ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021: ਦਿੱਲੀ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਹਰਿਦੁਆਰ ਦੇ ਕੁੰਭ ਮੇਲੇ ਵਿਚ ਸ਼ਾਮਲ ਹੋਣ ਤੋਂ ਬਾਅਦ ਗੁਜਰਾਤ ਪਰਤ ਰਹੇ 49 ਲੋਕ ਕੋਰੋਨਾ ਪਾਜ਼ੀਟਿਵ
. . .  1 day ago
ਇੰਡੀਅਨ ਪ੍ਰੀਮੀਅਰ ਲੀਗ 2021: ਪੰਜਾਬ ਨੇ ਦਿੱਲੀ ਨੂੰ 196 ਦੌੜਾਂ ਦਾ ਦਿੱਤਾ ਟੀਚਾ
. . .  1 day ago
ਜ਼ਿਲ੍ਹਾ ਗੁਰਦਾਸਪੁਰ ਅੰਦਰ 96 ਨਵੇਂ ਮਾਮਲੇ ਆਏ ਸਾਹਮਣੇ,9 ਮਰੀਜ਼ਾਂ ਦੀ ਹੋਈ ਮੌਤ
. . .  1 day ago
ਗੁਰਦਾਸਪੁਰ, 18 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਗੁਰਦਾਸਪੁਰ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਅੰਦਰ 96 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 9 ਮਰੀਜ਼ਾਂ ਦੀ ...
ਬੁਢਲਾਡਾ 'ਚ ਕੋਰੋਨਾ ਨਾਲ 4 ਮੌਤਾਂ
. . .  1 day ago
ਬੁਢਲਾਡਾ , 18 ਅਪ੍ਰੈਲ (ਸਵਰਨ ਸਿੰਘ ਰਾਹੀ)- ਬੁਢਲਾਡਾ ਖੇਤਰ ਅੰਦਰ ਵੀ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਸਥਾਨਕ ਸ਼ਹਿਰ ਅੰਦਰ 3 ਕੋਰੋਨਾ ਪਾਜ਼ੀਟਿਵ ਬਜ਼ੁਰਗਾਂ ਅਤੇ ਪਿੰਡ ਹਸਨਪੁਰ ਦੇ ਇਕ ਵਿਅਕਤੀ ਸਮੇਤ 4 ...
 
ਮੋਗਾ ਵਿਚ ਟੁਟਿਆ ਕਰੋਨਾ ਦਾ ਕਹਿਰ ਇਕ ਮੌਤ , 91 ਆਏ ਨਵੇਂ ਮਾਮਲੇ
. . .  1 day ago
ਮੋਗਾ , 18 ਅਪ੍ਰੈਲ ( ਗੁਰਤੇਜ ਸਿੰਘ ਬੱਬੀ )- ਅੱਜ ਮੋਗਾ ਵਿਚ ਕੋਰੋਨਾ ਕਹਿਰ ਬਣ ਕੇ ਟੁਟਿਆ ਹੈ ਅਤੇ ਕੋਰੋਨਾ ਨਾਲ ਇਕ ਮੌਤ ਹੋ ਜਾਣ ਦੇ ਨਾਲ ਇਕੋ ਦਿਨ 91 ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ 4371 ਹੋਣ ਦੇ ਨਾਲ ਸਰਗਰਮ ...
ਅੰਮ੍ਰਿਤਸਰ 'ਚ ਕੋਰੋਨਾ ਦੇ 742 ਨਵੇਂ ਮਾਮਲੇ ਆਏ ਸਾਹਮਣੇ, 11 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 1 ਅਪ੍ਰੈਲ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 742 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 27023 ਹੋ ਗਏ ...
ਇੰਡੀਅਨ ਪ੍ਰੀਮੀਅਰ ਲੀਗ 2021: ਬੈਂਗਲੌਰ ਨੇ ਕੋਲਕਾਤਾ ਨੂੰ 38 ਦੌੜਾਂ ਨਾਲ ਹਰਾਇਆ
. . .  1 day ago
ਪਟਿਆਲਾ 'ਚ ਗ਼ੈਰ ਕਾਨੂੰਨੀ ਮਾਈਨਿੰਗ 'ਤੇ ਵੱਡੀ ਕਾਰਵਾਈ
. . .  1 day ago
ਚੰਡੀਗੜ੍ਹ ,18 ਅਪ੍ਰੈਲ -ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਅਤੇ ਨਵੇਂ ਬਣੇ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਪਟਿਆਲਾ 'ਚ ਗ਼ੈਰ ਕਾਨੂੰਨੀ ਮਾਈਨਿੰਗ 'ਤੇ ਵੱਡੀ ਕਾਰਵਾਈ ਕੀਤੀ ...
ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ , 8 ਕਿਸਾਨ ਨੂੰ ਗ੍ਰਿਫਤਾਰ
. . .  1 day ago
ਚੰਡੀਗੜ੍ਹ , 18 ਅਪ੍ਰੈਲ -ਹਰਿਆਣਾ ਦੇ ਹਿਸਾਰ ਵਿਚ ਭਾਜਪਾ ਨੇਤਾਵਾਂ ਰਣਬੀਰ ਗੰਗਵਾ ਅਤੇ ਸੋਨਾਲੀ ਫੋਗਾਟ ਦਾ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ ਅਤੇ 8 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ...
ਐਕਸਾਈਜ਼ ਵਿਭਾਗ ਵੱਲੋਂ ਸ਼ਰਾਬ ਤਸਕਰਾਂ ਖਿਲਾਫ ਕਾਰਵਾਈ ,28000 ਲੀਟਰ ਲਾਹਣ ਬਰਾਮਦ
. . .  1 day ago
ਹਰੀਕੇ ਪੱਤਣ , 18 ਅਪ੍ਰੈਲ (ਸੰਜੀਵ ਕੁੰਦਰਾ)- ਐਕਸਾਈਜ਼ ਵਿਭਾਗ ਤਰਨਤਾਰਨ, ਫਿਰੋਜ਼ਪੁਰ ਅਤੇ ਹਰੀਕੇ ਪੁਲਿਸ ਨੇ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਦੇ ਸਹਿਯੋਗ ਨਾਲ ਹਰੀਕੇ ਮੰਡ ਖੇਤਰ ਵਿਚ ਛਾਪੇਮਾਰੀ ਦੌਰਾਨ 28000 ...
ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਹੋਇਆ ਕੋਰੋਨਾ
. . .  1 day ago
ਮਾਨਸਾ, 18 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ 'ਚ ਕੋਰੋਨਾ ਦੇ ਕੇਸਾਂ ਦੀ ਗਿਣਤੀ 'ਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਅੱਜ ਮਹਿੰਦਰ ਪਾਲ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਪੋਰਟ ਵੀ ਪਾਜ਼ੀਟਿਵ ਆਈ ...
ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ
. . .  1 day ago
ਅੰਮ੍ਰਿਤਸਰ, 18 ਅਪ੍ਰੈਲ {ਜੱਸ}-ਸਰਬੰਸਦਾਨੀ, ਹਿੰਦ ਦੀ ਚਾਦਰ, ਸਰਬ ਕਲਾ ਸੰਪੂਰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ...
ਮੋਗਾ ਵਿਚ ਆਮ ਆਦਮੀ ਪਾਰਟੀ ਦੇ ਸੁਬਾਈ ਆਗੂ ਦੀ ਕੁੱਟ ਮਾਰ
. . .  1 day ago
ਮੋਗਾ , 18 ਅਪ੍ਰੈਲ ( ਗੁਰਤੇਜ ਸਿੰਘ ਬੱਬੀ)- ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸੁਬਾਈ ਆਗੂ ਜੋਇੰਟ ਸੈਕਟਰੀ ਯੂਥ ਅਮਿਤ ਪੁਰੀ ਜਦ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਸੇ ਕੰਮ ਧੰਦੇ ਦਾ ਰਿਹਾ ਸੀ ਤਾਂ ਸਥਾਨਕ ਸ਼ਹਿਰ ਦੇ ਸਾਂਈ ...
ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼
. . .  1 day ago
ਫਰੀਦਕੋਟ , 18 ਅਪ੍ਰੈਲ -ਪਿੰਡ ਗੋਲੇਵਾਲਾ ਦੇ ਇੱਕ ਫਾਰਮ ਵਿਚ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲਾਸ਼ ਇੱਕ ਦਰੱਖਤ ਨਾਲ ਲਟਕਦੀ ਮਿਲੀ ਹੈ । ਮ੍ਰਿਤਕ ਸਤਨਾਮ ਸਿੰਘ ਸਾਦਿਕ ਵਿਖੇ ਟ੍ਰੈਫਿਕ ਪੁਲਿਸ ਵਿਚ ਤਾਇਨਾਤ ਸੀ। ਪੁਲਿਸ ਨੇ ਲਾਸ਼ ...
ਇੰਡੀਅਨ ਪ੍ਰੀਮੀਅਰ ਲੀਗ 2021: ਬੈਂਗਲੌਰ ਦੀਆਂ 13 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 102 ਦੌੜਾਂ
. . .  1 day ago
ਕੋਰੋਨਾ ਕਾਰਨ ਦਿੱਲੀ ਦੇ ਵਿਗੜੇ ਹਾਲਾਤ, ਕੇਜਰੀਵਾਲ ਨੇ ਮੋਦੀ ਨੂੰ ਮਦਦ ਦੀ ਕੀਤੀ ਅਪੀਲ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਦਿੱਲੀ ਵਿਚ ਕੋਰੋਨਾ ਦੇ ਬੇਕਾਬੂ ਹੋਏ ਹਾਲਾਤ ਨੂੰ ਮੁੱਖ ਰੱਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਦਿੱਲੀ ਦੀ ਮਦਦ ਲਈ ਅਪੀਲ...
ਬਾਰਦਾਨੇ ਦੀ ਘਾਟ ਤੇ ਕਣਕ ਦੀ ਖ਼ਰੀਦ ਘੱਟ ਹੋਣ ਕਾਰਨ ਕਿਸਾਨ ਪ੍ਰੇਸ਼ਾਨ
. . .  1 day ago
ਮੰਡੀ ਲਾਧੂਕਾ (ਫਾਜ਼ਿਲਕਾ), 18 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ) - ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਬਾਰਦਾਨਾ ਨਾ ਮਿਲਣ ਕਾਰਨ ਅਤੇ ਖ਼ਰੀਦ ਏਜੰਸੀਆਂ ਵਲੋਂ ਬਹੁਤ ਘੱਟ ਖ਼ਰੀਦ ਲਿਖਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਪੈ ਰਿਹਾ ਹੈ। ਜਦੋਂ ਦਾਣਾ ਮੰਡੀ ਚੱਕ ਖੇੜੇ ਵਾਲਾ (ਜੈਮਲਵਾਲਾ)...
ਅੱਗ ਨਾਲ ਸਾਢੇ 10 ਏਕੜ ਖੜ੍ਹੀ ਕਣਕ ਸੜਕੇ ਹੋਈ ਸੁਆਹ
. . .  1 day ago
ਠੱਠੀ ਭਾਈ (ਮੋਗਾ), 18 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਮੋਗਾ ਜ਼ਿਲ੍ਹੇ ਦੇ ਪਿੰਡ ਢਿਲਵਾਂ ਵਾਲਾ ਵਿਖੇ ਕਣਕ ਨੂੰ ਅੱਗ ਲੱਗਣ ਕਾਰਨ ਲਗਭਗ ਸਾਢੇ 10 ਏਕੜ ਖੜ੍ਹੀ ਕਣਕ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਕਾਰਨ ਇਕ ਗ਼ਰੀਬ ਕਿਸਾਨ ਅਜਮੇਰ ਸਿੰਘ ਵਾਸੀ ਪਿੰਡ ਥਰਾਜ ਜੋ ਠੇਕੇ 'ਤੇ...
ਆਈ.ਪੀ.ਐਲ. 2021 : ਬੈਂਗਲੁਰੂ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਮਹਾਂ ਰੈਲੀ ਵਿਚ ਵੱਡੀ ਪੱਧਰ 'ਤੇ ਕਿਸਾਨਾਂ ਮਜ਼ਦੂਰਾਂ ਵਲੋਂ ਸ਼ਮੂਲੀਅਤ
. . .  1 day ago
ਅੰਮ੍ਰਿਤਸਰ, 18 ਅਪ੍ਰੈਲ (ਹਰਮਿੰਦਰ ਸਿੰਘ) - ਕਿਸਾਨਾਂ ਵਲੋਂ ਭਗਤਾਂ ਵਾਲਾ ਅਨਾਜ ਮੰਡੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸੰਬੋਧਨ ਕਰਦੇ ਕਿਸਾਨ ਆਗੂਆਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ...
ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼ 1 ਤੇ ਫ਼ੇਜ਼ 2 ਵਿਚ ਮੁਕੰਮਲ ਲਾਕਡਾਊਨ ਦੇ ਨਿਰਦੇਸ਼
. . .  1 day ago
ਲੁਧਿਆਣਾ, 18 ਅਪ੍ਰੈਲ (ਪੁਨੀਤ ਬਾਵਾ) - ਕੋਰੋਨਾ ਪਾਜ਼ੀਟਿਵ ਦੇ ਮਾਮਲੇ ਵਧਣ ਕਰਕੇ ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼-1 ਅਤੇ ਅਰਬਨ ਅਸਟੇਟ ਦੁੱਗਰੀ ਫ਼ੇਜ਼-2 ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ...
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅਤੇ ਨੀਲ ਨਿਤਿਨ ਮੁਕੇਸ਼ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਬਾਲੀਵੁੱਡ ਦੇ ਕਈ ਸਟਾਰ ਕੋਰੋਨਾ ਤੋਂ ਪੀੜਤ ਹੋ ਗਏ ਹਨ। ਇਸ ਵਿਚਕਾਰ ਅਰਜੁਨ ਰਾਮਪਾਲ ਤੇ ਨੀਲ ਨਿਤਿਨ ਮੁਕੇਸ਼ ਵੀ ਕੋਰੋਨਾ ਪਾਜ਼ੀਟਿਵ...
ਮੰਡੀਆਂ ਵਿਚ ਬਾਰਦਾਨੇ ਦੀ ਕੋਈ ਕਮੀ ਨਹੀਂ - ਭਰਤ ਭੂਸ਼ਨ ਆਸ਼ੂ
. . .  1 day ago
ਲੁਧਿਆਣਾ, 18 ਅਪ੍ਰੈਲ - ਮੰਡੀਆਂ ਵਿਚ ਬਾਰਦਾਨੇ ਦੀ ਕਮੀ ਦੀਆਂ ਸ਼ਿਕਾਇਤਾਂ ਵਿਚਕਾਰ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਮੰਡੀਆਂ ਵਿਚ ਬਾਰਦਾਨੇ ਦੀ ਕਮੀ...
ਸਰਬੱਤ ਦਾ ਭਲਾ ਟਰੱਸਟ ਜੇਲ੍ਹਾਂ 'ਚ ਖੋਲ੍ਹੇਗਾ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀਆਂ
. . .  1 day ago
ਅੰਮ੍ਰਿਤਸਰ,18 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ )- ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤਿਆਂ ਆਪਣੀ ਜੇਬ ਵਿਚੋਂ ਹੀ ਹਰ ਸਾਲ ਕਰੋੜਾਂ ਰੁਪਏ ਖ਼ਰਚ ਕਰ ਕੇ ਦੇਸ਼ ਵਿਦੇਸ਼ ਅੰਦਰ ਲੋੜਵੰਦਾਂ ਦੀ ਔਖੇ ਵੇਲੇ ਬਾਂਹ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 26 ਚੇਤ ਸੰਮਤ 553
ਿਵਚਾਰ ਪ੍ਰਵਾਹ: ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ

ਬਰਨਾਲਾ

ਕੈਪਟਨ ਨੇ ਵਾਅਦੇ ਨਾ ਪੂਰੇ ਕਰ ਕੇ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ-ਵਿਧਾਇਕ ਪੰਡੋਰੀ

ਮਹਿਲ ਕਲਾਂ, 7 ਅਪ੍ਰੈਲ (ਅਵਤਾਰ ਸਿੰਘ ਅਣਖੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ 'ਚ ਸੱਤਾ 'ਚ ਆਉਣ ਤੋਂ ਬਾਅਦ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ 25 ਸਾਲਾ ਸਮਝੌਤਿਆਂ ਨੂੰ ਰੱਦ ਕਰਨ ਦਾ ਵਾਅਦਾ ਕੀਤਾ ਸੀ, ਪਰ ਅੱਜ ਤੱਕ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ | ਕੈਪਟਨ ਸਰਕਾਰ ਦੀ ਇਸ ਵਾਅਦਾ ਖ਼ਿਲਾਫ਼ੀ ਵਿਰੁੱਧ ਆਮ ਆਦਮੀ ਪਾਰਟੀ ਵਲੋਂ ਜਨ ਅੰਦੋਲਨ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਪਹਿਲੀ ਕੜੀ ਵਜੋਂ ਪਿੰਡ-ਪਿੰਡ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਇੱਥੇ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਇਹ ਮੁੱਦਾ ਵਿਧਾਨ ਸਭਾ 'ਚ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਹੈ ਅਤੇ ਮੰਗ ਪੱਤਰ ਦੇ ਕੇ ਇਸ ਵਾਅਦੇ ਨੂੰ ਪੂਰਾ ਕਰਵਾਉਣ ਵੱਲ ਧਿਆਨ ਵੀ ਦਿਵਾਇਆ ਗਿਆ, ਪਰ ਕੈਪਟਨ ਅਮਰਿੰਦਰ ਸਿੰਘ ਪ੍ਰਾਈਵੇਟ ਬਿਜਲੀ ਕੰਪਨੀਆਂ ਦਾ ਪੱਖ ਪੂਰਦੇ ਹੋਏ ਇਸ ਮੁੱਦੇ ਤੋਂ ਪਾਸਾ ਹੀ ਵੱਟ ਗਏ ਹਨ | ਅਜੋਕੇ ਹਾਲਤਾਂ 'ਚ ਵੱਡੇ-ਵੱਡੇ ਬਿਜਲੀ ਬਿਲ ਖਪਤਕਾਰਾਂ ਨੂੰ ਆ ਰਹੇ ਹਨ, ਜੋ ਇਹ ਭਰਨ ਤੋਂ ਅਸਮਰਥ ਹਨ | ਵਿਧਾਇਕ ਪੰਡੋਰੀ ਨੇ ਕਿਹਾ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਘਰ-ਘਰ ਸਰਕਾਰੀ ਨੌਕਰੀ, ਚਾਰ ਹਫ਼ਤਿਆਂ 'ਚ ਨਸ਼ੇ ਬੰਦ ਕਰਵਾਉਣ ਆਦਿ ਵਾਅਦਿਆਂ ਨੂੰ ਪੂਰਾ ਨਾ ਕਰ ਕੇ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ | ਇਸ ਮੌਕੇ ਬਿਜਲੀ ਬਿੱਲ ਸਾੜ ਕੇ ਕੈਪਟਨ ਸਰਕਾਰ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਸਿੱਧੂ, ਦਵਿੰਦਰ ਸਿੰਘ ਧਨੋਆ, ਮਨਜੀਤ ਸਿੰਘ ਸਹਿਜੜਾ, ਅਵਤਾਰ ਸਿੰਘ ਚੀਮਾ, ਗੁਰਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਰਾਏਸਰ, ਦੀਪ ਗੁੰਮਟੀ, ਅਮਨਦੀਪ ਸਿੰਘ, ਹਾਕਮ ਸਿੰਘ ਛੀਨੀਵਾਲ, ਗੁਲਬੰਤ ਸਿੰਘ ਔਲਖ, ਪਿ੍ਤਪਾਲ ਸਿੰਘ ਗਹਿਲ, ਬੂਟਾ ਸਿੰਘ ਮੂੰਮ, ਜਗਰਾਜ ਸਿੰਘ ਵਜੀਦਕੇ, ਕੁਨਾਲ ਸ਼ਰਮਾ, ਦਵਿੰਦਰ ਸਿੰਘ ਹਰਦਾਸਪੁਰਾ, ਤੇਜਪਾਲ ਸਿੰਘ, ਗੁਰਦੀਪ ਸਿੰਘ ਬਾਬਾ, ਦਰਸ਼ਨ ਸਿੰਘ ਪੰਡੋਰੀ, ਹਰਦੀਪ ਸਿੰਘ ਹੈਪੀ, ਗਗਨਦੀਪ ਸਿੰਘ ਠੀਕਰੀਵਾਲ, ਤੇਜਾ ਸਿੰਘ ਆਜ਼ਾਦ, ਹਰਪ੍ਰੀਤ ਸਿੰਘ ਠੁੱਲੀਵਾਲ, ਜਗਰਾਜ ਸਿੰਘ ਗੁਰਮ, ਸੁਖਪਾਲ ਸਿੰਘ ਬਖਤਗੜ੍ਹ, ਬਿੰਦਰ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ |

ਸਾਂਝਾ ਕਿਸਾਨ ਮੋਰਚਾ ਧਰਨੇ ਦੇ 189ਵੇਂ ਦਿਨ ਵੀ ਲੋਕ ਰੋਹ ਬਰਕਰਾਰ

ਬਰਨਾਲਾ, 7 ਅਪੈ੍ਰਲ (ਧਰਮਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਏ ਪੱਕੇ ਧਰਨੇ ਦੇ 189ਵੇਂ ਦਿਨ ਵੀ ਕਿਸਾਨਾਂ ਵਿਚ ਕੇਂਦਰ ਸਰਕਾਰ ਖ਼ਿਲਾਫ਼ ਰੋਹ ਬਰਕਰਾਰ ਹੈ | ਧਰਨੇ ਨੂੰ ਉਜਾਗਰ ਸਿੰਘ ਬੀਹਲਾ, ਗੁਰਦੇਵ ਸਿੰਘ ਮਾਂਗੇਵਾਲ, ਚਰਨਜੀਤ ...

ਪੂਰੀ ਖ਼ਬਰ »

ਭਦੌੜ ਹਲਕੇ ਵਿਚ 20 ਕਿੱਲੋਮੀਟਰ ਤੱਕ ਸੜਕਾਂ ਨਵੀਆਂ ਬਣਨਗੀਆਂ-ਵਿਧਾਇਕ ਪਿਰਮਲ ਸਿੰਘ ਖ਼ਾਲਸਾ

ਸ਼ਹਿਣਾ, 7 ਅਪ੍ਰੈਲ (ਸੁਰੇਸ਼ ਗੋਗੀ)-ਤਪਾ ਤੋਂ ਪੱਖੋਂ ਕੈਂਚੀਆਂ ਅਤੇ ਪੱਖੋਂ ਕੈਂਚੀਆਂ ਤੋਂ ਭਦੌੜ ਸੜਕ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋ ਚੁੱਕਿਆ ਹੈ | ਇਹ ਸ਼ਬਦ ਹਲਕਾ ਵਿਧਾਇਕ ਪਿਰਮਲ ਸਿੰਘ ਖ਼ਾਲਸਾ ਨੇ ਪੱਖੋਂ ਕੈਂਚੀਆਂ ਵਿਖੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ...

ਪੂਰੀ ਖ਼ਬਰ »

ਕਾਂਗਰਸ, ਅਕਾਲੀ ਦਲ, ਭਾਜਪਾ ਨਾਲ ਕੋਈ ਸਮਝੌਤਾ ਨਹੀਂ

ਮਹਿਲ ਕਲਾਂ, 7 ਅਪ੍ਰੈਲ (ਅਵਤਾਰ ਸਿੰਘ ਅਣਖੀ)-ਆਗਾਮੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ, ਅਕਾਲੀ ਦਲ ਬਾਦਲ, ਭਾਜਪਾ ਨਾਲ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕਰਾਂਗੇ, ਬਲਕਿ ਪੰਜਾਬ ਦਾ ਭਲਾ ਚਾਹੁਣ ਵਾਲੀਆਂ ਹੋਰ ਧਿਰਾਂ ਨਾਲ ਰਾਬਤਾ ਕਰ ਕੇ ਮਜ਼ਬੂਤ ਬਦਲ ਤਿਆਰ ਕਰ ਕੇ ...

ਪੂਰੀ ਖ਼ਬਰ »

ਬੀ. ਡੀ. ਪੀ. ਓ. ਦਫ਼ਤਰ ਦਾ ਘਿਰਾਓ ਕਰ ਕੇ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 7 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਮਨਰੇਗਾ ਵਰਕਰਾਂ ਦੀਆਂ ਮੰਗਾਂ ਸਬੰਧੀ ਬੀ.ਡੀ.ਪੀ.ਓ ਦਫ਼ਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕਰਦਿਆਂ ਬੀ.ਡੀ.ਪੀ.ਓ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ 'ਤੇ ਪਾਰਟੀ ਦੇ ...

ਪੂਰੀ ਖ਼ਬਰ »

ਪਿਤਾ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ

ਮਹਿਲ ਕਲਾਂ, 7 ਅਪ੍ਰੈਲ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਪੁਲਿਸ ਥਾਣਾ ਠੁੱਲੀਵਾਲ ਅਧੀਨ ਆਉਂਦੇ ਪਿੰਡ ਕੁਰੜ ਨਾਲ ਸਬੰਧਿਤ ਇਕ ਨੌਜਵਾਨ ਵਲੋਂ ਪਿਤਾ ਸਿਰ ਚੜ੍ਹੇ ਕਰਜ਼ ਤੋਂ ਪ੍ਰੇਸ਼ਾਨ ਹੋ ਘਰ ਵਿਚ ਛੱਤ ਵਾਲੇ ਪੱਖੇ ਨਾਲ ਲਮਕ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ...

ਪੂਰੀ ਖ਼ਬਰ »

ਬਚਨਪੁਰੀ ਸਕੂਲ ਪੱਖੋ ਕਲਾਂ ਦੇ ਟਰਾਂਸਪੋਰਟਰਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਰੂੜੇਕੇ ਕਲਾਂ, 7 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਬੱਸ ਡਰਾਈਵਰਾਂ, ਕੰਡਕਟਰਾਂ ਵਲੋਂ ਪੰਜਾਬ ਸਰਕਾਰ ਦੇ ਦੁਬਾਰਾ ਸਕੂਲ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਹੱਥਾਂ ਵਿਚ ...

ਪੂਰੀ ਖ਼ਬਰ »

ਕਾਂਗਰਸ, ਅਕਾਲੀ ਦਲ, ਭਾਜਪਾ ਨਾਲ ਕੋਈ ਸਮਝੌਤਾ ਨਹੀਂ

ਮਹਿਲ ਕਲਾਂ, 7 ਅਪ੍ਰੈਲ (ਅਵਤਾਰ ਸਿੰਘ ਅਣਖੀ)-ਆਗਾਮੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ, ਅਕਾਲੀ ਦਲ ਬਾਦਲ, ਭਾਜਪਾ ਨਾਲ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕਰਾਂਗੇ, ਬਲਕਿ ਪੰਜਾਬ ਦਾ ਭਲਾ ਚਾਹੁਣ ਵਾਲੀਆਂ ਹੋਰ ਧਿਰਾਂ ਨਾਲ ਰਾਬਤਾ ਕਰ ਕੇ ਮਜ਼ਬੂਤ ਬਦਲ ਤਿਆਰ ਕਰ ਕੇ ...

ਪੂਰੀ ਖ਼ਬਰ »

ਪਿਤਾ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ

ਮਹਿਲ ਕਲਾਂ, 7 ਅਪ੍ਰੈਲ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਪੁਲਿਸ ਥਾਣਾ ਠੁੱਲੀਵਾਲ ਅਧੀਨ ਆਉਂਦੇ ਪਿੰਡ ਕੁਰੜ ਨਾਲ ਸਬੰਧਿਤ ਇਕ ਨੌਜਵਾਨ ਵਲੋਂ ਪਿਤਾ ਸਿਰ ਚੜ੍ਹੇ ਕਰਜ਼ ਤੋਂ ਪ੍ਰੇਸ਼ਾਨ ਹੋ ਘਰ ਵਿਚ ਛੱਤ ਵਾਲੇ ਪੱਖੇ ਨਾਲ ਲਮਕ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ ਆਏ 15 ਨਵੇਂ ਕੇਸ

ਬਰਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 15 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 8 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਬਰਨਾਲਾ ਤੋਂ 3, ਬਲਾਕ ਤਪਾ, ਧਨੌਲਾ ਅਤੇ ਮਹਿਲ ...

ਪੂਰੀ ਖ਼ਬਰ »

ਬਲਾਕ ਦਫ਼ਤਰ ਸ਼ਹਿਣਾ ਵਿਖੇ ਫ਼ੀਲਡ ਸਟਾਫ਼ ਵਲੋਂ ਧਰਨਾ ਜਾਰੀ

ਸ਼ਹਿਣਾ, 7 ਅਪ੍ਰੈਲ (ਸੁਰੇਸ਼ ਗੋਗੀ)-ਬਲਾਕ ਦਫ਼ਤਰ ਸ਼ਹਿਣਾ ਦੇ ਫ਼ੀਲਡ ਸਟਾਫ਼ ਵਲੋਂ ਆਪਣੀਆਂ ਦੋ ਮਹੀਨੇ ਦੀਆਂ ਤਨਖ਼ਾਹਾਂ ਨਾ ਦੇਣ ਕਾਰਨ ਲਗਾਤਾਰ ਦੂਜੇ ਦਿਨ ਵੀ ਧਰਨਾ ਦਿੱਤਾ ਗਿਆ | ਫ਼ੀਲਡ ਸਟਾਫ਼ ਦੇ ਪ੍ਰਧਾਨ ਜਗਦੇਵ ਸਿੰਘ ਨੇ ਦੱਸਿਆ ਕਿ ਪਿੰਡਾਂ ਵਿਚ ਭਾਵੇਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਵਿਅਕਤੀ ਜ਼ਖ਼ਮੀ

ਤਪਾ ਮੰਡੀ, 7 ਅਪ੍ਰੈਲ (ਪ੍ਰਵੀਨ ਗਰਗ)-ਤਪਾ-ਢਿਲਵਾਂ ਲਿੰਕ ਰੋਡ 'ਤੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਦੋ ਜਣੇ ਜ਼ਖ਼ਮੀ ਹੋ ਗਏ | ਸਿਵਲ ਹਸਪਤਾਲ ਤਪਾ ਵਿਖੇ ਜੇਰੇ ਇਲਾਜ ਬਲਵਿੰਦਰ ਸਿੰਘ ਵਾਸੀ ਬੀਹਲਾ ਨੇ ਦੱਸਿਆ ਕਿ ਉਹ ਆਪਣੇ ਸਾਥੀ ਰੂਪ ਸਿੰਘ ਨਾਲ ਮੋਟਰਸਾਈਕਲ 'ਤੇ ...

ਪੂਰੀ ਖ਼ਬਰ »

ਘਰ 'ਚੋਂ ਗਹਿਣੇ ਚੋਰੀ

ਸ਼ਹਿਣਾ, 7 ਅਪ੍ਰੈਲ (ਸੁਰੇਸ਼ ਗੋਗੀ)-ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਤਰਨਤਾਰਨ ਮੌੜ ਵਿਖੇ ਇਕ ਵਿਅਕਤੀ ਦੇ ਘਰ ਵਿਚੋਂ ਗਹਿਣੇ ਚੋਰ ਹੋ ਗਏ | ਮੱਘਰ ਸਿੰਘ ਏ.ਐਸ.ਆਈ ਨੇ ਦੱਸਿਆ ਕਿ ਕਾਲਾ ਸਿੰਘ ਪੁੱਤਰ ਬਲਦੇਵ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਉਸ ਦੇ ਘਰ ਅੰਦਰ ਪਏ ...

ਪੂਰੀ ਖ਼ਬਰ »

ਕਣਕ ਦੀ ਫ਼ਸਲ ਨੂੰ ਅੱਗ ਜਿਹੀਆਂ ਘਟਨਾਵਾਂ ਤੋਂ ਬਚਾਉਣ ਲਈ ਸਾਂਝੇ ਹੰਭਲੇ ਦੀ ਲੋੜ-ਡਿਪਟੀ ਕਮਿਸ਼ਨਰ

ਬਰਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਉਣ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਨਾ ਸਾੜਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਅਤੇ ਲੋੜੀਂਦੇ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਮੀਟਿ ੰਗ

ਤਪਾ ਮੰਡੀ, 7 ਅਪ੍ਰੈਲ (ਵਿਜੇ ਸ਼ਰਮਾ)-ਆਮ ਆਦਮੀ ਪਾਰਟੀ ਪੰਜਾਬ ਵਲੋਂ ਪੰਜਾਬ ਪੱਧਰ 'ਤੇ ਬਿਜਲੀ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਸਬੰਧ ਵਿਚ ਹਲਕਾ ਭਦੌੜ ਦੀ ਤਪਾ ਵਿਖੇ ਲਾਭ ਸਿੰਘ ਉੱਗੋਕੇ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ | ਲਾਭ ਸਿੰਘ ਉੱਗੋਕੇ ਨੇ ਕਿਹਾ ...

ਪੂਰੀ ਖ਼ਬਰ »

ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਆਰਡੀਨੈਂਸਾਂ ਦੀਆਂ ਕਾਪੀਆਂ ਸਾੜੀਆਂ

ਬਰਨਾਲਾ, 7 ਅਪੈ੍ਰਲ (ਅਸ਼ੋਕ ਭਾਰਤੀ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਖ਼ਸ਼ੀਸ਼ ਸਿੰਘ ਦੀ ਅਗਵਾਈ ਵਿਚ ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਦੇ ਸਾਂਝੇ ਫ਼ਰੰਟ ਵਲੋਂ ਦਿੱਤੇ ਪ੍ਰੋਗਰਾਮ ਨੂੰ ਲਾਗੂ ਕਰਨ ਹਿਤ ਐਸ.ਡੀ.ਐਮ. ਦਫ਼ਤਰ ਬਰਨਾਲਾ ...

ਪੂਰੀ ਖ਼ਬਰ »

ਸ਼ਹੀਦ ਰਹਿਮਤ ਅਲੀ ਮੈਮੋਰੀਅਲ ਹਾਈ ਸਕੂਲ ਵਜੀਦਕੇ ਖ਼ੁਰਦ 'ਚ ਕਰਾਇਆ ਸਨਮਾਨ ਤੇ ਇਨਾਮ ਵੰਡ ਸਮਾਗਮ

ਮਹਿਲ ਕਲਾਂ, 7 ਅਪ੍ਰੈਲ (ਤਰਸੇਮ ਸਿੰਘ ਗਹਿਲ)-ਸ਼ਹੀਦ ਰਹਿਮਤ ਅਲੀ ਮੈਮੋਰੀਅਲ ਸਰਕਾਰੀ ਸਮਾਰਟ ਹਾਈ ਸਕੂਲ ਵਜੀਦਕੇ ਖ਼ੁਰਦ ਵਿਖੇ ਸਕੂਲ ਪ੍ਰਬੰਧਕ ਕਮੇਟੀ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਅਤੇ ਸਕੂਲ ਮੁੱਖ ਅਧਿਆਪਕ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਸਾਲਾਨਾ ਇਨਾਮ ਅਤੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਿਸਾਨੀ ਮੰਗਾਂ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ

ਬਰਨਾਲਾ, 7 ਅਪ੍ਰੈਲ (ਧਰਮਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਤਪ ਅਸਥਾਨ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਕਲਾਂ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਪੰਜਾਬ ਪੁਲਿਸ ਪੈਨਸ਼ਨਰਜ਼ ਗਰੱੁਪ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਬਰਨਾਲਾ, 7 ਅਪ੍ਰੈਲ (ਅਸ਼ੋਕ ਭਾਰਤੀ)-ਪੰਜਾਬ ਪੁਲਿਸ ਪੈਨਸ਼ਨਰਜ਼ ਗਰੱੁਪ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸ: ਗਮਦੂਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਸਿਲਵਰ ਸਪੂਨ ਰੈਸਟੋਰੈਂਟ ਬਰਨਾਲਾ ਵਿਖੇ ਹੋਈ | ਜਿਸ ਵਿਚ ਰਿਟਾ: ਐਸ.ਪੀ. ਮਲਕੀਤ ਸਿੰਘ ਕਾਹਨੇਕੇ ਤੇ ਕਾਕਾ ਸਿੰਘ ...

ਪੂਰੀ ਖ਼ਬਰ »

ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਸੈਲਫੀ ਮੁਕਾਬਲੇ ਦੇ 10 ਜੇਤੂਆਂ ਨੂੰ ਇਨਾਮ ਵਿਚ ਸਮਾਰਟ ਫ਼ੋਨ ਦਿੱਤੇ

ਬਰਨਾਲਾ, 7 ਅਪ੍ਰੈਲ (ਰਾਜ ਪਨੇਸਰ)-ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸ: ਕੇਵਲ ਸਿੰਘ ਢਿੱਲੋਂ ਵਲੋਂ ਬਰਨਾਲਾ ਸ਼ਹਿਰ ਵਿਚ ਨੌਜਵਾਨਾਂ ਨੂੰ ਸ਼ਹਿਰ ਅਤੇ ਚੌਗਿਰਦੇ ਨਾਲ ਪਿਆਰ ਅਤੇ ਉਨ੍ਹਾਂ ਅੰਦਰਲੀ ਪ੍ਰਤਿਭਾ ਨਿਖਾਰਨ ਲਈ ਨਿਵੇਕਲਾ 'ਆਈ ਲਵ ਬਰਨਾਲਾ' (ਮੈਂ ...

ਪੂਰੀ ਖ਼ਬਰ »

ਐਸ. ਐਸ. ਡੀ. ਕਾਲਜ ਵਿਖੇ ਆਨਲਾਈਨ ਵਿਸ਼ਵ ਸਿਹਤ ਦਿਵਸ ਮਨਾਇਆ

ਬਰਨਾਲਾ, 7 ਅਪ੍ਰੈਲ (ਅਸ਼ੋਕ ਭਾਰਤੀ)-ਐਸ.ਐਸ.ਡੀ. ਕਾਲਜ ਬਰਨਾਲਾ ਵਿਖੇ ਆਨਲਾਈਨ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਸ: ਲਾਲ ਸਿੰਘ ਨੇ ਕਿਹਾ ਇਸ ਵਾਰ ਦਾ ਵਿਸ਼ਵ ਸਿਹਤ ਦਿਵਸ ਦਾ ਥੀਮ ਐਵਰੀ ਵਨ ਐਵਰੀ ਵੇਅਰ ਹੈਲਥ ਫ਼ਾਰ ਆਲ ਰੱਖਿਆ ਗਿਆ ਹੈ | ...

ਪੂਰੀ ਖ਼ਬਰ »

ਟੱਲੇਵਾਲ ਹੀ ਨਹੀਂ ਸਗੋਂ ਸਮੁੱਚੇ ਜ਼ਿਲ੍ਹੇ ਨੂੰ ਨਮੂਨੇ ਦਾ ਬਣਾਉਣ ਦੇ ਯਤਨ ਜਾਰੀ- ਕੇਵਲ ਸਿੰਘ ਢਿੱਲੋਂ

ਟੱਲੇਵਾਲ, 7 ਅਪ੍ਰੈਲ (ਸੋਨੀ ਚੀਮਾ)-ਪੰਜਾਬ ਦੇ ਸੇਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਚੋਣਾਂ ਸਮੇਂ ਜੋ ਪੰਜਾਬ ਵਾਸੀਆਂ ਨਾਲ ਵਾਅਦੇ ਕੀਤੇ ਗਏ ਸਨ, ਉਹ 90 ਫ਼ੀਸਦੀ ਪੂਰੇ ਕਰ ਦਿੱਤੇ ਗਏ ਹਨ | ਇਹ ਸ਼ਬਦ ਸ: ਕੇਵਲ ਸਿੰਘ ਢਿੱਲੋਂ ਮੀਤ ਪ੍ਰਧਾਨ ਪੰਜਾਬ ਪ੍ਰਦੇਸ ...

ਪੂਰੀ ਖ਼ਬਰ »

ਹਲਕਾ ਕਾਂਗਰਸ 'ਚ ਬਗ਼ਾਵਤ ਦੀਆਂ ਸੁਰਾਂ ਹੋਈਆਂ ਹੋਰ ਤੇਜ਼

ਮਹਿਲ ਕਲਾਂ, 7 ਅਪ੍ਰੈਲ (ਤਰਸੇਮ ਸਿੰਘ ਗਹਿਲ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਚ ਕਾਂਗਰਸ ਦੇ ਇਕ ਧੜੇ ਦਾ ਹਲਕਾ ਕਾਂਗਰਸ ਦੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨਾਲ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ, ਸਗੋਂ ਵਿਧਾਇਕਾ ਤੋਂ ਨਿਰਾਸ ਹੋਏ ...

ਪੂਰੀ ਖ਼ਬਰ »

ਹੁਣ ਬੁਲਟ ਨਾਲ ਪਟਾਕੇ ਪਾਉਣ ਵਾਲਿਆਂ ਦੀ ਖ਼ੈਰ ਨਹੀਂ

ਮਹਿਲ ਕਲਾਂ, 7 ਅਪ੍ਰੈਲ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਸਬ-ਡਵੀਜ਼ਨ ਮਹਿਲ ਕਲਾਂ ਅੰਦਰ ਡੀ.ਐਸ.ਪੀ. ਕੁਲਦੀਪ ਸਿੰਘ ਦੀ ਅਗਵਾਈ 'ਚ ਪੁਲਿਸ ਨੇ ਬੁਲਟ ਦੇ ਪਟਾਕੇ ਪਾਉਣ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸ਼ਿਕੰਜਾ ਕਰ ਦਿੱਤਾ ਹੈ | ...

ਪੂਰੀ ਖ਼ਬਰ »

ਵਿਸ਼ਵ ਸਿਹਤ ਦਿਵਸ ਮੌਕੇ ਕੋਰੋਨਾ ਟੀਕਾਕਰਨ ਕਰਵਾਉਣ ਲਈ ਕੀਤਾ ਪ੍ਰੇਰਿਤ

ਬਰਨਾਲਾ, 7 ਅਪ੍ਰੈਲ (ਰਾਜ ਪਨੇਸਰ)-ਸਿਹਤ ਵਿਭਾਗ ਬਰਨਾਲਾ ਵਲੋਂ ਸਿਵਲ ਸਰਜਨ ਬਰਨਾਲਾ ਡਾ: ਹਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਧੀਨ ਵਿਸ਼ਵ ਸਿਹਤ ਦਿਵਸ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਇਕ ਚੰਗੇ ਤੇ ਸਿਹਤਮੰਦ ਵਿਸ਼ਵ ਦੇ ਨਿਰਮਾਣ ਥੀਮ ...

ਪੂਰੀ ਖ਼ਬਰ »

ਬੇਰੁਜ਼ਗਾਰ ਸਾਂਝਾ ਮੋਰਚਾ ਵਲੋਂ ਮੋਤੀ ਮਹਿਲ ਦਾ ਘਿਰਾਓ 11 ਨੂੰ

ਬਰਨਾਲਾ, 7 ਅਪ੍ਰੈਲ (ਅਸ਼ੋਕ ਭਾਰਤੀ)-ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਸੰਗਰੂਰ ਵਿਖੇ ਬੇਰੁਜ਼ਗਾਰ ਸਾਂਝਾ ਮੋਰਚਾ ਚੱਲ ਰਹੇ ਪੱਕੇ ਮੋਰਚੇ ਨੂੰ 98 ਦਿਨ ਹੋ ਚੁੱਕੇ ਹਨ | ਮੋਰਚੇ ਦੇ ਫ਼ੈਸਲੇ ਅਨੁਸਾਰ ਮੁੱਖ ਮੰਤਰੀ ਪੰਜਾਬ ਨੂੰ ਘਰ-ਘਰ ਨੌਕਰੀ ਦੇ ...

ਪੂਰੀ ਖ਼ਬਰ »

ਨਿੱਜੀ ਕੰਪਨੀ ਦੀ ਚਲਦੀ ਬੱਸ ਨੰੂ ਲੱਗੀ ਅੱਗ

ਮਹਿਲ ਕਲਾਂ, 7 ਅਪ੍ਰੈਲ (ਤਰਸੇਮ ਸਿੰਘ ਗਹਿਲ)-ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਪਿੰਡ ਭੱਦਲਵੱਡ ਦੇ ਨਜ਼ਦੀਕ ਇਕ ਨਿੱਜੀ ਕੰਪਨੀ ਦੀ ਚੱਲਦੀ ਬੱਸ ਦੇ ਹੇਠਲੇ ਹਿੱਸੇ ਨੰੂ ਅਚਾਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਪ੍ਰੰਤੂ ਭਿਆਨਕ ਹਾਦਸਾ ਵਾਪਰਨ ਤੋਂ ਟਲ ਗਿਆ ...

ਪੂਰੀ ਖ਼ਬਰ »

ਸਕਾਈ ਹਾਕਸ ਇੰਸਟੀਚਿਉੂਟ ਪੱਖੋਂ ਕੈਂਚੀਆਂ ਵਿਖੇ ਸੈਮੀਨਾਰ ਲਾਇਆ

ਸ਼ਹਿਣਾ, 7 ਅਪ੍ਰੈਲ (ਸੁਰੇਸ਼ ਗੋਗੀ)-ਸਕਾਈ ਹਾਕਸ ਆਈਲਟਸ ਇੰਸਟੀਚਿਊਟ ਪੱਖੋਂ ਕੈਂਚੀਆਂ ਵਿਖੇ ਕੈਨੇਡਾ ਦੇ ਮਸ਼ਹੂਰ ਕਾਲਜਾਂ ਵਲੋਂ ਸੈਮੀਨਾਰ ਲਾਇਆ ਗਿਆ | ਇਸ ਸੈਮੀਨਾਰ ਦੌਰਾਨ ਸਕਾਈ ਹਾਕਸ ਆਈਲਟਸ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਲੜੀਵਾਰ ਚੰਗੇ ਬੈਂਡ ਸਕੋਰ ...

ਪੂਰੀ ਖ਼ਬਰ »

ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲਿਆਂ ਦਾ ਸਨਮਾਨ

ਸ਼ਹਿਣਾ, 7 ਅਪ੍ਰੈਲ (ਸੁਰੇਸ਼ ਗੋਗੀ)-ਇਲਾਕੇ ਦੀ ਧਾਰਮਿਕ ਸ਼ਖ਼ਸੀਅਤ ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਪਿੰਡ ਬੁਰਜ ਫ਼ਤਿਹਗੜ੍ਹ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਚਾਇਤ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਕੁਲਦੀਪ ਸਿੰਘ ਸਕੱਤਰ ਨੇ ...

ਪੂਰੀ ਖ਼ਬਰ »

ਮਿੰਨੀ ਫਾਇਰ ਬਿ੍ਗੇਡ ਟੈਂਕੀਆਂ ਦੇ ਪ੍ਰਬੰਧਕਾਂ ਨੂੰ ਦਿੱਤੀ ਸਿਖਲਾਈ

ਰੂੜੇਕੇ ਕਲਾਂ, 7 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਸਮਾਜਿਕ ਚੇਤਨਾ ਲਹਿਰ ਪੰਜਾਬ ਵਲੋਂ ਗੁਰਸੇਵਕ ਸਿੰਘ ਧੌਲਾ, ਕੁਲਦੀਪ ਸਿੰਘ ਰਾਜੂ ਧੌਲਾ, ਜਗਤਾਰ ਸਿੰਘ ਰਤਨ, ਗੁਰਜੀਤ ਸਿੰਘ ਸੇਵਾਮੁਕਤ ਫਾਇਰ ਸੇਫ਼ਟੀ ਅਫ਼ਸਰ ਆਦਿ ਦੀ ਅਗਵਾਈ ਵਿਚ ਖੇਤੀਬਾੜੀ ਵਿਭਾਗ ਬਰਨਾਲਾ ...

ਪੂਰੀ ਖ਼ਬਰ »

ਹਲਕਾ ਕਾਂਗਰਸ 'ਚ ਬਗ਼ਾਵਤ ਦੀਆਂ ਸੁਰਾਂ ਹੋਈਆਂ ਹੋਰ ਤੇਜ਼

ਮਹਿਲ ਕਲਾਂ, 7 ਅਪ੍ਰੈਲ (ਤਰਸੇਮ ਸਿੰਘ ਗਹਿਲ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਚ ਕਾਂਗਰਸ ਦੇ ਇਕ ਧੜੇ ਦਾ ਹਲਕਾ ਕਾਂਗਰਸ ਦੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨਾਲ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ, ਸਗੋਂ ਵਿਧਾਇਕਾ ਤੋਂ ਨਿਰਾਸ ਹੋਏ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ

ਲਹਿਰਾਗਾਗਾ, 7 ਅਪ੍ਰੈਲ (ਗਰਗ, ਢੀਂਡਸਾ, ਗੋਇਲ) - ਲਹਿਰਾਗਾਗਾ-ਸੁਨਾਮ ਮੁੱਖ ਮਾਰਗ 'ਤੇ ਪੈਂਦੇ ਪਿੰਡ ਖੋਖਰ ਕਲਾਂ ਨੇੜੇ ਸਾਈਕਲ ਸਵਾਰ ਇਕ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ਮਿ੍ਤਕ ਦੀ ਪਹਿਚਾਣ ਸੁਖਦੇਵ ਸਿੰਘ (62) ਪੁੱਤਰ ਇੰਦਰ ਸਿੰਘ ਵਾਸੀ ...

ਪੂਰੀ ਖ਼ਬਰ »

ਅਹਿਮਦਗੜ੍ਹ ਨਗਰ ਕੌਂਸਲ ਪ੍ਰਧਾਨ ਦੀ ਚੋਣ 12 ਨੂੰ

ਅਹਿਮਦਗੜ੍ਹ, 7 ਅਪ੍ਰੈਲ (ਪੁਰੀ)-ਨਗਰ ਕੌਂਸਲ ਅਹਿਮਦਗੜ੍ਹ ਦੇ ਨਵੇਂ ਚੁਣੇ ਗਏ ਕੌਂਸਲਰਾਂ ਵਿੱਚੋਂ ਪ੍ਰਧਾਨ ਦੀ ਚੋਣ ਲਈ 12 ਅਪ੍ਰੈਲ ਨੂੰ ਮੀਟਿੰਗ ਬੁਲਾਈ ਗਈ ਹੈ | ਮੀਟਿੰਗ ਦੇ ਕਨਵੀਨਰ ਐਸ.ਡੀ.ਐਮ. ਸ਼੍ਰੀ ਵਿਕਰਮਜੀਤ ਸਿੰਘ ਪਾਂਥੇ ਵਲੋਂ ਜਾਰੀ ਮੀਟਿੰਗ ਦੇ ਏਜੰਡੇ ...

ਪੂਰੀ ਖ਼ਬਰ »

ਵਿਜੈਇੰਦਰ ਸਿੰਗਲਾ ਨੂੰ ਚੂੜੀਆਂ ਸੌ ਾਪਣ ਪਹੁੰਚੀਆਂ ਭਾਜਪਾ ਮਹਿਲਾ ਵਰਕਰਾਂ

ਸੰਗਰੂਰ, 7 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਪੰਜਾਬ ਭਾਜਪਾ ਦੇ ਮਹਿਲਾ ਮੋਰਚਾ ਵਲੋਂ ਰਾਜ ਭਰ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਮੰਤਰੀਆਂ ਨੂੰ ਚੂੜੀਆਂ ਦੇਣ ਦੇ ਦਿੱਤੇ ਪ੍ਰੋਗਰਾਮ ਤਹਿਤ ਸੰਗਰੂਰ ਵਿਚ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੂੰ ...

ਪੂਰੀ ਖ਼ਬਰ »

ਕਬਾੜ ਮਾਰਕੀਟ ਖਨੌਰੀ ਵਲੋਂ ਲਗਾਈ ਅੱਗ ਪਹੁੰਚੀ ਕਣਕ ਦੀ ਫ਼ਸਲ ਤੱਕ

ਖਨੌਰੀ, 7 ਅਪ੍ਰੈਲ (ਰਮੇਸ਼ ਕੁਮਾਰ/ਬਲਵਿੰਦਰ ਸਿੰਘ ਥਿੰਦ) - ਖਨੌਰੀ ਦੀ ਕਬਾੜ ਮਾਰਕੀਟ ਜੋ ਪੂਰੇ ਦੇਸ਼ ਵਿੱਚ ਚੋਰੀ ਅਤੇ ਫਾਈਨੈਂਸ ਦੀਆਂ ਗੱਡੀਆਂ ਤੋੜਨ ਵਿਚ ਮਸ਼ਹੂਰ ਹੈ | ਅੱਜ ਕੱਲ੍ਹ ਇਸ ਕਬਾੜ ਮਾਰਕੀਟ ਵਲੋਂ ਹਰ ਰੋਜ਼ ਅੱਗ ਲਗਾ ਕੇ ਇਲਾਕੇ ਦੇ ਕਿਸਾਨਾਂ ਦੇ ਵਿਚ ਡਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX