ਬਠਿੰਡਾ,7 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਭਾਜਪਾ ਦੀ ਮਹਿਲਾ ਮੋਰਚਾ ਵਲੋਂ ਅੱਜ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਦੇ ਦੋਸ਼ਾਂ ਤਹਿਤ ਰੋਸ ਪ੍ਰਦਰਸ਼ਨ ਦੇ ਪ੍ਰੋਗਰਾਮ ਤਹਿਤ ਹੱਥਾਂ ਵਿਚ ਚੂੜੀਆਂ ਲੈ ਕੇ ਬਠਿੰਡਾ 'ਚ ਕਾਂਗਰਸ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦੀ ਪੰਜਾਬ ਪ੍ਰਧਾਨ ਮੋਨਾ ਜੈਸਵਾਲ ਅਤੇ ਮਹਿਲਾ ਮੋਰਚਾ ਦੀ ਸੈਕਟਰੀ ਕੰਚਨ ਜਿੰਦਲ ਦੀ ਅਗਵਾਈ ਵਿਚ ਭਾਜਪਾ ਦੀ ਮਹਿਲਾ ਵਿੰਗ ਦੀਆਂ ਆਗੂ ਅਤੇ ਵਰਕਰਾਂ ਨੇ ਵਿੱਤ ਮੰਤਰੀ ਦੇ ਦਫ਼ਤਰ ਨਜ਼ਦੀਕ ਇਕੱਤਰ ਹੋ ਕੇ ਹੱਥਾਂ ਵਿਚ ਚੂੜੀਆਂ ਚੁੱਕ ਕੇ ਰੋਸ ਵਿਖਾਵਾ ਕੀਤਾ | ਇਸ ਮੌਕੇ ਭਾਜਪਾ ਦੀ ਮਹਿਲਾ ਵਿੰਗ ਦੀ ਸੈਕਟਰੀ ਕੰਚਨ ਜਿੰਦਲ ਨੇ ਕਿਹਾ ਕਿ ਅੱਜ ਦੇ ਹਾਲਾਤ ਦੇ ਮੱਦੇਨਜ਼ਰ ਸਰਕਾਰ ਤੱਕ ਇਹ ਚੂੜੀਆਂ ਪਹੁੰਚਾਉਣ ਲਈ ਲੈ ਕੇ ਰੋਸ ਪ੍ਰਦਰਸ਼ਨ ਕਰਨ ਲਈ ਆਏ ਹਨ, ਕਿਉਂਕਿ ਅੱਜ ਪੰਜਾਬ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ, ਇਸ ਲਈ ਉਹ ਸਰਕਾਰ ਦੇ ਖ਼ਿਲਾਫ਼ ਰੋਸ ਵਿਖਾਵਾ ਕਰ ਰਹੀਆਂ ਹਨ | ਭਾਜਪਾ ਆਗੂਆਂ ਦੇ ਰੋਸ ਵਿਖਾਵੇ ਦਾ ਪਤਾ ਲੱਗਣ 'ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੁਮਾਇੰਦੇ ਵੀ ਉੱਥੇ ਆ ਗਏ, ਪਰ ਪੁਲਿਸ ਵਲੋਂ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰ ਰਹੀਆਂ ਭਾਜਪਾ ਮਹਿਲਾ ਵਿੰਗ ਦੀਆਂ ਆਗੂਆਂ ਪਾਸ ਪੁੱਜਣ ਤੋਂ ਦੂਰ ਹੀ ਰੋਕ ਲਿਆ ਗਿਆ | ਜਿਨ੍ਹਾਂ ਨੇ ਸੜਕ ਦੇ ਦੂਸਰੇ ਪਾਸੇ ਖੜ੍ਹਕੇ ਉਨ੍ਹਾਂ ਦਾ ਵਿਰੋਧ ਕੀਤਾ | ਪੁਲਿਸ ਦੀ ਸਖ਼ਤ ਬੈਰੀਕੇਡਿੰਗ ਦੇ ਚੱਲਦਿਆਂ ਪੁਲਿਸ ਨੇ ਭਾਜਪਾ ਦੀਆਂ ਮਹਿਲਾ ਵਿੰਗ ਦੀਆਂ ਆਗੂਆਂ ਨੂੰ ਵਿੱਤ ਮੰਤਰੀ ਦੇ ਦਫ਼ਤਰ ਵੱਲ ਵਧਣ ਤੋਂ ਪਹਿਲਾਂ ਹੀ ਰੋਕ ਲਿਆ ਅਤੇ ਇਸ ਮੌਕੇ ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਦੀ ਗੱਲ ਸੁਣਦਿਆਂ ਨੇ ਦੱਸਿਆ ਉਕਤਾ ਤੋਂ ਚੂੜੀਆਂ ਰਾਹੀਂ ਆਪਣਾ ਰੋਸ ਜ਼ਾਹਿਰ ਕੀਤਾ ਹੈ ਇਸ ਮੌਕੇ ਉਨ੍ਹਾਂ ਭਾਜਪਾ ਆਗੂਆਂ ਤੋਂ ਚੂੜੀਆਂ ਲੈਂਦਿਆਂ ਉਨ੍ਹਾਂ ਦਾ ਸੁਨੇਹਾ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ | ਭਾਜਪਾ ਦੀ ਮਹਿਲਾ ਮੋਰਚਾ ਸੈਕਟਰੀ ਕੰਚਨ ਜਿੰਦਲ, ਜ਼ਿਲ੍ਹਾ ਮਹਿਲਾ ਮੋਰਚਾ ਪ੍ਰਧਾਨ ਜੌਲੀ ਜੈਨ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਵਿਨੋਦ ਬਿੰਟਾ, ਮੀਤ ਪ੍ਰਧਾਨ ਰਾਜੇਸ਼ ਨੋਨੀ, ਅਸ਼ੋਕ ਬਾਲਿਆਂਵਾਲੀ ਸਮੇਤ ਭਾਜਪਾ ਦੇ ਹੋਰ ਆਗੂ ਤੇ ਵਰਕਰਾਂ ਨੇ ਸਰਕਾਰ ਦੇ ਖ਼ਿਲਾਫ਼ ਰੋਸ ਵਿਖਾਵਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਕੀ ਹਾਲਤ ਹੈ, ਸਭ ਜਾਣਦੇ ਹਨ | ਲਗਾਤਾਰ ਭਾਜਪਾ ਆਗੂਆਂ, ਵਰਕਰਾਂ ਤੇ ਲੋਕਾਂ 'ਤੇ ਹਮਲੇ ਹੋ ਰਹੇ ਹਨ ਜੋ ਕਿਸੇ ਤੋਂ ਛੁਪੇ ਨਹੀਂ ਹਨ ਪਰ ਸਰਕਾਰ ਚੁੱਪ ਹੈ | ਉਨ੍ਹਾਂ ਕਿਹਾ ਕਿ ਉਹ ਇਸ ਲਈ ਚੂੜੀਆਂ ਲੈ ਕੇ ਆਏ ਹਨ ਤਾਂ ਜੋ ਗਹਿਰੀ ਨੀਂਦ ਸੁੱਤੀ ਸਰਕਾਰ ਨੂੰ ਜਗਾਇਆ ਜਾ ਸਕੇ | ਭਾਜਪਾ ਦੀਆਂ ਮਹਿਲਾ ਆਗੂਆਂ ਵਲੋਂ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ | ਇਸ ਮੌਕੇ ਕੁੱਝ ਸਮਾਂ ਭਾਜਪਾ ਦੀਆਂ ਉਕਤ ਆਗੂਆਂ ਵਲੋਂ ਸੰਕੇਤਕ ਤੌਰ 'ਤੇ ਧਰਨਾ ਵੀ ਦਿੱਤਾ | ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਸਬੰਧਿਤ ਕਿਸਾਨਾਂ ਨੂੰ ਇਸ ਦਾ ਪਤਾ ਲੱਗਣ 'ਤੇ ਉਹ ਵੀ ਮੌਕੇ 'ਤੇ ਪੁੱਜੇ ਤੇ ਦੂਸਰੇ ਪਾਸੇ ਖੜਕੇ ਇਨ੍ਹਾਂ ਦਾ ਵਿਰੋਧ ਕੀਤਾ | ਬੀ.ਕੇ.ਯੂ ਸਿੱਧੂਪੁਰ ਦੇ ਨੁਮਾਇੰਦੇ ਹਰਪ੍ਰੀਤ ਸਿੰਘ ਤੇ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਦੂਸਰੇ ਪਾਸੇ ਖੜ੍ਹਕੇ ਭਾਜਪਾ ਦੀਆਂ ਮਹਿਲਾ ਵਿੰਗ ਦੀਆਂ ਆਗੂਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਚੂੜੀਆਂ ਉਹ ਅੰਬਾਨੀਆਂ ਅਤੇ ਅਡਾਨੀਆਂ ਨੂੰ ਦੇਣ ਕਿਉਂਕਿ ਕਿਸਾਨ ਆਪਣੇ ਹੱਕਾਂ ਲਈ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੀਆਂ ਬਰੰੂਹਾਂ 'ਤੇ ਬੈਠੇ ਹਨ ਤੇ 300 ਤੋਂ ਵੱਧ ਕਿਸਾਨ ਅੰਦੋਲਨ ਵਿਚ ਸ਼ਹੀਦ ਵੀ ਹੋ ਚੁੱਕੇ ਹਨ, ਪਰ ਕੇਂਦਰ ਸਰਕਾਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀ ਕਰ ਰਹੀ ਹੈ ਅਤੇ 'ਤੇ ਕਿਸਾਨ ਸੰਘਰਸ਼ਾਂ ਦਾ ਉਸ 'ਤੇ ਕੋਈ ਅਸਰ ਨਹੀ ਪੈ ਰਿਹਾ ਹੈ | ਉਨ੍ਹਾਂ ਐਲਾਨ ਕੀਤਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੱਕ ਭਾਜਪਾ ਆਗੂਆਂ ਖ਼ਿਲਾਫ਼ ਉਨ੍ਹਾਂ ਦਾ ਪ੍ਰਦਰਸ਼ਨ ਇੰਝ ਹੀ ਜਾਰੀ ਰਹੇਗਾ | ਇਸ ਦੌਰਾਨ ਪੁਲਿਸ ਵਲੋਂ ਸੁਰੱਖਿਆ ਦੇ ਤਕੜੇ ਇੰਤਜ਼ਾਮ ਕਰਦਿਆਂ ਸਾਰੇ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰੀ ਰੱਖਿਆ | ਜਿਨ੍ਹਾਂ ਦੇ ਜਾਣ ਉਪਰੰਤ ਪੁਲਿਸ ਨੰੂ ਕੁੱਝ ਰਾਹਤ ਮਹਿਸੂਸ ਹੋਈ |
ਤਲਵੰਡੀ ਸਾਬੋ, 7 ਅਪ੍ਰੈਲ (ਰਵਜੋਤ ਸਿੰਘ ਰਾਹੀ)- ਸਿੱਖ ਕੌਮ ਦੇ ਚੌਥੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ 11 ਤੋਂ 14 ਅਪ੍ਰੈਲ ਤੱਕ ਮਨਾਏ ਜਾ ਰਹੇ ਜੋੜ ਮੇਲੇ ਦੀਆਂ ਦੀਆਂ ਤਿਆਰੀਆਂ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਤਖਤ ਸਾਹਿਬ ਦੇ ਪ੍ਰਬੰਧਕਾਂ ਦੀ ਰਿਵਿਊ ਮੀਟਿੰਗ ...
ਮਹਿਰਾਜ, 7 ਅਪ੍ਰੈਲ (ਸੁਖਪਾਲ ਮਹਿਰਾਜ)- ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਭਰ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਮੰਗਦਾ ਜਵਾਬ ਮੁਹਿੰਮ ਤਹਿਤ ਭਗਤਾਂ ਭਾਈਕਾ ਵਿਖੇ ਰੱਖੀ ਗਈ ਅਕਾਲੀ ਦਲ ਦੀ ਰੈਲੀ ਵਿਚ ਵੱਡੀ ਪੱਧਰ 'ਤੇ ਪਹੁੰਚੇ ਅਕਾਲੀ ...
ਰਾਮਾਂ ਮੰਡੀ, 7 ਅਪ੍ਰੈਲ (ਤਰਸੇਮ ਸਿੰਗਲਾ)-ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਦੀਆਂ ਰਜਿਸਟਰੀ ਦੇ ਰੇਟਾਂ ਅਤੇ ਪ੍ਰਾਪਰਟੀ ਟੈਕਸ 'ਚ ਕੀਤੇ ਵਾਧੇ ਦੀ ਨਿੰਦਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ਼ਹਿਰੀ ਪ੍ਰਧਾਨ ਸਤਵੀਰ ਸਿੰਘ ਅਸੀਜਾ ਨੇ ਕਿਹਾ ਕਿ ਸਰਕਾਰ ਵਲੋਂ ...
ਬਠਿੰਡਾ, 7 ਅਪ੍ਰੈਲ (ਅਵਤਾਰ ਸਿੰਘ)- ਪੰਜਾਬ ਸਵਰਨਕਾਰ ਸੰਘ ਦੇ ਮੁੱਖ ਦਫ਼ਤਰ ਵਿਚ ਮੀਟਿੰਗ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਸੈਕਟਰੀ ਰਜਿੰਦਰ ਸਿੰਘ ਖੁਰਮੀ, ਸੂਬਾ ਸੈਕਟਰੀ ਰਣਜੀਤ ਸਿੰਘ ਜੌੜਾ, ਬਠਿੰਡਾ ਜ਼ਿਲ੍ਹਾ ਪ੍ਰਧਾਨ ...
ਬਠਿੰਡਾ, 7 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ 'ਚ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਵੇਗੀ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿਚ ਪੂਰੀ ਤਰ੍ਹਾਂ ਸੁੱਕੀ ਤੇ ...
ਨਥਾਣਾ, 7 ਅਪ੍ਰੈਲ (ਗੁਰਦਰਸ਼ਨ ਲੁੱਧੜ)- ਬੀਤੀ ਰਾਤ ਆਈ ਤੇਜ ਹਨੇਰੀ ਅਤੇ ਝੱਖੜ ਕਾਰਨ ਕਿਸਾਨਾਂ ਨੂੰ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ | ਅੱਜ ਸਵੇਰ ਵੇਲੇ ਖੇਤਾਂ ਵਿਚ ਓ.ਵਾਈ.ਟੀ ਸਕੀਮ ਤਹਿਤ ਰੱਖੇ ਗਏ ਕਾਫੀ ਟਰਾਂਸਫ਼ਾਰਮਰ ਖੰਭੇ ਟੁੱਟਣ ਕਾਰਨ ਡਿੱਗ ਪਏ ਨਜ਼ਰ ਆਏ, ...
ਲਹਿਰਾ ਮੁਹੱਬਤ, 7 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)- ਟੋਲ ਪਲਾਜ਼ਾ ਕਰਮਚਾਰੀ ਸੰਘਰਸ਼ ਕਮੇਟੀ ਲਹਿਰਾ ਬੇਗਾ ਨੇ ਪ੍ਰਬੰਧਕਾਂ ਖ਼ਿਲਾਫ਼ ਤਨਖ਼ਾਹਾਂ ਨਾ ਦੇਣ ਤੇ ਨੌਕਰੀ ਬਹਾਲੀ ਲਈ ਕੰਪਨੀ ਦੇ ਦਫ਼ਤਰ ਘਿਰਾਓ ਦੇ 60ਵੇਂ ਦਿਨ ਨਾਅਰੇਬਾਜ਼ੀ ਕਰਕੇ ਰੋਸ ਵਿਖਾਵਾ ਕੀਤਾ | ਇਸ ...
ਬਠਿੰਡਾ, 7 ਅਪ੍ਰੈਲ (ਅਵਤਾਰ ਸਿੰਘ)- ਜ਼ਿਲ੍ਹਾ ਬਠਿੰਡਾ ਦੇ ਆਸ ਪਾਸ ਪਿੰਡਾਂ ਦੇ 2 ਕੋਰੋਨਾ ਪਾਜੀਟਿਵ ਆਉਣ ਵਾਲੇ ਮਰੀਜ਼ ਬਠਿੰਡਾ ਦੇ ਵੱਖ ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਦਾਖ਼ਲ ਸਨ ਜਿਨ੍ਹਾਂ ਦੀ ਮੌਤ ਹੋਣ 'ਤੇ ਸਿਹਤ ਵਿਭਾਗ ਨਾਲ ਸਬੰਧਿਤ ਜ਼ਿਲ੍ਹਾ ਪ੍ਰਸ਼ਾਸਨ ...
ਸੰਗਤ ਮੰਡੀ, 7 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)- ਬਠਿੰਡਾ ਤੋਂ ਜੋਧਪੁਰ, ਲਾਲਗੜ੍ਹ, ਸੂਰਤਗੜ੍ਹ, ਬਾੜਮੇਰ ਆਦਿ ਲਈ ਯਾਤਰੀ ਰੇਲ ਗੱਡੀਆਂ ਜੋ ਪਿਛਲੇ ਕਰੀਬ ਇਕ ਸਾਲ ਤੋਂ ਬੰਦ ਪਈਆਂ ਸਨ, ਉਹ 10 ਅਪ੍ਰੈਲ ਤੋਂ ਮੁੜ ਬਹਾਲ ਕੀਤੀਆਂ ਜਾਣਗੀਆਂ | ਰਾਜੂ ਕੁਮਾਰ ਸ਼ਾਹ ਸਟੇਸ਼ਨ ...
ਬਠਿੰਡਾ, 7 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ 'ਚ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਵੇਗੀ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿਚ ਪੂਰੀ ਤਰ੍ਹਾਂ ਸੁੱਕੀ ਤੇ ...
ਭੁੱਚੋ ਮੰਡੀ, 7 ਅਪ੍ਰੈਲ (ਬਿੱਕਰ ਸਿੰਘ ਸਿੱਧੂ)- ਬੀ ਐਸ ਐਨ ਐਲ ਦੇ ਟਾਵਰ ਤੇ ਬੈਟਰੀਆਂ ਨਾ ਹੋਣ ਕਰਕੇ ਪਿੰਡ ਭੁੱਚੋ ਕਲਾਂ ਦੇ ਬੱਚੇ ਆਨ ਲਾਈਨ ਕਲਾਸਾਂ ਲਗਾਉਣ ਤੋਂ ਅਸਮਰੱਥ ਹਨ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਬਿਜਲੀ ਚਲੀ ਜਾਂਦੀ ਹੈ ਤਾਂ ਬੈਟਰੀਆਂ ਨਾ ਹੋਣ ...
ਬਠਿੰਡਾ, 7 ਅਪ੍ਰੈਲ (ਸਟਾਫ਼ ਰਿਪੋਰਟਰ)-ਅੱਜ ਦੇਰ ਰਾਤ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਸਥਿਤ ਪੁਲਿਸ ਚੌਕੀ ਇੰਚਾਰਜ ਵਲੋਂ ਮਹਿਲਾ ਡਾਕਟਰ ਦੇ ਕੈਬਿਨ 'ਚ ਜਾ ਕੇ ਫ਼ੋਨ ਕਰਨ ਤੋਂ ਰੋਕਣ ਉਪਰੰਤ ਸੁਰੱਖਿਆ ਕਰਮਚਾਰੀ ਵਲੋਂ ਚੌਕੀ ਇੰਚਾਰਜ 'ਤੇ ਕੁੱਟਮਾਰ ਕਰਨ ਦੇ ਦੋਸ਼ ...
ਰਾਮਪੁਰਾ ਫੂਲ, 7 ਅਪ੍ਰੈਲ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਅੰਦਰ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪ੍ਰਾਈਵੇਟ ਪਬਲਿਸ਼ਰਜ ਦੀਆਂ ਮਹਿੰਗੀਆਂ ਕਿਤਾਬਾਂ ਲਗਾ ਕੇ ਹੋ ਰਹੀ ਲੁੱਟ ਤੋਂ ਬਚਾਉਣ ਦੇ ਲਈ ਜਾਰੀ ...
ਰਾਮਪੁਰਾ ਫੂਲ, 7 ਅਪ੍ਰੈਲ (ਨਰਪਿੰਦਰ ਸਿੰਘ ਧਾਲੀਵਾਲ)-ਫੂਲ ਵਿਧਾਨ ਸਭਾ ਹਲਕੇ ਦੇ ਮੁੱਖ ਸੇਵਾਦਾਰ ਅਤੇ ਨੌਜਵਾਨ ਅਕਾਲੀ ਆਗੂ ਗੁਰਪ੍ਰੀਤ ਸਿੰਘ ਮਲੂਕਾ ਨੇ ਸਿੱਖ ਸੰਗਤਾਂ ਸਮੇਤ ਆਮ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ 13 ਅਪ੍ਰੈਲ ਨੂੰ ਵਿਸਾਖੀ ਮੌਕੇ ਅਕਾਲੀ ਦਲ ...
ਬਠਿੰਡਾ, 7 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਤੀ ਰਾਤ ਆਏ ਝੱਖੜ ਅਤੇ ਤੁਫ਼ਾਨ ਕਾਰਣ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਂਦਿਆਂ ਝੱਖੜ ਕਾਰਣ ਹੋਏ ਨੁਕਸਾਨ ਨੂੰ ਕਿਸਾਨਾਂ ਲਈ ...
ਗੋਨਿਆਣਾ, 7 ਅਪ੍ਰੈਲ (ਬਰਾੜ ਆਰ. ਸਿੰਘ)-ਬੀਤੀ ਸ਼ਾਮ 7 ਵਜੇ ਗੋਨਿਆਣਾ ਅਤੇ ਇਸ ਦੇ ਆਲੇ ਦੁਆਲੇ ਦੇ ਖ਼ੇਤਰ ਵਿਚ ਚੱਲੀ ਤੇਜ਼ ਹਨੇਰੀ, ਬਾਰਿਸ਼ ਅਤੇ ਅਤੇ ਝੱਖੜ ਨੇ ਆਮ ਜਨ-ਜੀਵਨ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ | ਬੀਤੀ ਸ਼ਾਮ ਤੇਜ਼ ਚੱਲੇ ਝੱਖੜ ਕਾਰਨ ਸਮੁੱਚੇ ...
ਰਾਮਾਂ ਮੰਡੀ, 7 ਅਪੈ੍ਰਲ (ਅਮਰਜੀਤ ਸਿੰਘ ਲਹਿਰੀ)-ਪੰਜਾਬ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਅਧੀਨ ਬਲਾਕ ਤਲਵੰਡੀ ਸਾਬੋ ਦੀ ਇਨਰੋਲਮੈਂਟ ਬੂਸਟਰ ਟੀਮ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ, ...
ਸੀਂਗੋ ਮੰਡੀ, 7 ਅਪ੍ਰੈਲ (ਲੱਕਵਿੰਦਰ ਸ਼ਰਮਾ)- ਖੇਤਰ ਦੇ ਨੌਜਵਾਨਾਂ ਨੂੰ ਆ ਰਹੀਆਂ ਦਿੱਕਤਾਂ ਦਾ ਹੱਲ ਕਰਨ ਲਈ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਯੂਥ ਕਾਂਗਰਸ ਦੇ ਪ੍ਰਧਾਨ ਲਖਵਿੰਦਰ ਲੱਕੀ, ਬਲਾਕ ...
ਬਠਿੰਡਾ/ਛਾਉਣੀ, ਭੁੱਚੋ ਮੰਡੀ, 7 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਪ੍ਰਸਿੱਧ ਕਬੱਡੀ ਕੁਮੈਂਟੇਟਰ ਰੁਪਿੰਦਰ ਜਲਾਲ ਜੋ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਕਿਸਾਨ ਮੋਰਚੇ ਵਿਚ ਹਾਜ਼ਰੀ ਭਰ ਰਹੇ ਸਨ, ਦਾ ਪਿੰਡ ਸੇਮਾ ਵਿਖੇ ਪਹੁੰਚਣ 'ਤੇ ਸ਼ਹੀਦ ਭਗਤ ਸਿੰਘ ਕਲੱਬ ਵਲੋਂ ...
ਰਾਮਪੁਰਾ ਫੂਲ, 7 ਅਪ੍ਰੈਲ (ਗੁਰਮੇਲ ਸਿੰਘ ਵਿਰਦੀ/ਨਰਪਿੰਦਰ ਧਾਲੀਵਾਲ)- ਸਥਾਨਕ ਬਠਿੰਡਾ ਬਰਨਾਲਾ ਮੁੱਖ ਸੜਕ ਤੇ 'ਕਿਸਾਨ ਹੱਟ' ਦਾ ਉਦਘਾਟਨ ਉਪ ਕਪਤਾਨ ਪੁਲਿਸ ਜਸਵੀਰ ਸਿੰਘ ਨੇ ਕੀਤਾ | ਇਥੋਂ ਸਿਰਫ਼ ਕਿਸਾਨਾਂ ਵਲੋਂ ਤਿਆਰ ਕੀਤਾ ਰਸੋਈ ਦਾ ਸਮਾਨ ਮਿਲੇਗਾ | ਜਿਸ ਵਿਚ ...
ਤਲਵੰਡੀ ਸਾਬੋ, 7 ਅਪ੍ਰੈਲ (ਰਣਜੀਤ ਸਿੰਘ ਰਾਜੂ)- ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 11 ਤੋਂ 14 ਅਪ੍ਰੈਲ ਤੱਕ ਮਨਾਏ ਜਾ ਰਹੇ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਅੱਜ ਜ਼ਿਲੇ੍ਹ ਦੇ ਏ.ਡੀ.ਸੀ ਰਾਜਦੀਪ ਸਿੰਘ ...
ਗੋਨਿਆਣਾ, 7 ਅਪ੍ਰੈਲ (ਬਰਾੜ ਆਰ. ਸਿੰਘ)-ਬੀਤੇ ਕੁੱਝ ਦਿਨਾਂ ਤੋਂ ਗੋਨਿਆਣਾ ਦੇ ਆਲੇ ਦੁਆਲੇ ਪਿੰਡਾਂ ਵਿਚ ਹਰ ਦਿਨ ਚੱਲ ਰਹੀ ਤੇਜ਼ ਹਨੇਰੀ, ਬਾਰਿਸ਼ ਅਤੇ ਬੀਤੀ ਸ਼ਾਮ ਤੇਜ਼ ਚੱਲੇ ਝੱਖੜ ਕਾਰਨ ਸਮੁੱਚੇ ਖੇਤਰ ਦੇ ਕਿਸਾਨਾਂ ਦੀ ਸਥਿਤੀ ਡਾਂਵਾਂ ਡੋਲ ਹੋ ਗਈ ਹੈ | ਇਸ ...
ਚਾਉਕੇ, 7 ਅਪ੍ਰੈਲ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋਂ ਕਲਾਂ ਦੇ ਪ੍ਰਾਈਵੇਟ ਡਰਾਈਵਰਾਂ ਅਤੇ ਕੰਡਕਟਰਾਂ ਨੇ ਪੰਜਾਬ ਸਰਕਾਰ ਵਲੋਂ ਸਕੂਲ ਦੁਬਾਰਾ ਤੋਂ ਬੰਦ ਰੱਖਣ ਦੇ ਫ਼ੈਸਲੇ ਵਿਰੁੱਧ ਜ਼ੋਰਦਾਰ ...
ਬਠਿੰਡਾ/ਸੰਗਤ, 7 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ/ਅੰਮਿ੍ਤਪਾਲ ਸ਼ਰਮਾ)- ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ, ਬਠਿੰਡਾ ਦੀ ਦੋ ਰੋਜ਼ਾ ਜ਼ਿਲ੍ਹਾ ਵਾਲੀਬਾਲ ਚੈਂਪੀਅਨਸ਼ਿਪ ਦਾ ਸਟੋਨਵੇ ਕਾਨਵੈਂਟ ਸਕੂਲ, ਘੁੱਦਾ ਵਿਖੇ ਆਗਾਜ਼ ਹੋ ਗਿਆ | ਚੈਂਪੀਅਨਸ਼ਿਪ ਜਸਵੀਰ ...
ਬੁਢਲਾਡਾ, 7 ਅਪ੍ਰੈਲ (ਸਵਰਨ ਸਿੰਘ ਰਾਹੀ)- ਰਾਤ 8 ਵਜੇ ਦੇ ਕਰੀਬ ਨੇੜਲੇ ਪਿੰਡ ਦਾਤੇਵਾਸ ਵਿਖੇ ਵਾਪਰੇ ਸੜਕ ਹਾਦਸੇ 'ਚ ਸਬ-ਡਵੀਜਨਲ ਕੋਰਟ ਕੰਪਲੈਕਸ ਬੁਢਲਾਡਾ ਦੇ ਮੁਲਾਜਮ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਬੁਢਲਾਡਾ ਕੋਰਟ ਦਾ ਮੁਲਾਜ਼ਮ ...
ਮੌੜ ਮੰਡੀ, 7 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਨਿਯੁਕਤ ਕੀਤੇ ਗਏ ਖੁਸ਼ਹਾਲੀ ਦੇ ਰਾਖੇ (ਜੀ ਓ ਜੀ) ਦੀ ਮੌੜ ਟੀਮ ਨੇ ਕਰਨਲ ਗੁਰਜੀਤ ਸਿੰਘ ਸਿੱਧੂ(ਰਿਟਾ)ਜੀ ਓ ਜੀ ਜ਼ਿਲ੍ਹਾ ਮੁਖੀ ਬਠਿੰਡਾ ਦੀ ਅਗਵਾਈ ਵਿਚ ਕੈਪਟਨ ਜਗਰਾਜ ...
ਬਠਿੰਡਾ, 7 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਨੇ ਇਕ ਔਰਤ ਨੂੰ 40 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਇੰਸਪੈਕਟਰ ਭੁਪਿੰਦਰ ਸਿੰਘ ਮੁਤਾਬਿਕ ਪੁਲਿਸ ਪਾਰਟੀ ਨੇ ਮਾਡਲ ਟਾਊਨ, ਫੇਸ-1, ਚੌਕ ਕੋਲ ਸ਼ੱਕ ਦੇ ...
ਬਠਿੰਡਾ, 7 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ 'ਚ ਬੀਤੀ ਰਾਤ ਆਈ ਧੂੜ ਭਰੀ ਹਨੇਰੀ, ਝੱਖੜ ਅਤੇ ਵਰਖ਼ਾ ਨੇ ਵੱਡਾ ਨੁਕਸਾਨ ਕੀਤਾ ਹੈ | ਉਥੇ ਇਸ ਨਾਲ ਕਣਕ ਦੀ ਪੱਕਣ 'ਤੇ ਆਈ ਫ਼ਸਲ ਨੂੰ ਜ਼ਮੀਨ 'ਤੇ ਵਿਛਾ ਦਿੱਤਾ | ਹਨੇਰੀ ਅਤੇ ਝੱਖੜ ਕਾਰਣ ਵੱਡੀ ਗਿਣਤੀ ਵਿਚ ਦਰੱਖਤ ...
ਬਠਿੰਡਾ, 7 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਜ਼ਿਲ੍ਹਾ ਮੈਜਿਸਟੇ੍ਰਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਵਲੋਂ ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਬਠਿੰਡਾ ਦੇ ਸੀਬੀਐਸਈ ਸਕੂਲਾਂ ਨੂੰ 30 ਅਪ੍ਰੈਲ 2021 ਤੱਕ ਬੋਰਡ ਪ੍ਰੈਕਟੀਕਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX