ਨਿਹਾਲ ਸਿੰਘ ਵਾਲਾ, 7 ਅਪ੍ਰੈਲ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸੂਬੇ ਅੰਦਰ ਕੋਰੋਨਾ ਦੀ ਆੜ ਹੇਠ ਪੰਜਾਬ ਸਰਕਾਰ ਵਲੋਂ ਵਿੱਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਫ਼ੈਸਲੇ ਨੂੰ ਲੈ ਕੇ ਵੱਖ-ਵੱਖ ਸਕੂਲਾਂ 'ਚ ਕੰਮ ਕਰਦੇ ਦਰਜਾ ਚਾਰ ਕਰਮਚਾਰੀਆਂ ਅਤੇ ਸਕੂਲਾਂ ਨਾਲ ਕੰਮ ਕਰਦੇ ਬੱਸ ਅਪਰੇਟਰਾਂ ਵਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਐਸ.ਡੀ.ਐਮ. ਦਫਤਰ ਦੇ ਗੇਟ ਅੱਗੇ ਰੋਸ ਧਰਨਾ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ¢ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਮੈਡੀਕਲ ਪ੍ਰੈਕਟੀਸ਼ਨਰਜ਼ ਆਗੂ ਡਾ. ਗੁਰਮੇਲ ਸਿੰਘ ਮਾਛੀਕੇ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਆਗੂ ਜੀਵਨ ਸਿੰਘ ਬਿਲਾਸਪੁਰ, ਕਿਰਤੀ ਕਿਸਾਨ ਯੂਨੀਅਨ ਆਗੂ ਨਾਜ਼ਰ ਸਿੰਘ ਖਾਈ, ਬੱਸ ਅਪਰੇਟਰ ਯੂਨੀਅਨ ਦੇ ਆਗੂ ਕੰਵਲਜੀਤ ਸਿੰਘ ਭਾਗੀਕੇ, ਬੀ.ਕੇ.ਯੂ. (ਡਕੌਂਦਾ) ਦੇ ਆਗੂ ਹਰਮੰਦਰ ਸਿੰਘ ਭਾਗੀਕੇ, ਬੀ.ਕੇ.ਯੂ. ਉਗਰਾਹਾਂ ਦੇ ਹਰਦੀਪ ਸਿੰਘ ਮੱਲਾ, ਬਾਬਾ ਜੀਵਨ ਸਿੰਘ ਕਲੱਬ ਦੇ ਆਗੂ ਰਾਜਪਾਲ ਸਿੰਘ ਨੰਗਲ, ਐਸ.ਸੀ.ਬੀ.ਸੀ. ਮੁਲਾਜ਼ਮ ਯੂਨੀਅਨ ਆਗੂ ਹਰਦੀਪ ਸਿੰਘ, ਡਾ. ਹਰਗੁਰਪ੍ਰਤਾਪ ਸਿੰਘ ਐਮ.ਡੀ. ਦੀਪ ਹਸਪਤਾਲ, ਸਮਾਜ ਸੇਵੀ ਆਗੂ ਗੁਰਚਰਨ ਸਿੰਘ ਰਾਮਾ, ਇਨਕਲਾਬੀ ਗਾਇਕ ਬਿੱਕਰ ਸਿੰਘ ਬਿਲਾਸਪੁਰ, ਅੰਬੇਡਕਰ ਨੌਜਵਾਨ ਸਭਾ ਦੇ ਆਗੂ ਸੋਨੀ ਹਿੰਮਤਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਿੱਦਿਅਕ ਅਦਾਰਿਆਂ ਨੂੰ ਜਾਣਬੁੱਝ ਕੇ ਬੰਦ ਕਰਨਾ ਚਾਹੁੰਦੀ ਤਾਂ ਜੋ ਆਉਣ ਵਾਲੇ ਭਵਿੱਖ 'ਚ ਕੋਈ ਬੱਚਾ ਪੜ੍ਹ-ਲਿਖ ਕੇ ਆਪਣਾ ਰੁਜ਼ਗਾਰ ਸਰਕਾਰ ਤੋਂ ਨਾ ਮੰਗ ਸਕੇ¢ ਉਕਤ ਆਗੂਆਂ ਨੇ ਕਿਹਾ ਕਿ ਕੋਰੋਨਾ ਦੀ ਆੜ ਹੇਠ ਪਹਿਲਾਂ ਹੀ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੇ ਮਿਹਨਤਕਸ਼ ਲੋਕਾਂ ਦੇ ਰੋਜ਼ਮਰ੍ਹਾ ਜੀਵਨ ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਹੈ ਅਤੇ ਪੁਲਿਸ ਪ੍ਰਸ਼ਾਸਨ ਦੀ ਦਹਿਸ਼ਤ ਹੇਠ ਕੋਰੋਨਾ ਬਿਮਾਰੀ ਦਾ ਡਰ ਪੈਦਾ ਕਰਕੇ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ¢ ਉਨ੍ਹਾਂ ਕਿਹਾ ਕਿ ਇਕ ਪਾਸੇ ਸੂਬੇ ਅੰਦਰ ਸਿਆਸੀ ਪਾਰਟੀਆਂ ਰੈਲੀਆਂ ਕਰਕੇ ਵੱਡੇ ਇਕੱਠ ਕਰ ਰਹੀਆਂ ਹਨ ਜਦੋਂ ਕਿ ਦੂਜੇ ਪਾਸੇ ਵਿੱਦਿਅਕ ਅਦਾਰੇ ਬੰਦ ਕਰਨ ਦੇ ਫ਼ਰਮਾਨ ਸਰਕਾਰ ਸੁਣਾ ਰਹੀ ਹੈ¢ ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਵਿੱਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਫ਼ੈਸਲੇ ਨੂੰ ਜਲਦੀ ਵਾਪਸ ਨਾ ਲਿਆ ਤਾਂ ਸਰਕਾਰ ਦੇ ਉਕਤ ਫ਼ੈਸਲਿਆਂ ਦੇ ਵਿਰੁੱਧ ਜਾ ਕੇ ਵਿੱਦਿਅਕ ਅਦਾਰਿਆਂ ਨੂੰ ਖੁੱਲ੍ਹੇ ਰੱਖਿਆ ਜਾਵੇਗਾ¢ ਇਸ ਮੌਕੇ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਮੋਹਣ ਸਿੰਘ ਔਲਖ, ਦੀਦਾਰ ਸਿੰਘ ਕਮਲਾ ਨਹਿਰੂ ਸਕੂਲ ਨਿਹਾਲ ਸਿੰਘ ਵਾਲਾ, ਅਮਨਦੀਪ ਸਿੰਘ ਰਾਇਲ ਕਾਨਵੈਂਟ ਸਕੂਲ, ਬਿੰਦਰ ਸਿੰਘ ਗਿੱਲ ਕਲੇਰ ਸਕੂਲ ਸਮਾਧ ਭਾਈ, ਜਸਵੀਰ ਸਿੰਘ ਆਦਰਸ਼ ਸਕੂਲ, ਸੁਖਵਿੰਦਰ ਸਿੰਘ ਗਰੀਨ ਵੈਲੀ ਸਕੂਲ, ਹਰਜੀਤ ਸਿੰਘ ਐਲ.ਬੀ.ਓ. ਸਕੂਲ, ਬੀਰਦਵਿੰਦਰ ਕੌਰ ਕਲੇਰ ਸਕੂਲ, ਗੁਰਦਿੱਤ ਸਿੰਘ ਦੀਨਾ ਤੋਂ ਇਲਾਵਾ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ, ਆਲ ਇੰਡੀਆ ਯੂਥ ਫੈਡਰੇਸ਼ਨ ਦੇ ਆਗੂ ਆਦਿ ਹਾਜ਼ਰ ਸਨ¢ ਇਸ ਮੌਕੇ ਉਕਤ ਜਥੇਬੰਦੀਆਂ ਵਲੋਂ ਐਸ.ਡੀ.ਐਮ. ਦਫ਼ਤਰ ਨਿਹਾਲ ਸਿੰਘ ਵਾਲਾ ਰਾਹੀਂ ਪੰਜਾਬ ਸਰਕਾਰ ਦੇ ਨਾਂਅ ਇਕ ਮੰਗ-ਪੱਤਰ ਵੀ ਦਿੱਤਾ ਗਿਆ¢
ਮੋਗਾ, 7 ਅਪ੍ਰੈਲ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਸੇਵਾ ਮੁਕਤ ਚੀਫ਼ ਜਸਟਿਸ ਮਹਿਤਾਬ ਸਿੰਘ ਗਿੱਲ ਨੂੰ ਪੰਜਾਬ ਵਿਜੀਲੈਂਸ ਕਮਿਸ਼ਨ ਦੇ ਚੇਅਰਮੈਨ ਬਣਾਉਣ 'ਤੇ ਸਮੁੱਚੇ ਮੋਗਾ ਜ਼ਿਲ੍ਹੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉੱਥੇ ਬਾਰ ...
ਮੋਗਾ, 7 ਅਪ੍ਰੈਲ (ਜਸਪਾਲ ਸਿੰਘ ਬੱਬੀ)-ਨੇਚਰ ਪਾਰਕ ਮੋਗਾ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਮੋਗਾ ਦੀ ਮੀਟਿੰਗ ਪ੍ਰਧਾਨ ਪ੍ਰੇਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ¢ ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਵਲੋਂ 6ਵੇਂ ਪੇ-ਕਮਿਸ਼ਨ ਦੀ ਰਿਪੋਰਟ ...
ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਮੋਗਾ ਸ਼ਹਿਰ ਅੰਦਰ ਸਥਿਤੀ ਉਸ ਵਕਤ ਤਣਾਅ ਪੂਰਨ ਬਣ ਗਈ ਜਦੋਂ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਵਿਚ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ, ਸਟੇਟ ਕਮੇਟੀ ਮੈਂਬਰ ਰਾਕੇਸ਼ ਭੱਲਾ ਤੇ ਹੋਰ ਆਗੂ ਤੇ ਵਰਕਰ ...
ਬਾਘਾ ਪੁਰਾਣਾ, 7 ਅਪ੍ਰੈਲ (ਬਲਰਾਜ ਸਿੰਗਲਾ)-ਅੱਜ ਇੱਥੇ ਖ਼ਰੀਦ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਰਾਜਪਾਲ ਸਿੰਘ ਐਸ.ਡੀ.ਐਮ. ਬਾਘਾ ਪੁਰਾਣਾ ਨੇ ਦੱਸਿਆ ਕਿ ਕਣਕ ਦੀ ਖ਼ਰੀਦ ਲਈ ਕੀਤੇ ਪ੍ਰਬੰਧਾਂ ਤਹਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸਾਨਾਂ ਨੂੰ ...
ਮੋਗਾ, 7 ਅਪ੍ਰੈਲ (ਗੁਰਤੇਜ ਸਿੰਘ)-ਮੋਗਾ ਜ਼ਿਲ੍ਹੇ ਦੇ ਪਿੰਡ ਨਿਧਾਂ ਵਾਲਾ ਨਿਵਾਸੀ ਇਕ ਵਿਅਕਤੀ ਵਲੋਂ ਬਿਮਾਰੀ ਤੋਂ ਪ੍ਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਪਿੰਡ ਨਿਧਾਂ ਵਾਲਾ ਨਿਵਾਸੀ ਜਗਦੇਵ ਸਿੰਘ (36 ...
ਕਿਹਾ ਸੂਬੇ ਲਈ ਕਾਂਗਰਸੀ ਆਪਣੀ ਇਕ ਵੀ ਪ੍ਰਾਪਤੀ ਜਾਂ ਕੁਰਬਾਨੀ ਗਿਣਾ ਦੇਣ
ਕੋਟ ਈਸੇ ਖਾਂ, 7 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ, ਯਸ਼ਪਾਲ ਗੁਲਾਟੀ)-ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਦੀਆਂ ਚਾਰ ਸਾਲ ਦੀਆਂ ਨਾਕਾਮੀਆਂ ਤੋਂ ਪਰਦਾ ਹਟਾਉਣ ਲਈ ...
ਨਿਹਾਲ ਸਿੰਘ ਵਾਲਾ, 7 ਅਪ੍ਰੈਲ (ਸੁਖਦੇਵ ਸਿੰਘ ਖਾਲਸਾ)-ਸੁਆਮੀ ਸੰਤ ਜਗਜੀਤ ਸਿੰਘ ਲੋਪੋ ਦੀ ਸਰਪ੍ਰਸਤੀ ਅਧੀਨ ਚੱਲ ਰਹੀ ਪੇਂਡੂ ਵਿੱਦਿਅਕ ਸੰਸਥਾ ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੋਮੈਨ ਲੋਪੋ ਵਿਖੇ ਪਿ੍ੰਸੀਪਲ ਡਾ. ਤਿ੍ਪਤਾ ਪਰਮਾਰ ਦੀ ਅਗਵਾਈ 'ਚ ...
ਕੋਟ ਈਸੇ ਖਾਂ, 7 ਅਪੈ੍ਰਲ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਕਿਸਾਨ ਤਾਂ ਪਹਿਲਾਂ ਹੀ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਨੰੂਨਾਂ, ਜਮਾਂਬੰਦੀ 'ਤੇ ਕਣਕ ਦੀ ਖ਼ਰੀਦ ਹੋਣ ਅਤੇ ਹੋਰ ਕਿਸਾਨ ਮਾਰੂ ਨੀਤੀਆਂ ਤੋਂ ਪ੍ਰੇਸ਼ਾਨ ਹਨ ਪਰ ਜਦ ਹੁਣ ...
ਮੋਗਾ, 7 ਅਪ੍ਰੈਲ (ਅਸ਼ੋਕ ਬਾਂਸਲ)-ਸਥਾਨਕ ਮਾਰਕੀਟ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ ਚੇਅਰਮੈਨ ਮਾਰਕੀਟ ਕਮੇਟੀ ਮੋਗਾ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ, ਲੱਕੜ ਮੰਡੀ ਤੇ ਸਬਜ਼ੀ ਮੰਡੀ ਦੇ ਪ੍ਰਧਾਨਾਂ ਨਾਲ ਦਫ਼ਤਰ ਮਾਰਕੀਟ ...
ਠੱਠੀ ਭਾਈ, 7 ਅਪ੍ਰੈਲ (ਮਠਾੜੂ)-ਪਿੰਡ ਲਧਾਈਕੇ ਵਾਸੀ ਸਤਨਾਮ ਸਿੰਘ ਭੁੱਲਰ ਦੇ ਸਤਿਕਾਰਯੋਗ ਪਿਤਾ ਅਤੇ ਪੰਚਾਇਤ ਮੈਂਬਰ ਪ੍ਰਭਦੀਪ ਸਿੰਘ ਭੁੱਲਰ ਦੇ ਦਾਦਾ ਜੀ ਸੇਵਾ ਮੁਕਤ ਫ਼ੌਜੀ ਜਰਨੈਲ ਸਿੰਘ ਭੁੱਲਰ ਲਧਾਈਕੇ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿੱਤ ...
ਨਿਹਾਲ ਸਿੰਘ ਵਾਲਾ, 7 ਅਪ੍ਰੈਲ (ਟਿਵਾਣਾ, ਖਾਲਸਾ)-ਜੈ ਮਾਂ ਨੈਣਾ ਦੇਵੀ ਵੈੱਲਫੇਅਰ ਐਂਡ ਸਪੋਰਟਸ ਕਲੱਬ ਭਾਗੀਕੇ ਵਲੋਂ ਨਿਰੋਲ ਬੌਰੀਆ ਸਿੱਖ ਕਬੱਡੀ ਟੂਰਨਾਮੈਂਟ 9 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸ਼ਹੀਦ ਸਿਪਾਹੀ ਸ਼ੇਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...
ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਕੀਤਾ ਜਾਵੇਗਾ-ਖਾਈ ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਨੰਬਰਦਾਰ ਐਸੋਸੀਏਸ਼ਨ ਰਜਿ. 169 (ਗਾਲਿਬ) ਤਹਿਸੀਲ ਮੋਗਾ ਵਲੋਂ ਸੂਬਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਖਾਈ ਦੀ ...
ਬਾਘਾ ਪੁਰਾਣਾ, 7 ਅਪ੍ਰੈਲ (ਬਲਰਾਜ ਸਿੰਗਲਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦਾ ਵਫ਼ਦ ਮੀਤ ਪ੍ਰਧਾਨ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਮਿਲਿਆ ਅਤੇ ਪੈਨਸ਼ਨਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ...
ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ 10 ਅਪ੍ਰੈਲ ਨੂੰ ਕੈਬਨਿਟ ਮੰਤਰੀਆਂ ਦੇ ਘਰਾਂ ਦੇ ਘਿਰਾਓ ਕਰਕੇ ਵਾਅਦਾ ਯਾਦ ਕਰਵਾਓ ਪੱਤਰ ਦੇਣ ਦੀ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ | ਕੁਲਵੰਤ ...
ਮੋਗਾ, 7 ਅਪ੍ਰੈਲ (ਜਸਪਾਲ ਸਿੰਘ ਬੱਬੀ)-ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਮੋਗਾ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਗਾਏ ਗਏ ਵੈਕਸੀਨੇਸ਼ਨ ਕੈਂਪ ਦਾ ਉਦਘਾਟਨ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਕੀਤਾ¢ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦਿਨੋਂ ਦਿਨ ਵਧ ਰਹੇ ਪ੍ਰਕੋਪ ...
ਮੋਗਾ, 7 ਅਪੈ੍ਰਲ (ਸੁਰਿੰਦਰਪਾਲ ਸਿੰਘ)-ਊਚੀਰੂ ਰਸ਼ੀਆ ਦੀ ਸਕੂਲ ਸਿੱਖਿਆ ਨਾਲ ਸਬੰਧਿਤ ਸਭ ਤੋਂ ਵੱਡੀ ਡਾਇਨੋ ਲੈਬ ਕੰਪਨੀ ਮਾਸਕੋ ਦੀ ਟੀਮ ਲੀਉਨਿਡ ਬੈਸ਼ਲੀਕੋ ਡਾਇਰੈਕਟਰ ਇੰਟਰਨੈਸ਼ਨਲ ਡਿਵੈਲਪਮੈਂਟ, ਸਾਹਿਲ ਕਪੂਰ ਚੀਫ਼ ਕਮਰਸ਼ੀਅਲ ਆਫ਼ਿਸ, ਮਿਸਟਰ ਅਭੈ ਪਾਸੀ ...
ਮੋਗਾ, 7 ਅਪ੍ਰੈਲ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਸੀ.ਆਈ.ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਸੀ.ਆਈ.ਏ. ਸਟਾਫ਼ ਨੂੰ ਉਸ ਮੌਕੇ ...
ਅਜੀਤਵਾਲ, 7 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਢੁੱਡੀਕੇ ਬੀ.ਐੱਡ ਕਰ ਰਹੇ ਵਿਦਿਆਰਥੀਆਂ ਵਾਸਤੇ ਗੂਗਲ ਮੀਟ ਰਾਹੀ ਉਨ੍ਹਾਂ ਦੀ ਜਾਣਕਾਰੀ 'ਚ ਵਾਧਾ ਕਰਨ ਲਈ 5 ਤੋਂ 12 ਅਪ੍ਰੈਲ ਤੱਕ ਪ੍ਰੀ ਪ੍ਰੈਕਟਿਸ ਵਰਕਸ਼ਾਪ ਦਾ ...
ਧਰਮਕੋਟ, 7 ਅਪ੍ਰੈਲ (ਪਰਮਜੀਤ ਸਿੰਘ)-ਨੰਬਰਦਾਰ ਐਸੋਸੀਏਸ਼ਨ ਰਜਿ. 169 (ਗਾਲਿਬ) ਤਹਿਸੀਲ ਧਰਮਕੋਟ ਵਲੋਂ ਸੂਬਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਖਾਈ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਐਸ. ਡੀ. ਐਮ. ਧਰਮਕੋਟ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ...
ਕੋਟ ਈਸੇ ਖਾਂ, 7 ਅਪ੍ਰੈਲ (ਨਿਰਮਲ ਸਿੰਘ ਕਾਲੜਾ)-ਹਲਕਾ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੀਵ ਕੋਛੜ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਵਲੋਂ ਜੋ ਮੁਫਤ ਸਫਰ ਦੀ ਸਹੂਲਤ ਔਰਤਾਂ ਨੂੰ ਦਿੱਤੀ ਗਈ ਹੈ ਉਹ ਸਿਰਫ਼ ਸਰਕਾਰੀ ਬੱਸਾਂ ਵਿਚ ਹੀ ਹੈ ...
ਫ਼ਤਿਹਗੜ੍ਹ ਪੰਜਤੂਰ, 7 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)-ਪਿੰਡ ਤੋਤਾ ਸਿੰਘ ਵਾਲਾ ਦੇ ਕਿਸਾਨ ਗੁਰਸਾਹਿਬ ਸਿੰਘ ਢਿੱਲੋਂ ਪੁੱਤਰ ਜਸਵੰਤ ਸਿੰਘ ਦੇ ਤਿੰਨ ਪਸ਼ੂਆਂ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ¢ ਜਾਣਕਾਰੀ ਦਿੰਦੇ ਪਿੰਡ ਦੇ ਵਸਨੀਕ ਸੁੱਖ ਗਿੱਲ ...
ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮਾਲਵਾ ਖੇਤਰ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨ ਸੰਸਥਾ ਨੇ ਇਕ ਦਿਨ ਵਿਚ 5 ਕੈਨੇਡਾ ਦੇ ਸਟੂਡੈਂਟ ਵੀਜ਼ੇ ਲਗਵਾ ਕੇ ਦਿੱਤੇ | ਅਮਿਤ ਪਲਤਾ, ਰਮਨ ਅਰੋੜਾ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ...
ਬਾਘਾ ਪੁਰਾਣਾ, 7 ਅਪ੍ਰੈਲ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉਪਰ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟ ਦੀ ਵਿਦਿਆਰਥਣ ਰਮਨਦੀਪ ਕੌਰ ਪੁੱਤਰੀ ਸੁਖਚੈਨ ਸਿੰਘ ਵਾਸੀ ...
ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼ਹਿਰ ਅਤੇ ਇਲਾਕੇ ਦੀ ਉੱਘੀ ਇਮੀਗ੍ਰੇਸ਼ਨ ਤੇ ਆਈਲਟਸ ਸੰਸਥਾ ਗੋ ਗਲੋਬਲ ਕੰਸਲਟੈਂਟਸ ਮੋਗਾ ਜੋ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਨੇ ਮੋਗਾ ਦੀ ਵਿਦਿਆਰਥਣ ਅੰਮਿ੍ਤਪਾਲ ਕੌਰ ਬਰਾੜ ਦਾ ਕੈਨੇਡਾ ਦਾ ਸਟੱਡੀ ਵੀਜ਼ਾ ...
ਮੋਗਾ, 7 ਅਪ੍ਰੈਲ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਚਾਰ ਸਾਲ ਪੂਰਾ ਨਹੀਂ ਕਰ ਸਕੀ ਤੇ ਹੁਣ ਸਰਕਾਰ ਦੇ ...
ਮੋਗਾ,7 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅਖੰਡ ਕੀਰਤਨੀ ਜਥਾ ਮੋਗਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਦੀ ਲੜੀ ਤਹਿਤ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਤੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਚ ਅਖੰਡ ਕੀਰਤਨ ...
ਮੋਗਾ, 7 ਅਪ੍ਰੈਲ (ਅਸ਼ੋਕ ਬਾਂਸਲ)-ਪੰਜਾਬ ਸਰਕਾਰ ਵਲੋਂ 10 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕੀਤੀ ਜਾ ਰਹੀ ਹੈ ਇਸ ਦੇ ਲਈ ਅਨਾਜ ਮੰਡੀਆਂ ਨੂੰ ਸੈਨੇਟਾਈਜ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ...
ਮੋਗਾ, 7 ਅਪ੍ਰੈਲ (ਅਸ਼ੋਕ ਬਾਂਸਲ)-ਆੜ੍ਹਤੀਆ ਐਸੋਸੀਏਸ਼ਨ ਮੋਗਾ ਵਲੋਂ ਅੱਜ ਦਫ਼ਤਰ ਆੜ੍ਹਤੀਆ ਐਸੋਸੀਏਸ਼ਨ ਵਿਖੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰੀ ਹਸਪਤਾਲ ਦੇ ਸਹਿਯੋਗ ਨਾਲ ਮੁਫ਼ਤ ਟੀਕਾਕਰਨ ਕੈਂਪ ਲਗਾਇਆ ਗਿਆ ਜਿਸ ਵਿਚ ਹਸਪਤਾਲ ਦੀ ਏ.ਐਨ.ਐਮ. ਕਰਮਜੀਤ ਕੌਰ ...
ਮੋਗਾ, 7 ਅਪ੍ਰੈਲ (ਜਸਪਾਲ ਸਿੰਘ ਬੱਬੀ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫ਼ਰੰਟ ਦੇ ਸੱਦੇ 'ਤੇ ਬੱਸ ਸਟੈਂਡ ਮੋਗਾ ਵਿਖੇ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਦੀ ਮਿਤੀ ਵਾਰ-ਵਾਰ ਵਧਾਉਣ ਦੇ ਰੋਸ ਵਜੋਂ ...
ਸਮਾਧ ਭਾਈ, 7 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਵਿਖੇ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ¢ ਮਿਲੀ ਜਾਣਕਾਰੀ ਅਨੁਸਾਰ ਬਲਦੇਵ ਸਿੰਘ (64 ਸਾਲ) ਪੁੱਤਰ ਜੰਗੀਰ ਸਿੰਘ ਵਾਸੀ ਮਾਣੂੰਕੇ ਜਿਸ ਦੀ ਕੋਰੋਨਾ ਰਿਪੋਰਟ ...
ਨਿਹਾਲ ਸਿੰਘ ਵਾਲਾ, 7 ਅਪ੍ਰੈਲ (ਟਿਵਾਣਾ, ਖ਼ਾਲਸਾ)-ਮੋਗਾ ਜ਼ਿਲੇ੍ਹ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਯੂਥ ਅਕਾਲੀ ਦਲ ਵਲੋਂ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਹੇਠ 8 ਅਪ੍ਰੈਲ ਦਿਨ ਵੀਰਵਾਰ ਨੂੰ ਕੀਤੀ ਜਾਣ ...
ਬਾਘਾ ਪੁਰਾਣਾ, 7 ਅਪ੍ਰੈਲ (ਸਿੰਗਲਾ)-ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਦਵਿੰਦਰ ਸਿੰਘ ਤੂਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਚੱਲਦਿਆਂ ਸ਼ਹਿਰ ਅੰਦਰ ਸੜਕਾਂ ਦੁਆਲਿਓਾ ਨਾਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਤਹਿਤ ਅੱਜ ਜਰਨਲ ਇੰਸਪੈਕਟਰ ਜਗਜੀਤ ਸਿੰਘ ਸੰਧੂ ਅਤੇ ...
ਬਾਘਾ ਪੁਰਾਣਾ, 7 ਅਪ੍ਰੈਲ (ਬਲਰਾਜ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਾਘਾ ਪੁਰਾਣਾ ਵਲੋਂ ਟੋਲ ਪਲਾਜ਼ਾ ਚੰਦ ਪੁਰਾਣਾ ਵਿਖੇ ਦਿਨ ਰਾਤ ਦਾ ਪੱਕਾ ਧਰਨਾ ਬਲਾਕ ਪ੍ਰਧਾਨ ਗੁਰਦਾਸ ਸੇਖਾ ਅਤੇ ਜਨਰਲ ਸਕੱਤਰ ਹਰਮੰਦਰ ਡੇਮਰੂ ਦੀ ਅਗਵਾਈ ਹੇਠ ਜਾਰੀ ਹੈ¢ ਇਸ ...
ਕਿਸ਼ਨਪੁਰਾ ਕਲਾਂ, 7 ਅਪ੍ਰੈਲ (ਅਮੋਲਕ ਸਿੰਘ ਕਲਸੀ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪਿ੍ੰਸੀਪਲ ਡਾਕਟਰ ਦਵਿੰਦਰ ਸਿੰਘ ਛੀਨਾ ਤੇ ਸਮੂਹ ਸਕੂਲ ਸਟਾਫ ਵਲੋਂ ਨਵੇਂ ਦਾਖਲਿਆਂ ਸਬੰਧੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵਲੋਂ ...
ਠੱਠੀ ਭਾਈ, 7 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਠੱਠੀ ਭਾਈ ਅਤੇ ਪਿੰਡ ਮੌੜ ਨੌਂ ਅਬਾਦ ਦੀ ਸਾਂਝੀ ਦੀ ਠੱਠੀ ਭਾਈ ਕੋਆਪ੍ਰੇਟਿਵ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਜੋ ਕਿ 9 ਅਪ੍ਰੈਲ ਨੂੰ ਹੋਣੀ ਸੀ ਅਤੇ ਅੱਜ ਸਵੇਰੇ 9 ਵਜੇ ਤੋਂ 11 ਵਜੇ ਤੱਕ ਕਾਗ਼ਜ਼ ਦਾਖਲ ਕੀਤੇ ਜਾਣੇ ...
ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ)-ਬਲੂ ਬਰਡ ਆਈਲਟਸ ਤੇ ਇਮੀਗੇ੍ਰਸ਼ਨ ਸੰਸਥਾ ਜੋ ਮੋਗਾ ਵਿਖੇ ਮੇਨ ਬਾਜ਼ਾਰ ਵਿਚ ਪੁਰਾਣੀਆਂ ਕਚਹਿਰੀਆਂ ਦੇ ਨੇੜੇ ਸਥਿਤ ਹੈ, ਵਲੋਂ ਹਰਪ੍ਰੀਤ ਕੌਰ ਵਾਸੀ ਫ਼ਰੀਦਕੋਟ ਦਾ ਪੜ੍ਹਾਈ ਵਿਚ ਤਿੰਨ ਸਾਲ ਦਾ ਗੈਪ ਹੋਣ ਦੇ ਬਾਵਜੂਦ ਸਟੱਡੀ ...
ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੇ ਫੈਸਲੇ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਮੂਹਰੇ ਲੱਗਾ ਧਰਨਾ ਅੱਜ 164ਵੇਂ ਦਿਨ ਵੀ ਜਾਰੀ ਰਿਹਾ, ਜਦ ...
ਬਾਘਾ ਪੁਰਾਣਾ, 7 ਅਪ੍ਰੈਲ (ਬਲਰਾਜ ਸਿੰਗਲਾ)-ਕਿਸਾਨ ਉਸ ਵੇਲੇ ਫਿਕਰਾਂ ਵਿਚ ਡੁੱਬ ਗਏ ਜਦੋਂ ਬੀਤੀ ਰਾਤ ਇਕਦਮ ਮੌਸਮ ਬਦਲਦਿਆਂ ਤੇਜ ਝੱਖੜ ਝੁੱਲਣ ਲੱਗ ਪਏ ਅਤੇ ਵਰਖਾ ਹੋਣ ਲੱਗ ਪਈ | ਝੱਖੜ ਅਤੇ ਵਰਖਾ ਨਾਲ ਕਣਕ ਦੀ ਫਸਲ ਖੇਤਾਂ ਵਿਚ ਵਿਛਣ ਲੱਗ ਪਈ | ਬੇਸ਼ੱਕ ਵਰਖਾ ਅਤੇ ...
ਮੋਗਾ, 7 ਅਪ੍ਰੈਲ (ਬੱਬੀ)-ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਪਿ੍ੰਸੀਪਲ ਸੁਰਿੰਦਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਮਿ੍ਤਧਾਰੀ ਵਿਦਿਆਰਥੀਆਂ ਦਾ ਵਜ਼ੀਫ਼ਾ ਵੰਡ ਸਮਾਰੋਹ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ...
ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਮਜ਼ਦੂਰ ਸ਼ਕਤੀ ਪਾਰਟੀ ਦੇ ਇੰਚਾਰਜ ਅਤੇ ਕੌਮੀ ਪ੍ਰਧਾਨ ਨਿਰਮਲ ਸਿੰਘ ਰਾਜੇਆਣਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਲੈ ...
ਨਿਹਾਲ ਸਿੰਘ ਵਾਲਾ, 7 ਅਪ੍ਰੈਲ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸਥਾਨਕ ਪ੍ਰੀਤ ਇਲੈਕਟਰੋਹੋਮਿਉਪੈਥੀ ਕਲੀਨਿਕ ਵਿਖੇ ਕਿਸਾਨ ਅੰਦੋਲਨ ਨੂੰ ਸਮਰਪਿਤ ਇਕ ਰੋਜ਼ਾ ਮੁਫ਼ਤ ਮੈਡੀਕਲ ਕੈਂਪ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਅਤੇ ਡਾ. ਰਾਜਵੀਰ ਸਿੰਘ ...
ਬਾਘਾ ਪੁਰਾਣਾ, 7 ਅਪ੍ਰੈਲ (ਬਲਰਾਜ ਸਿੰਗਲਾ)-ਸਥਾਨਕ ਤਹਿਸੀਲ ਕੰਪਲੈਕਸ ਵਿਖੇ ਐਸ.ਡੀ.ਐਮ. ਰਾਜ ਰਾਜਪਾਲ ਸਿੰਘ ਵਲੋਂ ਸਮੂਹ ਵਿਭਾਗਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਮੁਖੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ¢ ਐਸ.ਡੀ.ਐਮ. ਨੇ ਮੀਟਿੰਗ ਦੀ ਅਗਵਾਈ ਕਰਦਿਆਂ ਸਮੂਹ ਵਿਭਾਗਾਂ ...
ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪਿੰਡ ਜੋਗੇਵਾਲਾ ਦੇ ਟਕਸਾਲੀ ਸੰਘਾ ਪਰਿਵਾਰ ਦੇ ਮੈਂਬਰ ਬਲਦੇਵ ਸਿੰਘ ਸੰਘਾ ਕੈਨੇਡਾ ਪੁੱਤਰ ਜਸਮੇਲ ਸਿੰਘ ਸੰਘਾ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦੇ ਭਰਾ ਜਗਦੇਵ ਸਿੰਘ ਸੰਘਾ, ਕੁਲਦੀਪ ਸਿੰਘ ਸੰਘਾ, ਪ੍ਰਗਟ ਸਿੰਘ ...
ਸਮਾਲਸਰ, 7 ਅਪ੍ਰੈਲ (ਬੰਬੀਹਾ)-ਇਲਾਕੇ ਦੇ ਨਾਮਵਰ ਆਗੂ ਬਿੱਕਰ ਸਿੰਘ ਹੇਰ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਬੰਬੀਹਾ ਭਾਈ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੀ ਧਰਮ-ਪਤਨੀ ਬੀਬੀ ਬਲਜਿੰਦਰ ਕੌਰ ਹੇਰ ਅਚਾਨਕ ਅਕਾਲ ਚਲਾਣਾ ਕਰ ਗਏ ਉਹ ਕਰੀਬ 75 ਵਰਿ੍ਹਆਂ ਦੇ ਸਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX