ਤਾਜਾ ਖ਼ਬਰਾਂ


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ੍ਹ ਡੇਰਾ ਸਵਾਮੀ ਜਗਤ ਗਿਰੀ ਵਿਖੇ ਹੋਣਗੇ ਨਤਮਸਤਕ
. . .  7 minutes ago
ਪਠਾਨਕੋਟ, 16 ਅਕਤੂਬਰ ( ਸੰਧੂ ) - ਮੁੱਖ ਮੰਤਰੀ ਚਰਨਜੀਤ ਚੰਨੀ ਕੱਲ੍ਹ 17 ਅਕਤੂਬਰ ਦਿਨ ਐਤਵਾਰ ਨੂੰ ਪਠਾਨਕੋਟ ਨੇੜੇ ਪੈਂਦੇ ਹਿਮਾਚਲ ਪ੍ਰਦੇਸ਼ ਦੇ ਭਦਰੋਆ ਵਿਖੇ ਸਥਿਤ ਡੇਰਾ ਸਵਾਮੀ ਜਗਤ ਗਿਰੀ ਵਿਖੇ...
ਸਿਪਾਹੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  21 minutes ago
ਮਾਨਸਾ, 16 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ) - ਪੁਲਿਸ ਲਾਈਨ ਮਾਨਸਾ ਵਿਖੇ ਤਾਇਨਾਤ ਸਿਪਾਹੀ ਵਲੋਂ ਖ਼ੁਦਕੁਸ਼ੀ ਕਰ ਲਈ ਗਈ ਹੈ। ਡੀ.ਐੱਸ.ਪੀ. (ਐੱਚ.) ਮਾਨਸਾ ਸੰਜੀਵ ਗੋਇਲ ਨੇ ਦੱਸਿਆ ਕਿ ਪਿੰਡ ਖਾਰਾ ਦੇ ਵਸਨੀਕ ਸਿਪਾਹੀ ਅਰਸ਼ਦੀਪ ਸਿੰਘ ਨੇ ਡਿਊਟੀ ਸਮੇਂ ...
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਪਾਸ ਹੋਏ ਤਿੰਨ ਮਤੇ
. . .  29 minutes ago
ਨਵੀਂ ਦਿੱਲੀ, 16 ਅਕਤੂਬਰ - ਸੀ. ਡਬਲਯੂ. ਸੀ. ਦੀ ਮੀਟਿੰਗ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਦਾ ਕਹਿਣਾ ਹੈ ਕਿ ਅਸੀਂ ਰਾਜਨੀਤਿਕ ਸਥਿਤੀ, ਮਹਿੰਗਾਈ ਅਤੇ ਗੰਭੀਰ ਖੇਤੀ ਸੰਕਟ ਅਤੇ ਭਾਰਤ ਦੇ ਕਿਸਾਨਾਂ 'ਤੇ ਸ਼ੈਤਾਨੀ ਹਮਲੇ...
ਕਾਂਗਰਸ ਪਾਰਟੀ ਇੱਕਜੁੱਟ - ਅੰਬਿਕਾ ਸੋਨੀ
. . .  51 minutes ago
ਨਵੀਂ ਦਿੱਲੀ, 16 ਅਕਤੂਬਰ - ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਅੰਬਿਕਾ ਸੋਨੀ ਦਾ ਕਹਿਣਾ ਸੀ ਕਿ ਹਰ ਕਿਸੇ ਦੀ ਰਾਏ ਹੈ ਕਿ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਨਾ ਚਾਹੀਦਾ ...
ਮਨੀਸ਼ ਸਿਸੋਦੀਆ ਨੇ ਪੰਜਾਬ ਸਰਕਾਰ 'ਤੇ ਕੱਸਿਆ ਤਨਜ਼
. . .  57 minutes ago
ਜਲੰਧਰ, 16 ਅਕਤੂਬਰ - ਜਲੰਧਰ ਪਹੁੰਚੇ ਆਪ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਜੋ ਪੰਜ ਮਰਲਾ ਪਲਾਟ ਦੇਣ ਦੀ ਗੱਲ ਕਹੀ ਜਾ ਰਹੀ ਹੈ,ਉਸ ਵਿਚ ਜ਼ਮੀਨ ਕਿਸੇ ਨੂੰ ਨਹੀਂ ਦਿੱਤੀ ਜਾ ਰਹੀ ਸਿਰਫ਼ ...
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਾਲਮੀਕੀ ਤੀਰਥ ਵਿਖੇ ਹੋਏ ਨਤਮਸਤਕ
. . .  about 1 hour ago
ਰਾਮ ਤੀਰਥ , 16 ਅਕਤੂਬਰ ( ਧਰਵਿੰਦਰ ਸਿੰਘ ਔਲਖ ) ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਭਗਵਾਨ ਵਾਲਮੀਕੀ ਤੀਰਥ ਵਿਖੇ ਨਤਮਸਤਕ ਹੋਏ। ਜਿੱਥੇ ਪਹੁੰਚਣ 'ਤੇ ਪ੍ਰਬੰਧਕਾਂ ਵਲੋਂ ਭਗਵਾਨ ....
ਕੋਰੋਨਾ ਵਲੰਟੀਅਰ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਬੱਸ ਸਟੈਂਡ ਖਰੜ ਨੇੜੇ ਕੀਤਾ ਧਰਨਾ ਪ੍ਰਦਰਸ਼ਨ
. . .  about 1 hour ago
ਖਰੜ,16 ਅਕਤੂਬਰ (ਗੁਰਮੁੱਖ ਸਿੰਘ ਮਾਨ) - ਪੰਜਾਬ ਭਰ ਦੇ ਕੋਰੋਨਾ ਵਲੰਟੀਅਰ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਖਰੜ ਚੰਡੀਗੜ੍ਹ ਹਾਈਵੇਅ 'ਤੇ ਬੱਸ ਸਟੈਂਡ ਖਰੜ ਨੇੜੇ ਧਰਨੇ-ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ...
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਖ਼ਤਮ
. . .  about 1 hour ago
ਨਵੀਂ ਦਿੱਲੀ, 16 ਅਕਤੂਬਰ - ਸਵੇਰ ਤੋਂ ਚੱਲ ਰਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਖ਼ਤਮ...
ਸਿੰਘੂ ਬਾਰਡਰ ਘਟਨਾ : ਕਿਸਾਨ ਆਗੂਆਂ ਨੇ ਸਾਰੀ ਘਟਨਾ ਤੋਂ ਹੱਥ ਧੋਤੇ - ਵਿਜੈ ਸਾਂਪਲਾ
. . .  about 1 hour ago
ਨਵੀਂ ਦਿੱਲੀ, 16 ਅਕਤੂਬਰ - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ 'ਤੇ ਵਿਜੈ ਸਾਂਪਲਾ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਕਹਿਣਾ ਸੀ ਕਿ ਅੱਜ ਦਲਿਤ ਭਾਈਚਾਰੇ ਦੀਆਂ ਵੱਖ -ਵੱਖ ਸੰਸਥਾਵਾਂ ਮੈਨੂੰ...
ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਵੱਖ - ਵੱਖ ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕੇ ਕਰਨ ਦਾ ਉਦਘਾਟਨ
. . .  about 1 hour ago
ਓਠੀਆਂ 16 ਅਕਤੂਬਰ (ਗੁਰਵਿੰਦਰ ਸਿੰਘ ਛੀਨਾ) - ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਹਲਕਾ ਰਾਜਾਸਾਂਸੀ ਦੇ ਵੱਖ - ਵੱਖ ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕੇ ਕਰਨ ਦਾ ਉਦਘਾਟਨ ਕੀਤਾ ...
ਅਕਾਲੀ ਆਗੂ ਕੁਲਜੀਤ ਸਿੰਘ ਸਰਹਾਲ ਆਮ ਆਦਮੀ ਪਾਰਟੀ 'ਚ ਸ਼ਾਮਿਲ
. . .  about 1 hour ago
ਬੰਗਾ, 16 ਅਕਤੂਬਰ( ਜਸਬੀਰ ਸਿੰਘ ਨੂਰਪੁਰ ) - ਬੰਗਾ ਹਲਕੇ ਦੇ ਸੀਨੀਅਰ ਆਗੂ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਕੁਲਜੀਤ ਸਿੰਘ ਸਰਹਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ...
ਸੁਰੱਖਿਆ ਬਲਾਂ ਨੇ ਢੇਰ ਕੀਤੇ ਦੋ ਅੱਤਵਾਦੀ
. . .  about 2 hours ago
ਸ੍ਰੀਨਗਰ, 16 ਅਕਤੂਬਰ - ਪੰਪੋਰ ਐਨਕਾਉਂਟਰ ਵਿਚ ਦੋ ਅੱਤਵਾਦੀ ਮਾਰੇ ਗਏ ਹਨ | ਹਥਿਆਰ ਅਤੇ ਗੋਲਾ ਬਾਰੂਦ ਸਮੇਤ ਅਪਮਾਨਜਨਕ ਸਮਗਰੀ ਬਰਾਮਦ ਕੀਤੀ...
ਸਿੰਘੂ ਬਾਰਡਰ ਘਟਨਾ - ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜਿਆ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ 'ਚ...
ਸ਼ਿਵਰਾਜ ਸਿੰਘ ਚੌਹਾਨ ਦਾ ਰਾਹੁਲ ਗਾਂਧੀ 'ਤੇ ਤਨਜ਼
. . .  about 2 hours ago
ਬੁਰਹਾਨਪੁਰ (ਮੱਧ ਪ੍ਰਦੇਸ਼), 16 ਅਕਤੂਬਰ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਪਾਰਟੀ 'ਤੇ ਤਨਜ਼ ਕੱਸਿਆ ਅਤੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਵਿਚ ਕੁਝ ਵੀ ਨਹੀਂ ਹਨ,ਪਰ ਮੁੱਖ ਮੰਤਰੀ ਨੂੰ ਹਟਾਉਣ ਦਾ ਫ਼ੈਸਲਾ ਕਰਦੇ ਹਨ...
ਕੇਰਲ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ
. . .  about 2 hours ago
ਤਿਰੂਵਨੰਤਪੁਰਮ, 16 ਅਕਤੂਬਰ - ਕੇਰਲ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ | ਆਈ.ਐਮ.ਡੀ. ਨੇ 5 ਜ਼ਿਲ੍ਹਿਆਂ ਵਿਚ ਰੈੱਡ ਅਲਰਟ, 7 ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਜਾਰੀ...
ਐਨ.ਆਰ.ਆਈ ਦੇ ਖਾਤੇ 'ਚੋਂ 3.75 ਲੱਖ ਰੁਪਏ ਕਢਵਾਉਣ ਵਾਲਾ ਬੈਂਕ ਕਰਮਚਾਰੀ ਕਾਬੂ
. . .  about 2 hours ago
ਅੰਮ੍ਰਿਤਸਰ,16 ਅਕਤੂਬਰ (ਗਗਨਦੀਪ ਸ਼ਰਮਾ) - ਐਨ. ਆਰ. ਆਈ ਦੇ ਖਾਤੇ 'ਚੋਂ ਪੌਣੇ ਚਾਰ ਲੱਖ ਰੁਪਏ ਕਢਵਾਉਣ ਦੇ ਦੋਸ਼ ਹੇਠ ਨਿੱਜੀ ਬੈਂਕ ਦੇ ਕਰਮਚਾਰੀ ਨੂੰ ਕਾਬੂ ਕੀਤਾ ਗਿਆ ਹੈ। ਇਹ ਖ਼ੁਲਾਸਾ ਅੱਜ ਇੱਥੇ ਐਨ. ਆਰ. ਆਈ ਪੁਲਿਸ ਥਾਣੇ ਦੇ...
ਸਬ ਡਵੀਜ਼ਨ ਤਪਾ ਵਿਖੇ ਜਤਿੰਦਰਪਾਲ ਸਿੰਘ ਨੇ ਬਤੌਰ ਡੀ.ਐੱਸ.ਪੀ ਅਹੁਦਾ ਸੰਭਾਲਿਆ
. . .  about 3 hours ago
ਤਪਾ ਮੰਡੀ,16 ਅਕਤੂਬਰ (ਪ੍ਰਵੀਨ ਗਰਗ) - ਸਬ ਡਵੀਜ਼ਨ ਤਪਾ ਵਿਖੇ ਜਤਿੰਦਰਪਾਲ ਸਿੰਘ ਨੇ ਬਤੌਰ ਡੀ.ਐੱਸ.ਪੀ ਅਹੁਦਾ ਸੰਭਾਲ ਕੇ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ...
ਸਰਜਨ ਕੈਪਟਨ ਮਾਰਕ ਪਰਟਿਨ ਭਾਰਤੀ ਹਥਿਆਰਬੰਦ ਬਲਾਂ ਵਿਚ ਸ਼ਾਮਿਲ ਹੋਣ ਵਾਲੇ ਪਹਿਲੇ ਡਾਕਟਰ - ਭਾਰਤ ਸਰਕਾਰ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ - ਸਰਜਨ ਕੈਪਟਨ ਮਾਰਕ ਪਰਟਿਨ ਨੇ 11 ਅਕਤੂਬਰ ਨੂੰ ਲੋਨਾਵਲਾ ਦੇ ਭਾਰਤੀ ਸਮੁੰਦਰੀ ਹਸਪਤਾਲ ਦੇ ਜਹਾਜ਼ ਕਸਤੂਰੀ ਦੀ ਕਮਾਨ ਸੰਭਾਲੀ। ਉਹ ਅਰੁਣਾਚਲ ਪ੍ਰਦੇਸ਼ ਤੋਂ ਭਾਰਤੀ ਹਥਿਆਰਬੰਦ ਬਲਾਂ ਵਿਚ...
ਰਾਹੁਲ ਗਾਂਧੀ ਨੂੰ ਕਰਨੀ ਚਾਹੀਦੀ ਹੈ ਕਾਂਗਰਸ ਦੀ ਅਗਵਾਈ - ਅਸ਼ੋਕ ਗਹਿਲੋਤ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ - ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਰੀ ਸਾਹਮਣੇ ਆਈ ਹੈ ਕਿ ਅਸ਼ੋਕ ਗਹਿਲੋਤ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਇਹ ਪ੍ਰਸਤਾਵ ਦਿੱਤਾ ਹੈ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਅਗਵਾਈ ਕਰਨੀ ਚਾਹੀਦੀ ਹੈ...
ਨਾਬਾਲਗ ਲੜਕੀ ਨਾਲ ਚਚੇਰੇ ਭਰਾ ਵਲੋਂ ਜਬਰ ਜਨਾਹ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ - ਦਿੱਲੀ ਦੇ ਕੋਟਲਾ ਮੁਬਾਰਕ ਪੁਰ ਵਿਚ ਨਾਬਾਲਗ ਲੜਕੀ ਨਾਲ ਉਸ ਦੇ ਚਚੇਰੇ ਭਰਾ ਨੇ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ | ਪੁਲਿਸ ਨੇ ਧਾਰਾ 376, 506 ਭਾਰਤੀ ਦੰਡ ਸੰਹਿਤਾ ਅਤੇ 4 ਪੋਕਸੋ ਐਕਟ ਦੇ ਤਹਿਤ ਮਾਮਲਾ ...
ਜੇ.ਕੇ .ਪੀਪਲਜ਼ ਕਾਨਫਰੰਸ ਵਿਚ ਸ਼ਾਮਿਲ ਹੋਏ ਹਿਲਾਲ ਅਹਿਮਦ ਰਾਥੇਰ
. . .  about 4 hours ago
ਸ੍ਰੀਨਗਰ,16 ਅਕਤੂਬਰ - ਸੀਨੀਅਰ ਨੈਸ਼ਨਲ ਕਾਨਫਰੰਸ ਦੇ ਨੇਤਾ ਅਬਦੁਲ ਰਹੀਮ ਰਾਥੇਰ ਦੇ ਪੁੱਤਰ ਹਿਲਾਲ ਅਹਿਮਦ ਰਾਥੇਰ, ਸਾਜਾਦ ਲੋਨ ਦੀ ਅਗਵਾਈ ਵਾਲੀ ਜੇ.ਕੇ .ਪੀਪਲਜ਼ ਕਾਨਫਰੰਸ...
ਕਸ਼ਮੀਰ ਸਿੰਘ ਸਰਪੰਚ ਬਣੇ ਮਾਰਕੀਟ ਕਮੇਟੀ ਮਹਿਤਾ ਦੇ ਵਾਈਸ ਚੇਅਰਮੈਨ, ਹੋਈ ਤਾਜਪੋਸ਼ੀ
. . .  about 4 hours ago
ਚੌਂਕ ਮਹਿਤਾ,16 ਅਕਤੂਬਰ (ਧਰਮਿੰਦਰ ਸਿੰਘ ਭੰਮਰਾ) - ਅੱਜ ਮਹਿਤਾ ਮੰਡੀ ਵਿਖੇ ਕਸ਼ਮੀਰ ਸਿੰਘ ਸਰਪੰਚ ਨੂੰ ਵਾਇਸ ਚੇਅਰਮੈਨ ਦਾ ਅਹੁਦੇ ਦੇਣ ਮੌਕੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਵਲੋਂ ਤਾਜਪੋਸ਼ੀ ਕੀਤੀ ਗਈ | ਇਸ ਮੌਕੇ ਹਲਕੇ ਦੇ ਸਰਪੰਚ-ਪੰਚ ਕਾਂਗਰਸੀ ਵਰਕਰ ਵੱਡੀ...
ਕਾਂਗਰਸ ਪ੍ਰਧਾਨ ਲਈ ਚੋਣਾਂ ਸਤੰਬਰ 2022 ਵਿਚ ਹੋਣਗੀਆਂ - ਸੂਤਰ
. . .  about 4 hours ago
ਨਵੀਂ ਦਿੱਲੀ, 16 ਅਕਤੂਬਰ - ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਕਾਂਗਰਸ ਪ੍ਰਧਾਨ ਲਈ ਚੋਣਾਂ ਸਤੰਬਰ 2022 ਵਿਚ...
ਤਿੰਨ ਸਾਲ ਦੀ ਬੱਚੀ ਦੀ ਪਖਾਨਿਆਂ ਦੇ ਖੂਹ ਵਿਚ ਡਿੱਗਣ ਨਾਲ ਮੌਤ
. . .  about 4 hours ago
ਸਮਾਣਾ, (ਪਟਿਆਲਾ) 16 ਅਕਤੂਬਰ (ਸਾਹਿਬ ਸਿੰਘ) - ਸਮਾਣਾ ਦੇ ਪਿੰਡ ਬਦਨਪੁਰ ਨੇੜੇ ਸਥਿਤ ਇਕ ਪਲਾਈਵੁੱਡ ਫ਼ੈਕਟਰੀ ਤੋਂ ਦੋ ਦਿਨ ਪਹਿਲਾਂ ਪੱਛਮੀ ਬੰਗਾਲ ਦੇ ਮਜ਼ਦੂਰ ਦਿਲਾਵਰ ਹੂਸੈਨ ਦੀ ਦੋ ਦਿਨ ਪਹਿਲਾਂ ਲਾਪਤਾ ਹੋਈ ਤਿੰਨ ਸਾਲ ਦੀ ਲੜਕੀ ਰਿਹਾਨਾ ਪਰਵੀਨ ਦੀ ਲਾਸ਼ ...
ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਦਰਸਾਉਂਦੀ ਹੈ ਭਾਜਪਾ ਦੀ ਮਾਨਸਿਕਤਾ - ਸੋਨੀਆ ਗਾਂਧੀ
. . .  about 4 hours ago
ਨਵੀਂ ਦਿੱਲੀ, 16 ਅਕਤੂਬਰ - ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਸੋਨੀਆ ਗਾਂਧੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਮੈਂ ਹੀ ਕਾਂਗਰਸ ਦੀ ਫੁੱਲ ਟਾਈਮ ਪ੍ਰਧਾਨ ਹਾਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 25 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਭੈੜੀ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਉਪਜਾਉਂਦੀ ਹੈ। -ਜੈਨੇਂਦਰ ਕੁਮਾਰ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ 'ਚ ਪਏ ਮੀਂਹ ਨੇ ਮੌਸਮ ਕੀਤਾ ਸੁਹਾਵਨਾ

ਚੰਡੀਗੜ੍ਹ, 6 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ 'ਚ ਬੱਦਲਵਾਈ ਦੇ ਬਾਅਦ ਸ਼ਾਮ ਸਮੇਂ ਪਏ ਮੀਂਹ ਕਾਰਨ ਤਾਪਮਾਨ 'ਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ | ਸ਼ਹਿਰ 'ਚ ਅੱਜ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜਦ ਕਿ ਹੇਠਲਾ ਤਾਪਮਾਨ 22 ਡਿਗਰੀ ਦਰਜ ਕੀਤਾ ਗਿਆ ਹੈ | ਮੌਸਮ ਵਿਭਾਗ ਅਨੁਸਾਰ ਸ਼ੱੁਕਰਵਾਰ ਵੀ ਸ਼ਹਿਰ 'ਚ ਬੱਦਲਵਾਈ ਰਹਿਣ ਦੇ ਨਾਲ ਮੀਂਹ ਪੈ ਸਕਦਾ ਹੈ | ਅੱਜ ਸ਼ਾਮ ਸਮੇਂ ਪਏ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ | ਹਾਲਾਂਕਿ ਸ਼ਾਮ ਸਮੇਂ ਤੋਂ ਲੱਗਣ ਵਾਲੇ ਕਰਫਿਊ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਜਨਤਕ ਥਾਵਾਂ 'ਤੇ ਨਹੀਂ ਜਾ ਸਕੇ ਜਦ ਕਿ ਆਮ ਦਿਨਾਂ 'ਚ ਲੋਕ ਅਜਿਹੇ ਮੌਸਮ ਦੌਰਾਨ ਸੁਖਨਾ ਝੀਲ ਤੇ ਸੈਕਟਰ-17 ਜਿਹੀਆਂ ਜਨਤਕ ਥਾਵਾਂ 'ਤੇ ਘੁੰਮਦੇ ਦੇਖੇ ਜਾਂਦੇ ਹਨ, ਪਰ ਇਸ ਵਾਰ ਕੋਰੋਨਾ ਕਾਰਨ ਪ੍ਰਸ਼ਾਸਨ ਵਲੋਂ ਕੀਤੀ ਸਖ਼ਤੀ ਕਾਰਨ ਸੜਕਾਂ 'ਤੇ ਆਵਾਜਾਈ ਨਾ ਮਾਤਰ ਹੀ ਰਹੀ |

ਚੰਡੀਗੜ੍ਹ 'ਚ ਕੋਰੋਨਾ ਪੀੜਤ 9 ਹੋਰ ਮਰੀਜ਼ਾਂ ਦੀ ਮੌਤ, 759 ਨਵੇਂ ਮਾਮਲੇ

ਚੰਡੀਗੜ੍ਹ, 6 ਮਈ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਅੱਜ ਕੋਰੋਨਾ ਪੀੜਤ 9 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਦ ਕਿ 759 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ | ਸਿਹਤ ਵਿਭਾਗ ਅਨੁਸਾਰ ਸੈਕਟਰ-48 ਦੇ ਵਸਨੀਕ 74 ਸਾਲਾ ਵਿਅਕਤੀ, ਸੈਕਟਰ-56 ਦੇ ਵਸਨੀਕ 68 ਸਾਲਾ ਵਿਅਕਤੀ, ਸੈਕਟਰ-35 ਦੇ ...

ਪੂਰੀ ਖ਼ਬਰ »

ਤੇਜ਼ ਹਨੇਰੀ ਕਾਰਨ ਖੜ੍ਹੀ ਐਕਟਿਵਾ 'ਤੇ ਦਰੱਖਤ ਦਾ ਵੱਡਾ ਟਾਹਣਾ ਡਿੱਗਿਆ

ਡੇਰਾਬੱਸੀ, 6 ਮਈ (ਗੁਰਮੀਤ ਸਿੰਘ)-ਅੱਜ ਸ਼ਾਮ ਸਮੇਂ ਚੱਲੀ ਤੇਜ਼ ਹਨੇ੍ਹਰੀ ਕਰਕੇ ਤਹਿਸੀਲ ਕੰਪਲੈਕਸ ਦੇ ਸਾਹਮਣੇ ਘਰ ਦੇ ਬਾਹਰ ਦਰੱਖ਼ਤ ਦਾ ਵੱਡਾ ਟਾਹਣਾ ਟੁੱਟ ਕੇ ਡਿੱਗ ਗਿਆ | ਇਹ ਟਾਹਣਾ ਉਥੇ ਖੜ੍ਹੀ ਐਕਟਿਵਾ 'ਤੇ ਡਿੱਗਣ ਕਰ ਕੇ ਐਕਟਿਵਾ ਨੁਕਸਾਨੀ ਗਈ | ਇਸ ਹਾਦਸੇ 'ਚ ...

ਪੂਰੀ ਖ਼ਬਰ »

ਕੌਂਸਲ ਪ੍ਰਧਾਨ ਜੀਤੀ ਪਡਿਆਲਾ ਨੇ ਸ਼ਹਿਰੀਆਂ ਨੂੰ ਟੀਕਾਕਰਨ ਲਈ ਕੀਤਾ ਪ੍ਰੇਰਿਤ

ਕੁਰਾਲੀ, 6 ਮਈ (ਹਰਪ੍ਰੀਤ ਸਿੰਘ)-ਸਿਹਤ ਵਿਭਾਗ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਟੀਕਾਕਰਨ ਕੈਂਪ ਲਗਾਏ ਗਏ | ਸ਼ਹਿਰ ਦੇ ਵਾ. ਨੰ. 1 'ਚ ਲੱਖ ਦਾਤਾ ਲਾਲਾਂ ਵਾਲਾ ਪੀਰ ਵੈੱਲਫੇਅਰ ਸੁਸਾਇਟੀ ਵਲੋਂ ਹੈਪੀ ਧੀਮਾਨ ਦੀ ਦੇਖ-ਰੇਖ ਹੇਠ ਤੇ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਧਾਇਕ ਮਾਣੂੰਕੇ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਚੰਡੀਗੜ੍ਹ, 6 ਮਈ (ਮਨਜੋਤ ਸਿੰਘ ਜੋਤ)-ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਕਰਵਾਈਆਂ ਜਾਣ ਤੇ ਜੇਕਰ ਕੋਵਿਡ ਕਰਕੇ ਅਜਿਹਾ ਨਹੀਂ ...

ਪੂਰੀ ਖ਼ਬਰ »

ਰਾਹ ਜਾਂਦੇ ਵਿਅਕਤੀ ਦਾ ਮੋਬਾਈਲ ਝਪਟਿਆ

ਚੰਡੀਗੜ੍ਹ, 6 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਪਲਸੌਰਾ 'ਚ ਇਕ ਰਾਹ ਜਾਂਦੇ ਵਿਅਕਤੀ ਨਾਲ ਝਪਟਮਾਰੀ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ-40/ਡੀ ਦੇ ਰਹਿਣ ਵਾਲੇ ਲਲਿਤ ਸੂਦ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤ 'ਚ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਵੱਧਣ ਲੱਗੀ ਆਕਸੀਜਨ ਦੀ ਮੰਗ

ਚੰਡੀਗੜ੍ਹ, 6 ਮਈ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧਣ ਕਰਕੇ ਹਸਪਤਾਲਾਂ 'ਚ ਆਕਸੀਜਨ ਦੀ ਮੰਗ ਵੱਧ ਗਈ ਹੈ, ਜਿਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰ ਸਰਕਾਰ ਨੂੰ ਆਕਸੀਜਨ ਦਾ ਕੋਟਾ 20 ਮੀਟਿ੍ਕ ਟਨ ਤੋਂ ਵਧਾ ਕੇ 35 ...

ਪੂਰੀ ਖ਼ਬਰ »

ਸੇਵਾ-ਮੁਕਤੀ ਤੋਂ ਇਕ ਦਿਨ ਪਹਿਲਾਂ ਏ. ਐਸ. ਆਈ. ਖ਼ਿਲਾਫ਼ ਕਥਿਤ ਤੌਰ 'ਤੇ ਕੇਸ ਦਰਜ ਕਰਨ ਦੇ ਮਾਮਲੇ 'ਚ ਹਾਈਕੋਰਟ ਗੰਭੀਰ

ਚੰਡੀਗੜ੍ਹ, 6 ਮਈ (ਬਿ੍ਜੇਂਦਰ ਗੌੜ)-ਪੰਜਾਬ ਪੁਲਿਸ ਦੇ ਇਕ ਏ. ਐਸ. ਆਈ. ਦੀ ਸੇਵਾ-ਮੁਕਤੀ ਤੋਂ ਇਕ ਦਿਨ ਪਹਿਲਾਂ ਉਸ ਨੂੰ ਚੁੱਕ ਕੇ ਕਥਿਤ ਤੌਰ 'ਤੇ ਝੂਠੇ ਕੇਸ 'ਚ ਫਸਾਉਣ ਦੇ ਦੋਸ਼ਾਂ ਵਾਲੀ ਏ. ਐਸ. ਆਈ. ਦੇ ਬੇਟੇ ਦੀ ਤਿੰਨ ਈ-ਮੇਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਤੇ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਘੁੰਮਦੇ 6 ਗਿ੍ਫ਼ਤਾਰ

ਚੰਡੀਗੜ੍ਹ, 6 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ 'ਚ ਬੀਤੇ ਦਿਨ ਕਰਫ਼ਿਊ ਦੌਰਾਨ ਬਿਨਾਂ ਕੰਮ ਤੋਂ ਬਾਹਰ ਘੁੰਮ ਰਹੇ 6 ਲੋਕਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸ਼ਾਮ 6 ਤੋਂ ਸਵੇਰੇ 5 ਵਜੇ ਤੱਕ ਸ਼ਹਿਰ 'ਚ ਨਾਈਟ ...

ਪੂਰੀ ਖ਼ਬਰ »

ਦੁਕਾਨਦਾਰ, ਵਪਾਰੀ ਤੇ ਮਜ਼ਦੂਰ ਵਰਗ ਪ੍ਰੇਸ਼ਾਨ-ਕੈਰੋਂ

ਖਰੜ, 6 ਮਈ (ਜੰਡਪੁਰੀ)-ਆਮ ਆਦਮੀ ਪਾਰਟੀ ਦੇ ਐਕਸ ਇੰਪਲਾਈਜ਼ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਤਾਲਾਬੰਦੀ ਕਾਰਨ ਦੁਕਾਨਦਾਰ, ਵਪਾਰੀ, ਮੱਧ-ਵਰਗੀ ਲੋਕ ਤੇ ਗ਼ਰੀਬ ਜਨਤਾ ਜਿਵੇਂ ਦਿਹਾੜੀਦਾਰਾਂ, ਮਜ਼ਦੂਰਾਂ ਤੇ ਰਿਕਸ਼ਾ ਚਾਲਕਾਂ ਨੂੰ ...

ਪੂਰੀ ਖ਼ਬਰ »

ਐਨ. ਜੀ. ਓ. ਨੇ ਰੋਪੜ ਜੇਲ੍ਹ ਨੂੰ ਭੇਟ ਕੀਤੀਆਂ ਪੀ. ਪੀ. ਈ. ਕਿੱਟਾਂ

ਐੱਸ. ਏ. ਐੱਸ. ਨਗਰ, 6 ਮਈ (ਕੇ. ਐੱਸ. ਰਾਣਾ)-ਚੰਡੀਗੜ੍ਹ ਦੀ ਐਨ. ਜੀ. ਓ. ਐਂਟੀ ਕੁਰੱਪਸ਼ਨ ਕ੍ਰਾਈਮ ਪ੍ਰੀਵੈਂਸ਼ਨ ਕਮਿਊਨਿਟੀ ਓਰੀਐਂਟਡ ਪੋਲੀਸਿੰਗ ਸੁਸਾਇਟੀ (ਏ. ਸੀ. ਸੀ. ਪੀ. ਸੀ. ਓ. ਪੀ. ਐਸ.) ਵਲੋਂ ਰੋਪੜ ਜੇਲ੍ਹ ਨੂੰ ਪੀ. ਪੀ. ਈ. ਕਿੱਟਾਂ ਭੇਟ ਕੀਤੀਆਂ ਗਈਆਂ ਹਨ | ਇਸ ਤੋਂ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਮੀਟਿੰਗ

ਐੱਸ. ਏ. ਐੱਸ. ਨਗਰ, 6 ਮਈ (ਕੇ. ਐੱਸ. ਰਾਣਾ)-ਸਾਲ ਦੀ ਪਹਿਲੀ ਤਿਮਾਹੀ ਦੌਰਾਨ 168 ਵਿਅਕਤੀਆਂ ਨੂੰ ਲੀਗਲ ਏਡ ਦਿੱਤੀ ਗਈ ਹੈ ਤੇ ਵੱਧ ਤੋਂ ਵੱਧ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ-1 ...

ਪੂਰੀ ਖ਼ਬਰ »

ਆਂਗਣਵਾੜੀ ਵਰਕਰ ਨੇ ਕੋਰੋਨਾ ਵੈਕਸੀਨ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ

ਖਰੜ, 6 ਮਈ (ਜੰਡਪੁਰੀ)-ਆਂਗਣਵਾੜੀ ਵਰਕਰ ਦਲਜੀਤ ਕੌਰ ਦਾਊਾਮਾਜਰਾ ਵਲੋਂ ਪਿੰਡ-ਪਿੰਡ ਜਾ ਕੇ ਤੇ ਝੁੱਗੀਆਂ ਝੌਪੜੀਆਂ ਤੱਕ ਪਹੁੰਚ ਬਣਾ ਕੇ ਲੋਕਾਂ ਨੂੰ ਕੋਰੋਨਾ ਵੈਕਸੀਨ ਤੇ ਕੋਰੋਨਾ ਤੋਂ ਬਚਾਓ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਸਬੰਧੀ ਦਲਜੀਤ ਕੌਰ ਨੇ ਦੱਸਿਆ ...

ਪੂਰੀ ਖ਼ਬਰ »

ਕੌ ਾਸਲ ਪ੍ਰਧਾਨ ਦੀ ਅਗਵਾਈ 'ਚ ਲਗਾਇਆ ਟੀਕਾਕਰਨ ਕੈਂਪ

ਲਾਲੜੂ, 6 ਮਈ (ਰਾਜਬੀਰ ਸਿੰਘ)-ਨਗਰ ਕੌਂਸਲ ਲਾਲੜੂ ਦੀ ਪ੍ਰਧਾਨ ਬਿੰਦੂ ਰਾਣਾ ਦੀ ਅਗਵਾਈ ਹੇਠ ਵਾਰਡ ਨੰਬਰ 5 ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਟੀਕਾਕਰਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਸਭ ਤੋਂ ਪਹਿਲਾ ਕੌਂਸਲ ਦੀ ਪ੍ਰਧਾਨ ਦੇ ਪਤੀ ...

ਪੂਰੀ ਖ਼ਬਰ »

ਸਰਕਾਰੀ ਕਾਲਜ ਵਲੋਂ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਵੈਬੀਨਾਰ

ਐੱਸ. ਏ. ਐੱਸ. ਨਗਰ, 6 ਮਈ (ਕੇ. ਐੱਸ. ਰਾਣਾ)-ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰੀਆ ਚੱਕਰ ਜੇਤੂ) ਸਰਕਾਰੀ ਕਾਲਜ ਮੁਹਾਲੀ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ...

ਪੂਰੀ ਖ਼ਬਰ »

ਕੇਸਾਂ ਦੇ ਬਕਾਏ ਨੂੰ ਲੈ ਕੇ ਜੂਡੀਸ਼ਰੀ 'ਤੇ ਸਵਾਲ ਚੁੱਕਣ ਤੋਂ ਪਹਿਲਾਂ ਰਾਜ ਅਥਾਰਿਟੀਆਂ ਨੂੰ ਆਪਣਾ ਕੰਮ ਠੀਕ ਕਰਨ ਦੀ ਲੋੜ-ਹਾਈਕੋਰਟ

ਚੰਡੀਗੜ੍ਹ, 6 ਮਈ (ਬਿ੍ਜੇਂਦਰ ਗੌੜ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਕ ਕੇਸ ਦੀ ਸੁਣਵਾਈ ਕਰਦੇ ਹੋਏ ਸਾਫ ਕੀਤਾ ਹੈ ਕਿ ਰਾਜ ਅਥਾਰਿਟੀਆਂ ਨੂੰ ਕੇਸਾਂ ਦੀ ਪੈਂਡੈਂਸੀ ਨੂੰ ਲੈ ਕੇ ਜੂਡੀਸ਼ਰੀ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣਾ ਕੰਮ ਠੀਕ ਰੱਖਣਾ ਚਾਹੀਦਾ ਹੈ | ਜਸਟਿਸ ...

ਪੂਰੀ ਖ਼ਬਰ »

ਹਰਿਆਣਾ 'ਚ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 6 ਮਈ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ-19 ਦੇ ਖ਼ਿਲਾਫ਼ ਆਪਣੀ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ਤੁਰੰਤ ਪ੍ਰਭਾਵ ਨਾਲ ਰਾਜ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਚਾਰ ਆਈ. ਏ. ਐਸ. ਅਧਿਕਾਰੀਆਂ ਤੇ 9 ਐਚ. ਸੀ. ਐਸ. ਅਧਿਕਾਰੀਆਂ ...

ਪੂਰੀ ਖ਼ਬਰ »

ਹਰਿਆਣਾ 'ਚ ਕੋਰੋਨਾ ਲਈ ਆਯੁਰਵੈਦਿਕ ਦਵਾਈ ਦੀ ਸਹੂਲਤ ਸ਼ੁਰੂ

ਚੰਡੀਗੜ੍ਹ, 6 ਮਈ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੋਰੋਨਾ ਦੇ ਮਰੀਜ਼ਾਂ ਲਈ ਆਯੁਰਵੈਦਿਕ ਟੇਲੀਮੈਡੀਸਿਨ ਦੀ ਸਹੂਲਤ ਸ਼ੁਰੂ ਕੀਤੀ ਹੈ | ਰਾਜ ਦਾ ਕੋਈ ਵੀ ਇਛੁੱਕ ਵਿਅਕਤੀ 1075 'ਤੇ ਫ਼ੋਨ ਕਰ ਆਯੂਰਵੈਦਿਕ ਡਾਕਟਰਾਂ ਤੋਂ ਸੁਝਾਅ ...

ਪੂਰੀ ਖ਼ਬਰ »

ਹਰਿਆਣਾ 'ਚ ਕਿਸਾਨਾਂ ਨੂੰ ਕਣਕ ਦੀ 12611 ਕਰੋੜ ਦੀ ਅਦਾਇਗੀ

ਚੰਡੀਗੜ੍ਹ, 6 ਮਈ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਦੀਆਂ ਮੰਡੀਆਂ 'ਚ ਖ਼ਰੀਦੀ ਗਈ ਕਣਕ ਦੀ 6 ਮਈ 2021 ਤੱਕ ਲਗਪਗ 12611 ਕਰੋੜ ਰੁਪਏ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਖ਼ਾਤਿਆਂ ਵਿਚ ਕੀਤੀ ਗਈ ਹੈ | ਇਸ ਤੋਂ ਇਲਾਵਾ ਹੁਣ ਤੱਕ 499064 ਕਿਸਾਨਾਂ ਦੇ 925202 ਜੇ-ਫਾਰਮ ਬਣਾਏ ਗਏ ਹਨ | ਇਕ ...

ਪੂਰੀ ਖ਼ਬਰ »

ਕੋਰੋਨਾ ਸਬੰਧੀ ਟੈਸਟਿੰਗ ਹੀ ਮਹਾਂਮਾਰੀ ਨੂੰ ਠੱਲ੍ਹ ਪਾ ਸਕਦੀ-ਚੀਮਾ

ਚੰਡੀਗੜ੍ਹ, 6 ਮਈ (ਅਜੀਤ ਬਿਊਰੋ)-ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਇਥੇ ਕਿਹਾ ਕਿ ਵਿਸ਼ਵ ਇਸ ਸਮੇਂ ਕੋਵਿਡ-19 ਦੀ ਲਪੇਟ ਵਿਚ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਕੋਵਿਡ 19 ਦੀ ਟੈਸਟਿੰਗ ਨਾਲ ਹੀ ਇਸ ਨੂੰ ਠੱਲ੍ਹ ਪਾਉਣਾ ਸੰਭਵ ਹੈ | ...

ਪੂਰੀ ਖ਼ਬਰ »

ਚੌਧਰੀ ਅਜੀਤ ਸਿੰਘ ਦੀ ਮੌਤ ਜੱਟ ਮਹਾਂ ਸਭਾ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ-ਬਡਹੇੜੀ

ਚੰਡੀਗੜ੍ਹ, 6 ਮਈ (ਅਜੀਤ ਬਿਊਰੋ)-ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਤੇ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਜਥੇਬੰਦੀ ਦੇ ਸੀਨੀਅਰ ਨੇਤਾ ਚੌਧਰੀ ਅਜੀਤ ਸਿੰਘ ਕੌਮੀ ਨੇਤਾ ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਤੇ ਲੋਕ ਦਲ ਦੇ ...

ਪੂਰੀ ਖ਼ਬਰ »

ਲੋਹੇ ਦੀਆਂ ਸ਼ਟਰਿੰਗ ਪਲੇਟਾਂ ਚੋਰੀ ਕਰਨ ਦੇ ਮਾਮਲੇ 'ਚ 2 ਮੁਲਜ਼ਮ ਗਿ੍ਫ਼ਤਾਰ

ਖਰੜ, 6 ਮਈ (ਗੁਰਮੁੱਖ ਸਿੰਘ ਮਾਨ)-ਥਾਣਾ ਘੜੂੰਆਂ ਦੀ ਪੁਲਿਸ ਵਲੋਂ ਲੋਹੇ ਦੀਆਂ ਸ਼ਟਰਿੰਗ ਪਲੇਟਾਂ ਚੋਰੀ ਕਰਨ ਦੇ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਘੜੂੰਆਂ ਦੇ ਏ. ਐਸ. ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੌਰਵ ਕੁਮਾਰ ਨੇ ...

ਪੂਰੀ ਖ਼ਬਰ »

ਸੂਬੇ ਦੇ ਡੀ. ਸੀ. ਦਫ਼ਤਰਾਂ ਦੇ ਕਲੈਰੀਕਲ ਕਾਮਿਆਂ ਵਲੋਂ ਹੜਤਾਲ ਜਾਰੀ

ਐੱਸ. ਏ. ਐੱਸ. ਨਗਰ, 6 ਮਈ (ਕੇ. ਐੱਸ. ਰਾਣਾ)-ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਗੰਭੀਰ ਵਿਚਾਰ-ਵਟਾਂਦਰੇ ਤੋਂ ਬਾਅਦ 3 ਮਈ ਤੋਂ ਲੈ ਕੇ 7 ਮਈ ਤੱਕ ਦਫ਼ਤਰੀ ਕੰਮਕਾਜ਼ ਠੱਪ ਰੱਖਣ (ਕੋਰੋਨਾ ਮਹਾਂਮਾਰੀ ਸਬੰਧੀ ਕੰਮਾਂ ਨੂੰ ਛੱਡ ਕੇ) ਦਾ ਜੋ ਫ਼ੈਸਲਾ ਲਿਆ ਗਿਆ ਹੈ, ...

ਪੂਰੀ ਖ਼ਬਰ »

ਸਕਾਈਨੈੱਟ ਇਨਕਲੇਵ ਨੂੰ ਕੰਟੇਨਮੈਂਟ ਜ਼ੋਨ ਬਣਾਉਣ ਦਾ ਦਾਅਵਾ ਹੋਇਆ ਕਾਗਜ਼ੀ ਸਾਬਤ

ਜ਼ੀਰਕਪੁਰ, 6 ਮਈ (ਅਵਤਾਰ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਨਕ ਲੋਹਗੜ੍ਹ ਖੇਤਰ 'ਚ ਸਥਿਤ ਸਕਾਈਨੈੱਟ ਇਨਕਲੇਵ ਸੁਸਾਇਟੀ ਨੂੰ ਕੰਟੇਨਮੈਂਟ ਜ਼ੋਨ ਬਣਾਉਣ ਦੇ ਹੁਕਮ ਕਾਗਜ਼ੀ ਸਾਬਤ ਹੋ ਰਹੇ ਹਨ | ਸੁਸਾਇਟੀ 'ਚ ਵੱਡੀ ਗਿਣਤੀ 'ਚ ਕੋਰੋਨਾ ਮਰੀਜ਼ ਹੋਣ ਦੇ ਬਾਵਜੂਦ ...

ਪੂਰੀ ਖ਼ਬਰ »

ਕਾਂਗਰਸੀ ਆਗੂ ਸੋਨਾ ਵਲੋਂ ਫੂਡ ਸਪਲਾਈ ਮੰਤਰੀ ਨਾਲ ਮੁਲਾਕਾਤ

ਖਰੜ, 6 ਮਈ (ਜੰਡਪੁਰੀ)-ਖਰੜ ਦੇ ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ ਵਲੋਂ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੁਲਾਕਾਤ ਕੀਤੀ ਗਈ | ਇਸ ਸਬੰਧੀ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੋਨਾ ਨੇ ਦੱਸਿਆ ਕਿ ਉਨ੍ਹਾਂ ਨੇ ਫੂਡ ਸਪਲਾਈ ਮੰਤਰੀ ...

ਪੂਰੀ ਖ਼ਬਰ »

ਪਿੰਡ ਖੜਕ ਮੰਗੋਲੀ ਵਿਖੇ ਨੌਜਵਾਨ ਦਾ ਕਤਲ

ਪੰਚਕੂਲਾ, 6 ਮਈ (ਕਪਿਲ)-ਪੁਰਾਣੇ ਪੰਚਕੂਲਾ (ਸੈਕਟਰ-1) ਤਹਿਤ ਪੈਂਦੇ ਪਿੰਡ ਖੜਕ ਮੰਗੋਲੀ ਦੇ ਗੇਟ ਨੰ. 3 ਨੇੜਿਓਾ ਇਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਖੇਤਰ ਦੇ ਲੋਕਾਂ 'ਚ ਸਹਿਮ ਪਾਇਆ ਜਾ ਰਿਹਾ ਹੈ | ਲਾਸ਼ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਤੇ ਫੋਰੈਂਸਿਕ ਟੀਮ ਵਲੋਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ

ਜ਼ੀਰਕਪੁਰ, 6 ਮਈ (ਹੈਪੀ ਪੰਡਵਾਲਾ)-ਜ਼ੀਰਕਪੁਰ-ਪਟਿਆਲਾ ਸੜਕ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਹਰਨੇਕ ਸਿੰਘ (47) ਵਾਸੀ ਬਾਬਾ ਬੰਦਾ ਸਿੰਘ ਬਹਾਦਰ ਕਾਲੋਨੀ ਬਨੂੰੜ ਵਜੋਂ ਹੋਈ ਹੈ | ਪੁਲਿਸ ਮੁਤਾਬਕ ਮਿ੍ਤਕ ਦੇ ਭਰਾ ...

ਪੂਰੀ ਖ਼ਬਰ »

ਪੜਾਅਵਾਰ ਦੁਕਾਨਾਂ ਖੋਲ੍ਹਣ ਲਈ ਐਸ. ਡੀ. ਐਮ. ਵਲੋਂ ਦੁਕਾਨਦਾਰਾਂ ਨਾਲ ਮੀਟਿੰਗ

ਜ਼ੀਰਕਪੁਰ, 6 ਮਈ (ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਦੁਕਾਨਦਾਰਾਂ ਦੀ ਮੰਗ 'ਤੇ ਪੜਾਅਵਾਰ ਦੁਕਾਨਾਂ ਖੋਲ੍ਹਣ ਦਾ ਐਲਾਨ ਕਰਨ ਤੋਂ ਬਾਅਦ ਐਸ. ਡੀ. ਐਮ. ਡੇਰਾਬੱਸੀ ਕੁਲਦੀਪ ਬਾਵਾ ਵਲੋਂ ਸ਼ਹਿਰ ਦੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਸੁਝਾਅ ਮੰਗੇ ਗਏ | ਜ਼ੀਰਕਪੁਰ ...

ਪੂਰੀ ਖ਼ਬਰ »

ਪੰਚਕੂਲਾ 'ਚ ਕੋਰੋਨਾ ਦੇ 580 ਨਵੇਂ ਮਾਮਲੇ

ਪੰਚਕੂਲਾ, 6 ਮਈ (ਕਪਿਲ)-ਪੰਚਕੂਲਾ ਅੰਦਰ ਕੋਰੋਨਾ ਵਾਇਰਸ ਦੇ 580 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 394 ਮਰੀਜ਼ ਪੰਚਕੂਲਾ ਦੇ ਰਹਿਣ ਵਾਲੇ ਹਨ ਜਦ ਕਿ 186 ਮਰੀਜ਼ ਪੰਚਕੂਲਾ ਤੋਂ ਬਾਹਰ ਦੇ ਖੇਤਰਾਂ ਨਾਲ ਸਬੰਧਿਤ ਹਨ | ਇਸ ਸਬੰਧੀ ਪੰਚਕੂਲਾ ਦੀ ਸਿਵਲ ਸਰਜਨ ਡਾ: ...

ਪੂਰੀ ਖ਼ਬਰ »

ਪਿੰਡ ਲਾਲੜੂ ਦੀ 48 ਸਾਲਾ ਕੋਰੋਨਾ ਪਾਜ਼ੀਟਿਵ ਔਰਤ ਨੇ ਤੋੜਿਆ ਦਮ

ਲਾਲੜੂ, 6 ਮਈ (ਰਾਜਬੀਰ ਸਿੰਘ)-ਪਿੰਡ ਲਾਲੜੂ ਦੀ 48 ਸਾਲਾ ਕੋਰੋਨਾ ਪਾਜ਼ੀਟਿਵ ਔਰਤ ਜਿਸ ਨੂੰ ਕਿ ਉਸ ਦੇ ਘਰ 'ਚ ਹੀ ਆਈਸੋਲੇਟ ਕੀਤਾ ਗਿਆ ਸੀ, ਨੇ ਅੱਜ ਦਮ ਤੋੜ ਦਿੱਤਾ | ਉਸ ਦੀ 4 ਮਈ ਨੂੰ ਕੋਰੋਨਾ ਜਾਂਚ ਸਬੰਧੀ ਰਿਪੋਰਟ ਪਾਜ਼ੀਟਿਵ ਆਈ ਸੀ | ਨਗਰ ਕੌਂਸਲ ਲਾਲੜੂ ਦੇ ਸੈਨੇਟਰੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 942 ਨਵੇਂ ਮਾਮਲੇ ਤੇ 6 ਮਰੀਜ਼ਾਂ ਦੀ ਮੌਤ

ਐੱਸ. ਏ. ਐੱਸ. ਨਗਰ, 6 ਮਈ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਮਹਾਂਮਾਰੀ ਦੇ 942 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦ ਕਿ ਕੋਰੋਨਾ ਤੋਂ ਪੀੜਤ 6 ਹੋਰਨਾਂ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ ਅਤੇ 727 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਸ ...

ਪੂਰੀ ਖ਼ਬਰ »

ਸ਼ਹਿਰ ਅੰਦਰ ਸ਼ਰਾਬ ਦੇ ਠੇਕੇ ਤਾਲਾਬੰਦੀ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ-ਗੁਰਤੇਜ ਸਿੰਘ ਪੰਨੂੰ

ਐੱਸ. ਏ. ਐੱਸ. ਨਗਰ, 6 ਮਈ (ਕੇ. ਐੱਸ. ਰਾਣਾ)-ਇਕ ਪਾਸੇ ਜਿਥੇ ਲੋਕ ਹਸਪਤਾਲਾਂ 'ਚ ਬੈੱਡ, ਆਕਸੀਜਨ ਤੇ ਵੈਟੀਲੈਂਟਰ ਨਾ ਹੋਣ ਕਰਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ, ਉਥੇ ਹੀ ਠੇਕਿਆਂ 'ਤੇ ਨਾਜਾਇਜ਼ ਢੰਗ ਨਾਲ ਸ਼ਰਾਬ ਵਿਕਵਾ ਕੇ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਵਿਚ ...

ਪੂਰੀ ਖ਼ਬਰ »

ਸ਼ਿਵਾਲਿਕ ਸਿਟੀ ਵਿਖੇ ਗਰੋਸਰੀ ਸਟੋਰ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਸੜਿਆ ਸਾਮਾਨ

ਖਰੜ, 6 ਮਈ (ਗੁਰਮੁੱਖ ਸਿੰਘ ਮਾਨ)-ਖਰੜ ਦੀ ਸ਼ਿਵਾਲਿਕ ਸਿਟੀ ਸਥਿਤ ਸ਼ਗੁਨ ਗਰੋਸਰੀ ਸਟੋਰ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਫਾਇਰ ਦਫ਼ਤਰ ਖਰੜ ਤੋਂ ਅਕਾਸ਼ਦੀਪ ਸਿੰਘ, ਰਾਜਦੀਪ ਸਿੰਘ, ਪਰਮਿੰਦਰ ਸਿੰਘ, ...

ਪੂਰੀ ਖ਼ਬਰ »

ਪੁਲਿਸ ਵਲੋਂ ਫਿਰੌਤੀ ਮੰਗਣ ਵਾਲਾ ਮੁਲਜ਼ਮ ਪਿਸਤੌਲ ਤੇ 4 ਜ਼ਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 6 ਮਈ (ਕੇ. ਐੱਸ. ਰਾਣਾ)-ਜ਼ਿਲ੍ਹਾ ਪੁਲਿਸ ਮੁਖੀ ਮੁਹਾਲੀ ਸਤਿੰਦਰ ਸਿੰਘ ਸੀਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਮਨਦੀਪ ਸਿੰਘ ਹਾਂਸ ਐਸ. ਪੀ. (ਡੀ) ਮੁਹਾਲੀ ਤੇ ਗੁਰਚਰਨ ਸਿੰਘ ਡੀ. ਐਸ. ਪੀ. (ਡੀ) ਮੁਹਾਲੀ ਦੀ ਅਗਵਾਈ ਹੇਠ ਅਤੇ ਇੰਸਪੈਕਟਰ ਗੁਰਮੇਲ ...

ਪੂਰੀ ਖ਼ਬਰ »

ਬਜ਼ੁਰਗ ਔਰਤ ਨੂੰ ਵੈਕਸੀਨ ਦੀ ਦੂਜੀ ਡੋਜ਼ ਬਦਲ ਕੇ ਲਗਾਉਣ ਦਾ ਡੀ. ਸੀ. ਨੇ ਲਿਆ ਸਖ਼ਤ ਨੋਟਿਸ

ਐੱਸ. ਏ. ਐੱਸ. ਨਗਰ, 6 ਮਈ (ਕੇ. ਐੱਸ. ਰਾਣਾ)-ਬੀਤੇ ਦਿਨੀਂ ਇਕ ਬਜ਼ੁਰਗ ਔਰਤ ਨੂੰ ਕੋਵਿਡ ਵੈਕਸੀਨੇਸ਼ਨ ਤਹਿਤ ਦੂਜੀ ਡੋਜ਼ ਦੌਰਾਨ ਪਹਿਲਾਂ ਨਾਲੋਂ ਵੱਖਰੀ ਦਵਾਈ ਦਿੱਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੇ ਇਸ ਸਬੰਧੀ ਪੜਤਾਲ ...

ਪੂਰੀ ਖ਼ਬਰ »

ਨਵਾਂਗਰਾਉਂ ਦੇ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ 'ਚ 132 ਵਿਅਕਤੀਆਂ ਦੇ ਕੋਵਿਡ ਵੈਕਸੀਨ ਦੇ ਟੀਕੇ ਲਾਏ

ਮਾਜਰੀ, 6 ਮਈ (ਕੁਲਵੰਤ ਸਿੰਘ ਧੀਮਾਨ)-ਕਸਬਾ ਨਵਾਂਗਰਾਉਂ ਦੇ ਦਸਮੇਸ਼ ਨਗਰ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਦੇ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ ਜਾ ਰਹੇ ਹਨ | ਇਸ ਸਬੰਧੀ ਸਿਹਤ ਕੇਂਦਰ ...

ਪੂਰੀ ਖ਼ਬਰ »

ਸ਼ਹਿਰੀ ਪ੍ਰਧਾਨ ਬੀਬੀ ਜਗਦੀਪ ਕੌਰ ਨੂੰ ਸਦਮਾ, ਪਿਤਾ ਦਾ ਦਿਹਾਂਤ

ਕੁਰਾਲੀ, 6 ਮਈ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰੀ ਕਾਂਗਰਸ ਦੀ ਮਹਿਲਾ ਪ੍ਰਧਾਨ ਬੀਬੀ ਜਗਦੀਪ ਕੌਰ ਨੂੰ ਉਦੋਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਸੇਵਾ-ਮੁਕਤ ਬੀ. ਓ. ਸੱਜਣ ਸਿੰਘ ਦਾ ਸੰਖੇਪ ਜਿਹੀ ਬਿਮਾਰੀ ਕਾਰਨ ਅਚਾਨਕ ਦਿਹਾਂਤ ਹੋ ਗਿਆ ਹੈ | ਸਵ. ...

ਪੂਰੀ ਖ਼ਬਰ »

ਆਜ਼ਾਦ ਗਰੁੱਪ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਜੀਤੀ ਸਿੱਧੂ ਦੇ ਵਾਰਡ ਤੋਂ ਸੈਨਟਾਈਜ਼ੇਸ਼ਨ ਮੁਹਿੰਮ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 6 ਮਈ (ਕੇ. ਐੱਸ. ਰਾਣਾ)-ਸਥਾਨਕ ਵਾ. ਨੰ. 10 (ਫੇਜ਼-7) ਅੰਦਰ ਪਿਛਲੇ ਕਈ ਦਿਨਾਂ ਤੋਂ ਕੋਵਿਡ ਦੇ ਕੇਸ ਸਾਹਮਣੇ ਆ ਰਹੇ ਹਨ ਤੇ ਇਸ ਵਾਰਡ ਤੋਂ ਕੌਂਸਲਰ ਵਜੋਂ ਚੋਣ ਜਿੱਤ ਕੇ ਮੁਹਾਲੀ ਦੇ ਮੇਅਰ ਬਣੇ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਇਸ ਪਾਸੇ ਬਿਲਕੁਲ ਵੀ ਧਿਆਨ ...

ਪੂਰੀ ਖ਼ਬਰ »

ਯੂਨਾਈਟਿਡ ਸਿੱਖਸ ਐਸੋਸੀਏਸ਼ਨ ਕੈਨੇਡਾ ਵਲੋਂ ਕੋਰੋਨਾ ਪੀੜਤਾਂ ਦੀ ਨਿਰੰਤਰ ਕੀਤੀ ਜਾ ਰਹੀ ਹੈ ਮਦਦ-ਗੁਰਪ੍ਰੀਤ ਸਿੰਘ

ਐੱਸ. ਏ. ਐੱਸ. ਨਗਰ, 6 ਮਈ (ਕੇ. ਐੱਸ. ਰਾਣਾ)-ਅੱਜ ਕੋਰੋਨਾ ਮਹਾਂਮਾਰੀ ਨੇ ਸਾਰੀ ਦੁਨੀਆਂ ਨੂੰ ਮੁਸ਼ਕਿਲ 'ਚ ਪਾਇਆ ਹੋਇਆ ਹੈ ਹਰ ਦੇਸ਼ ਇਸ ਮਹਾਂਮਾਰੀ ਨਾਲ ਜੂਝ ਰਿਹਾ ਹੈ | ਭਾਰਤ 'ਚ ਇਸ ਮਹਾਂਮਾਰੀ ਦਾ ਕਹਿਰ ਅੱਜ ਕੱਲ੍ਹ ਸਿਖਰਾਂ 'ਤੇ ਚੱਲ ਰਿਹਾ ਹੈ ਤੇ ਅਜਿਹੇ ਹਾਲਾਤਾਂ 'ਚ ...

ਪੂਰੀ ਖ਼ਬਰ »

ਤਾਲਾਬੰਦੀ ਲਗਾਉਣ ਤੋਂ ਪਹਿਲਾਂ ਆਰਥਿਕ ਤੌਰ 'ਤੇ ਲੋਕਾਂ ਦੀ ਮਦਦ ਕਰਨ ਸਰਕਾਰਾਂ-ਘੜੂੰਆਂ

ਐੱਸ. ਏ. ਐੱਸ. ਨਗਰ, 6 ਮਈ (ਬੈਨੀਪਾਲ)-ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਵਿਚ ਕੇਂਦਰ ਤੇ ਸੂਬਾ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਅਤੇ ਹੁਣ ਤਾਲਾਬੰਦੀ ਲਗਾ ਕੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ | ਇਹ ਪ੍ਰਗਟਾਵਾ ਆਲ ਇੰਡੀਆ ਯੂਥ ਭਲਾਈ ਫਰੰਟ ...

ਪੂਰੀ ਖ਼ਬਰ »

ਪੰਜਾਬ ਅਧਿਆਪਕ ਸੰਘ ਵਲੋਂ ਮਾਸਟਰ ਕਾਡਰ ਤੋਂ ਲੈਕਚਰਾਰ ਦੀਆਂ ਤਰੱਕੀਆ ਜਲਦ ਕਰਨ ਦੀ ਮੰਗ

ਐੱਸ. ਏ. ਐੱਸ. ਨਗਰ, 6 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ 'ਚ ਪਿਛਲੇ ਲੰਬੇ ਅਰਸੇ ਤੋਂ ਉਡੀਕੀਆਂ ਜਾ ਰਹੀਆਂ ਮਾਸਟਰ ਕਾਡਰ ਦੀਆਂ ਤਰੱਕੀਆਂ ਇਕ ਵਾਰ ਫਿਰ ਲਟਕਦੀਆਂ ਨਜ਼ਰ ਆ ਰਹੀਆਂ ਹਨ | ਪਿਛਲੇ 5 ਸਾਲਾਂ ਦੌਰਾਨ ਵੱਡੀ ਗਿਣਤੀ 'ਚ ਅਧਿਆਪਕ ਤਰੱਕੀ ਲਈ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਦੇ ਆਨਲਾਈਨ ਮੁਕਾਬਲੇ ਕਰਵਾਏ

ਐੱਸ. ਏ. ਐੱਸ. ਨਗਰ, 6 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹੇ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਆਨਲਾਈਨ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ...

ਪੂਰੀ ਖ਼ਬਰ »

ਸੂਬਾ ਸਰਕਾਰ ਦਾ ਮਿੰਨੀ-ਲਾਕਡਾਊਨ ਪੱਖਪਾਤੀ ਨਜ਼ਰ ਆਉਣ ਲੱਗਾ-ਚੰਦੂਮਾਜਰਾ

ਐੱਸ. ਏ. ਐੱਸ. ਨਗਰ, 6 ਮਈ (ਕੇ. ਐੱਸ. ਰਾਣਾ)-ਕੈਪਟਨ ਸਰਕਾਰ ਦੁਆਰਾ ਸੂਬੇ ਅੰਦਰ ਲਗਾਇਆ ਗਿਆ ਮਿੰਨੀ ਲਾਕਡਾਊਨ ਪੱਖਪਾਤੀ ਨਜ਼ਰ ਆ ਰਿਹਾ ਹੈ | ਇਹ ਦੋਸ਼ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁਹਾਲੀ ...

ਪੂਰੀ ਖ਼ਬਰ »

ਸੁਪਰੀਮ ਕੋਰਟ ਦੇ ਰਾਖਵੇਂਕਰਨ ਸਬੰਧੀ ਫ਼ੈਸਲੇ 'ਤੇ ਖ਼ੁਸ਼ੀ ਦਾ ਪ੍ਰਗਟਾਵਾ

ਐੱਸ. ਏ. ਐੱਸ. ਨਗਰ, 6 ਮਈ (ਤਰਵਿੰਦਰ ਸਿੰਘ ਬੈਨੀਪਾਲ)-ਜਨਰਲ ਕੈਟਾਗਰੀਜ਼ ਵੈੱਲਫ਼ੇਅਰ ਫੈਡਰੇਸ਼ਨ ਪੰਜਾਬ ਦੀ ਮੁਹਾਲੀ ਇਕਾਈ ਦੇ ਆਗੂਆਂ ਜਸਵੀਰ ਸਿੰਘ ਗੜਾਂਗ, ਗੁਰਮਨਜੀਤ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸ਼ਰਮਾ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਨੇ ...

ਪੂਰੀ ਖ਼ਬਰ »

ਲੋਕ ਬਿਨਾਂ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ-ਸਿਵਲ ਸਰਜਨ

ਐੱਸ. ਏ. ਐੱਸ. ਨਗਰ, 6 ਮਈ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਮਹਾਂਮਾਰੀ ਦੇ ਵਧ ਰਹੇ ਕੇਸਾਂ ਨੂੰ ਮੁੱਖ ਰੱਖਦਿਆਂ ਸਿਵਲ ਸਰਜਨ ਡਾ: ਆਦਰਸ਼ਪਾਲ ਕੌਰ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਹੈ ਕਿ ਇਸ ਮਾਰੂ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ, ਸਗੋਂ ਤਮਾਮ ...

ਪੂਰੀ ਖ਼ਬਰ »

ਤਾਲਾਬੰਦੀ ਲਗਾਉਣ ਤੋਂ ਪਹਿਲਾਂ ਆਰਥਿਕ ਤੌਰ 'ਤੇ ਲੋਕਾਂ ਦੀ ਮਦਦ ਕਰਨ ਸਰਕਾਰਾਂ-ਘੜੂੰਆਂ

ਐੱਸ. ਏ. ਐੱਸ. ਨਗਰ, 6 ਮਈ (ਬੈਨੀਪਾਲ)-ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਵਿਚ ਕੇਂਦਰ ਤੇ ਸੂਬਾ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਅਤੇ ਹੁਣ ਤਾਲਾਬੰਦੀ ਲਗਾ ਕੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ | ਇਹ ਪ੍ਰਗਟਾਵਾ ਆਲ ਇੰਡੀਆ ਯੂਥ ਭਲਾਈ ਫਰੰਟ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX