ਸੰਗਰੂਰ, 8 ਮਾਰਚ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ)- ਪੰਜਾਬ ਦੀ ਕੈਪਟਨ ਸਰਕਾਰ ਵਿਰੁੱਧ ਪੰਜਾਬ ਭਰ ਵਿਚ ਅਕਾਲੀ ਦਲ ਵਲੋਂ ਲੱਗੇ ਧਰਨਿਆਂ ਦੌਰਾਨ ਸੰਗਰੂਰ ਵਿਚ ਵੱਖੋ ਵੱਖ ਥਾਵਾਂ ਉਤੇ ਧਰਨੇ ਲਗਾ ਕੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਖੁੱਲ ਕੇ ਭੜਾਸ ਕੱਢੀ ਗਈ | ਸੰਗਰੂਰ ਵਿਚ ਡਿਪਟੀ ਕਮਿਸ਼ਨਰ ਦਫਤਰ ਅੱਗੇ ਹਲਕਾ ਇੰਚਾਰਜ ਬਾਬੂ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਲੱਗੇ ਧਰਨੇ ਦੌਰਾਨ ਹਰਵਿੰਦਰ ਸਿੰਘ ਕਾਕੜਾ, ਭਗਵੰਤ ਸਿੰਘ ਐਡਵੋਕੇਟ, ਦਲਜੀਤ ਸਿੰਘ ਸੇਖੋਂ ਐਡਵੋਕੇਟ, ਬੀਬੀ ਪਰਮਜੀਤ ਕੌਰ ਵਿਰਕ, ਰੁਪਿੰਦਰ ਸਿੰਘ ਰੰਧਾਵਾ, ਬਲਰਾਜ ਸਿੰਘ, ਜਸਵਿੰਦਰ ਸਿੰਘ ਅਕੋਈ, ਸੁਖਬੀਰ ਸਿੰਘ ਪੂਨੀਆ ਐਡਵੋਕੇਟ, ਤੇਜਿੰਦਰ ਸਿੰਘ ਸੰਘਰੇੜੀ, ਸ਼ੇਰ ਸਿੰਘ ਬਾਲੇਵਾਲ, ਰਣਧੀਰ ਸਿੰਘ ਭੰਗੂ ਐਡਵੋਕੇਟ, ਪ੍ਰੇਮ ਚੰਦ ਗਰਗ, ਰਵਿੰਦਰ ਸਿੰਘ ਠੇਕੇਦਾਰ, ਨਿਰਮਲ ਸਿੰਘ ਭੜੋ, ਸਤਗੁਰ ਸਿੰਘ, ਵਿਜੇ ਕੁਮਾਰ ਨੇ ਸੰਬੋਧਨ ਕੀਤਾ | ਬਾਅਦ ਵਿਚ ਡਿਪਟੀ ਕਮਿਸ਼ਨਰ ਦਫਤਰ ਵਿਚ ਮੰਗ ਪੱਤਰ ਵੀ ਦਿੱਤਾ ਗਿਆ
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਸੁਨਾਮ ਵਲੋਂ ਪਾਰਟੀ ਦੇ ਹਲਕਾ ਇੰਚਾਰਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ 'ਪੰਜਾਬ ਮੰਗਦਾ ਹਿਸਾਬ' ਮੁਹਿੰਮ ਤਹਿਤ ਸਥਾਨਕ ਐਸ.ਡੀ.ਐਮ. ਦਫ਼ਤਰ ਅੱਗੇ ਕੈਪਟਨ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ | ਇਸ ਸਮੇਂ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਚੀਮਾ, ਰਜਿੰਦਰ ਦੀਪਾ, ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋ ਚੁੱਕੀ ਹੈ | ਇਸ ਸਮੇਂ ਉਨ੍ਹਾਂ ਐਸ.ਡੀ.ਐਮ. ਸੁਨਾਮ ਨੂੰ ਇਕ ਮੰਗ ਪੱਤਰ ਵੀ ਦਿੱਤਾ | ਇਸ ਮੌਕੇ ਸ਼੍ਰੋ.ਅ. ਦ. ਸੁਨਾਮ ਸ਼ਹਿਰੀ ਦੇ ਸਰਕਲ ਪ੍ਰਧਾਨ ਪ੍ਰਭਸ਼ਰਨ ਸਿੰਘ ਬੱਬੂ, ਸ਼੍ਰੋ.ਅ. ਦ. ਸੁਨਾਮ ਦਿਹਾਤੀ ਦੇ ਪ੍ਰਧਾਨ ਰਪਿੰਦਰਪਾਲ ਸਿੰਘ ਚੱਠਾ, ਸੁਖਬੀਰ ਸਿੰਘ ਸ਼ਾਹਪੁਰ ਕਲ੍ਹਾਂ, ਜੁਝਾਰ ਸਿੰਘ ਚੱਠਾ, ਚੰਦ ਸਿੰਘ ਚੱਠਾ, ਦਰਸ਼ਨ ਸਿੰਘ ਖੁਰਮੀ, ਬਲਵੀਰ ਸਿੰਘ ਚੀਮਾ, ਕੇਸਰ ਸਿੰਘ, ਹਰਿੰਦਰ ਸਿੰਘ, ਸੁਰਜੀਤ ਸਿੰਘ ਅਨੰਦ, ਪਰਮਜੀਤ ਸਿੰਘ, ਜਗਮੇਲ ਚਰਨਜੀਤ ਸਿੰਘ ਗੱਗੜਪੁਰ, ਜਸਵੀਰ ਸਿੰਘ ਬਿਸ਼ਨਪੁਰਾ, ਸੁਰਿੰਦਰ ਸਿੰਘ ਘਾਸੀਵਾਲਾ, ਅਵਤਾਰ ਸਿੰਘ ਕੁਲਾਰ ਖੁਰਦ, ਮੇਹਰ ਸਿੰਘ, ਮਲਕੀਤ ਸਿੰਘ ਅਤੇ ਅੰਮਿ੍ਤਪਾਲ ਸਿੰਘ ਆਦਿ ਸ਼ਾਮਲ ਸਨ |
ਅਹਿਮਦਗੜ੍ਹ, (ਮਹੋਲੀ, ਸੋਢੀ) - ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਦੇ ਕਾਲੇ ਕਾਨੂੰਨਾਂ ਦੇ ਵਿਰੁੱਧ, ਕਾਂਗਰਸ ਸਰਕਾਰ ਦੀ ਵਾਅਦਾ ਖ਼ਿਲਾਫ਼ੀ, ਰਸੋਈ ਗੈੱਸ, ਪੈਟਰੋਲ, ਡੀਜ਼ਲ ਅਤੇ ਵਧ ਰਹੀ ਮਹਿੰਗਾਈ ਦੇ ਖ਼ਿਲਾਫ਼ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਐਸ. ਡੀ. ਐਮ ਦਫ਼ਤਰ ਅਹਿਮਦਗੜ੍ਹ ਵਿਖੇ ਦਿੱਤੇ ਰੋਸ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਸਮੇਤ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਪੰਜਾਬ ਦੀ ਕਿਸਾਨੀ, ਮਜ਼ਦੂਰ, ਵਪਾਰੀ ਅਤੇ ਹਰ ਵਰਗ ਦਾ ਬੇੜਾ ਗਰਕ ਕਰ ਦਿੱਤਾ ਹੈ | ਇਸ ਮੌਕੇ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਜਸਵੀਰ ਸਿੰਘ ਦਿਓਲ, ਸ਼ਹਿਰੀ ਪ੍ਰਧਾਨ ਗੁਰਮੀਤ ਸਿੰਘ ਉੱਭੀ, ਜ਼ਿਲ੍ਹਾ ਮੀਤ ਪ੍ਰਧਾਨ ਅਵਤਾਰ ਸਿੰਘ ਜੱਸਲ, ਸਾਬਕਾ ਚੇਅਰਮੈਨ ਨਿਰਮਲ ਸਿੰਘ ਬੌੜਹਾਈ ਤੇ ਕੇਵਲ ਸਿੰਘ ਭੋਗੀਵਾਲ, ਆੜ੍ਹਤੀ ਪ੍ਰਧਾਨ ਸੁਰਿੰਦਰ ਕੁਰੜ, ਯੂਥ ਪ੍ਰਧਾਨ ਸਰਨਾ ਚੱਠਾ, ਜਸਵਿੰਦਰ ਸਿੰਘ ਦੱਦੀ, ਮਨਜਿੰਦਰ ਸਿੰਘ ਬਾਵਾ, ਜਸਵਿੰਦਰ ਸਿੰਘ ਜੱਸੀ, ਜਥੇਦਾਰ ਹਰਦੇਵ ਸਿੰਘ ਸੇਹਕੇ, ਕੁਲਵੰਤ ਸਿੰਘ ਸੋਹਲ, ਇੰਦਰ ਘਟੌੜਾ, ਬਲਵੀਰ ਸਿੰਘ ਧਲੇਰ, ਤਿਰਲੋਚਨ ਸਿੰਘ ਚਾਪੜਾ, ਰੌਕੀ ਚੀਮਾਂ, ਕੁਲਦੀਪ ਕਾਕਾ, ਕੌਂਸਲਰ ਅਮਨ ਅਫਰੀਦੀ, ਜਸਵਿੰਦਰ ਸਿੰਘ ਸੋਢੀ, ਮਨੀ ਸੇਖਾ, ਸਰਪੰਚ ਅਜ਼ਮਲ ਖਾਂ ਦਹਿਲੀਜ਼, ਦਰਸ਼ਨ ਸਿੰਘ ਬਨਭੌਰਾ, ਸਿਤਾਰ ਮੁਹੰਮਦ, ਰਾਜਵਿੰਦਰ ਉਮਰਪੁਰਾ, ਨਿਰਮਲ ਸਿੰਘ ਛੰਨਾਂ, ਸਰਬਜੀਤ ਸਿੰਘ ਕੁੱਪ, ਇਰਫਾਨ ਰੋਹੀੜਾ, ਦਲਵਾਰਾ ਸਿੰਘ ਮਹੇਰਨਾਂ, ਅਮਿਤ ਮਲਹੋਤਰਾ, ਮਨੋਜ ਕੁਮਾਰ, ਕੁਲਦੀਪ ਦੀਪੀ ਕੰਗਣਵਾਲ, ਰਾਜੇਸ਼ ਸ਼ਰਮਾ, ਪਰਮਜੀਤ ਸਿੰਘ ਜਵੰਧਾ, ਸਿਕੰਦਰ, ਗਗਨ ਕਲੇਰਾਂ, ਨਿਰਭੈ ਸਿੰਘ, ਕੁਲਵੰਤ ਸਿੰਘ ਬੇਗੋਵਾਲ, ਹਰਜਿੰਦਰ ਸਿੰਘ ਫੱਲੇਵਾਲ, ਨਿੱਕਾ ਮਹੇਰਨਾਂ ਆਦਿ ਮੌਜੂਦ ਸਨ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਸ਼ੋ੍ਰਮਣੀ ਅਕਾਲੀ ਦਲ ਸੰਗਰੂਰ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਦੇ ਸਬੰਧ ਵਿਚ ਪਿੰਡ ਫੱਗੂਵਾਲਾ ਤੋਂ ਰਵਾਨਾ ਹੁੰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ, ਸਾਬਕਾ ਕੌਂਸਲਰ ਰਵਿੰਦਰ ਸਿੰਘ ਠੇਕੇਦਾਰ, ਜਥੇਦਾਰ ਹਰਦੇਵ ਸਿੰਘ ਕਾਲਾਝਾੜ, ਜਥੇਦਾਰ ਜੋਗਾ ਸਿੰਘ ਫੱਗੂਵਾਲਾ, ਭਰਪੂਰ ਸਿੰਘ ਫੱਗੂਵਾਲਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਵਲੋਂ, ਕੈਪਟਨ ਸਰਕਾਰ ਵਲੋਂ ਲੋਕਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ ਦੇ ਖ਼ਿਲਾਫ਼ ਰੋਸ ਧਰਨਾ ਦੇਣ ਲਈ ਡੀ.ਸੀ ਦਫ਼ਤਰ ਵਿਖੇ ਰਵਾਨਾ ਹੋ ਰਹੇ ਹਾਂ |
ਮੂਣਕ, (ਭਾਰਦਵਾਜ/ਸਿੰਗਲਾ/ ਧਾਲੀਵਾਲ) - ਕੇਂਦਰ ਸਰਕਾਰ ਵਲੋਂ ਦਿਨੋ-ਦਿਨ ਪੈਟਰੋਲ-ਡੀਜਲ ਅਤੇ ਨਿੱਤ ਵਰਤੋ ਦੀਆਂ ਵਸਤਾਂ ਦੀਆਂ ਵਧਾਈਆਂ ਜਾ ਰਹੀਆਂ ਕੀਮਤਾਂ ਖਿਲਾਫ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਆਗੂਆਂ ਵਲੋਂ ਟੋਹਣਾ ਬੈਰੀਅਰ ਵਿਖੇ ਰੋਸ ਧਰਨਾ ਦਿੱਤਾ ਗਿਆ | ਹਲਕਾ ਇੰਚਾਰਜ ਗਿਆਨੀ ਨਿਰੰਜਨ ਸਿੰਘ ਭੁਟਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨਿੱਤ ਦਿਨ ਲੋਕਾਂ ਉੱਪਰ ਨਵਾਂ ਟੈਕਸ ਲਗਾ ਰਹੀ ਹੈ | ਇਸ ਮੌਕੇ ਸੱਤਪਾਲ ਸਿੰਗਲਾ, ਸਾਬਕਾ ਚੇਅਰਮੈਨ ਜਸਪਾਲ ਸਿੰਘ ਦੇਹਲਾ, ਸਰਕਲ ਪ੍ਰਧਾਨ ਸੁਰਜ ਮੱਲ ਗੁਲਾੜੀ, ਜੋਰਾ ਸਿੰਘ ਡੁਡੀਆਂ, ਨਗਿੰਦਰ ਸਿੰਘ ਬਖੋਰਾ, ਸਰਕਲ ਪ੍ਰਧਾਨ ਜੂਗਰਾਜ ਸਿੰਘ ਭੂਟਾਲ ਕਲਾਂ, ਜੋਗੀ ਰਾਮ ਕਰੋਦਾ, ਰਾਮ ਕੁਮਾਰ, ਸ਼ਮਸ਼ੇਰ ਸਿੰਘ ਗੁਲਾੜੀ, ਸਾਬਕਾ ਪੰਚ ਸ਼ਾਮ ਸਿੰਘ ਭੂਟਾਲ, ਸਾਬਕਾ ਸਰਪੰਚ ਪਾਲ ਸਿੰਘ ਕਰੋਦਾ ਅਤੇ ਮਨਪ੍ਰੀਤ ਸਿੰਘ ਕਰੋਦਾ ਆਦਿ ਤੋਂ ਇਲਾਵਾ ਹੋਰ ਅਕਾਲੀ ਵਰਕਰ ਮੌਜੂਦ ਸਨ |
ਦਿੜ੍ਹਬਾ ਮੰਡੀ, (ਪਰਵਿੰਦਰ ਸੋਨੂੰ) - ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸ਼ਹਿਰ ਦੇ ਮੇਨ ਚੌਂਕ ਵਿਚ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਸੂਬੇ ਦੇ ਲੋਕਾਂ ਨਾਲ ਚੋਣਾਂ ਮੌਕੇ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕਰਨ ਖ਼ਿਲਾਫ਼ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਣਕ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਜਿਸ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਬਲਕਾਰ ਸਿੰਘ, ਭੁਪਿੰਦਰ ਘੁਮਾਣ, ਉਪਿੰਦਰ ਸਿੰਘ ਹਨੀ, ਸ੍ਰੀ ਰਾਮ ਛਾਜਲੀ, ਸੰਸਾਰ ਸਿੰਘ ਛਾਜਲੀ, ਤਾਰੀ ਮਾਨ ਬਘਰੌਲ, ਸਤਗੁਰ ਘੁਮਾਣ, ਆਦਿ ਤੋ ਇਲਾਵਾ ਵੱਡੀ ਗਿਣਤੀ ਵਰਕਰ ਹਾਜ਼ਰ ਸਨ |
ਧੂਰੀ, (ਸੰਜੇ ਲਹਿਰੀ, ਦੀਪਕ, ਸੁਖਵੰਤ ਸਿੰਘ ਭੁੱਲਰ) -ਹਲਕਾ ਧੂਰੀ ਵਿਚ ਵੀ ਇਹ ਧਰਨਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰੀ ਸਿੰਘ ਪ੍ਰੀਤ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਹਰੀ ਸਿੰਘ ਪ੍ਰੀਤ ਨੇ ਕਿਹਾ ਕਿ ਕੈਪਟਨ ਸਰਕਾਰ ਨੇ 2017 ਵਿਚ ਝੂਠ ਦੇ ਸਹਾਰੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜੋ ਝੂਠੇ ਵਾਅਦਿਆਂ ਦੀ ਸਰਕਾਰ ਸਾਬਤ ਹੋਈ ਹੈ | ਜਿਸ ਨੂੰ ਜਗਾਉਣ ਲਈ ਅੱਜ ਐਸ.ਡੀ.ਐਮ. ਦਫ਼ਤਰ ਵਿਖੇ ਧਰਨਾ ਦੇ ਕੇ ਮੈਮੋਰੰਡਮ ਦਿੱਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਨਦੀਪ ਸਿੰਘ ਪ੍ਰੀਤ, ਗੁਰਵਿੰਦਰ ਸਿੰਘ ਗਿੱਲ, ਬੈਨਰ ਐਮ ਸਾਬਕਾ ਐਮ.ਸੀ. ਧੂਰੀ, ਹੰਸ ਰਾਜ ਬਜਾਜ, ਹੰਸ ਰਾਜ ਗਰਗ, ਭੁਪਿੰਦਰਪਾਲ ਮਿੱਠਾ, ਇਕਬਾਲ ਐਮ.ਸੀ., ਜਸਵਿੰਦਰ ਕੌਰ ਖ਼ਾਲਸਾ ਪ੍ਰਧਾਨ ਇਸਤਰੀ ਵਿੰਗ ਪਰਮਜੀਤ ਕੌਰ, ਰਣਜੀਤ ਸਿੰਘ ਰੰਧਾਵਾ, ਧਰਮਿੰਦਰ ਸਿੰਘ ਕੋਲਸੇੜੀ, ਹਾਕਮ ਸਿੰਘ ਢਢੋਗਲ ਸਾਰੇ ਸਰਕਲ, ਜਥੇਦਾਰ ਗਮਦੂਰ ਸਿੰਘ ਸਾਬਕਾ ਸਰਪੰਚ ਭਸੌੜ, ਹਰਜਿੰਦਰ ਸਿੰਘ ਭਸੌੜ, ਅਜਮੇਰ ਸਿੰਘ, ਰਾਜੂ ਸਰਪੰਚ ਰੰਗੀਆ, ਨਿਰਭੈ ਸਿੰਘ ਹੇੜੀਕੇ, ਇਸ ਸਮੇਂ ਹਨਦੀਪ ਸਿੰਘ ਪ੍ਰੀਤ, ਹਾਕਮ ਸਿੰਘ ਢਢੋਗਲ, ਧੰਨਮਿੰਦਰ ਸਿੰਘ ਕੋਲਸੇੜੀ, ਰਣਜੀਤ ਸਿੰਘ ਰੰਧਾਵਾ, ਅਜਮੇਰ ਸਿੰਘ ਘਨੌਰੀ, ਇੰਦਰਜੀਤ ਸਿੰਘ ਘਨੌਰੀ, ਗਮਦੂਰ ਸਿੰਘ ਭਸੋੜ, ਗੋਪਾਲ ਬੇਨੜਾ, ਬਲਦੇਵ ਸਿੰਘ ਬੇਨੜਾ, ਗੁਰਵਿੰਦਰ ਸਿੰਘ ਗਿੱਲ, ਬੂਟਾ ਸਿੰਘ ਘਨੌਰੀ, ਦਰਸ਼ਨ ਸਿੰਘ ਕਾਂਝਲਾ, ਤਾਰੀ ਭਸੋੜ, ਬਿੱਲੂ ਭਸੋੜ, ਸੁੱਖਵਿੰਦਰ ਸਿੰਘ, ਰਾਜੂ ਰੰਗੀਆਂ, ਵਿਨਰ ਐਮ.ਸੀ., ਰੂਰਗੜ੍ਹ, ਸੁੱਖਵਿੰਦਰ ਈਸੀ, ਹਰਪਾਲ ਸਿੰਘ ਮਾਨਵਾਲਾ, ਜਗਰੂਪ ਸਿੰਘ ਚਾਂਗਲੀ, ਦਵਿੰਦਰ ਸਿੰਘ ਧੂਰਾ, ਹੰਸ ਰਾਜ ਬਜਾਜ, ਸਰਬਨ ਸਿੰਘ ਸ਼ੇਰਪੁਰ ਸੋਢੀਆਂ, ਬਿੱਕਰ ਸਿੰਘ ਸ਼ੇਰਪੁਰ ਸੋਢੀਆਂ, ਗੁਰਿੰਦਰ ਸਿੰਘ ਯੂਥ ਆਗੂ, ਹਰਜੋਤ ਸਿੰਘ ਯੂਥ ਆਗੂ, ਅਮਨਦੀਪ ਸਿੰਘ ਯੂਥ ਆਗੂ, ਨਿਰਭੈ ਸਿੰਘ ਰਣੀਕੇ, ਅਮਰਜੀਤ ਸਿੰਘ ਕੰਧਾਂਰਗੜ੍ਹ, ਪ੍ਰਵਾਲੀਨ ਸਿੰਘ ਕੰਧਾਰਗੜ੍ਹ, ਬਲਬੀਰ ਸਿੰਘ ਸਰਪੰਚ ਜੱਖਲਾਂ, ਕੇਸਰ ਸਿੰਘ ਨੰਬੜਦਾਰ ਜੱਖਲਾਂ, ਗੋਗੀ ਮੀਮਸਾ, ਪਰਮਿੰਦਰ ਸਿੰਘ ਨੰਬੜਦਾਰ ਪੇਦਨੀ, ਚੇਂਚਲ ਸਿੰਘ ਕਕੜਵਾਲ ਯੂਥ ਆਗੂ, ਨਿਰਭੈ ਸਿੰਘ ਭੁੱਲਰਹੇੜੀ, ਭਿੰਦਾ ਚੇਅਰਮੈਨ ਭੁੱਲਰਹੇੜੀ, ਨਿਰਭੈ ਸਿੰਘ ਹੈੜਿਕੇ, ਕੁਲਵਿੰਦਰ ਸਿੰਘ ਢਢੋਗਲ, ਅਮਨਦੀਪ ਸਿੰਘ ਸਰਪੰਚ ਕਾਂਝਲਾ, ਦਰਸ਼ਨ ਸਿੰਘ ਢਢੋਗਲ, ਦਰਸ਼ਨ ਸਿੰਘ ਕਾਂਝਲਾ, ਬਿ੍ਜ ਲਾਲ ਕਾਜਲਾ, ਨਿਰਭੈ ਸਿੰਘ ਰਣੀਕੇ, ਨਿਰਮਲਜੀਤ ਸਿੰਘ ਬਿੱਲੂ, ਦਵਿੰਦਰ ਸਿੰਘ ਧੂਰਾ, ਪਰਮਜੀਤ ਸਿੰਘ ਧੂਰਾ, ਕਰਮਜੀਤ ਸਿੰਘ ਭੁੱਲਰਹੇਡੀ, ਹਰਭਗਵਾਨ ਸਿੰਘ ਚੀਮਾ ਹਰਨੇਕ ਸਿੰਘ ਦੀਵਾਨਾ, ਡਾ. ਰਾਜ ਸਿੰਘ ਭਲਵਾਨ, ਡਾ. ਰਾਜਬੀਰ ਸਿੰਘ ਲਸੋਈ, ਨਛੱਤਰ ਸਿੰਘ ਧੂਰੀ, ਸਰਵਣ ਸਿੰਘ ਮੱਲੂਮਾਜਰਾ, ਹਰਬੰਸ ਸਿੰਘ ਭੋਜੋਵਾਲੀ, ਹਰਦੀਪ ਸਿੰਘ ਰਚਨਾ, ਸੁਖਵਿੰਦਰ ਸਿੰਘ ਬਿੱਟੂ, ਤਾਰੀ ਭਸੌੜ, ਸਰਬਜੀਤ ਸਿੰਘ ਲਾਡੀ, ਜਗਰੂਪ ਸਿੰਘ ਲੱਡਾ, ਮਿੱਠੂ ਲੱਡਾ, ਜਗਰੂਪ ਸਿੰਘ ਘਨੌਰੀ ਅਤੇ ਗੋਨਾ ਜਵੰਦਾ ਪੀਏ ਸ. ਹਰੀ ਸਿੰਘ ਪ੍ਰੀਤ ਆਦਿ ਆਗੂ ਮੌਜੂਦ ਸਨ |
ਮਲੇਰਕੋਟਲਾ, (ਕੁਠਾਲਾ) -ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਧਰਨਾ ਦੇ ਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਇਕ ਮੰਗ ਪੱਤਰ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਗਿਆ | ਧਰਨੇ ਨੂੰ ਸਾਬਕਾ ਖੇਡ ਮੰਤਰੀ ਹਾਜੀ ਨੁਸਰਤ ਇਕਰਾਮ ਖਾਂ ਬੱਗਾ, ਸਾਬਕਾ ਚੇਅਰਮੈਨ ਸਾਬਿਰ ਅਲੀ ਢਿੱਲੋਂ, ਬੀਬੀ ਪਰਵੀਨ ਨੁਸਰਤ, ਕੌਂਸਲਰ ਸਾਕਿਬ ਅਲੀ ਰਾਜਾ, ਸ਼ਫੀਕ ਚੌਹਾਨ, ਤਿ੍ਲੋਚਨ ਸਿੰਘ, ਮੁਹੰਮਦ ਅਸਲਮ, ਗੁਰਮੇਲ ਸਿੰਘ (ਸਾਰੇ ਸਰਕਲ ਪ੍ਰਧਾਨ) ਅਤੇ ਰਾਜ ਸਿੰਘ ਦੁਲਮਾਂ ਪ੍ਰਧਾਨ ਨੰਬਰਦਾਰਾ ਯੂਨੀਅਨ ਮਲੇਰਕੋਟਲਾ ਸਮੇਤ ਕਈ ਹੋਰ ਅਕਾਲੀ ਆਗੂਆਂ ਨੇ ਸੰਬੋਧਨ ਕੀਤਾ | ਇਸ ਮੌਕੇ ਹੋਰਨਾ ਤੋਂ ਇਲਾਵਾ ਸਾਬਕਾ ਚੇਅਰਮੈਨ ਜਗਦੀਸ਼ ਸਿੰਘ, ਜਗਮੇਲ ਸਿੰਘ ਤੱਖਰ, ਤਪਿੰਦਰ ਸਿੰਘ ਦਸੌਂਧਾ ਸਿੰਘ ਵਾਲਾ, ਬਲਵਿੰਦਰ ਸਿੰਘ ਅਮਾਮਗੜ੍ਹ, ਬਸ਼ੀਰ ਰਾਣਾ, ਆਤਮਾ ਸਿੰਘ ਬੀੜ, ਲਾਲਦੀਨ ਤੱਖਰ, ਸਮਸ਼ਾਦ ਝੋਕ, ਜੋਗਾ ਸਿੰਘ ਚੱਕ ਅਤੇ ਬਲਵੀਰ ਸਿੰਘ ਦੁਲਮਾਂ ਸਮੇਤ ਕਈ ਸਥਾਨਕ ਅਕਾਲੀ ਆਗੂ ਵੀ ਮੌਜੂਦ ਸਨ |
ਮਲੇਰਕੋਟਲਾ, 8 ਮਾਰਚ (ਕੁਠਾਲਾ) - ਇਕ ਸਾਥੀ ਡਾਕਟਰ ਵਲੋਂ ਕਥਿਤ ਤੌਰ 'ਤੇ ਕੀਤੀ ਛੇੜਛਾੜ ਬਾਰੇ ਉੱਚ ਅਧਿਕਾਰੀਆਂ ਨੂੰ ਭੇਜੀ ਲਿਖਤੀ ਸ਼ਿਕਾਇਤ 'ਤੇ ਡੇਢ ਮਹੀਨੇ ਬਾਅਦ ਵੀ ਕੋਈ ਠੋਸ ਕਾਰਵਾਈ ਨਾ ਹੋਣ ਤੋਂ ਖ਼ਫ਼ਾ ਸਿਵਲ ਹਸਪਤਾਲ ਮਲੇਰਕੋਟਲਾ ਦੀ ਇਕ ਮਹਿਲਾ ਡਾਕਟਰ ਨੇ ...
ਸੰਗਰੂਰ, 8 ਮਾਰਚ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਬੁੱਕ ਸੈਲਰ ਐਂਡ ਸਟੇਸ਼ਨਰੀ ਐਸੋਸੀਏਸ਼ਨ ਰਤੀਸ਼ ਕੁਮਾਰ, ਪਰਮਜੀਤ ਸਿੰਘ, ਲਖਮੀਰ ਸਿੰਘ, ਰੰਮੀ, ਦੀਪਕ ਨੇ ਕਿਹਾ ਕਿ ਸੀ.ਬੀ.ਐਸ.ਈ., ਆਈ.ਸੀ.ਐਸ.ਆਈ. ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਤ ਨਿੱਜੀ ਸਕੂਲਾਂ ਵਿਚ ...
ਸੰਗਰੂਰ, 8 ਮਾਰਚ (ਚੌਧਰੀ ਨੰਦ ਲਾਲ ਗਾਂਧੀ) - ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਪੰਜਾਬ ਸਰਕਾਰ ਖਿਲਾਫ ਚਲਾਈ ਜਾ ਰਹੀ ਲੜੀਵਾਰ ਭੁੱਖ ਹੜਤਾਲ ਅੰਤਰ-ਰਾਸ਼ਟਰੀ ਇਸਤਰੀ ਦਿਵਸ ਨੂੰ ਸਮਰਪਿਤ ਕੀਤੀ ਗਈ | ਭੁੱਖ ਹੜਤਾਲੀ ਕੈਂਪ ਦਾ ਦੁਪਹਿਰ ਤੱਕ ਦਾ ...
ਖਨੌਰੀ, 8 ਮਾਰਚ (ਬਲਵਿੰਦਰ ਸਿੰਘ ਥਿੰਦ) - ਖਨੌਰੀ ਵਿਖੇ ਅੱਜ ਦਿਨ ਦਿਹਾੜੇ ਇਕ ਕਾਰ ਵਿਚ ਸਵਾਰ ਕੁਝ ਲੁਟੇਰੇ ਫ਼ਿਲਮੀ ਸਟਾਇਲ ਵਿਚ ਇਕ ਔਰਤ ਦੀ ਬਾਂਹ ਵਿਚ ਪਾਈ ਸੋਨੇ ਦੀ ਚੂੜੀ ਖੋਹ ਕੇ ਫ਼ਰਾਰ ਹੋ ਗਏ | ਇਸ ਸਬੰਧ ਵਿਚ ਜਰਨੈਲ ਸਿੰਘ ਵਾਸੀ ਵਾਰਡ ਨੰਬਰ 13 ਨੇ ਦੱਸਿਆ ਕਿ ਉਸ ...
ਨਦਾਮਪੁਰ, ਚੰਨੋਂ, 8 ਮਾਰਚ (ਹਰਜੀਤ ਸਿੰਘ ਨਿਰਮਾਣ) - ਸਥਾਨਕ ਨਗਰ ਚੰਨੋਂ ਵਿਖੇ ਬੀਤੇ ਦਿਨ ਇਕ ਆਲਟੋ ਕਾਰ ਵਲੋਂ ਇਕ ਮੋਟਰਸਾਈਕਲ ਨੂੰ ਫੇਟ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮਿ੍ਤਕ ਦੇ ...
ਸੰਗਰੂਰ, 8 ਮਾਰਚ (ਸੁਖਵਿੰਦਰ ਸਿੰਘ ਫੁੱਲ) - ਕੈਂਬਿ੍ਜ ਇੰਟਰਨੈਸ਼ਨਲ ਸਕੂਲ ਸੰਗਰੂਰ ਵਿਖੇ ਲਾਇਨਜ਼ ਕਲੱਬ ਰਾਇਲ ਸੁਨਾਮ ਦੇ ਸਹਿਯੋਗ ਨਾਲ ਵਿਸ਼ਵ ਔਰਤ ਦਿਵਸ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਮਾਜ ਦੇ ਹਰ ਖੇਤਰ ਵਿਚ ਨਾਮਣਾ ਖੱਟਣ ...
ਲਹਿਰਾਗਾਗਾ, 8 ਮਾਰਚ (ਅਸ਼ੋਕ ਗਰਗ) - ਪਿੰਡ ਭੁਟਾਲ ਕਲਾਂ ਵਿਖੇ ਕਾਜਲ ਗੋਤ ਦੀ ਖਾਪ ਪੰਚਾਇਤ ਵਲੋਂ ਪੈਲੇਸ ਵਿਚ ਇਕ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਰਾਜਾਂ ਤੋਂ ਕਾਜਲ ਗੋਤ ਨਾਲ ਸੰਬੰਧਤ ਆਗੂ ਅਤੇ ਪਿੰਡ ਵਾਸੀ ਸ਼ਾਮਿਲ ਹੋਏ | ਰਾਸ਼ਟਰੀ ਪ੍ਰਧਾਨ ਰਾਜਮਲ ਕਾਜਲ ...
ਸੰਗਰੂਰ, 8 ਮਾਰਚ (ਅਮਨਦੀਪ ਸਿੰਘ ਬਿੱਟਾ) - ਮਾਲਵਾ ਖ਼ਿੱਤੇ ਵਿਚ ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣੇ ਜ਼ਿਲ੍ਹਾ ਸੰਗਰੂਰ ਵਿਚ ਕਿਸਾਨ ਧਰਨਿਆਂ ਦੀ ਅਗਵਾਈ ਮਹਿਲਾ ਦਿਵਸ ਹੋਣ ਕਾਰਨ ਮਹਿਲਾ ਕਿਸਾਨ ਕਾਰਕੁਨਾਂ ਵਲੋਂ ਕੀਤੀ ਗਈ | ਦਿੱਲੀ ਵਿਖੇ ਮਹਿਲਾ ਔਰਤ ਦਿਵਸ ਮਨਾਉਣ ...
ਸੰਗਰੂਰ, 8 ਮਾਰਚ (ਅਮਨਦੀਪ ਸਿੰਘ ਬਿੱਟਾ) - ਥਾਣਾ ਸਿਟੀ 1 ਸੰਗਰੂਰ ਦੀ ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਵਿਚ ਲੋੜੀਂਦੇ ਇਕ ਵਿਅਕਤੀ ਨੂੰ ਪੁਲਿਸ ਹਿਰਾਸਤ ਵਿਚੋਂ ਭਜਾਉਣ ਦੇ ਮਾਮਲੇ 'ਤੇ ਸੰਬੰਧਤ ਵਿਅਕਤੀ ਸਮੇਤ 5 ਹੋਰ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ...
ਘਰਾਚੋਂ, 8 ਮਾਰਚ (ਘੁਮਾਣ) - ਸਥਾਨਕ ਪਾਰਕ 'ਚ ਬੈਠੇ ਬਜ਼ੁਰਗਾਂ ਨੂੰ ਸ਼ਰਾਬ ਦੇ ਨਸ਼ੇ 'ਚ ਧੁੱਤ ਵਿਅਕਤੀ ਵਲੋਂ ਤੰਗਲੀ ਨਾਲ ਵਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਸਮਾਚਾਰ ਹੈ | ਬਿਜਲੀ ਬੋਰਡ ਦਫ਼ਤਰ ਨੇੜੇ ਬਣੇ ਪਾਰਕ 'ਚ ਬੈਠੇ ਬਜ਼ੁਰਗਾਂ ਕੋਲ ਇਕ ਵਿਅਕਤੀ ਆਇਆ ਜਿਸ ਦੇ ਹੱਥ ...
ਲੌਂਗੋਵਾਲ 8 ਮਾਰਚ (ਵਿਨੋਦ ਖੰਨਾ) - ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਇਸ ਪ੍ਰਤੀਨਿਧ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਭਲਕੇ 9 ਮਾਰਚ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਗਿ੍ਫ਼ਤਾਰੀ ਦੇਣ ਲਈ ਦਿੱਲੀ ਜਾਣ ...
ਸੰਗਰੂਰ, 8 ਮਾਰਚ (ਧੀਰਜ ਪਸੌਰੀਆ) - ਸਿਵਲ ਹਸਪਤਾਲ ਸੰਗਰੂਰ ਵਿਖੇ ਇਲਾਜ ਕਰਵਾਉਣ ਲਈ ਆਏ ਇਕ ਵਿਅਕਤੀ ਦਾ ਪ੍ਰਾਈਵੇਟ ਤੌਰ ਉੱਤੇ ਇਲਾਜ ਕਰਨ ਅਤੇ ਉਸ ਤੋਂ ਮੋਟੀ ਫ਼ੀਸ ਵਸੂਲੇ ਜਾਣ ਦਾ ਮਾਮਲਾ ਸੁਰਖ਼ੀਆਂ ਵਿਚ ਆਉਣ ਤੋਂ ਬਾਅਦ ਹਸਪਤਾਲ ਦੇ ਵਿਗੜੇ ਪ੍ਰਬੰਧਾਂ ਨੂੰ ...
ਸੰਗਰੂਰ, 8 ਮਾਰਚ (ਧੀਰਜ ਪਸ਼ੌਰੀਆ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡਬੰਜਾਰਾ ਦੀਆਂ ਤਿੰਨ ਅਧਿਆਪਕਾਵਾਂ ਵਲੋਂ ਪਿ੍ੰਸੀਪਲ ਉੱਤੇ ਤੰਗ ਪ੍ਰੇਸ਼ਾਨ ਅਤੇ ਜ਼ਲੀਲ ਕਰਨ ਦੇ ਕਥਿਤ ਦੋਸ਼ ਲਗਾਉਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ) ਸੰਗਰੂਰ ਕੋਲ ਕੀਤੀ ਸ਼ਿਕਾਇਤ ...
ਲਹਿਰਾਗਾਗਾ, 8 ਮਾਰਚ (ਸੂਰਜ ਭਾਨ ਗੋਇਲ) - ਜਿਣਸ ਦੀ ਵੇਚ-ਵੱਟ ਨਾਲ਼ ਜੁੜੇ ਮਾਮਲਿਆਂ ਸੰਬੰਧੀ ਕੇਂਦਰ ਅਤੇ ਪੰਜਾਬ ਸਰਕਾਰ ਦੇ ਤਾਜ਼ਾ ਫ਼ੈਸਲਿਆਂ ਨੂੰ ਤੁਗ਼ਲਕੀ ਫ਼ਰਮਾਨ ਗਰਦਾਨਦਿਆਂ ਇੱਥੇ ਆੜ੍ਹਤੀਆਂ ਨੇ 10 ਮਾਰਚ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਦਾ ਫ਼ੈਸਲਾ ਕੀਤਾ ...
ਚੀਮਾ ਮੰਡੀ, 8 ਮਾਰਚ (ਦਲਜੀਤ ਸਿੰਘ ਮੱਕੜ) - ਵੀਹਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦਾ 155ਵਾਂ ਜਨਮ ਦਿਹਾੜਾ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਸਾਧ ਸੰਗਤ ਚੀਮਾ ਸਾਹਿਬ ਅਤੇ ਇਲਾਕਾ ...
ਅਮਰਗੜ੍ਹ, 8 ਮਾਰਚ (ਸੁਖਜਿੰਦਰ ਸਿੰਘ ਝੱਲ) - ਪਿੰਡ ਬਾਗੜੀਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਨਵੀਂ ਇਕਾਈ ਚੁਣੀ ਗਈ | ਇਸ ਮੌਕੇ ਹੋਈ ਇਕੱਤਰਤਾ ਵਿਚ ਜਿੱਥੇ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਵਿਚਾਰ ਵਟਾਂਦਰਾ ਕੀਤਾ ...
ਲਹਿਰਾਗਾਗਾ, 8 ਮਾਰਚ (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇਕ ਮੀਟਿੰਗ ਬਲਵਿੰਦਰ ਸਿੰਘ ਘੋੜੇਨਬ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਭਾਗ ਲਿਆ | ਇਸ ਮੀਟਿੰਗ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਅਤੇ ਮੰਗ ...
ਕੁੱਪ ਕਲਾਂ, 8 ਮਾਰਚ (ਮਨਜਿੰਦਰ ਸਿੰਘ ਸਰੌਦ) - ਆਮ ਆਦਮੀ ਪਾਰਟੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਦੇ ਲਈ ਬਾਘਾ ਪੁਰਾਣਾ ਵਿਖੇ 21 ਮਾਰਚ ਨੂੰ ਕੀਤੇ ਜਾ ਰਹੇ ਵਿਸ਼ਾਲ ਮਹਾਂ ਸੰਮੇਲਨ ਸੰਬੰਧੀ ਜਿੱਥੇ ਪੰਜਾਬ ਵਿਚ ਵੱਡੇ ਇਕੱਠ ਕੀਤੇ ...
ਲਹਿਰਾਗਾਗਾ, 8 ਮਾਰਚ (ਸੂਰਜ ਭਾਨ ਗੋਇਲ) - ਸਰਕਾਰੀ ਹਸਪਤਾਲ ਲਹਿਰਾਗਾਗਾ ਵਿਖੇ ਲਹਿਰਾ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਰਾਉਂਡ ਗਲਾਸ ਫਾਊਾਡੇਸ਼ਨ ਮੋਹਾਲੀ ਵਲੋਂ 174 ਦੇ ਕਰੀਬ ਫਾਈਕਸ, ਰੋਇਲ ਪਾਮ, ਹਮੇਲੀਆ, ਕੋਨੋਕਾਰਪ, ਸਿਲਵਰ ਆਕ ਆਦਿ ਸਜਾਵਟੀ ਬੂਟੇ ...
ਅਮਰਗੜ੍ਹ, 8 ਮਾਰਚ (ਸੁਖਜਿੰਦਰ ਸਿੰਘ ਝੱਲ) - ਗੁ: ਸਾਹਿਬ ਪਿੰਡ ਰਾਮਪੁਰ ਛੰਨਾ ਵਿਖੇ ਬਾਬਾ ਜੀਵਨ ਸਿੰਘ ਦੀ ਯਾਦ ਵਿਚ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਵਲੋਂ ਸਮਾਗਮ ਕਰਵਾਇਆ ਗਿਆ | ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਬੁਲਾਰਿਆਂ ...
ਚੀਮ ਮੰਡੀ, 8 ਮਾਰਚ (ਜਸਵਿੰਦਰ ਸਿੰਘ ਸ਼ੇਰੋਂ) - ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਦਿਅਕ ਢਾਂਚੇ ਅਤੇ ਸਕੂਲਾਂ ਦੀ ਦਿਖ 'ਚ ਕੀਤੇ ਜਾ ਰਹੇ ਸੁਧਾਰਾਂ ਤਹਿਤ ਪਿੰਡ ਤੋਗਾਵਾਲ ਦੇ ਸਰਕਾਰੀ ਸਕੂਲ ਵਿਚ ਬਣਨ ਵਾਲੇ ਨਵੇਂ ਕਮਰਿਆਂ ਦੀ ...
ਸੰਦੌੜ, 8 ਮਾਰਚ (ਜਸਵੀਰ ਸਿੰਘ ਜੱਸੀ) - ਡਾਇਰੈਕਟਰ ਸ.ਜਗਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਮਾਡਰਨ ਕਾਲਜ ਆਫ਼ ਐਜੂਕੇਸ਼ਨ, ਸ਼ੇਰਗੜ੍ਹ ਚੀਮਾ ਵਲੋਂ ਡਿਸਪਲੇਅ ਬੋਰਡ ਡੈਕੋਰੇਸ਼ਨ ਕੰਪੀਟੀਸ਼ਨ ਕਰਵਾਏ ਗਏ | ਜਿਸ ਵਿਚ ਕਾਲਜ ਦੇ ਚਾਰ ਹਾਊਸ ਗੁਰੂ ਨਾਨਕ ਹਾਊਸ, ਗਾਂਧੀ ...
ਸੰਗਰੂਰ, 8 ਮਾਰਚ (ਅਮਨਦੀਪ ਸਿੰਘ ਬਿੱਟਾ) -ਮਹਿਲਾ ਦਿਵਸ ਦੇਸ਼ ਭਰ ਵਿਚ ਖ਼ਾਸ ਤੌਰ ਉੱਤੇ ਕਿਸਾਨ ਜਥੇਬੰਦੀਆਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਰਾਤੀ ਬਾਰਾਂ ਵਜੋਂ ਤੋਂ ਬਾਅਦ ਸ਼ਾਮ ਤੱਕ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਸੰਗਰੂਰ ਦੇ ਸਰਕਾਰੀ ਹਸਪਤਾਲ ...
ਕੁੱਪ ਕਲਾਂ, 8 ਮਾਰਚ (ਮਨਜਿੰਦਰ ਸਿੰਘ ਸਰੌਦ) - ਬੀਤੇ ਦਿਨ ਰਾਜਪੁਰਾ ਸ਼ਹਿਰ ਵਿਖੇ ਭਾਰਤੀ ਸੰਵਿਧਾਨ ਦੇ ਰਚੇਤਾ ਤੇ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤੀਮਾ ਦੇ ਤੋੜੇ ਗਏ ਅੰਗ ਭਾਰਤੀ ਸੰਵਿਧਾਨ ਨੂੰ ਕੁਚਲਨ ਦੀ ਕੋਝੀ ਸਾਜ਼ਿਸ਼ ਹੈ | ਇਸ ...
ਲਹਿਰਾਗਾਗਾ, 8 ਮਾਰਚ (ਅਸ਼ੋਕ ਗਰਗ) -ਨਗਰ ਕੌਂਸਲ ਲਹਿਰਾਗਾਗਾ ਦੇ ਚੋਣ ਨਤੀਜਿਆਂ ਵਿਚ ਐਸ.ਸੀ. ਔਰਤ ਲਈ ਰਾਖਵੇਂ ਵਾਰਡ ਨੰ:2 ਤੋਂ ਜੇਤੂ ਆਜ਼ਾਦ ਉਮੀਦਵਾਰ ਸੁਰਿੰਦਰ ਕੌਰ ਅਤੇ ਐਸ.ਸੀ. ਲਈ ਰਾਖਵੇਂ ਵਾਰਡ ਨੰ:8 ਤੋਂ ਜੇਤੂ ਆਜ਼ਾਦ ਉਮੀਦਵਾਰ ਸੁਰਿੰਦਰ ਸਿੰਘ ਜੱਗੀ ਨੂੰ ਚੋਣ ...
ਸੰਦੌੜ, 8 ਮਾਰਚ (ਗੁਰਪ੍ਰੀਤ ਸਿੰਘ ਚੀਮਾ) - ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ 49ਵਾਂ ਖੇਡ ਸਮਾਰੋਹ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਾਬਾ ਕੇਸਰ ਦਾਸ ਕੰਗਣਵਾਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ ...
ਸੁਨਾਮ ਊਧਮ ਸਿੰਘ ਵਾਲਾ, 8 ਮਾਰਚ (ਭੁੱਲਰ, ਧਾਲੀਵਾਲ) - ਅਰੋੜਵੰਸ ਖੱਤਰੀ ਸਭਾ ਸੁਨਾਮ ਵਲੋਂ ਸਭਾ ਦੇ ਪ੍ਰਧਾਨ ਸੁਰਿੰਦਰਪਾਲ ਪਰੂਥੀ ਦੀ ਅਗਵਾਈ ਵਿਚ ਸਥਾਨਕ ਦੁਰਗਾ ਮੰਦਿਰ ਵਿਖੇ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਅਮਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX