ਤਾਜਾ ਖ਼ਬਰਾਂ


ਤਾਲਿਬਾਨ ਦੀ ਮਾਨਤਾ ਦਾ ਮਾਮਲਾ ਚੱਲ ਰਿਹਾ ਹੈ ਪਰ ਇਹ ਉਹ ਰਾਜ ਹੈ ਜਿੱਥੇ ਘੱਟ ਗਿਣਤੀ ਸੁਰੱਖਿਅਤ ਨਹੀਂ - ਸੁਖਬੀਰ ਸਿੰਘ ਬਾਦਲ
. . .  2 minutes ago
ਨਵੀਂ ਦਿੱਲੀ,16 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਅਫ਼ਗਾਨਿਸਤਾਨ ਦੀ ਇਸਲਾਮਿਕ ਅਮੀਰਾਤ ਦੀ ਵਿਸ਼ੇਸ਼ ਇਕਾਈ ਦੇ ਭਾਰੀ ਹਥਿਆਰਬੰਦ ਅਧਿਕਾਰੀ ਜੋ ਜ਼ਬਰਦਸਤੀ ਕਾਬੁਲ ਦੇ ਗੁਰਦੁਆਰੇ ਵਿਚ...
ਕੇਰਲ 'ਚ ਭਾਰੀ ਮੀਂਹ ਦੇ ਚਲਦੇ ਇਕ ਦੀ ਮੌਤ, 12 ਲਾਪਤਾ
. . .  21 minutes ago
ਤਿਰੂਵਨੰਤਪੁਰਮ, 16 ਅਕਤੂਬਰ - ਕੇਰਲ ਵਿਚ ਭਾਰੀ ਮੀਂਹ ਦੇ ਚਲਦੇ ਇਕ ਦੀ ਮੌਤ ਦੀ ਖ਼ਬਰ ਦੇ ਨਾਲ - ਨਾਲ 12 ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ...
ਰਾਣਾ ਗੁਰਜੀਤ ਸਿੰਘ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਭੋਗਪੁਰ ਵਿਖੇ ਪਹੁੰਚੇ
. . .  36 minutes ago
ਖਲਵਾੜਾ, 16 ਅਕਤੂਬਰ (ਮਨਦੀਪ ਸਿੰਘ ਸੰਧੂ) - ਰਾਣਾ ਗੁਰਜੀਤ ਸਿੰਘ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਭੋਗਪੁਰ ਵਿਖੇ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ...
ਜੇਕਰ ਮੋਦੀ ਸਰਕਾਰ ਨੇ ਬੀ.ਐੱਸ.ਐਫ. ਨੂੰ ਵੱਧ ਅਧਿਕਾਰ ਦਿੱਤੇ ਜਾਣ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਜੇਲ੍ਹ ਭਰੋ ਅੰਦੋਲਨ ਕੀਤਾ ਜਾ ਸਕਦਾ ਹੈ ਸ਼ੁਰੂ - ਬਿਕਰਮ ਸਿੰਘ ਮਜੀਠੀਆ
. . .  45 minutes ago
ਅੰਮ੍ਰਿਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਬੀ.ਐੱਸ.ਐਫ. ਨੂੰ ਸਰਹੱਦੀ ਖੇਤਰ ਵਿਚ ਦਿੱਤੇ ਵਾਧੂ ਅਧਿਕਾਰਾਂ ਦੀ ਕਰੜੀ ਆਲੋਚਨਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ...
ਸਿੰਘੂ ਬਾਰਡਰ ਘਟਨਾ ਵਿਚ ਇਕ ਹੋਰ ਗ੍ਰਿਫ਼ਤਾਰੀ
. . .  47 minutes ago
ਜੰਡਿਆਲਾ ਗੁਰੂ, 16 ਅਕਤੂਬਰ ( ਪ੍ਰਮਿੰਦਰ ਸਿੰਘ ਜੋਸਨ ) - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਨਿਹੰਗ ਨਰੈਣ ਸਿੰਘ ਦੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ੍ਹ ਡੇਰਾ ਸਵਾਮੀ ਜਗਤ ਗਿਰੀ ਵਿਖੇ ਹੋਣਗੇ ਨਤਮਸਤਕ
. . .  about 1 hour ago
ਪਠਾਨਕੋਟ, 16 ਅਕਤੂਬਰ ( ਸੰਧੂ ) - ਮੁੱਖ ਮੰਤਰੀ ਚਰਨਜੀਤ ਚੰਨੀ ਕੱਲ੍ਹ 17 ਅਕਤੂਬਰ ਦਿਨ ਐਤਵਾਰ ਨੂੰ ਪਠਾਨਕੋਟ ਨੇੜੇ ਪੈਂਦੇ ਹਿਮਾਚਲ ਪ੍ਰਦੇਸ਼ ਦੇ ਭਦਰੋਆ ਵਿਖੇ ਸਥਿਤ ਡੇਰਾ ਸਵਾਮੀ ਜਗਤ ਗਿਰੀ ਵਿਖੇ...
ਸਿਪਾਹੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਮਾਨਸਾ, 16 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ) - ਪੁਲਿਸ ਲਾਈਨ ਮਾਨਸਾ ਵਿਖੇ ਤਾਇਨਾਤ ਸਿਪਾਹੀ ਵਲੋਂ ਖ਼ੁਦਕੁਸ਼ੀ ਕਰ ਲਈ ਗਈ ਹੈ। ਡੀ.ਐੱਸ.ਪੀ. (ਐੱਚ.) ਮਾਨਸਾ ਸੰਜੀਵ ਗੋਇਲ ਨੇ ਦੱਸਿਆ ਕਿ ਪਿੰਡ ਖਾਰਾ ਦੇ ਵਸਨੀਕ ਸਿਪਾਹੀ ਅਰਸ਼ਦੀਪ ਸਿੰਘ ਨੇ ਡਿਊਟੀ ਸਮੇਂ ...
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਪਾਸ ਹੋਏ ਤਿੰਨ ਮਤੇ
. . .  about 1 hour ago
ਨਵੀਂ ਦਿੱਲੀ, 16 ਅਕਤੂਬਰ - ਸੀ. ਡਬਲਯੂ. ਸੀ. ਦੀ ਮੀਟਿੰਗ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਦਾ ਕਹਿਣਾ ਹੈ ਕਿ ਅਸੀਂ ਰਾਜਨੀਤਿਕ ਸਥਿਤੀ, ਮਹਿੰਗਾਈ ਅਤੇ ਗੰਭੀਰ ਖੇਤੀ ਸੰਕਟ ਅਤੇ ਭਾਰਤ ਦੇ ਕਿਸਾਨਾਂ 'ਤੇ ਸ਼ੈਤਾਨੀ ਹਮਲੇ...
ਕਾਂਗਰਸ ਪਾਰਟੀ ਇੱਕਜੁੱਟ - ਅੰਬਿਕਾ ਸੋਨੀ
. . .  about 1 hour ago
ਨਵੀਂ ਦਿੱਲੀ, 16 ਅਕਤੂਬਰ - ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਅੰਬਿਕਾ ਸੋਨੀ ਦਾ ਕਹਿਣਾ ਸੀ ਕਿ ਹਰ ਕਿਸੇ ਦੀ ਰਾਏ ਹੈ ਕਿ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਨਾ ਚਾਹੀਦਾ ...
ਮਨੀਸ਼ ਸਿਸੋਦੀਆ ਨੇ ਪੰਜਾਬ ਸਰਕਾਰ 'ਤੇ ਕੱਸਿਆ ਤਨਜ਼
. . .  about 1 hour ago
ਜਲੰਧਰ, 16 ਅਕਤੂਬਰ - ਜਲੰਧਰ ਪਹੁੰਚੇ ਆਪ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਜੋ ਪੰਜ ਮਰਲਾ ਪਲਾਟ ਦੇਣ ਦੀ ਗੱਲ ਕਹੀ ਜਾ ਰਹੀ ਹੈ,ਉਸ ਵਿਚ ਜ਼ਮੀਨ ਕਿਸੇ ਨੂੰ ਨਹੀਂ ਦਿੱਤੀ ਜਾ ਰਹੀ ਸਿਰਫ਼ ...
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਾਲਮੀਕੀ ਤੀਰਥ ਵਿਖੇ ਹੋਏ ਨਤਮਸਤਕ
. . .  about 2 hours ago
ਰਾਮ ਤੀਰਥ , 16 ਅਕਤੂਬਰ ( ਧਰਵਿੰਦਰ ਸਿੰਘ ਔਲਖ ) ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਭਗਵਾਨ ਵਾਲਮੀਕੀ ਤੀਰਥ ਵਿਖੇ ਨਤਮਸਤਕ ਹੋਏ। ਜਿੱਥੇ ਪਹੁੰਚਣ 'ਤੇ ਪ੍ਰਬੰਧਕਾਂ ਵਲੋਂ ਭਗਵਾਨ ....
ਕੋਰੋਨਾ ਵਲੰਟੀਅਰ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਬੱਸ ਸਟੈਂਡ ਖਰੜ ਨੇੜੇ ਕੀਤਾ ਧਰਨਾ ਪ੍ਰਦਰਸ਼ਨ
. . .  about 2 hours ago
ਖਰੜ,16 ਅਕਤੂਬਰ (ਗੁਰਮੁੱਖ ਸਿੰਘ ਮਾਨ) - ਪੰਜਾਬ ਭਰ ਦੇ ਕੋਰੋਨਾ ਵਲੰਟੀਅਰ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਖਰੜ ਚੰਡੀਗੜ੍ਹ ਹਾਈਵੇਅ 'ਤੇ ਬੱਸ ਸਟੈਂਡ ਖਰੜ ਨੇੜੇ ਧਰਨੇ-ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ...
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਖ਼ਤਮ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਸਵੇਰ ਤੋਂ ਚੱਲ ਰਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਖ਼ਤਮ...
ਸਿੰਘੂ ਬਾਰਡਰ ਘਟਨਾ : ਕਿਸਾਨ ਆਗੂਆਂ ਨੇ ਸਾਰੀ ਘਟਨਾ ਤੋਂ ਹੱਥ ਧੋਤੇ - ਵਿਜੈ ਸਾਂਪਲਾ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ 'ਤੇ ਵਿਜੈ ਸਾਂਪਲਾ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਕਹਿਣਾ ਸੀ ਕਿ ਅੱਜ ਦਲਿਤ ਭਾਈਚਾਰੇ ਦੀਆਂ ਵੱਖ -ਵੱਖ ਸੰਸਥਾਵਾਂ ਮੈਨੂੰ...
ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਵੱਖ - ਵੱਖ ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕੇ ਕਰਨ ਦਾ ਉਦਘਾਟਨ
. . .  about 2 hours ago
ਓਠੀਆਂ 16 ਅਕਤੂਬਰ (ਗੁਰਵਿੰਦਰ ਸਿੰਘ ਛੀਨਾ) - ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਹਲਕਾ ਰਾਜਾਸਾਂਸੀ ਦੇ ਵੱਖ - ਵੱਖ ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕੇ ਕਰਨ ਦਾ ਉਦਘਾਟਨ ਕੀਤਾ ...
ਅਕਾਲੀ ਆਗੂ ਕੁਲਜੀਤ ਸਿੰਘ ਸਰਹਾਲ ਆਮ ਆਦਮੀ ਪਾਰਟੀ 'ਚ ਸ਼ਾਮਿਲ
. . .  about 2 hours ago
ਬੰਗਾ, 16 ਅਕਤੂਬਰ( ਜਸਬੀਰ ਸਿੰਘ ਨੂਰਪੁਰ ) - ਬੰਗਾ ਹਲਕੇ ਦੇ ਸੀਨੀਅਰ ਆਗੂ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਕੁਲਜੀਤ ਸਿੰਘ ਸਰਹਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ...
ਸੁਰੱਖਿਆ ਬਲਾਂ ਨੇ ਢੇਰ ਕੀਤੇ ਦੋ ਅੱਤਵਾਦੀ
. . .  about 3 hours ago
ਸ੍ਰੀਨਗਰ, 16 ਅਕਤੂਬਰ - ਪੰਪੋਰ ਐਨਕਾਉਂਟਰ ਵਿਚ ਦੋ ਅੱਤਵਾਦੀ ਮਾਰੇ ਗਏ ਹਨ | ਹਥਿਆਰ ਅਤੇ ਗੋਲਾ ਬਾਰੂਦ ਸਮੇਤ ਅਪਮਾਨਜਨਕ ਸਮਗਰੀ ਬਰਾਮਦ ਕੀਤੀ...
ਸਿੰਘੂ ਬਾਰਡਰ ਘਟਨਾ - ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜਿਆ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ 'ਚ...
ਸ਼ਿਵਰਾਜ ਸਿੰਘ ਚੌਹਾਨ ਦਾ ਰਾਹੁਲ ਗਾਂਧੀ 'ਤੇ ਤਨਜ਼
. . .  about 3 hours ago
ਬੁਰਹਾਨਪੁਰ (ਮੱਧ ਪ੍ਰਦੇਸ਼), 16 ਅਕਤੂਬਰ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਪਾਰਟੀ 'ਤੇ ਤਨਜ਼ ਕੱਸਿਆ ਅਤੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਵਿਚ ਕੁਝ ਵੀ ਨਹੀਂ ਹਨ,ਪਰ ਮੁੱਖ ਮੰਤਰੀ ਨੂੰ ਹਟਾਉਣ ਦਾ ਫ਼ੈਸਲਾ ਕਰਦੇ ਹਨ...
ਕੇਰਲ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ
. . .  about 3 hours ago
ਤਿਰੂਵਨੰਤਪੁਰਮ, 16 ਅਕਤੂਬਰ - ਕੇਰਲ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ | ਆਈ.ਐਮ.ਡੀ. ਨੇ 5 ਜ਼ਿਲ੍ਹਿਆਂ ਵਿਚ ਰੈੱਡ ਅਲਰਟ, 7 ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਜਾਰੀ...
ਐਨ.ਆਰ.ਆਈ ਦੇ ਖਾਤੇ 'ਚੋਂ 3.75 ਲੱਖ ਰੁਪਏ ਕਢਵਾਉਣ ਵਾਲਾ ਬੈਂਕ ਕਰਮਚਾਰੀ ਕਾਬੂ
. . .  about 3 hours ago
ਅੰਮ੍ਰਿਤਸਰ,16 ਅਕਤੂਬਰ (ਗਗਨਦੀਪ ਸ਼ਰਮਾ) - ਐਨ. ਆਰ. ਆਈ ਦੇ ਖਾਤੇ 'ਚੋਂ ਪੌਣੇ ਚਾਰ ਲੱਖ ਰੁਪਏ ਕਢਵਾਉਣ ਦੇ ਦੋਸ਼ ਹੇਠ ਨਿੱਜੀ ਬੈਂਕ ਦੇ ਕਰਮਚਾਰੀ ਨੂੰ ਕਾਬੂ ਕੀਤਾ ਗਿਆ ਹੈ। ਇਹ ਖ਼ੁਲਾਸਾ ਅੱਜ ਇੱਥੇ ਐਨ. ਆਰ. ਆਈ ਪੁਲਿਸ ਥਾਣੇ ਦੇ...
ਸਬ ਡਵੀਜ਼ਨ ਤਪਾ ਵਿਖੇ ਜਤਿੰਦਰਪਾਲ ਸਿੰਘ ਨੇ ਬਤੌਰ ਡੀ.ਐੱਸ.ਪੀ ਅਹੁਦਾ ਸੰਭਾਲਿਆ
. . .  about 4 hours ago
ਤਪਾ ਮੰਡੀ,16 ਅਕਤੂਬਰ (ਪ੍ਰਵੀਨ ਗਰਗ) - ਸਬ ਡਵੀਜ਼ਨ ਤਪਾ ਵਿਖੇ ਜਤਿੰਦਰਪਾਲ ਸਿੰਘ ਨੇ ਬਤੌਰ ਡੀ.ਐੱਸ.ਪੀ ਅਹੁਦਾ ਸੰਭਾਲ ਕੇ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ...
ਸਰਜਨ ਕੈਪਟਨ ਮਾਰਕ ਪਰਟਿਨ ਭਾਰਤੀ ਹਥਿਆਰਬੰਦ ਬਲਾਂ ਵਿਚ ਸ਼ਾਮਿਲ ਹੋਣ ਵਾਲੇ ਪਹਿਲੇ ਡਾਕਟਰ - ਭਾਰਤ ਸਰਕਾਰ
. . .  about 4 hours ago
ਨਵੀਂ ਦਿੱਲੀ, 16 ਅਕਤੂਬਰ - ਸਰਜਨ ਕੈਪਟਨ ਮਾਰਕ ਪਰਟਿਨ ਨੇ 11 ਅਕਤੂਬਰ ਨੂੰ ਲੋਨਾਵਲਾ ਦੇ ਭਾਰਤੀ ਸਮੁੰਦਰੀ ਹਸਪਤਾਲ ਦੇ ਜਹਾਜ਼ ਕਸਤੂਰੀ ਦੀ ਕਮਾਨ ਸੰਭਾਲੀ। ਉਹ ਅਰੁਣਾਚਲ ਪ੍ਰਦੇਸ਼ ਤੋਂ ਭਾਰਤੀ ਹਥਿਆਰਬੰਦ ਬਲਾਂ ਵਿਚ...
ਰਾਹੁਲ ਗਾਂਧੀ ਨੂੰ ਕਰਨੀ ਚਾਹੀਦੀ ਹੈ ਕਾਂਗਰਸ ਦੀ ਅਗਵਾਈ - ਅਸ਼ੋਕ ਗਹਿਲੋਤ
. . .  about 4 hours ago
ਨਵੀਂ ਦਿੱਲੀ, 16 ਅਕਤੂਬਰ - ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਰੀ ਸਾਹਮਣੇ ਆਈ ਹੈ ਕਿ ਅਸ਼ੋਕ ਗਹਿਲੋਤ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਇਹ ਪ੍ਰਸਤਾਵ ਦਿੱਤਾ ਹੈ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਅਗਵਾਈ ਕਰਨੀ ਚਾਹੀਦੀ ਹੈ...
ਨਾਬਾਲਗ ਲੜਕੀ ਨਾਲ ਚਚੇਰੇ ਭਰਾ ਵਲੋਂ ਜਬਰ ਜਨਾਹ
. . .  about 4 hours ago
ਨਵੀਂ ਦਿੱਲੀ, 16 ਅਕਤੂਬਰ - ਦਿੱਲੀ ਦੇ ਕੋਟਲਾ ਮੁਬਾਰਕ ਪੁਰ ਵਿਚ ਨਾਬਾਲਗ ਲੜਕੀ ਨਾਲ ਉਸ ਦੇ ਚਚੇਰੇ ਭਰਾ ਨੇ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ | ਪੁਲਿਸ ਨੇ ਧਾਰਾ 376, 506 ਭਾਰਤੀ ਦੰਡ ਸੰਹਿਤਾ ਅਤੇ 4 ਪੋਕਸੋ ਐਕਟ ਦੇ ਤਹਿਤ ਮਾਮਲਾ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 25 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਭੈੜੀ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਉਪਜਾਉਂਦੀ ਹੈ। -ਜੈਨੇਂਦਰ ਕੁਮਾਰ

ਫਾਜ਼ਿਲਕਾ / ਅਬੋਹਰ

ਪੱਖੇ ਨਾਲ ਚੁੰਨੀ ਦਾ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਡੇਰਾ ਸੱਚਾ ਸੌਦਾ ਕਾਲੋਨੀ ਵਿਚ ਇਕ ਵਿਅਕਤੀ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਪੁੱਜੇ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਉਸ ਦੀ ਪਤਨੀ ਸੀਤਾ ਨੇ ਦੱਸਿਆ ਕਿ ਮਿ੍ਤਕ ਪਵਨ ਕੁਮਾਰ ਦੇ ਇਕ ਹੋਰ ਔਰਤ ਨਾਲ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਸਬੰਧ ਸਨ | ਜਿਸ ਦੇ ਚੱਲਦਿਆਂ ਪਵਨ ਕੁਮਾਰ ਜ਼ਿਆਦਾਤਰ ਉਸ ਔਰਤ ਕੋਲ ਰਹਿੰਦਾ ਸੀ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਵੀ ਪਵਨ ਕੁਮਾਰ ਉਕਤ ਔਰਤ ਕੋਲ ਗਿਆ ਸੀ ਤੇ ਅੱਜ ਸਵੇਰੇ ਉਹ ਘਰ ਆ ਕੇ ਸੋ ਗਿਆ | ਜਦੋਂ ਕੁੱਝ ਦੇਰ ਬਾਅਦ ਉਸ ਨੂੰ ਚਾਹ ਦੇਣ ਲਈ ਪਤਨੀ ਕਮਰੇ ਵਿਚ ਗਈ ਤਾਂ ਉਹ ਕਮਰੇ ਵਿਚ ਛੱਤ ਦੇ ਪੱਖੇ ਨਾਲ ਚੁੰਨੀ ਦਾ ਫਾਹਾ ਲਾ ਕੇ ਲਮਕਿਆ ਹੋਇਆ ਸੀ | ਜਦੋਂ ਉਸ ਨੂੰ ਉਤਾਰਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਔਰਤ ਨਾਲ ਮਿ੍ਤਕ ਪਵਨ ਕੁਮਾਰ ਦੇ ਨਾਜਾਇਜ਼ ਸਬੰਧ ਸਨ, ਉਸ ਵਲੋਂ ਪਵਨ ਕੁਮਾਰ ਨਾਲ ਝਗੜਾ ਕੀਤਾ ਗਿਆ, ਜਿਸ ਕਾਰਨ ਪਵਨ ਕੁਮਾਰ ਨੇ ਖ਼ੁਦਕੁਸ਼ੀ ਕਰ ਲਈ | ਮਾਮਲੇ ਦੀ ਸੂਚਨਾ ਮਿਲਣ 'ਤੇ ਸਿਟੀ ਥਾਣਾ ਪੁਲਿਸ ਮੌਕੇ 'ਤੇ ਪੁੱਜੀ ਤੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਲਿਆਂਦਾ | ਥਾਣਾ ਸਿਟੀ ਦੇ ਅਧਿਕਾਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ |

ਭਾਜਪਾ ਤੇ ਕਾਂਗਰਸ ਪਾਰਟੀ ਦੀ ਆਪਸ 'ਚ ਇਕੋ ਹੀ ਗੰਢਤੁਪ-ਬਿਸ਼ਨੋਈ, ਸਿੱਧੂ

ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਅਤੇ ਹਰਿਆਣੇ ਦੇ ਲੋਕ ਭਾਰਤੀ ਜਨਤਾ ਪਾਰਟੀ ਦਾ ਹਾਲ ਵੀ ਬੰਗਾਲ ਵਾਲਾ ਕਰਨਗੇ | ਇਹ ਸ਼ਬਦ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਬੁੱਧ ਰਾਮ ਬਿਸ਼ਨੋਈ ਅਤੇ ਕਾਰਜਕਾਰੀ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ...

ਪੂਰੀ ਖ਼ਬਰ »

ਸ਼ਿਵਾਲਿਕ ਸਕੂਲ 'ਚ ਕੋਰੋਨਾ ਵੈਕਸੀਨ ਕੈਂਪ 'ਚ 113 ਵਿਅਕਤੀਆਂ ਨੇ ਲਗਵਾਈ ਵੈਕਸੀਨ

ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਸ਼ਿਵਾਲਿਕ ਸਕੂਲ ਵਿਚ ਕੋਰੋਨਾ ਤੋਂ ਬਚਾਅ ਲਈ ਵਾਰਡ ਨੰਬਰ 21 ਦੀ ਕੌਂਸਲਰ ਪੂਜਾ ਲੂਥਰਾ ਸਚਦੇਵਾ ਵਲੋਂ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ | ਅਧਿਆਪਕ ਰਮਨ ਝਾਂਬ ਨੇ ਦੱਸਿਆ ਕਿ ਇਸ ਦੌਰਾਨ ਕੈਂਪ ਵਿਚ ਆਉਣ ਵਾਲੇ ਲੋਕਾਂ ਦੇ ...

ਪੂਰੀ ਖ਼ਬਰ »

ਘਰੇਲੂ ਇਕਾਂਤਵਾਸ 'ਚ ਰਹਿ ਕੇ ਇਲਾਜ ਕਰਵਾ ਰਹੇ ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ

ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜੋ ਲੋਕ ਘਰੇਲੂ ਇਕਾਂਤਵਾਸ ਵਿਚ ਰਹਿ ਕੇ ਕੋਵਿਡ 19 ਦਾ ਇਲਾਜ ਕਰਵਾ ਰਹੇ ਹਨ ਉਨ੍ਹਾਂ ਦੀ ਨਿਗਰਾਨੀ ਲਈ ਡਾ: ਅਮਿੱਤ ਗੁਗਲਾਨੀ ਨੰੂ ਨੋਡਲ ਅਫ਼ਸਰ ਲਗਾਇਆ ...

ਪੂਰੀ ਖ਼ਬਰ »

ਐਨ.ਐਚ.ਐਮ ਪੰਜਾਬ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ

ਜਲਾਲਾਬਾਦ, 6 ਮਈ (ਕਰਨ ਚੁਚਰਾ)- ਐਨ.ਐਚ.ਐਮ ਮੁਲਾਜ਼ਮਾਂ ਵਲੋਂ ਫਿਰ ਸਿਵਲ ਹਸਪਤਾਲ ਜਲਾਲਾਬਾਦ 'ਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਅਤੇ ਕੰਮਕਾਜ ਠੱਪ ਰੱਖਿਆ | ਇਸ ਦੌਰਾਨ ਮੁਲਾਜ਼ਮਾਂ ਨੇ ਮੁੱਖ ਮੰਤਰੀ ਪੰਜਾਬ ਤੇ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਦੇ ...

ਪੂਰੀ ਖ਼ਬਰ »

ਘਰੇਲੂ ਇਕਾਂਤਵਾਸ 'ਚ ਰਹਿ ਕੇ ਇਲਾਜ ਕਰਵਾ ਰਹੇ ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ

ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜੋ ਲੋਕ ਘਰੇਲੂ ਇਕਾਂਤਵਾਸ ਵਿਚ ਰਹਿ ਕੇ ਕੋਵਿਡ 19 ਦਾ ਇਲਾਜ ਕਰਵਾ ਰਹੇ ਹਨ ਉਨ੍ਹਾਂ ਦੀ ਨਿਗਰਾਨੀ ਲਈ ਡਾ: ਅਮਿੱਤ ਗੁਗਲਾਨੀ ਨੰੂ ਨੋਡਲ ਅਫ਼ਸਰ ਲਗਾਇਆ ...

ਪੂਰੀ ਖ਼ਬਰ »

ਲਾਈਨਜ਼ ਕਲੱਬ ਵਿਸ਼ਾਲ ਦੇ ਕੈਂਪ 'ਚ 170 ਲੋਕਾਂ ਨੇ ਲਗਵਾਈ ਕੋਰੋਨਾ ਵੈਕਸੀਨ

ਫ਼ਾਜ਼ਿਲਕਾ, 6 ਮਈ (ਅਮਰਜੀਤ ਸ਼ਰਮਾ)-ਲਾਈਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਸਿਵਲ ਹਸਪਤਾਲ ਫ਼ਾਜ਼ਿਲਕਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੁੱਖ ਨਿਵਾਰਨ ਸ਼੍ਰੀ ਬਾਲਾ ਜੀ ਧਾਮ ਵਿਖੇ ਕੋਰੋਨਾ ਵੈਕਸੀਨ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਦੀ ਸ਼ੁਰੂਆਤ ...

ਪੂਰੀ ਖ਼ਬਰ »

ਪੰਜਾਬੀ ਸੱਭਿਆਚਾਰ ਮੰਚ ਨੇ ਅਨਾਜ ਮੰਡੀ ਵਿਖੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਵੰਡੇ

ਅਬੋਹਰ, 6 ਮਈ (ਕੁਲਦੀਪ ਸਿੰਘ ਸੰਧੂ)-ਪੰਜਾਬੀ ਸਭਿਆਚਾਰ ਮੰਚ ਨੇ ਸਥਾਨਕ ਅਨਾਜ ਮੰਡੀ ਵਿਖੇ ਪੰਜਾਬੀ ਸਭਿਆਚਾਰ ਮੰਚ ਦੇ ਅਹੁਦੇਦਾਰਾਂ ਨੇ ਮੰਡੀ ਵਿਚ ਕੰਮ ਕਰ ਰਹੇ ਮਜ਼ਦੂਰਾਂ, ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਨੂੰ ਮਾਸਕ ਅਤੇ ਸੈਨੇਟਾਈਜਰ ਵੰਡੇ ਗਏ | ਇਸ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਲਈ ਪਿੰਡ ਮੌਲਵੀ ਵਾਲਾ ਤੋਂ 27ਵਾਂ ਜਥਾ ਰਵਾਨਾ

ਜਲਾਲਾਬਾਦ, 6 ਮਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਚੱਕ ਜੰਡ ਵਾਲਾ ਉਰਫ਼ ਮੌਲਵੀ ਵਾਲਾ ਤੋਂ ਵੀ ਲਗਾਤਾਰ ਕਿਸਾਨੀ ਸੰਘਰਸ਼ ਵਿਚ ਆਪਣਾ ਹਿੱਸਾ ਪਾਇਆ ਜਾ ਰਿਹਾ ਹੈ ਅਤੇ ਜਥੇ ਦੇ ਰੂਪ ਵਿਚ ਲਗਾਤਾਰ ਕਿਸਾਨ ਸੰਘਰਸ਼ ਵਿਚ ਸ਼ਾਮਿਲ ਹੋ ਰਹੇ ਹਨ | ਹੁਣ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਬੁਲਾਉਣ ਵਾਲੇ ਕੋਚਿੰਗ ਸੈਂਟਰ ਸੰਚਾਲਕਾਂ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ- ਡੀ.ਈ.ਓ.

ਫ਼ਾਜ਼ਿਲਕਾ, 6 ਮਈ(ਦਵਿੰਦਰ ਪਾਲ ਸਿੰਘ)-ਕੋਵਿਡ ਨਿਯਮਾਂ ਦੀਆਂ ਪਾਲਨਾ ਕਰਦਿਆਂ ਸਿੱਖਿਆ ਵਿਭਾਗ ਵਲੋਂ ਬੱਚਿਆਂ ਨੂੰ ਸਕੂਲਾਂ ਵਿਚ ਨਾ ਬੁਲਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਇਸ ਦੇ ਨਾਲ ਹੀ ਮਾਪਿਆਂ ਅਤੇ ਹੋਰ ਬਾਹਰੀ ਵਿਅਕਤੀਆਂ ਦੀ ਵੀ ਸਕੂਲ ਆਉਣ 'ਤੇ ...

ਪੂਰੀ ਖ਼ਬਰ »

ਭਾਜਪਾ ਨੂੰ ਹਰਾਉਣ ਲਈ ਦੂਜੇ ਸੂਬਿਆਂ 'ਚ ਵੀ ਕਿਸਾਨ ਜਾਣ -ਜਥੇਦਾਰ ਚਰਨ ਸਿੰਘ

ਮੰਡੀ ਅਰਨੀਵਾਲਾ, 6 ਮਈ (ਨਿਸ਼ਾਨ ਸਿੰਘ ਸੰਧੂ)-ਮਾਰਕੀਟ ਕਮੇਟੀ ਅਰਨੀਵਾਲਾ ਦੇ ਸਾਬਕਾ ਚੇਅਰਮੈਨ ਜਥੇਦਾਰ ਚਰਨ ਸਿੰਘ ਨੇ ਰਾਸ਼ਟਰੀ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਦਿੱਲੀ ਕਿਸਾਨ ਸਘੰਰਸ਼ ਵਿਚ ਮੁਲਾਕਾਤ ਕੀਤੀ ਅਤੇ ਇਸ ਤੋਂ ਬਾਦ ਟਿਕਰੀ ਬਾਰਡਰ 'ਤੇ ਕਿਸਾਨ ਧਰਨੇ ...

ਪੂਰੀ ਖ਼ਬਰ »

ਸੁਨਿਆਰੇ ਨਾਲ 31 ਲੱਖ ਦੀ ਠੱਗੀ ਮਾਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਮੰਡੀ ਅਰਨੀਵਾਲਾ, 6 ਮਈ (ਨਿਸ਼ਾਨ ਸਿੰਘ ਸੰਧੂ)-ਪੁਲਿਸ ਥਾਣਾ ਅਰਨੀਵਾਲਾ ਨੇ ਇਕ ਸੁਨਿਆਰੇ ਨਾਲ ਠੱਗੀ ਮਾਰਨ ਦੇ ਦੋਸ਼ਾਂ ਵਿਚ 9 ਪਛਾਤੇ ਅਤੇ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਸੰਦੀਪ ਸੁਰ ਪੁੱਤਰ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ, ਪੋਸਤ ਤੇ ਗਾਂਜੇ ਸਮੇਤ ਤਿੰਨ ਕਾਬੂ

ਅਬੋਹਰ/ਖੂਈਆਂ ਸਰਵਰ, 6 ਮਈ (ਕੁਲਦੀਪ ਸਿੰਘ ਸੰਧੂ/ਵਿਵੇਕ ਹੂੜੀਆ)-ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ, ਪੋਸਤ ਤੇ ਗਾਂਜੇ ਸਮੇਤ ਤਿੰਨ ਜਣਿਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਨਗਰ ਕੌਂਸਲ ਵਲੋਂ ਬਰਸਾਤੀ ਨਾਲਿਆਂ ਦੀ ਸਫ਼ਾਈ ਦਾ ਕੰਮ ਲੜੀਵਾਰ ਸ਼ੁਰੂ

ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਗਰ ਕੌਂਸਲ ਫ਼ਾਜ਼ਿਲਕਾ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਦੀ ਅਗਵਾਈ ਹੇਠ ਆਉਣ ਵਾਲੇ ਬਰਸਾਤੀ ਸੀਜ਼ਨ ਦੇ ਮੱਦੇਨਜ਼ਰ ਸ਼ਹਿਰ ਦੇ ਗੰਦੇ ਪਾਣੀ ...

ਪੂਰੀ ਖ਼ਬਰ »

ਰੇਤੇ ਦੀ ਚੋਰੀ ਕਰਨ ਦੇ ਦੋਸ਼ 'ਚ ਨਾਮਾਲੂਮ ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਰੇਤੇ ਦੀ ਚੋਰੀ ਕਰਨ ਦੇ ਦੋਸ਼ ਵਿਚ ਸਦਰ ਥਾਣਾ ਫ਼ਾਜ਼ਿਲਕਾ ਪੁਲਿਸ ਨੇ ਇਕ ਟਰੈਕਟਰ ਤੇ ਰੇੜ੍ਹਾ ਬਰਾਮਦ ਕਰ ਕੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ...

ਪੂਰੀ ਖ਼ਬਰ »

160 ਲੀਟਰ ਲਾਹਣ ਸਣੇ 1 ਕਾਬੂ

ਜਲਾਲਾਬਾਦ, 6 ਮਈ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਇਕ ਵਿਅਕਤੀ ਨੂੰ 160 ਲੀਟਰ ਲਾਹਣ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਸਦਰ ਜਲਾਲਾਬਾਦ ਦੇ ਮੁਲਾਜ਼ਮ ਹੈੱਡ ਕਾਂਸਟੇਬਲ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ...

ਪੂਰੀ ਖ਼ਬਰ »

ਕੈਪਟਨ ਸਰਕਾਰ ਵਲ਼ੋਂ ਲਗਾਇਆ ਮਿੰਨੀ ਲਾਕ ਡਾਊਨ ਪੱਖਪਾਤੀ-ਗੁਰਾਇਆ

ਜਲਾਲਾਬਾਦ, 6 ਮਈ (ਜਤਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲ਼ੋਂ ਲਗਾਇਆ ਗਿਆ ਮਿੰਨੀ ਲਾਕ ਡਾਊਨ ਲੋਕ ਵਿਰੋਧੀ, ਚੋਣਵਾਂ ਤੇ ਵਪਾਰੀ ਵਰਗ ਦੇ ਖ਼ਿਲਾਫ਼ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਮਾਸਟਰ ਬਲਵਿੰਦਰ ਸਿੰਘ ਗੁਰਾਇਆ ਨੇ ...

ਪੂਰੀ ਖ਼ਬਰ »

ਗਾਇਕ ਖ਼ੁਦਾ ਬਖ਼ਸ਼ ਤੇ ਅਫ਼ਸਾਨਾ ਦੇ ਗੀਤ 'ਸ਼ਕਲ ਦੇ ਸੋਹਣੇ' ਦਾ ਪੋਸਟਰ ਰਿਲੀਜ਼

ਅਬੋਹਰ, 6 ਮਈ (ਕੁਲਦੀਪ ਸਿੰਘ ਸੰਧੂ)-ਗਾਇਕੀ ਦੇ ਖੇਤਰ ਵਿਚ ਦੇਸ਼ਾਂ-ਵਿਦੇਸ਼ਾਂ ਵਿਚ ਧੁੰਮਾਂ ਪਾਉਣ ਵਾਲੇ ਗਾਇਕ ਖ਼ੁਦਾ ਬਖ਼ਸ਼ ਅਤੇ ਅਫ਼ਸਾਨਾ ਦਾ ਗੀਤ 'ਸ਼ਕਲ ਦੇ ਸੋਹਣੇ' ਕੱਲ੍ਹ ਰਿਲੀਜ਼ ਕੀਤਾ ਜਾ ਰਿਹਾ ਹੈ | ਅੱਜ ਉਨ੍ਹਾਂ ਦੇ ਗੀਤ ਦਾ ਇੱਥੇ ਪੋਸਟਰ ਰਿਲੀਜ਼ ਕੀਤਾ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ੇ ਹਟਾਉਣ ਲਈ ਚਲਾਇਆ ਅਭਿਆਨ

ਅਬੋਹਰ, 6 ਮਈ (ਕੁਲਦੀਪ ਸਿੰਘ ਸੰਧੂ)-ਨਗਰ ਨਿਗਮ ਅਬੋਹਰ ਦੀ ਟੀਮ ਵਲੋਂ ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਾਜਾਇਜ਼ ਕਬਜ਼ੇ ਹਟਾਉਣ ਦੇ ਲਈ ਅਭਿਆਨ ਚਲਾਇਆ ਗਿਆ | ਨਿਗਮ ਦੀ ਟੀਮ ਨੇ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਦਿਸ਼ਾ ਨਿਰਦੇਸ਼ਾਂ ...

ਪੂਰੀ ਖ਼ਬਰ »

ਪਰਮਜੀਤ ਵੈਰੜ ਤੇ ਲਖਵਿੰਦਰ ਰੋਹੀਵਾਲਾ ਨੇ ਘੁੜਿਆਣਾ ਨਾਲ ਕੀਤੀ ਮੁਲਾਕਾਤ

ਅਬੋਹਰ, 6 ਮਈ (ਕੁਲਦੀਪ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਟਰੱਕ ਯੂਨੀਅਨ ਫ਼ਾਜ਼ਿਲਕਾ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਵੈਰੜ ਨੂੰ ਟਰਾਂਸਪੋਰਟ ਵਿੰਗ ਦਾ ਸੂਬਾ ਪ੍ਰਧਾਨ ਅਤੇ ਲਖਵਿੰਦਰ ਸਿੰਘ ਰੋਹੀਵਾਲਾ ਨੂੰ ਯੂਥ ...

ਪੂਰੀ ਖ਼ਬਰ »

ਕੋਵਿਡ ਦੇ ਮੱਦੇਨਜ਼ਰ ਲੋੜਵੰਦ ਬੱਚਿਆਂ ਦੀ ਸੰਭਾਲ ਲਈ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਕਾਰਜਸ਼ੀਲ

ਫਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਿਤੂ ਬਾਲਾ ਨੇ ਦੱਸਿਆ ਕਿ ਕੋਵਿਡ ਦੇ ਮੱਦੇਨਜ਼ਰ ਲੋੜਵੰਦ ਬੱਚਿਆਂ ਦੀ ਸੰਭਾਲ ਲਈ ਉਨ੍ਹਾਂ ਦਾ ਦਫ਼ਤਰ ਕਾਰਜਸ਼ੀਲ ਹੈ | ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਕਿਸੇ ਵੀ ਕਿਸਮ ਦੇ ਸ਼ੋਸ਼ਣ ਤੋਂ ...

ਪੂਰੀ ਖ਼ਬਰ »

ਪੁਲਿਸ ਗ਼ਰੀਬ ਲੋਕਾਂ ਨਾਲ ਵਧੀਕੀਆਂ ਨਾ ਕਰੇ-ਘੁੜਿਆਣਾ

ਮੰਡੀ ਅਰਨੀਵਾਲਾ, 6 ਮਈ (ਨਿਸ਼ਾਨ ਸਿੰਘ ਸੰਧੂ)-ਫਗਵਾੜਾ ਵਿਖੇ ਪੁਲਿਸ ਥਾਣੇਦਾਰ ਵਲੋਂ ਗ਼ਰੀਬ ਸਬਜ਼ੀ ਵਿਕਰੇਤਾ ਨਾਲ ਕੀਤੇ ਮਾੜੇ ਸਲੂਕ ਦੀ ਨਿੰਦਿਆ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਿਲਬਾਗ ਸਿੰਘ ਘੁੜਿਆਣਾ ਨੇ ਕਿਹਾ ਕਿ ਗ਼ਰੀਬ ਲੋਕਾਂ ਨਾਲ ਵਧੀਕੀ ...

ਪੂਰੀ ਖ਼ਬਰ »

ਕੈਂਪ ਦੌਰਾਨ 600 ਤੋਂ ਵੱਧ ਵਿਅਕਤੀਆਂ ਨੇ ਲਵਾਈ ਕੋਰੋਨਾ ਵੈਕਸੀਨ

ਅਬੋਹਰ, 6 ਮਈ (ਕੁਲਦੀਪ ਸਿੰਘ ਸੰਧੂ)-ਅਬੋਹਰ ਇਲਾਕੇ ਵਿਚ ਕਾਂਗਰਸ ਦੇ ਇੰਚਾਰਜ ਸੰਦੀਪ ਜਾਖੜ ਦੀ ਅਗਵਾਈ ਵਿਚ ਲਗਾਤਾਰ ਵੱਖ ਵੱਖ ਕੰਮ ਕੀਤੇ ਜਾ ਰਹੇ ਹਨ | ਇਸ ਤਹਿਤ ਇੱਥੇ ਵੱਖ ਵੱਖ ਥਾਵਾਂ ਤੇ ਕੈਂਪ ਲਾ ਕੇ 600 ਤੋਂ ਵੱਧ ਲੋਕਾਂ ਦੇ ਕੋਰੋਨਾ ਵੈਕਸੀਨ ਲਾਈ ਗਈ | ਕਾਂਗਰਸ ਵਲੋਂ ...

ਪੂਰੀ ਖ਼ਬਰ »

ਨਾਬਾਲਗ ਨਾਲ ਜਬਰ ਜਨਾਹ ਕਰਨ 'ਤੇ ਮੁਕੱਦਮਾ ਦਰਜ

ਜਲਾਲਾਬਾਦ, 6 ਮਈ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਨਾਬਾਲਗ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਇਕ ਔਰਤ ਸਮੇਤ ਦੋ ਵਿਅਕਤੀਆਂ 'ਤੇ ਜਬਰ ਜਨਾਹ ਦਾ ਮੁਕੱਦਮਾ ਦਰਜ ਕੀਤਾ ਹੈ | ਸਬ ਇੰਸਪੈਕਟਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਉਮਰ 15 ਸਾਲ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਲੋਕਾਂ ਨੂੰ ਈ ਪਾਸ ਜਾਰੀ ਕਰਵਾ ਕੇ ਹੀ ਘਰੋਂ ਨਿਕਲਣ ਦੀ ਅਪੀਲ

ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਅਪੀਲ ਕੀਤੀ ਹੈ ਕਿ ਲੋਕ ਘਰ ਤੋਂ ਬਾਹਰ ਨਿਕਲਣ ਤੋਂ ...

ਪੂਰੀ ਖ਼ਬਰ »

ਐਂਟੀ ਨਾਰਕੋਟਿਕ ਦੀ ਪੁਲਿਸ ਨੇ ਹੈਰੋਇਨ ਸਮੇਤ ਇਕ ਕਾਬੂ

ਅਬੋਹਰ, 6 ਮਈ (ਕੁਲਦੀਪ ਸਿੰਘ ਸੰਧੂ)-ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਐਂਟੀ ਨਾਰਕੋਟਿਕ ਸੈੱਲ ਦੇ ਸਹਾਇਕ ਥਾਣੇਦਾਰ ਬਲਕਰਨ ਸਿੰਘ ਸਮੇਤ ਪੁਲਿਸ ਪਾਰਟੀ ਭਾਰਤ ਗੈਸ ...

ਪੂਰੀ ਖ਼ਬਰ »

ਸ਼ਰਾਬ ਦੀਆਂ ਬੋਤਲਾਂ ਤੋੜ ਕੇ ਹਜ਼ਾਰਾਂ ਦੀ ਨਕਦੀ ਲੈ ਕੇ ਫ਼ਰਾਰ ਹੋਣ ਵਾਲੇ ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਠੇਕੇ ਅੰਦਰ ਸ਼ਰਾਬ ਬੋਤਲਾਂ ਤੋੜ ਕੇ ਹਜ਼ਾਰਾਂ ਰੁਪਏ ਦੀ ਨਗਦੀ ਲੈ ਕੇ ਫ਼ਰਾਰ ਹੋਣ ਦੇ ਦੋਸ਼ ਵਿਚ ਸਿਟੀ ਥਾਣਾ ਫ਼ਾਜ਼ਿਲਕਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਰਾਕੇਸ਼ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 9 ਮੌਤਾਂ ਨਾਲ 373 ਨਵੇਂ ਕੋਰੋਨਾ ਕੇਸ

ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਕੇਸਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ | ਅੱਜ ਜ਼ਿਲ੍ਹੇ ਵਿਚ 9 ਮੌਤਾਂ ਹੋ ਜਾਣ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ 187 ਹੋ ਗਈ ਹੈ, ਜਦੋਂਕਿ 373 ਨਵੇਂ ਕੇਸ ਸਾਹਮਣੇ ਆਏ ਹਨ | ਅੱਜ 238 ...

ਪੂਰੀ ਖ਼ਬਰ »

ਸ਼੍ਰੀ ਠਕਰਾਲ ਸਭਾ ਵਲੋਂ ਠਕਰਾਲ ਭਰਾਵਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਬੀਤੇ ਦਿਨ ਸ਼੍ਰੀ ਠਕਰਾਲ ਸਭਾ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ ਦੇ ਦੋ ਭਰਾਵਾਂ ਪ੍ਰੇਮ ਠਕਰਾਲ ਅਤੇ ਗੁਰਚਰਨ ਠਕਰਾਲ ਦੀ ਮੌਤ 'ਤੇ ਸ਼੍ਰੀ ਠਕਰਾਲ ਸਭਾ ਦੇ ਅਹੁਦੇਦਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਸਭਾ ਦੇ ਜਨਰਲ ...

ਪੂਰੀ ਖ਼ਬਰ »

8 ਮਈ ਨੂੰ ਵੱਖ-ਵੱਖ ਖੇਤਰਾਂ ਦੀ ਬਿਜਲੀ ਰਹੇਗੀ ਠੱਪ

ਅਬੋਹਰ, 6 ਮਈ (ਕੁਲਦੀਪ ਸਿੰਘ ਸੰਧੂ)-ਪੰਜਾਬ ਸਟੇਟ ਕਾਰਪੋਰੇਸ਼ਨ ਵਲੋਂ 66ਕੇ.ਵੀ. ਬਿਜਲੀ ਘਰ ਅਬੋਹਰ ਵਿਖੇ 66 ਕੇ.ਵੀ. ਅਬੋਹਰ ਲਾਈਨ ਦੇ ਰੱਖ ਰਖਾਅ ਦੇ ਚੱਲਦੇ 8 ਮਈ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 11 ਵਜੇ ਤੱਕ ਵੱਖ-ਵੱਖ ਖੇਤਰਾਂ ਦੀ ਬਿਜਲੀ ਸਪਲਾਈ ਰਹੇਗੀ ਠੱਪ | ਇਸ ਬਾਰੇ ...

ਪੂਰੀ ਖ਼ਬਰ »

ਲੱਖਾਂ ਰੁਪਏ ਦੀ ਗਰਾਂਟ ਦੇ ਗ਼ਬਨ ਦੇ ਦੋਸ਼ਾਂ 'ਚ ਘਿਰਿਆ ਪਿੰਡ ਬਹਾਵਲਵਾਸੀ ਦਾ ਸਰਪੰਚ

ਅਬੋਹਰ, 6 ਮਈ (ਕੁਲਦੀਪ ਸਿੰਘ ਸੰਧੂ)-ਹਲਕਾ ਬੱਲੂਆਣਾ ਦੇ ਪਿੰਡ ਬਹਾਵਲਵਾਸੀ ਦੇ ਸਰਪੰਚ ਉੱਪਰ ਲੱਖਾਂ ਰੁਪਏ ਦੀ ਗਰਾਂਟ ਨੂੰ ਖ਼ੁਰਦ ਬੁਰਦ ਕਰਨ ਦੇ ਦੋਸ਼ ਲੱਗੇ ਹਨ | ਬਲਾਕ ਪੰਚਾਇਤ ਤੇ ਵਿਕਾਸ ਅਫ਼ਸਰ ਅਬੋਹਰ ਨੇ ਆਪਣੀ ਜਾਂਚ ਪੜਤਾਲ ਤੋਂ ਬਾਅਦ ਡਾਇਰੈਕਟਰ ਪੇਂਡੂ ...

ਪੂਰੀ ਖ਼ਬਰ »

ਨਾਬਾਲਗ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਵਾਲੇ ਅਣਪਛਾਤਿਆਂ 'ਤੇ ਪਰਚਾ ਦਰਜ

ਜਲਾਲਾਬਾਦ, 6 ਮਈ (ਕਰਨ ਚੁਚਰਾ)-ਥਾਣਾ ਸਿਟੀ ਪੁਲਿਸ ਨੇ ਨਾਬਾਲਗ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਵਾਲੇ ਅਣਪਛਾਤਿਆਂ 'ਤੇ ਪਰਚਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਜਵਿੰਦਰ ਸਿੰਘ ਵਾਸੀ ਮੁਹੱਲਾ ਰਾਠੌਰਾਂ ਵਾਲਾ ਨੇ ...

ਪੂਰੀ ਖ਼ਬਰ »

ਭਾਗ ਸਿੰਘ ਖ਼ਾਲਸਾ ਕਾਲਜ 'ਚ ਡਾ: ਭੀਮ ਰਾਓ ਅੰਬੇਡਕਰ ਦੇ ਵਿਚਾਰਾਂ 'ਤੇ ਆਨਲਾਈਨ ਲੇਖ ਮੁਕਾਬਲਾ

ਅਬੋਹਰ, 6 ਮਈ (ਕੁਲਦੀਪ ਸਿੰਘ ਸੰਧੂ)-ਸਥਾਨਕ ਭਾਗ ਸਿੰਘ ਖ਼ਾਲਸਾ ਕਾਲਜ ਫ਼ਾਰ ਵੁਮੈਨ ਕਾਲਾ ਟਿੱਬਾ, ਅਬੋਹਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਆਨ ਲਾਈਨ ਲੇਖ ਮੁਕਾਬਲਾ ਕਰਵਾਇਆ ਗਿਆ | ਇਸ ਲੇਖ ਮੁਕਾਬਲੇ ਵਿਚ ਡਾ: ਭੀਮ ਰਾਓ ਅੰਬੇਡਕਰ ਦੇ ਵਿਚਾਰਾਂ ਦੀ 'ਵਰਤਮਾਨ ...

ਪੂਰੀ ਖ਼ਬਰ »

70 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 1 ਕਾਬੂ

ਜਲਾਲਾਬਾਦ, 6 ਮਈ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇਕ ਵਿਅਕਤੀ ਨੂੰ 70 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਸਿਟੀ ਜਲਾਲਾਬਾਦ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਮੱਖਣ ਸਿੰਘ ਨੇ ਦੱਸਿਆ ਕਿ ਬਲਦੇਵ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਹੁਕਮ ਜਾਰੀ

ਫ਼ਾਜ਼ਿਲਕਾ, 6 ਮਈ (ਅਮਰਜੀਤ ਸ਼ਰਮਾ)-ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਦੇ ਪਾਸਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਾਈਆਂ ਪਾਬੰਦੀਆਂ ਅਤੇ ਕੁੱਝ ਹੋਰ ਛੋਟਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਵਿਚ ...

ਪੂਰੀ ਖ਼ਬਰ »

-ਮਾਮਲਾ ਸਕੂਲ 'ਚ ਪੂਰਾ ਸਟਾਫ਼ ਬੁਲਾਉਣ ਦਾ-

ਆਦਰਸ਼ ਮਾਡਲ ਸਕੂਲ ਚੱਕ ਮੋਚਣ ਵਾਲਾ ਦਾ ਪਿ੍ੰਸੀਪਲ ਨਹੀਂ ਕਰਦਾ ਮੁੱਖ ਮੰਤਰੀ ਦੇ ਹੁਕਮਾਂ ਦੀ ਪ੍ਰਵਾਹ ਮੰਡੀ ਘੁਬਾਇਆ, 6 ਮਈ (ਅਮਨ ਬਵੇਜਾ)-ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਧ ਰਹੇ ਕੋਰੋਨਾ ਦੇ ਮੱਦੇਨਜ਼ਰ ਸਰਕਾਰੀ ...

ਪੂਰੀ ਖ਼ਬਰ »

ਜੇਕਰ ਸਰਕਾਰ ਨੇ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਮੰਤਰੀਆਂ ਤੇ ਵਿਧਾਇਕਾਂ ਦਾ ਕੀਤਾ ਜਾਵੇਗਾ ਘਿਰਾਓ- ਜੀਵਨ ਸ਼ਰਮਾ

ਜ਼ੀਰਾ, 6 ਮਈ (ਜੋਗਿੰਦਰ ਸਿੰਘ ਕੰਡਿਆਲ)- ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਜੇਕਰ ਪੰਜਾਬ ਦੀ ਕੈਪਟਨ ਸਰਕਾਰ ਨੇ ਜਲਦ ਨਾ ਮੰਨੀਆਂ ਤਾਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ...

ਪੂਰੀ ਖ਼ਬਰ »

ਐੱਸ.ਡੀ.ਐਮ. ਦਫ਼ਤਰ ਦੇ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਚੌਥੇ ਦਿਨ 'ਚ ਸ਼ਾਮਿਲ

ਗੁਰੂਹਰਸਹਾਏ, 6 ਮਈ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)- ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਗੁਰੂਹਰਸਹਾਏ ਦੇ ਐੱਸ.ਡੀ.ਐਮ. ਦਫ਼ਤਰ 'ਚ ਤਾਇਨਾਤ ਐਸੋਸੀਏਸ਼ਨ ਦੇ ਸਮੂਹ ਕਰਮਚਾਰੀਆਂ ਵਲੋਂ ਆਪਣਾ ਕੰਮਕਾਜ ਠੱਪ ਕਰਕੇ ਕੀਤੀ ਗਈ ...

ਪੂਰੀ ਖ਼ਬਰ »

ਨਗਰ ਕੌਂਸਲ ਵਲੋਂ ਬਰਸਾਤੀ ਮੌਸਮ ਤੋਂ ਪਹਿਲਾਂ ਸ਼ਹਿਰ ਦੀਆਂ ਬਰਸਾਤੀਆਂ ਦੀ ਸਫ਼ਾਈ ਦਾ ਕੰਮ ਸ਼ੁਰੂ

ਫ਼ਿਰੋਜ਼ਪੁਰ, 6 ਮਈ (ਤਪਿੰਦਰ ਸਿੰਘ)- ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਸ਼ਹਿਰ ਦੀ ਸਫ਼ਾਈ ਲਈ ਅਭਿਆਨ ਸ਼ੁਰੂ ਕੀਤਾ ਗਿਆ | ਮੌਸਮ ਅਤੇ ਸੀਜਨਲ ਬਿਮਾਰੀਆਂ ਨੂੰ ਮੁੱਖ ਰੱਖਦੇ ਹੋਏ ਸਮੇਂ-ਸਮੇਂ 'ਤੇ ਸੈਨੀਟਾਈਜ, ਮੱਛਰ ਮਾਰਨ ਵਾਲੀ ਸਪਰੇਅ ਅਤੇ ਫੋਗਿੰਗ ਕਰਵਾਈ ਜਾ ਰਹੀ ਹੈ | ...

ਪੂਰੀ ਖ਼ਬਰ »

ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੇ ਹਿੰਦੀ ਵਿਭਾਗ ਵਲੋਂ ਰਾਸ਼ਟਰੀ ਵੈਬੀਨਾਰ

ਫ਼ਿਰੋਜ਼ਪੁਰ, 6 ਮਈ (ਤਪਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੋਮੈਨ ਦੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਵਲੋਂ ਇਕ ਰੋਜ਼ਾ ਨੈਸ਼ਨਲ ਵੇੈਬੀਨਾਰ ਕਰਵਾਇਆ ਗਿਆ, ਜਿਸ ਦਾ ਮੱੁਖ ਵਿਸ਼ਾ 'ਹਿੰਦੀ ਉਪਨਿਆਸ : ਵਿਵਿਧ ਆਯਾਮ' ਸੀ, ਜਿਸ ਵਿਚ ਮੁੱਖ ਮਹਿਮਾਨ ਵਜੋਂ ਡਾ: ਦਇਆ ਨੰਦ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਜ਼ੀਰਾ ਦੇ ਐਨ.ਐਚ.ਐਮ ਕਾਮਿਆਂ ਨੇ ਕੀਤੀ ਤੀਜੇ ਦਿਨ ਵੀ ਹੜਤਾਲ

ਜ਼ੀਰਾ, 6 ਮਈ (ਜੋਗਿੰਦਰ ਸਿੰਘ ਕੰਡਿਆਲ)-ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਵਿਚ ਪਿਛਲੇ ਕਰੀਬ 25 ਸਾਲ ਤੋਂ ਕੰਮ ਕਰਦੇ ਆ ਰਹੇ ਐਨ.ਐਚ.ਐਮ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰੀ ਹਸਪਤਾਲ ਜ਼ੀਰਾ ਵਿਖੇ ਤੀਸਰੇ ਦਿਨ ਮੁਕੰਮਲ ਹੜਤਾਲ ਕਰਕੇ ਕੰਮਕਾਜ ...

ਪੂਰੀ ਖ਼ਬਰ »

ਕਿਸਾਨਾਂ ਨੂੰ 5 ਜੂਨ ਨੂੰ ਦਿੱਲੀ ਜਾਣ ਲਈ ਲਾਮਬੰਦ ਕਰਨ ਸਬੰਧੀ ਕੀਤੀ ਮੀਟਿੰਗ

ਆਰਿਫ਼ ਕੇ, 6 ਮਈ (ਬਲਬੀਰ ਸਿੰਘ ਜੋਸਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਪਿੰਡ ਅੱਕੂ ਮਸਤੇ ਕੇ ਦੇ ਗੁਰਦੁਆਰਾ ਬਾਬਾ ਸਹਾਰੀ ਮੱਲ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ 'ਚ ਕਰੀਬ 20 ਪਿੰਡਾਂ ਦੇ ਕਿਸਾਨਾਂ ਨੇ ...

ਪੂਰੀ ਖ਼ਬਰ »

ਲੇਬਰ ਯੂਨੀਅਨ ਮੱਲਾਂਵਾਲਾ ਦੀ ਮੀਟਿੰਗ

ਮੱਲਾਂਵਾਲਾ, 6 ਮਈ (ਗੁਰਦੇਵ ਸਿੰਘ)- ਮੱਲਾਂਵਾਲਾ ਵਿਖੇ ਮਜ਼ਦੂਰ ਯੂਨੀਅਨ ਦੀ ਇਕ ਮੀਟਿੰਗ ਮੱਲਾਂਵਾਲਾ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸਾਬਕਾ ਪ੍ਰਧਾਨ ਨੇ ਕੀਤੀ | ਮੀਟਿੰਗ ਵਿਚ ਸੁਸ਼ੀਲ ਕੁਮਾਰ ਸੇਠੀ ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ, ਰੌਸ਼ਨ ਲਾਲ ਬਿੱਟਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX