ਮਾਨਸਾ, 8 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜ਼ਿਲ੍ਹੇ ਭਰ 'ਚ ਕਿਸਾਨ 160ਵੇਂ ਦਿਨ ਵੀ ਧਰਨਿਆਂ 'ਚ ਡਟੇ ਰਹੇ | ਜ਼ਿਲ੍ਹੇ 'ਚ ਅੰਤਰਰਾਸ਼ਟਰੀ ਦਿਵਸ ਮੌਕੇ ਕਿਸਾਨ ਔਰਤਾਂ ਵਲੋਂ ਧਰਨਿਆਂ 'ਚ ਸ਼ਮੂਲੀਅਤ ਕੀਤੀ ਗਈ | ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਡ ਕੇ ਦੇਸ਼ ਦੇ ਹਰ ਵਰਗ ਦਾ ਕਚੂਮਰ ਕੱਢ ਰਹੀ ਹੈ | ਉਨ੍ਹਾਂ ਕਿਹਾ ਕਿ ਲਾਗੂ ਕੀਤੇ ਖੇਤੀ ਕਾਨੂੰਨਾਂ ਨਾਲ ਕਿਸਾਨ ਹੀ ਨਹੀਂ ਸਗੋਂ ਮਜ਼ਦੂਰ, ਛੋਟੇ ਵਪਾਰੀਆਂ ਦਾ ਵੀ ਬੁਰਾ ਹਾਲ ਹੋ ਜਾਵੇਗਾ | ਸਥਾਨਕ ਰੇਲਵੇ ਪਾਰਕਿੰਗ 'ਚ ਲਗਾਏ ਧਰਨੇ ਦੌਰਾਨ ਕਿਸਾਨਾਂ ਨੇ ਕਿਹਾ ਕਿਸਾਨ ਸੰਘਰਸ਼ ਹੁਣ ਪੂਰੇ ਜੋਸ਼ 'ਚ ਵਿੱਚ ਹੈ ਅਤੇ ਮੋਦੀ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮਜ਼ਬੂਰ ਕਰ ਦੇਵੇਗਾ | ਧਰਨੇ ਨੂੰ ਮੇਜਰ ਸਿੰਘ ਦੂਲੋਵਾਲ, ਬਲਵਿੰਦਰ ਸ਼ਰਮਾ ਖ਼ਿਆਲਾ, ਤੇਜ ਸਿੰਘ ਚਕੇਰੀਆਂ ਨੇ ਵੀ ਸੰਬੋਧਨ ਕੀਤਾ |
ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਜਾਰੀ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਸਥਾਨਕ ਰਿਲਾਇੰਸ ਪੰਪ 'ਤੇ ਲਗਾਏ ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਇਹਨਾਂ ਤਿੰਨੇ ਕਾਲੇ ਕਾਨੂੰਨ ਖੇਤੀ ਅਤੇ ਦੇਸ਼ ਵਿਰੋਧੀ ਹਨ ਜੋ ਖੇਤੀ ਦੇ ਧੰਦੇ ਨੂੰ ਬਰਬਾਦ ਕਰ ਦੇਣਗੇ | ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਜਿੱਥੇ ਕਿਸਾਨ-ਮਜ਼ਦੂਰ ਅਤੇ ਵਪਾਰੀ ਵਰਗ ਸਿੱਧੇ ਤੌਰ 'ਤੇ ਖ਼ਤਮ ਹੋ ਜਾਵੇਗਾ | ਉਨ੍ਹਾਂ ਕਿਹਾ ਕਾਨੂੰਨ ਰੱਦ ਹੋਣ ਤੱਕ ਸੰੰਘਰਸ਼ ਜਾਰੀ ਰਹੇਗਾ | ਇਸ ਮੌਕੇ ਐਡਵੋਕੇਟ ਬਲਕਰਨ ਸਿੰਘ ਬੱਲੀ, ਸਵਰਨਜੀਤ ਸਿੰਘ ਦਲਿਓ, ਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ |
ਔਰਤਦਿਵਸ ਮਨਾਇਆ
ਬਰੇਟਾ ਤੋਂ ਜੀਵਨ ਸ਼ਰਮਾ/ਪਾਲ ਸਿੰਘ ਮੰਡੇਰ- ਅਨੁਸਾਰ ਸੰਯੁਕਤ ਕਿਸਾਨ ਮੋਰਚੇ ਵਲੋਂ ਸਥਾਨਕ ਰੇਲਵੇ ਪਾਰਕਿੰਗ ਵਿਖੇ ਖੇਤੀ ਕਾਨੰੂਨਾਂ ਖ਼ਿਲਾਫ਼ ਧਰਨਾ ਜਾਰੀ ਹੈ | ਔਰਤ ਦਿਵਸ ਨੂੰ ਸਮਰਪਿਤ ਅੱਜ ਦੀ ਸਟੇਜੀ ਕਾਰਵਾਈ ਕਿਸਾਨ ਔਰਤਾਂ ਕੋਲ ਹੀ ਰਹੀ | ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿਚ ਔਰਤਾਂ ਵਧ-ਚੜ ਕੇ ਹਿੱਸਾ ਲੈ ਰਹੀਆਂ ਹਨ ਅਤੇ ਆਉਣ ਵਾਲ਼ੇ ਦਿਨਾਂ ਵਿਚ ਵੀ ਔਰਤਾਂ ਵਧ ਚੜ ਕੇ ਭਾਗ ਲੈਣਗੀਆਂ | ਇਸ ਮੌਕੇ ਆਗੂ ਬਲਜੀਤ ਕੌਰ ਧਰਮਪੁਰਾ, ਪਾਲ ਕੌਰ ਧਰਮਪੁਰਾ, ਨਿਰਮਲ ਕੌਰ ਬਰੇਟਾ, ਸੁਖਪਾਲ ਕੌਰ ਕੁੱਲਰੀਆਂ, ਅਮਰਜੀਤ ਕੌਰ ਬਹਾਦਰਪੁਰ, ਮੇਲੋ ਕੌਰ ਬਰੇਟਾ ਨੇ ਸੰਬੋਧਨ ਕੀਤਾ |
ਪੰਪ ਦਾਘਿਰਾਓ ਜਾਰੀ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਸਥਾਨਕ ਰਿਲਾਇੰਸ ਪੈਟਰੋਲ ਪੰਪ ਤੇ ਧਰਨਾ ਜਾਰੀ ਹੈ | ਇਸ ਮੌਕੇ ਆਗੂਆਂ ਵੱਲੋਂ ਮੋਦੀ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਅਤੇ ਜਲਦ ਕਾਲ਼ੇ ਕਾਨੰੂਨ ਵਾਪਸ ਲੈਣ ਦੀ ਮੰਗ ਕੀਤੀ ਗਈ | ਇਸ ਮੌਕੇ ਆਗੂ ਮੇਜਰ ਸਿੰਘ ਗੋਬਿੰਦਪੁਰਾ, ਸੁਖਪਾਲ ਸਿੰਘ ਗੋਰਖਨਾਥ, ਮੁਖ਼ਤਿਆਰ ਕੌਰ ਬਹਾਦਰਪੁਰ, ਜਸਵਿੰਦਰ ਕੌਰ ਬਹਾਦਰਪੁਰ, ਚਤਿੰਨ ਕੌਰ ਖੁਡਾਲ਼, ਗੁਰਮੇਲ ਕੌਰ ਖੁਡਾਲ਼ ਨੇ ਸੰਬੋਧਨ ਕੀਤਾ |
ਮਾਨਸਾ, 8 ਮਾਰਚ (ਵਿ. ਪ੍ਰਤੀ)-ਜ਼ਿਲ੍ਹੇ 'ਚ ਅੱਜ ਕੋਰੋਨਾ ਵਾਇਰਸ ਦੇ 3 ਨਵੇਂ ਕੇਸ ਸਾਹਮਣੇ ਆਏ ਹਨ | ਸਿਹਤ ਵਿਭਾਗ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ 772 ਵਿਅਕਤੀਆਂ ਦੇ ਨਮੂਨੇ ਲਏ ਗਏ ਸਨ | ...
ਮਾਨਸਾ, 8 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਸ਼ਰਾਬ ਅਤੇ ਲਾਹਣ ਬਰਾਮਦ 8 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਸੁਰੇਂਦਰ ਲਾਂਬਾ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਥਾਣਾ ਸਦਰ ਮਾਨਸਾ ਪੁਲਿਸ ਨੇ ਸੋਹਣ ...
ਮਾਨਸਾ, 8 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਦੀ ਜ਼ਿਲ੍ਹਾ ਇਕਾਈ ਵਲੋਂ ਬੀਤੇ ਕੱਲ੍ਹ ਪਟਿਆਲਾ ਵਿਖੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਸਥਾਨਕ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਨੇੜੇ ਰੈਲੀ ਕਰਨ ਉਪਰੰਤ ਬੱਸ ਸਟੈਂਡ ਤੱਕ ਰੋਸ ...
ਬੁਢਲਾਡਾ, 8 ਮਾਰਚ (ਸੁਨੀਲ ਮਨਚੰਦਾ)-ਰਾਸ਼ਟਰੀ ਪੱਧਰ ਦੇ ਸਮਾਗਮ ਦੌਰਾਨ ਜੰਮੂ-ਕਸ਼ਮੀਰ ਦੇ ਸਿੱਖਿਆ ਮੰਤਰੀ ਵਲੋਂ ਕਰਨਲ ਅਕੈਡਮੀ ਬੀਰੋਕੇ ਕਲਾਂ ਦੇ ਪਿੰ੍ਰਸੀਪਲ ਡੀ. ਪੀ. ਪਰਾਸ਼ਰ ਨੂੰ ਵਡਮੁੱਲੇ ਯੋਗਦਾਨ ਲਈ ਪਿ੍ੰਸੀਪਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਸਕੂਲ ...
ਬੁਢਲਾਡਾ, 8 ਮਾਰਚ (ਸੁਨੀਲ ਮਨਚੰਦਾ)- ਨੇੜਲੇ ਪਿੰਡ ਫੁੱਲੂਆਣਾ ਵਿਖੇ ਨੇਕੀ ਫਾਉਂਡੇਸ਼ਨ ਵਲੋਂ ਯੁਵਕ ਸੇਵਾਵਾਂ ਕਲੱਬ ਪਿੰਡ ਫੁੱਲੂਵਾਲਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਪਿੰਡ ਵਾਸੀਆਂ ਤੇ ਨਗਰ ਪੰਚਾਇਤ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ | ...
ਰਾਵਿੰਦਰ ਸਿੰਘ ਰਵੀ 84270-16800 ਮਾਨਸਾ- ਸਥਾਨਕ ਸ਼ਹਿਰ ਤੋਂ 7 ਕਿੱਲੋਮੀਟਰ ਦੂਰ ਵਸੇ ਪਿੰਡ ਖੋਖਰ ਖ਼ੁਰਦ ਦੀ ਮੋੜ੍ਹੀ ਸਿੱਧੂ ਗੋਤੀ ਟੇਕ ਸਿੰਘ ਨੇ ਗੱਡੀ ਸੀ | ਇਹ ਪਿੰਡ ਪੌਣੇ ਕੁ 200 ਸਾਲ ਪਹਿਲਾਂ ਗੁਆਂਢੀ ਪਿੰਡ ਖੋਖਰ ਕਲਾਂ 'ਚੋਂ ਬੱਝਿਆ ਹੈ | ਪੰਚਾਇਤ 'ਚ ਸਰਪੰਚ ਸਮੇਤ 8 ...
ਬੁਢਲਾਡਾ, 8 ਮਾਰਚ (ਸਵਰਨ ਸਿੰਘ ਰਾਹੀ)- ਮਜ਼ਦੂਰ ਵਰਗ ਦੀਆਂ ਮੰਗਾਂ ਨੂੰ ਲੈ ਕੇ ਇੱਥੇ ਮਜ਼ਦੂਰ ਮੁਕਤੀ ਮੋਰਚਾ ਦੇ ਕਾਰਕੁਨਾਂ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ | ਬੁਲਾਰਿਆਂ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਆਖ਼ਰੀ ਬਜਟ 'ਚ ਵੀ ...
ਮਾਨਸਾ, 8 ਮਾਰਚ (ਧਾਲੀਵਾਲ)- ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਅਤੇ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਸ਼ਹਿਰ ਦੇ ਵਾਰਡ ਨੰਬਰ 21 ਸਾਹਮਣੇ ਡੀ.ਏ.ਵੀ. ਸਕੂਲ (ਗਲੀ ਨੰਬਰ 2 ਨੰਗਲ ਕਾਲੋਨੀ ਅਤੇ ਬਿੱਟੂ ਜੋਗਾ ਵਾਲੀ ਗਲੀ) ਨੂੰ ...
ਜੋਗਾ, 8 ਮਾਰਚ (ਹਰਜਿੰਦਰ ਸਿੰਘ ਚਹਿਲ)- ਨੇੜਲੇ ਪਿੰਡ ਬੁਰਜ ਝੱਬਰ ਵਿਖੇ ਨੀਲੇ ਕਾਰਡ ਕੱਟੇ ਜਾਣ ਦੇ ਵਿਰੋਧ 'ਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਭੋਲਾ ਸਿੰਘ ਝੱਬਰ, ਪੰਚ ਕਿਰਨਪਾਲ ਸਿੰਘ ਝੱਬਰ ਅਤੇ ਦੀਦਾਰ ਸਿੰਘ ਝੱਬਰ ਨੇ ...
ਬਰੇਟਾ, 8 ਮਾਰਚ (ਪਾਲ ਸਿੰਘ ਮੰਡੇਰ)-ਸਿਹਤ ਵਿਭਾਗ ਵਲੋਂ ਜਾਗਰੂਕਤਾ ਵੈਨ ਦੇ ਜ਼ਰੀਏ ਵੱਖ ਵੱਖ ਪਿੰਡਾਂ ਵਿਚ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਬਣਨ ਵਾਲੇ ਈ-ਕਾਰਡਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ | ਜਾਣਕਾਰੀ ...
ਬਠਿੰਡਾ, 8 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਜੀ.ਐਨ.ਐਮ. ਟ੍ਰੇਨਿੰਗ ਸਕੂਲ ਬਠਿੰਡਾ ਵਿਖੇ ਮਨਾਇਆ ਗਿਆ | ਇਸ ਵਾਰ ਦਾ ਇਹ ਦਿਨ (ਥੀਮ ਕੋਰੋਨਾ ਸਮੇਂ ...
ਤਲਵੰਡੀ ਸਾਬੋ, 8 ਮਾਰਚ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਕਾਮ ਭਾਗ ਦੂਜਾ ਸਮੈਸਟਰ ਚੌਥਾ ਦਾ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਪਿ੍ੰਸੀਪਲ ਡਾ.ਸਤਿੰਦਰ ਕੌਰ ...
ਗੋਨਿਆਣਾ, 8 ਮਾਰਚ (ਬਰਾੜ ਆਰ. ਸਿੰਘ)- ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੇ ਪਿੰਡ ਖੇਮੂਆਣਾ ਵਿਖੇ ਇਕ ਵਿਅਕਤੀ ਰਾਜਾ ਸਿੰਘ ਪੁੱਤਰ ਕਾਕੜ ਸਿੰਘ ਕੋਲੋਂ ਥਾਣਾ ਨੇਂਹੀਆਂ ਵਾਲਾ ਦੀ ਪੁਲਿਸ ਵਲੋਂ ਕਥਿਤ ਤੌਰ 'ਤੇ 9 ਬੋਤਲਾਂ ਨਜ਼ਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ...
ਬਠਿੰਡਾ, 8 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ, ਜ਼ਿਲ੍ਹਾ ਇਕਾਈ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਲਾਬ ਸਿੰਘ ਗੁਰੂਸਰ, ਜ਼ਿਲ੍ਹਾ ਜਰਨਲ ਸਕੱਤਰ ਗੁਰਜੰਟ ਸਿੰਘ ਭਾਗੀ ਵਾਂਦਰ, ਜ਼ਿਲ੍ਹਾ ਖ਼ਜ਼ਾਨਚੀ ਪਾਲਾ ਸਿੰਘ ...
ਰਾਮਪੁਰਾ ਫੂਲ, 8 ਮਾਰਚ (ਗੁਰਮੇਲ ਸਿੰਘ ਵਿਰਦੀ)-ਮਾਲਵਾ ਜ਼ੋਨ ਦੇ ਅੱਠ ਜ਼ਿਲਿ੍ਹਆਂ ਦੇ ਮਿੰਨੀ ਬੱਸ ਆਪਰੇਟਰਾਂ ਦੀ ਇਕ ਅਹਿਮ ਮੀਟਿੰਗ ਅੱਜ ਰਾਮਪੁਰਾ ਫੂਲ ਕੈਨਾਲ ਕਲੱਬ ਵਿਖੇ ਪਰਮਜੀਤ ਸਿੰਘ ਮਾਨ, ਤੀਰਥ ਸਿੰਘ ਸਿੱਧੂ ਸੂਬਾ ਪ੍ਰਧਾਨ ਤੇ ਬਲਤੇਜ ਸਿੰਘ ਪ੍ਰਧਾਨ ...
ਨਥਾਣਾ, 8 ਮਾਰਚ (ਗੁਰਦਰਸ਼ਨ ਲੁੱਧੜ)-ਸ਼੍ਰੋਮਣੀ ਅਕਾਲੀ ਦਲ ਵਲੋਂ ਸਥਾਨਕ ਬੱਸ ਅੱਡੇ 'ਤੇ ਪੰਜਾਬ ਦੀ ਹੁਕਮਰਾਨ ਧਿਰ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਕੀਤੇ ਚੋਣ ਵਾਅਦੇ ਪੂਰੇ ਨਾ ਹੋਣ ਵਿਰੁੱਧ ਰੋਸ ਧਰਨਾ ਦਿੱਤਾ ਗਿਆ | ਇਸ ਧਰਨੇ ਦੌਰਾਨ ਹੋਏ ...
ਬਠਿੰਡਾ, 8 ਮਾਰਚ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਖਪਤਕਾਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੱਢਣ ਲਈ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜ: ਡੀ ...
ਬਠਿੰਡਾ, 8 ਮਾਰਚ( ਕੰਵਲਜੀਤ ਸਿੰਘ ਸਿੱਧੂ)- ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਾਰੀ ਹਦਾਇਤਾਂ ਤਹਿਤ ਕਮਲਜੀਤ ਲਾਂਬਾ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੀ ਰਹਿਨੁਮਾਈ ਹੇਠ ...
ਤਲਵੰਡੀ ਸਾਬੋ, 8 ਮਾਰਚ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)- ਅੱਜ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਸੈਂਟਰ ਫ਼ਾਰ ਕੈਰੀਅਰ ਡਿਵੈਲਪਮੈਂਟ ਐਂਡ ਇੰਟਰਪਨਿਉਰਸ਼ਿਪ ਸੈੱਲ ਵਲੋਂ ਭਾਰਤ ਸਰਕਾਰ ਦੇ ਲਘੂ ਅਤੇ ਮਾਧਿਅਮ ਉਦਯੋਗ ਵਿਭਾਗ ਵਲੋਂ ...
ਲਹਿਰਾ ਮੁਹੱਬਤ, 8 ਮਾਰਚ (ਸੁਖਪਾਲ ਸਿੰਘ ਸੁੱਖੀ)- ਪਿੰਡ ਲਹਿਰਾ ਬੇਗਾ ਵਿਖੇ ਸਹਿਕਾਰੀ ਸਭਾ ਦੀ ਪਿਛਲੇ ਦਿਨੀਂ ਹੋਈ ਸਰਬ ਸੰਮਤੀ ਨਾਲ ਚੋਣ ਦੌਰਾਨ ਸਹਿਕਾਰਤਾ ਵਿਭਾਗ ਵਲੋਂ ਨਿਯੁਕਤ ਚੋਣ ਅਧਿਕਾਰੀਆਂ ਦੀ ਹਾਜ਼ਰੀ ਵਿਚ ਮੈਂਬਰ ਚੁਣੇ ਗਏ ਸਨ | ਇਸ ਦੌਰਾਨ ਅੱਜ ਚੁਣੇ ਹੋਏ ...
ਮਹਿਮਾ ਸਰਜਾ 8 ਮਾਰਚ (ਰਾਮਜੀਤ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਮਾਨਸਾ ਦੀ ਚੋਣ ਜਗਸੀਰ ਸਿੰਘ ਜੀਦਾ ਦੀ ਪ੍ਰਧਾਨਗੀ ਹੇਠ ਪਿੰਡ ਦਾਨ ਸਿੰਘ ਵਾਲਾ ਵਿਖੇ ਹੋਈ | ਇਸ ਮੌਕੇ ਸੁਖਦਰਸਨ ਸਿੰਘ ਖੇਮੂਆਣਾ, ਸੁਖਮੰਦਰ ਸਿੰਘ ਲੱਖੀ ਜੰਗਲ, ਬਲਕਰਨ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ...
ਰਾਮਾਂ ਮੰਡੀ, 8 ਮਾਰਚ (ਅਮਰਜੀਤ ਸਿੰਘ ਲਹਿਰੀ)-ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਵਿਚ ਕਿਸਾਨਾਂ ਨੂੰ ਕੋਈ ਵੱਡੀ ਰਾਹਤ ਨਹੀਂ ਦੇ ਸਕੀ, ਰਾਹਤ ਨਾ ਦੇ ਕੇ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ, ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ...
ਬਠਿੰਡਾ, 8 ਮਾਰਚ (ਅਵਤਾਰ ਸਿੰਘ)-ਸਥਾਨਕ ਸ਼ਹਿਰ ਵਿਚ ਵੱਖ-ਵੱਖ ਸੜਕ ਦੁਰਘਟਨਾ ਵਿਚ ਜ਼ਖ਼ਮੀ ਵਿਅਕਤੀਆਂ ਦੀਆਂ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਦੇ ਮੈਂਬਰਾਂ ਸੰਦੀਪ ਗੋਇਲ, ਮਨੀਕਰਨ, ਰਾਜਿੰਦਰ ਕੁਮਾਰ ਅਤੇ ਹਰਬੰਸ ਸਿੰਘ ਵਲੋਂ ...
ਬਠਿੰਡਾ, 8 ਮਾਰਚ (ਨਿੱਜੀ ਪੱਤਰ ਪ੍ਰੇਰਕ)- ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਕੋਰੋਨਾ ਪਾਜ਼ੀਟਿਵ ਇਕ ਵਿਅਕਤੀ ਦੀ ਲੁਧਿਆਣਾ ਵਿਖੇ ਮੌਤ ਹੋਣ ਦੀ ਖ਼ਬਰ ਮਿਲੀ ਹੈ | ਮਿ੍ਤਕ ਦਾ ਨਾਮ ਨੈਬ ਸਿੰਘ ਹੈ, ਜੋ ਧੋਬੀਆਣਾ ਰੋਡ, ਬਠਿੰਡਾ ਦਾ ਵਸਨੀਕ ਹੈ | ਇਸ ਤੋਂ ਇਲਾਵਾ ਅੱਜ ਕੋਰੋਨਾ ...
ਬਠਿੰਡਾ, 8 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ 'ਤੇ ਆਮ ਆਦਮੀ ਪਾਰਟੀ, ਜ਼ਿਲ੍ਹਾ ਬਠਿੰਡਾ ਦੇ ਸ਼ਹਿਰੀ ਪ੍ਰਧਾਨ ਨਵਦੀਪ ਜੀਂਦਾ ਨੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਕੁੱਝ ...
ਬਠਿੰਡਾ, 8 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ 'ਤੇ ਆਮ ਆਦਮੀ ਪਾਰਟੀ, ਜ਼ਿਲ੍ਹਾ ਬਠਿੰਡਾ ਦੇ ਸ਼ਹਿਰੀ ਪ੍ਰਧਾਨ ਨਵਦੀਪ ਜੀਂਦਾ ਨੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਕੁੱਝ ...
ਬਠਿੰਡਾ, 8 ਮਾਰਚ (ਸਟਾਫ਼ ਰਿਪੋਰਟਰ)- ਅੱਜ ਸ਼ੋ੍ਰਮਣੀ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ਵਲੋਂ ਕੀਤੇ ਵਾਅਦੇ ਯਾਦ ਕਰਵਾਉਣ ਲਈ ਅੱਜ ਪੰਜਾਬ ਮੰਗਦਾ ਜਵਾਬ ਨਾਅਰੇ ਤਹਿਤ ਸੂਬਾ ਪੱਧਰੀ ਧਰਨੇ ਦਿੱਤੇ ਗਏ, ਇਸੇ ਲੜੀ ਤਹਿਤ ਅੱਜ ਸ਼ੋ੍ਰਮਣੀ ਅਕਾਲੀ ਦਲ ਨੇ ਹਲਕਾ ਇੰਚਾਰਜ ...
ਬਠਿੰਡਾ ਛਾਉਣੀ, 8 ਮਾਰਚ (ਪਰਵਿੰਦਰ ਸਿੰਘ ਜੌੜਾ)- ਗ਼ੁਰਬਤ ਦੀ ਜ਼ਿੰਦਗੀ ਹੰਢਾ ਰਹੇ ਲੋਕ ਪੱਖੀ ਗਾਇਕ ਸੋਮੀ ਤੁੰਗਵਾਲੀਆ ਜੋ ਪਿਛਲੇ ਲੰਮੇ ਸਮੇਂ ਤੋਂ ਸੜਕ ਹਾਦਸੇ ਵਿਚ ਜ਼ਖ਼ਮੀ ਹੋਣ ਕਾਰਨ ਮੰਜੇ ਤੋਂ ਉੱਠ ਨਹੀਂ ਸਕੇ ਹਨ, ਦੀ ਸਾਰ ਲੈਣ ਲਈ ਇਲਾਕੇ ਦੇ ਕੁੱਝ ਚਿੰਤਕ ਅਤੇ ...
ਰਾਮਾਂ ਮੰਡੀ, 8 ਮਾਰਚ (ਤਰਸੇਮ ਸਿੰਗਲਾ)-ਵੱਖ-ਵੱਖ ਪਿੰਡਾਂ ਦੇ ਕਿਸਾਨ ਆਗੂਆਂ ਵਲੋਂ ਦੇਰ ਸ਼ਾਮ ਇੱਕ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਕਿਹਾ ਕਿ 5 ਸੂਬਿਆਂ ਵਿਚ ਹੋਣ ਜਾ ਰਹੀਆ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਵੋਟ ਦੇਣ ਦਾ ਮਤਲਬ ਮਹਿੰਗਾਈ ਨੂੰ ਹਲਾਸ਼ੇਰੀ ...
ਬਠਿੰਡਾ, 8 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੁਲਿਸ ਨੇ ਇਕ ਵਿਅਕਤੀ ਨੂੰ 2 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ ਕੀਤਾ ਹੈ | ਜਿਸ ਦੇ ਖ਼ਿਲਾਫ਼ ਥਾਣਾ ਕੈਨਾਲ ਕਾਲੋਨੀ ਵਿਚ ਧਾਰਾ 15ਬੀ, 61, 85 ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ | ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ...
ਬਠਿੰਡਾ, 8 ਮਾਰਚ (ਕੰਵਲਜੀਤ ਸਿੰਘ ਸਿੱਧੂ)-ਭੁਪਿੰਦਰਜੀਤ ਸਿੰਘ ਵਿਰਕ ਐਸ.ਐਸ.ਪੀ. ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜਸਕਰਨ ਸਿੰਘ ਆਈ.ਜੀ. ਬਠਿੰਡਾ ਰੇਂਜ ਦੀ ਰਹਿਨੁਮਾਈ ਅਧੀਨ ...
ਤਲਵੰਡੀ ਸਾਬੋ, 8 ਮਾਰਚ (ਰਣਜੀਤ ਸਿੰਘ ਰਾਜੂ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਮਦਮਾ ਸਾਹਿਬ ਦੀ ਭਾਈ ਡੱਲ ਸਿੰਘ ਗੱਤਕਾ ਅਕੈਡਮੀ ਵਿਚ ਕਰਵਾਈ ਜਾ ਰਹੀ ਦੋ ਰੋਜ਼ਾ ਲੜਕੀਆਂ ਦੀ 9ਵੀਂ ਗਤਕਾ ਚੈਂਪੀਅਨਸ਼ਿਪ ਅੱਜ ਸ਼ਾਨੋ ...
ਰਾਮਾਂ ਮੰਡੀ, 8 ਮਾਰਚ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਸੇਖੂ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸਰਪੰਚ ਗੁਰਚੇਤ ਸਿੰਘ ਦੇ ਯਤਨਾਂ ਸਦਕਾ 15 ਵਿਅਕਤੀ ਆਪਣੇ ਪਰਿਵਾਰਾਂ ਸਣੇ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਵਿਚ ...
ਮਹਿਰਾਜ, 8 ਮਾਰਚ (ਸੁਖਪਾਲ ਮਹਿਰਾਜ)- ਖੇਤੀ ਕਾਨੂੰਨਾਂ ਨੰੂ ਰੱਦ ਕਰਨ ਲਈ ਸੈਂਕੜੇ ਕਿਸਾਨਾਂ ਵਲੋਂ ਵਿੱਢੇ ਸ਼ਾਂਤਮਈ ਅੰਦੋਲਨ ਦੌਰਾਨ ਸੈਂਕੜੇ ਕਿਸਾਨਾਂ ਦੀਆਂ ਸ਼ਹਾਦਤਾਂ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਧਾਰੀ ਚੁੱਪ ਨੇ ਸਮੁੱਚੇ ਦੇਸ਼ ਵਾਸੀਆਂ ਅਤੇ ...
ਮੌੜ ਮੰਡੀ, 8 ਮਾਰਚ (ਗੁਰਜੀਤ ਸਿੰਘ ਕਮਾਲੂ)- ਪੰਜਾਬ ਸਰਕਾਰ ਨੇ ਅੱਜ ਜੋ ਬਜਟ ਪੇਸ਼ ਕੀਤਾ ਹੈ ਇਸ ਵਿਚ ਆਮ ਲੋਕਾਂ ਲਈ ਕੁਝ ਵੀ ਨਹੀ ਕੀਤਾ ਗਿਆ | ਸਰਕਾਰ ਨੇ ਇਸ ਬਜਟ ਵਿਚ ਇਕ ਵੀ ਲੋਕ ਪੱਖੀ ਯੋਜਨਾ ਨਹੀਂ ਉਲੀਕੀ ਹੈ | ਚੋਣ ਮੈਨੀਫੈਸਟੋ ਵਿਚ ਜੋ ਇਸ ਸਰਕਾਰ ਨੇ ਵਾਅਦੇ ਕੀਤੇ ...
ਚਾਉਕੇ, 8 ਮਾਰਚ (ਮਨਜੀਤ ਸਿੰਘ ਘੜੈਲੀ)-ਪੰਚਾਇਤ ਸੰਮਤੀ ਬਲਾਕ ਰਾਮਪੁਰਾ ਦੇ ਕਰਮਚਾਰੀਆਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦੇ ਰੋਸ ਪਿਛਲੇ ਕਈ ਦਿਨਾਂ ਤੋਂ ਬੀ ਡੀ ਪੀ ਓ ਦਫ਼ਤਰ ਪਿੰਡ ਰਾਮਪੁਰਾ ਅੱਗੇ ਕਲਮ ਛੋੜ ਹੜਤਾਲ ਕਰਕੇ ਰੋਸ ਧਰਨਾ ਲਗਾਇਆ ਹੋਇਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX