ਹਿਊਸਟਨ, 7 ਮਾਰਚ (ਏਜੰਸੀ)- ਦੁਨੀਆ ਦੀਆਂ ਸਿਖਰ ਸੰਸਥਾਵਾਂ ਨਾਲ ਮਿਲ ਕੇ ਭਾਰਤ 'ਚ ਨਿਰਮਿਤ ਕੋਵਿਡ-19 ਟੀਕੇ ਨੇ ਦੁਨੀਆ ਨੂੰ ਖਤਰਨਾਕ ਮਹਾਂਮਾਰੀ ਤੋਂ ਬਚਾਇਆ ਹੈ ਅਤੇ ਦੇਸ਼ ਦੇ ਯੋਗਦਾਨ ਨੂੰ ਘੱਟ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ | ਇਹ ਗੱਲ ਅਮਰੀਕਾ ਦੇ ਇਕ ਸਿਖਰ ਵਿਗਿਆਨੀ ਨੇ ਕਹੀ | ਮਹਾਂਮਾਰੀ ਦੌਰਾਨ ਦਵਾਈ ਦੇ ਖੇਤਰ 'ਚ ਵਿਆਪਕ ਅਨੁਭਵ ਤੇ ਗਿਆਨ ਦੇ ਕਾਰਨ ਭਾਰਤ ਨੂੰ ਫਾਰਮੇਸੀ ਆਫ਼ ਦਾ ਵਰਲਡ ਕਿਹਾ ਗਿਆ | ਦੁਨੀਆ 'ਚ ਸਭ ਤੋਂ ਵੱਡਾ ਦਵਾਈ ਨਿਰਮਾਤਾ ਭਾਰਤ ਹੈ ਅਤੇ ਜਿਆਦਾ ਸੰਖਿਆ 'ਚ ਦੇਸ਼ਾਂ ਨੇ ਕੋਰੋਨਾ ਦਾ ਟੀਕਾ ਖਰੀਦਣ ਲਈ ਇਸ ਨਾਲ ਸੰਪਰਕ ਕੀਤਾ ਹੈ | ਹਿਊਸਟਨ 'ਚ ਬਾਏਲੋਰ ਕਾਲਜ ਆਫ ਮੈਡੀਸਿਨ ਦੇ ਨੈਸ਼ਨਲ ਸਕੂਲ ਆਫ ਟ੍ਰਾਪੀਕਲ ਮੈਡੀਸਨ ਦੇ ਡੀਨ ਡਾਕਟਰ ਪੀਟਰ ਹੋਟੇਜ਼ ਨੇ ਹਾਲ ਹੀ 'ਚ ਇਕ ਵੈਬੀਨਾਰ ਦੌਰਾਨ ਕਿਹਾ ਕਿ ਐਮ. ਆਰ. ਐਨ. ਏ. ਦੇ ਦੋ ਟੀਕਿਆਂ ਦਾ ਦੁਨੀਆ 'ਚ ਘੱਟ ਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ 'ਤੇ ਪ੍ਰਭਾਵ ਨਹੀਂ ਪੈਂਦਾ, ਪਰ ਭਾਰਤ ਦੇ ਟੀਕੇ ਨੇ ਦੁਨੀਆ ਨੂੰ ਬਚਾਇਆ ਹੈ ਅਤੇ ਇਸ ਯੋਗਦਾਨ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ |
ਸੈਕਰਾਮੈਂਟੋ, 7 ਮਾਰਚ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ ਮੂਲ ਦੇ ਦੋ ਅਮਰੀਕੀ ਨਾਗਰਿਕਾਂ ਨੂੰ ਆਪਣੇ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਹੈ | ਰਾਸ਼ਟਰਪਤੀ ਬਾਈਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਵਲੋਂ ਕੀਤੇ ਐਲਾਨ 'ਚ ਕਿਹਾ ਗਿਆ ਹੈ ਕਿ ਚਿਰਾਗ ...
ਨਿਊਯਾਰਕ, 7 ਮਾਰਚ (ਏਜੰਸੀ)-ਸੰਯੁਕਤ ਰਾਸ਼ਟਰ ਮਹਿਲਾ ਕਮਿਸ਼ਨ (ਯੂ.ਐਨ. ਵਿਮਨ) ਨੇ ਭਾਰਤੀ ਮੂਲ ਦੀ ਸਿਖਰ ਅਧਿਕਾਰੀ ਅਨੀਤਾ ਭਾਟੀਆ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਔਰਤਾਂ ਦੀ ਆਮਦਨ, ਸਿਹਤ ਅਤੇ ਸੁਰੱਖਿਆ ਨੂੰ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕੀਤਾ ਹੈ | 8 ਮਾਰਚ ...
ਤੇਹਰਾਨ, 7 ਮਾਰਚ (ਏਜੰਸੀ)- ਇਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਦੁਆਰਾ ਇਰਾਨ ਦੇ ਖ਼ਿਲਾਫ਼ ਲੱਗੀਆਂ ਆਰਥਿਕ ਪਾਬੰਦੀਆਂ ਨੂੰ ਹਟਾਉਣ ਦੇ ਬਾਅਦ ਉਨ੍ਹਾਂ ਦਾ ਦੇਸ਼ ਵਿਸ਼ਵ ਸ਼ਕਤੀਆਂ ਦੇ ਨਾਲ 2015 'ਚ ਹੋਏ ਪ੍ਰਮਾਣੂ ਸਮਝੌਤਿਆਂ ਦੇ ਉਪਾਵਾਂ ...
ਲੰਡਨ, 7 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਜਾਸੂਸੀ ਦੇ ਦੋਸ਼ 'ਚ ਈਰਾਨ 'ਚ ਗਿ੍ਫ਼ਤਾਰ ਕੀਤੀ ਗਈ ਈਰਾਨੀ ਮੂਲ ਦੀ ਬਰਤਾਨਵੀ ਨਾਗਰਿਕ ਨਾਜ਼ਨੀਨ ਜ਼ਗਾਰੀ ਰੈਟਕਲਿਫ ਨੂੰ ਰਿਹਾਅ ਕਰ ਦਿੱਤਾ ਗਿਆ ਹੈ | 5 ਸਾਲ ਦੀ ਸਜ਼ਾ ਭੁਗਤ ਰਹੀ ਨਾਜ਼ਨੀਨ ਦੇ ਗਿੱਟੇ 'ਤੇ ਬੰਨਿ੍ਹਆ ਟੈਗ ...
ਟੋਰਾਂਟੋਂ, 7 ਮਾਰਚ (ਹਰਜੀਤ ਸਿੰਘ ਬਾਜਵਾ) 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਮੌਤ 'ਤੇ ਜਿੱਥੇ ਇੱਥੇ ਵੱਸਦੇ ਪੱਤਰਕਾਰ ਭਾਈਚਾਰੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਹੀ ਵੱਖ-ਵੱਖ ਸੀਨੀਅਰਜ਼, ਖੇਡ, ਸੱਭਿਆਚਾਰਕ ਅਤੇ ਸਮਾਜਿਕ ਕਲੱਬਾਂ ਦੇ ਮੈਬਰਾਂ ...
ਗਲਾਸਗੋ, 7 ਮਾਰਚ (ਹਰਜੀਤ ਸਿੰਘ ਦੁਸਾਂਝ)-ਸਕਾਟਿਸ਼ ਪ੍ਰੀਮੀਅਰਸ਼ਿਪ ਫੁੱਟਬਾਲ ਦਾ ਇਕ ਵੱਡਾ ਟੂਰਨਾਮੈਂਟ ਹੈ ਜਿਸ 'ਚ ਸਕਾਟਲੈਂਡ ਦੀਆਂ ਚੋਟੀ ਦੀਆਂ 12 ਟੀਮਾਂ ਆਪਸ 'ਚ ਲੀਗ ਮੈਚ ਖੇਡਦੀਆਂ ਹਨ | ਸੈਲਟਿਕ ਅਤੇ ਰੇਂਜਰਜ਼ ਇੱਥੋਂ ਦੇ ਦੋ ਦੁਨੀਆ ਪ੍ਰਸਿੱਧ ਫੁੱਟਬਾਲ ਕਲੱਬ ...
ਸੈਕਰਾਮੈਂਟੋ, 7 ਮਾਰਚ (ਹੁਸਨ ਲੜੋਆ ਬੰਗਾ)-ਕਲੀਵਲੈਂਡ ਦੇ ਪ੍ਰਸਿੱਧ ਸੰਗੀਤਕਾਰ ਤੇ ਗਾਇਕ ਮਾਈਕਲ ਸਟਾਨਲੇਅ ਜਿਸ ਨੇ ਸਥਾਨਕ ਰੇਡੀਓ ਉਪਰ 1970ਵਿਆਂ ਤੇ 1980 ਵਿਆਂ ਦੌਰਾਨ ਲੋਕਾਂ ਦੇ ਦਿਲਾਂ ਉਪਰ ਰਾਜ ਕੀਤਾ, ਫੇਫੜਿਆਂ ਦੇ ਕੈਂਸਰ ਕਾਰਨ ਆਪਣੇ ਪ੍ਰਸੰਸਕਾਂ ਨੂੰ ਸਦਾ ਲਈ ...
ਲੰਡਨ, 7 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. 'ਚ ਭਾਰਤੀ ਮੂਲ ਦੀ ਗੀਤਿਕਾ ਗੋਇਲ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ | ਕਤਲ ਹੋਈ 29 ਸਾਲਾ ਭਾਰਤੀ ਮੂਲ ਦੀ ਮਹਿਲਾ ਗੀਤਿਕਾ ਗੋਇਲ ਨੂੰ ਲੰਘੇ ਵੀਰਵਾਰ ਨੂੰ ਓਪਿੰਗਹੈਮ ਕਲੋਜ਼, ...
ਲੰਡਨ, 7 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਘਾਨਾ ਤੋਂ ਨਵੀਂ ਦਿੱਲੀ ਜਾਣ ਵਾਲੇ ਏਅਰ ਫਰਾਂਸ ਦੇ ਜਹਾਜ਼ ਨੂੰ ਬੁਲਗਾਰੀਅਨ ਦੀ ਰਾਜਧਾਨੀ 'ਚ ਇਕ ਹੁਲੜਬਾਜ਼ ਭਾਰਤੀ ਯਾਤਰੀ ਨੇ ਐਮਰਜੈਂਸੀ ਲੈਂਡਿੰਗ ਕਰਵਾਉਣ ਲਈ ਮਜਬੂਰ ਕਰ ਦਿੱਤਾ | ਬੁਲਗਾਰੀਆ ਦੀ ਸੰਵਾਦ ਕਮੇਟੀ ...
ਲੰਡਨ, 7 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਜਾਰਜੀਆ 'ਚ ਅਗਲੇ ਮਹੀਨੇ ਹੋਣ ਵਾਲੇ ਵੱਕਾਰੀ 'ਯੂਰਪੀਅਨ ਗਰਲਜ਼ ਮੈਥੇਮੈਟੀਕਲ ਓਲੰਪੀਯਾਡ' ਲਈ ਚੁਣੀ ਗਈ ਭਾਰਤੀ ਮੂਲ ਦੀ 13 ਸਾਲਾ ਵਿਦਿਆਰਥਣ ਬਿ੍ਟਿਸ਼ ਟੀਮ ਦੀ ਹੁਣ ਤੱਕ ਦੀ ਸਭ ਤੋਂ ਘੱਟ ਉਮਰ ਦੀ ਮੈਂਬਰ ਹੈ | ਲੰਡਨ 'ਚ ...
ਲੰਡਨ, 7 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਦੇ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਅਤੇ ਪੱਤਰਕਾਰਤਾ ਦੀ ਆਜ਼ਾਦੀ ਦੇ ਸਬੰਧ 'ਚ ਕੌਂਸਲਰ ਗੁਰਚਰਨ ਸਿੰਘ ਵਲੋਂ ਦਾਇਰ ਪਟੀਸ਼ਨ 'ਤੇ ਅੱਜ ਬਰਤਾਨੀਆ ਦੀ ਸੰਸਦ ਵਿਚ ਬਹਿਸ ਹੋਵੇਗੀ | ਇਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX