ਤਾਜਾ ਖ਼ਬਰਾਂ


ਛੱਤੀਸਗੜ੍ਹ : ਸਰਕਾਰੀ ਹਸਪਤਾਲ ਵਿਚ ਪੰਜ ਬੱਚਿਆਂ ਦੀ ਮੌਤ , ਸਿਹਤ ਕਰਮਚਾਰੀਆਂ ਦੀ ਨਹੀਂ ਗ਼ਲਤੀ -ਸੁਮਨ ਟਿਰਕੀ
. . .  about 2 hours ago
ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਚੌਧਰੀ ਪੰਜਾਬ ਰਾਜ ਭਵਨ ਦੇ ਗੈਸਟ ਹਾਊਸ 'ਚ ​ਮੁੱਖ ਮੰਤਰੀ ਚੰਨੀ ਨਾਲ ਕਰਨਗੇ ਬੈਠਕ
. . .  about 2 hours ago
ਅੱਤਵਾਦੀਆਂ ਨੇ ਕੁਲਗਾਮ ਦੇ ਵਾਨਪੋਹ ਇਲਾਕੇ 'ਚ ਗੈਰ-ਸਥਾਨਕ ਮਜ਼ਦੂਰਾਂ' ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ , 2 ਦੀ ਮੌਤ
. . .  about 3 hours ago
ਬੇਮੌਸਮੀ ਕਿਣਮਿਣ ਨੇ ਕਿਸਾਨ ਤੇ ਆੜਤੀਆਂ ਦੇ ਸਾਹ ਸੂਤੇ
. . .  about 3 hours ago
ਦੋਰਾਹਾ, 17 ਅਕਤੂਬਰ (ਜਸਵੀਰ ਝੱਜ)- ਅੱਜ ਸਵੇਰ ਤੋਂ ਬਣੀ ਬੱਦਲਵਾਈ ਨੇ ਸ਼ਾਮ ਹੁੰਦੇ ਹੁੰਦੇ ਕਿਣਮਿਣ ਦਾ ਰੂਪ ਧਾਰ ਲਿਆ। ਖੇਤਾਂ ਵਿਚ ਜੀਰੀ ਦੀ ਫਸਲ ਪੱਕੀ ਖੜ੍ਹੀ ਹੈ। ਜੀਰੀ ਦੀ ਕਟਾਈ ਪੂਰੇ ਜੋਬਨ ‘ਤੇ ...
ਨਿਹੰਗਾਂ ਨੇ ਕਿਹਾ ਕਿ ਇਹ ਇਕ ਧਾਰਮਿਕ ਮਾਮਲਾ ਹੈ ਤੇ ਸਰਕਾਰ ਨੂੰ ਇਸ ਨੂੰ ਕਿਸਾਨਾਂ ਦੇ ਵਿਰੋਧ ਨਾਲ ਨਹੀਂ ਮਿਲਾਉਣਾ ਚਾਹੀਦਾ - ਰਾਕੇਸ਼ ਟਿਕੈਤ
. . .  about 3 hours ago
ਨਵੀਂ ਦਿੱਲੀ, 17 ਅਕਤੂਬਰ - ਸਿੰਘੂ ਬਾਰਡਰ ਮਾਮਲੇ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ (ਨਿਹੰਗਾਂ) ਨੇ ਕਿਹਾ ਕਿ ਇਹ ਇਕ ਧਾਰਮਿਕ ਮਾਮਲਾ ਹੈ ਅਤੇ ਸਰਕਾਰ ਨੂੰ ਇਸ ਨੂੰ ਕਿਸਾਨਾਂ ਦੇ ਵਿਰੋਧ ਨਾਲ ਨਹੀਂ ਮਿਲਾਉਣਾ....
ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਕੱਲ੍ਹ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ 'ਤੇ ਹੋਵੇਗੀ ਬੈਠਕ
. . .  about 3 hours ago
ਨਵੀਂ ਦਿੱਲੀ, 17 ਅਕਤੂਬਰ - ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਕੱਲ੍ਹ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ 'ਤੇ ਬੈਠਕ ਹੋਵੇਗੀ। ਮੀਟਿੰਗ ਸਵੇਰੇ 10 ਵਜੇ ਸ਼ੁਰੂ....
ਫ਼ਾਜ਼ਿਲਕਾ 'ਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ
. . .  about 4 hours ago
ਫ਼ਾਜ਼ਿਲਕਾ , 17 ਅਕਤੂਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਵਿਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਫ਼ਾਜ਼ਿਲਕਾ ਦੀ ਗੁਰੂ ਨਾਨਕ ਨਗਰੀ ਦਾ ਰਹਿਣ ਵਾਲਾ ਸੀ ਅਤੇ ਪਿਛਲੇ 20-22 ਦਿਨਾਂ ....
ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦਾ ਸਥਾਪਨਾ ਦਿਵਸ ਮਨਾਇਆ
. . .  about 4 hours ago
ਵੈਨਿਸ (ਇਟਲੀ)17ਅਕਤੂਬਰ(ਹਰਦੀਪ ਸਿੰਘ ਕੰਗ) ਇਟਲੀ ਦੇ ਵੈਰੋਨਾ ਜ਼ਿਲ੍ਹੇ 'ਚ ਸਥਿੱਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦੀ ਸਥਾਪਨਾ ਦੇ 10 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਬੱਚਿਆਂ ਦੁਆਰਾ ਕੀਰਤਨ ....
3 ਅਗਸਤ ਨੂੰ ਰਣਜੀਤ ਸਾਗਰ ਡੈਮ ਦੀ ਝੀਲ 'ਤੇ ਹਾਦਸਾ ਗ੍ਰਸਤ ਹੋਏ ਹੈਲੀਕਾਪਟਰ ਦੇ ਸਹਾਇਕ ਪਾਇਲਟ ਦਾ ਮ੍ਰਿਤਕ ਸਰੀਰ ਬਰਾਮਦ
. . .  about 4 hours ago
ਸ਼ਾਹਪੁਰ ਕੰਢੀ,17 ਅਕਤੂਬਰ (ਰਣਜੀਤ ਸਿੰਘ) ਫ਼ੌਜ ਤੇ ਨੇਵੀ ਦੇ ਜਵਾਨਾਂ ਦੀ ਮਿਹਨਤ ਸਦਕਾ ਅੱਜ ਰਣਜੀਤ ਸਾਗਰ ਡੈਮ ਦੀ ਝੀਲ 'ਤੇ ਗਸ਼ਤ ਦੌਰਾਨ ਫ਼ੌਜ ਦਾ ਹੈਲੀਕਾਪਟਰ ਏ,ਐੱਚ.ਐਲ. ਧਰੁਵ ਦੁਰਘਟਨਾ ਗ੍ਰਸਤ ਹੋ ਗਿਆ ਸੀਤੇ ਦੋਵੇਂ ਪਾਇਲਟ ਲਾਪਤਾ ਹੋ ....
ਮੋਗਾ 'ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਮਾਰਕੀਟ ਕਮੇਟੀ ਦੇ ਮੌਜੂਦਾ ਚੇਅਰਮੈਨ ਰਾਜਿੰਦਰਪਾਲ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ
. . .  about 4 hours ago
ਮੋਗਾ, 17 ਅਕਤੂਬਰ - ਮੋਗਾ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਮਾਰਕੀਟ ਕਮੇਟੀ ਮੋਗਾ ਦੇ ਮੌਜੂਦਾ ਪ੍ਰਧਾਨ ਸਰਦਾਰ ਰਾਜਿੰਦਰ ਪਾਲ ਸਿੰਘ ਗਿੱਲ ਪਾਰਟੀ ਛੱਡ ਕੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲਾ 'ਚ ਭਾਰੀ ਬਾਰਸ਼ ਤੇ ਢਿਗਾਂ ਡਿੱਗਣ ਕਾਰਨ ਕੁਝ ਲੋਕਾਂ ਦੀ ਗਈ ਜਾਨ 'ਤੇ ਜਤਾਇਆ ਦੁੱਖ
. . .  about 4 hours ago
ਨਵੀਂ ਦਿੱਲੀ, 17 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਗੱਲ ਕੀਤੀ ਅਤੇ ਕੇਰਲ ਵਿਚ ਭਾਰੀ ਬਾਰਸ਼ ਅਤੇ ਢਿਗਾਂ ਡਿੱਗਣ ਦੇ ਮੱਦੇਨਜ਼ਰ ਸਥਿਤੀ ਬਾਰੇ ਚਰਚਾ ਕੀਤੀ....
ਪ੍ਰੇਮੀ ਜੋੜੇ ਵਲੋਂ ਵਿਆਹ ਕਰਾਉਣ 'ਤੇ ਲੜਕੀ ਦੇ ਮਾਪਿਆਂ ਵਲੋਂ ਉਤਾਰਿਆ ਮੌਤ ਦੇ ਘਾਟ
. . .  about 5 hours ago
ਅਬੋਹਰ,17 ਅਕਤੂਬਰ (ਸੰਦੀਪ ਸੋਖਲ) ਅਬੋਹਰ ਹਲਕੇ ਦੇ ਪਿੰਡ ਸੱਪਾਂ ਵਾਲੀ ਵਿਚ ਪ੍ਰੇਮੀ ਜੋੜੇ ਵਲੋਂ ਵਿਆਹ ਕਰਾਉਣ ਤੋਂ ਬਾਅਦ ਲੜਕੀ ਦੇ ਮਾਪਿਆਂ ਨੇ ਦੋਨਾਂ ਨੂੰ ਉਤਾਰਿਆ ਮੌਤ ਦੇ ਘਾਟ। ਜਾਣਕਾਰੀ ਅਨੁਸਾਰ ਪਿੰਡ ਸੱਪਾਂ ਵਾਲੀ ਦੀ ਲੜਕੀ ਕੰਬੋਜ ਬਰਾਦਰੀ ਨਾਲ....
ਸੋਸ਼ਲ ਮੀਡੀਆ 'ਤੇ ਰਾਮ ਲੀਲਾ ਸਕਿੱਟ ਕਾਰਨ ਏਮਜ਼ ਸਟੂਡੈਂਟਸ ਐਸੋਸੀਏਸ਼ਨ ਨੇ ਮੰਗੀ ਮੁਆਫ਼ੀ
. . .  about 5 hours ago
ਨਵੀਂ ਦਿੱਲੀ, 17 ਅਕਤੂਬਰ - ਏਮਜ਼ ਦੇ ਕੁਝ ਵਿਦਿਆਰਥੀਆਂ ਦੁਆਰਾ ਰਾਮ ਲੀਲਾ ਸਕਿੱਟ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਇਸ ਸਕਿੱਟ ਦੇ ਸੰਚਾਲਨ ਲਈ ਮੁਆਫ਼ੀ ਮੰਗਦੇ ਹਾਂ ਜਿਸ ਦਾ....
ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ 1000 ਰੁਪਏ ਮੁਹੱਈਆ ਕਰਵਾ ਰਹੀ ਤੇ ਉਦਯੋਗ ਵੀ ਇਸ ਵਾਰ ਪਰਾਲੀ ਖ਼ਰੀਦਣ ਆ ਰਹੇ - ਮੁੱਖ ਮੰਤਰੀ ਖੱਟਰ
. . .  about 5 hours ago
ਚੰਡੀਗੜ੍ਹ, 17 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਦਯੋਗਾਂ ਨੂੰ ਈਥਾਨੌਲ ਊਰਜਾ ਉਤਪਾਦਨ ਲਈ ਪਰਾਲੀ ਦੀ ਵਰਤੋਂ ਕਰਨ ਲਈ ਕਿਹਾ ਹੈ। ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਘੱਟ ਹਨ। ਅਸੀਂ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ...
ਬੇਮੌਸਮੇ ਮੀਂਹ ਨੇ ਝੋਨੇ ਦੀ ਕਟਾਈ ਦਾ ਕੰਮ ਰੋਕਿਆ
. . .  about 5 hours ago
ਸੰਧਵਾਂ,17 ਅਕਤੂਬਰ (ਪ੍ਰੇਮੀ ਸੰਧਵਾਂ) ਝੋਨੇ ਦੀ ਕਟਾਈ ਦਾ ਕੰਮ ਹੁਣ ਜਦੋਂ ਪੂਰੇ ਜੋਰਾਂ 'ਤੇ ਚੱਲ ਰਿਹਾ ਸੀ ਤਾਂ ਕੁਦਰਤ ਦੀ ਕਰੋਪੀ ਕਾਰਨ ਰੁਕ-ਰੁਕ ਹੋ ਰਹੀ ਹਲਕੀ ਬਾਰਸ਼ ਨੇ ਝੋਨੇ ਦੀ ਕਟਾਈ ਦਾ ਕੰਮ ਰੋਕ ਕੇ ਰੱਖ ਦਿੱਤਾ। ਜਿਸ ਕਾਰਨ ਕਿਸਾਨ....
ਜੰਮੂ-ਕਸ਼ਮੀਰ ਦੇ ਭਦਰਵਾਹ 'ਚ ਵਾਹਨ ਡੂੰਘੀ ਖੱਡ 'ਚ ਡਿੱਗਣ ਕਾਰਨ 2 ਦੀ ਮੌਤ, 1 ਜ਼ਖਮੀ
. . .  about 5 hours ago
ਜੰਮੂ-ਕਸ਼ਮੀਰ, 17 ਅਕਤੂਬਰ - ਜੰਮੂ-ਕਸ਼ਮੀਰ ਦੇ ਭਦਰਵਾਹ 'ਚ ਵਾਹਨ ਡੂੰਘੀ ਖੱਡ 'ਚ ਡਿੱਗਣ ਕਾਰਨ 2 ਦੀ ਮੌਤ ਤੇ 1 ਵਿਅਕਤੀ ਜ਼ਖਮੀ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਵਿਕਾਸ ਵਿਭਾਗ ਦੇ ਇਕ ਕਰਮਚਾਰੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ...
ਸੁਖਮਿੰਦਰ ਸਿੰਘ ਰਾਜਪਾਲ ਨੇ ਮੁੜ ਯੂਥ ਅਕਾਲੀ ਦਲ ਪ੍ਰਧਾਨ ਬਣਾਉਣ 'ਤੇ ਟੀਮ ਨਾਲ ਮਿਲ ਬਿਕਰਮ ਸਿੰਘ ਮਜੀਠੀਆ ਦਾ ਕੀਤਾ ਧੰਨਵਾਦ
. . .  about 5 hours ago
ਜਲੰਧਰ, 17 ਅਕਤੂਬਰ : ਯੂਥ ਅਕਾਲੀ ਦਲ ਜਲੰਧਰ ਦੇ ਮੁੜ ਪ੍ਰਧਾਨ ਨਿਯੁਕਤ ਕੀਤੇ ਗਏ ਸੁਖਮਿੰਦਰ ਸਿੰਘ ਰਾਜਪਾਲ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ....
ਲਦਾਖ਼ ਦੇ ਉਪ ਰਾਜਪਾਲ ਆਰ.ਕੇ. ਮਾਥੁਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ
. . .  about 6 hours ago
ਲਦਾਖ਼,17 ਅਕਤੂਬਰ - ਲਦਾਖ਼ ਦੇ ਉਪ ਰਾਜਪਾਲ ਆਰ.ਕੇ. ਮਾਥੁਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲਦਾਖ਼ ਨਾਲ ਸੰਬੰਧਿਤ ਵੱਖ -ਵੱਖ ਮੁੱਦਿਆਂ 'ਤੇ....
ਕੇਰਲ: ਜ਼ਮੀਨ ਖਿਸਕਣ ਵਾਲੀ ਜਗ੍ਹਾ ਤੋਂ ਤਿੰਨ ਹੋਰ ਲਾਸ਼ਾਂ ਹੋਈਆਂ ਬਰਾਮਦ
. . .  about 6 hours ago
ਕੇਰਲ, 17 ਅਕਤੂਬਰ - ਕੇਰਲ ਸਰਕਾਰ ਦਾ ਕਹਿਣਾ ਹੈ ਕਿ ਕੱਲ੍ਹ ਇਡੁੱਕੀ ਦੇ ਕੋੱਕਯਾਰ ਵਿਚ ਜ਼ਮੀਨ ਖਿਸਕਣ ਵਾਲੀ ਜਗ੍ਹਾ ਤੋਂ ਤਿੰਨ ਹੋਰ ਲਾਸ਼ਾਂ ਬਰਾਮਦ ਹੋ...
ਕੈਪਟਨ ਸੰਦੀਪ ਸੰਧੂ ਨੇ ਨਕਾਰੇ ਮੁਹੰਮਦ ਮੁਸਤਫ਼ਾ ਦੇ ਦੋਸ਼
. . .  about 6 hours ago
ਚੰਡੀਗੜ੍ਹ, 17 ਅਕਤੂਬਰ - ਇਹ ਅਫ਼ਸੋਸਨਾਕ ਹੈ ਕਿ ਮੁਹੰਮਦ ਮੁਸਤਫ਼ਾ ਮੇਰੇ ਉੱਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਮੈਂ 2 ਦਹਾਕਿਆਂ ਤੋਂ ਜਨਤਕ ਜੀਵਨ ਵਿਚ ਹਾਂ ਅਤੇ ਹਜ਼ਾਰਾਂ ਲੋਕਾਂ ਨਾਲ...
ਦਿੱਲੀ ਤੋਂ ਤਿਰੂਪਤੀ ਲਈ ਸਿੱਧੀ ਉਡਾਣ ਹੋਈ ਸ਼ੁਰੂ
. . .  about 6 hours ago
ਨਵੀਂ ਦਿੱਲੀ: 17 ਅਕਤੂਬਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਦਿੱਲੀ ਤੋਂ ਤਿਰੂਪਤੀ ਲਈ ਦਿੱਲੀ ਤੋਂ ਸਪਾਈਸ ਜੈੱਟ ਉਡਾਣ ਦਾ ਉਦਘਾਟਨ ਕੀਤਾ। ਸਿੰਧੀਆ ਨੇ ਕਿਹਾ ਕਿ ਇਹ ਉਡਾਣ ਦੇਸ਼ ਦੀ ਰਾਜਨੀਤਕ ਰਾਜਧਾਨੀ ਨੂੰ ਦੇਸ਼....
ਪ੍ਰਿਅੰਕਾ ਗਾਂਧੀ ਯੂ.ਪੀ. 'ਚ ਕਾਂਗਰਸ ਦੀ ਚੋਣ ਮੁਹਿੰਮ ਦਾ ਚਿਹਰਾ ਹੋਵੇਗੀ
. . .  about 6 hours ago
ਨਵੀਂ ਦਿੱਲੀ, 17 ਅਕਤੂਬਰ - ਪ੍ਰਿਅੰਕਾ ਗਾਂਧੀ ਵਾਡਰਾ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੀ ਚੋਣ ਮੁਹਿੰਮ ਦਾ ਚਿਹਰਾ ਬਣੇਗੀ, ਪਾਰਟੀ ਦੇ ਨਵ-ਨਿਯੁਕਤ ਮੁਹਿੰਮ ਕਮੇਟੀ ਦੇ ਮੁਖੀ ਪੀਐਲ ਪੁਨੀਆ ਨੇ ਐਤਵਾਰ ਨੂੰ ਕਿਹਾ ਕਿ ਏ.ਆਈ.ਸੀ.ਸੀ. ...
ਸਿੰਘੂ ਬਾਰਡਰ ਘਟਨਾ ਦੇ ਤਿੰਨ ਮੁਲਜ਼ਮਾਂ ਨੂੰ ਸੋਨੀਪਤ ਅਦਾਲਤ ਵਿਚ ਪੇਸ਼ ਕੀਤਾ
. . .  about 6 hours ago
ਹਰਿਆਣਾ , 17 ਅਕਤੂਬਰ - ਸਿੰਘੂ ਬਾਰਡਰ ਘਟਨਾ ਦੇ ਤਿੰਨ ਮੁਲਜ਼ਮਾਂ ਨੂੰ ਸੋਨੀਪਤ ਅਦਾਲਤ ਵਿਚ ਪੇਸ਼ ਕੀਤਾ ....
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਡੇਰਾ ਸਵਾਮੀ ਜਗਤ ਗਿਰੀ ਵਿਖੇ ਹੋਏ ਨਤਮਸਤਕ
. . .  about 7 hours ago
ਪਠਾਨਕੋਟ,17 ਅਕਤੂਬਰ (ਸੰਧੂ) ਪਠਾਨਕੋਟ ਦੇ ਚੱਕੀ ਪੁਲ ਦੇ ਨੇੜੇ ਸਥਿਤ ਹਿਮਾਚਲ ਪ੍ਰਦੇਸ਼ ਦੇ ਭਦਰੋਆ ਵਿਖੇ ਸਥਿਤ ਡੇਰਾ ਸਵਾਮੀ ਜਗਤ ਗਿਰੀ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਤਮਸਤਕ ਹੋਏ ਅਤੇ ਉਨ੍ਹਾਂ ...
ਕੇਂਦਰ ਦਾ ਇੱਕਪਾਸੜ ਫ਼ੈਸਲਾ ਸਾਡੇ ਸੰਵਿਧਾਨ ਦੇ ਤੱਤ ਨਾਲ ਜੁੜੇ ਸੰਘੀ ਢਾਂਚੇ ਉੱਤੇ ਸਿੱਧਾ ਹਮਲਾ - ਸੁਖਬੀਰ ਸਿੰਘ ਬਾਦਲ
. . .  about 7 hours ago
ਚੰਡੀਗੜ੍ਹ, 17 ਅਕਤੂਬਰ - ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਵਿਚ ਬੀ.ਐੱਸ.ਐਫ. ਦੇ ਖੇਤਰੀ ਅਧਿਕਾਰ ਖੇਤਰ ਵਿਚ ਤੇਜ਼ੀ ਨਾਲ ਵਾਧਾ ਕਰਨ ਦਾ ਕੇਂਦਰ ਦਾ ਇੱਕਪਾਸੜ ਫ਼ੈਸਲਾ ਸਾਡੇ ਸੰਵਿਧਾਨ ਦੇ ਤੱਤ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 29 ਅੱਸੂ ਸੰਮਤ 553
ਿਵਚਾਰ ਪ੍ਰਵਾਹ: ਅਜਿਹਾ ਹਰ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ, ਜਿਹੜਾ ਦਹਿਸ਼ਤ ਨਾਲ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। -ਅਲਬਰਟ ਆਈਨਸਟਾਈਨ

ਫਿਰੋਜ਼ਪੁਰ

ਝੋਨੇ ਦਾ ਦਾਣਾ-ਦਾਣਾ ਚੁੱਕਾਂਗੇ ਵਾਲੇ ਚੰਨੀ ਸਰਕਾਰ ਦੇ ਦਾਅਵੇ ਨਿਕਲੇ ਫੋਕੇ

ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 13 ਅਕਤੂਬਰ - ਪੰਜਾਬ ਕਾਂਗਰਸ ਚੰਨੀ ਸਰਕਾਰ ਦੇ ਮੰਡੀਆਂ 'ਚ ਪਹੁੰਚਣ ਵਾਲੇ ਝੋਨੇ ਦਾ ਦਾਣਾ-ਦਾਣਾ ਚੁੱਕਾਂਗੇ ਦੇ ਦਾਅਵੇ ਫੋਕੇ ਨਜ਼ਰ ਆ ਰਹੇ ਹਨ, ਕਿਉਂਕਿ ਮੰਡੀਆਂ ਅੰਦਰ ਬਾਰਦਾਨੇ, ਢੋਆ-ਢੁਆਈ, ਅਦਾਇਗੀਆਂ ਆਦਿ ਪ੍ਰਬੰਧਾਂ ਦੀ ਘਾਟ ਦੇ ਚੱਲਦਿਆਂ ਬੇਲੋੜੀ ਛਾਪੇਮਾਰੀ ਕਰਕੇ ਆੜ੍ਹਤੀਆਂ ਨੂੰ ਡਰਾਉਣਾ ਤੇ ਮੰਡੀਆਂ 'ਚ ਵਧੀ ਕਿਸਾਨਾਂ-ਮਜ਼ਦੂਰਾਂ ਦੀ ਖ਼ੱਜਲ-ਖ਼ੁਆਰੀ ਜਿੱਥੇ ਡੂੰਘੀਆਂ ਬਾਤਾਂ ਪਾ ਰਹੀ ਹੈ, ਉੱਥੇ ਚੋਣ ਵਰ੍ਹਾ ਹੋਣ ਕਰਕੇ ਮੌਜੂਦਾ ਚੰਨੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰ ਰਹੀ ਹੈ | ਦੱਸਣਯੋਗ ਬਣਦਾ ਹੈ ਕਿ ਬੇਸ਼ੱਕ ਪਿਛਲੇ ਹਫ਼ਤੇ ਤੋਂ ਖ਼ਰੀਦ ਸ਼ੁਰੂ ਹੋਈ ਹੈ, ਪ੍ਰੰਤੂ ਉਸ ਦੇ ਮੁਕਾਬਲੇ ਖ਼ਰੀਦ ਪ੍ਰਕਿਰਿਆ ਦੀਆਂ ਪ੍ਰਾਪਤੀਆਂ ਨਾਂਹ ਦੇ ਬਰਾਬਰ ਹਨ, ਜੋ ਦਰਸਾਉਂਦੀਆਂ ਹਨ ਕਿ ਪਿਛਲੇ ਸੀਜ਼ਨਾਂ ਸਮੇਂ ਖ਼ਰੀਦ ਪ੍ਰਬੰਧਾਂ 'ਚ ਰਹੀਆਂ ਘਾਟਾਂ ਤੋਂ ਚੋਣ ਵਰ੍ਹਾ ਹੋਣ ਦੇ ਬਾਵਜੂਦ ਵੀ ਕਾਂਗਰਸ ਸਰਕਾਰ ਕੁਝ ਸਬਕ ਨਹੀਂ ਸਿੱਖਿਆ | 'ਅਜੀਤ' ਦੀ ਟੀਮ ਵਲੋਂ ਵੱਖ-ਵੱਖ ਜ਼ਿਲਿ੍ਹਆਂ ਦੀਆਂ ਦਾਣਾ ਮੰਡੀਆਂ ਤੋਂ ਪ੍ਰਾਪਤ ਜਾਣਕਾਰੀਆਂ ਅਨੁਸਾਰ ਕਿਸੇ ਵੀ ਮੰਡੀ ਦੇ ਕਿਸਾਨ ਸੰਤੁਸ਼ਟ ਨਜ਼ਰ ਨਹੀਂ ਆਏ, ਹਰ ਥਾਂ ਇਹੀ ਰੌਲਾ ਸੀ ਕਿ 100 ਢੇਰੀਆਂ ਵਿਚ 5 ਢੇਰੀਆਂ ਹੀ ਪਾਸ ਹੋਈਆਂ, ਜੋ ਪੰਜ-ਸੱਤ ਪ੍ਰਤੀਸ਼ਤ ਖ਼ਰੀਦ ਹੋਈ, ਉਸ ਲਈ ਬਾਰਦਾਨਾ ਹੀ ਨਹੀਂ ਹੈ | ਤੁਲੇ ਮਾਲ ਨੂੰ ਮੰਡੀਆਂ ਤੋਂ ਸ਼ੈਲਰਾਂ ਤੱਕ ਪਹੁੰਚਾਉਣ ਲਈ ਟੈਂਡਰ ਹਾਸਿਲ ਕਰਨ ਵਾਲੇ ਠੇਕੇਦਾਰਾਂ ਕੋਲ ਟਰਾਂਸਪੋਰਟ ਦੇ ਢੁਕਵੇਂ ਪ੍ਰਬੰਧ ਨਹੀਂ ਹਨ, ਇਹ ਬੋਝ ਵੀ ਆੜ੍ਹਤੀਆਂ ਦੇ ਸਿਰ ਨਜ਼ਰ ਆ ਰਿਹਾ | ਖ਼ਰੀਦ ਏਜੰਸੀਆਂ ਦੇ ਮੈਨੇਜਰਾਂ ਤੇ ਇੰਸਪੈਕਟਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਹੀ ਬਹੁਤ ਸਖ਼ਤ ਹਨ, ਇਸ ਕਰਕੇ 17 ਫ਼ੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਅਸੀਂ ਬਿਲਕੁਲ ਨਹੀਂ ਖ਼ਰੀਦਣਾ, ਪਰ ਇੱਕੋ ਖੇਤ ਵਿਚੋਂ ਇੱਕੋ ਦਿਨ ਬੀਜਿਆ, ਇੱਕੋ ਦਿਨ ਕੱਟਿਆ ਅੱਧਾ ਸਹੀ ਤੇ ਅੱਧਾ ਗਿੱਲਾ ਕਿਉਂ ਹੈ? ਇਸ ਦਾ ਕਿਸੇ ਕੋਲ ਕੋਈ ਢੁਕਵਾਂ ਜਵਾਬ ਨਹੀਂ ਹੈ | ਕਿਸਾਨਾਂ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੀ ਮਸ਼ੀਨ ਨਮੀ ਹੋਰ ਦੱਸਦੀ ਹੈ, ਖ਼ਰੀਦ ਏਜੰਸੀਆਂ ਦੀ ਮਸ਼ੀਨ ਨਮੀ ਹੋਰ ਦੱਸਦੀ ਹੈ ਅਤੇ ਪ੍ਰਾਈਵੇਟ ਮਸ਼ੀਨਾਂ ਨਮੀ ਦਾ ਅੰਕੜਾ ਹੋਰ ਪੇਸ਼ ਕਰਦੀਆਂ ਹਨ | ਕਿਸਾਨਾਂ ਨੇ ਇਹ ਵੀ ਦੱਸਿਆ ਕਿ ਨਮੀ ਦਾ ਬਹਾਨਾ ਮਾਰ ਕੇ ਕੰਡੇ ਵੀ ਵੱਧ ਤੋਲਣ ਲਈ ਸੈੱਟ ਕੀਤੇ ਹੋਏ ਹਨ, ਪ੍ਰਤੀ ਬੈਗ 250 ਤੋਂ 500 ਗ੍ਰਾਮ ਦਾ ਚੂਨਾ ਹੋਰ ਲੱਗ ਰਿਹਾ | ਬੇਸ਼ੱਕ ਕਾਗ਼ਜ਼ੀ ਖ਼ਰੀਦ 3 ਅਕਤੂਬਰ ਤੋਂ ਜਾਰੀ ਹੈ, ਪਰ ਝੋਨਾ ਬਹੁਤ ਘੱਟ ਖ਼ਰੀਦਿਆ ਗਿਆ, ਜੋ ਖ਼ਰੀਦਿਆ ਗਿਆ ਹੈ, ਉਸ ਨੂੰ ਵੀ ਚੁੱਕਿਆ ਨਹੀਂ ਜਾ ਰਿਹਾ, ਜਿਸ ਕਾਰਨ ਮੰਡੀਆਂ ਅੰਦਰ ਹੀ ਮਜ਼ਦੂਰ ਧਾਕਾਂ ਲਗਾਉਣ ਲਈ ਮਜਬੂਰ ਹਨ | ਦੂਜੇ ਪਾਸੇ ਮਾਰਕੀਟ ਕਮੇਟੀਆਂ ਅਤੇ ਮੰਡੀ ਬੋਰਡ ਕਰਮਚਾਰੀਆਂ ਦੇ ਵਤੀਰੇ ਤੋਂ ਕਿਸਾਨ ਵੱਖ ਪ੍ਰੇਸ਼ਾਨ ਹਨ | ਕਈਆਂ ਮੰਡੀਆਂ ਵਿਚ ਜਗ੍ਹਾ ਹੋਣ ਦੇ ਬਾਵਜੂਦ ਵੀ ਨਮੀ ਦਾ ਬਹਾਨਾ ਮਾਰ ਕੇ ਟਰਾਲੀਆਂ ਨੂੰ ਵਾਪਸ ਮੋੜਨਾ ਇਕ ਫ਼ੈਸ਼ਨ ਬਣ ਗਿਆ ਹੈ | ਮੰਡੀਆਂ ਵਿਚ ਆਵਾਰਾ ਪਸ਼ੂਆਂ ਦਾ ਜਮਵਾੜਾ ਹੋਣ ਦੇ ਨਾਲ-ਨਾਲ ਬਿਜਲੀ ਪਾਣੀ ਅਤੇ ਛਾਂ ਦੇ ਪ੍ਰਬੰਧ ਵੀ ਨਾ ਮਾਤਰ ਹੀ ਹਨ | ਬੇਸ਼ੱਕ ਪਹਿਲਾਂ ਵਾਂਗ ਪੰਜਾਬ ਸਰਕਾਰ ਨੇ ਪਿ੍ੰਸੀਪਲ ਸੈਕਟਰੀ ਪੱਧਰ ਦੇ ਅਧਿਕਾਰੀਆਂ ਨੂੰ ਇਕ-ਇਕ ਜ਼ਿਲ੍ਹਾ ਖ਼ਰੀਦ ਪ੍ਰਬੰਧਾਂ ਦੀ ਦੇਖ-ਰੇਖ ਲਈ ਦਿੱਤਾ ਹੈ, ਪਰ ਸੈਕਟਰੀ ਸਾਹਿਬਾਨ ਮੰਤਰੀ ਸਹਿਬਾਨਾਂ ਦੀ ਮੇਜ਼ਬਾਨੀ ਤੋਂ ਸਮਾਂ ਨਹੀਂ ਕੱਢ ਸਕੇ | ਇਸ ਕਰਕੇ ਝੋਨਾ ਮੰਡੀਆਂ 'ਚ ਰੁਲ ਰਿਹਾ ਹੈ | ਉੱਪਰੋਂ ਸਰਕਾਰੀ ਵਿਭਾਗਾਂ ਦੀਆਂ ਛਾਪਾਮਾਰ ਕਮੇਟੀਆਂ ਵਲੋਂ ਆੜ੍ਹਤੀਆਂ ਦੇ ਲਾਇਸੰਸ ਛੋਟੀ-ਮੋਟੀ ਗੱਲ ਤੋਂ ਕੈਂਸਲ ਕੀਤੇ ਜਾਣੇ ਅਤੇ ਭਾਰੀ ਜੁਰਮਾਨੇ ਲਗਾਉਣ ਦੀ ਚੱਲ ਰਹੀ ਪ੍ਰਕਿਰਿਆ ਨੇ ਆੜ੍ਹਤੀਆ ਵਰਗ ਅੰਦਰ ਵੱਡੀ ਦਹਿਸ਼ਤ ਪੈਦਾ ਕਰ ਦਿੱਤੀ ਹੈ | ਸੂਤਰਾਂ ਅਨੁਸਾਰ ਅਜੇ ਪੰਜਾਬ ਸਰਕਾਰ ਵਲੋਂ ਝੋਨੇ ਨੂੰ ਸਟੋਰ ਕਰਨ ਲਈ ਸ਼ੈਲਰਾਂ ਨੂੰ ਮੰਡੀਆਂ ਹੀ ਅਲਾਟ ਨਹੀਂ ਕੀਤੀਆਂ ਗਈਆਂ, ਹੋਰ ਤਾਂ ਹੋਰ ਜ਼ਿਲ੍ਹੇ ਤੋਂ ਬਾਹਰ ਦੂਰ-ਦੁਰਾਡੇ ਵਾਲੇ ਸ਼ੈਲਰ ਨੂੰ ਦੂਸਰੇ ਜ਼ਿਲਿ੍ਹਆਂ ਤੋਂ ਮਾਲ ਚੁੱਕਣ ਲਈ ਆਰ.ਓ. ਹੀ ਨਹੀਂ ਕੱਟ ਕੇ ਦਿੱਤੇ ਜਾ ਰਹੇ, ਜਿਸ ਨਾਲ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ | ਬੇਸ਼ੱਕ ਅਜੇ ਤੱਕ ਮੰਡੀਆਂ ਵਿਚ 15 ਤੋਂ 20 ਪ੍ਰਤੀਸ਼ਤ ਫ਼ਸਲ ਹੀ ਆਈ ਹੈ ਪਰ ਜੇ ਖ਼ਰੀਦ ਪ੍ਰਤੀ ਇਹੀ ਸੁਸਤੀ ਤੇ ਏਜੰਸੀਆਂ ਦੇ ਨਖ਼ਰੇ ਇਸੇ ਤਰ੍ਹਾਂ ਹੀ ਬਰਕਰਾਰ ਰਹੇ ਤਾਂ ਝੋਨਾ ਦੀ ਫ਼ਸਲ ਰੁਲਨ, ਕਿਸਾਨ ਮਜ਼ਦੂਰਾਂ ਦੀਆਂ ਮੁਸ਼ਕਿਲ ਵਧਣ ਤੇ ਆੜ੍ਹਤੀਆਂ ਨੂੰ ਦਿੱਤੀਆਂ ਰਕਮਾਂ ਗਾਹਕਾਂ ਵੱਲ ਡੁੱਬਣ ਸਬੰਧੀ ਪੈਦਾ ਹੋਣ ਵਾਲੇ ਹਲਾਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਇਸੇ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌੌਂਦਾ ਦੇ ਸੂਬਾ ਆਗੂ ਹਰਨੇਕ ਸਿੰਘ ਮਹਿਮਾ, ਕਿਸਾਨ ਆਗੂ ਜੋਗਿੰਦਰ ਸਿੰਘ ਸਾਮਾ ਨੂਰਪੁਰ ਸੇਠਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਸੰਧੂ ਮਮਦੋਟ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਖਹਿਰਾ, ਸੂਬਾ ਆਗੂ ਗੁਰਬੰਸ ਸਿੰਘ ਜੰਗ, ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਸਾਈਾਆਵਾਲਾ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਮਰਖਾਈ ਵਫ਼ਦ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਖ਼ਰੀਦ ਏਜੰਸੀਆਂ ਦੀਆਂ ਲਗ਼ਾਮਾਂ ਖਿੱਚਣ ਅਤੇ ਬਾਰਦਾਨਾ ਢੋਆ-ਢੁਆਈ ਅਤੇ ਅਦਾਇਗੀ ਸਬੰਧੀ ਖ਼ਾਮੀਆਂ ਨੂੰ ਜਲਦ ਦੂਰ ਕਰਨ ਤਾਂ ਜੋ ਕਿਸਾਨ ਆਪਣੀ ਫ਼ਸਲ ਸਮੇਂ-ਸਿਰ ਵੇਚ ਆਪੋ-ਆਪਣੇ ਘਰਾਂ ਨੂੰ ਜਾਣ | ਓਧਰ ਖ਼ਰੀਦ ਪ੍ਰਬੰਧਾਂ ਦੀਆਂ ਖ਼ਾਮੀਆਂ ਸਬੰਧੀ ਜਦ ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵਲੋਂ ਖ਼ਰੀਦ ਪ੍ਰਬੰਧ ਢੁਕਵੇਂ ਕੀਤੇ ਗਏ ਹਨ, ਕਿਤੇ ਵੀ ਕੋਈ ਖ਼ਾਮੀ ਨਹੀਂ ਹੈ |

ਬਲਾਕ ਸੰਮਤੀ ਦੀ ਜ਼ਮੀਨ 'ਤੇ ਨਾਜਾਇਜ਼ ਢੰਗ ਨਾਲ ਚੱਲਦੀ ਹੈ ਅਨਾਜ ਮੰਡੀ ਕੱੁਲਗੜ੍ਹੀ

ਕੁੱਲਗੜ੍ਹੀ, 13 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਛਾਉਣੀ ਦੇ ਅਧੀਨ ਅਨਾਜ ਮੰਡੀ ਕੁੱਲਗੜ੍ਹੀ ਪਿਛਲੇ ਲੰਬੇ ਅਰਸੇ ਤੋਂ ਬਲਾਕ ਸੰਮਤੀ ਘੱਲ ਖ਼ੁਰਦ ਦੀ ਪਿੰਡ ਕੁੱਲਗੜ੍ਹੀ ਵਿਖੇ ਸਥਿਤ ਕਰੀਬ 11 ਏਕੜ ਜ਼ਮੀਨ ...

ਪੂਰੀ ਖ਼ਬਰ »

ਮਕਾਨਾਂ ਦੀ ਮੰਗ ਨੂੰ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜਿ੍ਹਆ ਵਿਅਕਤੀ

ਤਲਵੰਡੀ ਭਾਈ, 13 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਵਿਖੇ ਇਕ ਵਿਅਕਤੀ ਬੇਘਰੇ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਦੀ ਮੰਗ ਨੂੰ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ ਅਤੇ ਮੰਗ ਦੀ ਪੂਰਤੀ ਨਾ ਹੋਣ ਤੱਕ ਟੈਂਕੀ ਤੋਂ ਨਾ ਉਤਰਨ ਦੀ ਜਿੱਦ 'ਤੇ ਅੜ੍ਹ ...

ਪੂਰੀ ਖ਼ਬਰ »

ਗੈਸ ਸਿਲੰਡਰ ਸਪਲਾਈ ਕਰਦੇ ਵਿਅਕਤੀ ਤੋਂ ਚਾਰ ਅਣਪਛਾਤਿਆਂ ਨੇ 16150 ਰੁਪਏ ਲੁਟੇਰੇ

ਫ਼ਿਰੋਜ਼ਸ਼ਾਹ, 13 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)- ਫ਼ਿਰੋਜ਼ਸ਼ਾਹ ਅਤੇ ਨੇੜਲੇ ਪਿੰਡਾਂ 'ਚ ਨਿੱਤ ਦਿਨ ਵੱਧ ਰਹੀਆਂ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਹਰ ਰੋਜ਼ ਚੋਰੀ ਤੇ ਲੁੱਟ ਖੋਹ ਦੀਆਂ ਖ਼ਬਰਾਂ ਮਿਲ ...

ਪੂਰੀ ਖ਼ਬਰ »

ਆੜ੍ਹਤੀਆਂ ਤੇ ਕਿਸਾਨਾਂ ਵਲੋਂ ਲਗਾਇਆ ਧਰਨਾ ਦੂਜੇ ਦਿਨ ਵੀ ਲਗਾਤਾਰ ਜਾਰੀ

ਗੋਲੂ ਕਾ ਮੋੜ, 13 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ)- ਮੰਡੀ ਪੰਜੇ ਕੇ ਉਤਾੜ ਦੀ ਦਾਣਾ ਮੰਡੀ ਨੂੰ ਸਰਪਲੱਸ ਕਰਾਉਣ ਲਈ ਸਮੂਹ ਆੜ੍ਹਤੀਆਂ ਅਤੇ ਕਿਸਾਨਾਂ ਵਲੋਂ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ 'ਤੇ ਪਿੰਡ ਜੀਵਾਂ ਅਰਾਈਾ ਵਿਚ ਲਗਾਇਆ ਧਰਨਾ ਦੂਜੇ ਦਿਨ ਵੀ ਲਗਾਤਾਰ ...

ਪੂਰੀ ਖ਼ਬਰ »

15ਵੇਂ ਵਿੱਤ ਕਮਿਸ਼ਨ ਦੇ ਤਹਿਤ ਵਿਧਾਇਕ ਪਿੰਕੀ ਕਰਵਾਏ ਨਗਰ ਕੌਂਸਲ ਦੇ ਬਹੁਪੱਖੀ ਵਿਕਾਸ ਲਈ 1 ਕਰੋੜ 63 ਲੱਖ ਦੇ ਫ਼ੰਡ ਮਨਜ਼ੂਰ

ਫ਼ਿਰੋਜ਼ਪੁਰ, 13 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਕਦੇ ਫ਼ਿਰੋਜ਼ਪੁਰ ਨਗਰ ਕੌਂਸਲ ਕਰਜ਼ਾਈ ਸੀ ਤੇ ਬਿਜਲੀ ਆਦਿ ਬਿੱਲ ਭਰਨ ਤੋਂ ਵੀ ਮੁਥਾਜ ਹੋਇਆ ਕਰਦੀ ਸੀ, ਪਰ ਪੰਜਾਬ 'ਚ ਕਾਂਗਰਸ ਸਰਕਾਰ ਆਉਣ 'ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਕੀਤੇ ਯਤਨਾਂ ਸਦਕਾ ...

ਪੂਰੀ ਖ਼ਬਰ »

ਕਲੈਰੀਕਲ ਅਮਲੇ ਵਲੋਂ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਠੱਪ ਰੱਖ ਕੇ ਕੀਤੀ ਨਾਅਰੇਬਾਜ਼ੀ

ਫ਼ਿਰੋਜ਼ਪੁਰ, 13 ਅਕਤੂਬਰ (ਤਪਿੰਦਰ ਸਿੰਘ)- ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਕਲੈਰੀਕਲ ਕਾਮਿਆਂ ਦੀਆਂ ਮੰਗਾਂ ਦੇ ਸਬੰਧ 'ਚ ਕੀਤੀ ਗਈ ਕਲਮ ਛੋੜ ਹੜਤਾਲ ਛੇਵੇਂ ਦਿਨ ਵਿਚ ਦਾਖਲ ਹੋ ਗਈ ਹੈ | ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਰੇ ਸਰਕਾਰੀ ਦਫ਼ਤਰਾਂ ਦਾ ...

ਪੂਰੀ ਖ਼ਬਰ »

ਜਿੰਦੂ ਵਲੋਂ ਪੁਣਛ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ

ਫ਼ਿਰੋਜ਼ਪੁਰ, 13 ਅਕਤੂਬਰ (ਗੁਰਿੰਦਰ ਸਿੰਘ)- ਬੀਤੇ ਦਿਨੀਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਪੁਣਸ਼ ਇਲਾਕੇ ਵਿਚ ਹੋਏ ਦਹਿਸ਼ਤ ਹਮਲੇ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਜੁਗਿੰਦਰ ਸਿੰਘ ਜਿੰਦੂ ਨੇ ਇਸ ਹਮਲੇ ...

ਪੂਰੀ ਖ਼ਬਰ »

ਹਲਕਾ ਇੰਚਾਰਜ ਆਸ਼ੂ ਬੰਗੜ ਨੇ ਅਨਾਜ ਮੰਡੀ ਚੁਗੱਤੇ ਵਾਲਾ ਦਾ ਕੀਤਾ ਦੌਰਾ

ਕੁੱਲਗੜ੍ਹੀ, 13 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)- ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਰਦੀਪ ਸਿੰਘ ਆਸ਼ੂ ਬੰਗੜ ਹਲਕਾ ਇੰਚਾਰਜ ਨੇ ਅਨਾਜ ਮੰਡੀ ਚੁਗੱਤੇ ਵਾਲਾ ਦਾ ਦੌਰਾ ਕੀਤਾ | ਮੰਡੀ ਵਿਚ ਝੋਨੇ ਵੇਚਣ ਆਏ ਕਿਸਾਨਾਂ, ਆੜ੍ਹਤੀਆਂ ...

ਪੂਰੀ ਖ਼ਬਰ »

ਸੰਧੂ ਬ੍ਰਦਰਜ਼ ਬਸਤੀ ਭਾਗ ਸਿੰਘ ਕਿਸਾਨ ਅੰਦੋਲਨ ਨੂੰ ਸਮਰਪਿਤ ਹੋ ਕਿਸਾਨਾਂ ਨੂੰ ਸੇਵਾਵਾਂ ਦੇਣ ਸੰਬੰਧੀ ਕੀਤੇ ਵੱਡੇ ਐਲਾਨ

ਟਰੈਕਟਰ ਦੀ ਜਨਰਲ ਚੈੱਕਅਪ ਤੇ ਸਰਵਿਸ ਦੀ ਲੇਬਰ ਮੁਫ਼ਤ, ਖੇਤੀ ਸੰਦਾਂ 'ਤੇ ਵੱਡੀਆਂ ਛੋਟਾਂ, ਅੰਦੋਲਨ ਤੋਂ ਵਾਪਸ ਆਏ ਟਰੈਕਟਰ ਦੀ ਮੁਰੰਮਤ ਦੀ ਲੇਬਰ 'ਤੇ 50 ਫ਼ੀਸਦੀ ਛੋਟ ਆਦਿ ਫ਼ਿਰੋਜ਼ਪੁਰ, 13 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਖੇਤੀ ਨੁਮਾ ਕਾਲੇ ਕਾਨੂੰਨਾਂ ਨੂੰ ...

ਪੂਰੀ ਖ਼ਬਰ »

ਪੁਰਾਣਾ ਤਲਵੰਡੀ ਰੋਡ 'ਤੇ ਕੂੜਾ ਸੁੱਟਣ ਵਿਰੁੱਧ ਭਾਕਿਯੂ ਕਾਦੀਆਂ ਵਲੋਂ ਸੰਘਰਸ਼ ਦੀ ਚਿਤਾਵਨੀ

ਜ਼ੀਰਾ, 13 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਇਕ ਪਾਸੇ ਨਗਰ ਕੌਂਸਲ ਜ਼ੀਰਾ ਵਲੋਂ ਲੋਕਾਂ ਨੂੰ ਘਰਾਂ ਵਿਚ ਇਕੱਤਰ ਕੂੜਾ ਇੱਧਰ-ਉੱਧਰ ਸੁੱਟਣ ਦੀ ਬਜਾਏ ਕੂੜਾ ਕੁਲੈਕਸ਼ਨ ਕਰਨ ਵਾਲੇ ਰੇਹੜੀ ਚਾਲਕਾਂ ਨੂੰ ਦੇ ਕੇ ਸ਼ਹਿਰ ਦੀ ਸਾਫ਼-ਸਫ਼ਾਈ ਰੱਖਣ ਲਈ ਕਿਹਾ ਗਿਆ ਪਰ ਦੂਜੇ ...

ਪੂਰੀ ਖ਼ਬਰ »

ਪਿੰਡ ਵਾਹਕਾ ਮੋੜ ਵਿਖੇ ਕਿਸਾਨਾਂ ਦੀ ਮੀਟਿੰਗ

ਆਰਿਫ਼ ਕੇ, 13 ਅਕਤੂਬਰ (ਬਲਬੀਰ ਸਿੰਘ ਜੋਸਨ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਫ਼ਿਰੋਜ਼ਪੁਰ ਦੀ ਮੀਟਿੰਗ ਜ਼ੋਨ ਆਗੂ ਸੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਵਾਹਕਾ ਮੋੜ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਲਖੀਮਪੁਰ (ਯੂ.ਪੀ.) ਵਿਖੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੱਢਿਆ ਮੋਮਬੱਤੀ ਮਾਰਚ

ਮੱੁਦਕੀ, 13 ਅਕਤੂਬਰ (ਭੁਪਿੰਦਰ ਸਿੰਘ)- ਬੀਤੇ ਦਿਨੀਂ ਲਖੀਮਪੁਰ ਖੀਰੀ ਵਿਚ ਸ਼ਹੀਦ ਹੋਏ 4 ਕਿਸਾਨਾਂ ਤੇ ਇਕ ਪੱਤਰਕਾਰ ਨੂੰ ਸ਼ਰਧਾਂਜਲੀ ਦੇਣ ਲਈ ਕਸਬਾ ਮੱੁਦਕੀ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕਾਦੀਆਂ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਸੰਤ ਅਮਰਜੀਤ ਸਿੰਘ ...

ਪੂਰੀ ਖ਼ਬਰ »

ਆਪ ਨੇ ਕੀਤੀ ਸਰਹੱਦੀ ਖੇਤਰ 'ਚ ਭਰਵੀਂ ਮੀਟਿੰਗ

ਮਮਦੋਟ, 13 ਅਕਤੂਬਰ (ਸੁਖਦੇਵ ਸਿੰਘ ਸੰਗਮ)-ਆਮ ਆਦਮੀ ਪਾਰਟੀ ਬਲਾਕ ਮਮਦੋਟ ਦੇ ਐਸ ਸੀ ਵਿੰਗ ਦੀ ਇਕ ਮੀਟਿੰਗ ਪਾਰਟੀ ਦੇ ਪ੍ਰੋਗਰਾਮ (ਬਾਬਾ ਸਾਹਿਬ ਤੇਰਾ ਮਿਸਨ ਅਧੂਰਾ ਕੇਜਰੀਵਾਲ ਕਰੇਗਾ ਪੂਰਾ) ਤਹਿਤ ਸਰਹੱਦੀ ਪਿੰਡ ਸੇਠਾਂ ਵਾਲਾ ਵਿੱਖੇ ਕੁਲਦੀਪ ਸਿੰਘ ਧੀਰਾ ਪਤਰਾ ...

ਪੂਰੀ ਖ਼ਬਰ »

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਗੁਰੂਹਰਸਹਾਏ, 13 ਅਕਤੂਬਰ (ਕਪਿਲ ਕੰਧਾਰੀ)- ਨਵੋਦਿਆ ਦੇ ਪ੍ਰੀਖਿਆ ਵਿਚ ਸਿਲੈੱਕਟ ਹੋਣ ਵਾਲੇ ਬਾਰਾਂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਦਾਰ ਗੁਰਮੀਤ ਸਿੰਘ ਅਤੇ ਸਮੂਹ ਕਲੱਸਟਰ ਮੁਖੀਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ...

ਪੂਰੀ ਖ਼ਬਰ »

ਪਿੰਡ ਮਸਤੇ ਕੇ ਤੇ ਰੱਜੀਵਾਲਾ 'ਚ ਲਗਾਇਆ ਕਿਸਾਨ ਸਿਖਲਾਈ ਕੈਂਪ

ਫ਼ਿਰੋਜ਼ਪੁਰ, 13 ਅਕਤੂਬਰ (ਤਪਿੰਦਰ ਸਿੰਘ)- ਪਿੰਡ ਮਸਤੇ ਕੇ ਅਤੇ ਪਿੰਡ ਰੱਜੀਵਾਲਾ ਵਿਖੇ ਰੇਸ਼ਮ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਦੀ ਅਗਵਾਈ ਹੇਠ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਏ ਗਏ | ਕੈਂਪ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ...

ਪੂਰੀ ਖ਼ਬਰ »

ਬੱਚੇ ਨੂੰ ਅਗਵਾ ਕਰਨ 'ਤੇ 2 ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 13 ਅਕਤੂਬਰ (ਕੁਲਬੀਰ ਸਿੰਘ ਸੋਢੀ)- ਦੋ ਸਾਲ ਦੇ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਮੁੱਦਈ ਗੁਰਜੰਟ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਅਬੋਹਰ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਵਲੋਂ ਵਿਦਿਆਰਥੀਆਂ ਦਾ ਲਗਵਾਇਆ ਧਾਰਮਿਕ ਟੂਰ

ਤਲਵੰਡੀ ਭਾਈ, 13 ਅਕਤੂਬਰ (ਰਵਿੰਦਰ ਸਿੰਘ ਬਜਾਜ)- ਸ਼ੋ੍ਰਮਣੀ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਸੁਹਿਰਦ ਪ੍ਰਬੰਧਾਂ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਤਲਵੰਡੀ ਭਾਈ ਵਲੋਂ ਵਿਦਿਆਰਥੀਆਂ ਦਾ ਇਕ ਰੋਜ਼ਾ ਵਿੱਦਿਅਕ ...

ਪੂਰੀ ਖ਼ਬਰ »

100 ਲੀਟਰ ਲਾਹਣ ਬਰਾਮਦ

ਜਲਾਲਾਬਾਦ, 13 ਅਕਤੂਬਰ (ਜਤਿੰਦਰ ਪਾਲ ਸਿੰਘ)-ਥਾਣਾ ਵੈਰੋਂ ਕੇ ਪੁਲਿਸ ਨੇ 100 ਲੀਟਰ ਲਾਹਣ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਵੈਰੋਂ ਕੇ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਪਿੰਡਾਂ ਵਿਚ ਗਸ਼ਤ ਕਰ ਰਹੇ ...

ਪੂਰੀ ਖ਼ਬਰ »

ਦੋ ਛੁੱਟੀਆਂ ਦਾ ਚੋਰਾਂ ਨੇ ਲਿਆ ਲਾਹਾ

ਫ਼ਿਰੋਜ਼ਪੁਰ, 13 ਅਕਤੂਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਵਿਚ ਬੇਖ਼ੌਫ਼ ਹੋਏ ਚੋਰਾਂ ਵਲੋਂ ਸਕੂਲਾਂ ਵਿਚ ਦੂਜੇ ਸ਼ਨੀਵਾਰ ਤੇ ਐਤਵਾਰ ਨੂੰ ਹੋਈ ਦੋ ਦਿਨਾਂ ਛੁੱਟੀ ਦਾ ਫ਼ਾਇਦਾ ਉਠਾਉਂਦਿਆਂ ਬਸਤੀ ਭੱਟੀਆਂ ਵਾਲੀ ਦੇ ਐਨ ਵਿਚਕਾਰ ਸਥਿਤ ਸਰਕਾਰੀ ਪ੍ਰਾਇਮਰੀ ...

ਪੂਰੀ ਖ਼ਬਰ »

ਫ਼ਸਲ ਚੋਰੀ ਕਰਨ 'ਤੇ 7 ਅਣਪਛਾਤਿਆਂ ਸਮੇਤ 12 ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 13 ਅਕਤੂਬਰ (ਕੁਲਬੀਰ ਸਿੰਘ ਸੋਢੀ)- ਫ਼ਸਲ ਵਾਹ ਕੇ ਚੋਰੀ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ 7 ਅਣਪਛਾਤਿਆਂ ਸਮੇਤ 12 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਮੁੱਦਈ ਗੁਰਦੇਵ ਸਿੰਘ ਪੁੱਤਰ ਮੱਖਣ ਸਿੰਘ ਵਾਸੀ ...

ਪੂਰੀ ਖ਼ਬਰ »

ਨਾਰਕੋਟਿਕ ਸੈੱਲ ਵਲੋਂ 100 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਫ਼ਿਰੋਜ਼ਪੁਰ, 13 ਅਕਤੂਬਰ (ਗੁਰਿੰਦਰ ਸਿੰਘ)- ਨਾਰਕੋਟਿਕ ਸੈੱਲ ਟੀਮ ਨੇ ਥਾਣਾ ਸਿਟੀ ਏਰੀਆ ਵਿਚ ਸ਼ੱਕ ਦੀ ਬਿਨਾਅ 'ਤੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਨਾਰਕੋਟਿਕ ਸੈੱਲ ਫ਼ਿਰੋਜ਼ਪੁਰ ਦੇ ਸਹਾਇਕ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਜੇਲ੍ਹ 'ਚੋਂ ਫਿਰ ਮਿਲੇ 7 'ਲਾਵਾਰਸ' ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ਕਾਰਡ

ਫ਼ਿਰੋਜ਼ਪੁਰ, 13 ਅਕਤੂਬਰ (ਗੁਰਿੰਦਰ ਸਿੰਘ)- ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰੋਂ ਲਾਵਾਰਸ ਮੋਬਾਈਲ ਫੋਨਾਂ ਦੀ ਬਰਾਮਦਗੀ ਨਿਰੰਤਰ ਜਾਰੀ ਹੈ | ਬੀਤੇ ਕੱਲ੍ਹ ਫਿਰ ਇਸ ਜੇਲ੍ਹ ਅੰਦਰ ਬੈਰਕ ਦੇ ਅੰਦਰਲੇ ਬਾਥਰੂਮ, ਰੌਸ਼ਨਦਾਨ ਅਤੇ ਦੀਵਾਰ ਦੀਆਂ ਕੰਧਾਂ ਵਿਚੋਂ ਇੱਟਾਂ ...

ਪੂਰੀ ਖ਼ਬਰ »

ਸੈਦਾਂ ਵਾਲਾ ਤੋਂ ਮੱਲਵਾਲ ਕਦੀਮ ਦੇ ਰਸਤੇ ਦੇ ਅੰਡਰ ਬਿ੍ਜ ਤੋਂ ਲੋਹੇ ਦੇ ਰੈਕ ਹੋਏ ਚੋਰੀ

ਕੁੱਲਗੜ੍ਹੀ, 13 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)- ਰੇਲਵੇ ਵਿਭਾਗ ਵਲੋਂ ਸੈਦਾਂ ਵਾਲਾ ਤੋਂ ਮੱਲਵਾਲ ਕਦੀਮ ਦੇ ਲਿੰਕ ਰਸਤੇ 'ਤੇ ਆਮ ਲੋਕਾਂ ਦੀ ਸਹੂਲਤ ਲਈ ਰੇਲਵੇ ਟਰੈਕ 'ਤੇ ਅੰਡਰ ਬਿ੍ਜ ਬਣਾਇਆ ਗਿਆ ਹੈ | ਇਸ ਅੰਡਰ ਬਿ੍ਜ ਵਿਚ ਬਾਰਸ਼ ਦੇ ਪਾਣੀ ਦੀ ਨਿਕਾਸੀ ਲਈ ਖਾਲ਼ੀਆਂ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਤੇ ਚੇਅਰਮੈਨ ਗਿੱਲ ਵਲੋਂ ਦਾਣਾ ਮੰਡੀ 'ਚ ਅਚਨਚੇਤ ਚੈਕਿੰਗ

ਤਲਵੰਡੀ ਭਾਈ, 13 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਝੋਨੇ ਦੀ ਖਰੀਦ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਤਲਵੰਡੀ ਭਾਈ ਦੇ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਗਿੱਲ ਵਲੋਂ ਸਥਾਨਿਕ ਦਾਣਾ ਮੰਡੀ ਅੰਦਰ ਅਚਨਚੇਤ ...

ਪੂਰੀ ਖ਼ਬਰ »

ਜ਼ੀਰਾ ਵਿਖੇ ਕਿਸਾਨ ਮਹਾਂ ਪੰਚਾਇਤ ਕੱਲ੍ਹ-ਆਗੂ

ਜ਼ੀਰਾ, 13 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਤਹਿਤ ਯੂ.ਪੀ ਵਿਚ ਮਾਰੇ ਗਏ ਕਿਸਾਨਾਂ ਦੀ ਯਾਦ ਨੂੰ ਸਮਰਪਿਤ ਕਿਸਾਨਾਂ ਦੀ ਮਹਾਂ ਪੰਚਾਇਤ 15 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਜ਼ੀਰਾ ਦੇ ਜੀਵਨ ...

ਪੂਰੀ ਖ਼ਬਰ »

ਕਿਸਾਨ ਆਗੂਆਂ ਵਲੋਂ ਮੰਡੀਆਂ ਦਾ ਸਰਵੇ, ਸਰਕਾਰ ਵਲੋਂ ਝੋਨੇ ਦੀ ਖ਼ਰੀਦ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਨੂੰ ਖੋਖਲਾ ਦੱਸਿਆ

ਜ਼ੀਰਾ, 13 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਵਲੋਂ ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਮੰਡੀਆਂ 'ਚ ਪ੍ਰਬੰਧਕਾਂ ਦੀ ਜਾਣਕਾਰੀ ਲੈਣ ਲਈ ਇਲਾਕੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਕਿਸਾਨ ਆਗੂਆਂ ...

ਪੂਰੀ ਖ਼ਬਰ »

100 ਲੀਟਰ ਲਾਹਣ ਬਰਾਮਦ

ਜਲਾਲਾਬਾਦ, 13 ਅਕਤੂਬਰ (ਜਤਿੰਦਰ ਪਾਲ ਸਿੰਘ)-ਥਾਣਾ ਵੈਰੋਂ ਕੇ ਪੁਲਿਸ ਨੇ 100 ਲੀਟਰ ਲਾਹਣ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਵੈਰੋਂ ਕੇ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਪਿੰਡਾਂ ਵਿਚ ਗਸ਼ਤ ਕਰ ਰਹੇ ...

ਪੂਰੀ ਖ਼ਬਰ »

ਦੋ ਛੁੱਟੀਆਂ ਦਾ ਚੋਰਾਂ ਨੇ ਲਿਆ ਲਾਹਾ

ਫ਼ਿਰੋਜ਼ਪੁਰ, 13 ਅਕਤੂਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਵਿਚ ਬੇਖ਼ੌਫ਼ ਹੋਏ ਚੋਰਾਂ ਵਲੋਂ ਸਕੂਲਾਂ ਵਿਚ ਦੂਜੇ ਸ਼ਨੀਵਾਰ ਤੇ ਐਤਵਾਰ ਨੂੰ ਹੋਈ ਦੋ ਦਿਨਾਂ ਛੁੱਟੀ ਦਾ ਫ਼ਾਇਦਾ ਉਠਾਉਂਦਿਆਂ ਬਸਤੀ ਭੱਟੀਆਂ ਵਾਲੀ ਦੇ ਐਨ ਵਿਚਕਾਰ ਸਥਿਤ ਸਰਕਾਰੀ ਪ੍ਰਾਇਮਰੀ ...

ਪੂਰੀ ਖ਼ਬਰ »

ਫ਼ਸਲ ਚੋਰੀ ਕਰਨ 'ਤੇ 7 ਅਣਪਛਾਤਿਆਂ ਸਮੇਤ 12 ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 13 ਅਕਤੂਬਰ (ਕੁਲਬੀਰ ਸਿੰਘ ਸੋਢੀ)- ਫ਼ਸਲ ਵਾਹ ਕੇ ਚੋਰੀ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ 7 ਅਣਪਛਾਤਿਆਂ ਸਮੇਤ 12 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਮੁੱਦਈ ਗੁਰਦੇਵ ਸਿੰਘ ਪੁੱਤਰ ਮੱਖਣ ਸਿੰਘ ਵਾਸੀ ...

ਪੂਰੀ ਖ਼ਬਰ »

ਨਾਰਕੋਟਿਕ ਸੈੱਲ ਵਲੋਂ 100 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਫ਼ਿਰੋਜ਼ਪੁਰ, 13 ਅਕਤੂਬਰ (ਗੁਰਿੰਦਰ ਸਿੰਘ)- ਨਾਰਕੋਟਿਕ ਸੈੱਲ ਟੀਮ ਨੇ ਥਾਣਾ ਸਿਟੀ ਏਰੀਆ ਵਿਚ ਸ਼ੱਕ ਦੀ ਬਿਨਾਅ 'ਤੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਨਾਰਕੋਟਿਕ ਸੈੱਲ ਫ਼ਿਰੋਜ਼ਪੁਰ ਦੇ ਸਹਾਇਕ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਜੇਲ੍ਹ 'ਚੋਂ ਫਿਰ ਮਿਲੇ 7 'ਲਾਵਾਰਸ' ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ਕਾਰਡ

ਫ਼ਿਰੋਜ਼ਪੁਰ, 13 ਅਕਤੂਬਰ (ਗੁਰਿੰਦਰ ਸਿੰਘ)- ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰੋਂ ਲਾਵਾਰਸ ਮੋਬਾਈਲ ਫੋਨਾਂ ਦੀ ਬਰਾਮਦਗੀ ਨਿਰੰਤਰ ਜਾਰੀ ਹੈ | ਬੀਤੇ ਕੱਲ੍ਹ ਫਿਰ ਇਸ ਜੇਲ੍ਹ ਅੰਦਰ ਬੈਰਕ ਦੇ ਅੰਦਰਲੇ ਬਾਥਰੂਮ, ਰੌਸ਼ਨਦਾਨ ਅਤੇ ਦੀਵਾਰ ਦੀਆਂ ਕੰਧਾਂ ਵਿਚੋਂ ਇੱਟਾਂ ...

ਪੂਰੀ ਖ਼ਬਰ »

ਸੈਦਾਂ ਵਾਲਾ ਤੋਂ ਮੱਲਵਾਲ ਕਦੀਮ ਦੇ ਰਸਤੇ ਦੇ ਅੰਡਰ ਬਿ੍ਜ ਤੋਂ ਲੋਹੇ ਦੇ ਰੈਕ ਹੋਏ ਚੋਰੀ

ਕੁੱਲਗੜ੍ਹੀ, 13 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)- ਰੇਲਵੇ ਵਿਭਾਗ ਵਲੋਂ ਸੈਦਾਂ ਵਾਲਾ ਤੋਂ ਮੱਲਵਾਲ ਕਦੀਮ ਦੇ ਲਿੰਕ ਰਸਤੇ 'ਤੇ ਆਮ ਲੋਕਾਂ ਦੀ ਸਹੂਲਤ ਲਈ ਰੇਲਵੇ ਟਰੈਕ 'ਤੇ ਅੰਡਰ ਬਿ੍ਜ ਬਣਾਇਆ ਗਿਆ ਹੈ | ਇਸ ਅੰਡਰ ਬਿ੍ਜ ਵਿਚ ਬਾਰਸ਼ ਦੇ ਪਾਣੀ ਦੀ ਨਿਕਾਸੀ ਲਈ ਖਾਲ਼ੀਆਂ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਤੇ ਚੇਅਰਮੈਨ ਗਿੱਲ ਵਲੋਂ ਦਾਣਾ ਮੰਡੀ 'ਚ ਅਚਨਚੇਤ ਚੈਕਿੰਗ

ਤਲਵੰਡੀ ਭਾਈ, 13 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਝੋਨੇ ਦੀ ਖਰੀਦ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਤਲਵੰਡੀ ਭਾਈ ਦੇ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਗਿੱਲ ਵਲੋਂ ਸਥਾਨਿਕ ਦਾਣਾ ਮੰਡੀ ਅੰਦਰ ਅਚਨਚੇਤ ...

ਪੂਰੀ ਖ਼ਬਰ »

ਜ਼ੀਰਾ ਵਿਖੇ ਕਿਸਾਨ ਮਹਾਂ ਪੰਚਾਇਤ ਕੱਲ੍ਹ-ਆਗੂ

ਜ਼ੀਰਾ, 13 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਤਹਿਤ ਯੂ.ਪੀ ਵਿਚ ਮਾਰੇ ਗਏ ਕਿਸਾਨਾਂ ਦੀ ਯਾਦ ਨੂੰ ਸਮਰਪਿਤ ਕਿਸਾਨਾਂ ਦੀ ਮਹਾਂ ਪੰਚਾਇਤ 15 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਜ਼ੀਰਾ ਦੇ ਜੀਵਨ ...

ਪੂਰੀ ਖ਼ਬਰ »

ਕਿਸਾਨ ਆਗੂਆਂ ਵਲੋਂ ਮੰਡੀਆਂ ਦਾ ਸਰਵੇ, ਸਰਕਾਰ ਵਲੋਂ ਝੋਨੇ ਦੀ ਖ਼ਰੀਦ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਨੂੰ ਖੋਖਲਾ ਦੱਸਿਆ

ਜ਼ੀਰਾ, 13 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਵਲੋਂ ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਮੰਡੀਆਂ 'ਚ ਪ੍ਰਬੰਧਕਾਂ ਦੀ ਜਾਣਕਾਰੀ ਲੈਣ ਲਈ ਇਲਾਕੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਕਿਸਾਨ ਆਗੂਆਂ ...

ਪੂਰੀ ਖ਼ਬਰ »

ਮੁਸਾਫਿਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਮੀਟਿੰਗ

ਅਬੋਹਰ, 13 ਅਕਤੂਬਰ (ਸੁਖਜੀਤ ਸਿੰਘ ਬਰਾੜ)-ਹਲਕਾ ਬੱਲੂਆਣਾ ਦੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਹਲਕਾ ਇੰਚਾਰਜ ਅਮਨਦੀਪ ਸਿੰਘ ਮੁਸਾਫਿਰ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਪਾਰਟੀ ਦੇ ਕਨਵੀਨਰ ਮੁੱਖ ਮੰਤਰੀ ਦਿੱਲੀ ਅਰਵਿੰਦ ...

ਪੂਰੀ ਖ਼ਬਰ »

ਘੁੜਿਆਣਾ ਦੇ ਹਾਈ ਸਕੂਲ 'ਚ ਲਗਾਇਆ ਸੈਮੀਨਾਰ

ਫ਼ਾਜ਼ਿਲਕਾ, 13 ਅਕਤੂਬਰ (ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਹਾਈ ਸਕੂਲ ਘੁੜਿਆਣਾ ਵਿਖੇ ਮੁੱਖ ਅਧਿਆਪਕਾ ਸ਼੍ਰੀਮਤੀ ਮੀਨੂ ਰਾਣੀ ਦੀ ...

ਪੂਰੀ ਖ਼ਬਰ »

ਆਜ਼ਾਦੀ ਦਾ ਅੰਮਿ੍ਤ ਮਹੋਤਸਵ ਦੇ ਅਧੀਨ ਪੈਨ ਇੰਡੀਆ ਜਾਗਰੂਕਤਾ ਮੁਹਿੰਮ ਤਹਿਤ ਅਨਾਜ ਮੰਡੀ 'ਚ ਲਗਾਇਆ ਜਾਗਰੂਕਤਾ ਕੈਂਪ

ਫ਼ਾਜ਼ਿਲਕਾ, 13 ਅਕਤੂਬਰ (ਦਵਿੰਦਰ ਪਾਲ ਸਿੰਘ)-ਮਾਣਯੋਗ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਿਟੀ ਅਤੇ ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਹਾਲੀ ਅਤੇ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਤਰਸੇਮ ਮੰਗਲਾ ਦੀਆਂ ਹਦਾਇਤਾਂ ਦੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਤਲਵੰਡੀ ਜੱਲੇ ਖ਼ਾਂ ਵਿਖੇ ਟੈ੍ਰਫਿਕ ਪੁਲਿਸ ਵਲੋਂ ਜਾਗਰੂਕਤਾ ਸੈਮੀਨਾਰ

ਜ਼ੀਰਾ, 13 ਅਕਤੂਬਰ (ਜੋਗਿੰਦਰ ਸਿੰਘ ਕੰਡਿਆਲ)-ਬਹੁਤ ਸਾਰੇ ਹਾਦਸੇ ਟੈ੍ਰਫਿਕ ਨਿਯਮਾਂ ਦੀ ਪਾਲਨਾ ਨਾ ਕਰਨ ਕਰਕੇ ਅਤੇ ਸਾਡੀ ਲਾਪਰਵਾਹੀ ਕਾਰਨ ਵਾਪਰਦੇ ਹਨ, ਜਿਸ ਕਰਕੇ ਸਾਨੂੰ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਕਾਹਲ਼ੀ ਕਰਨ ਤੋਂ ਬਚਾਅ ਰੱਖਣਾ ਚਾਹੀਦਾ ...

ਪੂਰੀ ਖ਼ਬਰ »

ਹੁਣ ਨਸ਼ਈ ਚੋਰ ਗਰੋਹ ਮੋਟਰਾਂ ਦੀਆਂ ਕੇਬਲਾਂ ਲਾਹੁਣ ਲੱਗੇ, ਕਿਸਾਨ ਪੇ੍ਰਸ਼ਾਨ

ਫ਼ਿਰੋਜ਼ਸ਼ਾਹ, 13 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)-ਇਕ ਪਾਸੇ ਕਿਸਾਨ ਅਤੇ ਮਜ਼ਦੂਰ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਕਰਕੇ ਪ੍ਰੇਸ਼ਾਨ ਹਨ, ਪਰ ਦੂਜੇ ਪਾਸੇ ਚੋਰਾਂ ਵਲੋਂ ਕਿਸਾਨਾਂ ਦੀਆਂ ਮੋਟਰਾਂ, ਕੇਬਲਾਂ ਤਾਰਾਂ ਚੋਰੀ ਕਰ ਉਨ੍ਹਾਂ ਨੂੰ ...

ਪੂਰੀ ਖ਼ਬਰ »

ਕੁਲਬੀਰ ਜ਼ੀਰਾ ਨੇ ਹਲਕੇ ਦਾ ਸਰਵਪੱਖੀ ਵਿਕਾਸ ਕਰ ਬਦਲੀ ਨੁਹਾਰ-ਆਗੂ

ਖੋਸਾ ਦਲ ਸਿੰਘ, 13 ਅਕਤੂਬਰ (ਮਨਪ੍ਰੀਤ ਸਿੰਘ ਸੰਧੂ)- ਹਲਕਾ ਜ਼ੀਰਾ ਦੇ ਨੌਜਵਾਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪਿਛਲੇ ਸਾਢੇ ਚਾਰ ਸਾਲਾਂ ਅੰਦਰ ਸੈਂਕੜੇ ਕਰੋੜ ਦੀ ਗ੍ਰਾਂਟ ਨਾਲ ਹਲਕਾ ਜ਼ੀਰਾ ਦਾ ਸਰਵਪੱਖੀ ਵਿਕਾਸ ਕਰ ਨੁਹਾਰ ਬਦਲ ਦਿੱਤੀ ਹੈ | ਜ਼ੀਰਾ ਵਲੋਂ ਕੀਤੇ ...

ਪੂਰੀ ਖ਼ਬਰ »

ਅਸ਼ਟਮੀ ਮੌਕੇ ਗੁਰੂ ਰਵਿਦਾਸ ਬਾਲ ਸੰਸਕਾਰ ਕੇਂਦਰ 'ਚ ਪਹੁੰਚ ਕੇ ਕੰਜਕਾਂ ਦਾ ਪੂਜਨ ਕੀਤਾ

ਜ਼ੀਰਾ, 13 ਅਕਤੂਬਰ (ਜੋਗਿੰਦਰ ਸਿੰਘ ਕੰਡਿਆਲ)- ਜ਼ੀਰਾ ਸ਼ਹਿਰ ਵਿਖੇ ਸਮਾਜ ਸੇਵੀ ਆਗੂਆਂ ਦੀ ਮਦਦ ਨਾਲ ਚਲਾਏ ਜਾ ਰਹੇ ਗੁਰੂ ਰਵਿਦਾਸ ਬਾਲ ਸੰਸਕਾਰ ਕੇਂਦਰ ਵਿਖੇ ਸ੍ਰੀ ਦੁਰਗਾ ਅਸ਼ਟਮੀ ਮੌਕੇ ਕੰਜਕ ਪੂਜਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੀਆਂ ...

ਪੂਰੀ ਖ਼ਬਰ »

ਰਮਿੰਦਰ ਆਂਵਲਾ ਨੂੰ ਕੀਤਾ ਸਨਮਾਨਿਤ

ਤਲਵੰਡੀ ਭਾਈ, 13 ਅਕਤੂਬਰ (ਰਵਿੰਦਰ ਸਿੰਘ ਬਜਾਜ)- ਹਲਕਾ ਜਲਾਲਾਬਾਦ ਤੋਂ ਐਮ.ਐਲ.ਏ. ਸ੍ਰੀ ਰਮਿੰਦਰ ਆਂਵਲਾ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵਿਚ ਜਰਨਲ ਸੈਕਟਰੀ ਅਤੇ ਕਰਨਾਟਕਾ ਦਾ ਪ੍ਰਭਾਰੀ ਬਣਨ 'ਤੇ ਸ਼ਹਿਰ ਦੇ ਕਈ ਕਾਂਗਰਸੀ ਆਗੂਆਂ ਨੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਕਾਂਗਰਸ ਵਲੋਂ ਮੁੱਖ ਮੰਤਰੀ ਬਦਲਣ ਦੇ ਬਾਅਦ ਵੀ ਪੰਜਾਬ ਦੇ ਹਾਲਾਤ ਨਹੀਂ ਬਦਲੇ-ਨਰੇਸ਼ ਕਟਾਰੀਆ

ਖੋਸਾ ਦਲ ਸਿੰਘ, 13 ਅਕਤੂਬਰ (ਮਨਪ੍ਰੀਤ ਸਿੰਘ ਸੰਧੂ)- ਪੰਜਾਬ ਵਿਚ ਸਰਕਾਰ ਦੀ ਨਾਕਾਮੀ ਦਾ ਭਾਂਡਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਭੰਨ ਕੇ ਕਾਂਗਰਸ ਹਾਈ ਕਮਾਂਡ ਨੇ ਆਪਣਾ ਪੱਲਾ ਝਾੜ ਚਰਨਜੀਤ ਚੰਨੀ ਨੂੰ ਨਵਾਂ ਮੁੱਖ ਮੰਤਰੀ ਬਣਾ ਦਿੱਤਾ, ਪਰ ਪੰਜਾਬ ਦੇ ਮਸਲੇ ਅਜੇ ਵੀ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਸਿੱਧੂਪੁਰ ਨੇ ਕੀਤਾ ਮਮਦੋਟ ਮੰਡੀ ਦਾ ਦੌਰਾ

ਮਮਦੋਟ, 13 ਅਕਤੂਬਰ (ਸੁਖਦੇਵ ਸਿੰਘ ਸੰਗਮ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਤੇ ਸਾਥੀਆਂ ਵਲੋਂ ਮਮਦੋਟ ਮੰਡੀ ਦਾ ਦੌਰਾ ਕੀਤਾ ਤੇ ਕਿਸਾਨਾਂ ਨੂੰ ਫ਼ਸਲ ਵੇਚਣ ਲਈ ਪੇਸ਼ ਆ ਰਹੀਆਂ ਮੁਸ਼ਕਲਾਂ ਸੁਣੀਆਂ | ਇਸ ਮੌਕੇ ...

ਪੂਰੀ ਖ਼ਬਰ »

ਜ਼ਿਲ੍ਹੇ ਭਰ 'ਚ ਲੋਕਾਂ ਸ਼ਰਧਾ ਤੇ ਉਤਸ਼ਾਹ ਨਾਲ ਦੁਰਗਾ ਅਸ਼ਟਮੀ ਮਨਾਉਂਦਿਆਂ ਕੀਤੀ ਕੰਜਕਾਂ ਦੀ ਪੂਜਾ

ਫ਼ਿਰੋਜ਼ਪੁਰ, 13 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਜ਼ਿਲ੍ਹੇ ਭਰ 'ਚ ਮਾਤਾ ਦੇ ਸ਼ਰਧਾਲੂਆਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਦੁਰਗਾ ਅਸ਼ਟਮੀ ਮਨਾਉਂਦੇ ਹੋਏ ਮਾਤਾ ਅਤੇ ਕੰਜਕਾਂ ਦੀ ਪੂਜਾ ਕੀਤੀ ਗਈ | ਸ਼ਰਧਾਲੂਆਂ ਕੰਜਕ ਪੂਜਾ ਤੋਂ ਬਾਅਦ ਨਵਰਾਤਰੀ ਦੇ 8 ਦਿਨਾਂ ਦੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮੀਟਿੰਗ

ਜ਼ੀਰਾ, 13 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਆਗਾਮੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਬਲਾਕ ਜ਼ੀਰਾ ਅਤੇ ਬਲਾਕ ਖੋਸਾ ਦਲ ਸਿੰਘ ਦੇ ਸਮੂਹ ਸਰਕਲ ਇੰਚਾਰਜਾਂ, ਵਾਰਡ ਇੰਚਾਰਜਾਂ ...

ਪੂਰੀ ਖ਼ਬਰ »

ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੇ ਖ਼ਿਲਾਫ਼ ਕੱਸਿਆ ਸ਼ਿਕੰਜਾ

ਗੁਰੂਹਰਸਹਾਏ 13 ਅਕਤੂਬਰ (ਕਪਿਲ ਕੰਧਾਰੀ)- ਐੱਸ.ਐੱਸ.ਪੀ. ਫ਼ਿਰੋਜ਼ਪੁਰ ਰਾਜਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ ਤਹਿਤ ਅਤੇ ਡੀ.ਐੱਸ.ਪੀ. ਗੁਰੂਹਰਸਹਾਏ ਸ: ਗੋਬਿੰਦਰ ਸਿੰਘ ਅਤੇ ਥਾਣਾ ਮੁਖੀ ਸ: ਰੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਟਰੈਫ਼ਿਕ ਪੁਲਸ ਗੁਰੂਹਰਸਹਾਏ ...

ਪੂਰੀ ਖ਼ਬਰ »

ਵਰਦੇਵ ਸਿੰਘ ਮਾਨ ਨੇ ਸਰਗਰਮੀ ਤੇਜ਼ ਕਰਨ ਲਈ ਸ਼ਹਿਰ ਦੇ ਆਗੂਆਂ ਨਾਲ ਕੀਤੀ ਮੀਟਿੰਗ

ਗੁਰੂਹਰਸਹਾਏ, 13 ਅਕਤੂਬਰ (ਹਰਚਰਨ ਸਿੰਘ ਸੰਧੂ)- ਵਿਧਾਨ ਸਭਾ ਚੋਣਾਂ ਲਈ ਸਰਗਰਮੀ ਨੂੰ ਹੋਰ ਤੇਜ਼ ਕਰਵਾਉਣ ਦੇ ਮੰਤਵ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਅਤੇ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਤੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਵਲੋਂ ਸ਼ਹਿਰ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX