ਤਾਜਾ ਖ਼ਬਰਾਂ


ਪਠਾਨਕੋਟ ਪੁਲਿਸ ਵਲੋਂ ਲੁੱਟਾਂ-ਖੋਹਾਂ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇੱਕ ਵਿਅਕਤੀ ਕਾਬੂ
. . .  4 minutes ago
ਡਮਟਾਲ, 19 ਸਤੰਬਰ (ਰਾਕੇਸ਼ ਕੁਮਾਰ)- ਪਠਾਨਕੋਟ ਪੁਲਿਸ ਵਲੋਂ ਐੱਸ. ਐੱਸ. ਪੀ. ਪਠਾਨਕੋਟ ਗੁਲਨੀਤ ਸਿੰਘ ਖੁਰਾਨਾ ਆਈ. ਪੀ. ਐੱਸ. ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਥਾਣਾ ਨੰਗਲ...
ਹੁਸ਼ਿਆਰਪੁਰ 'ਚ 145 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 4 ਦੀ ਮੌਤ
. . .  12 minutes ago
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 145 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3617 ਹੋ ਗਈ ਹੈ, ਜਦਕਿ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ...
ਗੋਲੀ ਲੱਗਣ ਕਾਰਨ ਮਾਰੇ ਗਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਹਾਈਵੇਅ 'ਤੇ ਲਾਸ਼ ਰੱਖ ਕੇ ਕੀਤਾ ਪ੍ਰਦਰਸ਼ਨ
. . .  15 minutes ago
ਖਰੜ, 19 ਸਤੰਬਰ (ਜੰਡਪੁਰੀ)- ਬੀਤੇ ਦੋ ਦਿਨ ਪਹਿਲਾਂ ਤੜਕੇ ਗੋਲੀਬਾਰੀ 'ਚ ਜ਼ਖ਼ਮੀ ਹੋਏ ਵਿਅਕਤੀ ਅਰੁਣ ਕੁਮਾਰ ਦੀ ਅੱਜ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਮ੍ਰਿਤਕ ਅਰੁਣ ਕੁਮਾਰ ਦੇ ਪਰਿਵਾਰਕ ਮੈਂਬਰਾਂ...
ਤਪਾ ਵਿਖੇ ਕੋਰੋਨਾ ਕਾਰਨ ਇੱਕ ਹੋਰ ਵਿਅਕਤੀ ਨੇ ਤੋੜਿਆ ਦਮ
. . .  24 minutes ago
ਤਪਾ ਮੰਡੀ, 19 ਸਤੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)- ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਅਤੇ ਮੌਤਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਇਸੇ ਤਹਿਤ ਤਪਾ ਮੰਡੀ ਦੇ ਇੱਕ ਹੋਰ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਣ ਦੀ...
ਪਤਨੀ ਨੇ ਜਵਾਈ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ
. . .  25 minutes ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੂਹੜੀ ਵਾਲਾ ਧੰਨਾ 'ਚ ਇੱਕ ਵਿਆਕਤੀ ਦੀ ਸ਼ੱਕੀ ਮੌਤ ਦੇ ਮਾਮਲੇ ਵਿਚ ਇਕ ਨਵਾਂ ਖ਼ੁਲਾਸਾ ਹੋਇਆ ਹੈ, ਜਿਸ 'ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੀ ਪਤਨੀ ਨੇ ਆਪਣੇ...
ਮੋਗਾ 'ਚ ਕੋਰੋਨਾ ਦਾ ਕਹਿਰ ਜਾਰੀ, 27 ਹੋਰ ਮਾਮਲਿਆਂ ਦੀ ਪੁਸ਼ਟੀ
. . .  32 minutes ago
ਮੋਗਾ, 19 ਸਤੰਬਰ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 27 ਹੋਰ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਦੇ ਨਾਲ ਹੀ ਹੁਣ ਜ਼ਿਲ੍ਹਾ ਮੋਗਾ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ...
ਪਠਾਨਕੋਟ 'ਚ ਕੋਰੋਨਾ ਦੇ 143 ਹੋਰ ਮਾਮਲੇ ਆਏ ਸਾਹਮਣੇ, ਤਿੰਨ ਮਰੀਜ਼ਾਂ ਦੀ ਮੌਤ
. . .  36 minutes ago
ਪਠਾਨਕੋਟ, 19 ਸਤੰਬਰ (ਆਰ. ਸਿੰਘ)- ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪਠਾਨਕੋਟ 'ਚ ਅੱਜ 143 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਜੁਗਲ...
ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ, 224 ਮਾਮਲੇ ਆਏ ਸਾਹਮਣੇ, 11 ਮਰੀਜ਼ਾਂ ਨੇ ਤੋੜਿਆ ਦਮ
. . .  39 minutes ago
ਅੰਮ੍ਰਿਤਸਰ, 19 ਸਤੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 224 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 8041 ਹੋ ਗਏ ਹਨ...
ਚਾਲੂ ਭੱਠੀ , ਲਾਹਣ ਅਤੇ ਸ਼ਰਾਬ ਸਮੇਤ ਇੱਕ ਵਿਅਕਤੀ ਕਾਬੂ
. . .  45 minutes ago
ਰਾਮ ਤੀਰਥ , 19 ਸਤੰਬਰ (ਧਰਵਿੰਦਰ ਸਿੰਘ ਔਲਖ)- ਪੁਲਿਸ ਚੌਕੀ ਰਾਮ ਤੀਰਥ (ਅੰਮ੍ਰਿਤਸਰ) ਨੇ ਛਾਪੇਮਾਰੀ ਕਰਕੇ ਪਿੰਡ ਪੱਧਰੀ ਦੇ ਇੱਕ ਵਿਅਕਤੀ ਸਾਹਬ ਸਿੰਘ ਨੂੰ ਚਾਲੂ ਭੱਠੀ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਾਂਗਰਸ ਨੇ ਲੰਬੀ ਵਿਖੇ ਨਰਿੰਦਰ ਮੋਦੀ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਫੂਕਿਆ ਪੁਤਲਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ ਢਿੱਲੋਂ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਲੋਕਾਂ 'ਚ ਰੋਹ ਵਧਦਾ ਜਾ ਰਿਹਾ ਹੈ। ਇਸ ਤਹਿਤ ਕਾਂਗਰਸ ਪਾਰਟੀ ਵਲੋਂ ਅੱਜ ਲੰਬੀ ਵਿਖੇ ਸੀਨੀਅਰ...
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਸਨਮਾਨ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵਲੋਂ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਉਨ੍ਹਾਂ...
ਨਵਤੇਜ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਸੱਪ ਲੜਨ ਕਾਰਨ ਦਿਹਾਂਤ
. . .  59 minutes ago
ਜਲੰਧਰ, 19 ਸਤੰਬਰ (ਅ. ਬ.)- ਨਵਤੇਜ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਅੱਜ ਸੱਪ ਲੜਨ...
ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਕਪੂਰ ਦੀ ਕੋਰੋਨਾ ਕਾਰਨ ਮੌਤ
. . .  about 1 hour ago
ਨਾਭਾ, 19 ਸਤੰਬਰ (ਕਰਮਜੀਤ ਸਿੰਘ)- ਨਾਭਾ ਦੇ ਸੀਨੀਅਰ ਪੱਤਰਕਾਰ ਅਤੇ ਪ੍ਰੈੱਸ ਕਲੱਬ ਨਾਭਾ ਦੇ ਸਰਪ੍ਰਸਤ ਰਾਜਿੰਦਰ ਸਿੰਘ ਕਪੂਰ ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ। ਉਹ ਪੰਜਾਬੀ ਦੇ ਕਈ ਅਖਬਾਰਾਂ ਨਾਲ ਜੁੜੇ ਹੋਏ ਸਨ...
ਪਾਕਿ 'ਚ ਸਿੱਖ ਲੜਕੀ ਬੁਲਬੁਲ ਕੌਰ ਦੀ ਅਗਵਾਕਾਰੀ ਨੂੰ ਲੈ ਕੇ ਸਿਰਸਾ ਅਤੇ ਕਾਲਕਾ ਵਲੋਂ ਵਿਦੇਸ਼ੀ ਮਾਮਲਿਆਂ ਦੇ ਸੰਯੁਕਤ ਸਕੱਤਰ ਜੇ. ਪੀ. ਸਿੰਘ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਪਾਕਿਤਸਾਨ 'ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਮੁੱਖ ਗ੍ਰੰਥੀ ਪ੍ਰੀਤਮ ਸਿੰਘ ਦੀ ਲੜਕੀ ਬੁਲਬੁਲ ਕੌਰ ਨੂੰ ਦੋ ਮੁਸਲਮਾਨ ਲੜਕਿਆਂ ਵਲੋਂ ਅਗਵਾ ਕਰਨ ਦੇ ਮਾਮਲੇ 'ਚ ਅੱਜ ਸਿੱਖ ਗੁਰਦੁਆਰਾ ਪ੍ਰਬੰਧਕ...
ਕੇਂਦਰ ਕੋਲੋਂ ਆਪਣੀ ਗੱਲ ਮਨਾਉਣ ਲਈ ਪੰਜਾਬੀਆਂ ਨੂੰ ਇੱਕ ਮੰਚ ਤਿਆਰ ਕਰਨਾ ਪਏਗਾ- ਚੰਦੂਮਾਜਰਾ
. . .  about 1 hour ago
ਕੋਰ ਕਮੇਟੀ ਦੀ ਬੈਠਕ 'ਚ ਤਿਆਰ ਕੀਤੀ ਜਾਵੇਗੀ ਅਗਲੀ ਰਣਨੀਤੀ- ਚੰਦੂਮਾਜਰਾ
. . .  about 1 hour ago
ਖੇਤੀ ਬਿੱਲਾਂ ਨੂੰ ਲੈ ਕੇ ਚੰਦੂਮਾਜਰਾ ਕੈਪਟਨ 'ਤੇ ਸਾਧੇ ਤਿੱਖੇ ਨਿਸ਼ਾਨੇ
. . .  about 1 hour ago
ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਕੀਤਾ ਜਾ ਰਿਹਾ ਹੈ ਸੰਬੋਧਨ
. . .  about 2 hours ago
ਚੰਡੀਗੜ੍ਹ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  1 minute ago
ਹਰੀਕੇ ਮੰਡ ਖੇਤਰ 'ਚ ਸ਼ਰਾਬ ਤਸਕਰਾਂ ਵਿਰੁੱਝ ਕਾਰਵਾਈ ਦੂਜੇ ਦਿਨ ਵੀ ਜਾਰੀ, ਹਰੀਕੇ ਝੀਲ ਦੇ ਮਰੜ ਖੇਤਰ 'ਚ ਚੱਲ ਰਿਹੈ ਸਰਚ ਅਭਿਆਨ
. . .  about 2 hours ago
ਹਰੀਕੇ ਪੱਤਣ, 19 ਸਤੰਬਰ (ਸੰਜੀਵ ਕੁੰਦਰਾ)- ਐਕਸਾਈਜ਼ ਵਿਭਾਗ ਤਰਨਤਾਰਨ ਅਤੇ ਫਿਰੋਜ਼ਪੁਰ, ਤਰਨਤਾਰਨ ਪੁਲਿਸ ਅਤੇ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਵੱਲੋਂ ਹਰੀਕੇ ਝੀਲ ਦੇ ਮਰੜ ਖੇਤਰ 'ਚ ਸ਼ਰਾਬ ਤਸਕਰਾਂ ਦੇ...
ਪ੍ਰੀਤਮ ਸਿੰਘ ਦੀ ਖੁਦਕੁਸ਼ੀ ਨੇ ਉਧੇੜੇ ਕੈਪਟਨ ਸਰਕਾਰ ਵੱਲੋਂ ਕੀਤੇ ਸਮਝੌਤਿਆਂ ਦੇ ਪਾਜ
. . .  about 2 hours ago
ਮੰਡੀ ਕਿੱਲਿਆਂਵਾਲੀ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ), 19 ਸਤੰਬਰ (ਇਕਬਾਲ ਸਿੰਘ ਸ਼ਾਂਤ)- ਪਿੰਡ ਬਾਦਲ ਵਿਖੇ ਕਿਸਾਨ ਮੋਰਚੇ 'ਚ ਕਿਸਾਨ ਪ੍ਰੀਤਮ ਸਿੰਘ ਦੀ ਖ਼ੁਕਦੁਸ਼ੀ ਨੇ ਪੰਜਾਬ ਸਰਕਾਰ ਵੱਲੋਂ ਸੰਘਰਸ਼ਾਂ ਦੌਰਾਨ ਕਿਸਾਨ ਮੌਤਾਂ...
ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਦੱਸਿਆ ਸ਼ਲਾਘਾਯੋਗ ਕਦਮ
. . .  about 2 hours ago
ਸੁਲਤਾਨਪੁਰ ਲੋਧੀ, 19 ਸਤੰਬਰ (ਲਾਡੀ, ਹੈਪੀ, ਥਿੰਦ)- ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਕੈਬਨਿਟ 'ਚੋਂ ਦਿੱਤੇ ਅਸਤੀਫ਼ੇ ਦੀ ਸ਼ਲਾਘਾ ਕਰਦਿਆਂ ਅੱਜ ਇੱਥੇ ਆੜ੍ਹਤੀ ਐਸੋਸੀਏਸ਼ਨ, ਕਿਸਾਨ ਸੰਘਰਸ਼ ਕਮੇਟੀ ਅਤੇ ਮਜ਼ਦੂਰ...
ਅਨਲਾਕ-4 ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਸੂਬੇ 'ਚ ਨਹੀਂ ਖੁੱਲ੍ਹਣਗੇ ਸਕੂਲ
. . .  about 2 hours ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕੋਰੋਨਾ ਮਹਾਂਮਾਰੀ ਚੱਲਦਿਆਂ 21 ਸਤੰਬਰ ਤੋਂ ਲੈ ਕੇ 30 ਸਤੰਬਰ ਲੱਗਣ ਵਾਲੇ ਅਨਲਾਕ-4 ਲੈ ਕੇ ਅੱਜ ਪੰਜਾਬ ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਰਕਾਰ...
ਸਕੂਲਾਂ ਨੂੰ ਆਨ ਲਾਈਨ ਪੜਾਈ ਤੇ ਹੋਰ ਕੰਮਾਂ ਲਈ 50 ਫ਼ੀਸਦੀ ਸਟਾਫ਼ ਨੂੰ ਬੁਲਾਉਣ ਦੀ ਆਗਿਆ
. . .  about 3 hours ago
ਸਕੂਲ, ਕਾਲਜ ਅਤੇ ਹੋਰ ਵਿੱਦਿਅਕ ਸੰਸਥਾਵਾਂ 30 ਸਤੰਬਰ ਤੱਕ ਰਹਿਣਗੇ ਬੰਦ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 26 ਸਾਵਣ ਸੰਮਤ 552
ਵਿਚਾਰ ਪ੍ਰਵਾਹ: ਸਮਾਜ ਅਤੇ ਰਾਸ਼ਟਰ ਦਾ ਵਿਕਾਸ, ਮਿਹਨਤ ਤੇ ਲਗਨ ਦੀ ਭਾਵਨਾ ਨਾਲ ਹੀ ਸੰਭਵ ਹੈ। -ਅਚਾਰੀਆ ਸ੍ਰੀ

ਤੁਹਾਡੇ ਖ਼ਤ

10-08-2020

 ਸਾਈਕਲ ਅਤੇ ਸਿਹਤ

ਪੁਰਾਣੇ ਸਮਿਆਂ ਵਿਚ ਲੋਕ ਆਪਣੇ ਕੰਮਕਾਰ ਅਤੇ ਇਥੋਂ ਤੱਕ ਕਿ ਮੀਲਾਂ ਪੈਂਡਾਂ ਤਹਿ ਕਰਕੇ ਦੋ ਸਵਾਰੀਆਂ ਬਿਠਾ ਕੇ ਰਿਸ਼ਤੇਦਾਰੀਆਂ 'ਚ ਸਾਈਕਲ 'ਤੇ ਜਾਂਦੇ ਸਨ ਅਤੇ ਰਿਸ਼ਟ-ਪੁਸ਼ਟ ਰਹਿੰਦੇ ਸਨ। ਸਾਈਕਲ ਘਰ ਦੀ ਸ਼ਾਨ ਹੁੰਦਾ ਸੀ। ਹੁਣ ਤਰੱਕੀ ਦੀ ਹਨੇਰੀ ਨੇ ਸਾਈਕਲ ਦਾ ਤਕਰੀਬਨ ਨਾਮੋ-ਨਿਸ਼ਾਨ ਹੀ ਮਿਟਾ ਦਿੱਤਾ ਹੈ ਤੇ ਸਾਈਕਲ ਸਿਰਫ਼ ਗ਼ਰੀਬ ਪ੍ਰਵਾਸੀ ਮਜ਼ਦੂਰਾਂ ਆਦਿ ਕੋਲ ਰਹਿ ਗਿਆ ਹੈ। ਘਰਾਂ ਵਿਚ ਸਾਈਕਲ ਦੀ ਥਾਂ ਵੱਡੀਆਂ ਗੱਡੀਆਂ ਨੇ ਲੈ ਲਈ ਹੈ। ਜਿਸ ਕਾਰਨ ਜਿਥੇ ਲੋਕ ਬਿਮਾਰੀਆਂ ਨਾਲ ਘਿਰੇ ਹਨ, ਉਥੇ ਹੀ ਇਨ੍ਹਾਂ ਬੇਤਹਾਸ਼ਾ ਗੱਡੀਆਂ ਨਾਲ ਦੁਰਘਟਨਾਵਾਂ ਵਿਚ ਵੀ ਵਾਧਾ ਹੋਇਆ ਹੈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਹੁਣ ਨੌਜਵਾਨ ਮੁੰਡੇ-ਕੁੜੀਆਂ ਅਤੇ ਆਮ ਲੋਕ ਸਵੇਰੇ-ਸ਼ਾਮ ਸਾਈਕਲ ਚਲਾਉਂਦੇ ਆਮ ਹੀ ਵੇਖੇ ਜਾ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ਠੀਕ ਰਹੇਗੀ। ਉਥੇ ਹੀ ਸਾਈਕਲ ਸਨਅਤ ਨੂੰ ਵੀ ਹੁਲਾਰਾ ਮਿਲੇਗਾ। ਲੋਕਾਂ ਨੂੰ ਵੱਡੀਆਂ ਗੱਡੀਆਂ ਨੂੰ ਖਰੀਦ ਕੇ ਫੋਕੀ ਸ਼ੁਹਰਤ ਤੋਂ ਬਚਣਾ ਚਾਹੀਦਾ ਹੈ। ਹੱਡ, ਗੋਡੇ, ਨਰੋਏ ਰੱਖਣ ਲਈ ਛੋਟੇ-ਮੋਟੇ ਕੰਮ ਸਾਈਕਲ ਰਾਹੀਂ ਹੀ ਕਰਨੇ ਚਾਹੀਦੇ ਹਨ, ਜਿਸ ਨਾਲ ਜਿਥੇ ਬਿਮਾਰੀਆਂ ਤੋਂ ਬਚਾਅ ਹੋਵੇਗਾ, ਉਥੇ ਹੀ ਮਹਿੰਗੇ ਤੇਲ ਪ੍ਰਦੂਸ਼ਣ ਆਦਿ ਤੋਂ ਵੀ ਸਮਾਜ ਅਤੇ ਇਨਸਾਨ ਬਚਿਆ ਰਹੇਗਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਧਾਰਾ 370

5 ਅਗਸਤ, 2019 ਵਿਚ ਆਰਟੀਕਲ 370 ਨੂੰ ਜੰਮੂ-ਕਸ਼ਮੀਰ ਤੋਂ ਹਟਾ ਦਿੱਤਾ ਸੀ ਤੇ 5 ਅਗਸਤ, 2020 ਨੂੰ ਅਯੁੱਧਿਆ ਵਿਚ ਭੂਮੀ ਪੂਜਨ ਸੀ ਤੇ ਹੁਣ ਇਹ ਦੋਵੇਂ ਇਤਿਹਾਸਕ ਘਟਨਾਵਾਂ ਇਕੱਠੀਆਂ ਕਰ ਦਿੱਤੀਆਂ ਗਈਆਂ ਹਨ, ਇਹ ਇਕ ਸਿਆਸਤ ਦੇ ਰੂਪ ਨੂੰ ਦਰਸਾਉਂਦਾ ਹੈ। ਸਰਕਾਰ ਨੇ ਕਿਹਾ ਸੀ ਕਿ 370 ਨੂੰ ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਵਿਕਾਸ ਹੀ ਵਿਕਾਸ ਹੋਵੇਗਾ ਪਰ 370 ਨੂੰ ਖਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਪੂਰਾ ਸਾਲ ਕਰਫਿਊ ਰਿਹਾ ਤੇ ਜੰਮੂ-ਕਸ਼ਮੀਰ ਦੇ 10 ਲੱਖ ਵਿਦਿਆਰਥੀਆਂ ਨੂੰ ਸਕੂਲ ਗਿਆਂ ਨੂੰ ਵੀ ਇਕ ਸਾਲ ਹੋ ਗਿਆ ਹੈ। 2-ਜੀ ਇੰਟਰਨੈੱਟ ਤੋਂ ਆਨਲਾਈਨ ਪੜ੍ਹਾਈ ਕਰਨੀ ਬਹੁਤ ਮੁਸ਼ਕਿਲ ਹੁੰਦੀ ਹੈ ਤੇ ਇੰਟਰਨੈੱਟ ਦੀ ਰਫ਼ਤਾਰ ਵੀ ਘੱਟ ਹੈ, ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 370 ਤੋਂ ਬਾਅਦ ਜੰਮੂ-ਕਸ਼ਮੀਰ ਦੇ ਲੋਕਾਂ ਲਈ ਵਿਕਾਸ ਨਹੀਂ ਬਲਕਿ ਉਨ੍ਹਾਂ ਲਈ ਤਾਂ ਖੁੱਲ੍ਹੀ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ। ਸਾਰੇ ਕਾਰੋਬਾਰ ਇਕ ਸਾਲ ਤੋਂ ਜੰਮੂ-ਕਸ਼ਮੀਰ ਦੇ ਬੰਦ ਹਨ। ਜੰਮੂ-ਕਸ਼ਮੀਰ ਦੇ ਕਈ ਵੱਡੇ ਨੇਤਾਵਾਂ ਨੂੰ ਹਾਲੇ ਤੱਕ ਨਜ਼ਰਬੰਦੀ ਵਿਚ ਰੱਖਿਆ ਹੋਇਆ ਹੈ ਕੀ ਸੱਚੀਂ ਜੰਮੂ-ਕਸ਼ਮੀਰ ਵਿਚ ਵਿਕਾਸ ਹੋ ਰਿਹਾ ਹੈ ਤੇ ਸਰਕਾਰ ਇਹ ਵਿਕਾਸ ਕਰ ਰਹੀ ਹੈ 370 ਹਟਾਉਣ ਤੋਂ ਬਾਅਦ।

-ਨੇਹਾ ਜਮਾਲ
ਮੁਹਾਲੀ।

07-08-2020

 ਸਮਾਜ ਦੇ ਕਾਇਦੇ-ਕਾਨੂੰਨ
ਹਰ ਇਕ ਸਮਾਜ ਵਿਚ ਰਹਿਣ ਲਈ ਉਸ ਦੇ ਕੁਝ ਆਪਣੇ ਕਾਇਦੇ ਕਾਨੂੰਨ ਹੁੰਦੇ ਹਨ ਕਿ ਕਿਸ ਤਰ੍ਹਾਂ ਰਹਿਣਾ ਹੈ, ਕਿਵੇਂ ਖਾਣਾ ਪੀਣਾ ਹੈ ਜਾਂ ਕਿਵੇਂ ਕਿਸੇ ਨਾਲ ਪੇਸ਼ ਆਉਣਾ ਹੈ। ਇਸ ਸਭ ਨੂੰ ਠੀਕ-ਠਾਕ ਚਲਾਉਣ ਲਈ ਪੈਸੇ ਦੀ ਬਹੁਤ ਲੋੜ ਹੁੰਦੀ ਹੈ। ਪੈਸੇ ਬਿਨਾਂ ਤੁਸੀਂ ਸਮਾਜ ਵਿਚ ਇਕ ਕਦਮ ਵੀ ਨਹੀਂ ਪੁੱਟ ਸਕਦੇ। ਪਹਿਲਾਂ ਲੋਕ ਸਾਧਾਰਨ ਸੀ। ਰਹਿਣ-ਸਹਿਣ, ਖਾਣ-ਪੀਣ ਵੀ ਸਾਧਾਰਨ ਸੀ। ਪਰ ਜਿਵੇਂ-ਜਿਵੇਂ ਜ਼ਮਾਨਾ ਬਦਲ ਗਿਆ, ਫੋਕੀਆਂ ਸ਼ੁਹਰਤਾਂ ਅਤੇ ਦਿਖਾਵਿਆਂ ਦੇ ਵਧਣ ਨਾਲ ਕਿਤੇ ਨਾ ਕਿਤੇ ਅੰਦਰੋਂ ਅੰਦਰ ਇਹ ਦਿਖਾਵਾ ਲੋਕਾਂ ਦਾ ਗਲ ਘੁੱਟ ਰਿਹਾ ਹੈ। ਪਰ ਕੁਝ ਪਲ ਦੀ ਖੁਸ਼ੀ ਜਾਂ ਕਹਿ ਲਈਏ ਦਿਖਾਵੇ ਲਈ ਸਹੇੜਿਆ ਗਿਆ ਸੁੱਖ ਸਾਧਨ, ਖੁਸ਼ੀ ਦੇਣ ਦੀ ਬਜਾਏ ਦੁੱਖ ਦੇਣ ਲਗਦਾ ਹੈ ਅਤੇ ਇਹ ਛੋਟੇ-ਛੋਟੇ ਦਰਦ ਕਈ ਵਾਰ ਨਾਸੂਰ ਬਣ ਜਾਂਦੇ ਹਨ। ਇਕ ਵਿਅਕਤੀ ਕਿਸੇ ਵੀ ਡਿਗਰੀ ਲਈ ਚਾਰ ਸਾਲ ਧੱਕੇ ਖਾਂਦਾ ਹੈ। ਫਿਰ ਨੌਕਰੀ ਲਈ ਪ੍ਰੀਖਿਆ ਦੀ ਤਿਆਰੀ ਕਰਦਾ ਹੈ ਅਤੇ ਜੇਕਰ ਐਨੇ ਮੁਕਾਬਲੇ ਦੌਰਾਨ ਕਿਤੇ ਪੇਪਰ ਪਾਸ ਵੀ ਹੋ ਜਾਵੇ ਤਾਂ ਮਾੜੀਆਂ ਸਰਕਾਰਾਂ ਦੇ ਬਣਾਏ ਰਾਖਵੇਂ ਕੋਟੇ ਲੈ ਕੇ ਬਹਿ ਜਾਂਦੇ ਹਨ।
ਜੇਕਰ ਸਮਝੀਏ ਤਾਂ ਬਹੁਤ ਤਰਸਯੋਗ ਹਾਲਤ ਹੋ ਚੁੱਕੀ ਹੈ ਨੌਜਵਾਨ ਪੀੜ੍ਹੀ ਦੀ। ਇਕ ਕੌੜਾ ਸੱਚ ਹੈ ਸਮਾਜ ਦਾ ਕਿ ਜੇਕਰ ਤੁਸੀਂ ਅਮੀਰ ਹੋ ਅਤੇ ਕਿਸੇ ਦੇ ਕੰਮ ਆ ਰਹੇ ਹੋ ਤਾਂ ਤੁਸੀਂ ਦੂਜਿਆਂ ਲਈ ਸਭ ਕੁਝ ਹੋ ਪਰ ਜੇਕਰ ਤੁਹਾਡੀ ਜੇਬ ਖਾਲੀ ਹੈ ਤਾਂ ਸਭ ਪਾਸਾ ਵੱਟ ਜਾਂਦੇ ਹਨ। ਜਿਵੇਂ ਸਿਆਣੇ ਕਹਿੰਦੇ ਹਨ 'ਹੱਸਦਿਆਂ ਨਾਲ ਜੱਗ ਹੱਸਦਾ ਹੈ ਪਰ ਰੋਂਦੇ ਅਕਸਰ 'ਕੱਲੇ ਰਹਿ ਜਾਂਦੇ ਹਨ।' ਆਓ ਹੰਭਲਾ ਮਾਰੀਏ ਸਮਾਜ ਦੀਆਂ ਝੂਠੀਆਂ ਰੀਤਾਂ ਨੂੰ ਛੱਡ ਆਪਣਾ ਆਪ ਬਚਾਈਏ। ਦੇਸ਼ ਦੀ ਡੁੱਬ ਰਹੀ ਜਵਾਨੀ ਬਚਾ ਕੇ ਤਰੱਕੀ ਦੇ ਲੀਹੇ ਪਾਈਏ।

-ਪੁਸ਼ਪਿੰਦਰ ਜੀਤ ਸਿੰਘ (ਪ੍ਰਿੰਸ) ਭਲੂਰੀਆ
ਕੋਟਕਪੂਰਾ।

ਅਪਰਾਧਕ ਨਿਆਂ ਪ੍ਰਣਾਲੀ 'ਚ ਸੁਧਾਰ
ਅਪਰਾਧੀਆਂ ਤੇ ਨੇਤਾਵਾਂ ਦੇ ਸਬੰਧਾਂ ਦਾ ਇਹ ਨਵਾਂ ਮਾਮਲਾ ਨਹੀਂ ਹੈ। ਅਪਰਾਧੀਆਂ ਤੇ ਨੇਤਾਵਾਂ ਦੀ ਗੰਢ-ਤੁੱਪ ਦੇ ਤਾਣੇ-ਬਾਣੇ ਤੇ ਨੈੱਟਵਰਕ ਤੋਂ ਸਾਰੀ ਦੁਨੀਆ ਭਲੀਭਾਂਤ ਜਾਣੂ ਹੈ। ਕਿੰਨੀ ਵਾਰੀ ਸੁਪਰੀਮ ਕੋਰਟ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਪੁਲਿਸ ਸੁਧਾਰਾਂ, ਅਪਰਾਧਕ ਪ੍ਰਵਿਰਤੀ ਵਾਲੇ ਲੋਕਾਂ ਤੇ ਇਲੈਕਸ਼ਨ ਲੜਨ 'ਤੇ ਰੋਕ ਲਗਾਉਣ ਲਈ ਕਿਹਾ ਹੈ। ਪਰ ਇਨ੍ਹਾਂ ਦੇ ਕੰਨ 'ਤੇ ਜੂੰਅ ਨਹੀਂ ਸਰਕਦੀ।
ਕੇਂਦਰ ਸਰਕਾਰ ਨੂੰ ਅਪਰਾਧਕ ਪ੍ਰਵਿਰਤੀ ਵਾਲੇ ਲੋਕਾਂ 'ਤੇ ਜਦੋਂ ਹੁਣ ਉਨ੍ਹਾਂ ਕੋਲੋਂ ਪੂਰਨ ਬਹੁਮਤ ਹੈ ਸਦਨ ਵਿਚ ਕਾਨੂੰਨ ਪਾਸ ਕਰਵਾ ਕੇ ਚੋਣ ਲੜਨ 'ਤੇ ਰੋਕ ਲਗਾ ਕੇ ਇਹ ਜੱਸ ਖੱਟ ਲੈਣਾ ਚਾਹੀਦਾ ਹੈ। ਅਦਾਲਤਾਂ ਦੀ ਸੁਸਤ ਰਫ਼ਤਾਰ ਨੂੰ ਤੇਜ਼ ਕਰਨ ਲਈ ਫਾਸਟ ਟਰੈਕ ਅਦਾਲਤਾਂ ਦਾ ਗਠਨ ਕਰਨਾ ਚਾਹੀਦਾ ਹੈ। ਪੁਲਿਸ ਦੀ ਯੋਗ ਅਗਵਾਈ ਦੀ ਲੋੜ ਹੈ। ਇਸ ਨਾਲ ਆਪਣੇ-ਆਪ ਇਮਾਨਦਾਰ ਲੋਕਾਂ ਦੇ ਆਉਣ ਦੇ ਵਿਕਾਸ ਦੂਬੇ ਵਰਗੇ ਅਪਰਾਧੀ, ਭ੍ਰਿਸ਼ਟ ਪੁਲਿਸ ਅਫਸਰ, ਅਪਰਾਧਾਂ ਤੇ ਨਾਜਾਇਜ਼ ਅਸਲ੍ਹਾ, ਨਸ਼ਿਆਂ ਆਦਿ 'ਤੇ ਰੋਕ ਲੱਗ ਜਾਵੇਗੀ। ਪਰ ਇਸ ਵਾਸਤੇ ਸਰਕਾਰ ਨੂੰ ਪਹਿਲ ਕਦਮੀ ਕਰਕੇ ਪੁਲਿਸ ਸੁਧਾਰ, ਸਮਾਜਿਕ ਅਤੇ ਆਰਥਿਕ ਖੇਤਰ, ਨਿਆਇਕ ਪ੍ਰਣਾਲੀ, ਸਿਵਲ ਸੇਵਾ ਤੇ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਭ ਤੋਂ ਜ਼ਿਆਦਾ ਰਾਜਨੀਤੀ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

ਜ਼ਹਿਰੀਲੀ ਸ਼ਰਾਬ
ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਂਕੜੇ ਤੋਂ ਵੱਧ ਲੋਕ ਮਰ ਗਏ ਅਤੇ ਕਈਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਹੀ ਡਿਗ ਪਿਆ। ਇਹ ਨਾਜਾਇਜ਼ ਸ਼ਰਾਬ ਪਿੰਡਾਂ, ਸ਼ਹਿਰਾਂ ਅਤੇ ਦਰਿਆਵਾਂ ਦੇ ਕੰਢਿਆਂ 'ਤੇ ਲੋਕ ਰਸਾਇਣ ਆਦਿ ਪਾ ਕੇ ਬਣਾਉਂਦੇ ਹਨ, ਜੋ ਕਿ ਮਨੁੱਖੀ ਜਾਨਾਂ ਲਈ ਘਾਤਕ ਦੱਸੇ ਜਾਂਦੇ ਹਨ। ਅੰਗਰੇਜ਼ੀ ਤੇ ਦੇਸੀ ਸ਼ਰਾਬ ਮਹਿੰਗੀ ਹੋਣ ਕਾਰਨ ਗ਼ਰੀਬ ਤੇ ਦਿਹਾੜੀਦਾਰ ਲੋਕ ਇਸ ਨੂੰ ਸਸਤੀ ਹੋਣ ਕਾਰਨ ਖਰੀਦ ਕੇ ਪੀਂਦੇ ਹਨ, ਜਿਸ ਕਾਰਨ ਇਹ ਦੁਖਾਂਤ ਵਾਪਰਿਆ। ਨਾਜਾਇਜ਼ ਸ਼ਰਾਬ ਧੜੱਲੇ ਨਾਲ ਵਿਕ ਰਹੀ ਹੈ ਅਤੇ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਹੁਣ ਭਾਵੇਂ ਪੁਲਿਸ ਵਲੋਂ ਸਖਤੀ ਕਰਦੇ ਹੋਏ ਫੜੋ-ਫੜੀ ਜਾਰੀ ਹੈ ਪ੍ਰੰਤੂ ਸਮਾਂ ਰਹਿੰਦਿਆਂ ਅਜਿਹੀ ਸਖਤੀ ਵਰਤੀ ਹੁੰਦੀ ਤਾਂ ਸ਼ਾਇਦ ਇਹ ਦੁਖਾਂਤ ਟਲ ਜਾਂਦਾ। ਹੁਣ ਵੀ ਜੇਕਰ ਕੋਈ ਵਿਅਕਤੀ ਸ਼ਰਾਬ ਜਾਂ ਹੋਰ ਨਸ਼ਿਆਂ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰਦਾ ਹੈ ਤਾਂ ਉਸ 'ਤੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਪੁਲਿਸ ਨੂੰ ਅਜਿਹੇ ਧੰਦੇ ਨੂੰ ਬੰਦ ਕਰਵਾਉਣਾ ਚਾਹੀਦਾ ਹੈ, ਜੋ ਖੁੱਲ੍ਹੇ ਆਮ ਚਲ ਰਿਹਾ ਹੁੰਦਾ ਹੈ। ਸਰਕਾਰ ਨੂੰ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਕੋਈ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੋ
ਪਿਛਲੇ ਕੁਝ ਦਿਨਾਂ ਤੋਂ ਰਾਜਸਥਾਨ ਵਿਚ ਜੋ ਘਟਨਾਕ੍ਰਮ ਹੋ ਰਿਹਾ ਹੈ, ਉਹ ਸਿੱਧਾ ਹੀ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਹੈ। ਇਸ ਤੋਂ ਪਹਿਲਾਂ ਵੀ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਵਿਚ ਇਕ ਪਾਰਟੀ ਨੂੰ ਸੱਤਾ ਵਿਚੋਂ ਬਾਹਰ ਕਰਨ ਲਈ ਵਿਧਾਇਕਾਂ ਦੀ ਖ਼ਰੀਦੋ-ਫਰੋਖਤ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਜਦੋਂ ਵੋਟਾਂ ਪੈਦੀਆਂ ਹਨ ਤਾਂ ਲੋਕ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਉਂਦੇ ਹਨ। ਜੇਕਰ ਤਾਂ ਪਿਛਲੀ ਸਰਕਾਰ ਹੀ ਸੱਤਾ ਵਿਚ ਮੁੜ ਆ ਜਾਵੇ ਤਾਂ ਇਹ ਕਿਹਾ ਜਾਂਦਾ ਹੈ ਕਿ ਉਸ ਪਾਰਟੀ ਨੇ ਵਿਕਾਸ ਕੀਤਾ ਹੈ ਪਰ ਜਦੋਂ ਵਿਰੋਧੀ ਧਿਰ ਦੇ ਹੱਥ ਸੱਤਾ ਦੀ ਚਾਬੀ ਜਨਤਾ ਦਿੰਦੀ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਪਿਛਲੀ ਸਰਕਾਰ ਨੇ ਕੁਝ ਨਹੀਂ ਕੀਤਾ।
ਲੋਕ ਪਾਰਟੀ ਤੋਂ ਨਾਰਾਜ਼ ਹਨ, ਜਿਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪਿਆ। ਪਿਛਲੇ ਕੁਝ ਸਮੇਂ ਦੌਰਾਨ ਇਹ ਦੇਖਣ ਵਿਚ ਆਇਆ ਕਿ ਸਰਕਾਰ ਚਲਦਿਆਂ ਚਲਦਿਆਂ ਹੀ ਵਿਰੋਧੀ ਧਿਰ ਵਲੋਂ ਸੱਤਾ ਧਿਰ ਦੇ ਕੁਝ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਸ ਲਈ ਚਾਹੇ ਅੰਨ੍ਹੇਵਾਹ ਪੈਸਾ ਹੀ ਕਿਉਂ ਨਾ ਵਹਾਉਣਾ ਪਵੇ, ਇਥੋਂ ਤੱਕ ਕਿ ਕੁਝ ਵਿਧਾਇਕਾਂ ਵਲੋਂ ਤਾਂ ਕਿਡਨੈਪ ਕਰਨ ਦੀਆਂ ਗੱਲਾਂ ਵੀ ਕਹਿ ਦਿੱਤੀਆਂ ਜਾਂਦੀਆਂ ਹਨ, ਜਿਸ ਨੂੰ ਕਿਸੇ ਵੀ ਤਰ੍ਹਾਂ ਨਾਲ ਸਹੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਥੇ ਜਨਤਾ ਦੀ ਸਹਿਮਤੀ ਨਹੀਂ ਹੁੰਦੀ ਬਲਕਿ ਸੱਤਾ ਦੀ ਕੁਰਸੀ 'ਤੇ ਕਬਜ਼ਾ ਕਰਨ ਲਈ ਹਥਕੰਡੇ ਅਪਣਾਏ ਜਾਂਦੇ ਹਨ। ਇਸ ਲਈ ਇਕ ਗੱਲ ਪੂਰੀ ਤਰ੍ਹਾਂ ਨਾਲ ਰਾਜਨੀਤਕ ਪਾਰਟੀਆਂ ਤੇ ਆਗੂਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਜੋ ਜਨਤਾ ਦਾ ਫ਼ੈਸਲਾ ਹੁੰਦਾ ਹੈ, ਉਸ ਨੂੰ ਬਦਲਣ ਲਈ ਪੈਸਾ ਤੇ ਦਬਕੇ ਦੀ ਵਰਤੋਂ ਨਾ ਕਰਨ ਬਲਕਿ ਆਉਣ ਵਾਲੀਆਂ ਵੋਟਾਂ ਦਾ ਇੰਤਜ਼ਾਰ ਜ਼ਰੂਰ ਕੀਤਾ ਜਾਵੇ, ਨਹੀਂ ਤਾਂ ਇਹ ਸ਼ਰ੍ਹੇਆਮ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੀ ਸਮਝਿਆ ਜਾਵੇਗਾ।

-ਮਨਪ੍ਰੀਤ ਸਿੰਘ ਮੰਨਾ
ਵਾਰਡ ਨੰਬਰ 5, ਮਕਾਨ ਨੰਬਰ 86ਏ, ਗੜ੍ਹਦੀਵਾਲਾ।

06-08-2020

 ਬੱਚਿਆਂ ਨਾਲ ਬਣਾਓ ਨੇੜਤਾ
ਜ਼ਿੰਦਗੀ ਜਿਊਣ ਦਾ ਢੰਗ ਸਿਖਾਉਂਦੀ ਹੈ। ਇਹ ਹੁਣ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਕਿਸ ਤਰ੍ਹਾਂ ਜਿਉ ਰਹੇ ਹਾਂ। ਅੱਜਕਲ੍ਹ ਜੋ ਨੌਜਵਾਨ ਪੀੜ੍ਹੀ ਹੈ, ਉਨ੍ਹਾਂ ਦੇ ਅੰਦਰ ਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਹੈ। ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈ। ਜੇ ਬੱਚੇ ਗ਼ਲਤ ਚੱਲ ਰਹੇ ਹੁੰਦੇ ਹਨ ਜਾਂ ਕੋਈ ਅਜਿਹਾ ਗ਼ਲਤ ਕੰਮ ਕਰ ਦਿੰਦੇ ਹਨ ਤਾਂ ਮਾਂ-ਬਾਪ ਉਨ੍ਹਾਂ ਨੂੰ ਝਿੜਕਦੇ ਹਨ। ਮਾਂ-ਬਾਪ ਨੂੰ ਇਹ ਹੁੰਦਾ ਹੈ ਕਿ ਕੱਲ੍ਹ ਨੂੰ ਕੋਈ ਬਾਹਰ ਦਾ ਬੰਦਾ ਆ ਕੇ ਇਹ ਨਾ ਕਹੇ ਕਿ ਤੁਹਾਡੇ ਬੱਚੇ ਨੇ ਇਹ ਗ਼ਲਤ ਕੰਮ ਕੀਤਾ ਹੈ। ਪਰ ਜੋ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਹੈ, ਉਹ ਗ਼ਲਤ ਰਾਹ ਪੈ ਚੁੱਕੀ ਹੈ। ਆਏ ਦਿਨ ਅਸੀਂ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਕਿ ਚੜ੍ਹਦੀ ਜਵਾਨੀ ਖ਼ੁਦਕੁਸ਼ੀਆਂ ਕਰ ਰਹੀ ਹੈ। ਜੇ ਉਨ੍ਹਾਂ ਨੂੰ ਕੋਈ ਕਿਸੇ ਨਾਲ ਮਨ ਮੁਟਾਵ ਹੈ ਜਾਂ ਕੋਈ ਉਨ੍ਹਾਂ ਤੋਂ ਗ਼ਲਤ ਕੰਮ ਹੋ ਚੁੱਕਾ ਹੈ, ਤਾਂ ਉਹ ਆਪਣੇ ਮਾਂ-ਬਾਪ ਨਾਲ ਕਿਉਂ ਨਹੀਂ ਗੱਲ ਸਾਂਝੀ ਕਰਦੇ। ਕਿਉਂ ਉਹ ਇਹ ਅਜਿਹਾ ਕਦਮ ਚੁੱਕਦੇ ਹਨ। ਸੋ, ਮਾਂ-ਬਾਪ ਦੀ ਜ਼ਿੰਮੇਵਾਰੀ ਸ਼ੁਰੂ ਤੋਂ ਹੀ ਬਣ ਜਾਂਦੀ ਹੈ ਕਿ ਆਪਣੇ ਬੱਚੇ ਨਾਲ ਨੇੜਤਾ ਪਾਈ ਜਾਏ ਤਾਂ ਜੋ ਕੱਲ੍ਹ ਨੂੰ ਬੱਚੇ ਇਹ ਗ਼ਲਤ ਕਦਮ ਨਾ ਚੁੱਕਣ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਨੌਜਵਾਨ ਪੀੜ੍ਹੀ ਤੇ ਦੇਸ਼ ਦਾ ਭਵਿੱਖ
ਕਹਿੰਦੇ ਹਨ ਕਿ ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੀ ਆਉਣ ਵਾਲੀ ਨੌਜਵਾਨ ਪੀੜ੍ਹੀ 'ਤੇ ਟਿਕਿਆ ਹੁੰਦਾ ਹੈ। ਪਰ ਜੇਕਰ ਅਸੀਂ ਅੱਜਕਲ੍ਹ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਵੱਲ ਨਜ਼ਰ ਮਾਰੀਏ ਤਾਂ ਪੰਜਾਬ ਦਾ ਭਵਿੱਖ ਡੁੱਬਦਾ ਹੀ ਨਜ਼ਰ ਆ ਰਿਹਾ ਹੈ। ਜਿਥੇ ਕਿ ਨੌਜਵਾਨ ਮੁੰਡੇ ਨਸ਼ਿਆਂ ਵਿਚ ਪੈ ਆਪਣੀ ਜ਼ਿੰਦਗੀ ਰੋਲ ਰਹੇ ਹਨ, ਉਥੇ ਹੀ ਅੱਜਕਲ੍ਹ ਕੁੜੀਆਂ ਵੀ ਪੱਬਾਂ, ਡਿਸਕੋ ਅਤੇ ਨਸ਼ਿਆਂ ਆਦਿ ਦੀ ਆਦੀ ਹੋਣੀਆਂ ਸ਼ੁਰੂ ਹੋ ਗਈਆਂ ਹਨ। ਲੋਕ ਆਪਣੇ-ਆਪ ਨੂੰ ਅਗਾਂਹਵਧੂ ਸੋਚ ਦੇ ਮਾਲਿਕ ਦਿਖਾਉਣ ਲਈ ਮਾਡਰਨ ਹੋਣਾ ਪਸੰਦ ਕਰਦੇ ਹਨ, ਜਿਸ ਵਿਚ ਉਹ ਪਾਰਟੀਆਂ ਵਗੈਰਾ ਕਰਕੇ ਆਪਣੇ-ਆਪ ਨੂੰ ਮਾਡਰਨ ਅਤੇ ਅਗਾਂਹਵਧੂ ਦਿਖਾਉਂਦੇ ਹਨ। ਕਈਆਂ ਦੀ ਮਾਨਸਿਕਤਾ ਦਾ ਸਿਰਫ ਫੈਸ਼ਨ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਘਰ ਵਿਚ ਭਾਵੇਂ ਖਾਣ ਨੂੰ ਚੰਗੀ ਰੋਟੀ ਨਸੀਬ ਨਹੀਂ ਹੈ ਪਰ ਵਧੀਆ ਤੇ ਸਮਾਰਟ ਫੋਨ ਹਰ ਇਕ ਮੈਂਬਰ ਦੇ ਕੋਲ ਹਨ। ਕੁੜੀਆਂ ਤੇ ਮੁੰਡੇ ਬੱਸ ਆਪਣੇ ਕੱਪੜਿਆਂ 'ਤੇ ਹੀ ਧਿਆਨ ਦੇ ਰਹੇ ਹਨ। ਉਨ੍ਹਾਂ ਦਾ ਮਕਸਦ ਸਿਰਫ ਆਪਣੇ-ਆਪ ਨੂੰ ਸੋਹਣਾ ਦਿਖਾਉਣਾ ਹੀ ਰਹਿ ਗਿਆ ਹੈ। ਉਨ੍ਹਾਂ ਨੂੰ ਆਪਣੇ ਭਵਿੱਖ ਦੀ ਓਨੀ ਚਿੰਤਾ ਨਹੀਂ ਜਿੰਨੀ ਕਿ ਸੋਹਣੇ ਦਿਖਣ ਦੀ ਹੈ। ਘਟੀਆ ਗਾਇਕੀ ਅਤੇ ਫ਼ਿਲਮਾਂ ਵੀ ਇਸ ਦਾ ਇਕ ਬਹੁਤ ਵੱਡਾ ਕਾਰਨ ਹਨ, ਕਿਉਂਕਿ ਅਸੀਂ ਜੋ ਦੇਖਦੇ ਹਾਂ, ਸੁਣਦੇ ਹਾਂ, ਉਸ ਦਾ ਸਾਡੀ ਸੋਚ 'ਤੇ ਬਹੁਤ ਅਸਰ ਪੈਂਦਾ ਹੈ। ਇਸ ਨਾਲ ਸਾਡੇ ਸਮਾਜ ਦਾ ਬਹੁਤ ਭਾਰੀ ਨੁਕਸਾਨ ਹੋਵੇਗਾ। ਲੋੜ ਹੈ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ, ਸਹੀ ਦਿਸ਼ਾ ਲੱਭਣ ਦੀ ਅਤੇ ਚੰਗੇ ਵਿਚਾਰ ਅਪਣਾਉਣ ਦੀ।

-ਕਿਰਨਪ੍ਰੀਤ ਕੌਰ।

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ....?
ਮਨੁੱਖੀ ਸੱਭਿਅਤਾ ਦੇ ਵਿਕਾਸ ਦਾ ਆਧਾਰ 'ਵਿਰੋਧ ਤੇ ਵਿਕਾਸ' ਦੇ ਸਿਧਾਂਤ ਨੂੰ ਮੰਨਿਆ ਜਾਂਦਾ ਹੈ। ਇਕ ਹੀ ਪਰਿਵਾਰ ਵਿਚ ਸਕੇ ਭੈਣਾਂ-ਭਰਾਵਾਂ ਤੇ ਪਰਿਵਾਰਕ ਮੈਂਬਰਾਂ ਦਾ ਇਕਮਤ ਹੋਣਾ ਜ਼ਰੂਰੀ ਨਹੀਂ ਹੁੰਦਾ। ਸਦੀਆਂ ਤੱਕ ਬਾਹੂਬਲ ਰਾਹੀਂ ਸਥਾਪਤ ਹੁੰਦੇ ਰਹੇ ਇਕ ਪੁਰਖੀ ਰਾਜ ਤਾਨਾਸ਼ਾਹੀ ਰਾਹੀਂ ਮਨੁੱਖਤਾ ਦਾ ਘਾਣ ਕਰਦੇ ਸਨ। ਇਸ ਲਈ ਦੁਨੀਆ ਭਰ ਦੇ ਲੋਕਾਂ ਵਲੋਂ ਵੱਡੀਆਂ ਕੁਰਬਾਨੀਆਂ ਰਾਹੀਂ ਲੋਕਤੰਤਰੀ ਪ੍ਰਣਾਲੀਆਂ ਸਥਾਪਤ ਕਰਕੇ ਵਿਚਾਰਾਂ ਦੀ ਆਜ਼ਾਦੀ ਦਾ ਮੌਲਿਕ ਅਧਿਕਾਰ ਪ੍ਰਾਪਤ ਕੀਤਾ ਹੈ ਪਰ ਇਹ ਬੜੀ ਬਦਕਿਸਮਤੀ ਵਾਲੀ ਗੱਲ ਹੈ ਕਿ ਵਿਚਾਰਾਂ ਦੇ ਵਖਰੇਵੇਂ ਨੂੰ ਦੁਸ਼ਮਣੀ ਮੰਨ ਕੇ ਕਮਜ਼ੋਰ ਧਿਰ ਤੇ ਵਿਰੋਧੀ ਵਿਚਾਰਾਂ ਨੂੰ ਹਰ ਥਾਂ 'ਤੇ ਬੇਕਿਰਕੀ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ ਦੇ ਸਮੇਂ ਵਿਚ ਸਮਾਜ ਦੇ ਹਰ ਵਰਗ ਦੇ ਲੋਕ ਸਮੇਂ ਦੀ ਰਾਜਨੀਤਕ, ਆਰਥਿਕ, ਪ੍ਰਸ਼ਾਸਨਿਕ ਅਤੇ ਸਮਾਜਿਕ ਵਿਵਸਥਾ ਤੋਂ ਬੁਰੀ ਤਰ੍ਹਾਂ ਅਸੰਤੁਸ਼ਟ ਤੇ ਦੁਖੀ ਹਨ। ਗ਼ਰੀਬ, ਮਜ਼ਲੂਮ ਤੇ ਘੱਟ-ਗਿਣਤੀ ਭਾਈਚਾਰੇ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕਈ ਕਿਸਮਾਂ ਦੇ ਮਾਫੀਆ ਗਰੋਹ ਲੋਕਾਂ ਨੂੰ ਦੜ ਵੱਟ ਕੇ ਗੁਜ਼ਾਰਾ ਕਰਨ ਲਈ ਮਜਬੂਰ ਕਰ ਰਹੇ ਹਨ। ਮੈਡੀਕਲ ਨਸ਼ੇ ਲੋਕਾਂ ਦੇ ਦੁੱਧ ਮੱਖਣਾਂ ਨਾਲ ਪਾਲੇ ਪੁੱਤਾਂ ਦੀਆਂ ਬਲੀਆਂ ਲੈ ਰਹੇ ਹਨ ਤੇ ਬੇਵੱਸ ਮਾਵਾਂ ਤੇ ਭੈਣਾਂ ਵੈਣ ਪਾ ਰਹੀਆਂ ਹਨ। ਬੁੱਢੇ ਬਾਪ ਨੌਜਵਾਨ ਪੁੱਤਾਂ ਦੀਆਂ ਅਰਥੀਆਂ ਚੁੱਕਣ ਲਈ ਮਜਬੂਰ ਹਨ, ਜਿਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਇਸ ਅਤਿਅੰਤ ਤੇ ਘੋਰ ਨਿਰਾਸ਼ਾ ਭਰੇ ਵਾਤਾਵਰਨ ਵਿਚ ਸਮਾਜ ਦੀ ਅਗਵਾਈ ਕਰਨ ਵਾਲੇ ਕਈ ਅਖੌਤੀ ਆਗੂਆਂ ਵਲੋਂ 'ਮਨੁੱਖਤਾ ਦੇ ਸਾਂਝੇ ਰਹਿਬਰ' ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆਪਣੀ ਗੱਦੀ ਤੇ ਗੰਦੀ ਰਾਜਨੀਤੀ ਲਈ ਵਰਤਣ ਤੋਂ ਗੁਰੇਜ਼ ਨਹੀਂ ਕੀਤਾ, ਜਿਨ੍ਹਾਂ ਨੂੰ ਮਹਾਨ ਗੁਰੂ ਦੀ 'ਬੇਅਦਬੀ' ਦੀ ਵੀ ਕੋਈ ਸ਼ਰਮ ਨਹੀਂ, ਉਨ੍ਹਾਂ ਤੋਂ ਆਮ ਲੋਕਾਂ ਨੂੰ ਇਨਸਾਫ਼ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ।

-ਨਿਰਪਾਲ ਸਿੰਘ ਜਲਾਲਦੀਵਾਲ।

ਸਿੱਖ ਨੌਜਵਾਨਾਂ 'ਤੇ ਹੋ ਰਹੇ ਪਰਚੇ ਦਰਜ
ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਸਿੱਖ ਨੌਜਵਾਨਾਂ 'ਤੇ ਯੂ.ਏ.ਪੀ. ਤਹਿਤ ਕੇਸ ਦਰਜ ਕੀਤੇ ਜਾ ਰਹੇ ਹਨ। ਪਰ ਜਿਨ੍ਹਾਂ ਵੀ ਨੌਜਵਾਨਾਂ 'ਤੇ ਇਹ ਕੇਸ ਦਰਜ ਕੀਤੇ ਹਨ, ਉਨ੍ਹਾਂ ਦਾ ਗੁਨਾਹ ਇਹ ਹੈ ਕਿ ਉਨ੍ਹਾਂ ਨੇ ਜਾਣੇ-ਅਣਜਾਣੇ 'ਚ ਸੋਸ਼ਲ ਮੀਡੀਆ 'ਤੇ ਕੁਝ ਸਾਈਟਾਂ 'ਤੇ ਲਾਈਕ ਅਤੇ ਸ਼ੇਅਰ ਕੀਤੇ ਹਨ ਜੋ ਕਿ ਕੇਂਦਰ ਸਰਕਾਰ ਵਲੋਂ ਬੈਨ ਕੀਤੀਆਂ ਗਈਆਂ ਹਨ। ਇਸੇ ਕੜੀ ਤਹਿਤ ਗ੍ਰੰਥੀ ਲਵਪ੍ਰੀਤ ਸਿੰਘ ਨੇ ਕੇਂਦਰੀ ਜਾਂਚ ਏਜੰਸੀ ਦੇ ਸੱਦੇ 'ਤੇ ਪੁੱਛਗਿੱਛ 'ਚ ਸ਼ਾਮਿਲ ਹੋਣ ਤੋਂ ਬਾਅਦ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਖ਼ੁਦਕੁਸ਼ੀ ਕਰ ਲਈ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਸਿੱਖਾਂ ਦੇ ਹੱਕ 'ਚ ਆਉਣ ਅਤੇ ਕੇਸ ਖਾਰਜ ਕਰਵਾਉਣ।

-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।

05-08-2020

 ਅਧਿਆਪਨ ਢੰਗ ਸਰਾਹੁਣਯੋਗ
ਕੋਰੋਨਾ ਜਿਹੀ ਮਹਾਂਮਾਰੀ ਨਾਲ ਜਿਥੇ ਜੀਵਨ ਦੇ ਹਰ ਪੱਖ ਵਿਚ ਖੜੋਤ ਆਈ ਹੈ, ਉਥੇ ਕਿਤੇ ਨਾ ਕਿਤੇ ਸਿੱਖਿਆ ਦੇ ਖੇਤਰ ਵਿਚ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਇਸ ਮਸਲੇ ਦਾ ਹੱਲ ਕਰਦਿਆਂ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਦੇ ਸਿਲੇਬਸ ਨੂੰ ਦੂਰਦਰਸ਼ਨ 'ਤੇ ਪ੍ਰਸਾਰਿਤ ਕਰਨ ਦਾ ਕਦਮ ਅਤੀ ਸ਼ਲਾਘਾਯੋਗ ਅਤੇ ਕਾਰਗਰ ਸਾਬਤ ਹੋ ਰਿਹਾ ਹੈ। ਟੈਲੀਵਿਜ਼ਨ 'ਤੇ ਆ ਰਹੇ ਅਧਿਆਪਕਾਂ ਦੇ ਅਧਿਆਪਨ ਤਰੀਕੇ ਜਿਥੇ ਬੱਚਿਆਂ ਦੇ ਗਿਆਨ ਵਧਾਉਣ ਵਿਚ ਰਾਮ ਬਾਣ ਸਾਬਤ ਹੋ ਰਹੇ ਹਨ, ਉਥੇ ਇਹ ਦੇਖ ਕੇ ਪ੍ਰਸੰਨਤਾ ਅਤੇ ਅਥਾਹ ਹੈਰਾਨੀ ਵੀ ਹੁੰਦੀ ਹੈ ਕਿ ਹਰੇਕ ਵਿਅਕਤੀ ਆਪਣੇ ਅੰਦਰ ਅਣਗਿਣਤ ਹੁਨਰਾਂ ਦੀ ਮਲਕੀਅਤ ਲੈ ਕੇ ਬੈਠਾ ਹੈ। ਦੂਰਦਰਸ਼ਨ ਵਾਲੀ ਅਧਿਆਪਨ ਪ੍ਰਕਿਰਿਆ ਬੱਚਿਆਂ ਲਈ ਤਾਂ ਵਰਦਾਨ ਸਾਬਤ ਹੋ ਹੀ ਰਹੀ ਹੈ, ਇਸ ਦੇ ਨਾਲ ਸਮੁੱਚੇ ਅਧਿਆਪਨ ਵਰਗ ਲਈ ਵੀ ਲਾਭਕਾਰੀ ਤੇ ਰਾਹ ਦਸੇਰੀ ਹੈ। ਸਵੇਰੇ ਉੱਠਦਿਆਂ ਹੀ ਸਕੂਲੀ ਪ੍ਰੋਗਰਾਮ ਦੇਖਣ ਦਾ ਚਾਅ ਜਿਹਾ ਚੜ੍ਹਿਆ ਰਹਿੰਦਾ ਹੈ। ਇਹ ਵਿੱਦਿਅਕ ਪ੍ਰੋਗਰਾਮ ਏਨੇ ਦਿਲ ਟੁੰਬਵੇਂ ਹੁੰਦੇ ਹਨ ਕਿ ਆਪਣੀਆਂ ਨਿੱਜ ਦੀਆਂ ਅਧਿਆਪਨ ਵਿਧੀਆਂ ਨੂੰ ਵੀ ਕੈਮਰੇ 'ਚ ਕੈਦ ਕਰਨ ਦਾ ਮਨ ਬਣਦਾ ਹੈ। ਟੀ.ਵੀ. ਦੇ ਨਾਲ-ਨਾਲ ਸੋਸ਼ਲ ਸਾਈਟਾਂ 'ਤੇ ਵੀ ਅਣਗਿਣਤ ਪ੍ਰਭਾਵਸ਼ਾਲੀ ਵੀਡੀਓ ਦੇਖਣ ਨੂੰ ਮਿਲ ਰਹੇ ਹਨ। ਪੰਜਾਬ ਇੰਜ ਲੱਗਣ ਲੱਗ ਪਿਆ ਹੈ ਜਿਵੇਂ ਇਕ ਨਿੱਕਾ ਜਿਹਾ ਪਰਿਵਾਰ ਹੋਵੇ, ਕਿਉਂਕਿ ਅਸੀਂ ਬਹੁਤ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਣਨ ਲੱਗ ਗਏ ਹਾਂ।

-ਰੇਣੂ ਕੌਸ਼ਲ
(ਸਟੇਟ ਐਵਾਰਡੀ) ਈ.ਟੀ.ਟੀ. ਅਧਿਆਪਕ,
ਸ.ਐ. ਸਕੂਲ ਈ.ਈ. ਨੰਗਲ।

ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਖ਼ਤਰਨਾਕ ਵਾਧਾ
ਸੰਨ 1965 ਤੋਂ 1991 ਤੱਕ ਮਹਿੰਗਾਈ ਨੂੰ ਕੰਟਰੋਲ 'ਚ ਰੱਖਣ ਲਈ ਆਮ ਜਨਤਾ ਨੂੰ ਡੀਜ਼ਲ, ਪੈਟਰੋਲ 'ਚ ਸਬਸਿਡੀ ਦੇ ਕੇ ਕੇਂਦਰ ਸਰਕਾਰ ਇਸ ਦੀਆਂ ਕੀਮਤਾਂ ਨੂੰ ਕੰਟਰੋਲ 'ਚ ਰੱਖਦੀ ਆ ਰਹੀ ਸੀ ਪਰ ਜੂਨ 1991 ਤੋਂ ਬਾਅਦ ਸਬਸਿਡੀ ਘਟਦੀ ਗਈ ਜੋ ਕਿ 2010 ਵਿਚ ਕਾਂਗਰਸ ਦੀ ਅਗਵਾਈ ਵਾਲੀ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਹਕੂਮਤ ਨੇ ਨਾਮਾਤਰ ਕਰ ਦਿੱਤੀ ਅਤੇ ਤੇਲ ਕੀਮਤਾਂ ਦਾ ਕੰਟਰੋਲ ਤੇਲ ਕੰਪਨੀਆਂ ਦੇ ਹਵਾਲੇ ਕਰ ਦਿੱਤਾ। ਜਨਵਰੀ 2013 ਤੋਂ ਹਰ ਮਹੀਨੇ 50 ਪੈਸੇ/ਲੀਟਰ ਡੀਜ਼ਲ ਪੈਟਰੋਲ 'ਚ ਵਾਧੇ ਦੀ ਨੀਤੀ ਲਾਗੂ ਕਰ ਦਿੱਤੀ। 1 ਮਈ, 2014 ਨੂੰ ਕੱਚੇ ਤੇਲ ਦੀ ਕੀਮਤ 106.85 ਡਾਲਰ ਪ੍ਰਤੀ ਬੈਰਲ ਸੀ ਤਾਂ ਭਾਰਤ ਵਿਚ ਪੈਟਰੋਲ ਦੀ ਕੀਮਤ 71.41 ਰੁਪਏ ਪ੍ਰਤੀ ਲੀਟਰ ਸੀ। ਹੁਣ ਜੂਨ 2020 ਨੂੰ ਸੰਸਾਰ ਵਿਚ ਤੇਲ ਦੀ ਕੀਮਤ 38 ਡਾਲਰ ਪ੍ਰਤੀ ਬੈਰਲ ਹੋਈ ਪਰ ਭਾਰਤੀ ਪੈਟਰੋਲ ਇਸ ਦਿਨ 75.16 ਰੁਪਏ ਪ੍ਰਤੀ ਰਿਹਾ। ਭਾਵ ਕੀਮਤ ਘਟਣ ਦੇ ਸਿੱਟੇ ਵਜੋਂ ਜਨਤਾ ਨੂੰ ਬਚਣ ਵਾਲੇ 51 ਰੁਪਏ ਲੋਕਾਂ ਦੀਆਂ ਜੇਬਾਂ 'ਚੋਂ ਕੱਢ ਕੇ ਕੇਂਦਰੀ ਖਜ਼ਾਨੇ ਤੇ ਤੇਲ ਕੰਪਨੀਆਂ ਦੀਆਂ ਤਿਜੌਰੀਆਂ 'ਚ ਭੇਜੇ ਗਏ। ਲਗਦਾ ਹੈ ਕਿ ਕੇਂਦਰੀ/ਰਾਜ ਸਰਕਾਰਾਂ ਦਾ ਸਾਂਝਾ ਘੱਟੋ-ਘੱਟ ਪ੍ਰੋਗਰਾਮ ਹੈ ਕਿ ਜੇ ਕੋਈ ਕੋਰੋਨਾ ਮਹਾਂਮਾਰੀ ਤੋਂ ਬਚ ਜਾਂਦਾ ਹੈ ਤਾਂ ਅਸੀਂ (ਸਰਕਾਰਾਂ ਨੇ) ਮਹਿੰਗਾਈ ਤੋਂ ਬਚਣ ਨਹੀਂ ਦੇਣਾ।

-ਰਾਜੇਸ਼ ਭਾਰਦਵਾਜ
ਪਿੰਡ ਤੇ ਡਾਕ: ਦਾਤਾਰਪੁਰ (ਚੌਕੀ), ਹੁਸ਼ਿਆਰਪੁਰ)।

ਸੌ ਰੋਗਾਂ ਦਾ ਇਲਾਜ ਹਲਦੀ
ਪਿਛਲੇ ਦਿਨੀਂ 'ਅਜੀਤ' ਵਿਚ ਛਪਿਆ ਰਿਪਨਜੀਤ ਕੌਰ ਸੋਨੀ ਦਾ ਲੇਖ ਸੌ ਬਿਮਾਰੀਆਂ ਦਾ ਇਲਾਜ ਹਲਦੀ ਬਹੁਤ ਲਾਭਕਾਰੀ ਜਾਣਕਾਰੀ ਨਾਲ ਭਰਪੂਰ ਹੈ। ਇਹ ਜਾਣਿਆ-ਪਛਾਣਿਆ ਤੱਥ ਹੈ ਕਿ ਪ੍ਰਕਿਰਤੀ ਵਿਚ ਉਪਲਬਧ ਜੜ੍ਹੀਆਂ-ਬੂਟੀਆਂ, ਪੌਦੇ ਅਨੇਕਾਂ ਹੀ ਗੁਣਾਂ ਨਾਲ ਭਰਪੂਰ ਹਨ। ਪਰ ਅੰਗਰੇਜ਼ੀ ਦਵਾਈਆਂ ਦੇ ਪ੍ਰਚਲਨ ਨਾਲ ਅਸੀਂ ਇਨ੍ਹਾਂ ਦਵਾਈਆਂ ਦੇ ਇਸਤੇਮਾਲ ਦੀ ਅੰਨ੍ਹੀ ਦੌੜ ਵਿਚ ਸ਼ਾਮਿਲ ਹੋ ਗਏ ਹਾਂ ਅਤੇ ਆਪਣੀ ਸਦੀਆਂ ਪੁਰਾਣੀ ਪ੍ਰਣਾਲੀ ਪ੍ਰਤੀ ਉਦਾਸੀਨ ਹੋ ਗਏ ਹਾਂ। ਪਰ ਦੇਸੀ ਜੜ੍ਹੀ-ਬੂਟੀਆਂ ਵੀ ਕਿਸੇ ਆਯੁਰਵੈਦਿਕ ਮਾਹਿਰ ਦੇ ਮਸ਼ਵਰੇ ਉਪਰੰਤ ਹੀ ਵਿਧੀਪੂਰਵਕ ਇਸਤੇਮਾਲ ਕਰਨੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਦੀ ਲਗਾਤਾਰ ਬੇਤਹਾਸ਼ਾ ਵਰਤੋਂ ਨਹੀਂ ਕਰਨੀ ਚਾਹੀਦੀ। ਅਜਿਹੇ ਜਾਣਕਾਰੀ ਭਰਪੂਰ ਲੇਖ ਛਾਪਦੇ ਰਿਹਾ ਕਰੋ ਜੀ।

-ਸੁਖਪਾਲ ਸਿੰਘ ਹੁੰਦਲ
ਮੁਹਾਲੀ।

ਕੋਰੋਨਾ ਮਰੀਜ਼ਾਂ ਦੀ ਬੇਕਾਬੂ ਹੁੰਦੀ ਸਥਿਤੀ
ਇਹ 24 ਮਾਰਚ ਦੀ ਰਾਤ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਜੇ ਭਾਰਤ 21 ਦਿਨਾਂ ਦੀ ਤਾਲਾਬੰਦੀ ਨਹੀਂ ਕਰਦਾ ਤਾਂ ਸਾਡਾ ਭਾਰਤ 21 ਸਾਲ ਪਿੱਛੇ ਚਲਾ ਜਾਵੇਗਾ। ਪਹਿਲਾਂ ਤਾਲਾਬੰਦੀ-1 ਲਾਗੂ ਕੀਤਾ ਗਿਆ, ਫਿਰ ਤਾਲਾਬੰਦੀ-2 ਲਗਾਇਆ ਗਿਆ ਅਤੇ ਫਿਰ ਤਾਲਾਬੰਦੀ-3 ਲਗਾ ਦਿੱਤਾ ਗਿਆ। ਇਸ ਤੋਂ ਬਾਅਦ ਤਾਲਾ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਅਤੇ ਹੁਣ ਕਈ ਸ਼ਹਿਰਾਂ ਵਿਚ ਤਾਲਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਹੁਣ ਤਾਲਾਬੰਦੀ ਫੇਲ੍ਹ ਹੁੰਦੀ ਜਾਪਦੀ ਹੈ ਕਿਉਂਕਿ ਹੁਣ ਭਾਰਤ ਵਿਚ ਸਥਿਤੀ ਨਿਯੰਤਰਣ ਤੋਂ ਬਾਹਰ ਹੋ ਗਈ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਭਾਰਤ ਦੀ ਸਰਕਾਰੀ ਸਿਹਤ ਪ੍ਰਣਾਲੀ ਬਹੁਤ ਕਮਜ਼ੋਰ ਹੈ। ਜੇ ਭਾਰਤ ਦੀ ਸਿਹਤ 'ਤੇ ਸ਼ੁਰੂ-ਸ਼ੁਰੂ ਵਿਚ ਧਿਆਨ ਦਿੱਤਾ ਜਾਂਦਾ, ਜੇ ਇਹ ਕੰਮ ਕਰਦਾ, ਜੇ ਭਾਰਤ ਕੋਲ ਸਰੋਤ ਹੁੰਦੇ, ਹਸਪਤਾਲ ਬਿਹਤਰ ਹੁੰਦੇ ਤਾਂ ਇਸ ਕੋਰੋਨਾ ਸੰਕਟ ਦੀ ਸਥਿਤੀ ਵਿਚ ਭਾਰਤ ਇਸ ਕੋਰੋਨਾ ਵਾਇਰਸ ਦਾ ਵਧੀਆ ਤਰੀਕੇ ਨਾਲ ਸਾਹਮਣਾ ਕਰ ਸਕਦਾ ਸੀ। ਇਹ ਸਾਰੇ ਕਾਰਨਾਂ ਕਰਕੇ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਹੁਣ ਕੋਰੋਨਾ ਮਰੀਜ਼ਾਂ ਦੀ ਸਥਿਤੀ ਬੇਕਾਬੂ ਹੋ ਗਈ ਹੈ, ਜਿਸ ਕਾਰਨ ਭਾਰਤ ਵਿਚ ਕੋਰੋਨਾ ਕਮਿਊਨਿਟੀ ਪ੍ਰਸਾਰਨ ਦੀ ਸ਼ੁਰੂਆਤ ਹੋ ਗਈ ਹੈ ਅਤੇ ਹੁਣ ਸਰਕਾਰ ਨੂੰ ਇਸ 'ਤੇ ਕੰਮ ਕਰਨ ਦੀ ਲੋੜ ਹੈ।

-ਨੇਹਾ ਜਮਾਲ
ਮੁਹਾਲੀ।

ਬਜ਼ੁਰਗਾਂ ਨਾਲ ਮਾੜਾ ਵਰਤਾਉ ਕਿਉਂ?
ਬਜ਼ੁਰਗ ਜਿਨ੍ਹਾਂ ਨੇ ਸਾਰੀ ਉਮਰ ਮਿਹਨਤ ਕਰਕੇ ਇਕ ਘਰ ਦੀ ਸਿਰਜਣਾ ਕੀਤੀ, ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਤੇ ਬੱਚਿਆਂ ਦੀ ਤਰੱਕੀ ਵਿਚ ਵਾਧਾ ਕਰਨ ਲਈ ਬੁਢਾਪੇ ਵਿਚ ਵੀ ਕੁਝ ਨਾ ਕੁਝ ਕਰਦੇ ਰਹਿੰਦੇ ਹਨ। ਪਰ ਨੌਜਵਾਨ ਪੀੜ੍ਹੀ ਦੁਆਰਾ ਬਜ਼ੁਰਗਾਂ ਦੀਆਂ ਭਾਵਨਾਵਾਂ ਨਾ ਸਮਝਦੇ ਹੋਏ ਉਨ੍ਹਾਂ ਨੂੰ ਖਰਵੇਂ ਬੋਲਾਂ ਨਾਲ ਅਪਮਾਨਿਤ ਕੀਤਾ ਜਾਂਦਾ ਹੈ। ਇਨ੍ਹਾਂ ਬਜ਼ੁਰਗਾਂ ਦੇ ਰੋਟੀ-ਪਾਣੀ ਨੂੰ ਵੀ ਬੋਝ ਸਮਝਿਆ ਜਾਂਦਾ ਹੈ। ਬਹੁਤ ਸਾਰੀਆਂ ਨਹੁੰਆਂ ਆਪਣਾ ਪਰਿਵਾਰ, ਆਪਣਾ ਪਤੀ ਤੇ ਬੱਚਿਆਂ ਨੂੰ ਆਪਣਾ ਸਮਝਦੀਆਂ ਹਨ ਅਤੇ ਘਰ ਦੇ ਬਜ਼ਰੁਗਾਂ ਤੋਂ ਅਲੱਗ ਰਹਿਣਾ ਚਾਹੁੰਦੀਆਂ ਹਨ। ਆਪਣੇ ਬੱਚਿਆਂ ਨੂੰ ਵੀ ਬਜ਼ੁਰਗਾਂ ਪ੍ਰਤੀ ਗ਼ਲਤ ਗੱਲਾਂ ਕਰਕੇ ਉਨ੍ਹਾਂ ਤੋਂ ਦੂਰ ਕਰ ਦਿੰਦੀਆਂ ਹਨ। ਨਿੱਤ ਦੀ ਲੜਾਈ ਤੋਂ ਤੰਗ ਆ ਕੇ ਕਈ ਵਾਰ ਲੜਕੇ ਨੂੰ ਆਪਣੇ ਮਾਪਿਆਂ ਤੋਂ ਅਲੱਗ ਮਜਬੂਰੀਵੱਸ ਹੋਣਾ ਪੈਂਦਾ ਹੈ। ਲੋੜ ਹੈ ਕਿ ਘਰ ਨੂੰ ਸਵਰਗ ਬਣਾਉਣ ਲਈ ਆਪਣੇ ਹੱਕਾਂ ਤੋਂ ਪਹਿਲਾਂ ਆਪਣੇ ਫ਼ਰਜ਼ਾਂ ਨੂੰ ਪਛਾਣੀਏ ਤੇ ਆਪਣੇ ਕਿਰਦਾਰ ਨੂੰ ਜ਼ਿੰਮੇਵਾਰੀ ਤੇ ਮਿਲਵਰਤਣ ਦੀ ਭਾਵਨਾ ਨਾਲ ਨਿਭਾਈਏ। ਨਵੀਂ ਪੀੜ੍ਹੀ ਦੇ ਗਿਆਨ ਤੇ ਬਜ਼ੁਰਗਾਂ ਦੇ ਤਜਰਬੇ ਦੇ ਸੁਮੇਲ ਨਾਲ ਘਰ ਚਲਾਈਏ ਤੇ ਹਰੇਕ ਨੂੰ ਬਣਦਾ ਮਾਣ ਦੇਈਏ।

-ਗੁਰਿੰਦਰ ਕਲੇਰ (ਗੁਰਦਾਸਪੁਰ)।

04-08-2020

 ਆਪਣੀ ਹੋਂਦ ਨੂੰ ਖ਼ਤਮ ਕਰ ਰਿਹੈ ਮਨੁੱਖ
ਪਿਛਲੇ ਦਿਨੀਂ ਗੁਰਚਰਨ ਸਿੰਘ ਨੂਰਪੁਰ ਦਾ ਲੇਖ 'ਕਿੱਥੇ ਲੈ ਜਾਏਗਾ ਸਾਨੂੰ ਇਹ ਅਖੌਤੀ ਵਿਕਾਸ?' ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਮਨੁੱਖ ਆਪਣੀ ਹੋਂਦ ਨੂੰ ਖੁਦ ਹੀ ਖ਼ਤਮ ਕਰ ਰਿਹਾ ਹੈ। ਜਿਵੇਂ ਅੱਜ ਅਸੀਂ ਰੁੱਖ ਵੱਢ ਕੇ, ਫ਼ਸਲਾਂ ਵਿਚ ਜ਼ਹਿਰਾਂ ਬੀਜ ਕੇ, ਅੰਨ੍ਹੇ ਮੁਨਾਫ਼ੇ ਖ਼ਾਤਰ ਕੁਦਰਤੀ ਵਾਤਾਵਰਨ ਅਤੇ ਪੰਛੀਆਂ ਦੇ ਰੈਣ ਬਸੇਰੇ ਦੀ ਬਰਬਾਦੀ ਕਰ ਰਿਹੈ, ਕਿਸੇ ਦਿਨ ਸਾਨੂੰ ਵੀ ਆਪਣੀ ਭੂਮੀ ਛੱਡ ਕੇ ਜਾਣਾ ਪਵੇਗਾ। ਕਿਉਂਕਿ ਉਸ ਸਮੇਂ ਤੱਕ ਇਹ ਰੇਗਿਸਤਾਨ ਬਣ ਚੁੱਕੀ ਹੋਵੇਗੀ, ਜਿਥੋਂ ਫ਼ਸਲਾਂ ਲਈ ਤਾਂ ਦੂਰ ਦੀ ਗੱਲ ਸਾਨੂੰ ਪੀਣ ਲਈ ਵੀ ਪਾਣੀ ਨਹੀਂ ਮਿਲੇਗਾ। ਅੱਜ ਰੁੱਖ ਲਗਾਏ ਘੱਟ ਜਾਂਦੇ ਹਨ ਪਰ ਉਨ੍ਹਾਂ ਦਾ ਵਢਾਂਗਾ ਵੱਧ ਹੁੰਦਾ ਹੈ, ਰੁੱਖ ਲਾਉਣ ਦੀਆਂ ਮੁਹਿੰਮਾਂ ਤਾਂ ਬਹੁਤ ਚਲਦੀਆਂ ਹਨ ਪਰ ਉਹ ਤਸਵੀਰ ਖਿਚਾਉਣ ਤੱਕ ਹੀ ਸੀਮਤ ਹੁੰਦੀਆਂ ਹਨ। ਬਾਅਦ ਵਿਚ ਉਨ੍ਹਾਂ ਦੀ ਕੋਈ ਦੇਖ-ਭਾਲ ਨਹੀਂ ਕਰਦਾ ਜੋ ਅੰਤ ਨੂੰ ਸੁੱਕ ਜਾਂਦੇ ਹਨ। ਸਮਾਂ ਮੰਗ ਕਰਦਾ ਹੈ ਕਿ ਇਨ੍ਹਾਂ ਮੁਹਿੰਮਾਂ ਨੂੰ ਵੱਡੇ ਪੱਧਰ 'ਤੇ ਵਧਾਇਆ ਜਾਵੇ ਅਤੇ ਰੁੱਖ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਪਾਲਣ ਤੱਕ ਦੀ ਜ਼ਿੰਮੇਵਾਰੀ ਨਿਭਾਈ ਜਾਵੇ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਆਪਣੇ ਹੱਸਦੇ-ਵਸਦੇ ਪੰਜਾਬ ਨੂੰ ਛੱਡ, ਆਪਣਾ ਨਿਵਾਸ ਕਿਤੇ ਹੋਰ ਕਰਨਾ ਪਵੇਗਾ।

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

ਪੈਟਰੋਲ ਡੀਜ਼ਲ ਦੀਆਂ ਕੀਮਤਾਂ
ਭਾਰਤ ਵਿਚ ਪਿਛਲੇ ਇਕ ਮਹੀਨੇ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਬਲਕਿ ਇਹ ਕੀਮਤਾਂ ਘੱਟ ਹੋਣੀਆਂ ਚਾਹੀਦੀਆਂ ਸਨ, ਕਿਉਂਕਿ ਕੌਮਾਂਤਰੀ ਬਾਜ਼ਾਰ 'ਚ ਕੱਚੇਤੇਲ ਦੀਆਂ ਕੀਮਤਾਂ ਘਟੀਆਂ ਹਨ ਪਰ ਸਾਡੇ ਸੂਬੇ ਪੰਜਾਬ 'ਚ ਹੋਰ ਵੀ ਜ਼ਿਆਦਾ ਵਧ ਰਹੀਆਂ ਹਨ ਕਿਉਂਕਿ ਸੂਬਾ ਸਰਕਾਰ ਨੇ ਵੱਖਰੇ ਤੌਰ 'ਤੇ ਟੈਕਸ ਲਗਾਇਆ ਹੋਇਆ ਹੈ, ਕੇਂਦਰ ਸਰਕਾਰ ਨੂੰ ਤੇਲ ਕੀਮਤਾਂ ਨੂੰ ਘੱਟ ਕਰਨਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਨੂੰ ਟੈਕਸ ਘਟ ਕਰਨਾ ਚਾਹੀਦਾ ਹੈ, ਤਾਂ ਜੋ ਆਮ ਆਦਮੀ ਦੀ ਜੇਬ 'ਤੇ ਵਾਧੂ ਬੋਝ ਨਾ ਪਵੇ।

-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।

ਝੂਠੇ ਅੰਕੜੇ ਭਾਰੂ
ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਦਾ ਨਤੀਜਾ ਐਲਾਨਿਆ ਹੈ। ਇਹ ਨਤੀਜਾ ਬੋਰਡ ਨੇ ਸਕੂਲਾਂ ਦੇ ਅਧਿਆਪਕਾਂ ਵਲੋਂ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਭੇਜੇ ਗਏ ਅਸਿਸਮੈਂਟ ਦੇ ਅਤੇ ਹੋਰਨਾਂ ਵਿਸ਼ਿਆਂ ਦੇ ਹੋਏ ਪੇਪਰਾਂ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ। ਪਿਛਲੇ ਕਰੀਬ ਤਿੰਨ ਸਾਲਾਂ ਦੇ ਲੰਬੇ ਸਮੇਂ ਤੋਂ ਇਹ ਦਰਸਾਉਣ ਲਈ ਉਚੇਚੇ ਤੌਰ 'ਤੇ ਯਤਨ ਕੀਤੇ ਜਾ ਰਹੇ ਹਨ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਵਿਚ ਬੜੀਆਂ ਵੱਡੀਆਂ ਮੱਲਾਂ ਮਾਰ ਰਿਹਾ ਹੈ। ਜਦ ਕਿ ਜ਼ਮੀਨੀ ਪੱਧਰ 'ਤੇ ਸਚਾਈ ਇਹ ਹੈ ਕਿ ਪੰਜਾਬ ਸਿੱਖਿਆ ਦੇ ਖੇਤਰ ਵਿਚ ਲਗਾਤਾਰ ਪੱਛੜਦਾ ਜਾ ਰਿਹਾ ਹੈ। ਸੋ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਾਸਤੇ ਤਿਆਰ ਕਰਨ ਲਈ ਵਿਦਿਆਰਥੀਆਂ ਦੀ ਗੁਣਵੱਤਾ ਨੂੰ ਉਭਾਰਨਾ ਚਾਹੀਦਾ ਹੈ, ਨਾ ਕਿ ਬੋਗਸ ਅੰਕ ਅਤੇ ਝੂਠੇ ਅੰਕੜੇ ਪੇਸ਼ ਕਰ ਕੇ ਵਿਦਿਆਰਥੀਆਂ, ਮਾਪਿਆਂ ਅਤੇ ਸਮਾਜ ਨੂੰ ਖ਼ੁਸ਼ਫ਼ਹਿਮੀ ਵਿਚ ਪਾਉਣਾ ਚਾਹੀਦਾ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਐਮ.ਏ.,ਬੀ.ਐੱਡ, ਪਿੰਡ ਊਬੋਕੇ, ਤਹਿ: ਪੱਟੀ, ਤਰਨ ਤਾਰਨ।

ਕੁਦਰਤੀ ਸੰਤੁਲਨ
ਕੁਝ ਦਹਾਕੇ ਪਹਿਲਾਂ ਪਿੰਡਾਂ ਦੀਆਂ ਸਾਂਝੀਆਂ ਥਾਵਾਂ, ਜੰਗਲੀ ਇਲਾਕੇ ਵਿਚ ਵੱਡੇ-ਵੱਡੇ ਦਰੱਖਤ ਹੁੰਦੇ ਸਨ ਅਤੇ ਲੋਕ ਜਿਥੇ ਇਨ੍ਹਾਂ ਦੀ ਸੰਘਣੀ ਛਾਂ ਦਾ ਅਨੰਦ ਮਾਣਦੇ ਸਨ, ਉਥੇ ਹੀ ਉੱਚੀ ਉਡਾਰੀ ਮਾਰਨ ਵਾਲੇ ਪੰਛੀ ਬੋਹੜਾਂ, ਪਿੱਪਲਾਂ, ਟਾਹਲੀਆਂ 'ਤੇ ਆਪਣੇ ਆਲ੍ਹਣੇ ਬਣਾਉਂਦੇ ਸਨ ਅਤੇ ਘਰਾਂ ਦੀਆਂ ਕੱਚੀਆਂ ਛੱਤਾਂ, ਰੁੱਖਾਂ ਦੀਆਂ ਖੋੜਾਂ ਵਿਚ ਚਿੜੀਆਂ, ਤੋਤੇ, ਗਟਾਰਾਂ ਆਲ੍ਹਣੇ ਪਾਉਂਦੇ ਸਨ ਅਤੇ ਬਿਜੜਾ ਕਾਨੇ ਸਰਕੜੇ ਨਾਲ ਕਿੱਕਰਾਂ, ਬੇਰੀਆਂ, ਤੂਤਾਂ ਦੀਆਂ ਟਾਹਣੀਆਂ ਨਾਲ ਲਮਕਾਵੇਂ ਆਲ੍ਹਣੇ ਬਣਾਉਂਦਾ ਸੀ। ਜਦੋਂ ਕਦੇ ਬੱਦਲ ਗਰਜ਼ਣੇ ਮੋਰ, ਬਬੀਹੇ ਦੀ ਸੁਰੀਲੀ ਆਵਾਜ਼ ਸੰਘਣੇ ਰੁੱਖਾਂ ਵਿਚੋਂ ਸੁਣਾਈ ਦਿੰਦੀ ਸੀ, ਜਿਸ ਨਾਲ ਕੁਦਰਤੀ ਸਕੂਨ ਮਿਲਦਾ ਸੀ। ਵਿਕਾਸ ਦੀ ਹਨੇਰੀ ਵਿਚ ਬੇਤਹਾਸ਼ਾ ਰੁੱਖਾਂ ਦੀ ਕਟਾਈ, ਜੰਗਲ-ਬੇਲੇ ਘੱਟ ਜਾਣ ਕਾਰਨ ਪਿੰਡਾਂ ਤੇ ਸ਼ਹਿਰਾਂ ਵਿਚ ਕੋਠੀਆਂ ਬਣ ਜਾਣ ਅਤੇ ਹਰਿਆਲੀ ਦੀ ਜਗ੍ਹਾ ਕੰਕਰੀਟ ਹੋ ਜਾਣ ਕਾਰਨ ਕੁਦਰਤੀ ਸੰਤੁਲਨ ਵਿਚ ਵਿਗਾੜ ਪਿਆ ਹੈ। ਬਰਸਾਤਾਂ ਘੱਟ ਜਾਣ ਕਾਰਨ, ਪਾਣੀ ਦੀ ਬਰਬਾਦੀ, ਫ਼ਸਲਾਂ ਵਿਚ ਪੈਂਦੇ ਜ਼ਹਿਰਾਂ ਨੇ ਵੀ ਕੁਦਰਤੀ ਨਿਯਮਾਂ ਨੂੰ ਖ਼ਰਾਬ ਕੀਤਾ ਹੈ। ਲਗਦਾ ਨਹੀਂ ਕਿ ਕੁਝ ਦਹਾਕੇ ਪਹਿਲਾਂ ਵਾਲਾ ਵਾਤਾਵਰਨ ਮੁੜ ਤੋਂ ਕਾਇਮ ਹੋ ਸਕੇ। ਅਣਮੁੱਲਾ ਵਿਰਸਾ, ਅਣਮੁੱਲੇ ਪੰਛੀ, ਮਨੁੱਖ ਤੋਂ ਦੂਰ ਹੋ ਰਹੇ ਹਨ, ਜੋ ਕਿ ਹੁਣ ਬੀਤੇ ਸਮੇਂ ਦੀ ਗੱਲ ਜਾਪਦੀ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਗਰਕਦਾ ਜਾ ਰਿਹਾ ਸਮਾਜ
'ਅਜੀਤ' 'ਚ (29 ਜੁਲਾਈ) ਲੱਗੀ ਖ਼ਬਰ 'ਮੋਬਾਈਲ ਖੋਹ ਕੇ ਭੱਜੇ ਲੁਟੇਰਿਆਂ ਦਾ ਪਿੱਛਾ ਕਰਦੇ ਨੌਜਵਾਨ ਦਾ ਕਤਲ', ਕੱਥੂਨੰਗਲ ਨੇੜੇ 'ਲੁਟੇਰਿਆਂ ਵਲੋਂ ਮੰਦਰ ਦੇ ਪੁਜਾਰੀ ਦੀ ਹੱਤਿਆ' ਅਤੇ 'ਨਾਜਾਇਜ਼ ਸੰਬੰਧਾਂ ਕਾਰਨ ਪਤਨੀ ਦੀ ਹੱਤਿਆ' ਸਿਰਲੇਖਾਂ ਅਧੀਨ ਕਤਲਾਂ ਨਾਲ ਸਬੰਧਿਤ ਕ੍ਰਮਵਾਰ ਤਿੰਨ ਖ਼ਬਰਾਂ ਪੜ੍ਹਨ ਨੂੰ ਮਿਲੀਆਂ। ਜਿਨ੍ਹਾਂ ਨੇ ਮਨ ਨੂੰ ਇਕਦਮ ਝੰਜੋੜ ਕੇ ਰੱਖ ਦਿੱਤਾ। ਖ਼ਬਰਾਂ ਪੜ੍ਹ ਕੇ ਮਨ ਇਕ ਵਾਰ ਤਾਂ ਕੁਝ ਪਲ ਲਈ ਸੋਚਣ ਲਈ ਮਜਬੂਰ ਹੋ ਗਿਆ ਕਿ ਸਾਡਾ ਸਮਾਜ ਕਿੰਨਾ ਗਰਕਦਾ ਜਾ ਰਿਹਾ ਹੈ? ਪਸ਼ੂ ਪ੍ਰਵਿਰਤੀ ਦੇ ਦਰਿੰਦੇ ਮਨੁੱਖ ਨੂੰ ਗਾਜਰ ਮੂਲੀ ਸਮਝਦਿਆਂ ਪਲਾਂ ਛਿਣਾਂ 'ਚ ਹੀ ਮੌਤ ਦੇ ਘਾਟ ਉਤਾਰ ਦਿੰਦੇ ਹਨ।

-ਯਸ਼ ਕੁਮਾਰ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਸੋਸ਼ਲ ਮੀਡੀਆ ਤੇ ਲੋਕ ਸੇਵਾ
ਅਕਸਰ ਫੇਸਬੁੱਕ ਅਤੇ ਵੱਟਸਐਪ ਗਰੁੱਪਾਂ ਵਿਚ ਕੁਝ ਸੰਸਥਾਵਾਂ ਜਾਂ ਫਿਰ ਕੁਝ ਲੋਕ ਸਮਾਜ ਸੇਵਾ ਦਾ ਕੰਮ ਕਰਦੇ ਹਨ ਤੇ ਗ਼ਰੀਬ ਬਿਮਾਰ ਲੋਕਾਂ ਅਤੇ ਗੁਰੂ ਘਰਾਂ ਦੀ ਸੇਵਾ ਦੇ ਨਾਂਅ 'ਤੇ ਪੋਸਟਾਂ ਪਾਈਆਂ ਜਾਂਦੀਆਂ ਹਨ ਅਤੇ ਮਦਦ ਦੀ ਗੁਹਾਰ ਲਗਾਈ ਜਾਂਦੀ ਹੈ। ਸਾਡੇ ਐਨ.ਆਰ.ਆਈ. ਅਤੇ ਧਨਾਢ ਲੋਕ ਇਹ ਪੋਸਟਾਂ ਪੜ੍ਹ ਕੇ ਮਦਦ ਲਈ ਅੱਗੇ ਆਉਂਦੇ ਹਨ। ਉਨ੍ਹਾਂ ਦੁਆਰਾ ਦਿੱਤਾ ਪੈਸਾ ਕਈ ਵਾਰ ਲੋੜਵੰਦਾਂ ਤੱਕ ਨਹੀਂ ਪਹੁੰਚਦਾ। ਪੰਜਾਬ ਵਿਚ ਕੁਝ ਅਜਿਹੀਆਂ ਸੰਸਥਾਵਾਂ ਵੀ ਹਨ ਜੋ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀਆਂ ਹਨ ਪਰ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਲੋਕ ਸੇਵਾ ਦੇ ਨਾਂਅ 'ਤੇ ਠੱਗੀਆਂ ਮਾਰ ਰਹੇ ਹਨ ਅਤੇ ਲੋਕ ਸੇਵਾ ਨੂੰ ਆਪਣੀ ਕਮਾਈ ਦਾ ਜ਼ਰੀਆ ਬਣਾਇਆ ਹੈ। ਅੱਜਕਲ੍ਹ ਹਰ ਸ਼ਹਿਰ ਅਤੇ ਪਿੰਡ ਵਿਚ ਤੁਹਾਨੂੰ ਅਜਿਹੇ ਲੋਕ ਮਿਲ ਜਾਣਗੇ, ਉਨ੍ਹਾਂ ਦਾ ਕਾਰੋਬਾਰ ਵੀ ਵੇਖ ਲਿਓ ਤੇ ਕਮਾਈ ਹੋਈ ਜਾਇਦਾਦ ਵੀ ਜੋ ਉਸ ਦੇ ਕਾਰੋਬਾਰ ਨਾਲ ਮੇਲ ਨਹੀਂ ਖਾਏਗੀ। ਇਹ ਲੋਕ ਬਿਨਾਂ ਕਿਸੇ ਕੰਮ ਦੇ ਸ਼ਾਹੀ ਠਾਠ-ਬਾਠ ਨਾਲ ਰਹਿੰਦੇ ਹਨ ਜੋ ਕਿ ਇਕ ਸੋਚ ਦਾ ਵਿਸ਼ਾ ਹੈ। ਸਾਡੇ ਦਾਨੀ ਸੱਜਣਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੜਚੋਲ ਕਰਨ ਕਿ ਉਨ੍ਹਾਂ ਦੁਆਰਾ ਦਿੱਤਾ ਹੋਇਆ ਪੂਰਾ ਪੈਸਾ ਲੋਕਾਂ ਤੱਕ ਪਹੁੰਚ ਰਿਹਾ ਹੈ ਕਿ ਨਹੀਂ ਜਾਂ ਫਿਰ ਪੈਸਾ ਲੋੜਵੰਦਾਂ ਦੇ ਖਾਤਿਆਂ ਵਿਚ ਪਾਇਆ ਜਾਵੇ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਸਮਾਜ ਸੇਵੀ ਲੋਕਾਂ ਦੇ ਅੰਕੜੇ ਆਪਣੇ ਕੋਲ ਰੱਖਣ। ਉਨ੍ਹਾਂ ਦਾ ਸਮੇਂ-ਸਮੇਂ 'ਤੇ ਆਡਿਟ ਕੀਤਾ ਜਾਵੇ। ਸੇਵਾ ਕਰਨਾ ਕੋਈ ਗ਼ਲਤ ਗੱਲ ਨਹੀਂ ਹੈ ਪਰ ਸਾਨੂੰ ਗ਼ਲਤ ਬੰਦਿਆਂ ਨੂੰ ਪਹਿਚਾਣਾ ਹੋਵੇਗਾ ਤਾਂ ਹੀ ਸਹੀ ਮਦਦ ਸਹੀ ਲੋਕਾਂ ਤੱਕ ਪਹੁੰਚੇਗੀ।

-ਚੰਨਦੀਪ ਸਿੰਘ ਬੁਤਾਲਾ
ਅੰਮ੍ਰਿਤਸਰ।

03-08-2020

 ਘਰ-ਘਰ ਰੁਜ਼ਗਾਰ
ਚੋਣਾਂ ਸਮੇਂ ਘਰ-ਘਰ ਰੁਜ਼ਗਾਰ ਦਾ ਮੁੱਦਾ ਖੂਬ ਪ੍ਰਚਾਰਿਆ ਗਿਆ। ਪਰ ਇਸ ਮੁੱਦੇ ਨੂੰ ਅਜੇ ਤੱਕ ਬੂਰ ਨਹੀਂ ਪਿਆ। ਬੇਰੁਜ਼ਗਾਰ ਘੋਰ ਨਿਰਾਸ਼ਾ ਦੇ ਆਲਮ ਵਿਚ ਹਨ। ਹੁਣ ਕਈ ਵਿਭਾਗਾਂ ਵਿਚੋਂ ਮਨਜ਼ੂਰਸ਼ੁਦਾ ਅਸਾਮੀਆਂ ਘਟਾ ਕੇ, ਸਰਕਾਰੀ ਨੌਕਰੀਆਂ ਖਤਮ ਕਰਕੇ ਨਿੱਜੀਕਰਨ ਅਤੇ ਠੇਕਾ ਪ੍ਰਣਾਲੀ ਨੂੰ ਉਛਾਲ ਕੇ ਰੁਜ਼ਗਾਰ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਰੇਲਵੇ ਦਾ ਨਿੱਜੀਕਰਨ ਕਰ ਰਹੀ ਹੈ, ਜਿਸ ਕਰਕੇ ਲੱਖਾਂ ਲੋਕ ਬੇਰੁਜ਼ਗਾਰ ਹੋ ਜਾਣਗੇ। ਮਾੜੀਆਂ ਨੀਤੀਆਂ ਕਾਰਨ ਬੇਰੁਜ਼ਗਾਰੀ ਦੀ ਸਮੱਸਿਆ ਹੋਰ ਗੰਭੀਰ ਹੋ ਰਹੀ ਹੈ। ਜੋ ਅੱਗੇ ਸਮਾਜ ਵਿਚ ਗੰਭੀਰ ਅਲਾਮਤਾਂ ਨੂੰ ਜਨਮ ਦੇ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਠੋਸ ਨੀਤੀ ਬਣਾ ਕੇ ਰੁਜ਼ਗਾਰ ਦੇ ਸੋਮੇ ਤਲਾਸ਼ਣੇ ਚਾਹੀਦੇ ਹਨ।

-ਰਣਜੀਤ ਸਿੰਘ ਟੱਲੇਵਾਲ
(ਬਰਨਾਲਾ)।

ਕੂੜੇ ਦੇ ਢੇਰ
ਭਾਵੇਂ ਸਰਕਾਰ ਵਲੋਂ ਕੂੜੇ ਤੋਂ ਖਾਦ ਬਣਾਉਣ ਦੇ ਪ੍ਰੋਜੈਕਟ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਪ੍ਰੰਤੂ ਪੰਜਾਬ ਦੇ ਸ਼ਹਿਰਾਂ, ਕਸਬਿਆਂ ਵਿਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਆਮ ਦਿਖਾਈ ਦੇ ਰਹੇ ਹਨ, ਜੋ ਕਿ ਬਰਸਾਤੀ ਮੌਸਮ ਦੌਰਾਨ ਗੰਦਗੀ ਫੈਲਾਉਣ ਦੇ ਨਾਲ-ਨਾਲ ਬਿਮਾਰੀਆਂ ਦਾ ਖਤਰਾ ਵੀ ਵਧਾ ਰਹੇ ਹਨ। ਕੂੜੇ ਦੇ ਢੇਰਾਂ ਨੂੰ ਅਵਾਰਾ ਪਸ਼ੂ, ਕੁੱਤੇ ਫਰੋਲ-ਫਰੋਲ ਕੇ ਸੜਕਾਂ ਤੱਕ ਖਿਲਾਰ ਰਹੇ ਹਨ, ਜਿਸ ਕਾਰਨ ਆਉਣ-ਜਾਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰਾਂ ਵਿਚ ਲੱਗੇ ਕੂੜੇ ਦੇ ਢੇਰਾਂ ਨਾਲ ਜਿਥੇ ਵਾਤਾਵਰਨ ਖਰਾਬ ਹੋ ਰਿਹਾ ਹੈ, ਉਥੇ ਹੀ ਸ਼ਹਿਰਾਂ ਦੀ ਦਿੱਖ ਵੀ ਖਰਾਬ ਹੋ ਰਹੀ ਹੈ। ਕੂੜੇ ਤੋਂ ਖਾਦ ਬਣਾਉਣ ਵਾਲੇ ਪ੍ਰੋਜੈਕਟਾਂ ਵਿਚ ਜਿਥੇ ਪ੍ਰਸ਼ਾਸਨ ਨੂੰ ਤੇਜ਼ੀ ਲਿਆਉਣੀ ਚਾਹੀਦੀ ਹੈ, ਉਥੇ ਹੀ ਅਵਾਰਾ ਫਿਰ ਰਹੇ ਪਸ਼ੂਆਂ ਅਤੇ ਕੁੱਤਿਆਂ ਦਾ ਵੀ ਸਥਾਈ ਹੱਲ ਕਰਨਾ ਚਾਹੀਦਾ ਹੈ। ਸੋ ਸਰਕਾਰ ਨੂੰ ਇਸ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਲੋਕ ਲੁਭਾਊ ਸਕੀਮਾਂ
ਗ਼ਰੀਬ ਕਲਿਆਣ ਯੋਜਨਾ ਦੀ ਸਫਲਤਾ ਬਾਰੇ ਡਾ: ਸ. ਸ. ਛੀਨਾ ਦਾ ਲੇਖ ਪੜ੍ਹਿਆ। ਡਾ: ਛੀਨਾ ਸਮੇਂ-ਸਮੇਂ ਆਪਣੇ ਲੇਖਾਂ ਰਾਹੀਂ ਖੇਤੀਬਾੜੀ ਸਮੱਸਿਆਵਾਂ ਅਤੇ ਆਰਥਿਕ ਮਸਲਿਆਂ ਦਾ ਵਿਸ਼ਲੇਸ਼ਣ ਪਾਠਕਾਂ ਅੱਗੇ ਰੱਖਦੇ ਹਨ। ਅਜੋਕੀਆਂ ਸਰਕਾਰਾਂ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਲੋਕ ਲੁਭਾਓ ਸਕੀਮਾਂ ਘੜਦੀਆਂ ਰਹਿੰਦੀਆਂ ਹਨ। ਲੋਕ ਵੀ ਮੁਫਤਖੋਰੇ ਹੋ ਗਏ ਹਨ, ਸਸਤੇ ਅਨਾਜ, ਨੀਲੇ ਪੀਲੇ ਕਾਰਡਾਂ ਵਿਚ ਹੀ ਉਲਝ ਕੇ ਰਹਿ ਗਏ ਹਨ। ਸਰਕਾਰਾਂ ਨੂੰ ਲੋਕ ਸਿਰਫ਼ ਵੋਟਾਂ ਹੀ ਦਿਸਦੇ ਹਨ। ਦੇਸ਼ ਵਿਚ ਦਿਨੋ ਦਿਨ ਆਮਦਨ ਨਾ-ਬਰਾਬਰੀ ਵਧਦੀ ਜਾ ਰਹੀ ਹੈ। ਸੰਵਿਧਾਨ ਦਾ ਮੁਢਲਾ ਉਦੇਸ਼ ਸਮਾਜਵਾਦੀ ਢਾਂਚਾ ਖਤਮ ਹੋਈ ਜਾ ਰਿਹਾ ਹੈ। ਲਗਦਾ ਹੈ ਕਿ ਇਹ ਯੋਜਨਾਵਾਂ ਸਿਰਫ਼ ਫੋਕੇ ਨਾਅਰੇ ਹੀ ਰਹਿ ਜਾਣੀਆਂ ਹਨ। ਦੇਸ਼ ਦੇ ਵਿਕਾਸ ਦਾ ਢਾਂਚਾ ਤਹਿਸ-ਨਹਿਸ ਹੋ ਰਿਹਾ ਹੈ। ਹੁਣ ਤਾਂ ਉਪਰਲਾ ਹੀ ਰਾਖਾ ਹੈ। ਡਾ: ਛੀਨਾ ਵਰਗੇ ਲੋਕ ਆਪਣੀ ਸੋਚ 'ਤੇ ਪਹਿਰਾ ਦਿੰਦੇ ਰਹਿਣਗੇ। ਇਸੇ ਹੀ ਉਮੀਦ ਨਾਲ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਸ਼ਾਸਕ ਅਤੇ ਪਰਜਾ
ਇਹ ਬਿਲਕੁਲ ਅਜ਼ਮਾਈ ਹੋਈ ਕਹਾਵਤ ਹੈ ਕਿ ਸਮੇਂ ਦੇ ਹਾਕਮਾਂ ਦੇ ਕਿਰਦਾਰ ਦਾ ਪ੍ਰਭਾਵ ਸਬੰਧਿਤ ਲੋਕਾਂ ਉੱਪਰ ਪੈਣਾ ਸੁਭਾਵਿਕ ਸੀ। ਰਾਜ ਕਰਨ ਵਾਲਿਆਂ ਦਾ ਜੀਵਨ, ਜਨਤਾ ਲਈ ਆਦਰਸ਼ ਹੁੰਦਾ ਸੀ, ਜਿਸ ਲਈ ਉਹ ਰੀਸ ਕਰਦੇ ਸਨ ਪਰ ਹੁਣ ਤਾਂ ਰਾਜਭਾਗ ਦੀ ਪ੍ਰਾਪਤੀ ਹੀ ਇਕੋ ਇਕ ਨਿਸ਼ਾਨਾ ਰਹਿ ਗਿਆ ਜਾਪਦਾ ਹੈ। ਕਿਵੇਂ ਨਾ ਕਿਵੇਂ ਕੁਰਸੀ ਹਥਿਆ ਕੇ ਆਪਣੇ ਚਹੇਤਿਆਂ ਨੂੰ ਸਥਾਪਤ ਕਰਨਾ ਹੀ ਮੁੱਖ ਮੰਤਵ ਬਣ ਗਿਆ ਜਾਪਦਾ ਹੈ। ਆਗੂਆਂ ਦੀ ਕਹਿਣੀ ਤੇ ਕਰਨੀ ਵਿਚ ਬੜਾ ਅੰਤਰ ਹੈ। ਲੋਕ ਭਲਾਈ ਦਾ ਨਾਅਰਾ ਲਾ ਕੇ ਸਵਾਰਥਾਂ ਦੀ ਪੂਰਤੀ ਹੋ ਰਹੀ ਹੈ। ਫਲਸਰੂਪ ਜਨਜੀਵਨ ਬੇਚੈਨ ਹੈ। ਇਸ ਦਾ ਇਕੋ ਇਕ ਹੱਲ ਜਾਗ੍ਰਿਤੀ ਹੈ। ਹਮ-ਖਿਆਲ ਲੋਕਾਂ ਦੀ ਇਕਜੁਟਤਾ ਸਮੇਂ ਦੀ ਪ੍ਰਮੁੱਖ ਲੋੜ ਹੈ।

-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫਰੀਦਕੋਟ।

ਮਾਤ ਭਾਸ਼ਾ
ਮਾਤ ਭਾਸ਼ਾ ਪੰਜਾਬੀ ਨੂੰ ਵਿਸਾਰਨ ਦਾ ਮਤਲਬ ਹੈ ਆਪਣੇ ਮੁੱਢ ਨੂੰ ਭੁੱਲ ਜਾਣਾ। ਸਾਡੀ ਮਾਂ-ਬੋਲੀ ਪੰਜਾਬੀ ਜਿਸ ਨੂੰ ਸਾਡੀ ਕੈਪਟਨ ਸਰਕਾਰ ਨਿੱਤ ਨਵੇਂ-ਨਵੇਂ ਫੁਰਮਾਨਾਂ ਨਾਲ ਖੂੰਜੇ ਲਾਉਣ ਤੇ ਤੁਲੀ ਹੈ। ਇਹ ਇਕ ਅਤਿ ਨਿੰਦਣਯੋਗ ਕਾਰਵਾਈ ਹੈ। ਸਾਨੂੰ ਸਾਰਿਆਂ ਨੂੰ ਇਕ ਹੋ ਕੇ ਇਸ ਪ੍ਰਤੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸਿਰਫ਼ ਅੰਗਰੇਜ਼ੀ ਮਾਧਿਅਮ ਵਿਚ ਪੜ੍ਹੇ ਸਾਡੇ ਬੱਚੇ ਹਿਸਾਬ ਦੀ ਗਿਣਤੀ ਪੰਜਾਬੀ ਵਿਚ ਨਹੀਂ ਦੱਸ ਸਕਦੇ, ਜੋ ਕਿ ਰੋਜ਼ਮਰ੍ਹਾ ਦਾ ਵਰਤਾਰਾ ਹੈ। ਜੇ ਉਸ ਦੀ ਆਪਣੀ ਮਾਂ-ਬੋਲੀ ਤੇ ਪਕੜ ਮਜ਼ਬੂਤ ਹੋਵੇਗੀ, ਉਹ ਦੂਜੀ ਭਾਸ਼ਾ ਦਾ ਢੁਕਵਾਂ ਅੱਖਰ ਵੀ ਤਾਂ ਦੱਸੇਗਾ ਜੇ ਉਸ ਨੂੰ ਆਪਣੀ ਭਾਸ਼ਾ ਵਿਚ ਸਭ ਕੁਝ ਸਾਫ਼ ਹੋਵੇਗਾ। ਗੁਰਮੁਖੀ ਲਿੱਪੀ ਵਿਚ ਪੰਜਾਬੀ ਭਾਸ਼ਾ ਜਿਸ ਨੂੰ ਗੁਰੂਆਂ ਨੇ ਆਪਣੇ ਮੁੱਖ ਤੋਂ ਉਚਾਰਿਆ, ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਵੀ ਗੁਰਮੁਖੀ ਵਿਚ ਕੀਤੀ। ਝਾਤ ਮਾਰ ਕੇ ਵੇਖੀਏ ਤਾਂ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਬਾਕਮਾਲ ਪੰਜਾਬੀ ਬੋਲੀ ਤੇ ਲਿਖੀ ਜਾਂਦੀ ਹੈ। ਭਾਸ਼ਾਵਾਂ ਵਿਚ ਸਭ ਤੋਂ ਵੱਧ ਪੰਜਾਬੀ ਨੂੰ ਮਾਣ ਹਾਸਲ ਹੈ। ਕੈਨੇਡਾ ਨੇ ਤਾਂ ਪੰਜਾਬੀ ਨੂੰ ਪ੍ਰਫੁਲਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਉਥੇ ਸੜਕਾਂ 'ਤੇ ਮੀਲ ਪੱਥਰਾਂ ਤੇ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਵੀ ਲਿਖਿਆ ਜਾਂਦਾ ਹੈ। ਇਸ ਲਈ ਸਰਕਾਰ ਨੂੰ ਗੁਜ਼ਾਰਿਸ਼ ਹੈ ਕਿ ਮਾਂ ਬੋਲੀ ਪੰਜਾਬੀ ਦਾ ਰੁਤਬਾ ਅਤੇ ਬਣਦਾ ਸਤਿਕਾਰ ਕਾਇਮ ਰੱਖਿਆ ਜਾਵੇ, ਅਸੀਂ ਧੰਨਵਾਦੀ ਹੋਵਾਂਗੇ।

-ਅਮਰੀਕ ਸਿੰਘ ਪਾਹਵਾ
ਪਿੰਡ ਤੇ ਡਾਕ: ਰਾਹੋਂ।

ਬਹੁਮੰਤਵੀ ਰਾਫੇਲ
ਇਕ ਅਧਿਕਾਰਤ ਬਿਆਨ ਮੁਤਾਬਿਕ 10 ਜਹਾਜ਼ਾਂ ਦੀ ਸਪੁਰਦਗੀ ਤੈਅ ਸਮੇਂ ਤੇ ਪੂਰੀ ਕੀਤੀ ਗਈ ਹੈ। ਰਾਫੇਲ ਜਹਾਜ਼ਾਂ ਨੂੰ ਖਰੀਦਣ ਲਈ 36 ਜਹਾਜ਼ਾਂ ਦੀ ਸਪੁਰਦਗੀ 2021 ਦੇ ਅਖੀਰ ਤੱਕ ਪੂਰੀ ਕਰ ਲਈ ਜਾਵੇਗੀ। 5 ਜਹਾਜ਼ 29 ਜੁਲਾਈ ਨੂੰ ਅੰਬਾਲਾ ਹਵਾਈ ਅੱਡੇ 'ਤੇ ਪਹੁੰਚੇ। ਸਿਖਲਾਈ ਮਿਸ਼ਨਾਂ ਲਈ 5 ਜਹਾਜ਼ ਅਜੇ ਫਰਾਂਸ 'ਚ ਹੀ ਰੁਕਣਗੇ। ਇਹ ਚੌਥੀ ਪੀੜ੍ਹੀ ਦਾ ਸਟੀਕ ਲੜਾਕੂ ਜਹਾਜ਼ 15.3 ਮੀਟਰ ਲੰਬਾ ਅਤੇ 5.3 ਮੀਟਰ ਉੱਚਾ ਹੈ। ਇਹ 9500 ਕਿਲੋ ਭਾਰ ਲਿਜਾਣ ਦੀ ਸਮਰੱਥਾ ਰੱਖਦਾ ਹੈ। ਇਹ ਨੀਵੀਂ ਉਡਾਣ 'ਤੇ ਵੀ ਮਾਰ ਕਰ ਸਕਦਾ ਹੈ ਅਤੇ ਛੋਟੇ ਪ੍ਰਮਾਣੂ ਹਥਿਆਰ ਲੈ ਕੇ ਜਾਣ ਦੇ ਸਮਰੱਥ ਹੈ। ਇਹ ਜਹਾਜ਼ ਹੋਰ ਆਧੁਨਿਕ ਹਥਿਆਰਾਂ ਨਾਲ ਲੈਸ ਹੈ। ਇਸ ਜਹਾਜ਼ ਨੇ ਭਾਰਤ ਦਾ ਸੀਨਾ 56 ਇੰਚ ਤੋਂ ਵਧਾ ਦਿੱਤਾ ਹੈ।

-ਰਾਜੇਸ਼ ਭਾਰਦਵਾਜ
ਪਿੰਡ ਤੇ ਡਾਕ: ਦਾਤਾਰਪੁਰ (ਚੌਂਕੀ) ਹੁਸ਼ਿਆਰਪੁਰ।

31-07-2020

 ਆਓ ਸਾਰੇ ਰੁੱਖ ਲਗਾਈਏ
ਬਰਸਾਤਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਹ ਸਮਾਂ ਰੁੱਖ ਲਗਾਉਣ ਲਈ ਬਹੁਤ ਢੁਕਵਾਂ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਕਿਉਂਕਿ ਰੁੱਖ ਸਾਡੀ ਜ਼ਿੰਦਗੀ 'ਚ ਬਹੁਤ ਅਹਿਮੀਅਤ ਰੱਖਦੇ ਹਨ। ਇਹ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਵਾਤਾਵਰਨ ਨੂੰ ਸ਼ੁੱਧ ਕਰਦੇ ਹਨ ਅਤੇ ਸਾਨੂੰ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ। ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਰੁੱਖ ਲਗਾਈਏ ਅਤੇ ਇਨ੍ਹਾਂ ਦੀ ਸੰਭਾਲ ਵੀ ਕਰੀਏ।

-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।

ਅਵਾਰਾ ਫਿਰਦੀਆਂ ਗਾਵਾਂ
ਅਵਾਰਾ ਫਿਰਦੀਆਂ ਗਾਵਾਂ ਤੋਂ ਅੱਜਕਲ੍ਹ ਸਭ ਵਰਗ ਦੇ ਲੋਕ ਪ੍ਰੇਸ਼ਾਨ ਹਨ, ਖ਼ਾਸ ਕਰਕੇ ਪਿੰਡਾਂ ਦੇ ਕਿਸਾਨ। ਅਵਾਰਾ ਗਾਵਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਪਹਿਲਾਂ ਤਾਂ ਬੁੱਢੀਆਂ ਹੋ ਚੁੱਕੀਆਂ ਗਾਵਾਂ ਹੀ ਅਵਾਰਾ ਫਿਰਦੀਆਂ ਸਨ। ਇਨ੍ਹਾਂ ਨੂੰ ਅਵਾਰਾ ਫਿਰਦੀਆਂ ਦੇਖ ਲੋਕ ਅਕਸਰ ਕਹਿੰਦੇ ਸੀ ਕਿ ਫਲਾਣੇ ਨੇ ਦੁੱਧ ਪੀ ਕੇ ਛੱਡ ਦਿੱਤੀ। ਪਰ ਹੁਣ ਵੇਖਣ ਵਿਚ ਕੀ ਆਉਂਦੈ ਕਿ ਸਾਲ ਕੁ ਦੀਆਂ ਵੱਛੀਆਂ ਨੂੰ ਵੀ ਲੋਕ ਛੱਡਣ ਨੂੰ ਮਜਬੂਰ ਹੋਏ ਪਏ ਹਨ। ਮਜਬੂਰੀ ਲੋਕਾਂ ਦੀ ਕੋਈ ਵੀ ਹੋ ਸਕਦੀ ਹੈ ਪਰ ਜ਼ਿਆਦਾ ਮਜਬੂਰ ਲੋਕ ਗਾਵਾਂ ਦੇ ਵਾਰ-ਵਾਰ ਹੀਟ ਵਿਚ ਆਉਣਾ ਮੰਨਦੇ ਹਨ। ਕੁਝ ਵਿਦੇਸ਼ੀ ਗਾਵਾਂ ਐਚ. ਐਫ. ਤੇ ਅਮਰੀਕਨ ਚੰਗਾ ਰਹਿਣ-ਸਹਿਣ ਭਾਲਦੀਆਂ ਹਨ ਜੋ ਕਿ ਆਮ ਪਸ਼ੂ ਪਾਲਕ ਦੀ ਪਹੁੰਚ ਤੋਂ ਦੂਰ ਹੁੰਦਾ ਹੈ। ਇਨ੍ਹਾਂ ਵਿਦੇਸ਼ੀ ਗਾਵਾਂ ਨੂੰ ਸਾਡੇ ਦੇਸ਼ ਦਾ ਪੌਣ ਪਾਣੀ ਸਹੀ ਨਹੀਂ ਬੈਠਦਾ। ਪਰ ਜਦੋਂ ਅਵਾਰਾ ਗਾਵਾਂ ਕਰਕੇ ਸੜਕ ਦੁਰਘਟਨਾ ਵਿਚ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਦਾ ਦੁੱਖ ਉਹੀ ਸਮਝ ਸਕਦੈ ਜਿਸ ਪਰਿਵਾਰ ਨਾਲ ਬੀਤ ਚੁੱਕੀ ਹੋਵੇ। ਪਿੰਡਾਂ ਵਿਚ ਅਵਾਰਾ ਸਾਨ੍ਹ ਹਮਲਾਵਰ ਰੁਖ਼ ਨਾਲ ਕਿੰਨੇ ਹੀ ਲੋਕਾਂ ਦੀ ਜਾਨ ਲੈ ਚੁੱਕੇ ਹਨ। ਹੁਣ ਸਰਕਾਰ ਤੇ ਪ੍ਰਸ਼ਾਸਨ ਨੂੰ ਜਲਦ ਇਸ ਦਾ ਯੋਗ ਹੱਲ ਕੱਢਣਾ ਚਾਹੀਦਾ ਹੈ ਨਹੀਂ ਤਾਂ ਇਹ ਸਮੱਸਿਆ ਹੋਰ ਵੀ ਵੱਡਾ ਰੂਪ ਧਾਰ ਸਕਦੀ ਹੈ, ਜਿਸ ਦੇ ਨਤੀਜੇ ਹੋਰ ਵੀ ਖ਼ਤਰਨਾਕ ਹੋ ਸਕਦੇ ਹਨ।

-ਜਸਵੰਤ ਸਿੰਘ ਲਖਣਪੁਰੀ
ਪਿੰਡ ਲਖਣਪੁਰ, ਤਹਿ: ਖਮਾਣੋਂ (ਫ.ਗ.ਸ.)।

ਪੰਛੀਆਂ ਦੀ ਕਰੋ ਦੇਖਭਾਲ
ਗਰਮੀ ਦਾ ਮੌਸਮ ਚੱਲ ਰਿਹਾ ਹੈ। ਹਰ ਕੋਈ ਗਰਮੀ ਮਹਿਸੂਸ ਕਰ ਰਿਹਾ ਹੈ। ਗਰਮੀ ਤੋਂ ਨਿਜਾਤ ਪਾਉਣ ਲਈ ਹਰ ਇਨਸਾਨ ਵੱਖ-ਵੱਖ ਤਰ੍ਹਾਂ ਦੇ ਤੌਰ-ਤਰੀਕੇ ਅਪਣਾ ਰਿਹਾ ਹੈ ਜਿਵੇਂ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰ ਰਿਹਾ ਹੈ, ਆਪਣੇ-ਆਪ ਨੂੰ ਗਰਮੀ ਤੋਂ ਬਚਾਉਣ ਲਈ ਘਰਾਂ ਵਿਚ ਰਹਿ ਰਿਹਾ ਹੈ, ਨਿੰਬੂ ਪਾਣੀ ਵੱਧ ਤੋਂ ਵੱਧ ਪੀ ਰਿਹਾ ਹੈ ਆਦਿ ਅਨੇਕਾਂ ਅਜਿਹੀਆਂ ਸਾਵਧਾਨੀਆਂ ਅਪਣਾ ਰਿਹਾ ਹੈ, ਜਿਸ ਨਾਲ ਕਿ ਗਰਮੀ ਤੋਂ ਬਚਿਆ ਜਾ ਸਕੇ। ਇਹ ਤਾਂ ਹੋਈ ਇਨਸਾਨ ਦੀ ਗੱਲ ਪਰ ਪੰਛੀ ਜੋ ਕਿ ਆਤਮ-ਨਿਰਭਰ ਨਹੀਂ ਹਨ, ਉਨ੍ਹਾਂ ਦੀ ਦੇਖਭਾਲ ਕਰਨਾ ਵੀ ਸਾਡਾ ਫ਼ਰਜ਼ ਬਣਦਾ ਹੈ। ਇਹੀ ਸਾਡਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੋਵੇਗਾ। ਇਸ ਲਈ ਪੰਛੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੇ ਪੀਣ ਦੇ ਪਾਣੀ ਦਾ ਪ੍ਰਬੰਧ ਕਰੀਏ। ਘਰਾਂ ਦੀਆਂ ਛੱਤਾਂ ਉੱਪਰ, ਵਿਹੜੇ ਵਿਚ ਖਾਲੀ ਥਾਂ, ਗੇਟ ਦੇ ਬਾਹਰ, ਖੇਤਾਂ ਵਿਚ ਮਿੱਟੀ ਦੇ ਭਾਂਡਿਆਂ ਵਿਚ ਪਾਣੀ ਰੱਖੀਏ ਤਾਂ ਜੋ ਪੰਛੀਆਂ ਨੂੰ ਪਾਣੀ ਮਿਲ ਸਕੇ।

-ਗੁਰਪ੍ਰੀਤ ਸਿੰਘ ਸਹੋਤਾ
ਪਿੰਡ ਤੇ ਡਾਕ: ਡੱਫਰ, ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ।

ਰੁਖ਼ਾ ਮਾਹੌਲ
ਆਨਲਾਈਨ ਸਿੱਖਿਆ ਦੇ ਚਲਦਿਆਂ ਕੋਈ ਸ਼ੱਕ ਨਹੀਂ ਅਧਿਆਪਕ ਆਪਣੀ ਤਨਦੇਹੀ ਨਾਲ ਬੱਚਿਆਂ ਨੂੰ ਨਿਵੇਕਲੇ ਤੋਂ ਨਿਵੇਕਲੇ ਢੰਗਾਂ ਰਾਹੀਂ ਸਿੱਖਿਆ ਪ੍ਰਦਾਨ ਕਰ ਰਹੇ ਹਨ। ਇਸ ਦੇ ਨਾਲ-ਨਾਲ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਕਿਰਿਆਵਾਂ ਸਿੱਖਿਆ ਦਾ ਅਟੁੱਟ ਅੰਗ ਹਨ। ਕਿਸੇ ਵੀ ਅਧਿਆਪਕ ਨੂੰ ਆਪਣੇ ਮਨ ਵਿਚੋਂ ਇਹ ਵਹਿਮ ਕੱਢ ਦੇਣਾ ਚਾਹੀਦਾ ਹੈ ਕਿ ਕਿਰਿਆਵਾਂ ਰਾਹੀਂ ਬੱਚੇ ਸਿੱਖਿਆ ਤੋਂ ਪਛੜ ਜਾਣਗੇ। ਇਸ ਲਈ ਉਨ੍ਹਾਂ ਨੂੰ ਜ਼ਿਆਦਾ ਖੇਡਣ, ਕੁੱਦਣ ਜਾਂ ਕੋਈ ਕਿਰਿਆ ਨਾ ਕਰਨ ਦਿੱਤੀ ਜਾਵੇ। ਬਲਕਿ ਕਿਰਿਆਵਾਂ ਬੱਚੇ ਦੇ ਤਜਰਬੇ ਦੇ ਨਾਲ-ਨਾਲ ਉਸ ਦੀਆਂ ਮਾਸਪੇਸ਼ੀਆਂ ਦਾ ਵਿਕਾਸ ਵੀ ਕਰਦੀਆਂ ਹਨ। ਬੱਚੇ ਵਿਚ ਡਿਸਗ੍ਰਾਫੀਆ ਵਰਗੀਆਂ ਸਮੱਸਿਆਵਾਂ ਤਾਂ ਹੀ ਪੈਦਾ ਹੁੰਦੀਆਂ ਹਨ ਕਿ ਉਨ੍ਹਾਂ ਦੇ ਸੰਵੇਦੀ ਹੁਨਰਾਂ ਦਾ ਵਿਕਾਸ ਨਹੀਂ ਹੋਇਆ ਹੁੰਦਾ। ਪਹਿਲਾਂ ਦੇ ਸਮੇਂ ਵਿਚ ਬੱਚੇ ਮਿੱਟੀ ਵਿਚ ਖੇਡਦੇ, ਬਰਤਨ ਤੇ ਮਿੱਟੀ ਦੇ ਭਾਂਡੇ ਬਣਾਉਂਦੇ। ਉਹ ਆਟੇ ਦੀ ਚਿੜੀ ਬਣਾਉਣੀ ਸਿਰਫ ਬੱਚੇ ਦੇ ਮਨੋਰੰਜਨ ਹੀ ਨਹੀਂ ਕਰਦੀ ਸੀ, ਉਸ ਦੀਆਂ ਮਾਸਪੇਸ਼ੀਆਂ ਦਾ ਵਿਕਾਸ ਵੀ ਕਰਦੀ ਸੀ। ਅਸਲ ਵਿਚ ਸਿੱਖਿਆ ਉਹੀ ਹੈ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਤੇ ਕਿਰਿਆਵਾਂ ਵਿਚ ਕੰਮ ਆਉਣ। ਇਸ ਲਈ ਸਿੱਖਿਆ ਦਿੰਦੇ ਸਮੇਂ ਕਿਰਿਆਵਾਂ ਦਾ ਧਿਆਨ ਜ਼ਰੂਰ ਰੱਖਿਆ ਜਾਣਾ ਚਾਹੀਦਾ ਹੈ।

-ਪੂਜਾ ਪੁੰਡਰਕ
ਸਿਖਿਆਰਥੀ ਡਾਇਟ ਅਹਿਮਦਪੁਰ (ਮਾਨਸਾ)।

ਮਨੋਰੰਜਨ ਸਬੰਧੀ ਸਮਾਜਿਕ ਵੰਡ
ਮਨੋਰੰਜਨ ਦਾ ਮਹੱਤਵਪੂਰਨ ਸ੍ਰੋਤ ਸੰਗੀਤ ਹੈ। ਹਰੇਕ ਗਾਇਕ ਨੂੰ ਪਾਗਲਪਨ ਦੀ ਹੱਦ ਤੋਂ ਵੱਧ ਕੁਝ ਖ਼ਾਸ ਚਾਹੁਣ ਵਾਲੇ ਹੁੰਦੇ ਹਨ। ਉਹ ਉਸ ਗਾਇਕ ਨਾਲ ਭਾਵਨਾਤਮਕ ਤੌਰ 'ਤੇ ਬੱਝ ਜਾਂਦੇ ਹਨ। ਲੋਕ ਮਾਨਸਿਕਤਾ ਚਹੇਤੇ ਗਾਇਕ ਨਾਲ ਇਸ ਤਰ੍ਹਾਂ ਜੁੜ ਗਈ ਹੈ ਕਿ ਉਹ ਗਾਇਕ ਦੇ ਚੰਗੇ-ਮਾੜੇ ਪੱਖ ਦਾ ਗਿਆਨ ਰੱਖਦੇ ਹੋਏ ਵੀ ਅਗਿਆਨੀ ਹਨ ਅਤੇ ਆਪਣੇ ਲਈ ਕੱਟੜ ਫੈਨ ਦਾ ਵਿਸ਼ੇਸ਼ਣ ਘੜ ਲਿਆ ਹੈ। ਜੇਕਰ ਕੋਈ ਗਾਇਕ ਦੀ ਗ਼ਲਤ ਗਾਇਕੀ ਤੇ ਗ਼ਲਤ ਵਿਵਹਾਰ ਦੀ ਆਲੋਚਨਾ ਕਰਦਾ ਹੈ ਤਾਂ ਗਾਇਕ ਦੇ ਇਹ ਫੈਨ ਐਨੇ ਅੰਨ੍ਹੇਪਣ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਸਭ ਮਰਿਯਾਦਾਵਾਂ ਭੁੱਲ ਗਾਲੀ-ਗਲੋਚ 'ਤੇ ਆ ਜਾਂਦੇ ਹਨ। ਸੋਸ਼ਲ ਮੀਡੀਆ ਸਾਂਝਾ ਮੰਚ ਹੈ ਜਿੱਥੇ ਸਭ ਲੋਕ ਉਨ੍ਹਾਂ ਦੀਆਂ ਹਰਕਤਾਂ ਨੂੰ ਦੇਖ ਰਹੇ ਹੁੰਦੇ ਹਨ। ਗੀਤ-ਸੰਗੀਤ ਮਨੋਰੰਜਨ ਦਾ ਸਾਧਨ ਰਿਹਾ ਹੈ। ਗੀਤ-ਸੰਗੀਤ ਸੁਣੋ ਸੁਣਨਾ ਵੀ ਚਾਹੀਦਾ ਹੈ ਪਰ ਚੰਗੇ-ਮਾੜੇ ਦਾ ਖਿਆਲ ਬਹੁਤ ਜ਼ਰੂਰੀ ਹੈ। ਮਨੋਰੰਜਨ ਨੂੰ ਸਿਰਫ ਮਨੋਰੰਜਨ ਸਮਝਣਾ ਚਾਹੀਦਾ ਹੈ ਇਸ ਤੋਂ ਵੱਧ ਇਸ ਨੂੰ ਜ਼ਿੰਦਗੀ ਵਿਚ ਸਥਾਨ ਦੇਣਾ ਸਾਡੀ ਮਾਨਸਿਕਤਾ ਅਤੇ ਵਿਅਕਤਿਤਵ 'ਤੇ ਬੁਰਾ ਅਸਰ ਪਾ ਸਕਦਾ ਹੈ। ਜੋ ਗੀਤ ਸੰਗੀਤ ਵਧੀਆ ਹੈ, ਉਸ ਨੂੰ ਸੁਣੋ ਭਾਵੇਂ ਗਾਇਕ ਕੋਈ ਵੀ ਹੋਵੇ ਜੋ ਮਾੜਾ ਹੈ, ਉਸ ਦਾ ਵਿਰੋਧ ਕਰੋ ਭਾਵੇ ਗਾਇਕ ਆਪਣਾ ਕੋਈ ਸਕਾ ਸਬੰਧੀ ਕਿਉਂ ਨਾ ਹੋਵੇ।

-ਅੰਮ੍ਰਿਤ ਪਾਲ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਵਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਾਰਨ ਖਪਤਕਾਰ ਪੱਖ ਵਿਚ ਬੇਚੈਨੀ ਭਰੀ ਹਾਹਾਕਾਰ ਮਚੀ ਹੋਈ ਹੈ। ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੇ ਸਮੁੱਚੀ ਦੁਨੀਆ ਦੀ ਸੜਕੀ ਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤੀ ਹੋਈ ਹੈ। ਇਸ ਸਥਿਤੀ ਕਾਰਨ ਤੇਲ ਦੇ ਉਤਪਾਦਨ ਦੇਸ਼ ਕਾਫੀ ਘਬਰਾਹਟ ਮਹਿਸੂਸ ਕਰ ਰਹੇ ਹਨ ਕਿਉਂਕਿ ਖ਼ਰੀਦ 'ਤੇ ਖਪਤ ਬੇਹੱਦ ਘਟ ਗਈ ਹੈ। ਇਨ੍ਹਾਂ ਦੇਸ਼ਾਂ ਲਈ ਕੱਚੇ ਤੇਲ ਨੂੰ ਭੰਡਾਰ ਕਰਨ ਦੀ ਸਮੱਸਿਆ ਵੱਡੀ ਚਿੰਤਾ ਬਣੀ ਹੋਈ ਹੈ, ਇਸੇ ਕਰਕੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਾਫੀ ਗਿਰਾਵਟ ਵੀ ਆਈ ਹੈ। ਪਰ ਸਾਡੀਆਂ ਕੇਂਦਰ 'ਤੇ ਸੂਬਾ ਸਰਕਾਰਾਂ ਪੈਟਰੋਲ ਤੇ ਡੀਜ਼ਲ ਉੱਪਰ ਵੈਟ ਲਗਾ ਕੇ ਆਪਣੇ ਖ਼ਜ਼ਾਨੇ ਭਰਨ ਵਿਚ ਮਸਤ ਹਨ। ਇਹ ਦੇਸ਼ ਦੀ ਜਨਤਾ ਨਾਲ ਸਰਾਸਰ ਧੋਖਾ, ਬੇਈਮਾਨੀ ਤੇ ਬੇਇਨਸਾਫ਼ੀ ਹੈ। ਇਸ ਦਾ ਸਭ ਤੋਂ ਵੱਧ ਮਾੜਾ ਪ੍ਰਭਾਵ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਉੱਪਰ ਪੈ ਰਿਹਾ ਹੈ। ਸਾਡੀਆਂ ਸਰਕਾਰਾਂ ਨੂੰ ਆਮ ਜਨਤਾ ਦੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਗ਼ਲਤ ਫ਼ੈਸਲੇ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

-ਮੰਗਲ ਮੀਤ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

30-07-2020

 ਬੁਢਾਪਾ ਪੈਨਸ਼ਨ
ਸਰਕਾਰ ਦੇ ਇਕ ਸਰਵੇਖਣ ਅਨੁਸਾਰ ਪੰਜਾਬ ਵਿਚ ਪਿਛਲੇ ਸਮੇਂ ਤੋਂ ਸੂਬੇ ਵਿਚ 70137 ਲੋਕ ਨਾਜਾਇਜ਼ ਪੈਨਸ਼ਨ ਲੈ ਰਹੇ ਸਨ। ਉਨ੍ਹਾਂ ਹੁਣ ਤੱਕ 62 ਕਰੋੜ ਰੁਪਏ ਤੋਂ ਵੱਧ ਰਕਮ ਪੈਨਸ਼ਨ ਦੇ ਰੂਪ ਵਿਚ ਸਰਕਾਰੀ ਖਜ਼ਾਨੇ 'ਚੋਂ ਕਢਾ ਲਈ ਹੈ, ਜੋ ਹੁਣ ਪੰਜਾਬ ਸਰਕਾਰ ਵਾਪਸ ਲਵੇਗੀ। ਇਹ ਬਿਲਕੁਲ ਲੈਣੇ ਚਾਹੀਦੇ ਹਨ। ਪਰ ਇਨ੍ਹਾਂ 'ਚ ਬਹੁਤੇ ਉਹ ਲੋਕ ਵੀ ਹੋਣਗੇ, ਜੋ ਇਹ ਰਕਮ ਵਾਪਸ ਕਰਨ ਜੋਗੇ ਨਹੀਂ ਹਨ। ਬਹੁਤਿਆਂ ਦੀ ਕਲਜੁਗੀ ਔਲਾਦ ਇਹ ਕਹੇਗੀ ਕਿ ਪੈਸੇ ਤਾਂ ਹੈ ਨਹੀਂ ਮੇਰੇ 60 ਸਾਲ ਦੇ ਬਾਪੂ ਨੂੰ ਜੇਲ੍ਹ ਵਿਚ ਲੈ ਜਾਓ। ਦੂਜੇ ਪਾਸੇ ਪੈਨਸ਼ਨ ਲੈਣ ਵਾਲੇ ਇਕੱਲੇ ਹੀ ਇਸ ਦੇ ਦੋਸ਼ੀ ਨਹੀਂ ਹਨ। ਇਨ੍ਹਾਂ ਦੇ ਨਾਲ-ਨਾਲ ਸਬੰਧਿਤ ਅਧਿਕਾਰੀਆਂ ਨੂੰ ਵੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਜਿਨ੍ਹਾਂ ਤਸਦੀਕ ਕੀਤੀ ਕਿ ਇਹ ਆਦਮੀ ਔਰਤ ਪੈਨਸ਼ਨ ਦੇ ਹੱਕਦਾਰ ਹੈ। ਇਕੱਲੇ ਅਧਿਕਾਰੀ ਹੀ ਨਹੀਂ ਪਿੰਡ ਦਾ ਸਰਪੰਚ, ਐਮ.ਸੀ. ਆਦਿ ਨੂੰ ਵੀ ਇਹ ਸਜ਼ਾ ਮਿਲੇ ਕਿ ਉਹ ਤੇ ਉਹਦਾ ਪੂਰਾ ਪਰਿਵਾਰ ਕਦੇ ਵੀ ਕਿਸੇ ਵੀ ਚੋਣ ਵਿਚ ਹਿੱਸਾ ਨਹੀਂ ਲੈ ਸਕਦਾ, ਭਾਵੇਂ ਉਹ ਮੈਂਬਰੀ ਸਰਪੰਚੀ ਤੋਂ ਲੈ ਕੇ ਕੋਈ ਵੀ ਚੋਣ ਹੋਵੇ। ਜੋ ਆਦਮੀ ਪੈਨਸ਼ਨ ਵਾਪਸ ਨਹੀਂ ਕਰ ਸਕਦੇ, ਉਹ ਰਕਮ ਉਪਰੋਕਤ ਲੋਕਾਂ ਤੋਂ ਵਸੂਲੀ ਜਾਵੇ। ਇਸ ਤਰ੍ਹਾਂ ਕਰਨ ਨਾਲ ਗ਼ਲਤ ਪੈਨਸ਼ਨ ਲਵਾਉਣ ਵਾਲੇ ਨੂੰ ਵੀ ਨਸੀਹਤ ਪਵੇਗੀ। ਅੱਗੇ ਤੋਂ ਕੋਈ ਅਧਿਕਾਰੀ ਸਰਪੰਚ ਮੈਂਬਰ ਗ਼ਲਤ ਕੰਮ ਨਹੀਂ ਕਰੇਗਾ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਰੇਲਵੇ ਨੂੰ ਹਰ ਸਾਲ ਹੋਵੇਗੀ 7.16 ਕਰੋੜ ਦੀ ਬੱਚਤ
ਡੀਜ਼ਲ ਵਾਲੇ ਇੰਜਣਾਂ ਨੂੰ ਹਟਾ ਕੇ ਉਥੇ ਰੇਲਵੇ ਲਾਈਨਾਂ ਦੇ ਉੱਪਰ ਬਿਜਲੀ ਦੀਆਂ ਤਾਰਾਂ (ਓ.ਐਚ.ਈ.) ਲਗਾਈਆਂ ਜਾ ਰਹੀਆਂ ਹਨ। ਹੁਣ ਰੇਲ ਗੱਡੀ 'ਚ ਏ.ਸੀ. ਜਾਂ ਪੱਖੇ ਚਲਾਉਣ ਲਈ ਅਤੇ ਬੱਤੀ ਜਗਾਉਣ ਲਈ ਬਿਜਲੀ ਰੇਲ ਇੰਜਣ ਤੋਂ ਮਿਲੇਗੀ। ਰੇਲ ਖਿੱਚਣ ਲਈ ਇੰਜਣ 'ਚ ਲੱਗੇ ਉਪਕਰਨ ਤੋਂ ਰੇਲਵੇ ਲਾਈਨਾਂ ਉੱਪਰ ਲੱਗੀਆਂ ਤਾਰਾਂ ਰਾਹੀਂ ਬਿਜਲੀ ਲਈ ਜਾਂਦੀ ਹੈ। ਡੀ.ਜੀ. ਸੈੱਟ ਨਾਲ ਤਿਆਰ ਬਿਜਲੀ ਦੀ ਲਾਗਤ 22 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ, ਜਦੋਂ ਕਿ ਬਿਜਲੀ ਘਰਾਂ ਤੋਂ ਪ੍ਰਾਪਤ ਬਿਜਲੀ 6 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਇਸ ਨਾਲ ਰੇਲਵੇ ਨੂੰ ਹਰ ਸਾਲ ਕਰੀਬ 7.16 ਕਰੋੜ ਰੁਪਏ ਦੀ ਬੱਚਤ ਹੋਵੇਗੀ। ਉਹ ਵੀ ਉਦੋਂ ਜਦੋਂ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਵਧ ਰਹੀਆਂ ਹਨ।

-ਰਾਜੇਸ਼ ਭਾਰਦੁਆਜ
ਪਿੰਡ ਤੇ ਡਾਕ: ਦਾਤਾਰਪੁਰ (ਚੌਕੀ) ਹੁਸ਼ਿਆਰਪੁਰ।

ਇਕ ਚੰਗਾ ਫ਼ੈਸਲਾ
ਅਮਰਨਾਥ ਯਾਤਰਾ ਇਸ ਸਾਲ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਰੱਦ ਕਰ ਦਿੱਤੀ ਗਈ ਹੈ। ਇਸ ਵਿਚ ਜੇ ਅਸੀਂ ਧਰਮ ਨੂੰ ਪਹਿਲਾਂ ਰੱਖਦੇ ਅਤੇ ਕੋਰੋਨਾ ਵਿਸ਼ਾਣੂ ਨੂੰ ਨਜ਼ਰਅੰਦਾਜ਼ ਕਰਦੇ ਤਾਂ ਇਹ ਇਕ ਵੱਡੀ ਗ਼ਲਤੀ ਸਾਬਤ ਹੋ ਸਕਦੀ ਸੀ। ਜੇ ਇਹ ਅਮਰਨਾਥ ਯਾਤਰਾ ਸ਼ੁਰੂ ਹੋ ਜਾਂਦੀ ਤਾਂ ਭਾਰਤ ਦੇ ਵੱਖ-ਵੱਖ ਥਾਵਾਂ ਤੋਂ ਲੋਕ ਇਸ ਅਮਰਨਾਥ ਯਾਤਰਾ ਵਿਚ ਸ਼ਾਮਿਲ ਹੋ ਜਾਂਦੇ ਅਤੇ ਬਾਅਦ ਵਿਚ ਕੋਰੋਨਾ ਹੋਰ ਫੈਲ ਜਾਂਦਾ ਅਤੇ ਸਥਿਤੀ ਹੋਰ ਵਿਗੜ ਜਾਂਦੀ। ਇਹ ਸੰਗਠਨ ਅਤੇ ਭਾਰਤ ਸਰਕਾਰ ਦੁਆਰਾ ਲਿਆ ਗਿਆ ਇਕ ਚੰਗਾ ਫ਼ੈਸਲਾ ਹੈ। ਸਰਕਾਰ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ ਹੁਣ ਅਮਰਨਾਥ ਯਾਤਰਾ ਦੇ ਵਰਚੁਅਲ ਦਰਸ਼ਨ ਸ਼ੁਰੂ ਹੋਣਗੇ। ਹੁਣ ਭਾਰਤ ਵਿਚ ਹਰ ਕੋਈ ਆਪਣੇ ਘਰਾਂ ਵਿਚ ਰਹਿ ਕੇ ਮੁਫ਼ਤ ਵਰਚੁਅਲ ਦਰਸ਼ਨ ਕਰ ਸਕੇਗਾ।

-ਨੇਹਾ ਜਮਾਲ
ਮੁਹਾਲੀ।

ਕੈਪਟਨ ਸਾਬ੍ਹ ਦੀ ਸਹੁੰ
ਚਿੱਟਾ ਪੰਜਾਬ ਦੀ ਨੌਜਵਾਨੀ ਦਾ ਬਹੁਤ ਵੱਡਾ ਦੁਸ਼ਮਣ ਬਣ ਗਿਆ ਹੈ। ਚਿੱਟੇ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਕੋਈ ਹੀ ਅਜਿਹਾ ਪਿੰਡ ਜਾਂ ਸ਼ਹਿਰ ਹੋਵੇਗਾ, ਜਿਥੇ ਚਿੱਟੇ ਨੇ ਆਪਣੇ ਪੈਰ ਨਾ ਪਸਾਰੇ ਹੋਣ। ਜੇਕਰ ਦੂਸਰੇ ਪਾਸੇ ਗੱਲ ਕਰੀਏ ਤੇ ਕਾਨੂੰਨ ਦੇ ਬਹੁਤ ਸਾਰੇ ਰਖਵਾਲੇ ਇਸ ਧੰਦੇ ਨਾਲ ਜੁੜ ਚੁੱਕੇ ਹਨ। ਇਸ ਤੋਂ ਅੱਗੇ ਆਪਣੇ ਪਰਿਵਾਰ ਨੂੰ ਵੀ ਜੋੜੀ ਜਾਂਦੇ ਹਨ। ਪਹਿਲਾਂ ਵੀ ਅਨੇਕਾਂ ਇਹੋ ਜਿਹੀਆਂ ਖ਼ਬਰਾਂ ਲੋਕਾਂ ਨੇ ਪੜ੍ਹੀਆਂ ਹਨ। ਉਨ੍ਹਾਂ ਨੂੰ ਕਹੋ ਜੇ ਤਨਖਾਹਾਂ ਨਾਲ ਢਿੱਡ ਨਹੀਂ ਭਰਦਾ ਤੇ ਫਿਰਮੰਗਣਾ ਸ਼ੁਰੂ ਕਰ ਦੇਣ। ਪੰਜਾਬ ਵਿਚ ਭਿਖਾਰੀ ਵੀ ਕਰੋੜਪਤੀ ਬਥੇਰੇ ਹਨ। ਵਾਸਤਾ ਜੇ ਰੱਬ ਦਾ ਆਪਣੇ ਢਿੱਡ ਭਰਨ ਬਦਲੇ ਕਿਸੇ ਦੇ ਪੁੱਤਰਾਂ ਦੇ ਦੁਸ਼ਮਣ ਨਾ ਬਣੋ। ਹੁਣ ਤਾਂ ਅਖੀਰ ਹੋ ਚੁੱਕੀ ਹੈ। ਜਾ ਕੇ ਵੇਖੋ ਓਟ ਸੈਂਟਰਾਂਵਿਚ ਆਪੇ ਹੀ ਪਤਾ ਚੱਲ ਜਾਵੇਗਾ ਭੀੜ ਵੇਖ ਕੇ। ਬਚਾਲਓਪੰਜਾਬ ਦੀ ਨੌਜਵਾਨੀ ਨੂੰ ਜੇ ਕਿਸੇ ਤੋਂ ਬਚਾਇਆ ਜਾਂਦਾ। ਨਹੀਂ ਤਾਂ ਹੱਥ ਧੋ ਕੇ ਬਹਿਣਾ ਪੈ ਜਾਵੇਗਾ ਇਕ ਦਿਨ ਮਾਪਿਆਂਤੇ ਦੇਸ਼ ਨੂੰ।

-ਸੂਬੇਦਾਰਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

ਨਸ਼ਿਆਂ ਦਾ ਵਧਦਾ ਪ੍ਰਕੋਪ
ਪੰਜ ਦਰਿਆਵਾਂ ਦੀ ਧਰਤੀ ਪੰਜਾਬ 'ਚ ਅੱਜ 6ਵਾਂ ਦਰਿਆ ਨਸ਼ਿਆਂ ਦਾ ਵਹਿ ਰਿਹਾ ਹੈ। ਪੰਜਾਬ 'ਚ ਵਧੇਰੇ ਵਰਤੋਂ 'ਚ ਆਉਣ ਵਾਲੇ ਨਸ਼ੇ ਸਿਗਰਟ, ਬੀੜੀ, ਤੰਬਾਕੂ, ਗੋਲੀਆਂ, ਟੀਕੇ, ਭੰਗ, ਸ਼ਰਾਬ, ਡੋਡੇ, ਭੁੱਕੀ, ਚਰਸ, ਅਫੀਮ, ਸਮੈਕ ਅਤੇ ਹੈਰੋਇਨ ਆਦਿ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗੂ ਖਾ ਰਹੇ ਹਨ। ਅੱਜ ਸਾਡੇ ਗੁਆਂਢੀ ਦਾ ਬੱਚਾ ਨਸ਼ੇ ਕਰ ਰਿਹਾ ਹੈ, ਅਸੀਂ ਮੂਕ ਦਰਸ਼ਕ ਬਣ ਕੇ ਵੇਖ ਰਹੇ ਹਾਂ ਅਤੇ ਉਸ ਦੇ ਮਾਪਿਆਂ ਨੂੰ ਦੱਸਣ ਦੀ ਲੋੜ ਹੀ ਨਹੀਂ ਸਮਝਦੇ ਕੱਲ੍ਹ ਨੂੰ ਸਾਡਾ ਬੱਚਾ ਵੀ ਇਸ ਦੀ ਗ੍ਰਿਫ਼ਤ ਵਿਚ ਆ ਸਕਦਾ ਹੈ ਕਿਉਂਕਿ ਗੁਆਂਢ 'ਚ ਲੱਗੀ ਅੱਗ ਦਾ ਸੇਕ ਯਕੀਨਨ ਸਾਡੇ ਘਰ ਵੀ ਪਹੁੰਚੇਗਾ। ਸਾਡੀ ਬਤੌਰ ਮਾਪੇ ਹੋਣ ਦੇ ਨਾਤੇ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਨਾਲ ਦੋਸਤਾਨਾ ਸਬੰਧ ਬਣਾ ਕੇ, ਉਨ੍ਹਾਂ ਦੇ ਬੇਫਜ਼ੂਲ ਖਰਚਿਆਂ ਨੂੰ ਕੰਟਰੋਲ ਕਰਕੇ, ਉਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨਾਂ ਨੂੰ ਆਪਣੇ ਕੰਮ ਪ੍ਰਤੀ ਜ਼ਿੰਮੇਵਾਰੀ ਲਈ ਪਾਬੰਦ ਕਰੀਏ। ਮੇਰਾ ਨਿੱਜੀ ਤੌਰ 'ਤੇ ਨਸ਼ਿਆਂ ਤੋਂ ਬਚਣ ਦਾ ਇਕ ਸੁਝਾਅ ਹੈੈ ਕਿ ਸਾਨੂੰ ਆਪਣੇ ਆਪਣੇ ਧਰਮ 'ਚ ਪਰਿਪੱਕ ਹੋਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਧਰਮ ਨਸ਼ਿਆਂ ਦੇ ਸੇਵਨ ਨੂੰ ਉਤਸ਼ਾਹਿਤ ਨਹੀਂ ਕਰਦਾ। ਆਉ ਅਸੀਂ ਸਾਰੇ ਬਿਨਾਂ ਕਿਸੇ ਭੇਦਭਾਵ ਦੇ ਇਕਜੁੱਟ ਹੋ ਕੇ ਨਸ਼ੇ ਦੇ ਖ਼ਾਤਮੇ ਲਈ, ਜਿੱਥੇ ਵੀ ਸੰਭਵ ਹੋਵੇ, ਆਪਣਾ-ਆਪਣਾ ਬਣਦਾ ਯੋਗਦਾਨ ਪਾਈਏ ਤਾਂ ਜੋ ਸਾਡਾ ਪੰਜਾਬ ਆਪਣੀ ਪੁਰਾਣੀ ਲੀਹ 'ਤੇ ਆ ਕੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਸਕੇ।

-ਅਮਰਜੀਤ ਸਿੰਘ ਪੁਰੇਵਾਲ
ਸਾਇੰਸ ਮਾਸਟਰ, ਸਰਕਾਰੀ ਹਾਈ ਸਕੂਲ ਸਾਧੂਚੱਕ (ਗੁਰਦਾਸਪੁਰ)।Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX