ਫ਼ਰੀਦਕੋਟ, 7 ਅਪੈ੍ਰਲ (ਜਸਵੰਤ ਸਿੰਘ ਪੁਰਬਾ)-ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੀ ਅਗਵਾਈ ਵਿਚ ਇਲਾਕੇ ਦੀਆਂ ਕਿਸਾਨ, ਮੁਲਾਜ਼ਮ, ਮਜ਼ਦੂਰ, ਪੈਨਸ਼ਨਰ ਅਤੇ ਵਿਦਿਆਰਥੀ ਜਥੇਬੰਦੀਆਂ ਦੀ ਇਕ ਉਚ ਪੱਧਰੀ ਮੀਟਿੰਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਮਲ ਸੇਤੀਆ ਨਾਲ ਹੋਈ | ਮੀਟਿੰਗ ਵਿਚ ਡਿਪਟੀ ਕਮਿਸ਼ਨਰ ਤੋਂ ਇਲਾਵਾ ਫ਼ਰੀਦਕੋਟ ਦੇ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ, ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮੈਡੀਕਲ ਸੁਧਾਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਮਨਪ੍ਰੀਤ ਸਿੰਘ ਧਾਲੀਵਾਲ, ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਰਜਿਸਟਰਾਰ, ਪਿ੍ੰਸੀਪਲ, ਮੈਡੀਕਲ ਸੁਪਰਡੈਂਟ, ਸਿਵਲ ਸਰਜਨ ਫ਼ਰੀਦਕੋਟ, ਐਸ.ਡੀ.ਐਮ ਫ਼ਰੀਦਕੋਟ, ਤਹਿਸੀਲਦਾਰ ਫ਼ਰੀਦਕੋਟ ਸਮੇਤ ਹੋਰ ਸਬੰਧਿਤ ਅਧਿਕਾਰੀ ਹਾਜ਼ਰ ਸਨ | ਵਰਨਣਯੋਗ ਹੈ ਕਿ ਇਹ ਮੀਟਿੰਗ ਮੈਡੀਕਲ ਸੁਧਾਰ ਕਮੇਟੀ ਵਲੋਂ ਮੈਡੀਕਲ ਹਸਪਤਾਲ ਦੇ ਪ੍ਰਬੰਧ ਵਿਚ ਸੁਧਾਰ ਅਤੇ ਮਰੀਜ਼ਾਂ ਦੀ ਹੋ ਰਹੀ ਖੱਜਲ-ਖੁਆਰੀ ਰੋਕਣ ਲਈ ਪਿਛਲੇ ਸਮੇਂ ਦੌਰਾਨ ਸਿਹਤ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਕੀਤੀਆਂ ਲਾਗਾਤਾਰ ਮੀਟਿੰਗਾਂ ਅਤੇ ਕੀਤੀ ਗਈ ਜਨਤਕ ਲਾਮਬੰਦੀ ਦੇ ਸੰਦਰਭ 'ਚ ਬੁਲਾਈ ਗਈ ਸੀ | ਮੀਟਿੰਗ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਸੁਪਰਡੈਂਟ ਸੁਲੇਖ ਮਿੱਤਲ ਨੇ ਜਥੇਬੰਦੀਆਂ ਵਲੋਂ ਦਿੱਤੇ 27 ਮੰਗਾਂ ਦੇ ਨੋਟਿਸ ਵਿਚਲੀ ਹਰੇਕ ਮੰਗ ਸਬੰਧੀ ਹੁਣ ਤੱਕ ਕੀਤੀ ਕਾਰਵਾਈ ਬਾਰੇ ਆਪਣਾ ਪੱਖ ਪੇਸ਼ ਕਰਕੇ ਕੀਤੀ | ਸਮੂਹ ਜਥੇਬੰਦੀਆਂ ਵਲੋਂ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਬਹਿਸ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਕੈਂਸਰ ਮਰੀਜ਼ਾਂ ਦੇ ਪਿਛਲੇ ਚਾਰ ਸਾਲ ਦੇ ਮੈਡੀਕਲ ਬਿੱਲ ਸਰਕਾਰੀ ਗ੍ਰਾਂਟ ਮੌਜੂਦ ਹੋਣ ਦੇ ਬਾਵਜੂਦ ਅਦਾ ਨਹੀਂ ਕੀਤੇ ਗਏ | ਜਿਸ ਦੇ ਜਵਾਬ 'ਚ ਹਸਪਤਾਲ ਅਧਿਕਾਰੀਆਂ ਨੇ ਦੱਸਿਆ ਕਿ 5000 ਪੈਂਡਿੰਗ ਬਿੱਲਾਂ ਵਿਚੋਂ ਪਿਛਲੇ ਦਿਨੀਂ 900 ਬਿੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੇ ਬਿੱਲਾਂ ਨੂੰ ਵੀ ਸਮਾਂਬੱਧ ਤਰੀਕੇ ਨਾਲ ਪਾਸ ਕਰਕੇ ਅਦਾਇਗੀ ਕਰ ਦਿੱਤੀ ਜਾਵੇਗੀ | ਜਨਤਕ ਆਗੂਆਂ ਨੇ ਰਜਿਸਟ੍ਰੇਸ਼ਨ ਦਫ਼ਤਰ ਅੱਗੇ ਲੱਗਣ ਵਾਲੀ ਮਰੀਜ਼ਾਂ ਦੀ ਭੀੜ ਨੂੰ ਘਟਾਉਣ ਲਈ ਵਧੇਰੇ ਕਾਊਾਟਰ ਖੋਲ੍ਹੇ ਜਾਣ, ਪਾਰਕਿੰਗ ਵਿਚੋਂ ਵਾਹਨਾਂ ਦੀ ਚੋਰੀ ਰੋਕਣ, ਕੈਂਸਰ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਵਿਚ ਹੀ ਮੁਹੱਈਆ ਕਰਵਾਉਣ, ਦੋ ਦਰਜਨ ਵੈਂਟੀਲੇਟਰ ਖ਼ਰਾਬ ਪਏ ਹੋਣ, ਮਹਿੰਗੇ ਟੈਸਟਾਂ ਅਤੇ ਹਸਪਤਾਲ ਦਾ ਸ਼ਹਿਰ ਵੱਲ ਪੈਂਦਾ ਗੇਟ ਖੁਲ੍ਹਵਾਉਣ ਆਦਿ ਮੁੱਦੇ ਪ੍ਰਮੁੱਖਤਾ ਨਾਲ ਉਠਾਏ | ਮੀਟਿੰਗ ਦੌਰਾਨ ਬਣੀ ਸਹਿਮਤੀ ਮੁਤਾਬਕ ਵਿਧਾਇਕ ਢਿੱਲੋਂ ਅਤੇ ਵਿਧਾਇਕ ਸੰਧਵਾਂ, ਜਥੇਬੰਦੀਆਂ ਦੇ ਆਗੂ ਸਾਹਿਬਾਨ ਅਤੇ ਸਬੰਧਿਤ ਅਧਿਕਾਰੀਆਂ ਨੇ ਮੌਕੇ 'ਤੇ ਮੀਡੀਆ ਦੀ ਹਾਜ਼ਰੀ 'ਚ ਇਕ ਸਾਲ ਤੋਂ ਬੰਦ ਪਿਆ ਗੇਟ ਖੁੱਲ੍ਹਵਾ ਦਿੱਤਾ | ਮੀਟਿੰਗ ਦੌਰਾਨ ਸਮਾਜਿਕ ਆਗੂਆਂ ਵਲੋਂ ਚਾਰਜਸ਼ੀਟ ਕੀਤੇ ਡਾਕਟਰ ਦੀ ਰਿਪੋਰਟ ਜਨਤਕ ਕਰਨ, ਮੈਡੀਕਲ ਮੁਸ਼ਕਿਲਾਂ ਸਬੰਧੀ ਜਾਰੀ ਕੀਤੇ ਵਟਸਐਪ ਨੰਬਰ 'ਤੇ ਫੀਡਬੈਕ ਦੇਣਾ ਲਾਜ਼ਮੀ ਕਰਨ ਸਬੰਧੀ ਵੀ ਆਵਾਜ਼ ਜ਼ੋਰਦਾਰ ਢੰਗ ਨਾਲ ਉਠਾਈ ਗਈ | ਇਸ ਮੌਕੇ ਮੱਘਰ ਸਿੰਘ, ਮੁਲਾਜ਼ਮ ਆਗੂ ਅਸ਼ੋਕ ਕੌਸ਼ਲ, ਵੀਰਇੰਦਰਜੀਤ ਸਿੰਘ ਪੁਰੀ, ਰਾਜਵੀਰ ਸਿੰਘ ਸੰਧਵਾਂ, ਸੂਰਜ ਭਾਨ ਕਿਸਾਨ ਆਗੂ, ਸ਼ਵਿੰਦਰ ਸਿੰਘ, ਹਰੀਸ਼ ਵਰਮਾ, ਕੋਚ ਹਰਬੰਸ ਸਿੰਘ, ਵਿਦਿਆਰਥੀ ਆਗੂ ਗੁਰਪ੍ਰੀਤ ਸਿੰਘ ਸਮਾਜ ਸੇਵੀ ਸੁਖਜੀਤ ਸਿੰਘ ਢਿਲਵਾਂ, ਜਸਵਿੰਦਰ ਸਿੰਘ ਜੱਸਾ, ਜਗਸੀਰ ਸਿੰਘ ਸੰਧਵਾਂ, ਦਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ | ਮੀਟਿੰਗ ਉਪਰੰਤ ਗੁਰਪ੍ਰੀਤ ਸਿੰਘ ਚੰਦਬਾਜਾ ਨੇ 27 ਮੰਗਾਂ 'ਚੋਂ ਪੂਰੀਆਂ ਕੀਤੀਆਂ ਮੰਗਾਂ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਾਕੀ ਰਹਿੰਦੇ ਕਾਰਜਾਂ ਦੇ ਰਿਵਿਊ ਲਈ ਇਕ ਹਫ਼ਤਾ ਉਡੀਕ ਕਰ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਅਤੇ ਮਰੀਜ਼ਾਂ ਦੀ ਬਿਹਤਰ ਸੇਵਾ ਸੰਭਾਲ ਵਿਚ ਆਉਣ ਵਾਲੀਆਂ ਅੜਚਣਾਂ ਅਤੇ ਕੁਤਾਹੀਆਂ ਦੇ ਸੁਧਾਰ ਤੱਕ ਸੁਸਾਇਟੀ ਅਤੇ ਸਮੂਹ ਜਥੇਬੰਦੀਆਂ ਟਿਕ ਕੇ ਨਹੀਂ ਬੈਠਣਗੀਆ |
ਮਲੋਟ, 7 ਅਪ੍ਰੈਲ (ਅਜਮੇਰ ਸਿੰਘ ਬਰਾੜ, ਪਾਟਿਲ)-ਸ਼ਹਿਰ ਵਿੱਚ ਅੱਜ ਦਿਨ ਦਿਹਾੜੇ ਦੋ ਸ਼ਾਤਿਰ ਨੌਜਵਾਨ ਚਲਾਕੀ ਨਾਲ ਹਜ਼ਾਰਾਂ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ, ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ...
ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਕੋਵਿਡ ਵੈਕਸੀਨ ਦੇ ਟੀਕਾਕਰਨ ਨੂੰ ਲੈ ਕੇ ਜ਼ਿਲ੍ਹਾ ਫ਼ਰੀਦਕੋਟ ਸਿਹਤ ਵਿਭਾਗ ਅਧੀਨ ਫ਼ੀਲਡ ਵਿਚ ਕੰਮ ਕਰਦੇ ਮਲਟੀਪਰਪਜ਼ ਤੇ ਪੈਰਾ ਮੈਡੀਕਲ ਕਾਮਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ ਵਿਚ ਇਕ ਵਫ਼ਦ ਪਿਛਲੇ ਹਫ਼ਤੇ ...
ਬਰਗਾੜੀ, 7 ਅਪ੍ਰੈਲ (ਸੁਖਰਾਜ ਸਿੰਘ ਗੋਂਦਾਰਾ)-ਉੱਘੇ ਸਮਾਜ ਸੇਵੀ ਜਗਸੀਰ ਸਿੰਘ ਸੀਰ ਢਿੱਲੋਂ ਨੂੰ ਦੋ ਹਜ਼ਾਰ ਰੁਪਏ ਦਾ ਨੋਟ ਲੱਭਿਆ ਤੇ ਜਦੋਂ ਇਹ ਪਤਾ ਲੱਗਾ ਕਿ ਇਹ ਪੈਸੇ ਸੰਦੀਪ ਸਿੰਘ ਨਹਿਰੀ ਪਟਵਾਰੀ ਦੇ ਹਨ ਜੋ ਬਰਗਾੜੀ ਵਿਖੇ ਹੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ...
ਮਲੋਟ, 7 ਅਪ੍ਰੈਲ (ਅਜਮੇਰ ਸਿੰਘ ਬਰਾੜ)-ਨੇੜਲੇ ਪਿੰਡ ਆਲਮਵਾਲਾ ਵਿਖੇ ਨਹਿਰ 'ਚੋਂ ਅਣਪਛਾਤੀ ਅਸਟੀਮ ਕਾਰ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ | ਇਸ ਕਾਰ ਨੂੰ ਕਬਜ਼ੇ ਵਿਚ ਲੈ ਕੇ ਥਾਣਾ ਕਬਰਵਾਲਾ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ | ਥਾਣਾ ਕਬਰਵਾਲਾ ਦੀ ਪੁਲਿਸ ਨੇ ...
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਹਰਮਹਿੰਦਰ ਪਾਲ)-ਆਟਾ ਦਾਲ ਸਕੀਮ ਤੋਂ ਵਾਂਝੇ ਰਹਿੰਦੇ ਮਜ਼ਦੂਰ ਪਰਿਵਾਰਾਂ ਅਤੇ ਕੱਟੇ ਕਾਰਡ ਬਹਾਲ ਕਰਵਾਉਣ ਸਬੰਧੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਪਿੰਡ ਥਾਂਦੇਵਾਲਾ ਵਿਚ ਇਕਾਈ ਪ੍ਰਧਾਨ ਨਿਸ਼ਾ ਕੌਰ ਦੀ ਅਗਵਾਈ 'ਚ ਮੀਟਿੰਗ ...
ਫ਼ਰੀਦਕੋਟ, 7 ਅਪ੍ਰੈਲ (ਸਰਬਜੀਤ ਸਿੰਘ)-ਸਥਾਨਕ ਆਈ.ਟੀ.ਆਈ. ਦੇ ਹੋਸਟਲ 'ਚੋਂ ਮੋਟਰ ਅਤੇ ਟੂਟੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਆਈ.ਟੀ.ਆਈ. ਦੇ ਚੌਂਕੀਦਾਰ ਵਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਵਲੋਂ ਪੱਪੂ ਬਿੰਦ ਨਾਂਅ ਦੇ ਇਕ ਵਿਅਕਤੀ ...
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਦੇ 53 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ 8, ਮਲੋਟ 5, ਗਿੱਦੜਬਾਹਾ 5, ਪਿੰਡ ਰਾਣੀਵਾਲਾ 1, ...
ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਜ਼ਿਲੇ੍ਹ ਅੰਦਰ 24 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਤੇ ਜ਼ਿਲ੍ਹੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ ਹੁਣ 457 ਹੋ ਗਈ ਹੈ, ...
ਲੰਬੀ, 7 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਇਸ ਨੰੂ ਪ੍ਰਮਾਤਮਾ ਦੀਆਂ ਗੁੱਝੀਆਂ ਰਮਜਾਂ ਹੀ ਆਖ ਸਕਦੇ ਹਾਂ ਕਿ ਹੱਸਦੇ-ਵੱਸਦੇ ਪਰਿਵਾਰ 'ਤੇ ਕਦੋਂ ਅਚਾਨਕ ਦੁੱਖਾਂ ਦਾ ਪਹਾੜ ਡਿੱਗ ਪੈਂਦਾ ਹੈ | ਅਜਿਹੀ ਹੀ ਇਕ ਘਟਨਾ ਮੋਂਗਾ ਪਰਿਵਾਰ 'ਤੇ ਆ ਗਈ ਕਿ ਜਦੋਂ ਦੋ ਸਕੇ ਭਰਾਵਾਂ ਦੀ ...
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-58ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2021 ਮੋਹਾਲੀ-ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ, ਵਿਚ ਅੰਡਰ-11 ਪੰਜਾਬ ਦੀ ਟੀਮ ਵਲੋਂ ਭਾਗ ਲੈਂਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਲਿਟਲ ਫ਼ਲਾਵਰ ਕਾਨਵੈਂਟ ...
ਸ੍ਰੀ ਮੁਕਤਸਰ ਸਾਹਿਬ, 7 ਅਪੈ੍ਰਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਿਹਤ ਵਿਭਾਗ ਪੰਜਾਬ ਵਲੋਂ ਦੁਬਾਰਾ ਫੈਲ ਰਹੀ ਕੋਵਿਡ-19 ਬਿਮਾਰੀ 'ਤੇ ਕਾਬੂ ਪਾਉਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਦੇ ਨਾਲ ਗੈਰ ਸੰਚਾਰੀ ਬਿਮਾਰੀਆਂ ਨੂੰ ਕੰਟਰੋਲ ਕਰਨ ਅਤੇ ...
ਸ੍ਰੀ ਮੁਕਤਸਰ ਸਾਹਿਬ, 7 ਅਪੈ੍ਰੈਲ (ਰਣਜੀਤ ਸਿੰਘ ਢਿੱਲੋਂ)-ਜਸਟਿਸ ਮਹਿਤਾਬ ਸਿੰਘ ਗਿੱਲ ਨੂੰ ਪੰਜਾਬ ਰਾਜ ਚੀਫ਼ ਵਿਜੀਲੈਂਸ ਕਮਿਸ਼ਨਰ ਲਾਉਣ ਦਾ ਵਕੀਲ ਭਾਈਚਾਰੇ ਨੇ ਭਰਵਾਂ ਸਵਾਗਤ ਕੀਤਾ ਹੈ | ਸ਼ਹਿਰ ਦੇ ਸੀਨੀਅਰ ਐਡਵੋਕੇਟ ਦਰਸ਼ਨ ਸਿੰਘ ਹੇਅਰ, ਪੰਜਾਬ ਐਂਡ ਹਰਿਆਣਾ ...
ਸ੍ਰੀ ਮੁਕਤਸਰ ਸਾਹਿਬ, 7 ਅਪੈ੍ਰਲ (ਸ. ਰ.)-ਸ਼ਹਿਰ ਦੇ ਵਾਰਡ ਨੰਬਰ 15 ਦੀ ਗੋਨਿਆਣਾ ਰੋਡ ਗਲੀ ਨੰਬਰ 3 ਨੂੰ ਪੱਕਾ ਕਰਨ ਦਾ ਕੰਮ ਸ਼ੋ੍ਰਮਣੀ ਅਕਾਲੀ ਦਲ ਦੀ ਕੌਂਸਲਰ ਮਨਜੀਤ ਕੌਰ ਪਾਸ਼ਾ ਧਰਮਪਤਨੀ ਪਰਮਿੰਦਰ ਸਿੰਘ ਪਾਸ਼ਾ ਸਾਬਕਾ ਕੌਂਸਲਰ ਨੇ ਟੱਕ ਲਾ ਕੇ ਸ਼ੁਰੂ ਕਰਵਾਇਆ | ...
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਇਕ ਲੋੜਵੰਦ ਪਰਿਵਾਰ ਦੀ ਲੜਕੀ ਰਸ਼ਪਿੰਦਰ ਕੌਰ ਜਿਸ ਦੇ ਪਿਤਾ ਬਤੌਰ ਢਾਡੀ ਪੰਥਕ ਸੇਵਾ ਨਿਭਾ ਰਹੇ ਸਨ, ਪਰ ਚੱਲ ਵਸੇ ਸਨ, ਦਾ ਸ੍ਰੀ ਦਰਬਾਰ ਸਾਹਿਬ ਵਲੋਂ ਵਿਆਹ ਸਮਾਗਮ ਕਰਵਾਇਆ ਗਿਆ ਅਤੇ ਗੁਰਦੁਆਰਾ ਤੰਬੂ ...
ਦੋਦਾ, 7 ਅਪ੍ਰੈਲ (ਰਵੀਪਾਲ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਦੋਦਾ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਮੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਇੱਥੇ ਡੇਰਾ ਬਾਬਾ ਧਿਆਨ ਦਾਸ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਨੇ ਕਿਹਾ ਕਿ ਚਾਰ ਸਾਲ ...
ਸ੍ਰੀ ਮੁਕਤਸਰ ਸਾਹਿਬ, 7 ਅਪੈ੍ਰਲ (ਰਣਜੀਤ ਸਿੰਘ ਢਿੱਲੋਂ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਨੇ ਕਰਮਜੀਤ ਸ਼ਰਮਾ ਨੂੰ ਐਸੋਸੀਏਸ਼ਨ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਹੈ | ਉਨ੍ਹਾਂ ਦੀ ਨਿਯੁਕਤੀ ਸੰਸਥਾ ਦੇ ...
ਮਲੋਟ, 7 ਅਪ੍ਰੈਲ (ਪਾਟਿਲ)-ਸਥਾਨਕ ਸਰਕਾਰੀ ਕੰਨਿ੍ਹਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਸ੍ਰੀ ਵਾਈ.ਪੀ. ਮੱਕੜ ਸੇਵਾ ਮੁਕਤ ਪ੍ਰੋਫੈਸਰ ਅਤੇ ਸ੍ਰੀ ਵਿਜੈ ਗਰਗ ਸੇਵਾ ਮੁਕਤ ਪਿ੍ੰਸੀਪਲ ਬਤੌਰ ਮੁੱਖ ...
ਮਿੱਟੀ ਅਤੇ ਪਾਣੀ ਦੇ ਸੈਂਪਲ ਲੈਣ ਦੀ ਦਿੱਤੀ ਟ੍ਰੇਨਿੰਗ ਮਲੋਟ, 7 ਅਪ੍ਰੈਲ (ਪਾਟਿਲ)-ਪਿੰਡ ਅਬੁੱਲ ਖੁਰਾਣਾ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਡਾ:ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ...
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਇੰਟਰਨੈਸ਼ਨਲ ਅਲਾਇੰਸ ਜ਼ਿਲ੍ਹਾ 111 ਦੀ ਵਰਕਿੰਗ ਕਮੇਟੀ ਦੀ ਪਹਿਲੀ ਮੀਟਿੰਗ ਜ਼ਿਲ੍ਹਾ ਗਵਰਨਰ ਨਿਰੰਜਣ ਸਿੰਘ ਰੱਖਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਇੰਟਰਨੈਸ਼ਨਲ ਅਲਾਇੰਸ ਦੇ ਕੈਬਨਿਟ ਸੈਕਟਰੀ ...
ਮਲੋਟ, 7 ਅਪ੍ਰੈਲ (ਪਾਟਿਲ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਦੇ ਸਮੂਹ ਸਟਾਫ਼ ਵਲੋਂ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਵਧਾਉਣ ਸਬੰਧੀ ਸਕੂਲ ਦੇ ਪਿ੍ੰਸੀਪਲ ਕ੍ਰਿਸ਼ਨ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਮਸ਼ਾਲ ਮਾਰਚ ਕੱਢਿਆ ...
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪ੍ਰਾਈਵੇਟ ਸਕੂਲਾਂ ਦੇ ਵੈਨ ਮਾਲਕਾਂ, ਚਾਲਕਾਂ, ਦਰਜਾ ਚਾਰ ਕਰਮਚਾਰੀਆਂ ਅਤੇ ਬੱਚਿਆਂ ਦੇ ਮਾਪਿਆਂ ਵਲੋਂ ਸੰਯੁਕਤ ਕਿਸਾਨ ਮੋਰਚਾ ਦਿੱਲੀ ਨੂੰ ਮੰਗ ਪੱਤਰ ਭੇਜਿਆ ਗਿਆ | ਇਹ ਮੰਗ ਪੱਤਰ ਭਾਰਤੀ ਕਿਸਾਨ ...
ਮੰਡੀ ਬਰੀਵਾਲਾ, 7 ਅਪ੍ਰੈਲ (ਨਿਰਭੋਲ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਡਾ: ਸੁਰਿੰਦਰ ਸਿੰਘ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ: ਕੁਲਦੀਪ ਸਿੰਘ ਜੌੜਾ ਦੀ ਅਗਵਾਈ ਹੇਠ ਡਾ: ਰਾਜਵਿੰਦਰ ਸਿੰਘ ਖੇਤੀ ਬਾੜੀ ਵਿਕਾਸ ਅਫ਼ਸਰ ਬਰੀਵਾਲਾ ਵਲੋਂ ਬਰੀਵਾਲਾ ਵਿਖੇ ਸਾਉਣੀਆਂ ਦੀਆਂ ...
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਹਰਮਹਿੰਦਰ ਪਾਲ)-ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿਖੇ ਬਾਬਾ ਖੇਤਰਪਾਲ ਮੰਦਰ ਵਿਚ ਜੈ ਬਾਬਾ ਖੇਤਰਪਾਲ ਬਲੱਡ ਸੁਸਾਇਟੀ ਅਤੇ ਸ਼ਿਵਾਨੀ ਮੈਮੋਰੀਅਲ ਥੈਲੇਸੀਮੀਆ ਸੁਸਾਇਟੀ ਵਲੋਂ 7ਵਾਂ ਖ਼ੂਨਦਾਨ ਕੈਂਪ ਲਾਇਆ ਗਿਆ | ਕੈਂਪ ਵਿਚ ...
ਲੰਬੀ, 7 ਅਪੈ੍ਰਲ (ਮੇਵਾ ਸਿੰਘ)-ਸੀਨੀਅਰ ਮੈਡੀਕਲ ਅਫ਼ਸਰ ਡਾ: ਜਗਦੀਪ ਚਾਵਲਾ ਦੀ ਅਗਵਾਈ ਹੇਠ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ | ਹੈਲਥ ਐਂਡ ਵੈੱਲਨੈੱਸ ਸੈਂਟਰ ਚੰਨੰੂ ਵਿਖੇ ਸੰਬੋਧਨ ਕਰਦੇ ਹੋਏ ਸੀ.ਐਚ.ਓ.ਰਣਦੀਪ ਕੌਰ ਨੇ ਕਿਹਾ ਕਿ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਮਕਸਦ ...
ਸ੍ਰੀ ਮੁਕਤਸਰ ਸਾਹਿਬ, 7 ਅਪੈ੍ਰਲ (ਰਣਜੀਤ ਸਿੰਘ ਢਿੱਲੋਂ)-ਪੁਲਿਸ ਸੇਵਾ ਮੁਕਤ ਕਰਮਚਾਰੀ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਇੱਥੇ ਦਰਸ਼ਨ ਸਿੰਘ ਸੰਧੂ ਸੇਵਾ ਮੁਕਤ ਡੀ.ਐੱਸ.ਪੀ. ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਪੁਲਿਸ ਦੇ ਸੇਵਾ ਮੁਕਤ ਕਰਮਚਾਰੀਆਂ ਨੇ ...
ਸ੍ਰੀ ਮੁਕਤਸਰ ਸਾਹਿਬ, 7 ਅਪੈ੍ਰਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਿਹਤ ਵਿਭਾਗ ਵਲੋਂ ਜ਼ਿਲ੍ਹੇ 'ਚ ਕੋਰੋਨਾ ਵਿਰੁੱਧ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਕੋਰੋਨਾ ਟੀਕਾਕਰਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਮਾਗਮ ਕੀਤੇ ਜਾ ਰਹੇ ਹਨ | ਇਸ ...
ਦੋਦਾ, 7 ਅਪ੍ਰੈਲ (ਰਵੀਪਾਲ)-ਪੰਜਾਬ ਯੂਨੀਵਰਸਿਟੀ ਰੂਰਲ ਸੈਂਟਰ ਕਾਉਣੀ ਵਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਆਨਲਾਈਨ ਲੈਕਚਰ ਕਰਵਾਇਆ ਗਿਆ, ਜਿਸ 'ਚ ਮੁੱਖ ਬੁਲਾਰੇ ਪ੍ਰਸਿੱਧ ਵਿਦਵਾਨ ਜੇ.ਐਨ.ਯੂ. ਯੂਨੀਵਰਸਿਟੀ ਦੇ ਪੋ੍ਰਫ਼ੈਸਰ ਚਮਨ ਲਾਲ ਸਨ | ਡਾ: ਅੰਗਰੇਜ ...
ਸ੍ਰੀ ਮੁਕਤਸਰ ਸਾਹਿਬ, 7 ਅਪੈ੍ਰਲ (ਰਣਜੀਤ ਸਿੰਘ ਢਿੱਲੋਂ)-ਸ੍ਰੀਮਤੀ ਸਵਰਨਜੀਤ ਕੌਰ ਉੱਪ-ਮੰਡਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਵਲੋਂ ਸਥਾਨਕ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਉਨ੍ਹਾਂ ਨੇ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੀਆਂ ...
ਲੰਬੀ, 7 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ)-ਕਈ ਦਿਨਾਂ ਤੋਂ ਮੌਸਮ ਵਿਚ ਆਈ ਖ਼ਰਾਬੀ ਤੋਂ ਬਾਅਦ ਦੇਰ ਸ਼ਾਮ ਚੱਲੇ ਤੇਜ਼ ਝੱਖੜ ਅਤੇ ਬਾਰਸ਼ ਨੇ ਹਾੜੀ ਦੀ ਪੱਕੀ ਕਣਕ ਦੀ ਫ਼ਸਲ ਨੂੰ ਧਰਤੀ 'ਤੇ ਵਿਛਾਅ ਦਿੱਤਾ ਹੈ | ਕਿਸਾਨਾਂ ਵਿਚ ਕਣਕ ਦਾ ਝਾੜ ਪ੍ਰਭਾਵਿਤ ਹੋਣ ਦਾ ...
ਸ੍ਰੀ ਮੁਕਤਸਰ ਸਾਹਿਬ, 7 ਅਪੈ੍ਰਲ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਮਾਨਸਾ) ਵਲੋਂ ਅੱਜ ਇੱਥੇ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਅੱਗੇ ਸੰਕੇਤਕ ਧਰਨਾ ਪਿੰਡ ਬਾਂਮ ਵਾਸੀ ਇਕ ਵਿਅਕਤੀ ਦੇ ਕਤਲ ਕੇਸ ਵਿਚ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬਲਾਕ ...
ਗੈਰਕਾਨੂੰਨੀ ਤੌਰ 'ਤੇ ਠੇਕੇਦਾਰ ਤੋਂ ਬਣਵਾਈ 21 ਫੁੱਟ ਚੌੜੀ ਗਲੀ ਮੰਡੀ ਕਿੱਲਿਆਂਵਾਲੀ, 7 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਸਰਕਾਰੀ ਕਾਨੂੰਨਾਂ ਦੀ ਬਜਾਇ ਸੱਤਾ-ਪੱਖੀ ਕਾਂਗਰਸੀਆਂ ਦੇ ਹੱਥੀਂ ਕਠਪੁਤਲੀ ਬਣੀ ਕੇਂਦਰੀ ਮਗਨਰੇਗਾ ਸਕੀਮ 'ਚ ਭਿ੍ਸ਼ਟ ਊਣਤਾਈਆਂ ਦਾ ...
ਸ੍ਰੀ ਮੁਕਤਸਰ ਸਾਹਿਬ, 7 ਅਪੈ੍ਰਲ (ਰਣਜੀਤ ਸਿੰਘ ਢਿੱਲੋਂ)-ਗ਼ਰੀਬ ਮਜ਼ਦੂਰ ਵੈੱਲਫ਼ੇਅਰ ਸੁਸਾਇਟੀ ਦੀ ਮੀਟਿੰਗ ਇੱਥੇ ਪ੍ਰਧਾਨ ਸੰਤਾ ਸਿੰਘ ਬੱਗਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਭੁੱਟੀਵਾਲਾ ਵਾਸੀ ਜਸਵਿੰਦਰ ਸਿੰਘ ...
ਸ੍ਰੀ ਮੁਕਤਸਰ ਸਾਹਿਬ, 7 ਅਪੈ੍ਰਲ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਡਾ: ਰੰਜੂ ਸਿੰਗਲਾ ਦੀ ਅਗਵਾਈ ਅਤੇ ਆਯੁਰਵੈਦਿਕ ਮੈਡੀਕਲ ਅਫ਼ਸਰ ਅਨੀਤਾ ਗੁਪਤਾ ਦੀ ਦੇਖ-ਰੇਖ ਵਿਚ ਸਥਾਨਕ ਸਰਕਾਰੀ ਕੰਨਿ੍ਹਆ ਸੀਨੀਅਰ ...
ਮਲੋਟ, 7 ਅਪ੍ਰੈਲ (ਬਰਾੜ)-ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਥੇ: ਦਿਆਲ ਸਿੰਘ ਕੋਲਿਆਂਵਾਲੀ ਦੇ ਸਪੁੱਤਰ ਐਡਵੋਕੇਟ ਪਰਮਿੰਦਰ ਸਿੰਘ ਕੋਲਿਆਂਵਾਲੀ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਜਥੇ: ਕੋਲਿਆਂਵਾਲੀ ਦੇ ਸਦੀਵੀ ...
ਸ੍ਰੀ ਮੁਕਤਸਰ ਸਾਹਿਬ, 7 ਅਪੈ੍ਰਲ (ਰਣਜੀਤ ਸਿੰਘ ਢਿੱਲੋਂ)-ਸੇਂਟ ਸਹਾਰਾ ਗਰੁੱਪ ਆਫ਼ ਇੰਸਟੀਚਿਊਟ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸਥਾਨਕ ਫ਼ਿਰੋਜ਼ਪੁਰ ਰੋਡ ਵਿਖੇ ਸਥਿਤ ਸੇਂਟ ਸਹਾਰਾ ਇੰਸਟੀਚਿਊਟ ਆਫ਼ ਨਰਸਿੰਗ ਦਾ ਜੀ.ਐੱਨ.ਐੱਮ. ਕੋਰਸ ਦੇ ਆਖ਼ਰੀ ਸਾਲ ਦਾ ...
ਦੋਦਾ, 7 ਅਪ੍ਰੈਲ (ਰਵੀਪਾਲ)-ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜੂ ਗੁਪਤਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਪਿਲ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ 'ਚ ਦਾਖ਼ਲੇ ਵਧਾਉਣ ਨੂੰ ਲੈ ਕੇ ਕੱਢਿਆ ਜਾ ਰਿਹਾ ਮਸ਼ਾਲ ਮਾਰਚ ਆਦਰਸ਼ ਸੀਨੀਅਰ ਸੈਕੰਡਰੀ ਕੋਟਭਾਈ ...
ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੀ.ਆਰ.ਟੀ.ਸੀ. ਦੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ (ਏਟਕ) ਦੀ ਮਹੀਨਾਵਾਰ ਮੀਟਿੰਗ ਇੱਥੇ ਸੁਖਚਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੁਖਦੇਵ ਸਿੰਘ ਮੱਲ੍ਹੀ, ਰਮੇਸ਼ ਕੁਮਾਰ ਜਨਰਲ ਸਕੱਤਰ, ਹਰਨੇਕ ਸਿੰਘ, ...
ਸ੍ਰੀ ਮੁਕਤਸਰ ਸਾਹਿਬ, 7 ਅਪੈ੍ਰਲ (ਰਣਜੀਤ ਸਿੰਘ ਢਿੱਲੋਂ)-ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ ਵਲੋਂ ਜ਼ਿਲ੍ਹੇ ਅੰਦਰ ਨਾਬਾਰਡ (ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ) ਦੇ ਸਹਿਯੋਗ ਨਾਲ ਸੈਲਫ-ਹੈਲਪ ਗਰੁੱਪ ਬਣਾਉਣ ਦੀ ਪ੍ਰਕਿਰਿਆ ਤਹਿਤ ਅੱਜ ...
ਮਲੋਟ 7 ਅਪ੍ਰੈਲ (ਅਜਮੇਰ ਸਿੰਘ ਬਰਾੜ)-ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀ ਅਤੇ ਮਲੋਟ ਦੇ ਵਸਨੀਕ ਸ੍ਰੀ ਅਜੈ ਮਲੂਜਾ ਨੂੰ ਪੁਲਿਸ ਆਈ.ਪੀ.ਐਸ. ਵਜੋਂ ਪਦਉੱਨਤ ਕਰ ਦਿੱਤਾ ਹੈ | ਮਲੋਟ ਵਾਸੀ ਪ੍ਰਧਾਨ ਸ਼ਗਨ ਲਾਲ ਮਲੂਜਾ ਦੇ ਸਪੁੱਤਰ ਨਾਮਵਰ ਆਗੂ ਨਰੇਸ਼ ਮਲੂਜਾ ਦੇ ਭਰਾ ...
ਸ੍ਰੀ ਮੁਕਤਸਰ ਸਾਹਿਬ, 7 ਅਪੈ੍ਰਲ (ਰਣਜੀਤ ਸਿੰਘ ਢਿੱਲੋਂ)-ਪਿੰਡ ਚੱਕ ਬਾਜਾ ਮਰਾੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਧਰਮਿੰਦਰ ਸਿੰਘ ਪੰਮਾ ਸਿੱਧੂ ਦੇ ਪਿਤਾ ਸ: ਜਸਵੰਤ ਸਿੰਘ ਨਮਿਤ ਪਾਠ ਦਾ ਭੋਗ ਪਾਇਆ ਗਿਆ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਰਾਗੀ ਜਥੇ ਵਲੋਂ ...
ਮਲੋਟ, 7 ਅਪ੍ਰੈਲ (ਪਾਟਿਲ)-ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ:ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਐੱਸ.ਐੱਮ.ਓ ਡਾ: ਜਗਦੀਪ ਚਾਵਲਾ ਦੀ ਅਗਵਾਈ ਵਿਚ ਅੱਜ ਸੀ.ਐਚ.ਸੀ ਆਲਮਵਾਲਾ ਵਿਚ ਬੀ.ਡੀ.ਪੀ.ਓ ਜਸਵੰਤ ਸਿੰਘ ਦੇ ਸਹਿਯੋਗ ਨਾਲ ਵੱਖ-ਵੱਖ ਪਿੰਡਾਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX