ਤਾਜਾ ਖ਼ਬਰਾਂ


30 ਸਾਲਾਂ ਵਾਲੇ ਹੋ ਰਹੇ ਨੇ ਕੋਰੋਨਾ ਪਾਜ਼ੀਟਿਵ
. . .  5 minutes ago
ਨਵੀਂ ਦਿੱਲੀ , 19 ਅਪ੍ਰੈਲ - ਪਿਛਲੀ ਮਹਾਂਮਾਰੀ ਦੀ ਲਹਿਰ ਵਿਚ, 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ 31% ਸਕਾਰਾਤਮਕ ਕੇਸ ਪਾਏ ਗਏ ਸਨ...
ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ਵਾਰ ਇਕੱਠੇ ਹੋ ਕੇ ਚੋਣ ਲੜਨਗੇ
. . .  19 minutes ago
ਚੰਡੀਗੜ੍ਹ ,19 ਅਪ੍ਰੈਲ - (ਸੁਰਿੰਦਰਪਾਲ ) - ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ...
ਲੁਧਿਆਣਾ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ਤੋਂ ਇਲਾਵਾ ਸਾਰੇ ਵਿਦਿਅਕ ਅਦਾਰੇ ਬੰਦ
. . .  34 minutes ago
ਲੁਧਿਆਣਾ,19 ਅਪ੍ਰੈਲ - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ...
ਨਗਰ ਕੌਂਸਲ ਮਜੀਠਾ ਦੇ ਸਲਵੰਤ ਸਿੰਘ ਸੇਠ ਪ੍ਰਧਾਨ, ਪ੍ਰਿੰਸ ਨਈਅਰ ਤੇ ਮਨਜੀਤ ਕੌਰ ਉਪ ਪ੍ਰਧਾਨ ਨਿਯੁਕਤ
. . .  45 minutes ago
ਮਜੀਠਾ, 19 ਅਪ੍ਰੈਲ (ਜਗਤਾਰ ਸਿੰਘ ਸਹਿਮੀ) ਅੱਜ ਐੱਸ.ਡੀ.ਐਮ ਮਜੀਠਾ ਅਲਕਾ ਕਾਲੀਆ ਵਲੋਂ ਨਗਰ ਕੌਂਸਲ ਮਜੀਠਾ ਦੇ ਅਕਾਲੀ ਦਲ ਨਾਲ ਸਬੰਧਿਤ...
ਕਾਂਗੜਾ 'ਚ ਮਿਲੀ ਇਕ ਵਿਅਕਤੀ ਦੀ ਲਾਸ਼
. . .  59 minutes ago
ਡਮਟਾਲ,19 ਅਪ੍ਰੈਲ (ਰਾਕੇਸ਼ ਕੁਮਾਰ) ਕਾਂਗੜਾ ਸ਼ਹਿਰ ਦੀ ਹਾਊਸਿੰਗ ਬੋਰਡ ਕਲੋਨੀ ਨੇੜੇ ਇਕ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲਣ...
ਪ੍ਰਧਾਨ ਮੰਤਰੀ ਬੌਰਿਸ ਜੋਹਨਸਨ ਦਾ ਭਾਰਤ ਦੌਰਾ ਰੱਦ
. . .  about 1 hour ago
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਭਾਰਤ ਵਿਚ ਕੋਰੋਨਾ ਵਾਇਰਸ ਦੀ ਮੁੜ ਉੱਠੀ ਵੱਡੀ ਲਹਿਰ ਨੂੰ...
ਅਕਾਲੀ ਆਗੂਆਂ ਵਲੋਂ ਭਗਤਾਂ ਵਾਲਾ ਅਨਾਜ ਮੰਡੀ ਦਾ ਕੀਤਾ ਦੌਰਾ
. . .  about 1 hour ago
ਅੰਮ੍ਰਿਤਸਰ,19 ਅਪ੍ਰੈਲ (ਹਰਮਿੰਦਰ ਸਿੰਘ ) ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ...
ਸੁਰ ਸਿੰਘ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
. . .  about 1 hour ago
ਸੁਰ ਸਿੰਘ, 19 ਅਪ੍ਰੈਲ (ਧਰਮਜੀਤ ਸਿੰਘ) - ਦਾਣਾ ਮੰਡੀ ਸੁਰ ਸਿੰਘ ਵਿਚ ਅੱਜ ਮਾਰਕੀਟ ਕਮੇਟੀ ਭਿੱਖੀਵਿੰਡ ਦੇ ਚੇਅਰਮੈਨ ਰਾਜਵੰਤ ਸਿੰਘ ਰਾਜ ਪਹੁੰਵਿੰਡ ਨੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਾਰਵਾਈ...
ਕਣਕ ਦੇ ਸੀਜ਼ਨ ਵਿਚ ਫੇਲ੍ਹ ਸਾਬਿਤ ਹੋਈ ਸਰਕਾਰ - ਬਰਜਿੰਦਰ ਸਿੰਘ ਮੱਖਣ ਬਰਾੜ
. . .  about 1 hour ago
ਮੋਗਾ 19 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਕਣਕ ਦੇ ਸੀਜ਼ਨ ਵਿਚ ਪੰਜਾਬ ਦੀ ਕੈਪਟਨ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋਈ ਹੈ ਅਤੇ ਇਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਦੀ ਮਾਰ ਝੱਲ ਰਿਹਾ ਹੈ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ...
ਦਿੱਲੀ ਮੋਰਚੇ ਤੋਂ ਪਿੰਡ ਪਰਤੇ ਕਿਸਾਨ ਦੀ ਮੌਤ
. . .  about 1 hour ago
ਬਰਨਾਲਾ, 19 ਅਪ੍ਰੈਲ (ਧਰਮਪਾਲ ਸਿੰਘ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਟਿਕਰੀ ਬਾਰਡਰ ’ਤੇ ਚੱਲ ਰਹੇ ਮੋਰਚੇ ਵਿਚ ਗਏ ਕਿਸਾਨ...
ਪ੍ਰਬੰਧਾਂ ਦੀ ਘਾਟ ਕਾਰਨ ਮੰਡੀਆਂ ਵਿਚ ਫ਼ਸਲ ਸਮੇਤ ਰੁਲ ਰਹੇ ਕਿਸਾਨ - ਨਿੱਝਰ, ਮੱਲ
. . .  about 1 hour ago
ਲਾਂਬੜਾ, 19 ਅਪ੍ਰੈਲ (ਪਰਮੀਤ ਗੁਪਤਾ) - ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਵਾਸਤੇ ਚੰਗੇ ਪ੍ਰਬੰਧ ਕਰਨ ਦੇ ਜੋ ਵੱਡੇ - ਵੱਡੇ ...
ਵਾਪਰਿਆ ਹਾਦਸਾ ਤਿੰਨ ਨੌਜਵਾਨਾਂ ਦੀ ਮੌਤ
. . .  about 1 hour ago
ਕਲਾਯਤ ( ਕੈਥਲ ) - 19 ਅਪ੍ਰੈਲ - ਕੈਥਲ ਜ਼ਿਲ੍ਹੇ ਦੇ ਕਸਬਾ ਕਲਾਯਤ ਵਿਚ 6 ਨੌਜਵਾਨਾਂ ਦਾ ਸਨਸ਼ਾਇਨ ਸਕੂਲ ਦੇ ਨੇੜੇ ਐਕਸੀਡੈਂਟ ਹੋ ਗਿਆ ਹੈ | ਇਸ ਘਟਨਾ ਵਿਚ ਤਿੰਨ ਨੌਜਵਾਨਾਂ...
ਨਗਰ ਕੌਂਸਲ ਖਰੜ ਚੋਣ ਪ੍ਰਕਿਰਿਆ ਦੌਰਾਨ ਹੋਈ ਭੰਨਤੋੜ
. . .  1 minute ago
ਖਰੜ,19 ਅਪ੍ਰੈਲ ( ਗੁਰਮੁੱਖ ਸਿੰਘ ਮਾਨ) - ਨਗਰ ਕੌਂਸਲ ਖਰੜ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਨੂੰ ਸਹੁੰ ਚੁਕਵਾਉਣ ਤੋਂ ਬਾਅਦ ਉਸ ਸਮੇਂ ਸਥਿਤੀ ਖ਼ਰਾਬ ਹੋ ਗਈ ਜਦੋਂ ਮੀਟਿੰਗ ਹਾਲ ਵਿਚ ਕਾਂਗਰਸ ਤੇ ਅਕਾਲੀ ਦਲ ਤੇ...
ਜਗਜੀਤ ਸਿੰਘ ਨੋਨੀ ਨਗਰ ਪੰਚਾਇਤ ਲੋਹੀਆਂ ਖਾਸ ਦੇ ਪ੍ਰਧਾਨ ਨਿਯੁਕਤ
. . .  about 2 hours ago
ਲੋਹੀਆਂ ਖਾਸ, 19 ਅਪ੍ਰੈਲ (ਬਲਵਿੰਦਰ ਸਿੰਘ ਵਿਕੀ) - ਨਗਰ ਪੰਚਾਇਤ ਲੋਹੀਆਂ ਖਾਸ ਦੀ ਪ੍ਰਧਾਨਗੀ ਪਦ ਲਈ ਹੋਈ ਚੋਣ ਦੌਰਾਨ ਕਾਂਗਰਸ ਪਾਰਟੀ ਨਾਲ ਸਬੰਧਿਤ ਜਗਜੀਤ ਸਿੰਘ ਨੋਨੀ ਨੂੰ ਪ੍ਰਧਾਨ...
ਆਮ ਆਦਮੀ ਪਾਰਟੀ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ
. . .  about 2 hours ago
ਚੰਡੀਗੜ੍ਹ ,19 ਅਪ੍ਰੈਲ( ਗੁਰਿੰਦਰ ) - ਆਮ ਆਦਮੀ ਪਾਰਟੀ ਪੰਜਾਬ ਵਲੋਂ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ
ਡੀ.ਆਰ. ਸਹਿਕਾਰੀ ਸਭਾਵਾਂ ਨੇ ਸਹਿਕਾਰੀ ਸਭਾ ਠੱਠੀ ਭਾਈ ਵਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬੰਦ ਕਰਨ ਦਾ ਲਿਆ ਗੰਭੀਰ ਨੋਟਿਸ
. . .  about 3 hours ago
ਠੱਠੀ ਭਾਈ, 19 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਠੱਠੀ ਭਾਈ ਅਤੇ ਪਿੰਡ ਮੌੜ ਨੌਂ ਅਬਾਦ ਦੋਹਾਂ ਪਿੰਡਾਂ ਦੀ ਸਾਂਝੀ ਦੀ ਠੱਠੀ ਭਾਈ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਵਲੋਂ ਕਿਸਾਨਾਂ ...
ਬਾਰਦਾਨੇ ਦੀ ਕਮੀ ਨੂੰ ਲੈ ਕੇ ਸਾਬਕਾ ਮੰਤਰੀ ਸੇਖੋਂ ਦਾ ਕੈਪਟਨ ਸਰਕਾਰ 'ਤੇ ਫੇਲ੍ਹ ਹੋਣ ਦਾ ਦੋਸ਼
. . .  about 3 hours ago
ਲਖੋ ਕੇ ਬਹਿਰਾਮ, 19 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ ) - ਕਣਕ ਦੀ ਖ਼ਰੀਦ ਲਈ ਬਾਰਦਾਨੇ ਦੀ ਕਮੀ ਕਾਰਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਅਕਾਲੀ ਦਲ ਦੇ...
ਰਾਜਧਾਨੀ ਦਿੱਲੀ ਵਿਚ ਸੱਤ ਦਿਨਾਂ ਦੀ ਤਾਲਾਬੰਦੀ
. . .  about 3 hours ago
ਨਵੀਂ ਦਿੱਲੀ, 19 ਅਪ੍ਰੈਲ - ਰਾਜਧਾਨੀ ਦਿੱਲੀ ਵਿਚ ਸੱਤ ਦਿਨਾਂ ਦੀ ਤਾਲਾਬੰਦੀ , ਅੱਜ ਸੋਮਵਾਰ ਤੋਂ ਅਗਲੇ ਸੋਮਵਾਰ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਗਿਆ...
ਕੋਹਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਦਿੱਲੀ ਧਰਨੇ ਲਈ ਰਵਾਨਾ
. . .  about 3 hours ago
ਚੋਗਾਵਾ, 19 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਬਲਾਕ ਚੋਗਾਵਾ ਦੇ ਪ੍ਰਧਾਨ ਹਰਵੰਤ ਸਿੰਘ ਅੋਲਖ, ਨੰਬਰਦਾਰ ਸੁਰਜੀਤ ਸਿੰਘ, ਬਲਵਿੰਦਰ ਸਿੰਘ ਅੋਲਖ, ਤਰਲੋਕ ਸਿੰਘ, ਸਤਨਾਮ ਸਿੰਘ ਦੀ ਅਗਵਾਈ ਹੇਠ ਅੱਜ...
ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ
. . .  about 4 hours ago
ਮੁੰਬਈ , 19 ਅਪ੍ਰੈਲ - ਮਹਾਰਾਸ਼ਟਰ ਦੇ ਮੁੰਬਈ ਡਿਵੀਜ਼ਨ ਦੀ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਵੇਖ ਹਰੇਕ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਏਗੀ ਤੇ ਇਕ ਪਲ ਲਈ ਮੂੰਹ 'ਚੋਂ ਇਹ ਜ਼ਰੂਰ ਨਿਕਲੇਗਾ ਜਾ...
ਬਲਾਕ ਅਮਲੋਹ ਦੇ ਪਿੰਡ ਟਿੱਬੀ ਵਿਖੇ ਹੋਇਆ ਜ਼ਬਰਦਸਤ ਧਮਾਕਾ
. . .  about 3 hours ago
ਅਮਲੋਹ, 19 ਅਪ੍ਰੈਲ (ਰਿਸ਼ੂ ਗੋਇਲ) - ਬਲਾਕ ਅਮਲੋਹ ਦੇ ਅਧੀਨ ਆਉਂਦੇ ਪਿੰਡ ਟਿੱਬੀ ਵਿਖੇ ਅੱਜ ਸਵੇਰੇ 6 ਵਜੇ ਇਕ ਪਟਾਕਿਆਂ ਨਾਲ਼ ਭਰੀ ਰਿਕਸ਼ਾ ਰੇਹੜੀ ਵਿਚ ਜ਼ਬਰਦਸਤ ...
ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ ਵਿਚ ਦਿਹਾਂਤ
. . .  about 4 hours ago
ਬੰਗਲੁਰੂ, 19 ਅਪ੍ਰੈਲ - ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ...
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਆਏ ਕੋਰੋਨਾ ਪਾਜ਼ੀਟਿਵ
. . .  about 5 hours ago
ਲੁਧਿਆਣਾ, 19 ਅਪ੍ਰੈਲ (ਪਰਮਿੰਦਰ ਅਹੂਜਾ,ਰੁਪੇਸ਼ ਕੁਮਾਰ) - ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਹੋਏ ਕੋਰੋਨਾ ਦੇ ਸ਼ਿਕਾਰ...
ਕਿਸਾਨ ਆਗੂ, ਅਦਾਕਾਰਾ ਸੋਨੀਆ ਮਾਨ ਤੇ ਰਾਕੇਸ਼ ਟਿਕੈਤ ਦੇ ਬੇਟੇ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 5 hours ago
ਅੰਮ੍ਰਿਤਸਰ, 19 ਅਪ੍ਰੈਲ - ਕਿਸਾਨ ਆਗੂ ,ਅਦਾਕਾਰਾ ਸੋਨੀਆ ਮਾਨ ਅਤੇ ਰਾਕੇਸ਼ ਟਿਕੈਤ ਦੇ ਬੇਟੇ ਗੌਰਵ ਟਿਕੈਤ ਨੇ...
ਬਿਹਾਰ: 2 ਕੈਦੀ ਜੇਲ੍ਹ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ 'ਚ
. . .  about 5 hours ago
ਬਿਹਾਰ, 19 ਅਪ੍ਰੈਲ - ਬੀਤੀ ਰਾਤ ਦੋ ਕੈਦੀ ਮੁਜ਼ੱਫਰਪੁਰ ਦੀ ਸ਼ਹੀਦ ਖੂਦੀਰਾਮ ਬੋਸ ਕੇਂਦਰੀ ਜੇਲ੍ਹ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 25 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਸਾਰੀਆਂ ਸਰਕਾਰਾਂ ਦਾ ਉਦੇਸ਼ ਸਮਾਜ ਦਾ ਸੁਖ ਹੋਣਾ ਚਾਹੀਦਾ ਹੈ। -ਜਾਰਜ ਵਾਸ਼ਿੰਗਟਨ

ਜਲੰਧਰ

ਕੋਰੋਨਾ ਪ੍ਰਭਾਵਿਤ 3 ਔਰਤਾਂ ਸਮੇਤ 5 ਦੀ ਮੌਤ, 131 ਮਰੀਜ਼ ਹੋਰ ਮਿਲੇ

ਜਲੰਧਰ, 7 ਮਾਰਚ (ਐੱਮ. ਐੱਸ. ਲੋਹੀਆ)- ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 3 ਔਰਤਾਂ ਸਮੇਤ 3 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 738 ਹੋ ਗਈ ਹੈ | ਇਸ ਤੋਂ ਇਲਾਵਾ ਅੱਜ 131 ਹੋਰ ਕੋਰੋਨਾ ਪ੍ਰਭਾਵਿਤ ਮਿਲਣ ਨਾਲ ਮਰੀਜ਼ਾਂ ਦੀ ਗਿਣਤੀ 22541 ਪਹੁੰਚ ਗਈ ਹੈ | ਮਿ੍ਤਕਾਂ 'ਚ ਜਗਤਾਰ ਸਿੰਘ (59) ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ, ਗੁਰਦੇਵ ਸਿੰਘ (66) ਵਾਸੀ ਪਿੰਡ ਕੁਲਾਰ, ਸ਼ਾਹਕੋਟ, ਸੁਰਜੀਤ ਕੌਰ (70) ਫਿਲੌਰ, ਰਾਜ ਰਾਣੀ (77) ਸ਼ਿਵ ਨਗਰ, ਜਲੰਧਰ ਅਤੇ ਜੀਤੋ (78) ਵਾਸੀ ਪਿੰਡ ਹਰੀਪੁਰ ਖਾਲਸਾ, ਫਿਲੌਰ ਸ਼ਾਮਲ ਹਨ | ਆਈਆਂ ਰਿਪੋਰਟਾਂ 'ਚ 3037 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ | ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 2321 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ | ਪਹਿਲਾਂ ਲਏ ਗਏ 2132 ਸੈਂਪਲਾਂ ਦੀ ਰਿਪੋਰਟ ਦੀ ਫਿਲਹਾਲ ਉਡੀਕ ਕੀਤੀ ਜਾ ਰਹੀ ਹੈ |
67 ਮਰੀਜ਼ ਹੋਏ ਸਿਹਤਯਾਬ
ਅੱਜ 67 ਮਰੀਜ਼ਾਂ ਨੂੰ ਸਿਹਤਯਾਬ ਹੋਣ 'ਤੇ ਛੁੱਟੀ ਦਿੱਤੀ ਗਈ ਹੈ | ਇਨ੍ਹਾਂ ਮਰੀਜ਼ਾਂ 'ਚ ਵੱਖ-ਵੱਖ ਸਿਹਤ ਕੇਂਦਰਾਂ 'ਚ ਆਪਣਾ ਇਲਾਜ ਕਰਵਾ ਚੁੱਕੇ ਅਤੇ ਸਿਹਤ ਵਿਭਾਗ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਇਕਾਂਤਵਾਸ ਦਾ ਸਮਾਂ ਪੂਰਾ ਕਰਨ ਵਾਲੇ ਮਰੀਜ਼ ਸ਼ਾਮਿਲ ਹਨ | ਜ਼ਿਲ੍ਹੇ 'ਚ ਹੁਣ ਤੱਕ 20829 ਮਰੀਜ਼ ਸਿਹਤਯਾਬ ਹੋ ਚੁੱਕੇ ਹਨ |
ਸਿਵਲ ਹਸਪਤਾਲ 'ਚ ਬਣਾਏ ਕੋਰੋਨਾ ਵਾਰਡ ਦੀ ਸਮਰੱਥਾ ਵਧਾਈ
ਰੋਜ਼ਾਨਾ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 'ਚ ਹੋ ਰਹੇ ਵਾਧੇ ਦੇ ਨਾਲ-ਨਾਲ ਕੋਰੋਨਾ ਮਰੀਜ਼ਾਂ ਦੀਆਂ ਮੌਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ | ਇਸ ਨੂੰ ਧਿਆਨ 'ਚ ਰੱਖਦੇ ਹੋਏ ਸਿਵਲ ਹਸਪਤਾਲ 'ਚ ਬਣਾਏ ਗਏ ਕੋਰੋਨਾ ਵਾਰਡ ਦੀ ਸਮਰੱਥਾ ਨੂੰ ਵਧਾਇਆ ਗਿਆ ਹੈ | ਹੁਣ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਕੋਰੋਨਾ ਦੇ ਮਰੀਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਐਮਰਜੈਂਸੀ ਨੂੰ ਇਕ ਵਾਰ ਫਿਰ ਤੋਂ ਈ.ਐਸ.ਆਈ. ਹਸਪਤਾਲ 'ਚ ਤਬਦੀਲ ਕਰ ਦਿੱਤਾ ਗਿਆ ਹੈ | ਇਸ ਫੈਸਲੇ ਨਾਲ ਸਿਵਲ ਹਸਪਤਾਲ 'ਚ ਪਹਿਲਾਂ ਤੋਂ ਦਾਖ਼ਲ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਆਪਣਾ ਰਹਿੰਦਾ ਇਲਾਜ ਈ.ਐਸ.ਆਈ. 'ਚ ਜਾ ਕੇ ਕਰਵਾਉਣ ਲਈ ਇਕ ਹਸਪਤਾਲ ਤੋਂ ਦੂਸਰੇ ਹਸਪਤਾਲ 'ਚ ਲੈ ਕੇ ਜਾਣਾ ਪੈ ਰਿਹਾ ਹੈ |
ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਭੀੜ 'ਤੇ ਲਗਾਮ ਲਗਾਣੀ ਜਰੂਰੀ
ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸ਼ਹਿਰ ਦੇ ਤੰਗ ਬਾਜ਼ਾਰ ਅਤੇ ਜਨਤਕ ਸਥਾਨਾਂ 'ਤੇ ਇਕੱਠੀ ਹੋਣ ਵਾਲੀ ਭੀੜ 'ਤੇ ਲਗਾਮ ਲਗਾਉਣੀ ਬਹੁਤ ਜ਼ਰੂਰੀ ਹੈ | ਇਹ ਤਾਂ ਹੀ ਹੋ ਸਕਦਾ ਹੈ ਕਿ ਜੇਕਰ ਪ੍ਰਸ਼ਾਸ਼ਨ ਸਖ਼ਤੀ ਵਰਤੇ ਅਤੇ ਲੋਕ ਖੁਦ ਜਾਗਰੂਕ ਹੋਣ | ਲੋਕਾਂ ਨੂੰ ਚਾਹੀਦਾ ਹੈ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਕ ਦੂਸਰੇ ਤੋਂ ਤੈਅਸ਼ੁਦਾ ਦੂਰੀ ਬਣਾ ਕੇ ਰੱਖਣ | ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਨਾਲ ਨੱਕ ਅਤੇ ਮੁੰਹ ਢੱਕ ਕੇ ਰੱਖਣ | ਹਾਲਾਂਕਿ ਕਮਿਸ਼ਨਰੇਟ ਪੁਲਿਸ ਵਲੋਂ ਸ਼ਹਿਰ 'ਚ ਵੱਖ-ਵੱਖ ਚੌਕਾਂ 'ਚ ਨਾਕੇ ਲਗਾ ਕੇ ਬਿਨਾ ਮਾਸਕ ਘੁੰਮਦੇ ਲੋਕਾਂ ਦੇ ਚਾਲਾਣ ਕੱਟਣੇ ਫਿਰ ਤੋਂ ਸ਼ੁਰੂ ਕਰ ਦਿੱਤੇ ਗਏ ਹਨ | ਇਸਦੇ ਬਾਵਜੂਦ ਜੇਕਰ ਤਾਲਾਬੰਦੀ ਦੇ ਪਹਿਲਾਂ ਵਾਂਗ ਲਾਗੂ ਹੋਣ ਤੋਂ ਲੋਕ ਬਚਣਾ ਚਾਹੁੰਦੇ ਹਨ ਤਾਂ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ |
ਵੱਖ-ਵੱਖ ਸਰਕਾਰੀ ਸਕੂਲਾਂ 'ਚੋਂ 19 ਵਿਦਿਆਰਥੀ ਅਤੇ 1 ਮੁਲਾਜ਼ਮ ਮਿਲੇ ਕੋਰੋਨਾ ਪ੍ਰਭਾਵਿਤ
ਜ਼ਿਲ੍ਹੇ 'ਚ ਅੱਜ ਮਿਲੇ 131 ਕੋਰੋਨਾ ਪ੍ਰਭਾਵਿਤਾਂ 'ਚ ਵੱਖ-ਵੱਖ ਸਰਕਾਰੀ ਸਕੂਲਾਂ ਦੇ 19 ਵਿਦਿਆਰਥੀ ਅਤੇ 1 ਮੁਲਾਜ਼ਮ ਸ਼ਾਮਲ ਹਨ | ਇਸ ਤੋਂ ਇਲਾਵਾ ਹੋਰ ਵਿਭਾਗਾਂ ਦੇ ਮੁਲਾਜ਼ਮ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ |

ਮੇਜਰ ਸਿੰਘ ਦੇ ਨਾਂਅ 'ਤੇ ਰੱਖਿਆ ਜਾਵੇਗਾ ਪ੍ਰੈੱਸ ਕਲੱਬ ਦੇ ਜਿੰਮ ਦਾ ਨਾਂਅ- ਡਾ. ਜੌਹਲ

ਜਲੰਧਰ, 7 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੈੱ੍ਰਸ ਕਲੱਬ ਦੇ ਜਨਰਲ ਸਕੱਤਰ ਅਤੇ ਸੀਨੀਅਰ ਪੱਤਰਕਾਰ ਸਵ. ਮੇਜਰ ਸਿੰਘ ਦੀ ਯਾਦ ਵਿਚ ਇਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਸਮਾਰੋਹ ਵਿਚ ਉਨ੍ਹਾਂ ਨੂੰ ਭਾਵ ਭੂਰਨ ਸ਼ਰਧਾਂਜਲੀ ਦਿੰਦਿਆਂ ਹੋਇਆ 2 ਮਿੰਟ ਦਾ ਮੌਨ ...

ਪੂਰੀ ਖ਼ਬਰ »

ਮਾਮਲਾ ਦਿਨ-ਦਿਹਾੜੇ ਨੌਜਵਾਨ ਦੁਕਾਨਦਾਰ ਦੇ ਗੋਲੀਆਂ ਮਾਰ ਕੇ ਕੀਤੇ ਕਤਲ ਦਾ ਪੁਲਿਸ ਦੇ ਹੱਥੇ ਨਹੀਂ ਚੜ੍ਹੇ ਕਾਤਲ

ਮਕਸੂਦਾਂ, 7 ਮਾਰਚ (ਲਖਵਿੰਦਰ ਪਾਠਕ)-ਬੀਤੇ ਦਿਨ ਥਾਣਾ 8 ਦੇ ਅਧੀਨ ਆਉਂਦੇ ਪ੍ਰੀਤ ਨਗਰ ਇਲਾਕੇ 'ਚ 5 ਨੌਜਵਾਨਾਂ ਵਲੋਂ ਦਿਨ-ਦਿਹਾੜੇ ਇਕ ਦੁਕਾਨਦਾਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਕਿਸੇ ਕਾਤਲ ਨੂੰ ਕਾਬੂ ਕਰਨ 'ਚ ਹਾਲੇ ਸਫਲ ਨਹੀਂ ਹੋ ਪਾਈ ਹੈ ...

ਪੂਰੀ ਖ਼ਬਰ »

ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਿਵ ਦਿਆਲ ਚੁੱਘ ਦੀ ਰੇਲਗੱਡੀ ਥੱਲੇ ਆਉਣ ਕਾਰਨ ਮੌਤ

ਜਲੰਧਰ, 7 ਮਾਰਚ (ਜਸਪਾਲ ਸਿੰਘ)-ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਿਵ ਦਿਆਲ ਚੁੱਘ ਪੁੱਤਰ ਰਾਮ ਚੰਦ ਵਾਸੀ ਗੜ੍ਹਾ ਦੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ 'ਤੇ ਗੱਡੀ ਥੱਲੇ ਆਉਣ ਕਾਰਨ ਮੌਤ ਹੋ ਗਈ | ਉਹ 68 ਵਰਿ੍ਹਆਂ ਦੇ ਸਨ ਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ...

ਪੂਰੀ ਖ਼ਬਰ »

-ਕੱਚੇ ਮਾਲ ਦੀਆਂ ਕੀਮਤਾਂ ਅਸਮਾਨ 'ਤੇ- ਬਾਕਸ ਫ਼ੈਕਟਰੀਆਂ 30 ਫ਼ੀਸਦੀ ਤੱਕ ਵਧਾਉਣਗੀਆਂ ਕੀਮਤਾਂ

ਜਲੰਧਰ, 7 ਮਾਰਚ (ਸ਼ਿਵ)-ਕੱਚੇ ਮਾਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਨਾਰਾਜ਼ ਬਾਕਸ ਫ਼ੈਕਟਰੀਆਂ ਵਾਲਿਆਂ ਨੇ ਕਿਹਾ ਹੈ ਕਿ ਜੇਕਰ ਕਿਸੇ ਤਰਾਂ ਦੀ ਰਾਹਤ ਨਾ ਦਿੱਤੀ ਗਈ ਤਾਂ ਉਹ 30 ਫ਼ੀਸਦੀ ਤੱਕ ਰੇਟ ਵਧਾ ਸਕਦੀਆਂ ਹਨ ਸਗੋਂ ਇਸ ਮਾਮਲੇ ਵਿਚ ਕਿਸੇ ਤਰਾਂ ਦੀ ਰਾਹਤ ...

ਪੂਰੀ ਖ਼ਬਰ »

ਮਹਿੰਗਾਈ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਹਲਕਾ ਜਲੰਧਰ ਕੈਟ ਵਲੋਂ ਤਿਆਰੀਆਂ ਮੁਕੰਮਲ-ਸੁਖਮਿੰਦਰ ਸਿੰਘ ਰਾਜਪਾਲ

ਜਲੰਧਰ, 7 ਮਾਰਚ (ਰਣਜੀਤ ਸਿੰਘ ਸੋਢੀ)-ਮਹਿੰਗਾਈ ਦੀ ਮਾਰ ਝੱਲ ਰਹੀ ਪਬਲਿਕ ਦੀ ਆਵਾਜ਼ ਗੰੁਗੀਆਂ ਬਹਿਰੀਆਂ ਸਰਕਾਰਾਂ ਤਕ ਪਹੰੁਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਹਲਕਾ ਕੈਟ ਜਲੰਧਰ ਵਲੋਂ 8 ਮਾਰਚ ਦੇ ...

ਪੂਰੀ ਖ਼ਬਰ »

ਮਾਨ ਸਿੰਘ ਨਗਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼ੋਭਾ ਯਾਤਰਾ

ਚੁਗਿੱਟੀ/ਜੰਡੂਸਿੰਘਾ, 7 ਮਾਰਚ (ਨਰਿੰਦਰ ਲਾਗੂ)-ਮੁਹੱਲਾ ਮਾਨ ਸਿੰਘ ਨਗਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ...

ਪੂਰੀ ਖ਼ਬਰ »

ਅੱਖਾਂ ਦੀਆਂ ਬਿਮਾਰੀਆਂ ਸਬੰਧੀ ਲਗਾਇਆ ਮੁਫ਼ਤ ਡਾਕਟਰੀ ਜਾਂਚ ਕੈਂਪ

ਚੁਗਿੱਟੀ/ਜੰਡੂਸਿੰਘਾ, 7 ਮਾਰਚ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਕੋਟ ਰਾਮਦਾਸ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਲੋੜਵੰਦ ਲੋਕਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸਾਬਕਾ ...

ਪੂਰੀ ਖ਼ਬਰ »

ਰਿੰਕੂ ਦੇ ਐਲਾਨ ਨਾਲ ਕਬੀਰ ਪੰਥੀਆਂ ਵਿਚ ਖ਼ੁਸ਼ੀ ਦੀ ਲਹਿਰ ਵੈੱਸਟ ਹਲਕੇ ਵਿਚ ਬਣਨਗੇ ਦੋ ਸਤਿਗੁਰੂ ਕਬੀਰ ਭਵਨ-ਰਿੰਕੂ

ਜਲੰਧਰ, 7 ਮਾਰਚ (ਸ਼ਿਵ)- ਵਿਧਾਇਕ ਸੁਸ਼ੀਲ ਰਿੰਕੂ ਨੇ ਸਤਿਗੁਰੂ ਕਬੀਰ ਮਹਾਰਾਜ ਦੇ 503ਵੇਂ ਪ੍ਰੀਨਿਰਵਾਨ ਦਿਵਸ ਮੌਕੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਜਲੰਧਰ ਵੈਸਟ ਵਿਚ ਸਤਿਗੁਰੂ ਕਬੀਰ ਜੀ ਦੇ ਇਕ ਨਹੀਂ ਸਗੋਂ ਦੋ ਭਵਨ ਬਣਨ ਜਾ ਰਹੇ ਹਨ | ਭਾਰਗੋ ਕੈਂਪ ਦੇ ਮੁੱਖ ...

ਪੂਰੀ ਖ਼ਬਰ »

ਨਿਗਮ ਅਫ਼ਸਰਾਂ ਦੇ ਤਿੱਖੇ ਤੇਵਰਾਂ ਕਰਕੇ ਐਡਹਾਕ ਕਮੇਟੀਆਂ ਦੀਆਂ ਮੀਟਿੰਗਾਂ ਵੀ ਬੰਦ

ਜਲੰਧਰ, 7 ਮਾਰਚ (ਸ਼ਿਵ ਸ਼ਰਮਾ)-ਇਸ਼ਤਿਹਾਰੀ ਬੋਰਡਾਂ ਦੇ ਠੇਕੇ ਨੂੰ ਰੱਦ ਕਰਵਾਉਣ ਦੇ ਮਾਮਲੇ ਵਿਚ ਮੇਅਰ ਜਗਦੀਸ਼ ਰਾਜਾ ਤੇ ਅਫ਼ਸਰਸ਼ਾਹੀ ਵਿਚਕਾਰ ਰੇੜਕਾ ਅਜੇ ਠੰਢਾ ਪੈਂਦਾ ਨਜ਼ਰ ਨਹੀਂ ਆ ਰਿਹਾ ਹੈ | ਨਿਗਮ ਦੀ ਇੰਪਲਾਈਜ਼ ਯੂਨੀਅਨਾਂ ਦੇ ਇਸ ਮਾਮਲੇ ਵਿਚ ਤੇਵਰ ਹੋਰ ...

ਪੂਰੀ ਖ਼ਬਰ »

4 ਸਾਲਾਂ 'ਚ ਕਾਜ਼ੀ ਮੰਡੀ ਦੇ ਕਬਜ਼ੇ ਹਟਵਾ ਕੇ ਅਲਾਟੀਆਂ ਨੂੰ ਰਾਹਤ ਨਹੀਂ ਦੁਆ ਸਕੇ ਬੇਰੀ

ਜਲੰਧਰ, 7 ਮਾਰਚ (ਸ਼ਿਵ)- ਇੰਪਰੂਵਮੈਂਟ ਟਰੱਸਟ ਵਲੋਂ ਵਾਰ-ਵਾਰ ਯੋਜਨਾਵਾਂ ਬਣਾਉਣ ਦੇ ਬਾਵਜੂਦ ਵੀ ਕਾਜ਼ੀ ਮੰਡੀ ਦੇ ਉਨ੍ਹਾਂ ਇਲਾਕਿਆਂ ਵਿਚ ਅਜੇ ਤੱਕ ਕਬਜ਼ੇ ਨਹੀਂ ਹਟ ਸਕੇ ਹਨ ਜਿਸ ਜਗ੍ਹਾ 'ਤੇ ਲੋਕਾਂ ਦੀਆਂ ਜ਼ਮੀਨਾਂ ਵੀ ਰਸਤੇ ਵਿਚ ਆਉਂਦੀਆਂ ਹਨ ਤੇ ਲੱਖਾਂ ਰੁਪਏ ਲੈ ...

ਪੂਰੀ ਖ਼ਬਰ »

ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਤ 'ਤੇ ਵੱਖ-ਵੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਵਲੋਂ ਦੁਖ ਦਾ ਪ੍ਰਗਟਾਵਾ

ਜਲੰਧਰ 7 ਮਾਰਚ (ਹਰਵਿੰਦਰ ਸਿੰਘ ਫੁੱਲ)-ਪ੍ਰਸਿੱਧ ਪੱਤਰਕਾਰ ਮੇਜਰ ਸਿੰਘ ਅਤੇ ਨਾਮਵਰ ਗ਼ਜ਼ਲਗੋ ਅਤੇ ਲੇਖਕ ਰਜਿੰਦਰ ਸਿੰਘ ਪਰਦੇਸੀ ਦੇ ਅਚਾਨਕ ਸਦੀਵੀ ਵਿਛੋੜੇ 'ਤੇ ਜਿੱਥੇ ਉਨ੍ਹਾਂ ਦੇ ਪਰਿਵਾਰ ਅਤੇ ਸਾਹਿਤ ਜਗਤ ਨੂੰ ਘਾਟਾ ਪਿਆ ਹੈ ਉੱਥੇ ਪੱਤਰਕਾਰੀ ਦਾ ਖੇਤਰ ਵੀ ...

ਪੂਰੀ ਖ਼ਬਰ »

ਟਾਂਡਾ ਫਾਟਕ ਆਰ. ਯੂ. ਬੀ. ਦਾ ਮਾਮਲਾ ਭਖਿਆ, ਹੈਨਰੀ ਨੂੰ ਮਿਲਣਗੇ ਦੁਕਾਨਦਾਰ

ਜਲੰਧਰ, 7 ਮਾਰਚ (ਸ਼ਿਵ)- 13 ਕਰੋੜ ਦੀ ਲਾਗਤ ਨਾਲ ਟਾਂਡਾ ਫਾਟਕ 'ਤੇ ਬਣਨ ਵਾਲੇ ਆਰ. ਯੂ. ਬੀ. ਦਾ ਮੁੱਦਾ ਭਖਣ ਲੱਗ ਪਿਆ ਹੈ ਕਿਉਂਕਿ ਆਰ. ਯੂ. ਬੀ. ਦੇ ਬਣਨ ਦੇ ਐਲਾਨ ਤੋਂ ਬਾਅਦ ਟਾਂਡਾ ਰੋਡ ਦੇ ਕਈ ਦੁਕਾਨਦਾਰਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਆਰ. ...

ਪੂਰੀ ਖ਼ਬਰ »

ਪੰਜਾਬ ਮੰਗੇਗਾ ਕੈਪਟਨ ਦੇ ਝੂਠੇ ਲਾਰਿਆਂ ਦਾ ਹਿਸਾਬ-ਬਿਕਰਮ ਸਿੰਘ ਮਜੀਠੀਆ

ਜਲੰਧਰ, 7 ਮਾਰਚ (ਰਣਜੀਤ ਸਿੰਘ ਸੋਢੀ)-ਵਿਧਾਨ ਸਭਾ ਵਿਚ 8 ਮਾਰਚ ਨੂੰ ਸੂਬੇ ਦਾ ਬਜਟ ਪੇਸ਼ ਹੋਣ ਵਾਲੇ ਦਿਨ ਸੂਬੇ ਦੇ ਸਾਰੇ ਹਲਕਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਧਰਨੇ ਦੇਵੇਗਾ ਤੇ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਹਿਸਾਬ ...

ਪੂਰੀ ਖ਼ਬਰ »

ਉਦਯੋਗ ਮੰਤਰੀ ਕੋਲ ਫੋਕਲ ਪੁਆਇੰਟ ਕੱਟਣ ਦਾ ਮਸਲਾ ਉਠਾਉਣਗੇ ਹੈਨਰੀ

ਜਲੰਧਰ, 7 ਮਾਰਚ (ਸ਼ਿਵ)- ਜਲੰਧਰ ਦੇ ਸਨਅਤਕਾਰਾਂ ਲਈ ਨਵਾਂ ਫੋਕਲ ਪੁਆਇੰਟ ਦੁਆਉਣ ਦੇ ਮਸਲੇ ਨੂੰ ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਹੁਣ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਕੋਲ ਉਠਾਉਣ ਜਾ ਰਹੇ ਹਨ ਤਾਂ ਜੋ ਲੰਬੇ ਸਮੇਂ ਤੋਂ ਲੋਕਾਂ ਦੀ ਇਸ ਮੰਗ ਨੂੰ ਪੂਰਾ ਕੀਤਾ ...

ਪੂਰੀ ਖ਼ਬਰ »

ਮਕਸੂਦਾਂ ਚੌਕ ਤੱਕ ਬਣਨ ਵਾਲੀ ਸੜਕ ਦਾ ਹੈਨਰੀ ਵਲੋਂ ਉਦਘਾਟਨ

ਜਲੰਧਰ, 7 ਮਾਰਚ (ਸ਼ਿਵ)-ਉੱਤਰੀ ਹਲਕਾ ਦੇ ਡੀ. ਏ. ਵੀ. ਫਲਾਈ ਓਵਰ ਤੋਂ ਲੈ ਕੇ ਮਕਸੂਦਾਂ ਤੱਕ 7 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਸੜਕ ਦਾ ਉਦਘਾਟਨ ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਵਲੋਂ ਕੀਤਾ ਗਿਆ | ਬਾਵਾ ਹੈਨਰੀ ਨੇ ਇਸ ਮੌਕੇ ਕਿਹਾ ਕਿ ਲੋਕਾਂ ਦੇ ਅਸ਼ੀਰਵਾਦ ...

ਪੂਰੀ ਖ਼ਬਰ »

ਡਾਇਰੈਕਟਰ ਸਪੋਰਟਸ ਪੰਜਾਬ ਨੇ ਕੀਤਾ ਸਪੋਰਟਸ ਕਾਲਜ ਤੇ ਸੁਰਜੀਤ ਹਾਕੀ ਸਟੇਡੀਅਮ ਦਾ ਦੌਰਾ

ਜਲੰਧਰ, 7 ਮਾਰਚ (ਸਾਬੀ)- ਡਾਇਰੈਕਟਰ ਸਪੋਰਟਸ ਪੰਜਾਬ ਡੀ.ਪੀ.ਐਸ ਖਰਬੰਦਾ ਨੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਤੇ ਸਪੋਰਟਸ ਸਕੂਲ ਜਲੰਧਰ ਦਾ ਦੌਰਾ ਕੀਤਾ | ਇਸ ਮੌਕੇ 'ਤੇ ਉਨ੍ਹਾਂ ਦੱਸਿਆ ਕਿ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਨਵੀ ਐਸਟਰੋਟਰਫ ਮੈਦਾਨ ਦਾ ਕੰਮ ...

ਪੂਰੀ ਖ਼ਬਰ »

ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵੱਲੋਂ 'ਅੰਤਰਰਾਸ਼ਟਰੀ ਮਹਿਲਾ ਦਿਵਸ' ਨੂੰ ਸਮਰਪਿਤ ਵਿਸ਼ੇਸ਼ ਸਮਾਗਮ

ਸ਼ਾਹਕੋਟ, 7 ਮਾਰਚ (ਸੁਖਦੀਪ ਸਿੰਘ)- ਮਹਿਲਾ ਸ਼ਕਤੀ ਸੰਸਥਾ (ਰਜਿ.) ਸ਼ਾਹਕੋਟ ਵੱਲੋਂ ਸੰਸਥਾ ਦੇ ਪ੍ਰਧਾਨ ਮੈਡਮ ਮਨਜੀਤ ਕੌਰ ਦੀ ਅਗਵਾਈ 'ਚ 'ਅੰਤਰਰਾਸ਼ਟਰੀ ਮਹਿਲਾ ਦਿਵਸ' ਨੂੰ ਸਮਰਪਿਤ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਸ਼ਾਹਕੋਟ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ...

ਪੂਰੀ ਖ਼ਬਰ »

15ਵੀਂ ਨਕੋਦਰ ਮਿਨੀ ਮੈਰਾਥਨ ਸ਼ਾਨੌ-ਸ਼ੌਕਤ ਨਾਲ ਸਮਾਪਤ

ਨਕੋਦਰ, 7 ਮਾਰਚ (ਗੁਰਵਿੰਦਰ ਸਿੰਘ) ਅਦਾਰਾ 'ਦੋਆਬਾ ਹੈੱਡਲਾਈਨਜ਼' ਵਲੋਂ ਸਮਾਜ ਸੇਵੀ, ਧਾਰਮਿਕ ਸ਼ਖਸੀਅਤਾਂ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 15ਵੀਂ ਨਕੋਦਰ ਮਿਨੀ ਮੈਰਾਥਨ ਦੌੜ ਸ਼ਾਨੌ-ਸ਼ੌਕਤ ਨਾਲ ਸੰਪੰਨ ਹੋਈ | ਸਭ ਤੋਂ ਪਹਿਲਾਂ ਸ਼੍ਰੀ ਗੌਤਮ ਜੈਨ ਆਈ. ਏ. ...

ਪੂਰੀ ਖ਼ਬਰ »

ਅੱਜ ਦਾ ਰੋਸ ਧਰਨਾ ਬਾਦਲਾਂ ਦਾ ਮਹਿਜ ਰਾਜਨੀਤਿਕ ਡਰਾਮਾ- ਦਮਨਵੀਰ ਸਿੰਘ ਫਿਲੌਰ

ਫਿਲੌਰ, 7 ਮਾਰਚ (ਸਤਿੰਦਰ ਸ਼ਰਮਾ)- ਅੱਜ ਇਥੇ ਸਾਬਕਾ ਕੈਬਨਿਟ ਮੰਤਰੀ ਫਿਲੌਰ ਸਰਵਣ ਸਿੰਘ ਫਿਲੌਰ ਦੇ ਸਪੁੱਤਰ ਦਮਨਵੀਰ ਸਿੰਘ ਫਿਲੌਰ ਨੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਾਰੇ ਪੰਜਾਬ ਵਿਚ 8 ਮਾਰਚ ਦਾ ਧਰਨਾ ਬਾਦਲਾਂ ਦਾ ਮਹਿਜ ਇਕ ਰਾਜਨੀਤਿਕ ਡਰਾਮਾ ਹੈ | ...

ਪੂਰੀ ਖ਼ਬਰ »

ਖ਼ੁਦ ਬਿਮਾਰ ਹੈ ਲੋਕਾਂ ਦੀ ਸਿਹਤ ਸੁਧਾਰਨ ਵਾਲਾ ਮੁੱਢਲਾ ਸਿਹਤ ਕੇਂਦਰ

ਜੰਡਿਆਲਾ ਮੰਜਕੀ, 7 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਕਸਬੇ ਅਤੇ ਆਸ ਪਾਸ ਦੇ ਪੇਂਡੂ ਖੇਤਰ ਦੇ ਬਿਮਾਰ ਲੋਕਾਂ ਦੀ ਸਿਹਤ ਸੁਧਾਰਨ ਲਈ ਬਣੇ ਦੇਸ਼ ਭਗਤ ਗ਼ਦਰੀ ਬਾਬਿਆਂ ਅਤੇ ਸਾਬਕਾ ਮੁੱਖ ਮੰਤਰੀ ਦੇ ਪਿੰਡ ਜੰਡਿਆਲਾ ਦੇ ਸਰਕਾਰੀ ਮੁੱਢਲਾ ਸਿਹਤ ਕੇਂਦਰ ਦੀ ਆਪਣੀ ...

ਪੂਰੀ ਖ਼ਬਰ »

ਸਮਾਰਟ ਸਕੂਲ ਕੁਲਾਰ ਵਿਖੇ ਸਾਲਾਨਾ 'ਇਨਾਮ ਵੰਡ ਸਮਾਰੋਹ ਅਤੇ ਸਪੋਰਟਸ-ਡੇ' ਮਨਾਇਆ

ਮਲਸੀਆਂ, 7 ਮਾਰਚ (ਸੁਖਦੀਪ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕੁਲਾਰ ਬਲਾਕ ਸ਼ਾਹਕੋਟ-2 (ਜਲੰਧਰ) ਵਿਖੇ ਪਿ੍ੰਸੀਪਲ ਸਤਨਾਮ ਸਿੰਘ ਦੀ ਅਗਵਾਈ 'ਚ ਸਕੂਲ ਦਾ ਸਲਾਨਾ 'ਇਨਾਮ ਵੰਡ ਸਮਾਰੋਹ ਅਤੇ ਸਪੋਰਟਸ-ਡੇ' ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ...

ਪੂਰੀ ਖ਼ਬਰ »

ਸਰਕਲ ਪ੍ਰਧਾਨ ਹੁੰਦਲ ਵਲੋਂ ਸਿੰਘੂ ਬਾਰਡਰ ਲਈ ਕਿਸਾਨਾਂ ਦਾ ਵਿਸ਼ਾਲ ਜਥਾ ਰਵਾਨਾ

ਸ਼ਾਹਕੋਟ, 7 ਮਾਰਚ (ਸਚਦੇਵਾ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਝੰਡੇ ਹੇਠ ਮਲਸੀਆਂ ਤੋਂ ਕਿਸਾਨਾਂ ਦਾ ਵਿਸ਼ਾਲ ਜਥਾ ਬੱਸ ਰਾਹੀਂ ਦਿੱਲੀ ਦੇ ਸਿੰਘੂ ਬਾਰਡਰ ਲਈ ਦਵਿੰਦਰ ਸਿੰਘ ਹੁੰਦਲ, ਸਰਪੰਚ ਰਣਜੀਤ ਸਿੰਘ, ਦਲੇਰ ਸਿੰਘ, ਜਥੇ. ਰਣਜੀਤ ਸਿੰਘ ਦੀ ਅਗਵਾਈ ਹੇਠ ਰਵਾਨਾ ...

ਪੂਰੀ ਖ਼ਬਰ »

ਫੁਲਵਾੜੀ ਸਕੂਲ ਦੀ ਫੇਅਰਵੈੱਲ ਬਣੀ 'ਨਵੇਂ ਪੁਰਾਣੇ' ਵਿਦਿਆਰਥੀਆਂ ਲਈ ਯਾਦਗਾਰੀ

ਲੋਹੀਆਂ ਖਾਸ, 7 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)- ਲੋਹੀਆਂ ਦੇ ਪ੍ਰਸਿੱਧ 'ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਗਿਆਰਵੀਂ ਜਮਾਤ ਵਲੋਂ ਆਪਣੇ ਸੀਨੀਅਰ ਸਾਥੀਆਂ ਲਈ ਪਾਰਟੀ ਦਾ ਇੰਤਜ਼ਾਮ ਕੀਤਾ ਗਿਆ | ਜਿਸ ਦੀ ਰਸਮੀ ਸ਼ੁਰੂਆਤ ਮੈਨੇਜਿੰਗ ਕਮੇਟੀ ਦੀ ...

ਪੂਰੀ ਖ਼ਬਰ »

ਮੁਠੱਡਾ ਕਲਾਂ 'ਚ 'ਕਿਸਾਨ ਮਜ਼ਦੂਰ ਏਕਤਾ ਮਹਾਂ ਰੈਲੀ' ਨੂੰ ਕਾਮਯਾਬ ਕਰਨ ਲਈ ਸ਼ਾਹਕੋਟ ਬਲਾਕ ਦੇ ਪਿੰਡਾਂ 'ਚ ਮੀਟਿੰਗਾਂ

ਮਲਸੀਆਂ/ਸ਼ਾਹਕੋਟ, 7 ਮਾਰਚ (ਸੁਖਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ 12 ਮਾਰਚ ਨੂੰ 11 ਵਜੇ ਪਿੰਡ ਮੁਠੱਡਾ ਕਲਾਂ ਵਿਖੇ ਕਿਸਾਨ-ਮਜ਼ਦੂਰ ਏਕਤਾ ਮਹਾਂ ਰੈਲੀ ਨੂੰ ਕਾਮਯਾਬ ਕਰਨ ਲਈ ਸ਼ਾਹਕੋਟ ਬਲਾਕ ਦੇ ਕਨਵੀਨਰ ਗੁਰਚਰਨ ਸਿੰਘ ਚਾਹਲ ਅਤੇ ਆਗੂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ 8 ਨੂੰ ਦੇਵੇਗਾ ਸਰਕਾਰ ਖ਼ਿਲਾਫ਼ ਧਰਨਾ

ਕਰਤਾਰਪੁਰ, 7 ਮਾਰਚ (ਭਜਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੱਦੇ ਉੱਪਰ ਹਲਕਾ ਕਰਤਾਰਪੁਰ ਵਲੋਂ ਮੇਨ ਚੌਕ ਕਰਤਾਰਪੁਰ ਵਿਖੇ 'ਪੰਜਾਬ ਮੰਗਦਾ ਹਿਸਾਬ' ਮੁਹਿੰਮ ਤਹਿਤ ਹਲਕਾ ਪੱਧਕੀ ਧਰਨਾ 8 ਮਾਰਚ ਦਿਨ ਸੋਮਵਾਰ ਨੂੰ ਦਿੱਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਤਹਿਸੀਲ ਮਹਿਤਪੁਰ ਮੂਹਰੇ ਧਰਨਾ ਕੱਲ੍ਹ-ਵਰਮਾ ਤੇ ਕੰਗ

ਸ਼ਾਹਕੋਟ, 7 ਮਾਰਚ (ਸੁਖਦੀਪ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ 'ਤੇ ਅਕਾਲੀ ਦਲ ਵਲੋਂ 8 ਮਾਰਚ ਨੂੰ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਧਰਨੇ ਲਗਾਏ ਜਾ ਰਹੇ ਹਨ, ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ ਦਾ ਤਿੰਨ ਖ਼ਿਲਾਫ਼ ਮਾਮਲਾ ਦਰਜ

ਕਰਤਾਰਪੁਰ, 7 ਮਾਰਚ (ਭਜਨ ਸਿੰਘ)-ਕਰਤਾਰਪੁਰ ਪੁਲਿਸ ਵਲੋਂ ਐੱਸ.ਐੱਸ.ਪੀ. ਜਲੰਧਰ ਦਿਹਾਤੀ ਦੇ ਹੁਕਮਾਂ ਉੱਪਰ ਕੀਤੀ ਪੜਤਾਲ ਤਹਿਤ ਇੰਦਰਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਚੀਮਾ ਥਾਣਾ ਕਰਤਾਰਪੁਰ ਦੇ ਬਿਆਨਾਂ ਦੀ ਕੀਤੀ ਪੜਤਾਲ ਅਨੁਸਾਰ ਵਿਦੇਸ਼ ਅਮਰੀਕਾ ਭੇਜਣ ਦੇ ...

ਪੂਰੀ ਖ਼ਬਰ »

ਪੰਜ ਪਰਵਾਸੀਆਂ ਖ਼ਿਲਾਫ਼ ਮੁਕੱਦਮਾ ਦਰਜ 25 ਲੱਖ ਦੀ ਲਾਟਰੀ ਦਾ ਝੂਠ ਬੋਲ ਕੇ ਕੀਤੀ ਧੋਖਾਧੜੀ

ਨਕੋਦਰ, 7 ਮਾਰਚ (ਗੁਰਵਿੰਦਰ ਸਿੰਘ)-ਸਦਰ ਪੁਲਿਸ ਨਕੋਦਰ ਨੇ 25 ਲੱਖ ਦੀ ਲਾਟਰੀ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਪੰਜ ਪਰਵਾਸੀ ਅਮਿਤ ਡਿਬਨਾਥ, ਐਸ ਕੇ ਰਜਬ ਅਲੀ, ਐਮ ਡੀ ਵਕਾਰ ਅਜਾਮ, ਐਮ.ਡੀ. ਜ਼ਫਰ ਖਾਨ ਲਾਲੂ ਸ਼ਰਮਾ 'ਤੇ ਮੁਕੱਦਮਾ ਦਰਜ ਕੀਤਾ ਗਿਆ | ਮਿੱਲੀ ...

ਪੂਰੀ ਖ਼ਬਰ »

ਪੂਨੀਆਂ ਸਕੂਲ 'ਚ ਨਵੇਂ ਉਸਾਰੇ ਜਾ ਰਹੇ ਕਮਰੇ ਦਾ ਰੱਖਿਆ ਨੀਂਹ ਪੱਥਰ

ਸ਼ਾਹਕੋਟ, 7 ਮਾਰਚ (ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) ਵਿਖੇ ਨਵੇਂ ਉਸਾਰੇ ਜਾ ਰਹੇ ਕਮਰੇ ਦਾ ਨੀਂਹ ਪੱਥਰ ਸਕੂਲ ਦੀ ਨੈਸ਼ਨਲ ਖਿਡਾਰਨ ਦਲਜੀਤ ਕੌਰ ਅਤੇ ਐੱਨ.ਸੀ.ਸੀ ਕੈਡਿਟ ਰਾਜਵੀਰ ਕੌਰ ਨੇ ਸਾਂਝੇ ਤੌਰ 'ਤੇ ਰੱਖਿਆ | ਸਕੂਲ ਦੇ ਲੈਕਚਰਾਰ ...

ਪੂਰੀ ਖ਼ਬਰ »

ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਮੌਤ ਨਾਲ ਪਰਿਵਾਰ ਅਤੇ ਸਮਾਜ ਨੂੰ ਵੱਡਾ ਘਾਟਾ ਪਿਆ-ਹਰਬੰਸ ਸਿੰਘ ਚੰਦੀ

ਸ਼ਾਹਕੋਟ, 7 ਮਾਰਚ (ਬਾਂਸਲ)- ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਜਨਰਲ ਸਕੱਤਰ ਤੇ ਰੋਜ਼ਾਨਾ ਅਜੀਤ ਦੇ ਸਟਾਫ਼ ਰਿਪੋਰਟਰ ਮੇਜਰ ਸਿੰਘ ਦੀ ਬੇਵਕਤੀ ਮੌਤ 'ਤੇ ਸ੍ਰ. ਚਾਨਣ ਸਿੰਘ ਚੰਦੀ ਸਪੋਰਟਸ ਕਲੱਬ ਕਾਸੂਪੁਰ (ਸ਼ਾਹਕੋਟ) ਦੇ ਪ੍ਰਧਾਨ ਹਰਬੰਸ ਸਿੰਘ ਚੰਦੀ ਹੁਰਾਂ ਵੱਲੋਂ ...

ਪੂਰੀ ਖ਼ਬਰ »

ਬੀਤੀ ਰਾਤ ਅਕਾਸ਼ਦੀਪ ਦੀ ਗਲੀ 'ਚ ਹਮਲਾਵਰਾਂ ਨੇ ਫੇਰ ਲਹਿਰਾਈਆਂ ਤਲਵਾਰਾਂ

ਆਦਮਪੁਰ, 7 ਮਾਰਚ (ਰਮਨ ਦਵੇਸਰ)- ਆਦਮਪੁਰ ਵਾਰਡ ਨੰ.7 ਦੀ ਕੌਂਸਲਰ ਕਨੁ ਬੰਸਲ ਦੇ ਪਤੀ ਅਕਾਸ਼ਦੀਪ ਆਸ਼ੂ 'ਤੇ 10 ਫਰਵਰੀ ਨੂੰ ਕੁੱਝ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ ਜਿਸ 'ਚ ਉਸਨੂੰ ਕਾਫੀ ਸੱਟਾਂ ਲੱਗੀਆਂ ਸਨ ਅਤੇ ਆਦਮਪੁਰ ਥਾਣੇ 'ਚ ਹਮਲਾਵਰ ਦੇ ਖਿਲਾਫ਼ ...

ਪੂਰੀ ਖ਼ਬਰ »

ਇੰਡੀਅਨ ਨੈਸ਼ਨਲ ਟਰੇਡ ਯੁਨੀਅਨ ਕਾਂਗਰਸ ਵੱਲੋਂ ਆਦਮਪੁਰ 'ਚ ਨਵੀਆਂ ਨਿਯੁਕਤੀਆਂ

ਆਦਮਪੁਰ, 7 ਮਾਰਚ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਇੰਟਕ ਜ਼ਿਲ੍ਹਾ ਪ੍ਰਧਾਨ ਕਾਂਗਰਸ ਬਲਵੀਰ ਸਿੰਘ ਅਟਵਾਲ ਵੱਲੋਂ ਵਿਧਾਨ ਸਭਾ ਹਲਕਾ ਆਦਮਪੁਰ ਦੇ ਪਿੰਡ ਖੁਰਦਪੁਰ ਵਿਖੇ ਇੰਡੀਅਨ ਨੈਸ਼ਨਲ ਟਰੇਡ ਯੁਨੀਅਨ ਕਾਂਗਰਸ ਪਾਰਟੀ ਸਮੂਹ ਸ਼ਹਿਰੀ- ਦਿਹਾਤੀ ਨੌਜਵਾਨਾਂ ਵਰਕਰਾਂ ...

ਪੂਰੀ ਖ਼ਬਰ »

ਛੋਟੀ ਉਮਰ 'ਚ ਵੱਡੀਆਂ ਪੁਲਾਂਘਾਂ ਪੁੱਟਣ ਵਾਲੀ ਅਰਚਨਾ ਬਾਂਸਲ

ਸਮਾਣਾ, 7 ਮਾਰਚ (ਸਾਹਿਬ ਸਿੰਘ)-ਅੱਜ ਜਦੋਂ ਹਰ ਇਕ ਪੜਿ੍ਹਆ ਲਿਖਿਆ ਸਰਕਾਰੀ ਨੌਕਰੀ ਦੀ ਆਸ ਵਿਚ ਹੁੰਦਾ ਹੈ ਪਰ ਬੀ.ਕਾਮ ਕਰ ਚੁੱਕੀ ਛੋਟੀ ਉਮਰ 'ਚ ਆਪਣੀ ਮਿਹਨਤ ਤੇ ਲਗਨ ਨਾਲ ਵੱਡੀ ਕਾਰੋਬਾਰੀ ਬਣੀ ਅਰਚਨਾ ਬਾਂਸਲ ਨੇ ਕੇਵਲ ਆਪਣੇ ਪਿਤਾ ਨੂੰ ਆਰਥਿਕ ਤੰਗੀ 'ਚੋਂ ਹੀ ਨਹੀਂ ...

ਪੂਰੀ ਖ਼ਬਰ »

ਘਰ ਦਾ ਤੋਰੀ ਫੁਲਕਾ ਤੋਰਨ ਲਈ ਕੁੱਟਣੀ ਪੈਂਦੀ ਹੈ ਰੋੜੀ

ਰਾਜਪੁਰਾ, 7 ਮਾਰਚ (ਰਣਜੀਤ ਸਿੰਘ)- ਭਾਵੇਂਕਿ ਅਸੀਂ ਹਰ ਸਾਲ ਅੱਜ ਦਾ ਦਿਨ ਔਰਤ ਦਿਵਸ ਦੇ ਤੌਰ 'ਤੇ ਮਨਾਉਂਦੇ ਹਾਂ ਪਰ ਹਕੀਕਤ ਵਿਚ ਅੱਜ ਵੀ ਕਈ ਔਰਤਾਂ ਨੂੰ ਘਰ ਦਾ ਤੋਰੀ ਫੁਲਕਾ ਤੋਰਨ ਲਈ ਰੋੜੀ ਕੁੱਟ-ਕੁੱਟ ਕੇ ਘਰ ਦਾ ਗੁਜ਼ਾਰਾ ਕਰਨਾ ਪੈਂਦਾ ਹੈ ਤੇ ਆਪਣਾ ਅਤੇ ਆਪਣੇ ...

ਪੂਰੀ ਖ਼ਬਰ »

ਲੜਕੀਆਂ ਸਿੱਖ ਰਹੀਆਂ ਨੇ ਗਤਕੇ ਦੇ ਗੁਰ, ਲੋੜ ਪੈਣ 'ਤੇ ਮਦਦ ਦੀ ਨਹੀਂ ਲਾਉਣਗੀਆਂ ਗੁਹਾਰ

ਬਟਾਲਾ, 7 ਮਾਰਚ (ਕਾਹਲੋਂ)-ਲੜਕੀਆਂ ਨਾਲ ਛੇੜਛਾੜ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ, ਇਸ ਲਈ ਲੜਕੀਆਂ ਲਈ ਜ਼ਰੂਰੀ ਹੈ, ਆਪਣੇ-ਆਪ ਨੂੰ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਖੁਦ ਨੂੰ ਤਿਆਰ ਕਰਨਾ | ਇਸ ਲਈ ਬਟਾਲਾ 'ਚ ਲੜਕੀਆਂ ਆਤਮ ਰੱਖਿਆ ਦੇ ਗੁਰ ਸਿੱਖਣ ਲਈ ਗਤਕੇ ...

ਪੂਰੀ ਖ਼ਬਰ »

ਕੁਸ਼ੱਲਿਆ ਦੇਵੀ ਖੁਦ ਅਪਾਹਜ ਹੋਣ ਦੇ ਬਾਵਜੂਦ ਵੀ ਲੋੜਵੰਦ ਪਰਿਵਾਰਾਂ ਦੀ ਕਰ ਰਹੀ ਹੈ ਮਦਦ

ਜਲੰਧਰ, 7 ਮਾਰਚ (ਹਰਵਿੰਦਰ ਸਿੰਘ ਫੁੱਲ)-ਕੁਸ਼ੱਲਿਆ ਦੇਵੀ ਦਾ ਅੰਗਹੀਣ ਬੱਚਿਆਂ ਦੀ ਸਮਾਜ ਸੇਵਿਕਾ ਦੇ ਤੌਰ 'ਤੇ ਜਾਣਿਆ ਪਛਾਣਿਆ ਨਾਂਅ ਹੈ | ਤਹਿਸੀਲ ਫਿਲੌਰ ਦੇ ਪਿੰਡ ਗੰਨਾ ਦੀ ਰਹਿਣ ਵਾਲੀ ਕੁਸ਼ੱਲਿਆ ਦੇਵੀ ਨੂੰ ਸਮਾਜ ਸੇਵਾ ਦੀ ਗੁੜ੍ਹਤੀ ਘਰੇਲੂ ਵਿਰਾਸਤ ਵਿਚੋਂ ...

ਪੂਰੀ ਖ਼ਬਰ »

ਅੰਨਾਪਣ ਨਹੀਂ ਬਣਾਇਆ ਕਮਜ਼ੋਰੀ-ਨੇਹਾ ਗੁਪਤਾ

ਆਦਮਪੁਰ, 7 ਮਾਰਚ (ਰਮਨ ਦਵੇਸਰ)- ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ 'ਤੇ ਅਸੀ ਉਨ੍ਹਾਂ ਸਾਰੀਆਂ ਮਹਿਲਾਵਾਂ ਦੇ ਜ਼ਜਬੇ ਤੇ ਹਿੰਮਤ ਦੀ ਦਾਦ ਦਿੰਦੇ ਹਾਂ ਜਿਨ੍ਹਾਂ ਨੇ ਸਮਾਜ ਵਿਚ ਵਿਲੱਖਣ ਕੰਮ ਕਰਦੇ ਹੋਏ ਇਕ ਮਿਸਾਲ ਪੇਸ਼ ਕੀਤੀ ਹੈ | ਆਦਮਪੁਰ ਦੇ ਪਿੰਡ ਮਸਾਣੀਆ ਦੀ ...

ਪੂਰੀ ਖ਼ਬਰ »

ਔਰਤਾਂ ਨੂੰ ਆਪਣੀ ਅੰਦਰਲੀ ਤਾਕਤ ਪਛਾਣਨ ਦੀ ਲੋੜ-ਸਰਪੰਚ ਊਸ਼ਾ ਰਾਣੀ

ਜਲੰਧਰ, 7 ਮਾਰਚ (ਜਸਪਾਲ ਸਿੰਘ)-ਪਿੰਡ ਅਲੀਪੁਰ ਦੀ ਲਗਾਤਾਰ ਦੂਸਰੀ ਵਾਰ ਸਰਪੰਚ ਬਣੀ ਸ੍ਰੀਮਤੀ ਊਸ਼ਾ ਰਾਣੀ ਸਮੁੱਚੀ ਔਰਤ ਜਾਤੀ ਲਈ ਇਕ ਪ੍ਰੇਰਨਾ ਸਰੋਤ ਹੈ | ਉਨ੍ਹਾਂ ਨੇ ਬਿਨਾਂ ਕਿਸੇ ਭੇਦ ਭਾਵ ਦੇ ਪਿੰਡ ਦਾ ਵਿਕਾਸ ਕਰਵਾ ਕੇ ਇਕ ਮਿਸਾਲ ਕਾਇਮ ਕੀਤੀ ਹੈ | ਉਹ ਪੜ੍ਹੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX