ਰੇਲਵੇ ਪਾਰਕਿੰਗਾਂ ਤੇ ਰਿਲਾਇੰਸ ਤੇਲ ਪੰਪਾਂ ਅੱਗੇ ਧਰਨੇ
ਮਾਨਸਾ, 7 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਅਤੇ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨਾਂ ਵਲੋਂ ਵੱਖ ਵੱਖ ਥਾਵਾਂ 'ਤੇ 190ਵੇਂ ਦਿਨ ਵੀ ਰੋਸ ਪ੍ਰਦਰਸ਼ਨ ਜਾਰੀ ਰਿਹਾ | ਸਥਾਨਕ ਰੇਲਵੇ ਪਾਰਕਿੰਗ 'ਚ ਲਗਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਡ ਰਹੀ ਹੈ | ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਰੱਦ ਹੋਣ ਤੱਕ ਮੋਰਚਾ ਜਾਰੀ ਰਹੇਗਾ | ਇਸ ਮੌਕੇ ਤੇਜ ਸਿੰਘ ਚਕੇਰੀਆਂ, ਬਾਬਾ ਬੋਹੜ ਸਿੰਘ, ਜਸਵੰਤ ਸਿੰਘ, ਰਤਨ ਸਿੰਘ ਭੋਲਾ, ਹਰਦੇਵ ਸਿੰਘ ਰਾਠੀ ਨੇ ਵੀ ਸੰਬੋਧਨ ਕੀਤਾ |
ਬੁਢਲਾਡਾ ਰਿਲਾਇੰਸ ਪੈਟਰੋਲ ਪੰਪ ਅੱਗੇ ਧਰਨਾ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਥਾਨਕ ਰਿਲਾਇੰਸ ਪੈਟਰੋਲ ਪੰਪ ਅੱਗੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਜਾਰੀ ਰਿਹਾ | ਸੰਬੋਧਨ ਕਰਦਿਆਂ ਸਵਰਨ ਸਿੰਘ ਬੋੜਾਵਾਲ, ਤੇਜ ਰਾਮ ਅਹਿਮਦਪੁਰ, ਜਸਵੰਤ ਸਿੰਘ ਬੀਰੋਕੇ, ਸ਼ਿੰਗਾਰਾ ਸਿੰਘ ਦੋਦੜਾ, ਹਰਮੀਤ ਸਿੰਘ ਬੋੜਾਵਾਲ ਅਤੇ ਹਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਅੱਜ ਦੇਸ਼ ਸਭ ਤੋਂ ਵੱਧ ਸੰਕਟ ਦੇ ਸਮੇਂ ਵਿਚੋਂ ਲੰਘ ਰਿਹਾ ਹੈ | ਕੇਂਦਰ ਸਰਕਾਰ ਦੇਸ ਵਾਸੀਆਂ ਦੀ ਬਜਾਏ ਕਾਰਪੋਰੇਟਾਂ ਅਤੇ ਵੱਡੇ ਪੂੰਜੀਪਤੀਆਂ ਦੇ ਹਿਤਾਂ ਦੀ ਸ਼ਰੇਆਮ ਪੂਰਤੀ ਕਰ ਰਹੀ ਹੈ | ਇਸ ਮੌਕੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਸਰੂਪ ਸਿੰਘ ਗੁਰਨੇ ਕਲਾਂ, ਕੌਰ ਸਿੰਘ ਮੰਡੇਰ, ਦਰਸ਼ਨ ਸਿੰਘ ਰੱਲੀ, ਬਲਦੇਵ ਸਿੰਘ ਗੁਰਨੇ ਖੁਰਦ, ਬਸੰਤ ਸਿੰਘ ਸਹਾਰਨਾ, ਜਗਰੂਪ ਸਿੰਘ ਗੁਰਨੇ ਕਲਾਂ, ਨੰਬਰਦਾਰ ਲਾਲ ਸਿੰਘ ਗੁਰਨੇ ਕਲਾਂ, ਮਿੱਠੂ ਸਿੰਘ ਅਹਿਮਦਪੁਰ, ਸੁਖਵਿੰਦਰ ਸਿੰਘ ਗੁਰਨੇ ਖੁਰਦ, ਜਵਾਲਾ ਸਿੰਘ ਗੁਰਨੇ ਖੁਰਦ, ਭੂਰਾ ਸਿੰਘ ਅਹਿਮਦਪੁਰ ਆਦਿ ਨੇ ਵੀ ਸੰਬੋਧਨ ਕੀਤਾ |
ਖੇਤੀ ਕਾਨੰੂਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਜਾਰੀ
ਬਰੇਟਾ ਤੋਂ Ðਜੀਵਨ ਸ਼ਰਮਾ/ਪਾਲ ਸਿੰਘ ਮੰਡੇਰ ਅਨੁਸਾਰ- ਸਥਾਨਕ ਰੇਲਵੇ ਪਾਰਕਿੰਗ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਧਰਨਾ ਜਾਰੀ ਹੈ | ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਪੂਰੇ ਦੇਸ਼ ਅੰਦਰ ਡਟ ਕੇ ਵਿਰੋਧ ਹੋ ਰਿਹਾ ਹੈ ਕਿਉਂਕਿ ਦੇਸ਼ ਦੀ ਜਨਤਾ ਕਿਸਾਨਾਂ ਨਾਲ਼ ਡਟ ਕੇ ਖੜ੍ਹੀ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਖ਼ਿਲਾਫ਼ ਕਿਸਾਨਾਂ ਮਜ਼ਦੂਰਾਂ ਨੂੰ ਤਕੜੇ ਹੋ ਕੇ ਲੜਨ ਦੀ ਲੋੜ ਹੈ ਤਾਂ ਜੋ ਕਾਲ਼ੇ ਕਾਨੰੂਨ ਜਲਦ ਵਾਪਸ ਕਰਵਾਏ ਜਾ ਸਕਣ | ਇਸ ਮੌਕੇ ਛੱਜੂ ਸਿੰਘ ਬਰੇਟਾ, ਤਾਰਾ ਸਿੰਘ ਚੱਕ ਅਲੀਸ਼ੇਰ, ਗੁਰਜੰਟ ਸਿੰਘ ਬਖਸ਼ੀਵਾਲਾ, ਗੁਰਦੀਪ ਸਿੰਘ ਮੰਡੇਰ, ਮੇਲਾ ਸਿੰਘ ਦਿਆਲਪੁਰਾ, ਪੂਰਨ ਸਿੰਘ ਕੁੱਲਰੀਆਂ, ਮਹਿੰਦਰ ਸਿੰਘ ਕੁੱਲਰੀਆਂ, ਅਮਰਜੀਤ ਕੌਰ ਬਹਾਦਰਪੁਰ, ਵਸਾਵਾ ਸਿੰਘ ਨੇ ਸੰਬੋਧਨ ਕੀਤਾ |
ਪੰਪ ਦਾ ਘਿਰਾਓ ਜਾਰੀ ਰਿਹਾ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਸਥਾਨਕ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਜਾਰੀ ਰੱਖਿਆ | ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਸਿਰਫ਼ ਵੱਡੇ ਘਰਾਣਿਆਂ ਦੀ ਸਰਕਾਰ ਹੈ, ਜਿਸ ਕਰ ਕੇ ਕਿਸਾਨ ਅਤੇ ਮਜ਼ਦੂਰ ਵਰਗ ਖ਼ਿਲਾਫ਼ ਕਾਨੂੰਨ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਲ਼ੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਉਦੋਂ ਤੱਕ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਜਾਰੀ ਰਹੇਗਾ | ਇਸ ਮੌਕੇ ਜੁਗਿੰਦਰ ਸਿੰਘ ਦਿਆਲਪੁਰਾ, ਮੇਜਰ ਸਿੰਘ ਦਿਆਲਪੁਰਾ, ਜਸਵਿੰਦਰ ਕੌਰ ਬਹਾਦਰਪੁਰ, ਸਰੋਜ ਕੌਰ ਦਿਆਲਪੁਰਾ, ਲਖਵਿੰਦਰ ਕੌਰ ਦਿਆਲਪੁਰਾ, ਗੁਰਸੰਗਤ ਸਿੰਘ ਸੰਘਰੇੜੀ, ਜਸਵੀਰ ਕੌਰ ਦਿਆਲਪੁਰਾ, ਜਸਵਿੰਦਰ ਕੌਰ ਬਹਾਦਰਪੁਰ, ਸਤਵੀਰ ਕੌਰ ਖੁਡਾਲ਼ ਕਲਾਂ, ਕਰਮਜੀਤ ਸਿੰਘ ਸੰਘਰੇੜੀ ਆਦਿ ਹਾਜ਼ਰ ਸਨ |
ਮਾਨਸਾ, 7 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਮਾਨਸਾ ਨੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਹੱਥ ਚੜ੍ਹੇ ਇਹ ਨੌਜਵਾਨ ਜ਼ਿਲੇ੍ਹ ਦੇ ਵੱਖ ਵੱਖ ਸ਼ਹਿਰਾਂ 'ਚ ਹਨੇਰੇ/ਸਵੇਰੇ ਰਾਹਗੀਰਾਂ ...
ਮਾਨਸਾ, 7 ਅਪ੍ਰੈਲ (ਧਾਲੀਵਾਲ)- ਮੈਕਰੋ ਗਲੋਬਲ ਦੀ ਸਥਾਨਕ ਸਾਖਾ ਦੀਆਂ 2 ਵਿਦਿਆਰਥਣਾਂ ਨੇ ਆਈਲੈਟਸ 'ਚ ਚੰਗੇ ਅੰਕ ਹਾਸਲ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਲਿਆ ਹੈ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਆਰਜੂ ਗਰਗ ਪੁੱਤਰੀ ਰਿਪਨ ਕੁਮਾਰ ...
ਬੁਢਲਾਡਾ, 7 ਅਪ੍ਰੈਲ (ਸਵਰਨ ਸਿੰਘ ਰਾਹੀ)- ਸਵੇਰੇ ਪਿੰਡ ਕਲੀਪੁਰ ਤੇ ਰਾਮ ਨਗਰ ਭੱਠਲਾਂ ਵਿਚਕਾਰ ਲੰਘਦੀ ਨਹਿਰ 'ਚ ਕਈ ਫੁੱਟ ਚੌੜਾ ਪਾੜ ਪੈਣ ਨਾਲ ਕਈ ਏਕੜ ਪੱਕਣ 'ਤੇ ਆਈ ਕਣਕ ਦੀ ਫ਼ਸਲ ਦੇ ਪ੍ਰਭਾਵਿਤ ਹੋਣ ਦੀ ਖ਼ਬਰ ਹੈ | ਕਾਂਗਰਸੀ ਆਗੂ ਮੱਖਣ ਸਿੰਘ ਭੱਠਲ ਨੇ ਦੱਸਿਆ ਕਿ ...
ਮਾਨਸਾ, 7 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਮਾਨਸਾ ਵਿਚ ਮਗਨਰੇਗਾ ਸਕੀਮ ਅਧੀਨ ਜਿੱਥੇ ਸਾਲ 2020-21 ਦੌਰਾਨ ਸਰਕਾਰ ਵਲੋਂ ਦਿੱਤੇ ਗਏ ਟੀਚਿਆਂ ਨੂੰ ਪੂਰਾ ਕੀਤਾ ਗਿਆ ਹੈ, ਉੱਥੇ ਹੀ ਜ਼ਿਲ੍ਹੇ ਵਿੱਚ ਮਗਨਰੇਗਾ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਭ ...
ਮਾਨਸਾ, 7 ਅਪ੍ਰੈਲ (ਸ. ਰਿ.)- ਮਾਨਸਾ ਜ਼ਿਲ੍ਹੇ 'ਚ ਕੋਰੋਨਾ ਦੇ 18 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 25 ਪੀੜਤ ਸਿਹਤਯਾਬ ਵੀ ਹੋਏ ਹਨ | ਸਿਹਤ ਵਿਭਾਗ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਜ਼ਿਲ੍ਹੇ 'ਚ ਐਕਟਿਵ ਕੇਸਾਂ ਦੀ ਗਿਣਤੀ 234 ਹੋ ਗਈ ਹੈ | ਦੱਸਣਾ ਬਣਦਾ ਹੈ ਕਿ ...
ਮਾਨਸਾ, 7 ਅਪ੍ਰੈਲ (ਸਟਾਫ਼ ਰਿਪੋਰਟਰ)- ਪਿੰਡ ਫੱਤਾ ਮਾਲੋਕਾ ਦੀ ਪੰਚਾਇਤ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਪੰਚਾਇਤ ਦਾ ਰਿਕਾਰਡ ਫ਼ੌਰੀ 'ਤੇ ਵਾਪਸ ਕਰਵਾਇਆ ਜਾਵੇ | ਪੰਚਾਇਤ ਨੇ ਦੱਸਿਆ ਕਿ ਸਿਆਸੀ ...
ਬਰੇਟਾ, 7 ਅਪ੍ਰੈਲ (ਜੀਵਨ ਸ਼ਰਮਾ)- ਸਰਕਾਰ ਵਲੋਂ ਕਣਕ ਦੀ ਖ਼ਰੀਦ 10 ਅਪ੍ਰੈਲ ਤੋਂ ਸ਼ੁਰੂ ਕਰਨ ਕਰ ਕੇ ਇਸ ਵਾਰ ਕਿਸਾਨ ਆਪਣੀ ਪੱਕੀ ਕਣਕ ਦੀ ਫ਼ਸਲ ਖੇਤ ਵਿਚ ਖੜ੍ਹੀ ਰੱਖਣ ਲਈ ਮਜਬੂਰ ਹੋ ਰਹੇ ਹਨ | ਭਾਵੇਂ ਕਿ ਪਿਛਲੇ ਸਾਲਾਂ ਦੌਰਾਨ ਕਣਕ ਦੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ...
ਬਰੇਟਾ, 7 ਅਪ੍ਰੈਲ (ਪਾਲ ਸਿੰਘ ਮੰਡੇਰ)- ਕੋਰੋਨਾ ਵਾਇਰਸ ਕਾਰਨ ਬੰਦ ਕੀਤੇ ਸਕੂਲਾਂ ਖ਼ਿਲਾਫ਼ ਪਿੰਡ ਕਿਸ਼ਨਗੜ੍ਹ ਵਿਖੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ | ਇਸ ਬਾਰੇ ਚਰਨਜੀਤ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਰੋਨਾ ਦੇ ਨਾਂ ...
ਸਰਦੂਲਗੜ੍ਹ, 7 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)- ਪੰਜਾਬ ਸਰਕਾਰ ਵਲੋਂ ਬਿਜਲੀ ਦਰਾਂ 'ਚ ਕੀਤੇ ਗਏ ਵਾਧੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਰਦੂਲਗੜ੍ਹ ਵਿਖੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ | ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਸੂਬਾ ...
ਬਰੇਟਾ, 7 ਅਪ੍ਰੈਲ (ਜੀਵਨ ਸ਼ਰਮਾ)- ਪੰਜਾਬ ਨੰਬਰਦਾਰ ਯੂਨੀਅਨ ਸਬ ਤਹਿਸੀਲ ਬਰੇਟਾ ਦੀ ਮੀਟਿੰਗ ਪ੍ਰਧਾਨ ਅੰਮਿ੍ਤਪਾਲ ਸਿੰਘ ਕਿਸ਼ਨਗੜ੍ਹ ਦੀ ਅਗਵਾਈ ਵਿਚ ਹੋਈ, ਜਿਸ ਵਿਚ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਉਨ੍ਹਾਂ ਰੋਸ ...
ਬੁਢਲਾਡਾ, 7 ਅਪ੍ਰੈਲ (ਨਿ. ਪ. ਪ.)- ਮੰਗਲਵਾਰ ਦੀ ਸ਼ਾਮ ਤੋਂ ਅਸਮਾਨ 'ਤੇ ਛਾਈਆਂ ਕਾਲੀਆਂ ਘਟਾਵਾਂ ਅਤੇ ਬਣਦੀ ਆ ਰਹੀ ਬੱਦਲਵਾਈ ਆਖ਼ਰਕਾਰ ਰਾਤ ਸਮੇਂ ਆਪਣਾ ਰੰਗ ਵਿਖਾ ਹੀ ਗਈ | ਇਸ ਖੇਤਰ ਅੰਦਰ ਹੋਈ ਹਲਕੀ ਬਰਸਾਤ ਤੇ ਝੱਖੜ ਨਾਲ ਕਈ ਥਾਈ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਜਦਕਿ ...
ਬੁਢਲਾਡਾ, 7 ਅਪ੍ਰੈਲ (ਸਵਰਨ ਸਿੰਘ ਰਾਹੀ)- ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਮਾਨਸਾ ਦੀ ਸਹਾਇਤਾ ਨਾਲ ਨੇਕੀ ਫਾਉਂਡੇਸ਼ਨ ਬੁਢਲਾਡਾ ਵਲੋਂ ਪਿੰਡ ਕਣਕਵਾਲ ਚਹਿਲਾਂ ਵਿਖੇ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰ ਦਾ 3 ਮਹੀਨਿਆਂ ਦਾ ਕੋਰਸ ਪੂਰਾ ਕਰ ...
ਬਰੇਟਾ, 7 ਅਪ੍ਰੈਲ (ਵਿ. ਪ੍ਰਤੀ.)- ਦੀ ਕਾਹਨਗੜ੍ਹ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਦੀ ਚੋਣ ਸਰਬਸੰਮਤੀ ਨਾਲ ਹੋਈ | ਚੋਣ ਅਧਿਕਾਰੀ ਇੰਸਪੈਕਟਰ ਸਹਿਕਾਰੀ ਸਭਾਵਾਂ ਗੁਰਮੇਲ ਸਿੰਘ ਅਤੇ ਧਨਵੰਤ ਸਿੰਘ ਪੁੱਜੇ ਸਨ | ਸਰਪੰਚ ਸਤਪਾਲ ਸਿੰਘ ਕਾਹਨਗੜ੍ਹ ਨੇ ...
ਝੁਨੀਰ, 7 ਅਪ੍ਰੈਲ (ਰਮਨਦੀਪ ਸਿੰਘ ਸੰਧੂ)- ਸਥਾਨਕ ਕਸਬੇ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਸ੍ਰੀ ...
ਸਰਦੂਲਗੜ੍ਹ, 7 ਅਪ੍ਰੈਲ (ਜੀ. ਐਮ. ਅਰੋੜਾ)- ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਚ 1 ਕਰੋੜ, 7 ਲੱਖ ਦੀ ਲਾਗਤ ਨਾਲ ਬਣਨ ਵਾਲੇ ਨਵੇ ਫੜ ਦੇ ਕੰਮ ਦੀ ਸ਼ੁਰੂਆਤ ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਹੀ ਦਾ ਟੱਕ ਲਗਾ ਕੇ ਸ਼ੁਰੂਆਤ ਕੀਤੀ | ਸੰਬੋਧਨ ...
ਸਰਦੂਲਗੜ੍ਹ, 7 ਅਪੈ੍ਰਲ (ਜੀ. ਐਮ. ਅਰੋੜਾ)- ਸਥਾਨਕ ਸ਼ਹਿਰ ਦੇ ਉੱਘੇ ਸਮਾਜ ਸੇਵੀ ਦਰਸ਼ਨ ਕੁਮਾਰ ਗਰਗ ਦੀ ਪਤਨੀ ਅਤੇ ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਸਾਬਕਾ ਉਪ ਚੇਅਰਮੈਨ ਰਾਜੇਸ਼ ਕੁਮਾਰ ਗਰਗ ਦੀ ਮਾਤਾ ਸ੍ਰੀਮਤੀ ਦਰਸ਼ਨਾ ਦੇਵੀ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ...
ਬੁਢਲਾਡਾ, 7 ਅਪ੍ਰੈਲ (ਨਿ. ਪ. ਪ.)- ਮੰਗਲਵਾਰ ਦੀ ਸ਼ਾਮ ਤੋਂ ਅਸਮਾਨ 'ਤੇ ਛਾਈਆਂ ਕਾਲੀਆਂ ਘਟਾਵਾਂ ਅਤੇ ਬਣਦੀ ਆ ਰਹੀ ਬੱਦਲਵਾਈ ਆਖ਼ਰਕਾਰ ਰਾਤ ਸਮੇਂ ਆਪਣਾ ਰੰਗ ਵਿਖਾ ਹੀ ਗਈ | ਇਸ ਖੇਤਰ ਅੰਦਰ ਹੋਈ ਹਲਕੀ ਬਰਸਾਤ ਤੇ ਝੱਖੜ ਨਾਲ ਕਈ ਥਾਈ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਜਦਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX