ਤਾਜਾ ਖ਼ਬਰਾਂ


ਦਿੱਲੀ ਦੇ ਐਲ.ਐਨ.ਜੇ.ਪੀ. ਹਸਪਤਾਲ 'ਚ ਲੱਗੀ ਅੱਗ
. . .  21 minutes ago
ਨਵੀਂ ਦਿੱਲੀ, 18 ਅਕਤੂਬਰ - ਦਿੱਲੀ ਦੇ ਐਲ.ਐਨ.ਜੇ.ਪੀ. ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਅੱਗ ਲੱਗ ਗਈ ਹੈ। ਜਿਸ ਨੂੰ ਬੁਝਾਉਣ ਲਈ ਬਹੁਤ ਸਾਰੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ ਹਨ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਨੇ ਰੋਕੀ ਰੇਲ ਗੱਡੀ
. . .  about 1 hour ago
ਫ਼ਿਰੋਜ਼ਪੁਰ, 18 ਅਕਤੂਬਰ (ਕੁਲਬੀਰ ਸਿੰਘ ਸੋਢੀ) - ਯੂ.ਪੀ. ਦੇ ਲਮਖੀਰਪੁਰ ਖੀਰੀ ਮਾਮਲੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਫਿਰੋਜ਼ਪੁਰ ਸ਼ਹਿਰ ਦੇ ਖਾਈ ਵਾਲੇ ਅੱਡੇ 'ਤੇ ਪੈਂਦੇ ਫਾਟਕ 'ਤੇ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਨੂੰ ਜਾ ਰਹੀ ਰੇਲ ਗੱਡੀ ਨੂੰ ਰੋਕ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ...
ਕੇਂਦਰੀ ਮੰਤਰੀ ਟੇਨੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਅੱਜ ਰੋਕਣਗੇ ਰੇਲਾਂ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ - ਲਖੀਮਪੁਰ ਖੇਰੀ ਹਿੰਸਾ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਅੱਜ ਰੇਲ ਰੋਕੋ ਅੰਦੋਲਨ ਚਲਾਇਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਟੇਨੀ ਦੇ ਅਸਤੀਫ਼ੇ ਦੀ ਮੰਗ ਕਰ ਰਹੀਆਂ ਹਨ...
⭐ਮਾਣਕ - ਮੋਤੀ⭐
. . .  27 minutes ago
ਛੱਤੀਸਗੜ੍ਹ : ਸਰਕਾਰੀ ਹਸਪਤਾਲ ਵਿਚ ਪੰਜ ਬੱਚਿਆਂ ਦੀ ਮੌਤ , ਸਿਹਤ ਕਰਮਚਾਰੀਆਂ ਦੀ ਨਹੀਂ ਗ਼ਲਤੀ -ਸੁਮਨ ਟਿਰਕੀ
. . .  1 day ago
ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਚੌਧਰੀ ਪੰਜਾਬ ਰਾਜ ਭਵਨ ਦੇ ਗੈਸਟ ਹਾਊਸ 'ਚ ​ਮੁੱਖ ਮੰਤਰੀ ਚੰਨੀ ਨਾਲ ਕਰਨਗੇ ਬੈਠਕ
. . .  1 day ago
ਅੱਤਵਾਦੀਆਂ ਨੇ ਕੁਲਗਾਮ ਦੇ ਵਾਨਪੋਹ ਇਲਾਕੇ 'ਚ ਗੈਰ-ਸਥਾਨਕ ਮਜ਼ਦੂਰਾਂ' ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ , 2 ਦੀ ਮੌਤ
. . .  1 day ago
ਬੇਮੌਸਮੀ ਕਿਣਮਿਣ ਨੇ ਕਿਸਾਨ ਤੇ ਆੜਤੀਆਂ ਦੇ ਸਾਹ ਸੂਤੇ
. . .  1 day ago
ਦੋਰਾਹਾ, 17 ਅਕਤੂਬਰ (ਜਸਵੀਰ ਝੱਜ)- ਅੱਜ ਸਵੇਰ ਤੋਂ ਬਣੀ ਬੱਦਲਵਾਈ ਨੇ ਸ਼ਾਮ ਹੁੰਦੇ ਹੁੰਦੇ ਕਿਣਮਿਣ ਦਾ ਰੂਪ ਧਾਰ ਲਿਆ। ਖੇਤਾਂ ਵਿਚ ਜੀਰੀ ਦੀ ਫਸਲ ਪੱਕੀ ਖੜ੍ਹੀ ਹੈ। ਜੀਰੀ ਦੀ ਕਟਾਈ ਪੂਰੇ ਜੋਬਨ ‘ਤੇ ...
ਨਿਹੰਗਾਂ ਨੇ ਕਿਹਾ ਕਿ ਇਹ ਇਕ ਧਾਰਮਿਕ ਮਾਮਲਾ ਹੈ ਤੇ ਸਰਕਾਰ ਨੂੰ ਇਸ ਨੂੰ ਕਿਸਾਨਾਂ ਦੇ ਵਿਰੋਧ ਨਾਲ ਨਹੀਂ ਮਿਲਾਉਣਾ ਚਾਹੀਦਾ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਸਿੰਘੂ ਬਾਰਡਰ ਮਾਮਲੇ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ (ਨਿਹੰਗਾਂ) ਨੇ ਕਿਹਾ ਕਿ ਇਹ ਇਕ ਧਾਰਮਿਕ ਮਾਮਲਾ ਹੈ ਅਤੇ ਸਰਕਾਰ ਨੂੰ ਇਸ ਨੂੰ ਕਿਸਾਨਾਂ ਦੇ ਵਿਰੋਧ ਨਾਲ ਨਹੀਂ ਮਿਲਾਉਣਾ....
ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਕੱਲ੍ਹ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ 'ਤੇ ਹੋਵੇਗੀ ਬੈਠਕ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਕੱਲ੍ਹ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ 'ਤੇ ਬੈਠਕ ਹੋਵੇਗੀ। ਮੀਟਿੰਗ ਸਵੇਰੇ 10 ਵਜੇ ਸ਼ੁਰੂ....
ਫ਼ਾਜ਼ਿਲਕਾ 'ਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ
. . .  1 day ago
ਫ਼ਾਜ਼ਿਲਕਾ , 17 ਅਕਤੂਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਵਿਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਫ਼ਾਜ਼ਿਲਕਾ ਦੀ ਗੁਰੂ ਨਾਨਕ ਨਗਰੀ ਦਾ ਰਹਿਣ ਵਾਲਾ ਸੀ ਅਤੇ ਪਿਛਲੇ 20-22 ਦਿਨਾਂ ....
ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦਾ ਸਥਾਪਨਾ ਦਿਵਸ ਮਨਾਇਆ
. . .  1 day ago
ਵੈਨਿਸ (ਇਟਲੀ)17ਅਕਤੂਬਰ(ਹਰਦੀਪ ਸਿੰਘ ਕੰਗ) ਇਟਲੀ ਦੇ ਵੈਰੋਨਾ ਜ਼ਿਲ੍ਹੇ 'ਚ ਸਥਿੱਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦੀ ਸਥਾਪਨਾ ਦੇ 10 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਬੱਚਿਆਂ ਦੁਆਰਾ ਕੀਰਤਨ ....
3 ਅਗਸਤ ਨੂੰ ਰਣਜੀਤ ਸਾਗਰ ਡੈਮ ਦੀ ਝੀਲ 'ਤੇ ਹਾਦਸਾ ਗ੍ਰਸਤ ਹੋਏ ਹੈਲੀਕਾਪਟਰ ਦੇ ਸਹਾਇਕ ਪਾਇਲਟ ਦਾ ਮ੍ਰਿਤਕ ਸਰੀਰ ਬਰਾਮਦ
. . .  1 day ago
ਸ਼ਾਹਪੁਰ ਕੰਢੀ,17 ਅਕਤੂਬਰ (ਰਣਜੀਤ ਸਿੰਘ) ਫ਼ੌਜ ਤੇ ਨੇਵੀ ਦੇ ਜਵਾਨਾਂ ਦੀ ਮਿਹਨਤ ਸਦਕਾ ਅੱਜ ਰਣਜੀਤ ਸਾਗਰ ਡੈਮ ਦੀ ਝੀਲ 'ਤੇ ਗਸ਼ਤ ਦੌਰਾਨ ਫ਼ੌਜ ਦਾ ਹੈਲੀਕਾਪਟਰ ਏ,ਐੱਚ.ਐਲ. ਧਰੁਵ ਦੁਰਘਟਨਾ ਗ੍ਰਸਤ ਹੋ ਗਿਆ ਸੀਤੇ ਦੋਵੇਂ ਪਾਇਲਟ ਲਾਪਤਾ ਹੋ ....
ਮੋਗਾ 'ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਮਾਰਕੀਟ ਕਮੇਟੀ ਦੇ ਮੌਜੂਦਾ ਚੇਅਰਮੈਨ ਰਾਜਿੰਦਰਪਾਲ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ
. . .  1 day ago
ਮੋਗਾ, 17 ਅਕਤੂਬਰ - ਮੋਗਾ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਮਾਰਕੀਟ ਕਮੇਟੀ ਮੋਗਾ ਦੇ ਮੌਜੂਦਾ ਪ੍ਰਧਾਨ ਸਰਦਾਰ ਰਾਜਿੰਦਰ ਪਾਲ ਸਿੰਘ ਗਿੱਲ ਪਾਰਟੀ ਛੱਡ ਕੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲਾ 'ਚ ਭਾਰੀ ਬਾਰਸ਼ ਤੇ ਢਿਗਾਂ ਡਿੱਗਣ ਕਾਰਨ ਕੁਝ ਲੋਕਾਂ ਦੀ ਗਈ ਜਾਨ 'ਤੇ ਜਤਾਇਆ ਦੁੱਖ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਗੱਲ ਕੀਤੀ ਅਤੇ ਕੇਰਲ ਵਿਚ ਭਾਰੀ ਬਾਰਸ਼ ਅਤੇ ਢਿਗਾਂ ਡਿੱਗਣ ਦੇ ਮੱਦੇਨਜ਼ਰ ਸਥਿਤੀ ਬਾਰੇ ਚਰਚਾ ਕੀਤੀ....
ਪ੍ਰੇਮੀ ਜੋੜੇ ਵਲੋਂ ਵਿਆਹ ਕਰਾਉਣ 'ਤੇ ਲੜਕੀ ਦੇ ਮਾਪਿਆਂ ਵਲੋਂ ਉਤਾਰਿਆ ਮੌਤ ਦੇ ਘਾਟ
. . .  1 day ago
ਅਬੋਹਰ,17 ਅਕਤੂਬਰ (ਸੰਦੀਪ ਸੋਖਲ) ਅਬੋਹਰ ਹਲਕੇ ਦੇ ਪਿੰਡ ਸੱਪਾਂ ਵਾਲੀ ਵਿਚ ਪ੍ਰੇਮੀ ਜੋੜੇ ਵਲੋਂ ਵਿਆਹ ਕਰਾਉਣ ਤੋਂ ਬਾਅਦ ਲੜਕੀ ਦੇ ਮਾਪਿਆਂ ਨੇ ਦੋਨਾਂ ਨੂੰ ਉਤਾਰਿਆ ਮੌਤ ਦੇ ਘਾਟ। ਜਾਣਕਾਰੀ ਅਨੁਸਾਰ ਪਿੰਡ ਸੱਪਾਂ ਵਾਲੀ ਦੀ ਲੜਕੀ ਕੰਬੋਜ ਬਰਾਦਰੀ ਨਾਲ....
ਸੋਸ਼ਲ ਮੀਡੀਆ 'ਤੇ ਰਾਮ ਲੀਲਾ ਸਕਿੱਟ ਕਾਰਨ ਏਮਜ਼ ਸਟੂਡੈਂਟਸ ਐਸੋਸੀਏਸ਼ਨ ਨੇ ਮੰਗੀ ਮੁਆਫ਼ੀ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਏਮਜ਼ ਦੇ ਕੁਝ ਵਿਦਿਆਰਥੀਆਂ ਦੁਆਰਾ ਰਾਮ ਲੀਲਾ ਸਕਿੱਟ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਇਸ ਸਕਿੱਟ ਦੇ ਸੰਚਾਲਨ ਲਈ ਮੁਆਫ਼ੀ ਮੰਗਦੇ ਹਾਂ ਜਿਸ ਦਾ....
ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ 1000 ਰੁਪਏ ਮੁਹੱਈਆ ਕਰਵਾ ਰਹੀ ਤੇ ਉਦਯੋਗ ਵੀ ਇਸ ਵਾਰ ਪਰਾਲੀ ਖ਼ਰੀਦਣ ਆ ਰਹੇ - ਮੁੱਖ ਮੰਤਰੀ ਖੱਟਰ
. . .  1 day ago
ਚੰਡੀਗੜ੍ਹ, 17 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਦਯੋਗਾਂ ਨੂੰ ਈਥਾਨੌਲ ਊਰਜਾ ਉਤਪਾਦਨ ਲਈ ਪਰਾਲੀ ਦੀ ਵਰਤੋਂ ਕਰਨ ਲਈ ਕਿਹਾ ਹੈ। ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਘੱਟ ਹਨ। ਅਸੀਂ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ...
ਬੇਮੌਸਮੇ ਮੀਂਹ ਨੇ ਝੋਨੇ ਦੀ ਕਟਾਈ ਦਾ ਕੰਮ ਰੋਕਿਆ
. . .  1 day ago
ਸੰਧਵਾਂ,17 ਅਕਤੂਬਰ (ਪ੍ਰੇਮੀ ਸੰਧਵਾਂ) ਝੋਨੇ ਦੀ ਕਟਾਈ ਦਾ ਕੰਮ ਹੁਣ ਜਦੋਂ ਪੂਰੇ ਜੋਰਾਂ 'ਤੇ ਚੱਲ ਰਿਹਾ ਸੀ ਤਾਂ ਕੁਦਰਤ ਦੀ ਕਰੋਪੀ ਕਾਰਨ ਰੁਕ-ਰੁਕ ਹੋ ਰਹੀ ਹਲਕੀ ਬਾਰਸ਼ ਨੇ ਝੋਨੇ ਦੀ ਕਟਾਈ ਦਾ ਕੰਮ ਰੋਕ ਕੇ ਰੱਖ ਦਿੱਤਾ। ਜਿਸ ਕਾਰਨ ਕਿਸਾਨ....
ਜੰਮੂ-ਕਸ਼ਮੀਰ ਦੇ ਭਦਰਵਾਹ 'ਚ ਵਾਹਨ ਡੂੰਘੀ ਖੱਡ 'ਚ ਡਿੱਗਣ ਕਾਰਨ 2 ਦੀ ਮੌਤ, 1 ਜ਼ਖਮੀ
. . .  1 day ago
ਜੰਮੂ-ਕਸ਼ਮੀਰ, 17 ਅਕਤੂਬਰ - ਜੰਮੂ-ਕਸ਼ਮੀਰ ਦੇ ਭਦਰਵਾਹ 'ਚ ਵਾਹਨ ਡੂੰਘੀ ਖੱਡ 'ਚ ਡਿੱਗਣ ਕਾਰਨ 2 ਦੀ ਮੌਤ ਤੇ 1 ਵਿਅਕਤੀ ਜ਼ਖਮੀ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਵਿਕਾਸ ਵਿਭਾਗ ਦੇ ਇਕ ਕਰਮਚਾਰੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ...
ਸੁਖਮਿੰਦਰ ਸਿੰਘ ਰਾਜਪਾਲ ਨੇ ਮੁੜ ਯੂਥ ਅਕਾਲੀ ਦਲ ਪ੍ਰਧਾਨ ਬਣਾਉਣ 'ਤੇ ਟੀਮ ਨਾਲ ਮਿਲ ਬਿਕਰਮ ਸਿੰਘ ਮਜੀਠੀਆ ਦਾ ਕੀਤਾ ਧੰਨਵਾਦ
. . .  1 day ago
ਜਲੰਧਰ, 17 ਅਕਤੂਬਰ : ਯੂਥ ਅਕਾਲੀ ਦਲ ਜਲੰਧਰ ਦੇ ਮੁੜ ਪ੍ਰਧਾਨ ਨਿਯੁਕਤ ਕੀਤੇ ਗਏ ਸੁਖਮਿੰਦਰ ਸਿੰਘ ਰਾਜਪਾਲ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ....
ਲਦਾਖ਼ ਦੇ ਉਪ ਰਾਜਪਾਲ ਆਰ.ਕੇ. ਮਾਥੁਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ
. . .  1 day ago
ਲਦਾਖ਼,17 ਅਕਤੂਬਰ - ਲਦਾਖ਼ ਦੇ ਉਪ ਰਾਜਪਾਲ ਆਰ.ਕੇ. ਮਾਥੁਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲਦਾਖ਼ ਨਾਲ ਸੰਬੰਧਿਤ ਵੱਖ -ਵੱਖ ਮੁੱਦਿਆਂ 'ਤੇ....
ਕੇਰਲ: ਜ਼ਮੀਨ ਖਿਸਕਣ ਵਾਲੀ ਜਗ੍ਹਾ ਤੋਂ ਤਿੰਨ ਹੋਰ ਲਾਸ਼ਾਂ ਹੋਈਆਂ ਬਰਾਮਦ
. . .  1 day ago
ਕੇਰਲ, 17 ਅਕਤੂਬਰ - ਕੇਰਲ ਸਰਕਾਰ ਦਾ ਕਹਿਣਾ ਹੈ ਕਿ ਕੱਲ੍ਹ ਇਡੁੱਕੀ ਦੇ ਕੋੱਕਯਾਰ ਵਿਚ ਜ਼ਮੀਨ ਖਿਸਕਣ ਵਾਲੀ ਜਗ੍ਹਾ ਤੋਂ ਤਿੰਨ ਹੋਰ ਲਾਸ਼ਾਂ ਬਰਾਮਦ ਹੋ...
ਕੈਪਟਨ ਸੰਦੀਪ ਸੰਧੂ ਨੇ ਨਕਾਰੇ ਮੁਹੰਮਦ ਮੁਸਤਫ਼ਾ ਦੇ ਦੋਸ਼
. . .  1 day ago
ਚੰਡੀਗੜ੍ਹ, 17 ਅਕਤੂਬਰ - ਇਹ ਅਫ਼ਸੋਸਨਾਕ ਹੈ ਕਿ ਮੁਹੰਮਦ ਮੁਸਤਫ਼ਾ ਮੇਰੇ ਉੱਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਮੈਂ 2 ਦਹਾਕਿਆਂ ਤੋਂ ਜਨਤਕ ਜੀਵਨ ਵਿਚ ਹਾਂ ਅਤੇ ਹਜ਼ਾਰਾਂ ਲੋਕਾਂ ਨਾਲ...
ਦਿੱਲੀ ਤੋਂ ਤਿਰੂਪਤੀ ਲਈ ਸਿੱਧੀ ਉਡਾਣ ਹੋਈ ਸ਼ੁਰੂ
. . .  1 day ago
ਨਵੀਂ ਦਿੱਲੀ: 17 ਅਕਤੂਬਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਦਿੱਲੀ ਤੋਂ ਤਿਰੂਪਤੀ ਲਈ ਦਿੱਲੀ ਤੋਂ ਸਪਾਈਸ ਜੈੱਟ ਉਡਾਣ ਦਾ ਉਦਘਾਟਨ ਕੀਤਾ। ਸਿੰਧੀਆ ਨੇ ਕਿਹਾ ਕਿ ਇਹ ਉਡਾਣ ਦੇਸ਼ ਦੀ ਰਾਜਨੀਤਕ ਰਾਜਧਾਨੀ ਨੂੰ ਦੇਸ਼....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਜੇਠ ਸੰਮਤ 553
ਿਵਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਪਹਿਲਾ ਸਫ਼ਾ

ਭਾਰਤ ਪੁੱਜੀ 'ਸਪੂਤਨਿਕ-ਵੀ' ਦੀ ਦੂਜੀ ਖੇਪ

ਛੇਤੀ ਹੀ ਦੇਸ਼ 'ਚ ਆਵੇਗੀ ਸਿੰਗਲ ਡੋਜ਼ ਵਾਲੀ ਵੈਕਸੀਨ
ਕੋਰੋਨਾ ਵਿਰੋਧੀ ਦਵਾਈ 2-ਡੀਜੀ ਅੱਜ ਹੋਵੇਗੀ ਲਾਂਚ

ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 16 ਮਈ-ਰੂਸੀ ਵੈਕਸੀਨ ਸਪੂਤਨਿਕ-ਵੀ ਦੀਆਂ 60 ਹਜ਼ਾਰ ਖ਼ੁਰਾਕਾਂ ਦੀ ਦੂਜੀ ਖੇਪ ਐਤਵਾਰ ਨੂੰ ਹੈਦਰਾਬਾਦ ਪਹੁੰਚ ਗਈ | ਹੁਣ ਵੈੱਬਸਾਈਟ 'ਤੇ ਇਸ ਨੂੰ ਕੋਵੀਸ਼ੀਲਡ ਅਤੇ ਕੋਵੈਕਸੀਨ ਦੇ ਨਾਲ ਤੀਜੇ ਬਦਲ ਵਜੋਂ ਵਰਤਿਆ ਜਾ ਸਕੇਗਾ ਜਿਸ ਨਾਲ ਸਪੂਤਨਿਕ-ਵੀ, ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ 'ਚ ਵਰਤਿਆ ਜਾਣ ਵਾਲਾ ਪਹਿਲਾ ਵਿਦੇਸ਼ੀ ਟੀਕਾ ਬਣ ਗਿਆ ਹੈ | ਰੂਸ ਦੇ ਰਾਜਦੂਤ ਨਿਕੋਲੇ ਕੁਦਾਸ਼ੇਵ ਨੇ ਵੈਕਸੀਨ ਦੀ ਦੂਜੀ ਖੇਪ ਦੀ ਆਮਦ ਨੂੰ , ਕੋਵਿਡ-19 ਦੇ ਖ਼ਿਲਾਫ਼ ਰੂਸੀ-ਭਾਰਤੀ ਸਾਂਝੀ ਜੰਗ 'ਚ ਅੱਗੇ ਵਧਣ ਦਾ ਰਸਤਾ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ 'ਸਪੂਤਨਿਕ ਲਾਈਟ' ਨੂੰ ਵੀ ਭਾਰਤ 'ਚ ਪੇਸ਼ ਕਰਨ ਦੀ ਯੋਜਨਾ ਹੈ, ਜੋ ਕਿ ਭਾਰਤ ਦੀ ਪਹਿਲੀ ਸਿੰਗਲ ਡੋਜ਼ ਵੈਕਸੀਨ ਹੋ ਸਕਦੀ ਹੈ | ਨਵੇਂ ਕੋਰੋਨਾ ਦੇ ਰੂਪ ਦੇ ਖ਼ਿਲਾਫ਼ ਵੀ ਅਸਰਦਾਰ ਹੈ | ਰੂਸੀ ਮਾਹਿਰਾਂ ਮੁਤਾਬਿਕ ਸਪੂਤਨਿਕ ਕੋਵਿਡ-19 ਦੇ ਨਵੇਂ ਰੂਪ ਦੇ ਖ਼ਿਲਾਫ਼ ਅਸਰਦਾਰ ਹੈ | ਸਪੂਤਨਿਕ ਦੀ ਸਮਰੱਥਾ 'ਤੇ ਸ਼ੁਰੂ 'ਚ ਸਵਾਲ ਖੜ੍ਹੇ ਕੀਤੇ ਗਏ ਸਨ ਪਰ ਤੀਜੇ ਪੜਾਅ ਦੇ ਪ੍ਰੀਖਣ 'ਚ ਇਸ ਨੂੰ 91.6 ਫ਼ੀਸਦੀ ਅਸਰਦਾਰ ਪਾਇਆ ਗਿਆ ਹੈ | ਦ ਲਾਂਸੇਟ ਜਨਰਲ ਨੇ ਵੀ ਇਸ ਨੂੰ ਸੁਰੱਖਿਅਤ ਅਤੇ ਅਸਰਦਾਰ ਕਰਾਰ ਦਿੱਤਾ | ਸਪੂਤਨਿਕ ਇਸ ਮਹੀਨੇ ਤੋਂ ਨਿੱਜੀ ਹਸਪਤਾਲਾਂ 'ਚ ਮਿਲਣੀ ਸ਼ੁਰੂ ਹੋ ਜਾਵੇਗੀ, ਹਾਲਾਂਕਿ ਰਾਜ ਸਰਕਾਰਾਂ ਨੂੰ 18 ਤੋਂ 44 ਸਾਲ ਦੀ ਉਮਰ ਦੇ ਵਰਗ ਲਈ ਐਮਰਜੈਂਸੀ ਵਰਤੋਂ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ | ਵੈਕਸੀਨ ਦੀ ਡੇਢ ਲੱਖ ਦੀ ਖੇਪ ਨੂੰ ਗੁਣਵੱਤਾ ਅਤੇ ਸਥਿਰਤਾ ਦੇ ਆਧਾਰ 'ਤੇ ਪ੍ਰਵਾਨਗੀ ਦਿੱਤੀ ਗਈ ਹੈ | ਸ਼ੁੱਕਰਵਾਰ ਨੂੰ ਇਸ ਦੀ ਕੀਮਤ 995.40 ਤੈਅ ਕੀਤੀ ਗਈ ਸੀ |
35 ਸ਼ਹਿਰਾਂ 'ਚ ਹੋਵੇਗੀ ਉਪਲਬਧ
ਸ਼ੁਰੂਆਤੀ ਤੌਰ 'ਤੇ ਰੂਸੀ ਵੈਕਸੀਨ 35 ਸ਼ਹਿਰਾਂ 'ਚ ਉਪਲਬਧ ਹੋਵੇਗੀ, ਜਿਨ੍ਹਾਂ 'ਚ ਜ਼ਿਆਦਾਤਰ ਮਹਾਂਨਗਰ ਅਤੇ ਵੱਡੇ ਸ਼ਹਿਰ ਸ਼ਾਮਿਲ ਹਨ | ਵੈਕਸੀਨ ਨੂੰ ਰੱਖਣ ਲਈ (-18) ਡਿਗਰੀ ਸੈਲਸੀਅਸ ਦੇ ਤਾਪਮਾਨ ਦੀ ਲੋੜ ਹੁੰਦੀ ਹੈ ਜਿਸ ਲਈ ਅਜਿਹੇ ਸ਼ਹਿਰਾਂ ਅਤੇ ਹਸਪਤਾਲਾਂ 'ਚ ਮੁਹੱਈਆ ਹੋਵੇਗੀ ਜਿਥੇ ਲੋੜੀਂਦਾ ਬੁਨਿਆਦੀ ਢਾਂਚਾ ਹੋਵੇਗਾ | ਰੂਸੀ ਰਾਜਦੂਤ ਨੇ ਉਮੀਦ ਪ੍ਰਗਟਾਉਂਦਿਆਂ ਕਿਹਾ ਕਿ ਭਾਰਤ 'ਚ ਹੌਲੀ-ਹੌਲੀ ਇਸ ਦਾ ਸਾਲਾਨਾ ਉਤਪਾਦਨ 85 ਕਰੋੜ ਖ਼ੁਰਾਕਾਂ ਤੱਕ ਵਧ ਜਾਏਗਾ |
ਭਾਰਤ 'ਚ ਛੇਤੀ ਹੀ ਲਿਆਂਦੀ ਜਾਵੇਗੀ ਸਿੰਗਲ ਡੋਜ਼ ਵੈਕਸੀਨ
ਭਾਰਤ 'ਚ ਛੇਤੀ ਹੀ ਸਿੰਗਲ ਡੋਜ਼ ਵੈਕਸੀਨ 'ਸਪੂਤਨਿਕ ਲਾਈਟ' ਵੀ ਲਿਆਂਦੀ ਜਾਵੇਗੀ | ਰੂਸ ਦਾ ਦਾਅਵਾ ਹੈ ਕਿ ਸਪੂਤਨਿਕ-ਵੀ ਦਾ ਲਾਈਟ ਵਰਜਨ 80 ਫ਼ੀਸਦੀ ਤੱਕ ਅਸਰਦਾਰ ਹੈ | ਕੰਪਨੀ ਦਾ ਦਾਅਵਾ ਹੈ ਕਿ ਉਸ ਦਾ ਲਾਈਟ ਵਰਜਨ ਵੈਕਸੀਨ ਦੀਆਂ ਖ਼ੁਰਾਕਾਂ ਵਾਲੇ ਟੀਕੇ ਦੇ ਮੁਕਾਬਲੇ ਵਧੇਰੇ ਕਾਰਗਰ ਹੈ | ਇਸ ਵੈਕਸੀਨ ਦੀ ਇਕ ਖ਼ੁਰਾਕ ਨਾਲ ਹੀ ਟੀਕਾਕਰਨ ਦਾ ਪੂਰਾ ਅਮਲ ਮੁਕੰਮਲ ਹੋ ਜਾਵੇਗਾ | ਜਦਕਿ ਹਾਲੇ ਦੋ ਖੁਰਾਕਾਂ ਤੋਂ ਬਾਅਦ ਹੀ ਟੀਕਾਕਰਨ ਪੂਰਾ ਮੰਨਿਆ ਜਾਂਦਾ ਹੈ |

ਨਵੇਂ ਮਾਮਲਿਆਂ ਦੀ ਮੱਠੀ ਪਈ ਰਫ਼ਤਾਰ

ਮੌਤਾਂ ਦਾ ਅੰਕੜਾ ਅਜੇ ਵੀ ਚਿੰਤਾ ਦਾ ਵਿਸ਼ਾ
ਨਵੀਂ ਦਿੱਲੀ, 16 ਮਈ (ਉਪਮਾ ਡਾਗਾ ਪਾਰਥ)-ਸਥਿਰ ਹੁੰਦੀ ਕੋਰੋਨਾ ਦੀ ਦੂਜੀ ਲਹਿਰ 'ਚ ਪਿਛਲੇ 24 ਘੰਟਿਆਂ ਦੌਰਾਨ 3 ਲੱਖ 11 ਹਜ਼ਾਰ 170 ਨਵੇਂ ਮਾਮਲੇ ਸਾਹਮਣੇ ਆਏ ਹਨ | ਇਹ ਅੰਕੜਾ ਪਿਛਲੇ 25 ਦਿਨਾਂ 'ਚ ਸਭ ਤੋਂ ਘੱਟ ਹੈ | ਹਾਲਾਂਕਿ ਕੁੱਲ ਮਾਮਲਿਆਂ ਦਾ ਅੰਕੜਾ 2,46,84,077 ਤੱਕ ਪੁੱਜ ਗਿਆ ਹੈ | ਮੌਤਾਂ ਦਾ ਅੰਕੜਾ ਅਜੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਪਿਛਲੇ 24 ਘੰਟਿਆਂ 'ਚ ਕੋਰੋਨਾ ਕਾਰਨ 4077 ਲੋਕਾਂ ਦੀ ਮੌਤ ਹੋਈ | ਮਈ ਦੇ ਮਹੀਨੇ 'ਚ ਇਹ ਛੇਵੀਂ ਵਾਰ ਹੈ ਜਦੋਂ ਇਕ ਦਿਨ 'ਚ ਚਾਰ ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ ਹੈ, ਕੁੱਲ ਮੌਤਾਂ ਦਾ ਅੰਕੜਾ 2,70,284, ਹੋ ਗਿਆ ਹੈ | ਰੋਜ਼ਾਨਾ ਕੋਰੋਨਾ ਮਾਮਲਿਆਂ ਦੀ ਗਿਣਤੀ ਭਾਵੇਂ ਅਜੇ ਵੀ 3 ਲੱਖ ਤੋਂ ਉਪਰ ਬਣੀ ਹੋਈ ਹੈ, ਪਰ ਰਾਹਤ ਵਾਲੀ ਗੱਲ ਇਹ ਹੈ ਕਿ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਰੋਜ਼ਾਨਾ ਮਾਮਲਿਆਂ ਤੋਂ ਜ਼ਿਆਦਾ ਹੈ | ਪਿਛਲੇ 24 ਘੰਟਿਆਂ 'ਚ 3 ਲੱਖ 62 ਹਜ਼ਾਰ 437 ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ | ਇਸੇ ਦੌਰਾਨ ਜ਼ੇਰੇ ਇਲਾਜ ਐਕਟਿਵ ਕੇਸਾਂ 'ਚ 55,344 ਕੇਸਾਂ ਦੀ ਕਮੀ ਆਈ ਹੈ | ਇਸ ਸਮੇਂ ਦੇਸ਼ 'ਚ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ 36 ਲੱਖ 18 ਹਜ਼ਾਰ 458 ਹੈ | ਜਦਕਿ ਦੇਸ਼ 'ਚ ਰੋਜ਼ਾਨਾ ਪਾਜ਼ੀਟਿਵਿਟੀ ਦਰ 16.98 ਫ਼ੀਸਦੀ ਹੈ | ਇਸ ਦੌਰਾਨ ਤਾਲਾਬੰਦੀ ਅਤੇ ਪਾਬੰਦੀਆਂ ਲਾਉਣ ਦਾ ਅਧਿਕਾਰ ਸੂਬਿਆਂ ਨੂੰ ਦਿੱਤੇ ਜਾਣ ਕਾਰਨ ਦੇਸ਼ 'ਚ 19 ਰਾਜਾਂ 'ਚ ਤਾਲਾਬੰਦੀ ਅਤੇ 13 ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਅੰਸ਼ਿਕ ਤਾਲਾਬੰਦੀ ਲਾਈ ਗਈ ਹੈ |
ਦਿੱਲੀ ਅਤੇ ਹਰਿਆਣਾ ਨੇ ਵਧਾਈ ਤਾਲਾਬੰਦੀ ਦੀ ਮਿਆਦ
ਦਿੱਲੀ ਅਤੇ ਹਰਿਆਣਾ ਵਲੋਂ ਤਾਲਾਬੰਦੀ ਦੀ ਮਿਆਦ ਇਕ ਹਫ਼ਤੇ ਲਈ ਵਧਾ ਦਿੱਤੀ ਗਈ ਹੈ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਤਾਲਾਬੰਦੀ ਦੀ ਮਿਆਦ 24 ਮਈ ਸਵੇਰੇ 5 ਵਜੇ ਤੱਕ ਵਧਾਉਣ ਦਾ ਐਲਾਨ ਕੀਤਾ | ਮੁੱਖ ਮੰਤਰੀ ਵਲੋਂ ਐਤਵਾਰ ਨੂੰ ਚੌਥੀ ਵਾਰ ਤਾਲਾਬੰਦੀ ਵਧਾਉਣ ਦਾ ਐਲਾਨ ਕੀਤਾ ਗਿਆ ਹੈ | ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੋਰੋਨਾ ਦੇ ਹਾਲਾਤ ਦੇ ਮੱਦੇਨਜ਼ਰ ਤਾਲਾਬੰਦੀ ਦੀ ਮਿਆਦ 24 ਮਈ ਤੱਕ ਵਧਾਉਣ ਦਾ ਐਲਾਨ ਕੀਤਾ |
ਹੁਣ ਧਿਆਨ ਪਿੰਡਾਂ 'ਤੇ
ਪਿੰਡਾਂ 'ਚ ਕੋਰੋਨਾ ਦੇ ਵਧ ਰਹੇ ਪਸਾਰ ਦੇ ਮੱਦੇਨਜ਼ਰ ਕੇਂਦਰ ਨੇ ਦਿਹਾਤੀ ਇਲਾਕਿਆਂ ਨੂੰ ਮੁੱਖ ਤੌਰ 'ਤੇ ਧਿਆਨ 'ਚ ਰੱਖਦਿਆਂ ਉਨ੍ਹਾਂ ਲਈ ਵੱਖਰੇ ਤੌਰ 'ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ | ਇਨ੍ਹਾਂ ਦਿਸ਼ਾ-ਨਿਰਦੇਸ਼ਾਂ 'ਚ ਆਸ਼ਾ ਵਰਕਰਾਂ ਦੀ ਸਰਗਰਮ ਭੂਮਿਕਾ ਤੋਂ ਇਲਾਵਾ ਫ਼ੋਨ ਰਾਹੀਂ ਡਾਕਟਰੀ ਸਲਾਹ ਅਤੇ ਪ੍ਰਭਾਵਿਤ ਮਰੀਜ਼ਾਂ ਦੀ ਪਛਾਣ, ਨਿਗਰਾਨੀ ਅਤੇ ਇਲਾਜ ਆਦਿ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ | ਕੇਂਦਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ 'ਚ ਦਿਹਾਤੀ ਇਲਾਕਿਆਂ ਦੇ ਮੁਢਲੇ ਸਿਹਤ ਢਾਂਚੇ ਅਤੇ ਕਮਿਊਨਿਟੀ ਸਿਹਤ ਅਧਿਕਾਰੀਆਂ ਦੀ ਭੂਮਿਕਾ ਨੂੰ ਕਾਫੀ ਅਹਿਮੀਅਤ ਦਿੱਤੀ ਗਈ ਹੈ | ਜਿਸ ਮੁਤਾਬਿਕ ਹਰ ਪਿੰਡ 'ਚ ਜ਼ੁਕਾਮ, ਬੁਖਾਰ ਦੇ ਮਾਮਲਿਆਂ ਦੀ ਨਿਗਰਾਨੀ ਆਸ਼ਾ ਵਰਕਰਾਂ ਵਲੋਂ ਕੀਤੀ ਜਾਵੇਗੀ | ਆਸ਼ਾ ਵਰਕਰਾਂ ਦੇ ਨਾਲ ਸਿਹਤ ਸੈਨੀਟਾਈਜ਼ੇਸ਼ਨ ਅਤੇ ਨਿਊਟਰੀਸ਼ੀਅਨ ਕਮੇਟੀ ਵੀ ਹੋਵੇਗੀ | ਜ਼ੁਕਾਮ ਬੁਖਾਰ ਅਤੇ ਸਾਹ ਨਾਲ ਸਬੰਧਿਤ ਇਨਫੈਕਸ਼ਨ ਲਈ ਹਰ ਉਪਕੇਂਦਰ 'ਚ ਓ. ਪੀ. ਡੀ. ਚਲਾਈ ਜਾਵੇਗੀ | ਜਿਨ੍ਹਾਂ ਮਰੀਜ਼ਾਂ 'ਚ ਕੋਰੋਨਾ ਦੇ ਲੱਛਣ ਪਾਏ ਜਾਣਗੇ, ਉਨ੍ਹਾਂ ਦੀ ਜਾਂਚ ਅਤੇ ਇਲਾਜ਼ ਲਈ ਸਲਾਹ ਪੇਂਡੂ ਪੱਧਰ 'ਤੇ ਕਮਿਊਨਿਟੀ ਸਿਹਤ ਅਧਿਕਾਰੀ ਵਲੋਂ ਫ਼ੋਨ 'ਤੇ ਕੀਤੀ ਜਾਵੇਗੀ | ਪਹਿਲਾਂ ਤੋਂ ਗੰਭੀਰ ਬਿਮਾਰੀਆਂ ਤੋਂ ਪੀੜਤ ਜਾਂ ਆਕਸੀਜਨ ਪੱਧਰ ਘਟਣ ਦੇ ਮਾਮਲਿਆਂ ਨੂੰ ਹੀ ਵੱਡੀਆਂ ਸਿਹਤ ਸੰਸਥਾਵਾਂ 'ਚ ਭੇਜਿਆ ਜਾਵੇਗਾ | ਸੰਪਰਕ 'ਚ ਆਏ ਲੋਕਾਂ ਦੀ ਪਛਾਣ ਵੀ ਵਾਇਰਸ ਦੇ ਫੈਲਾਅ ਅਤੇ ਕੇਸਾਂ ਦੀ ਗਿਣਤੀ ਦੇ ਆਧਾਰ 'ਤੇ ਦਿਸ਼ਾ-ਨਿਰਦੇਸ਼ ਮੁਤਾਬਿਕ ਕੀਤੀ ਜਾਵੇਗੀ | ਦਿਸ਼ਾ-ਨਿਰਦੇਸ਼ 'ਚ ਆਕਸੀਜਨ ਦੇ ਪੱਧਰ ਦੀ ਨਿਗਰਾਨੀ ਨੂੰ ਅਹਿਮ ਕਰਾਰ ਦਿੰਦਿਆਂ ਇਸ ਲਈ ਹਰ ਪਿੰਡ 'ਚ ਲੋੜੀਂਦੀ ਮਾਤਰਾ 'ਚ ਆਕਸੀਮੀਟਰ ਅਤੇ ਥਰਮਾਮੀਟਰ ਰੱਖਣ ਦੀ ਸਲਾਹ ਦਿੱਤੀ ਗਈ ਹੈ | ਹਰ ਸਿਹਤ ਅਧਿਕਾਰੀ ਨੂੰ ਰੈਪਿਡ ਐਕਸ਼ਨ ਟੈਸਟਿੰਗ ਜਾਂਚ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਹਰ ਸਿਹਤ ਕੇਂਦਰਾਂ ਅਤੇ ਉਪ ਕੇਂਦਰਾਂ 'ਚ ਟੈਸਟਿੰਗ ਕਿੱਟ ਉਪਲਬਧ ਕਰਵਾਈ ਜਾਵੇਗੀ | ਟੈਸਟ ਰਿਪੋਰਟ ਆਉਣ ਤੱਕ ਮਰੀਜ਼ ਨੂੰ ਘਰ 'ਚ ਵੱਖ ਕਰਕੇ ਰੱਖਣ ਦੀ ਸਲਾਹ ਦਿੱਤੀ ਗਈ | ਇਹ ਸਲਾਹ ਉਸ ਦੇ ਸੰਪਰਕ 'ਚ ਆਉਣ ਵਾਲੇ ਸਭ ਵਿਅਕਤੀਆਂ ਨੂੰ ਵੀ ਦਿੱਤੀ ਗਈ, ਭਾਵੇਂ ਉਨ੍ਹਾਂ 'ਚ ਕੋਈ ਵੀ ਲੱਛਣ ਨਾ ਹੋਵੇ | ਸੇਧਾਂ 'ਚ ਹਲਕੇ ਲੱਛਣਾਂ ਜਾਂ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰ 'ਚ ਜਾਂ ਕੋਵਿਡ ਕੇਅਰ ਸੈਂਟਰ 'ਚ ਹੀ ਆਈਸੋਲੇਟ ਹੋਣ ਦੀ ਸਲਾਹ ਦਿੱਤੀ ਗਈ | ਘਰ 'ਚ ਵੀ ਵੱਖਰੇ ਹੋ ਕੇ ਰਹਿ ਰਹੇ ਮਰੀਜ਼ਾਂ ਲਈ ਘਰ 'ਚ ਇਕਾਂਤਵਾਸ ਕਿੱਟ ਮੁਹੱਈਆ ਕਰਵਾਈ ਜਾਵੇਗੀ | ਬਿਨਾਂ ਲੱਛਣਾਂ ਤੋਂ 10 ਦਿਨਾਂ ਬਾਅਦ ਅਤੇ ਲਗਾਤਾਰ 3 ਦਿਨ ਬੁਖਾਰ ਨਾ ਆਉਣ ਦੀ ਸਥਿਤੀ 'ਚ ਮਰੀਜ਼ ਘਰੇਲੂ ਇਕਾਂਤਵਾਸ ਖ਼ਤਮ ਕਰ ਸਕਦਾ ਹੈ |
ਮੋਦੀ ਨੇ ਕੋਰੋਨਾ ਹਾਲਾਤ ਸਬੰਧੀ 4 ਮੁੱਖ ਮੰਤਰੀਆਂ ਨਾਲ ਕੀਤੀ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਜਸਥਾਨ, ਛੱਤੀਸਗੜ੍ਹ, ਉੱਤਰ ਪ੍ਰਦੇਸ਼ ਅਤੇ ਪੁਡੂਚੇਰੀ ਦੇ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਕੋਰੋਨਾ ਹਾਲਾਤ ਬਾਰੇ ਗੱਲਬਾਤ ਕੀਤੀ | ਇਨ੍ਹਾਂ 'ਚੋਂ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਉਨ੍ਹਾਂ ਰਾਜਾਂ 'ਚ ਸ਼ਾਮਿਲ ਹਨ ਜਿਥੇ ਦੇਸ਼ ਦੇ ਸਰਗਰਮ ਮਾਮਲਿਆਂ 'ਚੋਂ 74.69 ਫ਼ੀਸਦੀ ਮਾਮਲੇ ਹਨ |

ਕੋਵੈਕਸੀਨ ਕੋਰੋਨਾ ਵਾਇਰਸ ਦੇ ਰੂਪਾਂ 'ਤੇ ਅਸਰਦਾਰ

ਨਵੀਂ ਦਿੱਲੀ, 16 ਮਈ (ਪੀ. ਟੀ. ਆਈ.)-ਭਾਰਤ ਬਾਇਓਟੈੱਕ ਨੇ ਕਿਹਾ ਕਿ ਉਸਦਾ ਕੋਰੋਨਾ ਰੋਕੂ ਟੀਕਾ 'ਕੋਵੈਕਸੀਨ' ਭਾਰਤ ਅਤੇ ਬਰਤਾਨੀਆ 'ਚ ਮਿਲੇ ਕੋਰੋਨਾ ਵਾਇਰਸ ਦੇ ਰੂਪਾਂ ਦੇ ਖ਼ਿਲਾਫ਼ ਅਸਰਦਾਰ ਪਾਇਆ ਗਿਆ ਹੈ | ਇਕ ਮਸ਼ਹੂਰ ਮੈਡੀਕਲ ਮੈਗਜ਼ੀਨ 'ਚ ਪ੍ਰਕਾਸ਼ਿਤ ਅਧਿਐਨ ਦਾ ਹਵਾਲਾ ਦਿੰਦਿਆਂ ਹੋਇਆਂ ਹੈਦਰਾਬਾਦ ਦੀ ਟੀਕਾ ਨਿਰਮਾਤਾ ਕੰਪਨੀ ਭਾਰਤ ਬਾਇਓਟੈੱਕ ਨੇ ਕਿਹਾ ਕਿ ਕੋਵੈਕਸੀਨ ਟੀਕਾ ਭਾਰਤ ਅਤੇ ਬਰਤਾਨੀਆ 'ਚ ਕ੍ਰਮਵਾਰ ਸਾਹਮਣੇ ਆਏ ਬੀ.1.617 ਅਤੇ ਬੀ.1.1.7 ਸਮੇਤ ਕੋਰੋਨਾ ਵਾਇਰਸ ਦੇ ਸਾਰੇ ਪ੍ਰਮੁੱਖ ਰੂਪਾਂ ਦੇ ਖ਼ਿਲਾਫ਼ ਕਾਰਗਰ ਸਾਬਤ ਹੋਇਆ ਹੈ | ਕੰਪਨੀ ਦੇ ਮੁਤਾਬਿਕ ਇਹ ਅਧਿਐਨ ਕੌਮੀ ਇੰਸਚੀਟਿਊਟ ਵਾਈਰੋਲੋਜੀ (ਵਿਸ਼ਾਣੂ ਵਿਗਿਆਨ) ਅਤੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਦੇ ਨਾਲ ਮਿਲ ਕੇ ਕੀਤਾ ਗਿਆ ਸੀ | ਭਾਰਤ ਬਾਇਓਟੈੱਕ ਦੀ ਸਹਿ-ਸੰਸਥਾਪਕ ਅਤੇ ਸੰਯੁਕਤ ਪ੍ਰਬੰਧਕ ਨਿਰਦੇਸ਼ਕ ਸੁਚਿਤਰਾ ਇਲਾ ਨੇ ਇਕ ਟਵੀਟ 'ਚ ਕਿਹਾ ਕਿ ਕੋਵੈਕਸੀਨ ਨੂੰ ਇਕ ਵਾਰ ਫਿਰ ਕੌਮਾਂਤਰੀ ਪੱਧਰ 'ਤੇ ਪਛਾਣ ਮਿਲੀ ਹੈ, ਪ੍ਰਕਾਸ਼ਿਤ ਹੋਏ ਇਕ ਵਿਗਿਆਨਕ ਅਧਿਐਨ ਦੇ ਅੰਕੜੇ ਨਵੇਂ ਰੂਪਾਂ ਦੇ ਖ਼ਿਲਾਫ਼ ਵੀ ਸੁਰੱਖਿਆ ਨੂੰ ਦਰਸਾਉਂਦੇ ਹਨ | ਉਨ੍ਹਾਂ ਨੇ ਇਸ ਟਵੀਟ ਨੂੰ ਪ੍ਰਧਾਨ ਮੰਤਰੀ ਦਫ਼ਤਰ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਸਮੇਤ ਹੋਰਨਾਂ ਨਾਲ ਵੀ ਸਾਂਝਾ ਕੀਤਾ ਹੈ |

ਗੰਗਾ 'ਚ ਸੁੱਟੀਆਂ ਜਾ ਰਹੀਆਂ ਹਨ ਕੋਵਿਡ-19 ਪੀੜਤਾਂ ਦੀਆਂ ਲਾਸ਼ਾਂ

ਨਵੀਂ ਦਿੱਲੀ, 16 ਮਈ (ਏਜੰਸੀ)-ਗੰਗਾ ਨਦੀ 'ਚ ਬੀਤੇ ਕਈ ਦਿਨਾਂ ਤੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ, ਜਿਸ ਨੇ ਦੇਸ਼ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਇਸੇ ਵਿਚਕਾਰ ਉੱਤਰ ਪ੍ਰਦੇਸ਼ ਰਾਜ ਦੇ ਇਕ ਸਰਕਾਰੀ ਦਸਤਾਵੇਜ਼ ਤੋਂ ਖੁਲਾਸਾ ਹੋਇਆ ਹੈ ਕਿ ਗੰਗਾਂ ਨਦੀ 'ਚ ਕੋਵਿਡ-19 ਤੋਂ ਪੀੜਤ ਲੋਕਾਂ ਦੀਆਂ ਲਾਸ਼ਾਂ ਸੁੱਟੀਆਂ ਜਾ ਰਹੀਆਂ ਹਨ | ਦੇਸ਼ 'ਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲ ਰਹੇ ਭਿਆਨਕ ਸੰਕਟ ਦੀ ਇਹ ਪਹਿਲੀ ਅਧਿਕਾਰਤ ਪੁਸ਼ਟੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਲੋਕ ਗਰੀਬੀ ਤੇ ਮਹਾਂਮਾਰੀ ਦੇ ਡਰ ਤੋਂ ਅਜਿਹਾ ਕਰ ਰਹੇ ਹਨ, ਜਦੋਂਕਿ ਰਾਜ ਸਰਕਾਰ ਨੇ ਇਸ ਨੂੰ ਅਜੇ ਜਨਤਕ ਨਹੀਂ ਕੀਤਾ ਹੈ | ਰਾਜ ਦੇ ਇਕ ਸੀਨੀਅਰ ਅਧਿਕਾਰੀ ਨੇ 14 ਮਈ ਨੂੰ ਜ਼ਿਲ੍ਹਾ ਮੁਖੀਆਂ ਨੂੰ ਲਿਖੀ ਚਿੱਠੀ 'ਚ ਕਿਹਾ ਹੈ ਕਿ ਪ੍ਰਸ਼ਾਸਨ ਦੀ ਜਾਣਕਾਰੀ ਅਨੁਸਾਰ ਲੋਕ ਕੋਵਿਡ-19 ਜਾਂ ਹੋਰ ਬਿਮਾਰੀਆਂ ਨਾਲ ਮਰੇ ਵਿਅਕਤੀਆਂ ਦਾ ਸਹੀ ਰੀਤੀ ਰਿਵਾਜ਼ਾਂ ਨਾਲ ਸੰਸਕਾਰ ਕਰਨ ਦੀ ਬਜਾਇ ਲਾਸ਼ਾਂ ਨੂੰ ਗੰਗਾਂ 'ਚ ਵਹਾ ਰਹੇ ਹਨ | ਉਕਤ ਸੀਨੀਅਰ ਅਧਿਕਾਰੀ ਨੇ ਪੱਤਰ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਨਾਲ ਹੀ ਕਿਹਾ ਕਿ ਸੂਬੇ ਦੇ ਜ਼ਿਲ੍ਹਾ ਗਾਜ਼ੀਪੁਰ ਤੋਂ ਮਿਲੀਆਂ 5 ਲਾਸ਼ਾਂ 'ਚੋਂ ਕਿਸੇ 'ਚ ਵੀ ਵਾਇਰਸ ਨਹੀਂ ਪਾਇਆ ਗਿਆ |

ਹਿਸਾਰ 'ਚ ਕਿਸਾਨਾਂ ਵਲੋਂ ਖੱਟਰ ਦਾ ਜ਼ਬਰਦਸਤ ਵਿਰੋਧ

ਹਿਸਾਰ, 16 ਮਈ (ਏਜੰਸੀ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹਿਸਾਰ ਦੇ ਪ੍ਰਸਤਾਵਿਤ ਦੌਰੇ ਦਾ ਕਿਸਾਨਾਂ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ, ਜਦੋਂਕਿ ਪੁਲਿਸ ਵਲੋਂ ਕਿਸਾਨਾਂ 'ਤੇ ਬਲ ਪ੍ਰਯੋਗ ਕਰਦਿਆਂ ਲਾਠੀਚਾਰਜ ਕੀਤਾ ਗਿਆ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ, ਜਿਸ 'ਚ ਕਈ ਕਿਸਾਨਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਮੁੱਖ ਮੰਤਰੀ ਇਥੇ ਕੋਵਿਡ-19 ਹਸਪਤਾਲ ਦਾ ਉਦਘਾਟਨ ਕਰਨ ਆਏ ਸੀ | ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਵਲੋਂ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਕਿਸਾਨਾਂ ਨੂੰ ਖਿੰਡਾਉਣ ਲਈ ਬਲ ਪ੍ਰਯੋਗ ਕਰਨਾ ਪਿਆ | ਮੁੱਖ ਮੰਤਰੀ ਵਲੋਂ ਇਥੇ ਨਵੇਂ ਬਣੇ 500 ਬਿਸਤਰਿਆਂ ਵਾਲੇ ਚੌਧਰੀ ਦੇਵੀ ਲਾਲ ਸੰਜੀਵਨੀ ਕੋਵਿਡ-19 ਹਸਪਤਾਲ ਦਾ ਉਦਘਾਟਨ ਕੀਤਾ ਗਿਆ, ਜਦੋਂਕਿ ਪੁਲਿਸ ਵਲੋਂ ਕਿਸਾਨਾਂ ਨੂੰ ਇਥੇ ਪੁੱਜਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ | ਪੁਲਿਸ ਅਨੁਸਾਰ ਮੁੱਖ ਮੰਤਰੀ ਦੇ ਪ੍ਰੋਗਰਾਮ ਵੱਲ ਮਾਰਚ ਕਰ ਰਹੇ ਕਿਸਾਨਾਂ 'ਚੋਂ 150 ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਨ੍ਹਾਂ 'ਚ ਔਰਤਾਂ ਵੀ ਸ਼ਾਮਿਲ ਹਨ | ਕਿਸਾਨ ਯੂਨੀਅਨ ਹਿਸਾਰ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਖਰੜ ਨੇ ਕਿਹਾ ਕਿ ਰੋਹਤਕ ਦੀ ਤਰਜ 'ਤੇ ਹਿਸਾਰ 'ਚ ਵੀ ਮੁੱਖ ਮੰਤਰੀ ਦੇ ਕਹਿਣ 'ਤੇ ਪੁਲਿਸ ਵਲੋਂ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਤੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਗਿਆ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਿਰਫ ਖ਼ੂਨ ਮੰਗਦੀ ਹੈ ਤੇ ਇਸ ਲਈ ਪੁਲਿਸ ਪ੍ਰਸ਼ਾਸਨ ਤੋਂ ਸਾਡੇ 'ਤੇ ਲਾਠੀਆਂ, ਡੰਡਿਆਂ ਤੇ ਅੱਥਰੂ ਗੈਸ ਦੋ ਗੋਲਿਆਂ ਨਾਲ ਹਮਲਾ ਕਰਵਾਇਆ ਗਿਆ, ਜਿਸ 'ਚ ਕਈ ਬਜ਼ੁਰਗ ਕਿਸਾਨ ਤੇ ਸਾਡੇ ਨੌਜਵਾਨ ਸਾਥੀ ਜ਼ਖ਼ਮੀ ਹੋਏ ਹਨ | ਕਿਸਾਨਾਂ ਵਲੋਂ ਆਪਣੇ ਨਾਲ ਹੋਏ ਧੱਕੇ ਦੇ ਵਿਰੋਧ 'ਚ ਕੌਮੀ ਹਾਈਵੇਅ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ ਗਿਆ ਤੇ ਕਿਹਾ ਕਿ ਜਦੋਂ ਤੱਕ ਸਾਡੇ ਕਿਸਾਨ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਹਾਈਵੇਅ ਨਹੀਂ ਖੋਲ੍ਹਾਂਗੇ | ਉਧਰ ਕਿਸਾਨਾਂ 'ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੇ ਵਿਰੋਧ 'ਚ ਸਿੰਘੂ ਬਾਰਡਰ 'ਤੇ ਧਰਨਾ ਦੇ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂਆਂ ਨੇ ਦੋ ਘੰਟੇ ਕੇ. ਐਮ. ਪੀ. ਰੋਡ ਜਾਮ ਕਰ ਕੇ ਧਰਨਾ ਦਿੱਤਾ |
ਡੀ.ਐਸ.ਪੀ. ਤੇ 5 ਮਹਿਲਾ ਮੁਲਾਜ਼ਮਾਂ ਸਮੇਤ ਪੁਲਿਸ ਦੇ 20 ਜਵਾਨ ਜ਼ਖ਼ਮੀ

ਚੰਡੀਗੜ੍ਹ, (ਏਜੰਸੀ)-ਪੁਲਿਸ ਦੇ ਬੁਲਾਰੇ ਅਨੁਸਾਰ ਕਿਸਾਨਾਂ ਵਲੋਂ ਕੀਤੀ ਗਈ ਪੱਥਰਬਾਜ਼ੀ 'ਚ ਡੀ.ਐਸ.ਪੀ. ਤੇ 5 ਮਹਿਲਾ ਮੁਲਾਜ਼ਮਾਂ ਸਮੇਤ ਪੁਲਿਸ ਦੇ 20 ਜਵਾਨ ਜ਼ਖ਼ਮੀ ਹੋ ਗਏ | ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਪਹਿਲਾਂ ਸਥਾਨਕ ਨਹਿਰ 'ਤੇ ਲਗਾਏ ਬੈਰੀਕੇਡਿੰਗ ਨੂੰ ਤੋੜ ਕੇ ਨਹਿਰ 'ਚ ਸੁੱਟ ਦਿੱਤਾ ਗਿਆ | ਇਸ ਤੋਂ ਬਾਅਦ ਉਹ ਜਿੰਦਲ ਓਵਰ ਬਿ੍ਜ਼ ਹੇਠਾਂ ਲਗਾਏ ਬੈਰੀਕੇਡ ਨੂੰ ਵੀ ਤੋੜ ਕੇ ਅੱਗੇ ਵਧੇ, ਜਿਥੇ ਡੀ.ਐਸ.ਪੀ. ਅਭਿਮਨਯੂ ਲੋਹਾਨ 'ਤੇ ਵੀ ਕਿਸਾਨਾਂ ਨੇ ਹਮਲਾ ਕਰਕੇ ਉਨ੍ਹਾਂ ਜ਼ਖ਼ਮੀ ਕਰ ਦਿੱਤਾ |

ਪੰਜਾਬ 'ਚ 31 ਤੱਕ ਵਧਾਈਆਂ ਪਾਬੰਦੀਆਂ ਹਾਲਾਤ ਖ਼ਰਾਬ ਢਿੱਲ ਦੀ ਗੁੰਜਾਇਸ਼ ਨਹੀਂ-ਕੈਪਟਨ

ਚੰਡੀਗੜ੍ਹ, 16 ਮਈ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਤਵਾਰ ਨੂੰ ਕੋਰੋਨਾ ਦੀ ਸਮੀਖਿਆ ਮੀਟਿੰਗ ਦੌਰਾਨ ਸੂਬੇ 'ਚ ਲਾਗੂ ਸਭ ਪਾਬੰਦੀਆਂ ਨੂੰ 31 ਮਈ ਤੱਕ ਵਧਾਉਣ ਦਾ ਫ਼ੈਸਲਾ ਲੈਂਦਿਆਂ ਕਿਹਾ ਕਿ ਹਾਲਾਤ ਅਜੇ ਖ਼ਰਾਬ ਹਨ ਅਤੇ ਕਿਸੇ ਤਰ੍ਹਾਂ ਦੀ ਢਿੱਲ ਦਿੱਤੇ ਜਾਣ ਦੀ ਅਜੇ ਕੋਈ ਗੁੰਜਾਇਸ਼ ਨਹੀਂ ਹੈ | ਉਨ੍ਹਾਂ ਕਿਹਾ ਕਿ ਸਾਡੀ ਮੁੱਖ ਤਰਜੀਹ ਮਨੁੱਖੀ ਜਾਨਾਂ ਨੂੰ ਬਚਾਉਣਾ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਵਿਭਾਗ ਅਤੇ ਰਾਜ ਸਰਕਾਰ ਵਲੋਂ ਜਾਰੀ ਸਭ ਆਦੇਸ਼ ਅਤੇ ਰੋਕਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਅਤੇ ਇਕੱਠਾਂ ਸਬੰਧੀ ਅਤੇ ਟਰਾਂਸਪੋਰਟ ਤੇ ਵਾਹਨਾਂ ਲਈ ਮੌਜੂਦਾ ਰੋਕਾਂ ਵੀ ਲਾਗੂ ਰਹਿਣਗੀਆਂ | ਉਨ੍ਹਾਂ ਰਾਜ ਦੇ ਡੀ.ਜੀ.ਪੀ. ਨੂੰ ਕਿਹਾ ਕਿ ਕੋਰੋਨਾ ਬੰਦਿਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਜੁਰਮਾਨਾ ਆਦਿ ਜਾਰੀ ਰੱਖੇ ਜਾਣ |

ਬਰਗਾੜੀ ਬੇਅਦਬੀ ਮਾਮਲੇ 'ਚ 6 ਡੇਰਾ ਪ੍ਰੇਮੀ ਗਿ੍ਫ਼ਤਾਰ

ਐੱਸ. ਆਈ. ਟੀ. ਦੀ ਵੱਡੀ ਕਾਰਵਾਈ
ਜਸਵੰਤ ਸਿੰਘ ਪੁਰਬਾ

ਫਰੀਦਕੋਟ, 16 ਮਈ-ਸੰਨ 2015 ਦੇ ਬਰਗਾੜੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਹੱਥ ਉਸ ਵਕਤ ਵੱਡੀ ਸਫ਼ਲਤਾ ਲੱਗੀ ਜਦੋਂ ਇਸ ਮਾਮਲੇ ਨਾਲ ਸਬੰਧਿਤ 6 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਸੂਚਨਾ ਪ੍ਰਾਪਤ ਹੋਈ | ਸਾਲ 2015 'ਚ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈ ਬੇਅਦਬੀ ਘਟਨਾਵਾਂ ਦੀ ਜਾਂਚ ਦਾ ਰਿਕਾਰਡ ਸੀ. ਬੀ. ਆਈ. ਨੂੰ ਵਾਪਸ ਲੈਣ ਉਪਰੰਤ ਪੰਜਾਬ ਸਰਕਾਰ ਵਲੋਂ ਬਾਰਡਰ ਰੇਂਜ ਦੇ ਆਈ.ਜੀ. ਐਸ.ਪੀ.ਐਸ. ਪਰਮਾਰ ਦੀ ਅਗਵਾਈ ਹੇਠ ਬਣਾਈ ਗਈ ਐਸ.ਆਈ.ਟੀ. (ਸਿੱਟ) ਜਿਸ 'ਚ ਏ.ਆਈ.ਜੀ. ਕਾਊ ਾਟਰ ਇੰਟੈਲੀਜੈਂਟ ਰਾਜਿੰਦਰ ਸਿੰਘ ਸੋਹਲ ਵੀ ਸ਼ਾਮਿਲ ਹਨ, ਨੇ ਐਤਵਾਰ ਨੂੰ ਫਰੀਦਕੋਟ ਵਿਖੇ ਵਿਸ਼ੇਸ਼ ਆਪ੍ਰੇਸ਼ਨ ਚਲਾ ਕੇ 6 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ | ਇਨ੍ਹਾਂ ਵਿਅਕਤੀਆਂ ਦੀ ਭਾਲ ਲਈ ਪਿਛਲੇ ਕਈ ਦਿਨਾਂ ਤੋਂ ਸਰਚ ਆਪ੍ਰੇਸ਼ਨ ਚੱਲ ਰਿਹਾ ਸੀ | ਇਨ੍ਹਾਂ ਗਿ੍ਫ਼ਤਾਰੀਆਂ ਦੀ ਪੁਸ਼ਟੀ ਕਰਦਿਆਂ ਆਈ.ਜੀ. ਪਰਮਾਰ ਅਤੇ ਏ.ਆਈ.ਜੀ. ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਸਬੰਧੀ ਥਾਣਾ ਬਾਜਾਖਾਨਾ ਐਫ.ਆਈ.ਆਰ. ਨੰਬਰ 117 ਮਿਤੀ 25.9.15. ਅਤੇ ਐਫ.ਆਈ.ਆਰ. ਨੰਬਰ 128 ਮਿਤੀ 12.10.2015 ਅਧੀਨ ਦਰਜ ਕੇਸਾਂ 'ਚ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੰਨੀ ਕਿੰਦਾ ਪੁੱਤਰ ਹਰਜੀਤ ਸਿੰਘ ਕੋਟਕਪੂਰਾ, ਸ਼ਕਤੀ ਸਿੰਘ ਪੁੱਤਰ ਬਸੰਤ ਸਿੰਘ, ਵਾਸੀ ਪਿੰਡ ਡੋਗੋਰੁਮਾਣਾ ਜ਼ਿਲ੍ਹਾ ਫ਼ਰੀਦਕੋਟ, ਰਣਜੀਤ ਸਿੰਘ ਭੋਲਾ ਪੁੱਤਰ ਮੋਹਨ ਸਿੰਘ ਕੋਟਕਪੁਰਾ, ਬਲਜੀਤ ਸਿੰਘ ਪੁੱਤਰ ਜਗਮੀਤ ਸਿੰਘ, ਨਿਸ਼ਾਨ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਪ੍ਰਦੀਪ ਕੁਮਾਰ ਉਰਫ਼ ਰਾਜ ਦੋਧੀ ਪੁੱਤਰ ਦਰਸ਼ਨ ਲਾਲ ਸਭ ਵਾਸੀ ਕੋਟਕਪੂਰਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇੰਸਪੈਕਟਰ ਦਲਜੀਤ ਸਿੰਘ ਅਨੁਸਾਰ ਉਕਤ ਦੋਸ਼ੀਆਂ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ |

ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ 'ਚ ਸ਼ਾਮਿਲ ਜੈਪਾਲ ਭੁੱਲਰ ਸਮੇਤ 4 ਗੈਂਗਸਟਰਾਂ ਦੀਆਂ ਤਸਵੀਰਾਂ ਜਾਰੀ

ਪੈੜ ਨੱਪਣ ਲਈ ਪਿੱਛਾ ਕਰ ਰਹੀਆਂ ਪੁਲਿਸ ਟੀਮਾਂ ਜਗਰਾਉਂ, 16 ਮਈ (ਜੋਗਿੰਦਰ ਸਿੰਘ)-ਜਗਰਾਉਂ 'ਚ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਕੇ ਦੋ ਥਾਣੇਦਾਰਾਂ ਦੀ ਹੱਤਿਆ ਕਰਨ ਦੇ ਮਾਮਲੇ 'ਚ ਪੁਲਿਸ ਨੇ ਨਾਮੀ ਗੈਂਗਸਟਰ ਜੈਪਾਲ ਭੁੱਲਰ ਵਾਸੀ ਫਿਰੋਜ਼ਪੁਰ ਤੇ ਉਸ ਦੇ ਤਿੰਨ ਹੋਰ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਤੇ ਅਕਾਲੀ ਦਲ ਦੇ ਵਰਕਰ ਭਿੜੇ-ਗੋਸ਼ੇ ਦੀ ਕੁੱਟਮਾਰ

ਲੁਧਿਆਣਾ 'ਚ ਸੜਕ ਦੇ ਉਦਘਾਟਨ ਨੂੰ ਲੈ ਕੇ ਹੋਇਆ ਟਕਰਾਅ ਪਰਮਿੰਦਰ ਸਿੰਘ ਆਹੂਜਾ ਲੁਧਿਆਣਾ, 16 ਮਈ-ਸਥਾਨਕ ਜਨਤਾ ਨਗਰ ਵਿਚ ਅੱਜ ਸਵੇਰੇ ਸਥਿਤੀ ਉਸ ਵਕਤ ਤਣਾਅ ਪੂਰਨ ਬਣ ਗਈ ਜਦੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਯੂਥ ਅਕਾਲੀ ਦਲ ਦੇ ...

ਪੂਰੀ ਖ਼ਬਰ »

5ਵੀਂ ਵਾਰ ਸੰਗਰੂਰ ਦੀ ਹੱਦਬੰਦੀ ਨੇ ਜ਼ਿਲ੍ਹੇ ਦੀ ਹੋਂਦ ਨੰੂ ਮਾਰੀ ਸੱਟ

ਸੁਖਵਿੰਦਰ ਸਿੰਘ ਫੁੱਲ ਸੰਗਰੂਰ, 16 ਮਈ-ਪੰਜਾਬ ਦਾ 23ਵਾਂ ਨਵਾਂ ਜ਼ਿਲ੍ਹਾ ਮਲੇਰਕੋਟਲਾ ਬਣ ਜਾਣ ਕਾਰਨ ਜ਼ਿਲ੍ਹਾ ਸੰਗਰੂਰ ਦੀ 5ਵੀਂ ਵਾਰ ਹਿਲਜੁਲ ਹੋਈ ਹੈ | ਆਜ਼ਾਦੀ ਤੋਂ ਪਹਿਲਾਂ ਸੰਗਰੂਰ ਫੂਲਕੀਆ ਮਿਸਲਾਂ 'ਚੋਂ ਇਕ ਜੀਂਦ ਰਿਆਸਤ ਦੀ ਰਾਜਧਾਨੀ ਸੀ, ਜਿਸ ਵਿਚ ਤਿੰਨ ...

ਪੂਰੀ ਖ਼ਬਰ »

ਤੌਕਤੇ ਤੂਫ਼ਾਨ ਨਾਲ ਕਰਨਾਟਕ ਦੇ 73 ਪਿੰਡ ਪ੍ਰਭਾਵਿਤ-6 ਮੌਤਾਂ

ਬੈਂਗਲੁਰੂ, 16 ਮਈ (ਏਜੰਸੀ)-ਤੌਕਤੇ ਤੂਫ਼ਾਨ ਦੇ ਕਹਿਰ ਕਾਰਨ ਵਾਪਰੀਆਂ ਘਟਨਾਵਾਂ ਕਾਰਨ ਕਰਨਾਟਕ ਤੇ ਗੋਆ 'ਚ 6 ਲੋਕਾਂ ਦੀ ਮੌਤ ਹੋ ਗਈ | ਕਰਨਾਟਕ 'ਚ ਤੱਟਵਰਤੀ ਤੇ ਆਲੇ ਦੁਆਲੇ ਦੇ ਜ਼ਿਲਿ੍ਹਆਂ 'ਚ ਤੌਕਤੇ ਤੂਫ਼ਾਨ ਦੇ ਕਹਿਰ ਨਾਲ ਰਾਜ 'ਚ ਹੁਣ ਤੱਕ 4 ਮੌਤਾਂ ਹੋਣ ਦੀ ਸੂਚਨਾ ਹੈ | ...

ਪੂਰੀ ਖ਼ਬਰ »

ਕਾਂਗਰਸੀ ਸੰਸਦ ਮੈਂਬਰ ਰਾਜੀਵ ਸਾਤਵ ਦਾ ਦਿਹਾਂਤ

ਕਾਂਗਰਸੀ ਸੰਸਦ ਮੈਂਬਰ ਰਾਜੀਵ ਸਾਤਵ ਦਾ ਐਤਵਾਰ ਨੂੰ ਪੁਣੇ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। 46 ਸਾਲਾ ਸਾਤਵ 9 ਮਈ ਨੂੰ ਹੀ ਕੋਰੋਨਾ ਤੋਂ ਠੀਕ ਹੋਏ ਸੀ, ਫਿਰ ਅਚਾਨਕ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ 'ਤੇ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ। ਹਸਪਤਾਲ ਹਲਕਿਆਂ ...

ਪੂਰੀ ਖ਼ਬਰ »

ਰਾਹੁਲ ਨੇ ਉਹੀ ਪੋਸਟਰ ਸਾਂਝਾ ਕਰਕੇ ਕਿਹਾ, ਮੈਨੂੰ ਵੀ ਗਿ੍ਫ਼ਤਾਰ ਕਰੋ

ਨਵੀਂ ਦਿੱਲੀ, 16 ਮਈ (ਉਪਮਾ ਡਾਗਾ ਪਾਰਥ)-ਕੋਵਿਡ ਵੈਕਸੀਨ 'ਤੇ ਸ਼ੁਰੂ ਹੋਏ ਪੋਸਟਰ ਵਿਵਾਦ 'ਚ ਸਰਕਾਰ ਵਲੋਂ ਕਈ ਵਿਅਕਤੀਆਂ ਦੀ ਗਿ੍ਫ਼ਤਾਰੀ ਦੀ ਨਿਖੇਧੀ ਕਰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ, ਉਨ੍ਹਾਂ ਦੀ ਪਾਰਟੀ ਦੇ ਕਈ ਨੇਤਾਵਾਂ ਅਤੇ ਹੋਰ ਕਈ ਸਿਆਸੀ ਪਾਰਟੀਆਂ ਦੇ ...

ਪੂਰੀ ਖ਼ਬਰ »

'ਦਿਲ ਸੇ' ਪ੍ਰੋਗਰਾਮ 'ਚ ਸਿੱਖ ਧਰਮ ਦੀ ਅਣਥਕ ਸੇਵਾ ਦੀ ਸ਼ਲਾਘਾ

ਨਵੀਂ ਦਿੱਲੀ, 16 ਮਈ (ਏਜੰਸੀ)-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੋੜਵੰਦਾਂ ਲਈ ਕੀਤੀ ਜਾ ਰਹੀ ਅਣਥਕ ਸੇਵਾ ਨੂੰ ਲੈ ਕੇ ਇਕ ਚੈਨਲ ਵਲੋਂ 'ਦਿਲ ਸੇ' ਪ੍ਰੋਗਰਾਮ ਚਲਾਇਆ ਗਿਆ ਹੈ | ਇਸ ਪ੍ਰੋਗਰਾਮ 'ਚ ਵੱਖ-ਵੱਖ ਬੁਲਾਰਿਆਂ ਨੇ ਸਿੱਖ ਧਰਮ ਵਲੋਂ ਸਮੁੱਚੀ ਮਾਨਵਤਾ ਲਈ ...

ਪੂਰੀ ਖ਼ਬਰ »

ਪੰਜਾਬ 'ਚ 7038 ਨਵੇਂ ਮਾਮਲੇ-202 ਮੌਤਾਂ

ਚੰਡੀਗੜ੍ਹ, 16 ਮਈ (ਵਿਕਰਮਜੀਤ ਸਿੰਘ ਮਾਨ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 202 ਹੋਰ ਮੌਤਾਂ ਹੋ ਗਈਆਂ, ਉੱਥੇ 9059 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 7038 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 202 ਮੌਤਾਂ ...

ਪੂਰੀ ਖ਼ਬਰ »

ਕੋਰੋਨਾ ਵਿਰੋਧੀ ਦਵਾਈ 2-ਡੀਜੀ ਅੱਜ ਹੋਵੇਗੀ ਲਾਂਚ

ਨਵੀਂ ਦਿੱਲੀ, 16 ਮਈ (ਪੀ.ਟੀ.ਆਈ.)-ਡੀ.ਆਰ.ਡੀ.ਓ. ਵਲੋਂ ਬਣਾਈ ਗਈ ਕੋਰੋਨਾ ਵਿਰੋਧੀ ਦਵਾਈ 2-ਡੀਓਕਸੀ-ਡੀ-ਗੁਲੂਕੋਜ਼ (2-ਡੀਜੀ) ਦੀ ਪਹਿਲੀ ਖੇਪ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸਿਹਤ ਮੰਤਰੀ ਹਰਸ਼ ਵਰਧਨ ਲਾਂਚ ਕਰਨਗੇ | ਰੱਖਿਆ ਖੋਜ ਤੇ ਵਿਕਾਸ ਸੰਗਠਨ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਹੁੱਲੜਬਾਜ਼ੀ ਕਰਨ ਦੇ ਦੋਸ਼ ਤਹਿਤ 60 ਖ਼ਿਲਾਫ਼ ਕੇਸ ਦਰਜ

ਪੁਲਿਸ ਨੇ ਕਰਫ਼ਿਊ ਦੌਰਾਨ ਸੜਕ 'ਤੇ ਹੁੱਲੜਬਾਜ਼ੀ ਕਰਨ ਦੇ ਦੋਸ਼ ਤਹਿਤ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਲੜਕੇ ਅਜੇ ਪ੍ਰੀਤ ਸਿੰਘ, ਸਵਰਨ ਸਿੰਘ ਮੱਕੜ, ਅਮਰੀਕ ਸਿੰਘ ਗੋਗੀ, ਅਰਜਨ ਸਿੰਘ ਚੀਮਾ, ਸਿਕੰਦਰ ਸਿੰਘ ਪੰਨੂ, ਬੱਬੂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX