ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਦੀ ਚਾਰ ਸਾਲਾਂ ਦੀ ਮਾੜੀ ਕਾਰਗੁਜ਼ਾਰੀ, ਡੀਜ਼ਲ, ਪੈਟਰੋਲ ਅਤੇ ਬਿਜਲੀ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸੂਬੇ ਭਰ ਵਿਚ 117 ਵਿਧਾਨ ਸਭਾ ਹਲਕਿਆਂ ਵਿਚ 'ਪੰਜਾਬ ਮੰਗਦਾ ਜੁਆਬ' ਤਹਿਤ ਡੀ.ਸੀ. ਦਫ਼ਤਰਾਂ ਅੱਗੇ ਰੋਸ ਧਰਨੇ ਦਿੱਤੇ ਜਾ ਰਹੇ ਹਨ | ਇਸੇ ਕੜੀ ਤਹਿਤ ਹਲਕਾ ਮੋਗਾ ਦੇ ਇੰਚਾਰਜ ਬਰਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਹਲਕੇ ਭਰ ਤੋਂ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ | ਧਰਨੇ ਵਿਚ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਜੋ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਤੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ | ਇੱਥੋਂ ਤੱਕ ਕਿ ਗੁਟਕਾ ਸਾਹਿਬ ਦੀ ਸਹੰੁ ਖਾ ਕੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਜਿਨ੍ਹਾਂ ਵਿਚੋਂ ਚਾਰ ਸਾਲਾਂ ਵਿਚ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ | ਹੋਰਨਾਂ ਤੋਂ ਇਲਾਵਾ ਰੋਸ ਧਰਨੇ ਨੂੰ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ, ਬੂਟਾ ਸਿੰਘ ਦੌਲਤਪੁਰਾ, ਪ੍ਰੇਮ ਚੰਦ ਚੱਕੀ ਵਾਲੇ, ਦਲਜੀਤ ਸਿੰਘ ਗੋਲਡੀ, ਗੋਵਰਧਨ ਪੋਪਲੀ, ਮਨਜੀਤ ਸਿੰਘ ਧੰਮੂ, ਗੁਰਪ੍ਰੀਤ ਸਿੰਘ ਧੱਲੇਕੇ, ਰਵਦੀਪ ਸਿੰਘ ਦਾਰਾਪੁਰ, ਗੁਰਬਿੰਦ ਸਿੰਘ ਸਿੰਘਾਂਵਾਲਾ ਨੇ ਵੀ ਆਪਣੇ ਸੰਬੋਧਨ ਵਿਚ ਕਾਂਗਰਸ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਸਰਕਾਰ ਹਰ ਮੁਹਾਜ਼ 'ਤੇ ਫ਼ੇਲ੍ਹ ਸਾਬਤ ਹੋਈ ਹੈ ਤੇ ਅੱਜ ਸੂਬੇ ਦੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਲਈ ਸੜਕਾਂ 'ਤੇ ਉੱਤਰ ਆਏ ਹਨ | ਰੋਸ ਧਰਨੇ ਦੌਰਾਨ ਸਟੇਜ ਦਾ ਸੰਚਾਲਨ ਗੁਰਪ੍ਰੀਤ ਸਿੰਘ ਧੱਲੇਕੇ ਨੇ ਕੀਤਾ | ਰੋਸ ਧਰਨੇ ਉਪਰੰਤ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਐਸ.ਡੀ.ਐਮ. ਮੋਗਾ ਸਤਵੰਤ ਸਿੰਘ ਨੂੰ ਸੌਂਪਿਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਭਾਊ, ਸੁਖਚੈਨ ਸਿੰਘ ਉੱਪਲ, ਗੁਰਮੀਤ ਸਿੰਘ ਸਾਫ਼ੂਵਾਲਾ, ਐਡਵੋਕੇਟ ਅਸ਼ੀਸ਼ ਗਰੋਵਰ, ਐਡਵੋਕੇਟ ਰਿਸ਼ਵ ਗਰਗ, ਦਵਿੰਦਰ ਸਿੰਘ ਤਿਵਾੜੀ, ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ, ਰਣਜੀਤ ਸਿੰਘ ਭਾਊ, ਚਰਨਜੀਤ ਸਿੰਘ ਝੰਡੇਆਣਾ ਸਾਬਕਾ ਕੌਂਸਲਰ, ਸੁਰਜੀਤ ਸਿੰਘ ਸਾਬਕਾ ਸਰਪੰਚ ਸੰਧੂਆਂ ਵਾਲਾ, ਕਰਨੈਲ ਸਿੰਘ ਮਾਣੂੰਕੇ, ਲਾਲ ਸਿੰਘ ਸਾਬਕਾ ਸਰਪੰਚ, ਬਿਪਨਪਾਲ ਸਿੰਘ ਖੋਸਾ, ਸੁਰਜੀਤ ਸਿੰਘ ਦੌਧਰ, ਪੰਕਜ ਸੂਦ, ਜੋਗਿੰਦਰ ਸਿੰਘ ਲੋਹਾਮ, ਜਸਵੀਰ ਸਿੰਘ ਖ਼ਾਲਸਾ, ਰਾਜ ਕੁਮਾਰ ਮੁਖੀਜਾ, ਜੋਰਾ ਸਿੰਘ ਡਾਲਾ, ਗੁਰਚਰਨ ਸਿੰਘ ਚਰਨਾ, ਸਰਫ਼ਿਰੋਜ਼ ਅਲੀ ਭੁੱਟੋ, ਤਰਸੇਮ ਸਿੰਘ ਬਘੇਲੇਵਾਲਾ, ਅਸ਼ਵਿੰਦਰ ਸਿੰਘ ਨੰਬਰਦਾਰ, ਗੁਰਚਰਨ ਸਿੰਘ ਕਾਲੀਏ ਵਾਲਾ, ਬਲਕਾਰ ਸਿੰਘ ਮੰਗੇਵਾਲਾ, ਬਲਜੀਤ ਸਿੰਘ ਜੱਸ ਮੰਗੇਵਾਲਾ, ਮਾਸਟਰ ਗੁਰਦੀਪ ਸਿੰਘ ਮਹੇਸ਼ਰੀ, ਨਰਿੰਦਰ ਸਿੰਘ ਬੁੱਕਣਵਾਲਾ, ਜਸਪਾਲ ਸਿੰਘ ਖੋਸਾ ਪਾਂਡੋ, ਅਮਰਜੀਤ ਸਿੰਘ ਗਿੱਲ ਮਟਵਾਣੀ, ਪਿਆਰਾ ਸਿੰਘ ਡਗਰੂ, ਸੁਖਮੰਦਰ ਸਿੰਘ ਡਗਰੂ, ਨਿਰਮਲ ਸਿੰਘ ਜੋਗੇਵਾਲਾ, ਵੀਰ ਸਿੰਘ, ਹਰਜਿੰਦਰ ਸਿੰਘ ਅੰਟੂ, ਦਰਸ਼ਨ ਸਿੰਘ ਕਾਹਨ ਸਿੰਘ ਵਾਲਾ, ਬਬਲੂ ਗਿੱਲ, ਵਿਕੀ ਅਰੋੜਾ, ਸੁਭਾਸ਼ ਅਰੋੜਾ, ਵੀਰ ਸਿੰਘ, ਜੱਸਾ ਸਿੰਘ ਸਲੀਣਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਆਗੂ ਅਤੇ ਵਰਕਰ ਹਾਜ਼ਰ ਸਨ |
ਸ਼੍ਰੋਮਣੀ ਅਕਾਲੀ ਦਲ ਨਿਹਾਲ ਸਿੰਘ ਵਾਲਾ ਵਲੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਖ਼ਿਲਾਫ਼ ਧਰਨਾ
ਨਿਹਾਲ ਸਿੰਘ ਵਾਲਾ, 8 ਮਾਰਚ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਦਿੱਤੇ ਨਾਅਰੇ 'ਮੰਗਦਾ ਹੈ ਜਵਾਬ ਪੰਜਾਬ' ਤਹਿਤ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖ਼ਿਲਾਫ਼ ਸਮੁੱਚੇ ਪੰਜਾਬ ਅੰਦਰ ਦਿੱਤੇ ਜਾ ਰਹੇ ਰੋਸ ਧਰਨੇ ਦੇ ਸਬੰਧ 'ਚ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦੇ ਦਲ ਹਲਕੇ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਵੱਡੀ ਗਿਣਤੀ 'ਚ ਪੱੁਜ ਕੇ ਐਸ.ਡੀ.ਐਮ. ਦਫ਼ਤਰ ਨਿਹਾਲ ਸਿੰਘ ਵਾਲਾ ਅੱਗੇ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਿੰਦਰ ਸਿੰਘ ਰਣੀਆ, ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਸੂਬਾ ਚੇਅਰਮੈਨ ਖਣਮੁਖ ਭਾਰਤੀ ਪੱਤੋ, ਜ਼ਿਲ੍ਹਾ ਯੂਥ ਪ੍ਰਧਾਨ ਜਗਦੀਪ ਸਿੰਘ ਗਟਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਧੋਖਾ ਕਰਦਿਆਂ ਵਾਅਦਾ-ਿਖ਼ਲਾਫ਼ੀ ਕੀਤੀ ਹੈ ਅਤੇ ਆਪਣੇ ਚੋਣ ਮੈਨੀਫੈਸਟੋ 'ਚ ਪੰਜਾਬ ਦੇ ਲੋਕਾਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ | ਉਨ੍ਹਾਂ ਆਪਣੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਹੁਣੇ ਤੋਂ ਹੀ ਲਾਮਬੰਦ ਹੋਣ ਦਾ ਹੋਕਾ ਦਿੱਤਾ | ਇਸ ਮੌਕੇ ਹਲਕੇ ਦੇ ਵੱਖ-ਵੱਖ ਸਰਕਲ ਪ੍ਰਧਾਨ ਗੁਰਮੇਲ ਸਿੰਘ ਤਖ਼ਤੂਪੁਰਾ, ਰਣਧੀਰ ਸਿੰਘ ਚੂਹੜਚੱਕ, ਇੰਦਰਜੀਤ ਸਿੰਘ ਰਾਜਾ ਅਜੀਤਵਾਲ, ਜਥੇਦਾਰ ਪ੍ਰੀਤਮ ਸਿੰਘ ਕੁੱਸਾ, ਚੇਅਰਮੈਨ ਜਗਰੂਪ ਸਿੰਘ ਕੁੱਸਾ, ਪ੍ਰਧਾਨ ਬਲਵਿੰਦਰਪਾਲ ਸਿੰਘ ਹੈਪੀ, ਪ੍ਰਧਾਨ ਸਤਿੰਦਰਪਾਲ ਰਾਜੂ ਅਜੀਤਵਾਲ, ਚੇਅਰਮੈਨ ਗੁਰਪ੍ਰੀਤ ਸਿੰਘ ਕਾਕਾ, ਬਲਵੀਰ ਸਿੰਘ ਸੈਦੋਕੇ, ਜਸਵਿੰਦਰ ਸਿੰਘ ਖੋਟੇ, ਗੁਰਮੇਲ ਸਿੰਘ ਬੁਰਜ ਹਮੀਰਾ, ਸੁਖਮੰਦਰ ਸਿੰਘ ਮੱਦੋਕੇ, ਡਾ. ਗੁਰਮੀਤ ਸਿੰਘ ਮੱਦੋਕੇ, ਰੂਪ ਸਿੰਘ ਮਧੇਕੇ, ਸ਼ਹਿਰੀ ਪ੍ਰਧਾਨ ਪ੍ਰਦੀਪ ਕੁਮਾਰ, ਜਰਨੈਲ ਸਿੰਘ ਆੜ੍ਹਤੀਆ, ਬੂਟਾ ਸਿੰਘ ਆੜ੍ਹਤੀਆ, ਧਰਮਿੰਦਰ ਸਿੰਘ ਸੋਨੀ ਲੋਪੋ, ਜਗਰਾਜ ਰਾਜੂ ਮੱਦੋਕੇ, ਗੁਰਮੀਤ ਸਿੰਘ ਭੋਲਾ ਦੀਨਾ, ਪ੍ਰਧਾਨ ਗੁਰਮੇਲ ਸਿੰਘ ਦੀਨਾ, ਪ੍ਰਧਾਨ ਦੀਪ ਸਿੰਘ ਬੁਰਜ, ਅਮਰਜੀਤ ਸਿੰਘ ਬੱਧਨੀ ਕਲਾਂ, ਪਾਲ ਸਿੰਘ ਐਮ.ਸੀ., ਬਾਬਾ ਘਾਲੀ ਐਮ.ਸੀ., ਪ੍ਰਧਾਨ ਕਰਮਜੀਤ ਸਿੰਘ ਕਾਕਾ, ਡਾ. ਚਮਕੌਰ ਸਿੰਘ ਰਾਮਾ, ਬੱਬੂ ਅੰਮਿ੍ਤਸਰੀਆ, ਪ੍ਰਧਾਨ ਜਸਵਿੰਦਰ ਸਿੰਘ ਦੀਦਾਰੇ ਵਾਲਾ, ਸਵਰਨ ਸਿੰਘ ਸ਼ਾਨੀ ਦੀਨਾ, ਚਰਨਜੀਤ ਸਿੰਘ ਦੀਨਾ, ਰਜਿੰਦਰ ਸਿੰਘ ਸੋਢੀ ਪੀ.ਏ., ਜਗਰਾਜ ਸਿੰਘ ਦੀਨਾ, ਮੰਦਰ ਸਿੰਘ ਲੋਪੋ, ਨਿਰਭੈ ਸਿੰਘ ਘੋਲੀਆਂ, ਬਲਰਾਜ ਰਾਜਾ ਮੱਲੇਆਣਾ, ਡਾ. ਨਿਰਮਲ ਸਿੰਘ ਅਜੀਤਵਾਲ, ਬਬਲਾ ਪੰਚ ਧੂੜਕੋਟ, ਮਾ. ਸਿਕੰਦਰ ਸਿੰਘ ਭਾਗੀਕੇ, ਸੁਰਜੀਤ ਸਿੰਘ ਲੋਪੋ, ਕਾਲਾ ਮਧੇਕੇ, ਅਜਮੇਰ ਸਿੰਘ ਦੀਨਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਪਾਰਟੀ ਆਗੂ ਅਤੇ ਵਰਕਰ ਮੌਜੂਦ ਸਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਐਸ.ਡੀ.ਐਮ. ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਆਪਣਾ ਮੰਗ ਪੱਤਰ ਵੀ ਦਿੱਤਾ |
ਜਥੇਦਾਰ ਤੀਰਥ ਮਾਹਲਾ ਦੀ ਅਗਵਾਈ ਹੇਠ ਅਕਾਲੀਆਂ ਨੇ ਐਸ.ਡੀ.ਐਮ. ਦਫ਼ਤਰ ਅੱਗੇ ਲਗਾਇਆ ਧਰਨਾ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ, ਵੱਧ ਰਹੀ ਮਹਿੰਗਾਈ ਅਤੇ ਕੈਪਟਨ ਸਰਕਾਰ ਦੀ ਵਾਅਦਾ-ਿਖ਼ਲਾਫ਼ੀ ਵਿਰੁੱਧ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਆਦਿ ਮੁੱਦਿਆਂ ਨੂੰ ਲੈ ਕੇ ਅੱਜ ਪੂਰੇ ਪੰਜਾਬ ਅੰਦਰ ਧਰਨੇ ਲਗਾਉਣ ਦੀ ਲੜੀ ਤਹਿਤ ਸਥਾਨਕ ਐਸ.ਡੀ.ਐਮ. ਦਫ਼ਤਰ ਅੱਗੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਹਲਕਾ ਪੱਧਰ 'ਤੇ ਅਕਾਲੀਆਂ ਨੇ ਧਰਨਾ ਲਗਾਇਆ, ਜਿਸ ਵਿਚ ਸੱਤਾਧਾਰੀ ਧਿਰ ਕੈਪਟਨ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਸਦਕਾ ਰੋਸ ਵਜੋਂ ਅਕਾਲੀ ਆਗੂਆਂ, ਵਰਕਰਾਂ ਤੇ ਸਮਰਥਕਾਂ ਨੇ ਵੱਡੀ ਪੱਧਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ 'ਮੰਗਦਾ ਹੈ ਪੰਜਾਬ ਹਿਸਾਬ ਕੈਪਟਨ ਤੋਂ' ਸਹੁੰ ਖਾ ਕੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਨਾ ਕਰਨ ਦਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਨੇ ਆਪਣੇ ਰਾਜ ਵਿਚ ਲੋਕਾਂ ਨੂੰ ਅਜਿਹੇ ਮਾੜੇ ਦਿਨ ਦਿਖਾਏ ਜਿਹੜੇ ਕਦੇ ਲੋਕਾਂ ਨੇ ਸੁਪਨੇ 'ਚ ਵੀ ਨਹੀਂ ਦੇਖੇ ਹੋਣੇ | ਭੂ ਤੇ ਰੇਤ ਮਾਫ਼ੀਆ ਸਿਖ਼ਰਾਂ ਛੂਹ ਚੁੱਕਾ ਹੈ | ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਦਾ ਕੀਤਾ ਵਾਅਦਾ ਜੁਮਲਾ ਸਾਬਤ ਹੋਇਆ, ਸ਼ਗਨ ਸਕੀਮ ਦੀ ਰਾਸ਼ੀ ਵਧਾਉਣਾ ਤੇ ਬੁਢਾਪਾ ਪੈਨਸ਼ਨ ਦੁੱਗਣੀ ਕਰਨਾ ਸਿਰਫ਼ ਲਾਰੇ ਹੀ ਸਾਬਤ ਹੋਏ ਹਨ | ਇਸ ਮੌਕੇ ਧਰਨੇ ਉਪਰੰਤ ਅਕਾਲੀਆਂ ਦੇ ਵਫ਼ਦ ਵਲੋਂ ਜਨਤਕ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਂਅ ਐਸ.ਡੀ.ਐਮ. ਰਾਜਪਾਲ ਸਿੰਘ ਨੂੰ ਇਕ ਮੰਗ ਪੱਤਰ ਸੌਂਪਿਆ | ਜ਼ਿਲ੍ਹਾ ਪ੍ਰਧਾਨ ਮਾਹਲਾ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਹਰੇਕ ਵਰਗ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣ | ਇਸ ਮੌਕੇ ਜਥੇਦਾਰ ਜਗਤਾਰ ਸਿੰਘ ਰਾਜੇਆਣਾ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਜਥੇਦਾਰ ਹਰਮੇਲ ਸਿੰਘ ਮੌੜ ਸਾਬਕਾ ਚੇਅਰਮੈਨ, ਬਲਤੇਜ ਸਿੰਘ ਲੰਗੇਆਣਾ, ਗੁਰਜੰਟ ਸਿੰਘ ਭੁੱਟੋ ਰੋਡੇ, ਗੁਰਜੀਤ ਸਿੰਘ ਕੋਟਲਾ, ਬਚਿੱਤਰ ਕਾਲੇਕੇ, ਜਰਨੈਲ ਸਿੰਘ ਲੰਗੇਆਣਾ, ਜ਼ੈਲਦਾਰ ਬਲਵਿੰਦਰ ਵਾਂਦਰ ਸਾਰੇ ਸਰਕਲ ਪ੍ਰਧਾਨ, ਅਰਵਿੰਦਰ ਪੱਪੀ ਸੰਗਤਪੁਰਾ, ਪ੍ਰਧਾਨ ਜਗਸੀਰ ਸਿੰਘ ਲੰਗੇਆਣਾ, ਰਾਜਵੰਤ ਸਿੰਘ ਮਾਹਲਾ, ਤਰਲੋਚਨ ਕਾਲੇਕੇ ਹਲਕਾ ਯੂਥ ਪ੍ਰਧਾਨ, ਸਾਬਕਾ ਸਰਪੰਚ ਜਗਦੇਵ ਸਿੰਘ ਨਿਗਾਹਾ, ਪ੍ਰਧਾਨ ਆਤਮਾ ਸਿੰਘ ਬਰਾੜ, ਬੂਟਾ ਸਰਪੰਚ ਦੱਲੂਵਾਲਾ, ਸੁਖਦੀਪ ਸਿੰਘ ਰੋਡੇ, ਗੁਰਬਚਨ ਸਿੰਘ ਸਮਾਲਸਰ, ਸ਼ਹਿਰੀ ਪ੍ਰਧਾਨ ਪਵਨ ਢੰਡ, ਨੰਦ ਸਿੰਘ ਬਰਾੜ, ਲਖਵੀਰ ਬਰਾੜ ਲੰਬ, ਕੁਲਜੀਤ ਸਿੰਘ ਚੀਦਾ, ਜਗਮੋਹਨ ਸਿੰਘ ਜੈ ਸਿੰਘ ਵਾਲਾ, ਨੰਬਰਦਾਰ ਗੁਰਦੇਵ ਸਿੰਘ ਫੂਲੇਵਾਲਾ, ਪਰਮਜੀਤ ਆਦੀਵਾਲ ਆਲਮ ਵਾਲਾ ਸਾਬਕਾ ਸਰਪੰਚ, ਸਾਬਕਾ ਸਰਪੰਚ ਹਰਚਰਨ ਸਿੰਘ ਲੰਗੇਆਣਾ, ਜ਼ੈਲਦਾਰ ਸਾਧੂ ਸਿੰਘ ਲੰਗੇਆਣਾ, ਮਨਜੀਤ ਢਿਲਵਾਂ, ਬਹਾਦਰ ਰੋਡੇ, ਚਮਕੌਰ ਘੋਲੀਆਂ, ਸਿਮਰਾ ਨੱਥੋਕੇ, ਜਥੇਦਾਰ ਗੁਰਮੁਖ ਸਿੰਘ ਲੰਡੇ, ਇਕੱਤਰ ਸਿੰਘ ਥਰਾਜ ਤੋਂ ਇਲਾਵਾ ਵੱਡੇ ਪੱਧਰ 'ਤੇ ਅਕਾਲੀ ਵਰਕਰਾਂ ਤੇ ਸਮਰਥਕਾਂ ਨੇ ਸ਼ਮੂਲੀਅਤ ਕਰ ਕੇ ਕੇਂਦਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ |
ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸੂਬਾ ਕਮੇਟੀ ਨੇ ਇਕ ਪੈੱ੍ਰਸ ਬਿਆਨ ਜਾਰੀ ਕਰਦੇ ਹੋਏ ਪਟਿਆਲਾ ਵਿਖੇ ਮੋਤੀ ਮਹਿਲ ਵੱਲ ਮਾਰਚ ਕਰ ਰਹੇ ਮੁਲਾਜ਼ਮਾਂ 'ਤੇ ਪੰਜਾਬ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ...
ਮੋਗਾ, 8 ਮਾਰਚ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਕਾਲਜ ਮੋਗਾ ਵਿਖੇ ਪਿ੍ੰਸੀਪਲ ਸਵਰਨਜੀਤ ਸਿੰਘ ਦੀ ਅਗਵਾਈ ਹੇਠ ਐਨ. ਐਸ. ਐਸ. ਯੂਨਿਟ (ਲੜਕੀਆਂ) ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਡਾ. ਗੁਰਮੀਤ ਕੌਰ ਨੇ ਇਸ ਦਿਹਾੜੇ ਦੀ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ...
ਮੋਗਾ, 8 ਮਾਰਚ (ਗੁਰਤੇਜ ਸਿੰਘ)-ਸਿਹਤ ਵਿਭਾਗ ਮੋਗਾ ਨੂੰ ਜੋ ਰਿਪੋਰਟਾਂ ਮਿਲੀਆਂ ਹਨ ਉਸ ਮੁਤਾਬਿਕ ਜ਼ਿਲ੍ਹੇ ਵਿਚ ਕੋਰੋਨਾ ਦੇ 9 ਹੋਰ ਨਵੇਂ ਕੇਸ ਆਏ ਹਨ | ਜਿਸ ਨਾਲ ਜ਼ਿਲ੍ਹੇ ਵਿਚ ਮਰੀਜਾਂ ਦੀ ਕੁੱਲ ਗਿਣਤੀ 2988 ਹੋ ਗਈ ਹੈ ਜਦੋਂ ਕਿ 90 ਐਕਟਿਵ ਕੇਸ ਹੋ ਗਏ ਹਨ | ਇਸ ਤੋਂ ...
ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ)-ਪਟਿਆਲਾ ਵਿਖੇ ਪੰਜਾਬ ਯੂ. ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਮੁੱਖ ਮੰਤਰੀ ਪੰਜਾਬ ਦੇ ਹਲਕੇ ਵਿਚ ਪੰਜਾਬ ਸਰਕਾਰ ਵਲੋਂ ਪਿਛਲੀਆਂ ਚੋਣਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਸੰਘਰਸ਼ ਕਰ ਰਹੇ ਮੁਲਾਜ਼ਮ ...
ਧਰਮਕੋਟ, 8 ਮਾਰਚ (ਪਰਮਜੀਤ ਸਿੰਘ)-ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਵਲੋਂ 2017 ਵਿਚ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਪੰਜਾਬ ਦੀ ਸਤ੍ਹਾ ਪ੍ਰਾਪਤ ਕੀਤੀ ਗਈ ਸੀ ਪਰ 4 ਸਾਲ ਬੀਤ ਜਾਣ ਦੇ ਬਾਅਦ ਵੀ ਕੈਪਟਨ ਸਰਕਾਰ ਨੇ ਇਕ ਵੀ ਵਾਅਦਾ ਪੂਰਾ ...
ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਅੱਜ ਕੌਮਾਂਤਰੀ ਔਰਤ ਦਿਵਸ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਜ਼ਿਲ੍ਹਾ ਟੀਮ ਵਲੋਂ ਔਰਤਾਂ ਦੀ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ¢ ਔਰਤ ਵਿੰਗ ਕਿਰਤੀ ਕਿਸਾਨ ...
ਮੋਗਾ, 8 ਮਾਰਚ (ਗੁਰਤੇਜ ਸਿੰਘ)-ਸਿਹਤ ਵਿਭਾਗ ਮੋਗਾ ਨੂੰ ਜੋ ਰਿਪੋਰਟਾਂ ਮਿਲੀਆਂ ਹਨ ਉਸ ਮੁਤਾਬਿਕ ਜ਼ਿਲ੍ਹੇ ਵਿਚ ਕੋਰੋਨਾ ਦੇ 9 ਹੋਰ ਨਵੇਂ ਕੇਸ ਆਏ ਹਨ | ਜਿਸ ਨਾਲ ਜ਼ਿਲ੍ਹੇ ਵਿਚ ਮਰੀਜਾਂ ਦੀ ਕੁੱਲ ਗਿਣਤੀ 2988 ਹੋ ਗਈ ਹੈ ਜਦੋਂ ਕਿ 90 ਐਕਟਿਵ ਕੇਸ ਹੋ ਗਏ ਹਨ | ਇਸ ਤੋਂ ...
ਕੋਟ ਈਸੇ ਖਾਂ, 8 ਮਾਰਚ (ਨਿਰਮਲ ਸਿੰਘ ਕਾਲੜਾ)-ਮਹਿਲਾ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਵੀਡੀਓ ਕਾਨਫਰੰਾਸਿੰਗ ਦਾ ਪ੍ਰੋਗਰਾਮ ਕੋਟ ਈਸੇ ਖਾਂ ਦੇ ਸਰਕਾਰੀ ਸਕੂਲ ਲੜਕੇ 'ਚ ਦਿਖਾਇਆ ਗਿਆ | ਕਸਬੇ ਦੇ ਕੌਂਸਲਰ ਸੁਮਿਤ ਬਿੱਟੂ ਮਲਹੋਤਰਾ, ...
ਅਜੀਤਵਾਲ, 8 ਮਾਰਚ (ਹਰਦੇਵ ਸਿੰਘ ਮਾਨ)-ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਔਰਤ ਦਿਵਸ ਮਨਾਇਆ ਗਿਆ, ਜਿਸ ਦੌਰਾਨ ਅਧਿਆਪਕਾਂ ਦੁਆਰਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ 'ਚ ਭਾਰਤੀ ਸਮਾਜ ਵਿਚ ਇਸਤਰੀ ਦੀ ਮਹੱਤਤਾ, ਮੌਜੂਦਾ ਸਮੇਂ ਵਿਚ ਔਰਤ ਦਾ ...
ਬੱਧਨੀ ਕਲਾਂ, 8 ਮਾਰਚ (ਸੰਜੀਵ ਕੋਛੜ)-ਧੰਨ-ਧੰਨ ਬਾਬਾ ਨਾਹਰ ਸਿੰਘ ਜੀ ਸਨੇ੍ਹਰਾਂ ਵਾਲਿਆਂ ਦੀ ਅਪਾਰ ਕਿਰਪਾ ਸਦਕਾ ਚੱਲ ਰਹੇ ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਦੌਧਰ ਵਿਖੇ ਐਨ.ਐਸ.ਐਸ. ਵਲੰਟੀਅਰਜ਼, ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਦੇ ਸਹਿਯੋਗ ਨਾਲ ਅੰਤਰ-ਰਾਸ਼ਟਰੀ ...
ਨਿਹਾਲ ਸਿੰਘ ਵਾਲਾ, 8 ਮਾਰਚ (ਸੁਖਦੇਵ ਸਿੰਘ ਖ਼ਾਲਸਾ)-ਸੁਆਮੀ ਸੰਤ ਦਰਬਾਰਾ ਸਿੰਘ ਕਾਲਜ ਫ਼ਾਰ ਵੁਮੈਨ ਲੋਪੋ (ਮੋਗਾ) ਵਿਖੇ ਐਨ.ਐਸ.ਐਸ. ਯੂਨਿਟ ਵਲੋਂ ਆਨਲਾਈਨ ਅੰਤਰ-ਰਾਸ਼ਟਰੀ ਮਹਿਲਾ ਦਿਵਸ ਆਯੋਜਿਤ ਕੀਤਾ ਗਿਆ | ਇਸ ਪ੍ਰੋਗਰਾਮ ਦਾ ਆਗਾਜ਼ ਕਾਲਜ ਦੀਆਂ ਵਿਦਿਆਰਥਣਾਂ ...
ਅਜੀਤਵਾਲ, 8 ਮਾਰਚ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਉਂਦਿਆਂ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਕਿਹਾ ਕਿ ਮਹਿਲਾਵਾਂ ਅੱਜ ਦੇ ਦੌਰ ਵਿਚ ਹਰ ਖੇਤਰ ਵਿਚ ...
ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਤੇ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਮੋਗਾ ਵਲੋਂ ਅੱਜ ਪੰਜਵੇਂ ਦਿਨ ਭੁੱਖ ਹੜਤਾਲ ਸੰਘਰਸ਼ਮਈ ਨਾਅਰਿਆਂ ਨਾਲ ਸ਼ੁਰੂ ਕੀਤੀ ਗਈ | ਮੀਟਿੰਗ ਦੇ ਸ਼ੁਰੂ ਵਿਚ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ...
ਕੋਟ ਈਸੇ ਖਾਂ, 8 ਮਾਰਚ (ਨਿਰਮਲ ਸਿੰਘ ਕਾਲੜਾ)-ਭਾਰਤੀ ਕਿਸਾਨ ਯੂਨੀਅਨ ਦੇ ਸਿਰਕੱਢ ਆਗੂ (ਕਾਦੀਆਂ) ਸੁਖਜਿੰਦਰ ਸਿੰਘ ਖੋਸਾ ਅਤੇ ਗੁਰਮੇਲ ਸਿੰਘ ਅਤੇ ਸਮੂਹ ਭਾਈ ਕੇ ਪਰਿਵਾਰ ਖੋਸਾ ਰਣਧੀਰ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਤੀਜੇ ਜਗਦੀਸ਼ ਸਿੰਘ ...
ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ)-ਮਿੳਾੂਸੀਪਲ ਕਾਰਪੋਰੇਸ਼ਨ ਮੋਗਾ ਵਲੋਂ ਕਰਵਾਏ ਗਏ ਮਹਿਲਾ ਦਿਵਸ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਜਨਰਲ ਸੈਕਟਰੀ, ਮਿੰਨੀ ਕਹਾਣੀਆਂ ਦੀ ਲੇਖਕ ਪਰਮਜੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ...
ਕੋਟ ਈਸੇ ਖਾਂ, 8 ਮਾਰਚ (ਨਿਰਮਲ ਸਿੰਘ ਕਾਲੜਾ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੇ ਗ੍ਰਹਿ ਸਿੱਧੂ ਨਿਵਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ, ...
ਨਿਹਾਲ ਸਿੰਘ ਵਾਲਾ, 8 ਮਾਰਚ (ਸੁਖਦੇਵ ਸਿੰਘ ਖ਼ਾਲਸਾ)-ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਦੀ ਬਲਾਕ ਪੱਧਰੀ ਟੈਂਟ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਸੁਖਪਾਲ ਸਿੰਘ ਘੋਲੀਆਂ ਖ਼ੁਰਦ ਦੀ ਅਗਵਾਈ ਹੇਠ ਮਾਲਵਾ ਟੈਂਟ ਹਾਊਸ ਨਿਹਾਲ ਸਿੰਘ ਵਾਲਾ ਵਿਖੇ ਹੋਈ | ਇਸ ...
ਫ਼ਤਿਹਗੜ੍ਹ ਪੰਜਤੂਰ, 8 ਮਾਰਚ (ਜਸਵਿੰਦਰ ਸਿੰਘ ਪੋਪਲੀ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ 21 ਮਾਰਚ ਦਿਨ ਐਤਵਾਰ ਨੂੰ ਮੋਦੀ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਬਾਘਾ ਪੁਰਾਣਾ ਵਿਖੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿਚ ਵੱਡਾ ਮਹਾਂ ...
ਸਮਾਲਸਰ, 8 ਮਾਰਚ (ਕਿਰਨਦੀਪ ਸਿੰਘ ਬੰਬੀਹਾ)-ਗੁਰਦੁਆਰਾ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਸਬਾ ਸਮਾਲਸਰ ਵਿਖੇ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁੰਦਰ ...
ਸਮਾਲਸਰ, 8 ਮਾਰਚ (ਕਿਰਨਦੀਪ ਸਿੰਘ ਬੰਬੀਹਾ)-ਕਸਬਾ ਸਮਾਲਸਰ ਦੇ ਕਾਲੀ ਮਾਤਾ ਮੰਦਰ ਦੇ ਸੇਵਾਦਾਰ ਭਗਤ ਪਵਨ ਕੁਮਾਰ ਸ਼ਰਮਾ ਵਲੋਂ ਸਮੂਹ ਦਾਨੀ ਸੱਜਣਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਗਰੀਬ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਡੇਰਾ ਬਾਬਾ ਕੌਲ ਦਾਸ ...
ਕੋਟ ਈਸੇ ਖਾਂ, 8 ਮਾਰਚ (ਨਿਰਮਲ ਸਿੰਘ ਕਾਲੜਾ)-ਅਯੂਸ਼ਮੈਨ ਸਰਵ ਭਾਰਤ ਬੀਮਾ ਯੋਜਨਾ ਦੇ ਤਹਿਤ ਸਿਹਤ ਕਾਰਡ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਲੋਕਾਂ ਦੇ ਕੋਲ ਪਹੁੰਚ ਕਰਨ ਹਿਤ ਕੈਂਪ ਲਾਏ ਜਾ ਰਹੇ ਹਨ | ਅਜਿਹਾ ਹੀ ਇਕ ਕੈਂਪ ਸਰਕਾਰੀ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ...
ਮੋਗਾ, 8 ਮਾਰਚ (ਅਸ਼ੋਕ ਬਾਂਸਲ)-ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਅਤੇ ਉਨ੍ਹਾਂ ਦੀ ਧਰਮ ਪਤਨੀ ਡਾ. ਰਾਜਿੰਦਰ ਕੌਰ ਕਮਲ ਨੇ ਵਾਰਡ ਨੰ. 37 ਦੀ ਕੌਂਸਲਰ ਡਾ. ਰੀਮਾ ਸੂਦ ਅਤੇ ਡਾ. ਨਵੀਨ ਸੂਦ ਦੇ ਘਰ ਸ਼ਿਰਕਤ ਕੀਤੀ ¢ ਇਸ ਮੌਕੇ ਕੌਂਸਲਰ ਡਾ. ਰੀਮਾ ਸੂਦ ਅਤੇ ਡਾ. ਨਵੀਨ ਸੂਦ ਨੇ ...
ਕੋਟ ਈਸੇ ਖਾਂ, 8 ਮਾਰਚ (ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ)-ਅੰਤਰਰਾਸ਼ਟਰੀ ਨਾਰੀ ਦਿਵਸ 'ਤੇ ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ ਈਸੇ ਖਾਂ ਵਿਖੇ ਪੜ੍ਹਦੀਆਂ ਸਕੂਲ ਵਿਦਿਆਰਥਣਾਂ ਨੂੰ ਮਾਨਯੋਗ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਦੀ ਵੱਡੀ ਟੀ.ਵੀ. ਸਕਰੀਨ ...
ਕਿਸ਼ਨਪੁਰਾ ਕਲਾਂ, 8 ਮਾਰਚ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਪੂਰੇ ਸੰਸਾਰ ਦੀਆਂ ਔਰਤਾਂ ਨੂੰ ਸਮਰਪਿਤ ਔਰਤ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਅੱਜ ਮੇਰਾ ਮੇਰੀ ਧਰਤੀ ਜਾਈ ਹਰ ...
ਨਿਹਾਲ ਸਿੰਘ ਵਾਲਾ, 8 ਮਾਰਚ (ਪਲਵਿੰਦਰ ਸਿੰਘ ਟਿਵਾਣਾ)-ਰਾਜਨੀਤੀ ਵਿਚ ਕਈ ਦਹਾਕਿਆਂ ਤੋਂ ਆਪਣੀ ਵੱਖਰੀ ਸਿਆਸੀ ਪਹਿਚਾਣ ਬਣਾ ਚੁੱਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਦੇ ਿਲੰਕ ਰੋਡਾਂ ਦੀ ਹਾਲਤ ਇਸ ਵੇਲੇ ਬੁਰੀ ਤਰ੍ਹਾਂ ਖ਼ਸਤਾ ਹੋ ਚੁੱਕੀ ਹੈ | ਉੱਥੇ ਬੇਸ਼ੱਕ ...
ਮੋਗਾ, 8 ਮਾਰਚ (ਜਸਪਾਲ ਸਿੰਘ ਬੱਬੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਡਾਲਾ (ਮੋਗਾ) ਵਿਖੇ ਪਿ੍ੰਸੀਪਲ ਰਾਜਿੰਦਰ ਸਿੰਘ ਅਤੇ ਸਮੂਹ ਸਟਾਫ਼ ਵਲੋਂ ਦਾਖ਼ਲਾ ਵਧਾਉਣ ਦੇ ਲਈ ਪਿੰਡ ਦੇ ਵਿਚ ਜਾਗਰੂਕਤਾ ਰੈਲੀ ਕੱਢੀ ਗਈ | ਇਸ ਮੌਕੇ ਉਨ੍ਹਾਂ ਸਰਕਾਰ ਵਲੋਂ ਸਕੂਲ ਵਿਚ ...
ਮੋਗਾ, 8 ਮਾਰਚ (ਜਸਪਾਲ ਸਿੰਘ ਬੱਬੀ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਰਜਿ. ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਵਿਖੇ ਹੋਈ ਜਿਸ ਵਿਚ ਰਿਟਾਇਰਡ ਪਟਵਾਰੀ ਕਾਨੂੰਗੋ ਮਾਲ ...
ਮੋਗਾ, 8 ਮਾਰਚ (ਗੁਰਤੇਜ ਸਿੰਘ)-ਖੇਤੀ ਕਾਨੰੂਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਹੁਣ ਮੋਗਾ ਬਾਰ ਐਸੋਸੀਏਸ਼ਨ ਦਾ ਵਕੀਲ ਭਾਈਚਾਰਾ ਵੀ ਕਿਸਾਨਾਂ ਦੇ ਨਾਲ ਡਟ ਕੇ ਲੜਾਈ ਲੜ ਰਿਹਾ ਹੈ, ਖ਼ਾਸ ਕਰਕੇ ਹੁਣ ਬਾਰ ਐਸੋਸੀਏਸ਼ਨ ਮੋਗਾ ਦੀਆਂ ਮਹਿਲਾ ...
ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਕਮਲ ਸੈਣੀ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਜਿਸ ਦੌਰਾਨ ਸਕੂਲੀ ...
ਕੋਟ ਈਸੇ ਖਾਂ, 8 ਮਾਰਚ (ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ)-ਸਿਹਤ ਵਿਭਾਗ ਪੰਜਾਬ ਡਾ. ਅਮਰਪ੍ਰੀਤ ਕੌਰ ਬਾਜਵਾ ਸਿਵਲ ਸਰਜਨ ਮੋਗਾ ਦੀਆਂ ਹਦਾਇਤਾਂ ਅਤੇ ਡਾ. ਰਕੇਸ਼ ਬਾਲੀ ਐਸ.ਐਮ.ਓ. ਦੀ ਦੇਖ ਰੇਖ ਹੇਠ ਅੱਜ ਕਮਿਊਨਿਟੀ ਹੈਲਥ ਸੈਂਟਰ ਕੋਟ ਈਸੇ ਖਾਂ ਵਿਖੇ ਬਲਾਕ ਕੋਟ ...
ਬਾਘਾ ਪੁਰਾਣਾ, 8 ਮਾਰਚ (ਬਲਰਾਜ ਸਿੰਗਲਾ)-ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਪਿੰਡ ਰਾਜੇਆਣਾ ਦੇ ਬਾਬਾ ਰਾਜਾਪੀਰ ਝਿੜੀ ਵਿਖੇ ਹੋਈ, ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਸ਼ਹੀਦਾਂ, ਪੰਜਾਬੀ ਗਾਇਕੀ ਦੇ ਥੰਮ ਸਰਦੂਲ ...
ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਬੂਟਾ ਸਿੰਘ ਦੌਲਤਪੁਰਾ ਦੇ ਗ੍ਰਹਿ ਵਿਖੇ ਪਹੁੰਚਣ 'ਤੇ ਨਗਰ ਦੌਲਤਪੁਰਾ ਦੀਆਂ ਬੀਬੀਆਂ ਅਤੇ ਮੁਹਤਬਰ ਸੱਜਣਾਂ ਵਲੋਂ ਬੀਬੀ ਹਰਵਿੰਦਰ ਕੌਰ ਗਿੱਲ ਕੌਂਸਲਰ ਦਾ ਵਿਸ਼ੇਸ਼ ਸਨਮਾਨ ...
ਕੋਟ ਈਸੇ ਖਾਂ, 8 ਮਾਰਚ (ਨਿਰਮਲ ਸਿੰਘ ਕਾਲੜਾ)-ਸਰਕਾਰੀ ਹਾਈ ਸਕੂਲ ਖੋਸਾ ਰਣਧੀਰ ਦੇ ਪੁਰਾਣੇ ਵਿਦਿਆਰਥੀਆਂ ਨੇ ਖੋਸਾ ਕੋਟਲਾ ਦੇ ਸਰਪੰਚ ਵੀਰ ਸਿੰਘ ਦੇ ਗ੍ਰਹਿ ਵਿਖੇ ਇਕ ਸਮਾਗਮ ਦੌਰਾਨ ਆਪਣੇ ਪੁਰਾਣੇ ਅਧਿਆਪਕ ਪ੍ਰੋਫੈਸਰ ਸੁਰਜੀਤ ਸਿੰਘ ਕਾਉਂਕੇ ਦੀ ਨਵੀਂ ਛਪੀ ...
ਨਿਹਾਲ ਸਿੰਘ ਵਾਲਾ, 8 ਮਾਰਚ (ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਕÏਮਾਂਤਰੀ ਮਹਿਲਾ ਦਿਵਸ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ¢ ਇਸ ਸਮੇਂ ਬੋਲਦਿਆਂ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ, ...
ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਔਰਤ ਦੀ ਮਹਾਨਤਾ ਨੂੰ ਦਰਸਾਉਂਦਾ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ | ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰਧਾਨ ...
ਕਿਸ਼ਨਪੁਰਾ ਕਲਾਂ, 8 ਮਾਰਚ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪਿੰਡ ਕਿਸ਼ਨਪੁਰਾ ਕਲਾਂ ਦੇ ਜੱਟ ਸਿੱਖ ਪਰਿਵਾਰ ਦੇ 40 ਸਾਲਾ ਕਰੀਬ ਨੌਜਵਾਨ ਲੜਕੇ ਦੇ ਇਕ ਹਫ਼ਤੇ ਦੇ ਕਰੀਬ ਪਹਿਲਾਂ ਅਚਨਚੇਤ ਲਾਪਤਾ ਹੋ ਜਾਣ ਦਾ ਅਜੇ ਤੱਕ ਕੁਝ ਵੀ ਪਤਾ ਨਾ ਲੱਗਣ 'ਤੇ ਪਰਿਵਾਰਕ ...
ਧਰਮਕੋਟ, 8 ਮਾਰਚ (ਪਰਮਜੀਤ ਸਿੰਘ)-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੰਜਾਬ ਭਵਨ ਵਿਖੇ ਕਰਵਾਏ ਮੁੱਖ ਵਰਚੂਅਲ ਪ੍ਰੋਗਰਾਮ ਦੇ ਨਾਲ-ਨਾਲ ਸੂਬਾ ਭਰ ਵਿਚ ਜ਼ਿਲ੍ਹਾ ਹੈਡਕੁਆਰਟਰਾਂ ਅਤੇ ਬਲਾਕ ਪੱਧਰਾਂ 'ਤੇ ਇਕੋ ਸਮੇਂ ਆਯੋਜਿਤ ਕੀਤੇ ਗਏ ਪ੍ਰੋਗਰਾਮਾਂ ਤਹਿਤ 1150 ...
ਨਿਹਾਲ ਸਿੰਘ ਵਾਲਾ, 8 ਮਾਰਚ (ਸੁਖਦੇਵ ਸਿੰਘ ਖ਼ਾਲਸਾ)-ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੀ ਸਰਪ੍ਰਸਤੀ ਅਧੀਨ ਵਿਕਾਸ ਕਰ ਰਹੀ ਵਿੱਦਿਅਕ ਸੰਸਥਾ ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਲੋਪੋ ਵਲੋਂ ਆਯੋਜਿਤ ਕੀਤੇ ਹਾਰਟਫੁੱਲ ਕੈਂਪਸ ਓਰੀਐਂਟੇਸ਼ਨ ...
ਨਿਹਾਲ ਸਿੰਘ ਵਾਲਾ, 8 ਮਾਰਚ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖ਼ਾਲਸਾ)-ਕੌਮਾਂਤਰੀ ਔਰਤ ਦਿਹਾੜੇ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਗ਼ਰੀਬ ਔਰਤਾਂ ਸਿਰ ਚੜ੍ਹੇ ਕਰਜ਼ੇ ਮੁਆਫ਼ ਕਰਾਏ ਜਾਣ, ਕਿਰਤ ਕਾਨੂੰਨਾਂ 'ਚ ਕੀਤੀਆਂ ਮਜ਼ਦੂਰ ਮਾਰੂ ਸੋਧਾਂ ਰੱਦ ...
ਕਿਸ਼ਨਪੁਰਾ ਕਲਾਂ, 5 ਮਾਰਚ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪ੍ਰਵਾਸੀ ਭਾਰਤੀ ਤੇ ਉੱਘੇ ਸਮਾਜ ਸੇਵੀ ਰਸ਼ਪਾਲ ਸਿੰਘ (ਮਿੱਠੂ ਬਰਾੜ) ਯੂ.ਐਸ.ਏ. ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰੀ ਪ੍ਰਾਇਮਰੀ ਸਕੂਲ ਭਿੰਡਰ ਕਲਾਂ ਨੂੰ 55000 ਹਜ਼ਾਰ ਰੁਪਏ ਦੀ ਨਗਦ ...
ਧਰਮਕੋਟ, 8 ਮਾਰਚ (ਪਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਿੰਘ ਸਭਾ ਧਰਮਕੋਟ ਵਿਖੇ ਹੋਈ | ਜਿਸ ਵਿਚ ਹਲਕੇ ਭਰ ਦੇ ਵੱਡੀ ਗਿਣਤੀ ਕਿਸਾਨਾਂ ਨੇ ਹਿੱਸਾ ਲਿਆ | ਇਸ ਮੀਟਿੰਗ ਦੌਰਾਨ ਪ੍ਰਗਟ ਸਿੰਘ ਤਲਵੰਡੀ ਸਕੱਤਰ ਪੰਜਾਬ ਭਾਰਤੀ ਕਿਸਾਨ ...
ਮੋਗਾ, 8 ਮਾਰਚ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਭੱਠਿਆਂ 'ਤੇ ਕੰਮ ਕਰਦੇ ਭੱਠਾ ਮਜ਼ਦੂਰਾਂ ਦੀ ਇਕੱਤਰਤਾ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਅਤੇ ਅਸੰਗਠਿਤ ਭੱਠਾ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਨਵੀਂ ਦਾਣਾ ...
ਨੱਥੂਵਾਲਾ ਗਰਬੀ, 8 ਮਾਰਚ (ਸਾਧੂ ਰਾਮ ਲੰਗੇਆਣਾ)-ਨੰਨ੍ਹੀ ਕਲੀ ਪ੍ਰੋਜੈਕਟ ਦੇ ਪ੍ਰੋਗਰਾਮ ਅਫ਼ਸਰ ਦੀਪਇੰਦਰ ਕੌਰ ਅਤੇ ਬਲਾਕ ਬਾਘਾ ਪੁਰਾਣਾ ਦੇ ਪ੍ਰੋਗਰਾਮ ਅਫ਼ਸਰ ਕਰਮਜੀਤ ਕੌਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਹਲਾ ਖ਼ੁਰਦ ਦੀਆਂ ਵਿਦਿਆਰਥਣਾਂ ਨੂੰ ਕਿੱਟਾਂ ...
ਮੋਗਾ, 8 ਮਾਰਚ (ਗੁਰਤੇਜ ਸਿੰਘ)-ਥਾਣਾ ਸਦਰ ਪੁਲਿਸ ਵਲੋਂ ਬੀਤੀ 3 ਮਾਰਚ 2021 ਨੂੰ ਤਿੰਨ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਭਿੰਡਰ ਖ਼ੁਰਦ, ਜਸਵਿੰਦਰ ਸਿੰਘ ਪੁੱਤਰ ਪਰਮੋਦਨ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ਼ ਕਾਲਾ ਪੁੱਤਰ ਬਲਬੀਰ ਸਿੰਘ ਵਾਸੀ ...
ਬਾਘਾ ਪੁਰਾਣਾ, 8 ਮਾਰਚ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟ ਵਿਖੇ ਆਏ ਦਿਨ ਵਿਦਿਆਰਥੀ ਆਈਲਟਸ ਦੀ ਕੋਚਿੰਗ ਲੈ ਕੇ ਬਹੁਤ ...
ਫ਼ਤਿਹਗੜ੍ਹ ਪੰਜਤੂਰ, 8 ਮਾਰਚ (ਜਸਵਿੰਦਰ ਸਿੰਘ ਪੋਪਲੀ)-ਕਸਬਾ ਫ਼ਤਿਹਗੜ੍ਹ ਪੰਜਤੂਰ ਦੇ ਨਹਿਰ ਦੇ ਪੁਲ ਦੇ ਕੋਲ ਨਜ਼ਦੀਕ ਬਣੀ ਐਜੂਕੇਸ਼ਨ ਹੱਬ ਆਈਲਟਸ ਇੰਸਟੀਚਿਊਟ ਜੋ ਕਿ ਇਲਾਕੇ ਦੇ ਬੱਚਿਆਂ ਲਈ ਚਾਨਣ ਮੁਨਾਰਾ ਬਣੀ ਹੋਈ ਹੈ ਅਤੇ ਇਸ ਸੰਸਥਾ ਦੀ ਵਿਦਿਆਰਥਣ ਮਨਦੀਪ ...
ਬਾਘਾ ਪੁਰਾਣਾ, 8 ਮਾਰਚ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰਲੇ ਸੈਂਟਰਲ ਬੈਂਕ ਦੇ ਉੱਪਰ ਸਥਿਤ ਪ੍ਰਫੈਕਟ ਆਈਲਟਸ ਐਂਡ ਇਮੀਗੇ੍ਰਸ਼ਨ ਵਿਖੇ ਵਿਦਿਆਰਥੀ ਆਈਲਟਸ ਦੀ ਕੋਚਿੰਗ ਪ੍ਰਾਪਤ ਕਰਕੇ ਵਧੀਆ ਬੈਂਡ ਪ੍ਰਾਪਤ ਕਰ ਰਹੇ ਹਨ ਜਿਸ ਦੇ ਤਹਿਤ ...
ਬਾਘਾ ਪੁਰਾਣਾ, 8 ਮਾਰਚ (ਬਲਰਾਜ ਸਿੰਗਲਾ)-ਇਲਾਕੇ ਦੀ ਰਾਜਸੀ ਅਤੇ ਸਮਾਜਿਕ ਪੱਧਰੀ ਉੱਚ ਸ਼ਖ਼ਸੀਅਤ ਹਰਪ੍ਰੀਤ ਸਿੰਘ ਲਵਲੀ ਘੋਲੀਆਂ ਸਪੁੱਤਰ ਵਰਿੰਦਰ ਸਿੰਘ ਗਿੱਲ ਦੇ ਗ੍ਰਹਿ ਘੋਲੀਆਂ ਖ਼ੁਰਦ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਉਚੇਚੇ ਤੌਰ 'ਤੇ ਬੀਤੇ ...
ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਮੈਕਰੋ ਗਲੋਬਲ ਓਪਨ ਵਰਕ ਪਰਮਿਟ ਰਾਹੀ ਕੈਨੇਡਾ ਜਾਣ ਵਾਲਿਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ | ਪਿਛਲੇ ਦਿਨਾਂ ਵਿਚ ਸੰਸਥਾ ਅਨੇਕਾਂ ਹੀ ਓਪਨ ਵਰਕ ਪਰਮਿਟ ਰਾਹੀਂ ਨੌਜਵਾਨਾਂ ਨੂੰ ਕੈਨੇਡਾ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX