ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021: ਦਿੱਲੀ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਹਰਿਦੁਆਰ ਦੇ ਕੁੰਭ ਮੇਲੇ ਵਿਚ ਸ਼ਾਮਲ ਹੋਣ ਤੋਂ ਬਾਅਦ ਗੁਜਰਾਤ ਪਰਤ ਰਹੇ 49 ਲੋਕ ਕੋਰੋਨਾ ਪਾਜ਼ੀਟਿਵ
. . .  1 day ago
ਇੰਡੀਅਨ ਪ੍ਰੀਮੀਅਰ ਲੀਗ 2021: ਪੰਜਾਬ ਨੇ ਦਿੱਲੀ ਨੂੰ 196 ਦੌੜਾਂ ਦਾ ਦਿੱਤਾ ਟੀਚਾ
. . .  1 day ago
ਜ਼ਿਲ੍ਹਾ ਗੁਰਦਾਸਪੁਰ ਅੰਦਰ 96 ਨਵੇਂ ਮਾਮਲੇ ਆਏ ਸਾਹਮਣੇ,9 ਮਰੀਜ਼ਾਂ ਦੀ ਹੋਈ ਮੌਤ
. . .  1 day ago
ਗੁਰਦਾਸਪੁਰ, 18 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਗੁਰਦਾਸਪੁਰ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਅੰਦਰ 96 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 9 ਮਰੀਜ਼ਾਂ ਦੀ ...
ਬੁਢਲਾਡਾ 'ਚ ਕੋਰੋਨਾ ਨਾਲ 4 ਮੌਤਾਂ
. . .  1 day ago
ਬੁਢਲਾਡਾ , 18 ਅਪ੍ਰੈਲ (ਸਵਰਨ ਸਿੰਘ ਰਾਹੀ)- ਬੁਢਲਾਡਾ ਖੇਤਰ ਅੰਦਰ ਵੀ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਸਥਾਨਕ ਸ਼ਹਿਰ ਅੰਦਰ 3 ਕੋਰੋਨਾ ਪਾਜ਼ੀਟਿਵ ਬਜ਼ੁਰਗਾਂ ਅਤੇ ਪਿੰਡ ਹਸਨਪੁਰ ਦੇ ਇਕ ਵਿਅਕਤੀ ਸਮੇਤ 4 ...
 
ਮੋਗਾ ਵਿਚ ਟੁਟਿਆ ਕਰੋਨਾ ਦਾ ਕਹਿਰ ਇਕ ਮੌਤ , 91 ਆਏ ਨਵੇਂ ਮਾਮਲੇ
. . .  1 day ago
ਮੋਗਾ , 18 ਅਪ੍ਰੈਲ ( ਗੁਰਤੇਜ ਸਿੰਘ ਬੱਬੀ )- ਅੱਜ ਮੋਗਾ ਵਿਚ ਕੋਰੋਨਾ ਕਹਿਰ ਬਣ ਕੇ ਟੁਟਿਆ ਹੈ ਅਤੇ ਕੋਰੋਨਾ ਨਾਲ ਇਕ ਮੌਤ ਹੋ ਜਾਣ ਦੇ ਨਾਲ ਇਕੋ ਦਿਨ 91 ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ 4371 ਹੋਣ ਦੇ ਨਾਲ ਸਰਗਰਮ ...
ਅੰਮ੍ਰਿਤਸਰ 'ਚ ਕੋਰੋਨਾ ਦੇ 742 ਨਵੇਂ ਮਾਮਲੇ ਆਏ ਸਾਹਮਣੇ, 11 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 1 ਅਪ੍ਰੈਲ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 742 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 27023 ਹੋ ਗਏ ...
ਇੰਡੀਅਨ ਪ੍ਰੀਮੀਅਰ ਲੀਗ 2021: ਬੈਂਗਲੌਰ ਨੇ ਕੋਲਕਾਤਾ ਨੂੰ 38 ਦੌੜਾਂ ਨਾਲ ਹਰਾਇਆ
. . .  1 day ago
ਪਟਿਆਲਾ 'ਚ ਗ਼ੈਰ ਕਾਨੂੰਨੀ ਮਾਈਨਿੰਗ 'ਤੇ ਵੱਡੀ ਕਾਰਵਾਈ
. . .  1 day ago
ਚੰਡੀਗੜ੍ਹ ,18 ਅਪ੍ਰੈਲ -ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਅਤੇ ਨਵੇਂ ਬਣੇ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਪਟਿਆਲਾ 'ਚ ਗ਼ੈਰ ਕਾਨੂੰਨੀ ਮਾਈਨਿੰਗ 'ਤੇ ਵੱਡੀ ਕਾਰਵਾਈ ਕੀਤੀ ...
ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ , 8 ਕਿਸਾਨ ਨੂੰ ਗ੍ਰਿਫਤਾਰ
. . .  1 day ago
ਚੰਡੀਗੜ੍ਹ , 18 ਅਪ੍ਰੈਲ -ਹਰਿਆਣਾ ਦੇ ਹਿਸਾਰ ਵਿਚ ਭਾਜਪਾ ਨੇਤਾਵਾਂ ਰਣਬੀਰ ਗੰਗਵਾ ਅਤੇ ਸੋਨਾਲੀ ਫੋਗਾਟ ਦਾ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ ਅਤੇ 8 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ...
ਐਕਸਾਈਜ਼ ਵਿਭਾਗ ਵੱਲੋਂ ਸ਼ਰਾਬ ਤਸਕਰਾਂ ਖਿਲਾਫ ਕਾਰਵਾਈ ,28000 ਲੀਟਰ ਲਾਹਣ ਬਰਾਮਦ
. . .  1 day ago
ਹਰੀਕੇ ਪੱਤਣ , 18 ਅਪ੍ਰੈਲ (ਸੰਜੀਵ ਕੁੰਦਰਾ)- ਐਕਸਾਈਜ਼ ਵਿਭਾਗ ਤਰਨਤਾਰਨ, ਫਿਰੋਜ਼ਪੁਰ ਅਤੇ ਹਰੀਕੇ ਪੁਲਿਸ ਨੇ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਦੇ ਸਹਿਯੋਗ ਨਾਲ ਹਰੀਕੇ ਮੰਡ ਖੇਤਰ ਵਿਚ ਛਾਪੇਮਾਰੀ ਦੌਰਾਨ 28000 ...
ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਹੋਇਆ ਕੋਰੋਨਾ
. . .  1 day ago
ਮਾਨਸਾ, 18 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ 'ਚ ਕੋਰੋਨਾ ਦੇ ਕੇਸਾਂ ਦੀ ਗਿਣਤੀ 'ਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਅੱਜ ਮਹਿੰਦਰ ਪਾਲ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਪੋਰਟ ਵੀ ਪਾਜ਼ੀਟਿਵ ਆਈ ...
ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ
. . .  1 day ago
ਅੰਮ੍ਰਿਤਸਰ, 18 ਅਪ੍ਰੈਲ {ਜੱਸ}-ਸਰਬੰਸਦਾਨੀ, ਹਿੰਦ ਦੀ ਚਾਦਰ, ਸਰਬ ਕਲਾ ਸੰਪੂਰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ...
ਮੋਗਾ ਵਿਚ ਆਮ ਆਦਮੀ ਪਾਰਟੀ ਦੇ ਸੁਬਾਈ ਆਗੂ ਦੀ ਕੁੱਟ ਮਾਰ
. . .  1 day ago
ਮੋਗਾ , 18 ਅਪ੍ਰੈਲ ( ਗੁਰਤੇਜ ਸਿੰਘ ਬੱਬੀ)- ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸੁਬਾਈ ਆਗੂ ਜੋਇੰਟ ਸੈਕਟਰੀ ਯੂਥ ਅਮਿਤ ਪੁਰੀ ਜਦ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਸੇ ਕੰਮ ਧੰਦੇ ਦਾ ਰਿਹਾ ਸੀ ਤਾਂ ਸਥਾਨਕ ਸ਼ਹਿਰ ਦੇ ਸਾਂਈ ...
ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼
. . .  1 day ago
ਫਰੀਦਕੋਟ , 18 ਅਪ੍ਰੈਲ -ਪਿੰਡ ਗੋਲੇਵਾਲਾ ਦੇ ਇੱਕ ਫਾਰਮ ਵਿਚ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲਾਸ਼ ਇੱਕ ਦਰੱਖਤ ਨਾਲ ਲਟਕਦੀ ਮਿਲੀ ਹੈ । ਮ੍ਰਿਤਕ ਸਤਨਾਮ ਸਿੰਘ ਸਾਦਿਕ ਵਿਖੇ ਟ੍ਰੈਫਿਕ ਪੁਲਿਸ ਵਿਚ ਤਾਇਨਾਤ ਸੀ। ਪੁਲਿਸ ਨੇ ਲਾਸ਼ ...
ਇੰਡੀਅਨ ਪ੍ਰੀਮੀਅਰ ਲੀਗ 2021: ਬੈਂਗਲੌਰ ਦੀਆਂ 13 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 102 ਦੌੜਾਂ
. . .  1 day ago
ਕੋਰੋਨਾ ਕਾਰਨ ਦਿੱਲੀ ਦੇ ਵਿਗੜੇ ਹਾਲਾਤ, ਕੇਜਰੀਵਾਲ ਨੇ ਮੋਦੀ ਨੂੰ ਮਦਦ ਦੀ ਕੀਤੀ ਅਪੀਲ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਦਿੱਲੀ ਵਿਚ ਕੋਰੋਨਾ ਦੇ ਬੇਕਾਬੂ ਹੋਏ ਹਾਲਾਤ ਨੂੰ ਮੁੱਖ ਰੱਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਦਿੱਲੀ ਦੀ ਮਦਦ ਲਈ ਅਪੀਲ...
ਬਾਰਦਾਨੇ ਦੀ ਘਾਟ ਤੇ ਕਣਕ ਦੀ ਖ਼ਰੀਦ ਘੱਟ ਹੋਣ ਕਾਰਨ ਕਿਸਾਨ ਪ੍ਰੇਸ਼ਾਨ
. . .  1 day ago
ਮੰਡੀ ਲਾਧੂਕਾ (ਫਾਜ਼ਿਲਕਾ), 18 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ) - ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਬਾਰਦਾਨਾ ਨਾ ਮਿਲਣ ਕਾਰਨ ਅਤੇ ਖ਼ਰੀਦ ਏਜੰਸੀਆਂ ਵਲੋਂ ਬਹੁਤ ਘੱਟ ਖ਼ਰੀਦ ਲਿਖਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਪੈ ਰਿਹਾ ਹੈ। ਜਦੋਂ ਦਾਣਾ ਮੰਡੀ ਚੱਕ ਖੇੜੇ ਵਾਲਾ (ਜੈਮਲਵਾਲਾ)...
ਅੱਗ ਨਾਲ ਸਾਢੇ 10 ਏਕੜ ਖੜ੍ਹੀ ਕਣਕ ਸੜਕੇ ਹੋਈ ਸੁਆਹ
. . .  1 day ago
ਠੱਠੀ ਭਾਈ (ਮੋਗਾ), 18 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਮੋਗਾ ਜ਼ਿਲ੍ਹੇ ਦੇ ਪਿੰਡ ਢਿਲਵਾਂ ਵਾਲਾ ਵਿਖੇ ਕਣਕ ਨੂੰ ਅੱਗ ਲੱਗਣ ਕਾਰਨ ਲਗਭਗ ਸਾਢੇ 10 ਏਕੜ ਖੜ੍ਹੀ ਕਣਕ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਕਾਰਨ ਇਕ ਗ਼ਰੀਬ ਕਿਸਾਨ ਅਜਮੇਰ ਸਿੰਘ ਵਾਸੀ ਪਿੰਡ ਥਰਾਜ ਜੋ ਠੇਕੇ 'ਤੇ...
ਆਈ.ਪੀ.ਐਲ. 2021 : ਬੈਂਗਲੁਰੂ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਮਹਾਂ ਰੈਲੀ ਵਿਚ ਵੱਡੀ ਪੱਧਰ 'ਤੇ ਕਿਸਾਨਾਂ ਮਜ਼ਦੂਰਾਂ ਵਲੋਂ ਸ਼ਮੂਲੀਅਤ
. . .  1 day ago
ਅੰਮ੍ਰਿਤਸਰ, 18 ਅਪ੍ਰੈਲ (ਹਰਮਿੰਦਰ ਸਿੰਘ) - ਕਿਸਾਨਾਂ ਵਲੋਂ ਭਗਤਾਂ ਵਾਲਾ ਅਨਾਜ ਮੰਡੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸੰਬੋਧਨ ਕਰਦੇ ਕਿਸਾਨ ਆਗੂਆਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ...
ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼ 1 ਤੇ ਫ਼ੇਜ਼ 2 ਵਿਚ ਮੁਕੰਮਲ ਲਾਕਡਾਊਨ ਦੇ ਨਿਰਦੇਸ਼
. . .  1 day ago
ਲੁਧਿਆਣਾ, 18 ਅਪ੍ਰੈਲ (ਪੁਨੀਤ ਬਾਵਾ) - ਕੋਰੋਨਾ ਪਾਜ਼ੀਟਿਵ ਦੇ ਮਾਮਲੇ ਵਧਣ ਕਰਕੇ ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼-1 ਅਤੇ ਅਰਬਨ ਅਸਟੇਟ ਦੁੱਗਰੀ ਫ਼ੇਜ਼-2 ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ...
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅਤੇ ਨੀਲ ਨਿਤਿਨ ਮੁਕੇਸ਼ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਬਾਲੀਵੁੱਡ ਦੇ ਕਈ ਸਟਾਰ ਕੋਰੋਨਾ ਤੋਂ ਪੀੜਤ ਹੋ ਗਏ ਹਨ। ਇਸ ਵਿਚਕਾਰ ਅਰਜੁਨ ਰਾਮਪਾਲ ਤੇ ਨੀਲ ਨਿਤਿਨ ਮੁਕੇਸ਼ ਵੀ ਕੋਰੋਨਾ ਪਾਜ਼ੀਟਿਵ...
ਮੰਡੀਆਂ ਵਿਚ ਬਾਰਦਾਨੇ ਦੀ ਕੋਈ ਕਮੀ ਨਹੀਂ - ਭਰਤ ਭੂਸ਼ਨ ਆਸ਼ੂ
. . .  1 day ago
ਲੁਧਿਆਣਾ, 18 ਅਪ੍ਰੈਲ - ਮੰਡੀਆਂ ਵਿਚ ਬਾਰਦਾਨੇ ਦੀ ਕਮੀ ਦੀਆਂ ਸ਼ਿਕਾਇਤਾਂ ਵਿਚਕਾਰ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਮੰਡੀਆਂ ਵਿਚ ਬਾਰਦਾਨੇ ਦੀ ਕਮੀ...
ਸਰਬੱਤ ਦਾ ਭਲਾ ਟਰੱਸਟ ਜੇਲ੍ਹਾਂ 'ਚ ਖੋਲ੍ਹੇਗਾ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀਆਂ
. . .  1 day ago
ਅੰਮ੍ਰਿਤਸਰ,18 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ )- ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤਿਆਂ ਆਪਣੀ ਜੇਬ ਵਿਚੋਂ ਹੀ ਹਰ ਸਾਲ ਕਰੋੜਾਂ ਰੁਪਏ ਖ਼ਰਚ ਕਰ ਕੇ ਦੇਸ਼ ਵਿਦੇਸ਼ ਅੰਦਰ ਲੋੜਵੰਦਾਂ ਦੀ ਔਖੇ ਵੇਲੇ ਬਾਂਹ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 26 ਚੇਤ ਸੰਮਤ 553
ਿਵਚਾਰ ਪ੍ਰਵਾਹ: ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ

ਲੁਧਿਆਣਾ

ਆਮ ਆਦਮੀ ਪਾਰਟੀ ਵਲੋਂ ਬਿਜਲੀ ਬਿੱਲ ਸਾੜ ਕੇ ਪ੍ਰਦਰਸ਼ਨ

ਇਯਾਲੀ/ਥਰੀਕੇ, 7 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਆਮ ਆਦਮੀ ਪਾਰਟੀ ਹਲਕਾ ਗਿੱਲ ਦੀ ਇਕਾਈ ਦੇ ਵਲੰਟੀਅਰਾਂ ਵਲੋਂ ਐੱਸ. ਸੀ. ਵਿੰਗ ਪੰਜਾਬ ਦੇ ਉਪ ਪ੍ਰਧਾਨ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਬਿਜਲੀ ਦੇ ਬਿੱਲਾਂ ਨੂੰ ਸਾੜ ਕੇ ਪੰਜਾਬ ਦੀ ਕੈਪਟਨ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਜੇਕਰ ਕੇਜਰੀਵਾਲ ਦੀ ਸਰਕਾਰ ਬਿਜਲੀ ਖ਼ਰੀਦਣ ਤੋਂ ਬਾਅਦ ਦਿੱਲੀ ਦੇ ਲੋਕਾਂ ਨੂੰ ਮੁਫ਼ਤ ਵਿਚ ਬਿਜਲੀ ਦੇ ਸਕਦੀ ਹੈ ਤਾਂ ਪੰਜਾਬ ਵਿਚ ਇਸ ਦੀ ਆਪਣੀ ਪੈਦਾਵਾਰ ਹੋਣ ਦੇ ਬਾਵਜੂਦ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਇਹ ਸਹੂਲਤ ਪੰਜਾਬ ਵਾਸੀਆਂ ਨੂੰ ਕਿਉਂ ਨਹੀਂ ਦੇ ਸਕਦੀ | ਰੋਸ ਮੁਜ਼ਾਹਰੇ 'ਚ ਮੋਹਨਜੀਤ ਸਿੰਘ ਥਰੀਕੇ, ਸਾਹਿਬਦੀਪ ਸਿੰਘ ਸਾਬੀ, ਜੀਵਨ ਸਿੰਘ ਤਲਵਾੜਾ, ਹਰਜਿੰਦਰ ਸਿੰਘ ਧੰਜਲ, ਅਸ਼ੋਕ ਕੁਮਾਰ, ਕਾਲਾ ਧਰੌੜ, ਬਹਾਰ ਧਰੌੜ, ਇਕਬਾਲ ਸਿੰਘ ਕਾਲਖ, ਪ੍ਰਵੀਨ ਕੁਮਾਰ, ਜੋਨੀ ਫੁੱਲਾਂਵਾਲ, ਪ੍ਰੇਮ ਸਿੰਘ, ਜਸਵੰਤ ਸਿੰਘ, ਕੁਲਜੀਤ ਸਿੰਘ ਜੱਸੜ, ਪਿ੍ੰਸ ਸਤਜੋਤ ਨਗਰ, ਗੁਰਦੀਪ ਸਿੰਘ, ਧਰਮਪਾਲ ਸਿੰਘ ਮਹਿਮੀ, ਗੁਰਦੀਪ ਸਿੰਘ ਝੱਮਟ, ਹਰਪ੍ਰੀਤ ਸਿੰਘ ਦਾਦ, ਧਰਮ ਸਿੰਘ, ਬਲਜੀਤ ਸਿੰਘ ਦੌਲੋ, ਗੁਰਮੁਖ ਸਿੰਘ, ਬਾਪੂ ਜੋਗਿੰਦਰ ਸਿੰਘ,ਨਰਿੰਦਰ ਸਿੰਘ ਸੰਗੋਵਾਲ, ਅਵਤਾਰ ਸਿੰਘ ਆਲਮਗੀਰ, ਗੋਪੀ ਪੰਚ, ਬਲਜਿੰਦਰ ਸਿੰਘ ਸੋਨੀ ਤੇ ਹੋਰ ਵਲੰਟੀਅਰਾਂ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ |

ਨਗਰ ਨਿਗਮ ਇਮਾਰਤੀ ਸ਼ਾਖਾ ਨੇ ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ

ਲੁਧਿਆਣਾ, 7 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ-ਡੀ ਅਧੀਨ ਪੈਂਦੀ ਕਲੋਨੀ ਨਿਊ ਮਾਡਲ ਟਾਊਨ ਰੇਲਵੇ ਲਾਈਨ ਨੇੜੇ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕਰਕੇ ਕੀਤੀਆਂ ਆਰਜੀ/ਪੱਕੀਆਂ ਉਸਾਰੀਆਂ ਇਮਾਰਤੀ ਸ਼ਾਖਾ ਵਲੋਂ ਬੁੱਧਵਾਰ ਸਵੇਰੇ ਲੋਕਾਂ ਦੇ ਹਲਕੇ ਵਿਰੋਧ ...

ਪੂਰੀ ਖ਼ਬਰ »

ਨਿੱਜੀ ਸਕੂਲਾਂ ਵਲੋਂ ਫੀਸ ਵਸੂਲਣ ਸਬੰਧੀ ਆ ਰਹੀਆਂ ਮੁਸ਼ਕਿਲਾਂ ਸਬੰਧੀ ਮਾਪੇ ਐਸੋਸੀਏਸ਼ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣਗੀਆਂ

ਲੁਧਿਆਣਾ, 7 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਿੱਜੀ ਸਕੂਲਾਂ ਵਲੋਂ ਕੋਰੋਨਾ ਕਾਲ ਦੌਰਾਨ ਸਕੂਲ ਬੰਦ ਰਹਿਣ ਦੇ ਬਾਵਜੂਦ ਫੀਸਾਂ ਵਸੂਲਣ, ਵਰਦੀਆਂ, ਕਿਤਾਬਾਂ ਖ੍ਰੀਦਣ ਲਈ ਬੱਚਿਆਂ/ਮਾਪਿਆਂ ਨੂੰ ਮਜ਼ਬੂਰ ਕੀਤੇ ਜਾਣ ਜਿਹੀਆਂ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਟਰੱਕ ਡਰਾਈਵਰ ਦਾ ਕਤਲ

ਲੁਧਿਆਣਾ, 7 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਲੁਧਿਆਣਾ ਜਲੰਧਰ ਸੜਕ 'ਤੇ ਐਲਡੀਕੋ ਕਲੋਨੀ ਨੇੜੇ ਖੜ੍ਹੇ ਇਕ ਟਰੱਕ ਵਿਚੋਂ ਪੁਲਿਸ ਨੇ ਡਰਾਈਵਰ ਦੀ ਲਾਸ਼ ਬਰਾਮਦ ਕੀਤੀ ਹੈ | ਪੁਲਿਸ ਨੇ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ...

ਪੂਰੀ ਖ਼ਬਰ »

ਭਾਜਪਾ ਮਹਿਲਾ ਮੋਰਚਾ ਵਲੋਂ ਕੈਬਨਿਟ ਮੰਤਰੀ ਆਸ਼ੂ ਦੇ ਘਰ ਬਾਹਰ ਰੋਸ ਪ੍ਰਦਰਸ਼ਨ

ਲੁਧਿਆਣਾ, 7 ਅਪ੍ਰੈਲ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਸੂਬੇ 'ਚ ਲਾਅ ਐਂਡ ਆਰਡਰ ਦੀ ਸਥਿਤੀ ਖ਼ਰਾਬ ਹੋਣ ਦਾ ਦੋਸ਼ ਲਗਾਉਂਦਿਆਂ ਭਾਰਤੀ ਜਨਤਾ ਮਹਿਲਾ ਮੋਰਚਾ ਵਲੋਂ ਜ਼ਿਲ੍ਹਾ ਪ੍ਰਧਾਨ ਮਨਿੰਦਰ ਕੌਰ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ...

ਪੂਰੀ ਖ਼ਬਰ »

ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ

ਲੁਧਿਆਣਾ, 7 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਬੁੱਧਵਾਰ ਸੇਵਰੇ ਚੋੜਾ ਬਾਜ਼ਾਰ ਨਜ਼ਦੀਕ ਇਕ ਕੱਪੜੇ ਦੀ ਦੁਕਾਨ ਨੂੰ ਅੱਗ ਲੱਗ ਗਈ | ਸਕਿਊਰਿਟੀ ਗਾਰਡ ਵਲੋਂ ਸੂਚਿਤ ਕੀਤੇ ਜਾਣ 'ਤੇ ਫਾਇਰ ਬਿ੍ਗੇਡ ਵਿਭਾਗ ਦੀ ਗੱਡੀ ਸਟਾਫ ਸਮੇਤ ਮੌਕੇ 'ਤੇ ਪੁੱਜੀ ਤੇ 30-35 ਮਿੰਟਾਂ 'ਚ ਅੱਗ 'ਤੇ ...

ਪੂਰੀ ਖ਼ਬਰ »

ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 43000 ਤੋਂ ਟੱਪਿਆ

ਲੁਧਿਆਣਾ,7 ਅਪ੍ਰੈਲ (ਸਲੇਮਪੁਰੀ)-ਲੁਧਿਆਣਾ 'ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ, ਕਿਉਂਕਿ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਤੇ ਪੀੜ੍ਹਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ...

ਪੂਰੀ ਖ਼ਬਰ »

ਜਾਅਲਸਾਜ਼ੀ ਤੇ ਧੋਖਾਧੜੀ ਦੇ ਮਾਮਲੇ 'ਚ ਮਾਲ ਵਿਭਾਗ ਦੇ ਸੇਵਾਮੁਕਤ ਪਟਵਾਰੀ ਸਮੇਤ 2 ਖਿਲਾਫ ਕੇਸ ਦਰਜ

ਲੁਧਿਆਣਾ, 7 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੀ ਪੁਲਿਸ ਨੇ ਜਾਅਲਸਾਜ਼ੀ ਤੇ ਧੋਖਾਧੜੀ ਦੇ ਮਾਮਲੇ 'ਚ ਮਾਲ ਵਿਭਾਗ ਦੇ ਸੇਵਾਮੁਕਤ ਪਟਵਾਰੀ ਸਮੇਤ ਦੋ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰੇ ਮਹਿਲਾ ਡਾਕਟਰ ਦੇ ਗਲੇ 'ਚੋਂ ਸੋਨੇ ਦੀ ਚੇਨ ਖੋਹ ਕੇ ਫਰਾਰ

ਲੁਧਿਆਣਾ, 7 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 5 ਦੇ ਘੇਰੇ ਅੰਦਰ ਪੈਂਦੇ ਇਲਾਕੇ ਸਿੰਘਪੁਰਾ 'ਚ ਦੋ ਮੋਟਰਸਾਈਕਲ ਸਵਾਰ ਲੁਟੇਰੇ ਮਹਿਲਾ ਡਾਕਟਰ ਦੇ ਗਲੇ 'ਚੋਂ ਸੋਨੇ ਦੀ ਚੇਨ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ਡਾ. ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਲਾਹਣ ਬਰਾਮਦ

ਲੁਧਿਆਣਾ, 7 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਐਂਟੀ ਸਮੱਗਲਿੰਗ ਸੈੱਲ ਦੀ ਪੁਲਿਸ ਨੇ ਪਿੰਡ ਭੋਲੇਵਾਲ ਜਦੀਦ ਤੇ ਰਜਾਪੁਰ 'ਚ ਛਾਪੇਮਾਰੀ ਕਰਕੇ ਭਾਰੀ ਮਾਤਰਾ 'ਚ ਲਾਹਨ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੁਲਿਸ ਵਲੋਂ ਜੇਲ੍ਹ ਦੀ ਸੁਰੱਖਿਆ ਵਧਾਉਣ ਦਾ ਫ਼ੈਸਲਾ

ਲੁਧਿਆਣਾ, 7 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਪੁਲਿਸ ਵਲੋਂ ਕੇਂਦਰੀ ਜੇਲ੍ਹ ਦੀ ਸੁਰੱਖਿਆ ਵਧਾਉਣ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧੀ ਅੱਜ ਪੁਲਿਸ ਤੇ ਜੇਲ੍ਹ ਅਧਿਕਾਰੀਆਂ ਦੀ ਮੀਟਿੰਗ ਹੋਈ ਜਿਸ ਵਿਚ ਇਹ ਫੈਸਲਾ ਕੀਤਾ ਗਿਆ | ਅੱਜ ਏ.ਡੀ.ਸੀ.ਪੀ. ਮੈਡਮ ...

ਪੂਰੀ ਖ਼ਬਰ »

ਤ੍ਰੈਮਾਸਿਕ ਪੱਤਰ 'ਪਰਵਾਸ' ਦਾ ਵਿਸ਼ੇਸ਼ ਅੰਕ ਰਹਿਲ ਵਲੋਂ ਲੋਕ ਅਰਪਣ

ਲੁਧਿਆਣਾ, 7 ਅਪੈ੍ਰਲ (ਪੁਨੀਤ ਬਾਵਾ)-ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵਲੋਂ ਡਾ. ਐਸ.ਪੀ. ਸਿੰਘ ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਤੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੈਕਾਰਿਆਂ ਦੀ ਗੂੰਜ 'ਚ ਆਰੰਭ ਹੋਈ ਸਾਂਝ ਫੇਰੀ

ਲੁਧਿਆਣਾ, 7 ਅਪ੍ਰੈਲ (ਕਵਿਤਾ ਖੁੱਲਰ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਤੇ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਫਲਸਫੇ, ਸਿੱਖਿਆਵਾਂ, ਸਿਧਾਂਤਾਂ, ਇਤਿਹਾਸ ਤੇ ਆਪਣੀ ...

ਪੂਰੀ ਖ਼ਬਰ »

ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਮਤਾ ਹਾਊਸ 'ਚ ਰੱਖਣ ਲਈ ਮੇਅਰ ਨੂੰ ਮੰਗ ਪੱਤਰ

ਲੁਧਿਆਣਾ, 7 ਅਪ੍ਰੈਲ (ਕਵਿਤਾ ਖੁੱਲਰ)-ਕੌਂਸਲਰਾਂ ਦਾ ਇਕ ਵਫ਼ਦ ਵਾਰਡ ਨੰ. 8 ਦੇ ਕੌਂਸਲਰ ਚੌਧਰੀ ਯਸ਼ਪਾਲ ਤੇ ਪ੍ਰਧਾਨ ਮਿਊਾਸੀਪਲ ਕਰਮਚਾਰੀ ਦਲ ਦੀ ਅਗਵਾਈ ਵਿਚ ਸਮੂਹ ਕੌਂਸਲਰਾਂ ਦਾ ਵਫਦ ਮੇਅਰ ਬਲਕਾਰ ਸਿੰਘ ਸੰਧੂ ਨੂੰ ਮਿਲਕੇ ਮੰਗ ਪੱਤਰ ਸੌਂਪਿਆ, ਜਿਸ ਵਿਚ ਉਨ੍ਹਾਂ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਫੇਸਬੁੱਕ ਲਾਈਵ ਦੌਰਾਨ ਕੋਰੋਨਾ ਕਰਕੇ ਵੱਧ ਰਹੀਆਂ ਮੌਤਾਂ ਦੀ ਗਿਣਤੀ 'ਤੇ ਚਿੰਤਾ ਪ੍ਰਗਟਾਈ

ਲੁਧਿਆਣਾ, 7 ਅਪ੍ਰੈਲ (ਪੁਨੀਤ ਬਾਵਾ)-ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਲੁਧਿਆਣਾ ਦੇ ਅਧਿਕਾਰਤ ਪੇਜ਼ 'ਤੇ ਲਾਈਵ ਹੋ ਕੇ ਜ਼ਿਲ੍ਹਾ ਵਾਸੀਆਂ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਗੱਲਬਾਤ ਕੀਤੀ, ਲਾਈਵ ਦੌਰਾਨ ਡਿਪਟੀ ਕਮਿਸ਼ਨਰ ਨੇ ਕੋਰੋਨਾ ...

ਪੂਰੀ ਖ਼ਬਰ »

ਮਾਸਟਰ ਗੁਰਮੀਤ ਸਿੰਘ ਧਾਲੀਵਾਲ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ

ਲੁਧਿਆਣਾ, 7 ਅਪ੍ਰੈਲ (ਕਵਿਤਾ ਖੁੱਲਰ)-ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਾਉਸਿੰਗ ਬੋਰਡ ਕਲੋਨੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾਸਟਰ ਬਲਰਾਜ ਸਿੰਘ ਧਾਲੀਵਾਲ ਅਤੇ ਸੁਖਰਾਜ ਸਿੰਘ ਧਾਲੀਵਾਲ ਕੈਨੇਡਾ ਦੇ ਪਿਤਾ ਤੇ ਸੇਵਾ ਮੁਕਤ ਹੈਡ ਟੀਚਰ ...

ਪੂਰੀ ਖ਼ਬਰ »

ਸ਼੍ਰੋਮਣੀ ਪੰਥਕ ਕਵੀ ਸਭਾ ਦਾ ਗਠਨ

ਲੁਧਿਆਣਾ, 7 ਅਪ੍ਰੈਲ (ਕਵਿਤਾ ਖੁੱਲਰ)-ਪੰਥਕ ਕਵੀਆਂ/ਗਾਇਕਾਂ ਦੀ ਇਕੱਤਰਤਾ ਪ੍ਰਸਿੱਧ ਪੰਥਕ ਕਵੀ ਡਾ. ਹਰੀ ਸਿੰਘ ਜਾਚਕ ਦੇ ਗ੍ਰਹਿ ਵਿਖੇ ਹੋਈ ਜਿਸ 'ਚ ਪੰਜਾਬ ਦੇ ਰਫੀ ਰਛਪਾਲ ਸਿੰਘ ਪਾਲ ਜਲੰਧਰ, ਜਥੇਦਾਰ ਬਲਬੀਰ ਸਿੰਘ ਬੱਲ ਮੋਰਿੰਡਾ, ਡਾ. ਹਰੀ ਸਿੰਘ ਜਾਚਕ ਲੁਧਿਆਣਾ, ...

ਪੂਰੀ ਖ਼ਬਰ »

ਸ਼ਾਪ ਕਮ ਫਲੈਟ ਦੀ ਥਾਂ ਸ਼ਾਪ ਕਮ ਆਫ਼ਿਸ ਬਣਾਉਣ ਵਾਲਿਆਂ ਤੋਂ ਵਾਧੂ ਉਸਾਰੀ ਬਦਲੇ 5500 ਰੁਪਏ ਪ੍ਰਤੀ ਵਰਗ ਗਜ਼ ਰਾਜੀਨਾਮਾ ਫੀਸ ਵਸੂਲਣ ਦੀ ਤਿਆਰੀ

ਲੁਧਿਆਣਾ, 7 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਸ਼ਹਿਰਾਂ 'ਚ ਮੌਜੂਦ ਸ਼ਾਪ ਕਮ ਫਲੈਟਸ ਦੀ ਥਾਂ ਸ਼ਾਪ ਕਮ ਆਫ਼ਿਸ ਬਣਾ ਚੁੱਕੇ ਜਾਇਦਾਦ ਮਾਲਕਾਂ ਵਲੋਂ ਤਹਿ ਨਿਯਮਾਂ ਤੋਂ ਵੱਧ ਕੀਤੀ ਉਸਾਰੀ 5500 ਰੁਪਏ ਪ੍ਰਤੀ ਵਰਗ ਗਜ਼ ਰਾਜੀਨਾਮਾ ਫੀਸ ਵਸੂਲ ਕੇ ਰੈਗੂਲਰ ਕਰਨ ਨੂੰ ਰਾਜ ...

ਪੂਰੀ ਖ਼ਬਰ »

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਨੌਜਵਾਨ ਖਿਲਾਫ਼ ਕੇਸ ਦਰਜ

ਲੁਧਿਆਣਾ, 7 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੀ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਚੰਡੀਗੜ੍ਹ ਦੇ ਰਹਿਣ ਵਾਲੇ ਇਕ ਨੌਜਵਾਨ ਖਿਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸ਼ਿਵ ...

ਪੂਰੀ ਖ਼ਬਰ »

ਦੀਪ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ ਲੋੜਵੰਦ ਨੂੰ ਵ੍ਹੀਲ ਚੇਅਰ ਭੇਟ

ਲੁਧਿਆਣਾ, 7 ਅਪ੍ਰੈਲ (ਕਵਿਤਾ ਖੁੱਲਰ)-ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵਲੋਂ ਸੁਸ਼ੀਲ ਸਿੰਘ ਬੇਦੀ ਨੂੰ ਵ੍ਹੀਲ ਚੇਅਰ ਭੇਟ ਕੀਤੀ ਗਈ | ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਕੁਲਵੰਤ ਸਿੰਘ ਸਿੱਧੂ ਹਾਜ਼ਰ ਰਹੇ | ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਸਾਡੀ ਸੰਸਥਾ ...

ਪੂਰੀ ਖ਼ਬਰ »

ਸਰਕਾਰੀ ਡਰਾਈਵਰ ਮੰਗਾਂ ਨੂੰ ਲੈ ਕੇ 9,10 ਨੂੰ ਕਾਲੇ ਬਿੱਲੇ ਲਗਾਕੇ ਕਰਨਗੇ ਡਿਊਟੀ

ਲੁਧਿਆਣਾ, 7 ਅਪ੍ਰੈਲ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ/ਬੋਰਡਾਂ ਤੇ ਨਿਗਮਾਂ 'ਚ ਤਾਇਨਾਤ ਸਰਕਾਰੀ ਡਰਾਈਵਰਾਂ ਦੀ ਸੂਬਾਈ ਜਥੇਬੰਦੀ ਪੰਜਾਬ ਗੌਰਮਿੰਟ ਡਰਾਈਵਰ ਤੇ ਟੈਕਨੀਕਲ ਇੰਪਲਾਇਜ਼ ਯੂਨੀਅਨ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ...

ਪੂਰੀ ਖ਼ਬਰ »

ਭਾਵਾਧਸ ਵਲੋਂ 14 ਨੂੰ ਕਰਵਾਏ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ-ਲਵ ਦਾਵਿ੍ੜ

ਲੁਧਿਆਣਾ, 7 ਅਪ੍ਰੈਲ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ 14 ਅਪ੍ਰੈਲ ਨੂੰ ਭਾਰਤ ਰਤਨ ਡਾ. ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਇਕ ਵਿਸ਼ਾਲ ਸਮਾਗਮ ਸਥਾਨਕ ਅਮਰ ਪੈਲੇਸ ਵਿਖੇ ਕਰਵਾਇਆ ਜਾਵੇਗਾ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਮੰਤਰੀਆਂ ਦਾ ਘਿਰਾਓ 10 ਨੂੰ -ਜੱਸੋਵਾਲ

ਆਲਮਗੀਰ, 7 ਅਪ੍ਰੈਲ (ਜਰਨੈਲ ਸਿੰਘ ਪੱਟੀ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ 10 ਅਪ੍ਰੈਲ ਨੂੰ ਕੈਬਨਿਟ ਮੰਤਰੀਆਂ ਦੇ ਘਰਾਂ ਦੇ ਕੀਤੇ ਜਾਣ ਵਾਲੇ ਘਿਰਾਓ ਤੇ ਵਾਅਦਾ ਯਾਦ ਕਰਵਾਓ ਪੱਤਰ ਦੇਣ ਦੀ ਤਿਆਰੀਆਂ ਸਬੰਧੀ ਅਹਿਮ ਮੀਟਿੰਗ ਸਥਾਨਕ ਪਿੰਡ ...

ਪੂਰੀ ਖ਼ਬਰ »

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ

ਲੁਧਿਆਣਾ 7 ਅਪ੍ਰੈਲ (ਕਵਿਤਾ ਖੁੱਲਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਵਿਸ਼ਵ ਪੱਧਰ 'ਤੇ ਚੱਲ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਮੰਗਾਂ ਪ੍ਰਤੀ 16 ਨੂੰ ਪਟਿਆਲਾ ਪਹੰੁਚਣਗੇ

ਭਾਮੀਆਂ ਕਲਾਂ, 7 ਅਪ੍ਰੈਲ (ਜਤਿੰਦਰ)-ਪੰਜਾਬ ਦੇ ਸਮੁੱਚੇ ਨੰਬਰਦਾਰਾਂ ਦੀਆਂ ਮੰਗਾਂ ਸਰਕਾਰ ਤੋਂ ਮਨਵਾਉਣ ਲਈ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਕੈਬਨਿਟ ਮੰਤਰੀਆਂ, ਪਾਰਲੀਮੈਂਟ ਮੈਂਬਰਾਂ , ਚੇਅਰਮੈਨ ਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲ ਕੇ ਮੰਗ ਪੱਤਰ ...

ਪੂਰੀ ਖ਼ਬਰ »

ਵਿਸ਼ਵ ਸਿਹਤ ਦਿਵਸ ਮੌਕੇ ਵੱਖ-ਵੱਖ ਹਸਪਤਾਲਾਂ 'ਚ ਸਮਾਗਮ

ਲੁਧਿਆਣਾ, 7 ਅਪ੍ਰੈਲ (ਸਲੇਮਪੁਰੀ)-ਵਿਸ਼ਵ ਸਿਹਤ ਦਿਵਸ ਮੌਕੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ/ਨਰਸਿੰਗ ਹੋਮਾਂ ਤੇ ਕਲੀਨਿਕਾਂ 'ਚ ਸਿਹਤ ਜਾਗਰੂਕਤਾ ਸਮਾਗਮ ਕਰਵਾਏ ਗਏ | ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ 'ਚ ਸਮਾਗਮ-ਸਿਹਤ ਦਿਵਸ ਮੌਕੇ ਦਿਆਨੰਦ ਮੈਡੀਕਲ ਕਾਲਜ ਤੇ ...

ਪੂਰੀ ਖ਼ਬਰ »

ਵੈਟਰਨਰੀ ਯੂਨੀਵਰਸਿਟੀ ਵਿਖੇ ਕੋਰੋਨਾ ਟੀਕਾਕਰਨ ਕੈਂਪ

ਲੁਧਿਆਣਾ, 7 ਅਪ੍ਰੈਲ (ਪੁਨੀਤ ਬਾਵਾ)-ਵਿਸ਼ਵ ਸਿਹਤ ਦਿਵਸ 2021 ਮੌਕੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਕੋਰੋਨਾ ਤੋਂ ਬਚਾਅ ਵਾਸਤੇ ਟੀਕਾਕਰਨ ਕੈਂਪ ਲਗਾਇਆ ਗਿਆ | ਟੀਕਾਕਰਨ ਕੈਂਪ ਯੂਨੀਵਰਸਿਟੀ ਦੇ ਵਨ ਹੈਲਥ ਕੇਂਦਰ ਵਿਖੇ ...

ਪੂਰੀ ਖ਼ਬਰ »

ਕਣਕ ਦੀ ਸੁਚਾਰੂ ਖ਼ਰੀਦ ਲਈ ਜ਼ਿਲ੍ਹੇ ਦੇ ਕਿਸਾਨਾਂ ਨੂੰ ਯੂ.ਆਈ.ਡੀ. ਤੇ ਹੋਲੋਗ੍ਰਾਮ ਵਾਲੀਆਂ ਸਲਿੱਪਾਂ ਜਾਰੀ ਹੋਣਗੀਆਂ

ਲੁਧਿਆਣਾ, 7 ਅਪ੍ਰੈਲ (ਪੁਨੀਤ ਬਾਵਾ)-ਕੋਰੋਨਾ ਮਹਾਂਮਾਰੀ ਕਰਕੇ ਕਣਕ ਦੀ ਖਰੀਦ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਇਕ ਕਦਮ ਹੋਰ ਅੱਗੇ ਵੱਧਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਵਿਸ਼ੇਸ਼ ਸਲਿੱਪਾਂ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ...

ਪੂਰੀ ਖ਼ਬਰ »

ਭਾਰਤੀਯ ਵਾਲਮੀਕਿ ਧਰਮ ਸਮਾਜ ਦੀ ਮੀਟਿੰਗ

ਲੁਧਿਆਣਾ, 7 ਅਪ੍ਰੈਲ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਪ੍ਰਧਾਨਗੀ ਹੇਠ ਡਾ. ਭੀਮ ਰਾਓ ਅੰਬੇਡਕਰ ਜੀ ਦੇ 130ਵੇਂ ਜਨਮ ਦਿਨ ਦੇ ਸਬੰਧ 'ਚ 'ਵਿਸ਼ਾਲ ਸਕੂਟਰ-ਮੋਟਰਸਾਈਕਲ ਰੈਲੀ' ਕੱਢਣ ਸਬੰਧੀ ...

ਪੂਰੀ ਖ਼ਬਰ »

ਪ੍ਰਵਾਸੀ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਪੁਲਿਸ ਵਲੋਂ ਕਾਰਵਾਈ ਨਾ ਕਰਨ 'ਤੇ ਅਕਾਲੀ ਦਲ ਵਲੋਂ ਥਾਣੇ ਬਾਹਰ ਪ੍ਰਦਰਸ਼ਨ

ਲੁਧਿਆਣਾ, 7 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਇਲਾਕੇ 'ਚ ਰਹਿੰਦੇ ਇਕ ਪ੍ਰਵਾਸੀ ਨੌਜਵਾਨ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਕਾਰਵਾਈ ਨਾ ਕਰਨ 'ਤੇ ਅਕਾਲੀ ਦਲ ਵਲੋਂ ਥਾਣਾ ਟਿੱਬਾ ਦੇ ਬਾਹਰ ਧਰਨਾ ਦੇ ਕੇ ਪੁਲਿਸ ਖ਼ਿਲਾਫ਼ ਜ਼ੋਰਦਾਰ ...

ਪੂਰੀ ਖ਼ਬਰ »

ਅਸ਼ਵਨੀ ਕਪੂਰ ਡੀ.ਸੀ.ਪੀ. ਲੁਧਿਆਣਾ ਆਈ.ਪੀ.ਐਸ. ਦੇ ਤੌਰ 'ਤੇ ਪ੍ਰਮੋਟ ਹੋਏ

ਲੁਧਿਆਣਾ, 7 ਅਪ੍ਰੈਲ (ਕਵਿਤਾ ਖੁੱਲਰ)-ਲੁਧਿਆਣਾ ਦੇ ਡੀ.ਸੀ.ਪੀ. ਲਾਅ ਐਂਡ ਆਰਡਰ ਅਸ਼ਵਨੀ ਕਪੂਰ ਦੀ ਕਾਬਲੀਅਤ ਤੇ ਸ਼ਾਨਦਾਰ ਸੇਵਾਵਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਉਨ੍ਹਾਂ ਨੂੰ ਆਈ.ਪੀ.ਐਸ. ਦੇ ਤੌਰ 'ਤੇ ਪ੍ਰਮੋਟ ਕਰਨ ਦਾ ਐਲਾਨ ਪੰਜਾਬ ਸਰਕਾਰ ਦੀ ਸਿਫਾਰਸ਼ 'ਤੇ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਇੰਜੀਨਿਅਰਿੰਗ ਕਾਲਜ ਵਲੋਂ ਵੈਬੀਨਾਰ

ਆਲਮਗੀਰ, 7 ਅਪ੍ਰੈਲ (ਜਰਨੈਲ ਸਿੰਘ ਪੱਟੀ )-ਗੁਰੂ ਨਾਨਕ ਦੇਵ ਇੰਜੀਨਿਅਰਿੰਗ ਕਾਲਜ ਦੇ ਆਈ.ਪੀ.ਆਰ. ਸੈਲ ਨੇ ਪੀ.ਐਚ.ਡੀ. ਚੈਂਬਰ ਆਫ ਕਾਮਰਸ ਪੰਜਾਬ ਚੈਪਟਰ ਤੇ ਐਮ.ਐਸ.ਐਮ.ਈ. ਦੇ ਸਾਂਝੇ ਉਪਰਾਲੇ ਨਾਲ ਇੰਟਲੈਕਚੁਅਲ ਪ੍ਰਾਪਰਟੀ ਰਾਇਟਸ ਵਿਸ਼ੇ 'ਤੇ ਇਕ ਵੈਬੀਨਾਰ ਕਰਵਾਇਆ ਗਿਆ | ...

ਪੂਰੀ ਖ਼ਬਰ »

ਬਾਬਾ ਦੌਲਤ ਰਾਮ ਦੇ ਸਾਲਾਨਾ ਭੰਡਾਰੇ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਹੋਏ ਨਤਮਸਤਕ

ਫੁੱਲਾਂਵਾਲ, 7 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਪੈਂਦੇ ਪਿੰਡ ਲਲਤੋਂ ਕਲਾਂ ਦੇ ਪ੍ਰਾਚੀਨ ਦੇਵੀ ਤਲਾਬ ਮੰਦਰ ਵਿਖੇ ਅੱਜ ਬਾਬਾ ਦੌਲਤ ਰਾਮ ਜੀ ਦੇ 57ਵੇਂ ਸਾਲਾਨਾ ਭੰਡਾਰੇ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਨਤਮਸਤਕ ...

ਪੂਰੀ ਖ਼ਬਰ »

ਇਲਾਕੇ ਦੀ ਖਸਤਾ ਹਾਲਤ ਨੂੰ ਸੁਧਾਰਨ ਵਾਸਤੇ ਉਦਯੋਗਪਤੀਆਂ ਵਲੋਂ ਬੀ.ਡੀ.ਪੀ.ਓ. ਨੂੰ ਮੰਗ ਪੱਤਰ

ਢੰਡਾਰੀ ਕਲਾਂ, 7 ਅਪ੍ਰੈਲ (ਪਰਮਜੀਤ ਸਿੰਘ ਮਠਾੜੂ)-ਉਦਯੋਗਿਕ ਇਲਾਕਾ ਸੀ ਤੇ ਜਸਪਾਲ ਬਾਂਗਰ ਇਲਾਕੇ ਵਿਚ ਸੜਕਾਂ, ਸੀਵਰੇਜ਼ ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਲਗਾਤਾਰ ਤਰਸਯੋਗ ਬਣੀ ਹੋਈ ਹੈ | ਇਸ ਦੇ ਸਬੰਧ 'ਚ ਜਸਪਾਲ ਬਾਂਗਰ ਇੰਡਸਟਰੀਅਲ ਐਸੋਸੀਏਸ਼ਨ ਦੇ ਮੈਂਬਰਾਂ ...

ਪੂਰੀ ਖ਼ਬਰ »

ਪੀ.ਏ.ਯੂ. ਦੇ ਮਾਹਿਰਾਂ ਨੇ ਖੇਤੀ ਦੇ ਚਲੰਤ ਮਸਲਿਆਂ ਬਾਰੇ ਕੀਤੀ ਵਿਚਾਰ ਚਰਚਾ

ਲੁਧਿਆਣਾ, 7 ਅਪ੍ਰੈਲ (ਪੁਨੀਤ ਬਾਵਾ)-ਲਾਈਵ ਪ੍ਰੋਗਰਾਮ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਚਲੰਤ ਮਾਮਲਿਆਂ ਬਾਰੇ ਕਿਸਾਨਾਂ ਨਾਲ ਵਿਚਾਰ ਚਰਚਾ ਕੀਤੀ, ਇਸ ਵਾਰ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ | ...

ਪੂਰੀ ਖ਼ਬਰ »

ਪੰਜਾਬ ਵਿਚ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਵਲੋਂ ਅੱਜ ਦਾ ਰਾਜ ਪੱਧਰੀ ਸੰਘਰਸ਼ ਮੁਲਤਵੀ

ਜਗਰਾਉਂ, 7 ਅਪ੍ਰੈਲ (ਜੋਗਿੰਦਰ ਸਿੰਘ)-ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ ਪੰਜਾਬ ਵਲੋਂ ਮਿਤੀ 8 ਅਪ੍ਰੈਲ ਦੇ ਰਾਜ ਪੱਧਰੀ ਸੰਘਰਸ਼ ਦੇ ਦਿੱਤੇ ਸੱਦੇ ਨੂੰ ਅੱਜ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨਾਂ ਦੀ ਲਗਾਈ ਰੋਕ ਤੋਂ ਬਾਅਦ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX