾਯਤ ਵਿਚ 6 ਨੌਜਵਾਨਾਂ ਦਾ ਸਨਸ਼ਾਇਨ ਸਕੂਲ ਦੇ ਨੇੜੇ ਐਕਸੀਡੈਂਟ ਹੋ ਗਿਆ ਹੈ | ਇਸ ਘਟਨਾ ਵਿਚ ਤਿੰਨ ਨੌਜਵਾਨਾਂ...
ਨਗਰ ਕੌਂਸਲ ਖਰੜ ਚੋਣ ਪ੍ਰਕਿਰਿਆ ਦੌਰਾਨ ਹੋਈ ਭੰਨਤੋੜ
. . .  about 1 hour ago
ਖਰੜ,19 ਅਪ੍ਰੈਲ ( ਗੁਰਮੁੱਖ ਸਿੰਘ ਮਾਨ) - ਨਗਰ ਕੌਂਸਲ ਖਰੜ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਨੂੰ ਸਹੁੰ ਚੁਕਵਾਉਣ ਤੋਂ ਬਾਅਦ ਉਸ ਸਮੇਂ ਸਥਿਤੀ ਖ਼ਰਾਬ ਹੋ ਗਈ ਜਦੋਂ ਮੀਟਿੰਗ ਹਾਲ ਵਿਚ ਕਾਂਗਰਸ ਤੇ ਅਕਾਲੀ ਦਲ ਤੇ...
ਜਗਜੀਤ ਸਿੰਘ ਨੋਨੀ ਨਗਰ ਪੰਚਾਇਤ ਲੋਹੀਆਂ ਖਾਸ ਦੇ ਪ੍ਰਧਾਨ ਨਿਯੁਕਤ
. . .  about 2 hours ago
ਲੋਹੀਆਂ ਖਾਸ, 19 ਅਪ੍ਰੈਲ (ਬਲਵਿੰਦਰ ਸਿੰਘ ਵਿਕੀ) - ਨਗਰ ਪੰਚਾਇਤ ਲੋਹੀਆਂ ਖਾਸ ਦੀ ਪ੍ਰਧਾਨਗੀ ਪਦ ਲਈ ਹੋਈ ਚੋਣ ਦੌਰਾਨ ਕਾਂਗਰਸ ਪਾਰਟੀ ਨਾਲ ਸਬੰਧਿਤ ਜਗਜੀਤ ਸਿੰਘ ਨੋਨੀ ਨੂੰ ਪ੍ਰਧਾਨ...
ਆਮ ਆਦਮੀ ਪਾਰਟੀ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ
. . .  about 2 hours ago
ਚੰਡੀਗੜ੍ਹ ,19 ਅਪ੍ਰੈਲ( ਗੁਰਿੰਦਰ ) - ਆਮ ਆਦਮੀ ਪਾਰਟੀ ਪੰਜਾਬ ਵਲੋਂ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ
ਡੀ.ਆਰ. ਸਹਿਕਾਰੀ ਸਭਾਵਾਂ ਨੇ ਸਹਿਕਾਰੀ ਸਭਾ ਠੱਠੀ ਭਾਈ ਵਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬੰਦ ਕਰਨ ਦਾ ਲਿਆ ਗੰਭੀਰ ਨੋਟਿਸ
. . .  about 2 hours ago
ਠੱਠੀ ਭਾਈ, 19 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਠੱਠੀ ਭਾਈ ਅਤੇ ਪਿੰਡ ਮੌੜ ਨੌਂ ਅਬਾਦ ਦੋਹਾਂ ਪਿੰਡਾਂ ਦੀ ਸਾਂਝੀ ਦੀ ਠੱਠੀ ਭਾਈ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਵਲੋਂ ਕਿਸਾਨਾਂ ...
ਬਾਰਦਾਨੇ ਦੀ ਕਮੀ ਨੂੰ ਲੈ ਕੇ ਸਾਬਕਾ ਮੰਤਰੀ ਸੇਖੋਂ ਦਾ ਕੈਪਟਨ ਸਰਕਾਰ 'ਤੇ ਫੇਲ੍ਹ ਹੋਣ ਦਾ ਦੋਸ਼
. . .  about 2 hours ago
ਲਖੋ ਕੇ ਬਹਿਰਾਮ, 19 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ ) - ਕਣਕ ਦੀ ਖ਼ਰੀਦ ਲਈ ਬਾਰਦਾਨੇ ਦੀ ਕਮੀ ਕਾਰਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਅਕਾਲੀ ਦਲ ਦੇ...
ਰਾਜਧਾਨੀ ਦਿੱਲੀ ਵਿਚ ਸੱਤ ਦਿਨਾਂ ਦੀ ਤਾਲਾਬੰਦੀ
. . .  about 3 hours ago
ਨਵੀਂ ਦਿੱਲੀ, 19 ਅਪ੍ਰੈਲ - ਰਾਜਧਾਨੀ ਦਿੱਲੀ ਵਿਚ ਸੱਤ ਦਿਨਾਂ ਦੀ ਤਾਲਾਬੰਦੀ , ਅੱਜ ਸੋਮਵਾਰ ਤੋਂ ਅਗਲੇ ਸੋਮਵਾਰ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਗਿਆ...
ਕੋਹਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਦਿੱਲੀ ਧਰਨੇ ਲਈ ਰਵਾਨਾ
. . .  about 3 hours ago
ਚੋਗਾਵਾ, 19 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਬਲਾਕ ਚੋਗਾਵਾ ਦੇ ਪ੍ਰਧਾਨ ਹਰਵੰਤ ਸਿੰਘ ਅੋਲਖ, ਨੰਬਰਦਾਰ ਸੁਰਜੀਤ ਸਿੰਘ, ਬਲਵਿੰਦਰ ਸਿੰਘ ਅੋਲਖ, ਤਰਲੋਕ ਸਿੰਘ, ਸਤਨਾਮ ਸਿੰਘ ਦੀ ਅਗਵਾਈ ਹੇਠ ਅੱਜ...
ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ
. . .  about 3 hours ago
ਮੁੰਬਈ , 19 ਅਪ੍ਰੈਲ - ਮਹਾਰਾਸ਼ਟਰ ਦੇ ਮੁੰਬਈ ਡਿਵੀਜ਼ਨ ਦੀ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਵੇਖ ਹਰੇਕ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਏਗੀ ਤੇ ਇਕ ਪਲ ਲਈ ਮੂੰਹ 'ਚੋਂ ਇਹ ਜ਼ਰੂਰ ਨਿਕਲੇਗਾ ਜਾ...
ਬਲਾਕ ਅਮਲੋਹ ਦੇ ਪਿੰਡ ਟਿੱਬੀ ਵਿਖੇ ਹੋਇਆ ਜ਼ਬਰਦਸਤ ਧਮਾਕਾ
. . .  about 3 hours ago
ਅਮਲੋਹ, 19 ਅਪ੍ਰੈਲ (ਰਿਸ਼ੂ ਗੋਇਲ) - ਬਲਾਕ ਅਮਲੋਹ ਦੇ ਅਧੀਨ ਆਉਂਦੇ ਪਿੰਡ ਟਿੱਬੀ ਵਿਖੇ ਅੱਜ ਸਵੇਰੇ 6 ਵਜੇ ਇਕ ਪਟਾਕਿਆਂ ਨਾਲ਼ ਭਰੀ ਰਿਕਸ਼ਾ ਰੇਹੜੀ ਵਿਚ ਜ਼ਬਰਦਸਤ ...
ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ ਵਿਚ ਦਿਹਾਂਤ
. . .  about 4 hours ago
ਬੰਗਲੁਰੂ, 19 ਅਪ੍ਰੈਲ - ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ...
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਆਏ ਕੋਰੋਨਾ ਪਾਜ਼ੀਟਿਵ
. . .  about 5 hours ago
ਲੁਧਿਆਣਾ, 19 ਅਪ੍ਰੈਲ (ਪਰਮਿੰਦਰ ਅਹੂਜਾ,ਰੁਪੇਸ਼ ਕੁਮਾਰ) - ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਹੋਏ ਕੋਰੋਨਾ ਦੇ ਸ਼ਿਕਾਰ...
ਕਿਸਾਨ ਆਗੂ, ਅਦਾਕਾਰਾ ਸੋਨੀਆ ਮਾਨ ਤੇ ਰਾਕੇਸ਼ ਟਿਕੈਤ ਦੇ ਬੇਟੇ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 4 hours ago
ਅੰਮ੍ਰਿਤਸਰ, 19 ਅਪ੍ਰੈਲ - ਕਿਸਾਨ ਆਗੂ ,ਅਦਾਕਾਰਾ ਸੋਨੀਆ ਮਾਨ ਅਤੇ ਰਾਕੇਸ਼ ਟਿਕੈਤ ਦੇ ਬੇਟੇ ਗੌਰਵ ਟਿਕੈਤ ਨੇ...
ਬਿਹਾਰ: 2 ਕੈਦੀ ਜੇਲ੍ਹ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ 'ਚ
. . .  about 5 hours ago
ਬਿਹਾਰ, 19 ਅਪ੍ਰੈਲ - ਬੀਤੀ ਰਾਤ ਦੋ ਕੈਦੀ ਮੁਜ਼ੱਫਰਪੁਰ ਦੀ ਸ਼ਹੀਦ ਖੂਦੀਰਾਮ ਬੋਸ ਕੇਂਦਰੀ ਜੇਲ੍ਹ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼...
ਲੁਧਿਆਣਾ : ਚੌੜਾ ਬਾਜ਼ਾਰ ਖੇਤਰ 'ਚ ਲੋਕ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਦਿਖਾਈ ਦਿੱਤੇ
. . .  about 5 hours ago
ਲੁਧਿਆਣਾ, 19 ਅਪ੍ਰੈਲ - ਚੌੜਾ ਬਾਜ਼ਾਰ ਖੇਤਰ 'ਚ ਲੋਕ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਦਿਖਾਈ ਦਿੱਤੇ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 25 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਸਾਰੀਆਂ ਸਰਕਾਰਾਂ ਦਾ ਉਦੇਸ਼ ਸਮਾਜ ਦਾ ਸੁਖ ਹੋਣਾ ਚਾਹੀਦਾ ਹੈ। -ਜਾਰਜ ਵਾਸ਼ਿੰਗਟਨ

ਬਠਿੰਡਾ

ਸਕੂਲ ਸਟਾਫ਼ ਅਤੇ ਜਥੇਬੰਦੀਆਂ ਨੇ ਮਾਰਚ ਕੱਢਣ ਉਪਰੰਤ ਘੇਰਿਆ ਖ਼ਜ਼ਾਨਾ ਮੰਤਰੀ ਦਾ ਦਫ਼ਤਰ

ਬਠਿੰਡਾ, 7 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਨਿੱਜੀਕਰਨ ਖ਼ਿਲਾਫ਼ ਅੱਜ ਸਰਕਾਰੀ ਮੁਲਾਜ਼ਮ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਸਕੂਲ ਸਟਾਫ਼ ਮੈਂਬਰਾਂ ਨੇ ਰੋਜ਼ ਗਾਰਡਨ ਅੱਗੇ ਇਕੱਤਰ ਹੋਣ ਮਗਰੋਂ ਮਾਰਚ ਕੱਢਿਆ ਅਤੇ ਖ਼ਜ਼ਾਨਾ ਮੰਤਰੀ ਦਾ ਦਫ਼ਤਰ ਜਾ ਘੇਰਿਆ, ਜਿਥੇ ਪੰਜਾਬ ਸਰਕਾਰ ਖ਼ਿਲਾਫ਼ ਰੋਹ ਭਰਪੂਰ ਰੈਲੀ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਗਗਨਦੀਪ ਸਿੰਘ, ਅਸ਼ਵਨੀ ਘੁੱਦਾ, ਬਲਜਿੰਦਰ ਸਿੰਘ ਅਤੇ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਫ਼ੰਡਾਂ ਦੀ ਘਾਟ ਅਤੇ ਸਰਕਾਰੀ ਬੇਰੁਖ਼ੀ ਕਾਰਨ ਪੰਜਾਬ ਦਾ ਇਕੋ ਇਕ ਵਿਸ਼ੇਸ਼ ਸਹੂਲਤਾਂ ਨਾਲ ਲੈਸ ਖੇਡ ਸਕੂਲ ਨਿੱਜੀਕਰਨ ਦੀ ਨੀਤੀ ਦੀ ਮਾਰ ਹੇਠ ਸਹਿਕ ਰਿਹਾ ਹੈ | ਫ਼ੰਡਾਂ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਮਿਲਣ ਵਾਲੀ ਖ਼ੁਰਾਕ ਦਾ ਕੋਈ ਸੁਚਾਰੂ ਪ੍ਰਬੰਧ ਨਹੀਂ ਹੈ | ਪਿਛਲੇ ਛੇ ਮਹੀਨਿਆਂ ਤੋਂ ਸਕੂਲ ਦੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਰੋਕ ਰੱਖੀਆਂ ਹਨ | ਸਰਕਾਰ ਦੀ ਨਿੱਜੀਕਰਨ ਦੀ ਨੀਤੀ ਕਾਰਨ ਖ਼ਾਲੀ ਹੋਣ ਵਾਲੀਆਂ ਅਸਾਮੀਆਂ ਨੂੰ ਭਰਨ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ | 8 ਮਾਰਚ ਨੂੰ ਪੇਸ਼ ਹੋਣ ਵਾਲੇ ਬਜਟ ਵਿਚ ਇਸ ਸਕੂਲ ਮੰਦੀ ਹਾਲਤ ਦੀ ਵੀ ਗੱਲ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਸਕੂਲ ਨੂੰ ਚਲਾਉਣ ਲਈ ਇਸ ਦੀ ਵਿੱਤੀ ਹੱਲ ਲਈ ਤੁਰੰਤ ਗਰਾਂਟ ਜਾਰੀ ਕੀਤੀ ਜਾਵੇ ਅਤੇ ਸਕੂਲ ਦੇ ਕੁੱਲ ਖ਼ਰਚੇ ਦੀ ਜ਼ਿੰਮੇਵਾਰੀ ਸਰਕਾਰੀ ਵਿਭਾਗ ਵਲੋਂ ਚੁੱਕਣੀ ਯਕੀਨੀ ਕੀਤੀ ਜਾਵੇ | ਸਕੂਲ ਨੂੰ ਵਿਭਾਗ ਵਿਚ ਮਰਜ਼ ਕੀਤਾ ਜਾਵੇ, ਸਕੂਲ 'ਚ ਸੇਵਾ ਨਿਭਾਅ ਰਹੇ ਅਧਿਆਪਨ, ਗੈਰ-ਅਧਿਆਪਨ ਅਤੇ ਕੋਚਾਂ ਦੀਆਂ ਅਸਾਮੀਆਂ ਰੈਗੂਲਰ ਕੀਤੀਆਂ ਜਾਣ | ਸਕੂਲ ਦੇ ਮੁਲਾਜ਼ਮਾਂ ਨੂੰ ਰੁਕੀਆਂ ਤਨਖ਼ਾਹਾਂ ਤੁਰੰਤ ਜਾਰੀ ਕੀਤੀਆਂ ਜਾਣ | ਐਸ.ਐਚ.ਓ. ਕੋਤਵਾਲੀ ਦਲਜੀਤ ਬਰਾੜ ਦੁਆਰਾ ਖ਼ਜ਼ਾਨਾ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਤੇ ਜਾਣ ਮਗਰੋਂ ਰੈਲੀ ਸਮਾਪਤ ਕੀਤੀ | ਰੈਲੀ ਵਿਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਜਗਰੂਪ ਸਿੰਘ, ਮਗਨਰੇਗਾ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ, ਵਿਦਿਆਰਥੀ ਏਕਤਾ ਕਮੇਟੀ ਦੇ ਗੁਰਪ੍ਰੀਤ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੀ ਅਮਿਤੋਜ ਸਿੰਘ, ਸ਼ਹੀਦ ਭਗਤ ਸਿੰਘ ਵੈੱਲਫੇਅਰ ਕਲੱਬ ਜੈ ਸਿੰਘ ਵਾਲਾ ਤੋਂ ਜਗਤਾਰ ਸਿੰਘ, ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਯੂਨੀਅਨ ਤੋਂ ਜਗਦੀਸ਼ ਕੁਮਾਰ, ਐਸ.ਐਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਤੋਂ ਹਰਜੀਤ ਜੀਦਾ, ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਤੋਂ ਸਤਵਿੰਦਰ ਸਿੰਘ, ਬਾਬਾ ਤੇਜਾ ਸਿੰਘ ਕਲੱਬ ਬੰਬੀਹਾ, ਦੋਧੀ ਡੇਅਰੀ ਯੂਨੀਅਨ ਤੋਂ ਹਰਜਿੰਦਰ ਸਿੰਘ, ਸੀਟੂ ਤੋਂ ਕੁਲਜੀਤ ਸਿੰਘ, ਠੇਕਾ ਮੁਲਾਜ਼ਮਾਂ ਸੰਘਰਸ਼ ਕਮੇਟੀ ਪਾਵਰਕਾਮ ਜ਼ੋਨ ਬਠਿੰਡਾ ਤੋਂ ਰਾਮ ਬਾਰਨ ਅਤੇ ਲੋਕ ਮੋਰਚਾ ਪੰਜਾਬ ਤੋਂ ਮਾਸਟਰ ਜਗਮੇਲ ਸਿੰਘ ਅਤੇ ਸੁਖਵਿੰਦਰ ਸਿੰਘ ਸ਼ਮੂਲੀਅਤ ਕੀਤੀ |

ਕਿਸਾਨ ਮੋਰਚੇ 'ਚ ਸ਼ਾਮਿਲ ਹੋਣ ਲਈ ਰਵਾਨਾ ਹੋਣ ਤੋਂ ਪਹਿਲਾਂ ਮਹਿਲਾਵਾਂ ਵਲੋਂ ਗੁਰੂ ਘਰ 'ਚ ਕੀਤੀ ਅਰਦਾਸ

ਰਾਮਾਂ ਮੰਡੀ, 7 ਮਾਰਚ (ਤਰਸੇਮ ਸਿੰਗਲਾ)-ਨੇੜਲੇ ਪਿੰਡ ਕਮਾਲੂ ਵਿਖੇ ਅੱਜ ਮਹਿਲਾ ਦਿਵਸ 'ਤੇ ਦੋ ਦਰਜਨ ਤੋਂ ਵੱਧ ਮਹਿਲਾਵਾਂ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾ ਪਿੰਡ ਦੇ ਗੁਰੂਘਰ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ/ਉਗਰਾਹਾਂ ਪਿੰਡ ਇਕਾਈ ਦੀ ਅਗਵਾਈ ਹੇਠ ਕਿਸਾਨੀ ...

ਪੂਰੀ ਖ਼ਬਰ »

ਲੜਕੀ ਲੂਹ-ਲਹਾਣ ਹਾਲਤ ਵਿਚ ਸੁੰਨਸਾਨ ਜਗ੍ਹਾ ਮਿਲੀ

ਬਠਿੰਡਾ, 7 ਮਾਰਚ (ਅਵਤਾਰ ਸਿੰਘ)-ਬਠਿੰਡਾ-ਬਾਦਲ ਰੋਡ ਦੀ ਸੁੰਨਸਾਨ ਜਗ੍ਹਾ 'ਤੇ ਇਕ ਲੜਕੀ ਨੂੰ ਬੁਰੀ ਤਰ੍ਹਾਂ ਕੁੱਟਮਾਰ ਤੇ ਤੇਜ ਹਥਿਆਰ ਨਾਲ ਗਲਾ 'ਤੇ ਵਾਰ ਕਰਕੇ ਸਖ਼ਤ ਜ਼ਖ਼ਮੀ ਕੀਤਾ ਗਿਆ | ਰਾਹ ਜਾਂਦੇ ਲੋਕਾਂ ਨੇ ਇਸ ਨੂੰ ਜ਼ਖ਼ਮੀ ਤੇ ਲੂਹ ਲਹਾਨ ਵੇਖ ਕੇ ਘਟਨਾ ਦੀ ...

ਪੂਰੀ ਖ਼ਬਰ »

ਸੰਘਰਸ਼ ਕਮੇਟੀ ਵਲੋਂ ਹਲਕਾ ਵਿਧਾਇਕ ਦਾ ਪਿੰਡ ਆਉਣ 'ਤੇ ਘਿਰਾਓ ਕਰਨ ਦਾ ਐਲਾਨ

ਲਹਿਰਾ ਮੁਹੱਬਤ, 7 ਮਾਰਚ (ਭੀਮ ਸੈਨ ਹਦਵਾਰੀਆ)- ਲਹਿਰਾ ਮੁਹੱਬਤ ਨਗਰ ਪੰਚਾਇਤ ਨੂੰ ਤੋੜ ਕੇ ਫਿਰ ਤੋਂ ਗ੍ਰਾਮ ਪੰਚਾਇਤ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ਸ਼ੀਲ ਨੌਜਵਾਨ ਸੰਘਰਸ਼ ਕਮੇਟੀ ਨੇ ਕਿਸਾਨ ਜਥੇਬੰਦੀਆਂ 'ਡਕੌਂਦਾ', 'ਸਿੱਧੂਪੁਰ', 'ਕ੍ਰਾਂਤੀਕਾਰੀ' ਤੇ 'ਕਿਰਤੀ ...

ਪੂਰੀ ਖ਼ਬਰ »

ਖਿਆਲੀ ਵਾਲਾ ਵਿਖੇ ਹੋਈ ਚੋਰੀ ਦੇ ਮਾਮਲੇ ਤਹਿਤ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਭਾਕਿਯੂ ਵਲੋਂ ਥਾਣੇ ਅੱਗੇ ਧਰਨਾ

ਗੋਨਿਆਣਾ, 7 ਮਾਰਚ (ਲਛਮਣ ਦਾਸ ਗਰਗ)-ਤਕਰੀਬਨ 12 ਦਿਨ ਪਹਿਲਾ ਬਿੱਕਰ ਸਿੰਘ ਕਿਸਾਨ ਵਾਸੀ ਖਿਆਲੀ ਵਾਲਾ ਦੇ ਘਰੋਂ 10 ਤੋਲੇ ਸੋਨੇ ਤੇ 4 ਕਿੱਲੋ ਚਾਂਦੀ ਦੇ ਗਹਿਣੇ ਤੇ 30,000 ਰੁਪਏ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ ਸਨ | ਇਸ ਸਬੰਧੀ ਘਰ ਦੇ ਮਾਲਕ ਦੁਆਰਾ ਥਾਣਾ ਨੇਹੀਆਂ ਵਾਲਾ ...

ਪੂਰੀ ਖ਼ਬਰ »

ਟਰੈਕਟਰ ਚੋਰੀ ਕਰਕੇ ਅੱਗੇ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼-1 ਗਿ੍ਫਤਾਰ

ਕੋਟਫੱਤਾ, 7 ਮਾਰਚ (ਰਣਜੀਤ ਸਿੰਘ ਬੁੱਟਰ)-ਸੀ.ਆਈ.ਸਟਾਫ-1 ਦੀ ਟੀਮ ਨੇ ਬਿਆਸ ਏਰੀਏ ਵਿਚੋਂ ਚੋਰੀ ਹੋਏ ਦੋ ਨਵੇਂ ਹਾਲੈਂਡ ਟਰੈਕਟਰ ਕੋਟਫੱਤਾ ਥਾਣੇ ਅਧੀਨ ਪੈਂਦੇ ਪਿੰਡ ਮਾਈਸਰਖਾਨਾ ਤੋਂ ਬਰਾਮਦ ਕਰ ਲਏ ਹਨ | ਐੱਸ.ਆਈ. ਹਰਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰੀ ...

ਪੂਰੀ ਖ਼ਬਰ »

ਪਿੰਡ ਢਿਪਾਲੀ ਦੇ ਮੌਜੂਦਾ ਸਰਪੰਚ ਸਮੇਤ ਦਰਜਨਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਭਾਈਰੂਪਾ, 7 ਮਾਰਚ (ਵਰਿੰਦਰ ਲੱਕੀ)- ਲਾਗਲੇ ਪਿੰਡ ਢਿਪਾਲੀ ਵਿਖੇ ਸੀ. ਆਈ. ਏ 2 ਬਠਿੰਡਾ ਦੀ ਪੁਲਿਸ ਪਾਰਟੀ ਵਲੋਂ 200 ਲੀਟਰ ਲਾਹਣ (ਕੱਚੀ ਸ਼ਰਾਬ) ਤੇ ਸ਼ਰਾਬ ਕੱਢਣ ਲਈ ਵਰਤੋਂ 'ਚ ਆਉਣ ਵਾਲੇ ਭਾਂਡਿਆਂ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਪਿੰਡ ਢਿਪਾਲੀ ਦੇ 3 ਵਿਅਕਤੀਆਂ 'ਚੋ ...

ਪੂਰੀ ਖ਼ਬਰ »

ਸੈਨਿਕ ਏਕਤਾ ਵੈੱਲਫੇਅਰ ਸੁਸਾਇਟੀ ਦੇ ਦਫ਼ਤਰ ਦਾ ਉਦਘਾਟਨ ਕੈਪਟਨ ਮੱਲ ਸਿੰਘ ਨੇ ਕੀਤਾ

ਬਠਿੰਡਾ, 7 ਮਾਰਚ (ਅਵਤਾਰ ਸਿੰਘ)-ਸਾਬਕਾ ਸੈਨਿਕ ਤੇ ਵਿਧਵਾਵਾਂ ਦੀ ਭਲਾਈ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਅਤੇ ਹੱਕਾਂ ਲਈ ਜਾਗਰੂਕ ਕਰਨ ਲਈ ਸੈਨਿਕ ਏਕਤਾ ਵੈੱਲਫੇਅਰ ਸੁਸਾਇਟੀ ਦਾ ਗਠਨ ਕਰਦਿਆਂ ਸਥਾਨਕ ਅਨਾਜ ਮੰਡੀ ਵਿਖੇ ਦਫ਼ਤਰ ਦਾ ਉਦਘਾਟਨ ਕੈਪਟਨ ਮੱਲ ਸਿੰਘ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਮਹਿਰਾਜ ਦੀ ਇਕ ਅਧਿਆਪਕਾ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸਕੂਲ ਨੂੰ ਕੀਤਾ ਸੈਨੇਟਾਈਜ਼

ਮਹਿਰਾਜ਼ 7 ਮਾਰਚ (ਸੁਖਪਾਲ ਮਹਿਰਾਜ)-ਸਰਕਾਰੀ ਕੰਨਿ੍ਹਆਂ ਸੀਨੀਅਰ ਸੈਕੰਡਰੀ ਸਕੂਲ ਦੀ ਇਕ ਅਧਿਆਪਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸਰਕਾਰੀ ਹਸਪਤਾਲ ਨਥਾਣਾ ਦੇ ਐਸ.ਐਮ.ਓ. ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਅੱਜ ਉਕਤ ਸਕੂਲ ਨੂੰ ਸੈਨੇਟਾਈਜਰ ਕੀਤਾ ...

ਪੂਰੀ ਖ਼ਬਰ »

ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ

ਸੀਂਗੋ ਮੰਡੀ, 7 ਮਾਰਚ (ਪਿ੍ੰਸ ਗਰਗ)-ਪੰਜਾਬੀ ਪੱਤਰਕਾਰੀ 'ਚ ਮੂਹਰਲੀਆਂ ਕਤਾਰਾਂ ਵਿਚ ਗਿਣੇ ਜਾਂਦੇ ਤੇ ਆਪਣੀਆਂ ਅਨਮੋਲ ਲਿਖਤਾਂ ਰਾਹੀਂ ਨਿਵੇਕਲੀਆਂ ਪੈੜਾਂ ਪਾ ਚੁੱਕੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਜਿੱਥੇ ਇਲਾਕੇ ਦੇ ਸਮੁੱਚੇ ...

ਪੂਰੀ ਖ਼ਬਰ »

ਸਰਕਾਰੀ (ਕੰ) ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲੂਕਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ

ਭਗਤਾ ਭਾਈਕਾ, 7 ਮਾਰਚ (ਸੁਖਪਾਲ ਸਿੰਘ ਸੋਨੀ)- ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲੂਕਾ ਵਿਖੇ ਸਵ: ਕਰਤਾਰ ਸਿੰਘ ਬਹਿਣੀਵਵਾਲ ਅਤੇ ਅਤੇ ਮਾਤਾ ਚਤਿਨ ਕੌਰ ਦੀ ਯਾਦ ਵਿਚ ਸਾਲਾਨਾ ਇਨਾਮ ਵੰਡ ਸਮਾਗਮ ਪਿ੍ੰਸੀਪਲ ਨਵਤੇਜ ਕੌਰ ਵਿਰਕ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਪਿੰਡ ਜੀਵਨ ਸਿੰਘ ਵਾਲਾ ਤੋਂ ਮਹਿਲਾ ਦਿਵਸ ਮਨਾਉਣ ਲਈ ਦਿੱਲੀ ਮੋਰਚੇ ਵੱਲ ਬੀਬੀਆਂ ਦਾ ਜਥਾ ਰਵਾਨਾ

ਤਲਵੰਡੀ ਸਾਬੋ, 7 ਮਾਰਚ (ਰਣਜੀਤ ਸਿੰਘ ਰਾਜੂ)- ਸੰਯੁਕਤ ਕਿਸਾਨ ਮੋਰਚੇ ਵਲੋਂ 8 ਮਾਰਚ ਨੂੰ ਦਿੱਲੀ ਵਿਖੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਲਾਏ ਮੋਰਚਿਆਂ ਤੇ ਮਹਿਲਾ ਦਿਵਸ ਮਨਾਉਣ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਤੇ ਮਹਿਲਾ ...

ਪੂਰੀ ਖ਼ਬਰ »

'ਪੰਜਾਬ ਮੰਗਦਾ ਜਵਾਬ' ਤਹਿਤ ਅੱਜ ਹਲਕਾ ਪੱਧਰੀ ਰੋਸ ਧਰਨਾ ਫੂਲ ਵਿਖੇ ਲਗਾਇਆ ਜਾਵੇਗਾ- ਗੁਰਪ੍ਰੀਤ ਘੰਡਾਬੰਨਾ

ਭਾਈਰੂਪਾ, 7 ਮਾਰਚ (ਵਰਿੰਦਰ ਲੱਕੀ)- ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਰਾਮਪੁਰਾ ਫੂਲ ਵਲੋਂ ਪੰਜਾਬ ਦੀ ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਖ਼ਿਲਾਫ਼ ਦਿੱਤੇ ਜਾ ਰਹੇ ਹਲਕਾ ਪੱਧਰੀ ਰੋਸ ਧਰਨਾ 8 ਮਾਰਚ ਨੂੰ ਸਵੇਰ 10 ਵਜੇ ਸਾਬਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ...

ਪੂਰੀ ਖ਼ਬਰ »

ਰਾਜ ਪੱਧਰੀ ਮਹਿਲਾ ਗਤਕਾ ਚੈਂਪੀਅਨਸ਼ਿਪ ਭਾਈ ਡੱਲ ਸਿੰਘ ਗਤਕਾ ਅਕੈਡਮੀ ਭਾਗੀਵਾਂਦਰ ਵਿਖੇ ਸੰਪੰਨ

ਭਾਗੀਵਾਂਦਰ, 7 ਮਾਰਚ (ਮਹਿੰਦਰ ਸਿੰਘ ਰੂਪ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜਾ ਨੌਵੀਂ ਪੰਜਾਬ ਰਾਜ ਮਹਿਲਾ ਗਤਕਾ ਚੈਂਪੀਅਨਸ਼ਿਪ ਦੇ ਮੁਕਾਬਲੇ ਗੁਰਮਤਿ ਵਿਦਿਆਲਿਆ ਟਕਸਾਲ ਮੇਨ ਰੋਡ ਭਾਗੀਵਾਂਦਰ ...

ਪੂਰੀ ਖ਼ਬਰ »

ਆਕਲੀਆਂ ਖ਼ੁਰਦ ਦੀ ਪੰਚਾਇਤ ਦਾ ਫੁਰਮਾਨ, ਸਰਕਾਰ ਦੀ ਸਕੀਮ ਲੈਣੀ ਹੈ ਤਾਂ ਰੁਪਏ ਜਮ੍ਹਾਂ ਕਰਵਾਓ

ਮਹਿਮਾ ਸਰਜਾ, 7 ਮਾਰਚ (ਰਾਮਜੀਤ ਸ਼ਰਮਾ)- ਨੇੜਲੇ ਪਿੰਡ ਆਕਲੀਆਂ ਖ਼ੁਰਦ ਦਾ ਪਿੰਡ ਦੇ ਲੋਕਾਂ ਨੂੰ ਫੁਰਮਾਨ ਹੈ ਕਿ ਜੇਕਰ ਉਨ੍ਹਾਂ ਨੇ ਸਰਕਾਰ ਦੀ ਸਕੀਮ ਗਲੀ ਪੱਕੀ ਕਰਵਾਉਣੀ ਹੈ ਤਾ ਪ੍ਰਤੀ ਘਰ ਇਕ ਹਜ਼ਾਰ ਰੁਪਏ ਪੰਚਾਇਤ ਨੂੰ ਦਿੱਤੇ ਜਾਣ, ਫਿਰ ਗਲੀ ਪੱਕੀ ਕੀਤੀ ਜਾਵੇਗੀ ...

ਪੂਰੀ ਖ਼ਬਰ »

ਮਲੂਕਾ ਵਲੋਂ ਬੁੱਢਣ ਕੇ ਪਰਿਵਾਰ ਨਾਲ ਦੁੱਖ ਸਾਂਝਾ

ਮਹਿਰਾਜ, 7 ਮਾਰਚ (ਸੁਖਪਾਲ ਮਹਿਰਾਜ)-ਬੀਤੇ ਦਿਨੀਂ ਕੁਲਤਾਰ ਸਿੰਘ ਬੁੱਢਣ ਕੇ ਸਦੀਵੀ ਵਿਛੋੜਾ ਦੇ ਗਏ ਸਨ | ਅੱਜ ਹਲਕਾ ਰਾਮਪੁਰਾ ਫੂਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਮਲੂਕਾ ਨੇ ਪਾਰਟੀ ਵਰਕਰਾਂ ਸਮੇਤ ਉਨ੍ਹਾਂ ਦੇ ਗ੍ਰਹਿ ਪੱਤੀ ਕਰਮਚੰਦ ਮਹਿਰਾਜ ਵਿਖੇ ਪਹੰੁਚ ਕੇ ...

ਪੂਰੀ ਖ਼ਬਰ »

ਮਾਤਾ ਨਛੱਤਰ ਕੌਰ ਨਮਿਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ

ਤਲਵੰਡੀ ਸਾਬੋ, 7 ਮਾਰਚ (ਰਣਜੀਤ ਸਿੰਘ ਰਾਜੂ)-ਨਗਰ ਪੰਚਾਇਤ ਤਲਵੰਡੀ ਸਾਬੋ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਕੌਂਸਲਰ, ਨਵਦੀਪ ਸਿੰਘ ਮਾਨਸ਼ਾਹੀਆ ਦੇ ਦਾਦੀ ਅਤੇ ਦਵਿੰਦਰ ਸਿੰਘ ਤੇ ਸਰਬਜੀਤ ਸਿੰਘ ਮਾਨਸ਼ਾਹੀਆ ਦੇ ਮਾਤਾ ਬੀਬੀ ਨਛੱਤਰ ਕੌਰ ਜੋ ਬੀਤੇ ...

ਪੂਰੀ ਖ਼ਬਰ »

12ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ

ਰਾਮਾਂ ਮੰਡੀ, 7 ਮਾਰਚ (ਤਰਸੇਮ ਸਿੰਗਲਾ)-ਅੱਜ ਸਥਾਨਕ ਤਪਾਚੀਆ ਹੇਮਕੁੰਵਰ ਆਰਐਲਡੀ ਜੈਨ ਗਰਲਜ਼ ਕਾਲਜ ਵਿਖੇ ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਜਿਸ ਵਿਚ ਕਾਲਜ ਅਤੇ ...

ਪੂਰੀ ਖ਼ਬਰ »

ਸਾਲਾਨਾ ਭੰਡਾਰੇ ਦੀ ਖ਼ੁਸ਼ੀ 'ਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ

ਰਾਮਾਂ ਮੰਡੀ, 7 ਮਾਰਚ (ਤਰਸੇਮ ਸਿੰਗਲਾ)-ਨੇੜਲੇ ਪਿੰਡ ਰਾਮਸਰਾ ਵਿਖੇ ਸਥਿਤ ਡੇਰਾ ਨਾਥਾ ਵਾਲੇ ਵਿਖੇ ਡੇਰੇ ਦੇ ਗੱਦੀਨਸ਼ੀਨ ਸ਼੍ਰੀ ਸ਼੍ਰੀ 108 ਸੰਤ ਚਰਨ ਦਾਸ ਕਟੋਰੇ ਵਾਲੇ ਵੱਲੋਂ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਭੰਡਾਰੇ ਦੀ ਖ਼ੁਸ਼ੀ ...

ਪੂਰੀ ਖ਼ਬਰ »

ਅਕਾਲੀ ਸਰਕਾਰ ਆਉਣ 'ਤੇ ਕਿਸਾਨੀ ਬਚਾਉਣ ਲਈ ਵੱਡੀ ਰਾਹਤ ਪ੍ਰਦਾਨ ਕੀਤੀ ਜਾਵੇਗੀ-ਮਲੂਕਾ

ਭਗਤਾ ਭਾਈਕਾ, 7 ਮਾਰਚ (ਸੁਖਪਾਲ ਸਿੰਘ ਸੋਨੀ)- ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਕਿਸਾਨੀ ਨੂੰ ਬਚਾਉਣ ਅਤੇ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਰਾਹਤ ਦਿਵਾਉਣ ਲਈ ਨਵੀਂ ਰਾਹਤ ਨੀਤੀ ਦਾ ਅਗਾਜ ਕੀਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ: ਸਿਕੰਦਰ ...

ਪੂਰੀ ਖ਼ਬਰ »

ਦਿੱਲੀ ਮੋਰਚੇ ਲਈ ਭਗਤਾ ਭਾਈਕਾ ਤੋਂ ਔਰਤਾਂ ਦਾ ਜਥਾ ਰਵਾਨਾ

ਭਗਤਾ ਭਾਈਕਾ, 7 ਮਾਰਚ (ਸੁਖਪਾਲ ਸਿੰਘ ਸੋਨੀ)-ਅੱਜ ਸਥਾਨਕ ਸ਼ਹਿਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਦਿੱਲੀ ਮੋਰਚੇ ਉੱਪਰ ਮਨਾਏ ਜਾ ਰਹੇ 'ਕੌਮਾਂਤਰੀ ਮਹਿਲਾ ਦਿਵਸ' ਲਈ ਔਰਤਾਂ ਦਾ ਇਕ ਵੱਡਾ ਜਥਾ ਰਵਾਨਾ ਹੋਇਆ | ਰਵਾਨਗੀ ਤੋਂ ਪਹਿਲਾਂ ਔਰਤਾਂ ...

ਪੂਰੀ ਖ਼ਬਰ »

ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਦੇ ਵਿਕਾਸ ਲਈ 15 ਕਰੋੜ ਦੀ ਹੋਰ ਰਾਸ਼ੀ ਕੀਤੀ ਜਾਰੀ- ਜੈਜੀਤ ਸਿੰਘ ਜੌਹਲ

ਬਠਿੰਡਾ, 7 ਮਾਰਚ (ਕੰਵਲਜੀਤ ਸਿੰਘ ਸਿੱਧੂ)-ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਅੱਜ ਸ਼ਹਿਰ ਵਿਚ ਵੱਖ-ਵੱਖ ਪ੍ਰੋਗਰਾਮਾਂ ਤਹਿਤ ਪਾਵਰ ਹਾਊਸ ਰੋਡ, ਅਜੀਤ ਰੋਡ, ਲਾਲ ਸਿੰਘ ਬਸਤੀ, ਵਿਸ਼ਾਲ ਨਗਰ ਅਤੇ ਸੁਖਰਪੀਰ ਰੋਡ ਵਿਖੇ ਸ਼ਿਰਕਤ ਕੀਤੀ | ਉਨ੍ਹਾਂ ਮੁਹੱਲਾ ਵਾਸੀਆਂ ਤੇ ...

ਪੂਰੀ ਖ਼ਬਰ »

ਪਾਠ ਕਰਨ ਲਈ ਘਰ ਲਿਆਂਦੀਆਂ ਪੋਥੀਆਂ ਦੀ ਬੇਅਦਬੀ ਕਰਨ ਵਾਲਾ ਗਿ੍ਫ਼ਤਾਰ

ਬਠਿੰਡਾ, 7 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਇਕ ਮਾਂ ਵਲੋਂ ਪਾਠ ਕਰਨ ਲਈ ਘਰ ਲਿਆਂਦੀਆਂ ਪੋਥੀਆਂ ਨੂੰ ਕਿਸੇ ਗੱਲੋਂ ਗ਼ੁੱਸੇ ਵਿਚ ਆਏ ਪੁੱਤ ਦੁਆਰਾ ਪਾੜ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਕੈਂਟ ਪੁਲਿਸ ਨੇ ਪੋਥੀਆਂ ਪਾੜਣ ਵਾਲੇ ਪੁੱਤ ਨੂੰ ...

ਪੂਰੀ ਖ਼ਬਰ »

ਵੱਖ-ਵੱਖ ਸਾਹਿਤ ਸਭਾਵਾਂ ਵਲੋਂ ਸੀਨੀ. ਪੱਤਰਕਾਰ ਮੇਜਰ ਸਿੰਘ ਦੀ ਮੌਤ 'ਤੇ ਸ਼ੋਕ ਮਤੇ ਪਾਸ

ਭਾਗੀਵਾਂਦਰ, 7 ਮਾਰਚ (ਮਹਿੰਦਰ ਸਿੰਘ ਰੂਪ)-ਇਲਾਕੇ ਦੀਆਂ ਸਾਹਿੱਤ ਸਭਾਵਾਂ ਦਮਦਮਾ ਸਾਹਿਬ ਸਾਹਿੱਤ ਸਭਾ ਤੇ ਗੁਰੂ ਕਾਸ਼ੀ ਸਾਹਿਤ ਸਭਾ ਤਲਵੰਡੀ ਸਾਬੋ ਦੇ ਸਮੂਹ ਮੈਂਬਰਾਂ ਨੇ ਸ੍ਰੀ ਮੇਜਰ ਸਿੰਘ ਸੀਨੀਅਰ ਪੱਤਰਕਾਰ ਦਰੀਆਪੁਰ ਜ਼ਿਲ੍ਹਾ ਮਾਨਸਾ ਦੀ ਅਚਾਨਕ ਹੋਈ ਮੌਤ ਤੇ ...

ਪੂਰੀ ਖ਼ਬਰ »

ਟੋਲ ਪਲਾਜ਼ਾ ਕਰਮਚਾਰੀ ਯੂਨੀਅਨ ਨੇ 29ਵੇਂ ਦਿਨ ਘਿਰਾਓ ਦੌਰਾਨ ਕੀਤੀ ਨਾਅਰੇਬਾਜ਼ੀ

ਲਹਿਰਾ ਮੁਹੱਬਤ, 7 ਮਾਰਚ (ਸੁਖਪਾਲ ਸਿੰਘ ਸੁੱਖੀ)-ਟੋਲ ਪਲਾਜ਼ਾ ਪ੍ਰਬੰਧਕਾਂ ਵਲੋਂ ਕਰਮਚਾਰੀਆਂ ਨੂੰ ਤਨਖ਼ਾਹਾਂ ਨਾ ਦੇਣ ਤੇ ਨੌਕਰੀ ਬਹਾਲੀ ਲਈ ਲਹਿਰਾ ਬੇਗਾ ਟੋਲ ਪਲਾਜ਼ਾ ਦੇ ਕਰਮਚਾਰੀਆਂ ਦਾ ਧਰਨਾ 47ਵੇਂ ਦਿਨ 'ਚ ਸ਼ਾਮਿਲ ਤੇ ਦਫ਼ਤਰ ਦੇ 29ਵੇਂ ਦਿਨ ਘਿਰਾਓ ਦੌਰਾਨ ...

ਪੂਰੀ ਖ਼ਬਰ »

ਵੂਮੈਨ ਸਟੱਡੀ ਦੀ ਪੜ੍ਹਾਈ ਨੂੰ ਅਹਿਮੀਅਤ ਦੇਣ ਤੋਂ ਪੱਛੜੀਆਂ ਸਰਕਾਰਾਂ

ਨਥਾਣਾ, 7 ਮਾਰਚ (ਗੁਰਦਰਸ਼ਨ ਲੁੱਧੜ)-ਮੁੱਢਲੀ ਲੋਕਤੰਤਰਿਕ ਪ੍ਰਣਾਲੀ ਪਿੰਡਾਂ ਦੀਆਂ ਪੰਚਾਇਤਾਂ, ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ ਅਤੇ ਸ਼ਹਿਰੀ ਸੰਸਥਾਵਾਂ ਦੀਆਂ ਨੁਮਾਇੰਦਗੀਆਂ ਵਿਚ ਔਰਤਾਂ ਲਈ ਭਾਵੇਂ 50 ਫ਼ੀਸਦੀ ਕੋਟਾ ਰਾਖਵਾਂ ਕਰ ਦਿੱਤਾ ਗਿਆ ਹੈ ਪਰ ਇਸ ...

ਪੂਰੀ ਖ਼ਬਰ »

ਨਗਰ ਕੌ ਾਸਲ ਰਾਮਾਂ 'ਚ ਮਹਿਲਾ ਕੌ ਾਸਲਰਾਂ ਦਾ ਬਹੁਮਤ

ਰਾਮਾਂ ਮੰਡੀ, 7 ਮਾਰਚ (ਅਮਰਜੀਤ ਸਿੰਘ ਲਹਿਰੀ)-ਪਿਛਲੇ ਮਹੀਨੇ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਪਹਿਲੀ ਵਾਰ ਮਹਿਲਾਵਾਂ ਨੇ ਵੱਡੀ ਗਿਣਤੀ ਵਿਚ ਚੋਣਾਂ ਜਿੱਤ ਕੇ ਨਗਰ ਕੌਂਸਲ ਰਾਮਾਂ ਵਿਚ ਮਹਿਲਾ ਕੌਂਸਲਰਾਂ ਨੇ ਬਹੁਮਤ ਹਾਸਿਲ ਕੀਤਾ ਹੈ | ਜ਼ਿਕਰਯੋਗ ਹੈ ਕਿ ਨਗਰ ਕੌਂਸਲ ...

ਪੂਰੀ ਖ਼ਬਰ »

'ਆਪ' ਵਲੋਂ ਪੰਜਾਬ ਜੇਤੂ ਨਿਸ਼ਾਨੇਬਾਜ਼ ਹਰਵਿੰਦਰ ਸਿੰਘ ਦਾ ਸਨਮਾਨ

ਭਗਤਾ ਭਾਈਕਾ, 7 ਮਾਰਚ (ਸੁਖਪਾਲ ਸਿੰਘ ਸੋਨੀ)-ਬੀਤੇ ਦਿਨੀਂ ਪੰਜਾਬ ਨਿਸ਼ਾਨੇਬਾਜ਼ ਐਸੋਸ਼ੀਏਸ਼ਨ ਵਲੋਂ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸੂਬੇ ਭਰ ਦੇ ਵਿਦਿਆਰਥੀਆਂ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਕਰਵਾਏ ਗਏ ਸਨ, ਜਿਨ੍ਹਾਂ ਵਿਚ ਭਗਤਾ ਭਾਈਕਾ ਦੇ ਵਿਦਿਆਰਥੀ ...

ਪੂਰੀ ਖ਼ਬਰ »

ਹਰਦੇਵ ਸਿੰਘ ਢਿੱਲੋਂ ਨੂੰ ਜੈਜੀਤ ਸਿੰਘ ਜੌਹਲ ਅਤੇ ਰਿਆ ਬਾਦਲ ਸਮੇਤ ਵੱਖ-ਵੱਖ ਸਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

ਬਠਿੰਡਾ, 7 ਮਾਰਚ (ਸਟਾਫ਼ ਰਿਪੋਰਟਰ)-ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਓ. ਐਸ. ਡੀ. ਜਗਤਾਰ ਸਿੰਘ ਢਿੱਲੋਂ ਦੇ ਪਿਤਾ ਹਰਦੇਵ ਸਿੰਘ ਢਿੱਲੋਂ ਸਾਬਕਾ ਸਰਪੰਚ ਦੇ ਸ਼ਰਧਾਂਜਲੀ ਸਮਾਗਮ ਮੌਕੇ ਵਿੱਤ ਮੰਤਰੀ ਦੀ ਬੇਟੀ ਰਿਆ ਬਾਦਲ ਤੇ ਜੈਜੀਤ ਸਿੰਘ ਜੌਹਲ ਨੇ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ 8 ਮਾਰਚ ਦੇ ਰੋਸ ਧਰਨਿਆਂ 'ਚ ਹੋਵੇਗੀ ਭਰਵੀਂ ਹਾਜ਼ਰੀ-ਡਾ. ਕੋਟ ਫੱਤਾ

ਬਠਿੰਡਾ, 7 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼ੋ੍ਰਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਮੁੱਖ ਸਲਾਹਕਾਰ ਡਾ. ਅਮਰਜੀਤ ਕੌਰ ਕੋਟ ਫੱਤਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਬਠਿੰਡਾ ਜ਼ਿਲੇ੍ਹ 'ਚ 8 ਮਾਰਚ ਨੂੰ ...

ਪੂਰੀ ਖ਼ਬਰ »

ਬਾਲ ਮਜ਼ਦੂਰੀ ਦੇ ਨਾਲ ਬਾਲ ਭਿਖਾਰੀਆਂ ਦੇ ਵੀ ਚਲਾਨ ਕੀਤੇ ਜਾਣ- ਸਵੀਟਸ ਐਸੋਸੀਏਸ਼ਨ

ਰਾਮਾਂ ਮੰਡੀ, 7 ਮਾਰਚ (ਤਰਸੇਮ ਸਿੰਗਲਾ)-ਸਰਕਾਰ ਵਲੋਂ ਬਾਲ-ਮਜਦੂਰੀ 'ਤੇ ਲਗਾਈ ਪਾਬੰਦੀ ਕਾਰਨ ਬਾਲ ਭਿਖਾਰੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ | ਇਹ ਦੋਸ਼ ਲਗਾਉਂਦੇ ਹੋਏ ਸਵੀਟਸ ਐਸੋਸੀਏਸ਼ਨ ਰਾਮਾਂ ਦੇ ਸਕੱਤਰ ਸਾਹੀਲ ਬਾਂਸਲ ਨੇ ਕਿਹਾ ਕਿ ਮੇਨ ਬਾਜ਼ਾਰ ਵਿਚ ਸਵੇਰ ...

ਪੂਰੀ ਖ਼ਬਰ »

ਪ੍ਰੀ ਬੋਰਡ ਪ੍ਰੀਖਿਆ 'ਚ ਵਧੀਆ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਕੀਤੇ ਸਨਮਾਨਿਤ

ਮਹਿਮਾ ਸਰਜਾ, 7 ਮਾਰਚ (ਰਾਮਜੀਤ ਸ਼ਰਮਾ)- ਸਿੱਖਿਆ ਵਿਭਾਗ ਵਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਛੇਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਪ੍ਰੀ ...

ਪੂਰੀ ਖ਼ਬਰ »

ਸਪੈਸ਼ਲ ਕੈਂਪ ਵਿਚ ਈ-ਐਪਿਕ ਕਾਰਡ ਬਾਰੇ ਵੋਟਰਾਂ ਨੂੰ ਵਿਸਥਾਰ ਸਹਿਤ ਦਿੱਤੀ ਜਾਣਕਾਰੀ- ਜਤਿੰਦਰ ਸ਼ਰਮਾ

ਕੋਟਫੱਤਾ, 7 ਮਾਰਚ (ਰਣਜੀਤ ਸਿੰਘ ਬੁੱਟਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਸ਼ਮੀਰ ਬਠਿੰਡਾ ਵਿਖੇ ਬੀ.ਐਲ.ਓ. ਜਤਿੰਦਰ ਸ਼ਰਮਾ (ਬੂਥ ਨੰਬਰ 117), ਨਿਤੀਸ਼ ਕੁਮਾਰ 118, ਮੱਖਣ ਸਿੰਘ 116, ਵਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਰਸਰੀ ਸੁਧਾਈ ਯੋਗਤਾ ਮਿਤੀ ...

ਪੂਰੀ ਖ਼ਬਰ »

ਨਵੇਂ ਲੇਬਰ ਤੇ ਖੇਤੀ ਕਾਨੂੰਨਾਂ ਦੇ ਮਾਰੂ ਪ੍ਰਭਾਵਾਂ ਬਾਰੇ ਦਿਓਣ ਦੇ ਲੋਕਾਂ ਨੂੰ ਰੈਲੀ ਕੱਢ ਕੇ ਕੀਤਾ ਜਾਗਰੂਕ

ਬੱਲੂਆਣਾ, 7 ਮਾਰਚ (ਗੁਰਨੈਬ ਸਾਜਨ)-ਨਵੇਂ ਲੇਬਰ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਕੱਚੇ ਮੁਲਾਜ਼ਮ ਪੱਕੇ ਕਰਾਉਣ ਦੀ ਮੰਗ ਲਈ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਜ਼ੋਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਪਨੂੰ ਜਰਨਲ ਸਕੱਤਰ ਖ਼ੁਸ਼ਦੀਪ ਸਿੰਘ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX