ਤਾਜਾ ਖ਼ਬਰਾਂ


ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 10
. . .  2 minutes ago
ਲਖਨਊ, 20 ਮਈ - ਉਤਰ ਪ੍ਰਦੇਸ਼ ਦੇ ਕਾਨਪੁਰ ਦਿਹਾਤ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਮਾਮਲੇ 'ਚ ਪੁਲਿਸ ਨੇ 11 ਮੁਲਜ਼ਮਾਂ ਨੂੰ ਗਿਰਫ਼ਤਾਰ...
ਆਈ.ਪੀ.ਐਲ. 2018-10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 80/5
. . .  6 minutes ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਪੰਜਵਾਂ ਝਟਕਾ
. . .  9 minutes ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਚੋਥਾ ਝਟਕਾ
. . .  11 minutes ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਤੀਜਾ ਝਟਕਾ, ਇਵਿਨ ਲੁਇਸ 48 ਦੌੜਾ ਬਣਾ ਕੇ ਆਉਟ
. . .  14 minutes ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਦੂਜਾ ਝਟਕਾ, ਈਸ਼ਾਨ ਕਿਸ਼ਨ 5 ਦੌੜਾ ਬਣਾ ਕੇ ਆਉਟ
. . .  28 minutes ago
ਆਈ.ਪੀ.ਐਲ. 2018 -5 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 50/1
. . .  41 minutes ago
ਛੱਤੀਸਗੜ੍ਹ ਆਈ. ਈ. ਡੀ. ਧਮਾਕਾ : 7 ਜਵਾਨ ਹੋਏ ਸ਼ਹੀਦ
. . .  48 minutes ago
ਰਾਏਪੁਰ, 20 ਮਈ- ਦਾਂਤੇਵਾੜਾ ਦੇ ਚੋਲਾਨ ਪਿੰਡ 'ਚ ਪੁਲਿਸ ਦੇ ਇੱਕ ਵਾਹਨ 'ਤੇ ਹੋਏ ਆਈ. ਈ. ਡੀ. ਧਮਾਕੇ 'ਚ 7 ਜਵਾਨ ਸ਼ਹੀਦ...
ਆਈ.ਪੀ.ਐਲ. 2018-ਮੁੰਬਈ ਇੰਡੀਅਨਜ਼ ਨੂੰ ਲੱਗਿਆ ਪਹਿਲਾ ਝਟਕਾ
. . .  56 minutes ago
ਆਈ.ਪੀ.ਐਲ. 2018:ਦਿੱਲੀ ਨੇ ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ ਦਿੱਤਾ 175 ਦੌੜਾ ਦਾ ਟੀਚਾ
. . .  about 1 hour ago
ਆਈ. ਪੀ. ਐਲ. 2018 : 15 ਓਵਰਾਂ ਤੋਂ ਬਾਅਦ ਦਿੱਲੀ 120/3
. . .  about 1 hour ago
ਬੋਰੀ 'ਚ ਬੰਨ੍ਹੀ 35 ਸਾਲਾਂ ਵਿਅਕਤੀ ਦੀ ਮਿਲੀ ਲਾਸ਼
. . .  about 1 hour ago
ਬੀਜਾ 20 ਮਈ (ਰਣਧੀਰ ਸਿੰਘ ਧੀਰਾ )- ਪੁਲਿਸ ਥਾਣਾ ਸਦਰ ਖੰਨਾ ਅਧੀਨ ਆਉਂਦੇ ਪਿੰਡ ਮਹਿੰਦੀਪੁਰ ਤੋਂ ਬੋਰੀ ਤੇ ਉਪਰੋਂ ਚਾਦਰ ਨਾਲ ਬੰਨ੍ਹੀ 35 ਸਾਲਾਂ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸੰਦੀਪ ੳਰਫ...
ਕਾਨਪੁਰ 'ਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਚਾਰ ਗ੍ਰਿਫ਼ਤਾਰ
. . .  about 2 hours ago
ਲਖਨਊ, 20 ਮਈ- ਕਾਨਪੁਰ 'ਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਨੀਵਾਰ ਨੂੰ ਸ਼ਹਿਰ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 6 ਨੂੰ ਹਾਲਤ ਵਿਗੜਨ ਕਾਰਨ ਹਸਪਤਾਲ...
ਆਈ.ਪੀ.ਐਲ. 2018 - 10 ਓਵਰਾਂ ਤੋਂ ਬਾਅਦ ਦਿੱਲੀ 83/3
. . .  about 2 hours ago
ਬੀ. ਐਸ. ਐਫ. ਨੇ ਉਡਾਇਆ ਪਾਕਿਸਤਾਨੀ ਬੰਕਰ
. . .  about 2 hours ago
ਨਵੀਂ ਦਿੱਲੀ, 20 ਮਈ- ਜੰਮੂ-ਕਸ਼ਮੀਰ ਸਰਹੱਦ 'ਤੇ ਬੀ. ਐਸ. ਐਫ. ਨੇ ਪਾਕਿਸਤਾਨ ਦੀ ਗੋਲੀਬਾਰੀ ਦਾ ਕਰਾਰਾ ਜਵਾਬ ਦਿੱਤਾ ਹੈ। ਸਰਹੱਦ 'ਤੇ ਬੀ. ਐਸ. ਐਫ. ਨੇ ਪਾਕਿਸਤਾਨ ਦੇ ਇੱਕ ਬੰਕਰ ਨੂੰ ਉਡਾ ਦਿੱਤਾ। ਇਸ ਨਾਲ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਿਆ...
ਆਈ. ਪੀ. ਐਲ. 2018 : 6 ਓਵਰਾਂ ਤੋਂ ਬਾਅਦ ਦਿੱਲੀ 46/2
. . .  about 2 hours ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਮਾਰਿਆ ਗਿਆ ਇੱਕ ਨਕਸਲੀ
. . .  about 2 hours ago
ਦਮ ਘੁਟਣ ਕਾਰਨ ਤਿੰਨ ਬੱਚਿਆਂ ਦੀ ਮੌਤ
. . .  about 3 hours ago
ਨਾੜ ਨੂੰ ਲਗਾਈ ਅੱਗ ਨੇ ਜੰਗਲ ਨੂੰ ਲਿਆ ਲਪੇਟ 'ਚ
. . .  about 3 hours ago
ਕੰਬੋਜ ਨੇ 'ਆਪ' ਨੂੰ ਛੱਡ ਕੇ ਫੜਿਆ ਅਕਾਲੀ ਦਲ ਦਾ ਪੱਲਾ
. . .  about 3 hours ago
ਪੁਰਾਤਨ ਮੰਦਰ ਦੀ ਮੁਰੰਮਤ ਲਈ ਪਾਕਿ ਪੰਜਾਬ ਸਰਕਾਰ ਨੇ ਜਾਰੀ ਕੀਤੇ 20 ਮੀਲੀਅਨ
. . .  about 3 hours ago
ਪਾਣੀ 'ਚ ਡੁੱਬਣ ਕਾਰਨ ਤਿੰਨ ਲੜਕੀਆਂ ਦੀ ਮੌਤ
. . .  about 3 hours ago
ਜ਼ਹਿਰੀਲੀ ਸ਼ਰਾਬ ਪੀਣ ਕਾਰਨ 9 ਮੌਤਾਂ
. . .  about 4 hours ago
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਣੀਆਂ ਲੋਕਾਂ ਲਈ ਪਰੇਸ਼ਾਨੀ ਦਾ ਕਾਰਣ
. . .  about 4 hours ago
ਪਾਣੀਆਂ 'ਚ ਜ਼ਹਿਰ ਘੋਲਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ
. . .  about 5 hours ago
ਸ੍ਰੀਨਗਰ 'ਚ ਕਰਫ਼ਿਊ ਵਰਗੀਆਂ ਪਾਬੰਦੀਆਂ ਜਾਰੀ
. . .  about 5 hours ago
ਛੱਤੀਸਗੜ੍ਹ 'ਚ ਹੋਏ ਆਈ. ਈ. ਡੀ. ਧਮਾਕੇ 'ਚ 6 ਜਵਾਨ ਸ਼ਹੀਦ
. . .  about 4 hours ago
ਪੁਤਿਨ ਦੇ ਸੱਦੇ 'ਤੇ ਰੂਸ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 6 hours ago
ਆਂਧਰਾ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ 5 ਦੀ ਮੌਤ
. . .  about 6 hours ago
ਪ੍ਰਦਰਸ਼ਨ ਕਰ ਰਹੇ 200 ਮੈਬਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
. . .  about 6 hours ago
ਜਲਪਾਈਗੁੜੀ ਦੇ ਦੋ ਬੂਥਾਂ 'ਤੇ ਪੈ ਰਹੀਆਂ ਹਨ ਦੋਬਾਰਾ ਵੋਟਾਂ
. . .  about 7 hours ago
ਜ਼ਹਿਰੀਲਾ ਭੋਜਨ ਖਾਣ ਨਾਲ 40 ਤੋਂ ਵੱਧ ਲੋਕ ਹੋਏ ਬਿਮਾਰ
. . .  about 7 hours ago
ਸੁਹੰ ਚੁਕੱਣ ਦੇ 24 ਘੰਟਿਆ ਬਾਅਦ ਬਹੁਮਤ ਸਾਬਤ ਕਰਾਂਗਾ : ਕੁਮਾਰਸਵਾਮੀ
. . .  about 8 hours ago
ਕਰਜ਼ਈ ਕਿਸਾਨ ਵਲੋਂ ਖ਼ੁਦਕੁਸ਼ੀ
. . .  about 8 hours ago
ਕੌਮਾਂਤਰੀ ਸਰਹੱਦ ਨੇੜਿਓਂ ਅਸਲਾ ਬਰਾਮਦ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਜੇਠ ਸੰਮਤ 550
ਿਵਚਾਰ ਪ੍ਰਵਾਹ: ਆਦਰਸ਼ਾਂ ਅਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਕਾਮਯਾਬੀ ਹਾਸਲ ਨਹੀਂ ਹੁੰਦੀ ਹੈ। -ਜਵਾਹਰ ਲਾਲ ਨਹਿਰੂ
  •     Confirm Target Language  


ਕਰਨਾਟਕ 'ਚ ਦੋ ਦਿਨਾਂ 'ਚ ਡਿੱਗੀ ਭਾਜਪਾ ਸਰਕਾਰ

* ਯੇਦੀਯੁਰੱਪਾ ਵਲੋਂ ਬਹੁਮਤ ਪਰਖ ਤੋਂ ਪਹਿਲਾਂ ਹੀ ਅਸਤੀਫ਼ਾ * ਕੁਮਾਰਸਵਾਮੀ ਹੋਣਗੇ ਨਵੇਂ ਮੁੱਖ ਮੰਤਰੀ * ਬੁੱਧਵਾਰ ਨੂੰ ਲੈਣਗੇ ਹਲਫ਼

ਬੈਂਗਲੁਰੂ, 19 ਮਈ (ਏਜੰਸੀ)-ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਵਲੋਂ ਅਸਤੀਫਾ ਦੇਣ ਦੇ ਐਲਾਨ ਦੇ ਨਾਲ ਹੀ ਭਰੋਸੇ ਦੇ ਵੋਟ ਲਈ ਨਿਰਧਾਰਤ ਸਮੇਂ ਤੋਂ ਕੁਝ ਮਿੰਟ ਪਹਿਲਾਂ ਹੀ ਕਰਨਾਟਕ ਵਿਚ ਭਾਜਪਾ ਦੀ ਅਗਵਾਈ ਵਾਲੀ ਦੋ ਦਿਨ ਪੁਰਾਣੀ ਸਰਕਾਰ ਢਹਿ ਢੇਰੀ ਹੋ ਗਈ। ਆਪਣੇ ਭਾਵਾਤਮਕ ਸੰਖੇਪ ਭਾਸ਼ਣ ਪਿੱਛੋਂ ਯੇਦੀਯੁਰੱਪਾ ਨੇ ਵਿਧਾਨ ਸਭਾ ਦੇ ਅੰਦਰ ਸੱਤਾ ਤੋਂ ਅਸਤੀਫਾ ਦੇਣ ਦੇ ਆਪਣੇ ਫ਼ੈਸਲੇ ਦਾ ਐਲਾਨ ਕਰ ਦਿੱਤਾ। ਭਾਵੇਂ ਉਨ੍ਹਾਂ ਨੂੰ ਭਰੋਸੇ ਦਾ ਵੋਟ ਜਿੱਤਣ ਬਾਰੇ ਵਿਸ਼ਵਾਸ ਸੀ ਪਰ ਬਹੁਮਤ ਪਰਖ ਵਾਲੇ ਦਿਨ ਉਹ ਹੋਰ 7 ਵਿਧਾਇਕਾਂ ਦਾ ਸਮਰਥਨ ਜੁਟਾਉਣ ਵਿਚ ਨਾਕਾਮ ਰਹੇ ਜੋ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿਚ ਰਹਿਣ ਲਈ ਜ਼ਰੂਰੀ ਸੀ। ਆਪਣੇ ਭਾਵਾਤਮਕ ਭਾਸ਼ਣ ਦੇ ਅਖੀਰ ਵਿਚ ਉਨ੍ਹਾਂ ਵਿਧਾਨ ਸਭਾ ਨੂੰ ਦੱਸਿਆ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ, ਉਹ ਰਾਜ ਭਵਨ ਜਾਣਗੇ ਅਤੇ ਆਪਣਾ ਅਸਤੀਫਾ ਦੇਣਗੇ। ਉਹ ਭਰੋਸੇ ਦੇ ਵੋਟ ਦਾ ਸਾਹਮਣਾ ਨਹੀਂ ਕਰਨਗੇ। ਇਸ ਪਿੱਛੋਂ ਉਹ ਸਿੱਧ ਰਾਜ ਭਾਵਨ ਗਏ ਅਤੇ ਰਾਜਪਾਲ ਵਜੂਭਾਈ ਵਾਲਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। 75 ਸਾਲਾ ਲਿੰਗਾਇਤ ਮਹਾਰਥੀ ਦੇ ਅਸਤੀਫਾ ਦੇਣ ਨਾਲ ਜਨਤਾ ਦਲ (ਐਸ) ਦੇ ਮੁਖੀ ਐਚ. ਡੀ. ਕੁਮਾਰਸਵਾਮੀ ਦੀ ਅਗਵਾਈ ਵਿਚ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਹੋ ਗਿਆ ਹੈ ਜਿਨ੍ਹਾਂ ਦੀ ਕਾਂਗਰਸ ਹਮਾਇਤ ਕਰ ਰਹੀ ਹੈ। 15 ਮਈ ਨੂੰ ਟੁੱਟਵਾਂ ਫਤਵਾ ਆਉਣ ਨਾਲ ਸੂਬੇ ਵਿਚ ਰਾਜਸੀ ਸੰਕਟ ਸ਼ੁਰੂ ਹੋ ਗਿਆ ਸੀ ਅਤੇ ਇਨ੍ਹਾਂ ਚੋਣਾਂ ਵਿਚ ਭਾਜਪਾ 104 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ। ਕਾਂਗਰਸ ਜਿਸ ਨੇ 78 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ ਨੇ ਤੁਰੰਤ ਜਨਤਾ ਦਲ (ਐਸ) ਨਾਲ ਗੱਠਜੋੜ ਕਰ ਲਿਆ ਜਿਸ ਨੇ 37 ਸੀਟਾਂ ਜਿੱਤੀਆਂ ਸਨ ਅਤੇ ਇਥੋਂ ਤਕ ਕਾਂਗਰਸ ਨੇ ਐਚ. ਡੀ. ਕੁਮਾਰਸਵਾਮੀ ਲਈ ਮੁੱਖ ਮੰਤਰੀ ਅਹੁਦੇ ਦੀ ਹਮਾਇਤ ਵੀ ਕਰ ਦਿੱਤੀ। ਭਾਜਪਾ 'ਤੇ ਵਿਧਾਇਕਾਂ ਨੂੰ ਲਾਲਚ ਦੇਣ ਦੇ ਦੋਸ਼ਾਂ ਦਰਮਿਆਨ ਕਾਂਗਰਸ ਆਪਣੇ ਵਿਧਾਇਕਾਂ ਨੂੰ ਬੈਂਗਲੁਰੂ ਤੋਂ ਬਾਹਰ ਇਕ ਰਿਜ਼ਾਰਟ 'ਤੇ ਲੈ ਗਈ ਜਦਕਿ ਜਨਤਾ ਦਲ (ਐਸ) ਨੇ ਬੈਂਗਲੁਰੂ ਵਿਚ ਆਪਣੇ ਵਿਧਾਇਕਾਂ ਨੂੰ ਇਕ ਹੋਟਲ ਵਿਚ ਠਹਿਰਾਇਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਹੈਦਰਾਬਾਦ ਦੇ ਇਕ ਹੋਟਲ ਵਿਚ ਲੈ ਗਏ। ਇਸੇ ਦੌਰਾਨ ਕਾਂਗਰਸ ਨੇ ਇਕ ਆਡੀਓ ਟੇਪ ਵੀ ਜਾਰੀ ਕਰ ਦਿੱਤੀ ਜਿਸ ਵਿਚ ਸ਼ਾਇਦ ਮੁੱਖ ਮੰਤਰੀ ਯੇਦੀਯੁਰੱਪਾ ਇਕ ਵਿਧਾਇਕ ਨੂੰ ਇਹ ਲਾਲਚ ਦਿੰਦੇ ਸੁਣੇ ਗਏ ਕਿ ਜੇਕਰ ਉਹ ਭਰੋਸੇ ਦੇ ਵੋਟ ਦੌਰਾਨ ਭਾਜਪਾ ਸਰਕਾਰ ਦੀ ਹਮਾਇਤ ਕਰੇ ਤਾਂ ਉਨ੍ਹਾਂ ਨੂੰ ਮੰਤਰੀ ਬਣਾਇਆ ਜਾਵੇਗਾ। ਇਹ ਵੀ ਦੋਸ਼ ਲੱਗੇ ਕਿ ਕਾਂਗਰਸ ਦੇ ਵਿਧਾਇਕ ਅਨੰਦ ਸਿੰਘ ਨੂੰ ਭਾਜਪਾ ਨੇ ਅਗਵਾ ਕਰ ਲਿਆ ਪਰ ਉਹ ਯੇਦੀਯੁਰੱਪਾ ਵਲੋਂ ਭਾਸ਼ਣ ਸ਼ੁਰੂ ਕਰਨ ਤੋਂ ਕੁਝ ਮਿੰਟ ਬਾਅਦ ਵਿਧਾਨ ਸਭਾ ਵਿਚ ਆ ਗਏ। ਉਨ੍ਹਾਂ ਨੂੰ ਸਾਥੀ ਕਾਂਗਰਸੀ ਮੈਂਬਰਾਂ ਨਾਲ ਹੱਥ ਮਿਲਾਉਂਦੇ ਦੇਖਿਆ ਗਿਆ ਅਤੇ ਉਨ੍ਹਾਂ ਨਾਲ ਹੀ ਬੈਠ ਗਏ। ਭਾਵੁਕ ਹੋਏ ਯੇਦੀਯੁਰੱਪਾ ਨੇ ਆਪਣੇ ਭਾਸ਼ਣ ਦੌਰਾਨ ਹੀ ਆਪਣੇ ਅਸਤੀਫੇ ਦੇ ਕਾਫੀ ਸੰਕੇਤ ਦਿੱਤੇ ਜਦੋਂ ਉਨ੍ਹਾਂ ਇਹ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦਾ ਸੰਘਰਸ਼ ਦੇਖਿਆ ਹੈ, ਉਨ੍ਹਾਂ ਨੂੰ ਜ਼ਮੀਨ ਦਿੱਤੀ ਅਤੇ ਆਪਣੀਆਂ ਅੱਖਾਂ ਪੂੰਝੀਆਂ। ਉਹ ਉਨ੍ਹਾਂ ਦਾ ਇਕ ਲੱਖ ਰੁਪਏ ਤਕ ਕਰਜ਼ਾ ਮੁਆਫ ਕਰਨਾ ਚਾਹੁੰਦੇ ਹਨ ਪਰ--। ਯੇਦੀਯੁਰੱਪਾ ਨੂੰ ਆਪਣੇ ਭਾਸ਼ਣ ਦੌਰਾਨ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਟੋਕਿਆ ਜਿਨ੍ਹਾਂ ਕਿਹਾ ਕਿ ਉਹ ਭਰੋਸੇ ਦਾ ਵੋਟ ਪੇਸ਼ ਕਰਨ ਪਰ ਯੇਦੀਯੁਰੱਪਾ ਨੇ ਆਪਣੇ ਵਿਰੋਧੀ ਧਿਰ 'ਤੇ ਹਮਲੇ ਜਾਰੀ ਰੱਖੇ। ਉਨ੍ਹਾਂ ਸਿਆਸਤਦਾਨ ਵਜੋਂ ਆਪਣੇ ਸੰਘਰਸ਼ ਨੂੰ ਚੇਤੇ ਕਰਦਿਆਂ ਕਿਹਾ ਕਿ ਕਿਵੇਂ ਉਨ੍ਹਾਂ ਨੇ ਪਾਰਟੀ ਨੂੰ ਖੜ੍ਹਾ ਕਰਨ ਵਿਚ ਮਦਦ ਕੀਤੀ ਜਿਸ ਦੇ ਕਿਸੇ ਸਮੇਂ ਦੋ ਵਿਧਾਇਕ ਸਨ ਅਤੇ ਹੁਣ 104 ਹਨ। ਯੇਦੀਯੁਰੱਪਾ ਨੇ ਭਰੇ ਗਲ ਨਾਲ ਕਿਹਾ ਕਿ ਉਹ ਗਰੀਬਾਂ ਦੇ ਘਰ ਗਏ ਅਤੇ ਉਨ੍ਹਾਂ ਨਾਲ ਰਹੇ। ਉਹ ਆਪਣੇ ਆਖਰੀ ਦਮ ਤਕ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਦੇ ਫਿਰ ਅੱਖਾਂ 'ਚ ਹੰਝੂ ਵਹਿ ਤੁਰੇ। ਉਨ੍ਹਾਂ ਕਿਹਾ ਕਿ ਉਹ ਹੁਣ ਪੂਰੇ ਕਰਨਾਟਕ ਦੀ ਯਾਤਰਾ ਕਰਨਗੇ ਅਤੇ ਪਾਰਟੀ ਲਈ ਲੋਕ ਸਭਾ ਚੋਣਾਂ ਵਿਚ ਰਾਜ ਦੀਆਂ ਸਾਰੀਆਂ 28 ਸੀਟਾਂ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ 156 ਸੀਟਾਂ 'ਤੇ ਜਿੱਤ ਨੂੰ ਯਕੀਨੀ ਬਣਾਉਣਗੇ। ਤਦ 8 ਵਾਰ ਵਿਧਾਇਕ ਅਤੇ ਦੋ ਵਾਰ ਸੰਸਦ ਮੈਂਬਰ ਰਹੇ ਯੇਦੀਯੁਰੱਪਾ ਨੇ ਅਹੁਦੇ ਤੋਂ ਹਟਣ ਦੇ ਆਪਣੇ ਫ਼ੈਸਲੇ ਦਾ ਐਲਾਨ ਕੀਤਾ। ਅਸਤੀਫੇ ਦੇ ਐਲਾਨ ਪਿੱਛੋਂ ਯੇਦੀਯੁਰੱਪਾ ਸਿੱਧੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਮਿਲਣ ਲੱਗ ਪਏ। ਉਨ੍ਹਾਂ ਜਨਤਾ ਦਲ (ਐਸ) ਦੇ ਨੇਤਾ ਐਚ. ਡੀ. ਦੇਵਗੌੜਾ ਅਤੇ ਗੁਲਾਮ ਨਬੀ ਆਜ਼ਾਦ ਸਮੇਤ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਹੱਥ ਮਿਲਾਇਆ। ਜਨਤਾ ਦਲ (ਐੈਸ)-ਕਾਂਗਰਸ ਦੇ ਵਿਧਾਇਕਾਂ ਨੇ ਤੁਰੰਤ ਵਿਧਾਨ ਸਭਾ ਵਿਚ ਜੇਤੂ ਚਿੰਨ੍ਹ ਬਣਾਇਆ ਅਤੇ ਖੁਸ਼ੀ ਮਨਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਯੇਦੀਯੁਰੱਪਾ ਨੇ ਆਪਣੇ ਅਸਤੀਫੇ ਦੇ ਅਟਕਲਪੱਚੂ ਦਰਮਿਆਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਜਿਹੜੇ ਬਹੁਮਤ ਪਰਖ ਦੌਰਾਨ ਪਾਰਟੀ ਦੇ ਕਈ ਚੋਟੀ ਦੇ ਨੇਤਾਵਾਂ ਨਾਲ ਮੌਜੂਦ ਸਨ ਨੇ ਵਿਧਾਇਕਾਂ ਦੀ ਖਰੀਦੋ ਫਰੋਖਤ ਰੋਕਣ ਅਤੇ ਸੰਵਿਧਾਨ, ਲੋਕਤੰਤਰ ਅਤੇ ਕਾਨੂੰਨ ਦੇ ਸ਼ਾਸਨ ਦੀ ਰਾਖੀ ਲਈ ਨਿਆਂਪਾਲਿਕਾ ਦਾ ਧੰਨਵਾਦ ਕੀਤਾ। ਵਿਧਾਨ ਸਭਾ ਦਾ ਇਜਲਾਸ ਪ੍ਰੋਟਮ ਸਪੀਕਰ ਕੇ. ਜੀ. ਬੋਪਈਆ ਵਲੋਂ ਨਵੇਂ ਚੁਣੇ ਸਾਰੇ ਵਿਧਾਇਕਾਂ ਨੂੰ ਸਹੁੰ ਚੁਕਾਉਣ ਨਾਲ ਸ਼ੁਰੂ ਹੋਇਆ।
ਕੁਮਾਰਸਵਾਮੀ ਹੋਣਗੇ ਮੁੱਖ ਮੰਤਰੀ
ਯੇਦੀਯੁਰੱਪਾ ਦੇ ਅਸਤੀਫਾ ਦੇਣ ਤੋਂ ਕੁਝ ਘੰਟੇ ਬਾਅਦ ਨਵੇਂ ਬਣੇ ਕਾਂਗਰਸ-ਜਨਤਾ ਦਲ (ਐਸ) ਗੱਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਐਚ. ਡੀ. ਕੁਮਾਰਸਵਾਮੀ ਨੇ ਰਾਜਪਾਲ ਵਜੂਭਾਈ ਵਾਲਾ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ। ਕੁਮਾਰਸਵਾਮੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਜਪਾ ਸਰਕਾਰ ਅੱਜ ਸਦਨ ਵਿਚ ਬਹੁਮਤ ਸਾਬਤ ਕਰਨ ਵਿਚ ਨਾਕਾਮ ਰਹੀ ਹੈ ਜਿਸ ਦੇ ਆਧਾਰ 'ਤੇ ਹੀ ਰਾਜਪਾਲ ਨੇ ਸਾਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਉਨ੍ਹਾਂ ਨੂੰ ਬਹੁਮਤ ਸਾਬਤ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਹੈ ਪਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ 15 ਦਿਨਾਂ ਦੀ ਲੋੜ ਨਹੀਂ। ਉਨ੍ਹਾਂ ਦੱਸਿਆ ਕਿ ਉਹ 23 ਮਈ ਬੁੱਧਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।
ਸੁਪਰੀਮ ਕੋਰਟ ਨੂੰ ਹੋਰ ਹੰਗਾਮੀ ਸੁਣਵਾਈ ਦਾ ਖਦਸ਼ਾ
ਸੁਪਰੀਮ ਕੋਰਟ ਜਿਸ ਨੇ ਕਰਨਾਟਕ ਵਿਚ ਚਲ ਰਹੇ ਸਿਆਸੀ ਘਮਾਸਾਨ 'ਤੇ ਹੰਗਾਮੀ ਸੁਣਵਾਈ ਕੀਤੀ ਨੇ ਅੱਜ ਖਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਇਹ ਕਾਨੂੰਨੀ ਲੜਾਈ ਖਤਮ ਨਾ ਹੋਈ ਤਾਂ ਉਸ ਨੂੰ ਇਸ 'ਤੇ ਫਿਰ ਤੋਂ ਸੁਣਵਾਈ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ। ਕਾਂਗਰਸ-ਜਨਤਾ ਦਲ (ਐਸ) ਗੱਠਜੋੜ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਜਸਟਿਸ ਏ. ਕੇ. ਸੀਕਰੀ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਸਾਹਮਣੇ ਅਫਸੋਸ ਜ਼ਾਹਿਰ ਕੀਤਾ ਕਿ ਉਨ੍ਹਾਂ ਨੂੰ ਪ੍ਰੋਟਮ ਸਪੀਕਮ ਕੇ. ਜੀ. ਬੋਪਾਯਾ ਖਿਲਾਫ ਉਨ੍ਹਾਂ ਦੀ ਅਪੀਲ 'ਤੇ ਸੁਣਵਾਈ ਲਈ ਗਰਮੀਆਂ ਦੀਆਂ ਛੁੱਟੀਆਂ ਦੇ ਪਹਿਲੇ ਹੀ ਦਿਨ ਸੁਣਵਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਭਾਜਪਾ ਨੂੰ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਈ- ਕੈਪਟਨ

ਚੰਡੀਗੜ੍ਹ, 19 ਮਈ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕ ਵਿਧਾਨ ਸਭਾ ਦੀਆਂ ਅੱਜ ਦੀਆਂ ਘਟਨਾਵਾਂ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਕਾਂਗਰਸ ਪਾਰਟੀ ਦੇ ਨੈਤਿਕ ਅਤੇ ਸਿਆਸੀ ਸਟੈਂਡ ਦੀ ਪੁਸ਼ਟੀ ਹੋਈ ਹੈ ਅਤੇ ਭਾਰਤੀ ਜਨਤਾ ਪਾਰਟੀ ਨੂੰ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਈ ਹੈ ਜਿਸ ਨੇ ਵਿੰਗੇ-ਟੇਢੇ ਢੰਗ ਨਾਲ ਸੱਤਾ 'ਤੇ ਕਾਬਜ਼ ਹੋਣ ਦੀਆਂ ਨਵੀਆਂ ਸਿਆਸੀ ਨਿਵਾਣਾਂ ਨੂੰ ਛੂਹਿਆ ਹੈ। ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਬੀ ਐਸ ਯੇਦੂਯੁਰੱਪਾ ਦੇ ਅਸਤੀਫ਼ੇ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਦੀ ਭੁੱਖੀ ਭਾਜਪਾ ਦੇ ਹੱਥਾਂ ਵਿਚੋਂ ਭਾਰਤੀ ਜਮਹੂਰੀਅਤ ਦੀ ਮੁਕੰਮਲ ਤਬਾਹੀ ਨੂੰ ਬਚਾਇਆ ਗਿਆ ਹੈ, ਜਿਸ ਨਾਲ ਦੇਸ਼ ਦੇ ਸੰਵਿਧਾਨ ਦੇ ਸਿਧਾਂਤਾਂ ਨੂੰ ਬਣਾਈ ਰੱਖਿਆ ਗਿਆ ਹੈ।
ਲੋਕਤੰਤਰ ਦੀ ਜਿੱਤ ਹੋਈ-ਮਮਤਾ ਬੈਨਰਜੀ

ਕਰਨਾਟਕ ਵਿਚ ਭਾਜਪਾ ਦੀ ਤਿੰਨ ਦਿਨਾਂ ਪੁਰਾਣੀ ਸਰਕਾਰ ਦੇ ਡਿਗ ਜਾਣ ਪਿੱਛੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਖੇਤਰੀ ਮੋਰਚੇ ਅਤੇ ਲੋਕਤੰਤਰ ਦੀ ਜਿੱਤ ਹੋਈ ਹੈ। ਉਨ੍ਹਾਂ ਟਵੀਟ ਕਰਦਿਆਂ ਜਨਤਾ ਦਲ (ਐਸ) ਦੇ ਨੇਤਾਵਾਂ ਐਚ. ਡੀ. ਦੇਵਗੌੜਾ ਅਤੇ ਐਚ. ਡੀ. ਕੁਮਾਰਸਵਾਮੀ ਅਤੇ ਕਾਂਗਰਸ ਨੂੰ ਮੁਬਾਰਕਵਾਦ ਦਿੱਤੀ ਹੈ।
ਪ੍ਰੋਟੇਮ ਸਪੀਕਰ ਖ਼ਿਲਾਫ਼ ਕਾਂਗਰਸ ਦੀ ਪਟੀਸ਼ਨ ਖਾਰਜ
ਨਵੀਂ ਦਿੱਲੀ, 19 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਅੱਜ ਸਵੇਰੇ ਪ੍ਰੋਟਮ ਸਪੀਕਰ ਕੇ. ਜੀ. ਬੋਪਾਯਾ ਨੂੰ ਹਟਾਉਣ ਬਾਰੇ ਕਾਂਗਰਸ ਦੀ ਮੰਗ ਨੂੰ ਰੱਦ ਕਰ ਦਿੱਤਾ। ਕਾਂਗਰਸ ਨੇ ਪੁਰਾਣੀ ਰਵਾਇਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਭ ਤੋਂ ਸੀਨੀਅਰ ਵਿਧਾਇਕ ਨੂੰ ਹੀ ਪ੍ਰੋਟਮ ਸਪੀਕਰ ਬਣਾਇਆ ਜਾਂਦਾ ਹੈ ਅਤੇ ਰਾਜਪਾਲ ਵਾਜੂਭਾਈ ਵਾਲਾ ਵਲੋਂ ਨਿਯੁਕਤ ਕੀਤੇ ਗਏ ਸਪੀਕਰ ਬੋਪਾਯਾ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ।

ਭਾਜਪਾ ਤੇ ਆਰ. ਐਸ. ਐਸ. ਸਬਕ ਲੈਣ-ਰਾਹੁਲ

ਪ੍ਰਧਾਨ ਮੰਤਰੀ ਨੂੰ ਦੱਸਿਆ ਭ੍ਰਿਸ਼ਟਾਚਾਰੀ

ਨਵੀਂ ਦਿੱਲੀ, 19 ਮਈ (ਉਪਮਾ ਡਾਗਾ ਪਾਰਥ)-ਕਰਨਾਟਕ 'ਚ ਚੱਲ ਰਹੇ ਭਾਜਪਾ ਬਨਾਮ ਕਾਂਗਰਸ ਗਠਜੋੜ ਦੇ ਸਿਆਸੀ ਦੰਗਲ ਦੇ ਆਖ਼ਰ 'ਚ ਗਠਜੋੜ ਨੂੰ ਮਿਲੀ 'ਰਣਨੀਤਕ ਜਿੱਤ' ਤੋਂ ਤੁਰੰਤ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ 2019 ਲਈ ਪੇਸ਼ੀਨਗੋਈ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਮਿਲ ਕੇ ਭਾਜਪਾ ਨੂੰ ਹਰਾਏਗੀ। ਰਾਹੁਲ ਗਾਂਧੀ ਨੇ ਕਰਨਾਟਕ ਦੇ ਦੋ ਦਿਨ ਦੇ ਮੁੱਖ ਮੰਤਰੀ ਯੇਦੀਯੁਰੱਪਾ ਦੇ ਬਹੁਮਤ ਪ੍ਰੀਖਣ ਤੋਂ ਪਹਿਲਾਂ ਹੀ ਅਸਤੀਫ਼ਾ ਦੇਣ ਤੋਂ 20 ਮਿੰਟ ਬਾਅਦ
ਕੀਤੀ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਸੀਂ (ਕਾਂਗਰਸ) ਜਨਤਾ ਦੀ ਆਵਾਜ਼ ਦੀ ਰੱਖਿਆ ਕੀਤੀ ਹੈ ਅਤੇ ਨਾਲ ਹੀ ਇਹ ਵੀ ਕਿਹਾ ਕਿ ਭਾਜਪਾ ਅਤੇ ਆਰ. ਐਸ. ਐਸ. ਨੂੰ ਕਰਨਾਟਕ ਤੋਂ ਸਬਕ ਲੈਣਾ ਚਾਹੀਦਾ ਹੈ। ਦਸੰਬਰ 'ਚ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਕਰਨਾਟਕ 'ਚ ਪਾਰਟੀ ਦੀ ਪਹਿਲੀ ਸਰਕਾਰ ਬਣੇਗੀ। ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫ਼ਰੰਸ 'ਚ ਇਸ ਨੂੰ ਵਿਰੋਧੀ ਧਿਰ ਦੀ ਇਕਜੁਟਤਾ ਦਾ ਨਤੀਜਾ ਦੱਸਿਆ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਖ਼ਰ ਹੈ ਕਿ ਵਿਰੋਧੀ ਧਿਰ ਪੂਰੀ ਤਰ੍ਹਾਂ ਇਕਜੁੱਟ ਖੜ੍ਹੀ ਰਹੀ ਅਤੇ ਭਾਜਪਾ ਨੂੰ ਹਰਾਇਆ। ਰਾਹੁਲ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਵਿਰੋਧੀ ਧਿਰ ਮਿਲ ਕੇ ਭਾਜਪਾ ਨੂੰ ਹਰਾਏਗੀ। ਉਨ੍ਹਾਂ ਦੇ ਅੱਜ ਦੇ ਬਿਆਨ ਨੂੰ ਭਵਿੱਖ ਦੀਆਂ ਸੰਭਾਵਨਾਵਾਂ ਦਾ ਖ਼ਾਕਾ ਕਰਾਰ ਦਿੱਤਾ ਜਾ ਰਿਹਾ ਹੈ। ਰਾਹੁਲ ਨੇ ਪ੍ਰੈੱਸ ਕਾਨਫ਼ਰੰਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ. ਐਸ. ਐਸ. 'ਤੇ ਵੀ ਜੰਮ ਕੇ ਸ਼ਬਦੀ ਤੀਰ ਚਲਾਏ। ਰਾਹੁਲ ਨੇ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਪਹਿਲਾਂ ਕਿਹਾ ਕਿ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰ ਨੂੰ ਬੜਾਵਾ ਦੇ ਰਹੇ ਹਨ ਪਰ ਉਸ ਤੋਂ ਫੌਰਨ ਬਾਅਦ ਅੱਗੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਖੁਦ ਭ੍ਰਿਸ਼ਟਾਚਾਰੀ ਹਨ। ਰਾਹੁਲ ਨੇ ਕਿਹਾ ਕਿ ਟੈਲੀਫੋਨ ਦੀ ਗੱਲਬਾਤ ਸਮੇਤ ਸਾਰੇ ਸਬੂਤ ਸਾਹਮਣੇ ਹਨ ਕਿ ਭਾਜਪਾ ਨੇ ਕਾਂਗਰਸ ਅਤੇ ਜਨਤਾ ਦਲ (ਐਸ) ਦੇ ਵਿਧਾਇਕਾਂ ਨੂੰ ਖਰੀਦਣ ਦੀ ਪੂਰੀ ਕੋਸ਼ਿਸ਼ ਕੀਤੀ।

ਗੁੰਮਰਾਹ ਨੌਜਵਾਨਾਂ ਵਲੋਂ ਚੁੱਕਿਆ ਹਰ ਇਕ ਪੱਥਰ ਕਸ਼ਮੀਰ ਨੂੰ ਅਸਥਿਰ ਕਰਦਾ ਹੈ-ਮੋਦੀ

* ਪ੍ਰਧਾਨ ਮੰਤਰੀ ਵਲੋਂ ਕਸ਼ਮੀਰੀ ਨੌਜਵਾਨਾਂ ਨੂੰ ਘਰ ਵਾਪਸੀ ਦਾ ਸੱਦਾ * ਕਿਹਾ, ਕਈ ਦੇਸ਼ ਕਸ਼ਮੀਰ 'ਚ ਖੇਡ ਰਹੇ ਹਨ ਖੇਡ * ਕਿਸ਼ਨਗੰਗਾ ਹਾਈਡ੍ਰੋ ਪ੍ਰਾਜੈਕਟ ਦੇਸ਼ ਨੂੰ ਸਮਰਪਿਤ, ਜ਼ੋਜੀਲਾ ਸੁਰੰਗ ਦਾ ਨੀਂਹ-ਪੱਥਰ ਰੱਖਿਆ

ਸ੍ਰੀਨਗਰ/ਲੇਹ, 19 ਮਈ (ਮਨਜੀਤ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਜੰਮੂ-ਕਸ਼ਮੀਰ ਦੌਰੇ ਦੌਰਾਨ ਗੁੰਮਰਾਹ ਹੋਏ ਨੌਜਵਾਨਾਂ ਹਿੰਸਾ ਦਾ ਰਸਤਾ ਛੱਡਣ ਅਤੇ ਰਾਸ਼ਟਰੀ ਮੁੱਖ ਧਾਰਾ ਨਾਲ ਜੁੜਨ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਚੁੱਕਿਆ ਹਰ ਇਕ ਪੱਥਰ ਅਤੇ ਹਥਿਆਰ ਕਸ਼ਮੀਰ ਨੂੰ ਅਸਥਿਰ ਕਰਦਾ ਹੈ। ਇੱਥੇ 330 ਮੈਗਾਵਾਟ ਕਿਸ਼ਨ ਗੰਗਾ ਬਿਜਲੀ ਪ੍ਰਾਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ਸ੍ਰੀਨਗਰ-ਕਾਰਗਿਲ ਨੂੰ ਜੋੜਨ ਵਾਲੀ ਦੇਸ਼ ਦੀ ਸਭ ਤੋਂ ਲੰਬੀ 14 ਕਿੱਲੋਮੀਟਰ ਜ਼ੋਜੀਲਾ ਸੁਰੰਗ ਜਿਸ 'ਤੇ 7089 ਕਰੋੜ ਰੁਪਏ ਖ਼ਰਚ ਆਉਣਗੇ ਦਾ ਨੀਂਹ-ਪੱਥਰ ਰੱਖਣ ਤੋਂ ਬਾਅਦ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਾਂਤੀ ਤੇ ਸਥਿਰਤਾ ਦਾ ਕੋਈ ਵਿਕਲਪ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ-ਕਸ਼ਮੀਰ ਦੇ ਇਕ ਦਿਨਾ ਦੌਰੇ 'ਤੇ ਸਵੇਰੇ ਦਿੱਲੀ ਤੋਂ ਸਿੱਧਾ ਲੇਹ ਪਹੁੰਚੇ। ਉਨ੍ਹਾਂ ਨਾਲ ਸੜਕ ਤੇ ਸੜਕੀ ਆਵਾਜਾਈ, ਰਾਜ ਮਾਰਗ, ਜਹਾਜ਼ਰਾਨੀ, ਜਲ ਸਰੋਤ ਮੰਤਰੀ ਨਿਤਿਨ ਗਡਕਰੀ ਅਤੇ ਰਾਜ ਮੰਤਰੀ ਜਤਿੰਦਰ ਸਿੰਘ ਵੀ ਸ਼ਾਮਿਲ ਸਨ। ਪ੍ਰਧਾਨ ਮੰਤਰੀ ਦਾ ਸਵਾਗਤ ਲੇਹ ਹਵਾਈ ਅੱਡੇ 'ਤੇ ਰਾਜ ਦੇ ਰਾਜਪਾਲ ਐਨ. ਐਨ. ਵੌਹਰਾ, ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਤੇ ਕਈ ਪ੍ਰਸ਼ਾਸਨਿਕ, ਪੁਲਿਸ ਤੇ ਫ਼ੌਜੀ ਅਧਿਕਾਰੀਆਂ ਨੇ ਕੀਤਾ। ਪ੍ਰਧਾਨ ਮੰਤਰੀ ਨੇ ਲੇਹ ਪਹੁੰਚਦੇ ਹੀ ਟਵੀਟ ਕਰਦੇ ਹੋਏ ਕਿਹਾ ਕਿ ਉਹ ਲੇਹ ਦੇ ਲੋਕਾਂ ਵਲੋਂ ਉਨ੍ਹਾਂ ਦੇ ਗਰਮਜੋਸ਼ੀ ਨਾਲ ਕੀਤੇ ਸਵਾਗਤ ਤੋਂ ਬਹੁਤ ਖ਼ੁਸ਼ ਹਨ। ਲੇਹ 'ਚ ਕਰਵਾਏ ਲਦਾਖ਼ ਦੇ 19ਵੇਂ ਅਧਿਆਤਮਕ ਗੁਰੂ ਕੁਸ਼ੋਕ ਬੁਕੇਲਾ ਰੇਨਪੋਚੇ ਦੀ 100ਵੀਂ ਵਰ੍ਹੇਗੰਢ ਦੇ ਸਬੰਧ 'ਚ ਰੱਖੇ ਪ੍ਰੋਗਰਾਮ 'ਚ ਸ਼ਿਰਕਤ ਕਰਦੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵੱਡੀ ਰੈਲੀ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ ਲਈ 25 ਹਜ਼ਾਰ ਕਰੋੜ ਦੇ ਵਿਕਾਸ ਪ੍ਰਾਜੈਕਟ ਲੈ ਕੇ ਆਏ ਹਨ। ਮੋਦੀ ਨੇ ਕਿਹਾ ਕਿ ਪਹਿਲਾਂ ਦੇ ਲਦਾਖ਼ ਤੇ ਹੁਣ ਦੇ ਲਦਾਖ਼ 'ਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਅੱਜ ਦਾ ਲਦਾਖ਼ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਕਿਉਂਕਿ ਲਦਾਖ਼ ਦੇ ਲੋਕ ਕਈ ਮੁਸ਼ਕਲਾਂ ਨਾਲ ਜੂਝਦੇ ਹੋਏ ਬਾਕੀ ਦੇਸ਼ ਨਾਲੋਂ ਕੱਟੇ ਰਹਿਣ ਦੇ ਬਾਵਜੂਦ ਆਪਣੀ ਮੰਜ਼ਿਲ ਵੱਲ ਵਧਦੇ ਰਹੇ। ਉਨ੍ਹਾਂ ਜੰਮੂ-ਕਸ਼ਮੀਰ ਖੇਤਰ ਦੇ ਲੋਕਾਂ ਨੂੰ ਇਸ ਬਾਰੇ ਲਦਾਖ਼ ਕੋਲੋਂ ਸਬਕ ਲੈਣ ਲਈ ਕਿਹਾ। ਮੋਦੀ ਨੇ ਕਿਹਾ ਕਿ ਬਹੁਤ ਘੱਟ ਆਬਾਦੀ ਹੋਣ ਦੇ ਬਾਵਜੂਦ ਲਦਾਖ਼ ਦੇ ਲੋਕ ਹਰ ਸਾਲ 2 ਲੱਖ ਸੈਲਾਨੀਆਂ ਦੀ ਮਹਿਮਾਨ-ਨਿਵਾਜ਼ੀ ਕਰਦੇ ਹਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ਸ੍ਰੀਨਗਰ-ਕਾਰਗਿਲ ਨੂੰ ਜੋੜਨ ਵਾਲੀ ਦੇਸ਼ ਦੀ ਸਭ ਤੋਂ ਲੰਬੀ 14 ਕਿੱਲੋਮੀਟਰ ਜ਼ੋਜੀਲਾ ਸੁਰੰਗ ਜਿਸ 'ਤੇ 7089 ਕਰੋੜ ਰੁਪਏ ਖ਼ਰਚ ਆਉਣਗੇ ਦਾ ਨੀਂਹ-ਪੱਥਰ ਰੱਖਿਆ। ਮੋਦੀ ਨੇ ਕਿਹਾ ਕਿ ਇਹ ਸੁਰੰਗ ਉਸਾਰਨ ਦੇ ਫ਼ੈਸਲੇ ਤੋਂ ਇਹ ਪਤਾ ਚੱਲਦਾ ਹੈ ਕਿ ਕੇਂਦਰ ਸਰਕਾਰ ਖੇਤਰ ਦੇ ਵਿਕਾਸ ਤੇ ਇਸ ਨੂੰ ਆਪਸ 'ਚ ਜੋੜਨ ਲਈ ਕਿੰਨੀ ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸੁਰੰਗ ਹੀ ਨਹੀਂ ਹੋਵੇਗੀ ਬਲਕਿ ਇੰਜੀਨੀਅਰਿੰਗ ਦਾ ਇਕ ਨਵਾਂ ਸ਼ਾਹਕਾਰ ਹੋਵੇਗੀ। ਇਹ ਸੁਰੰਗ ਅਗਲੇ 5 ਸਾਲਾਂ 'ਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਰਾਜ ਦੀ ਮੁੱਖ ਮੰਤਰੀ ਨੇ ਸੁਰੰਗ ਉਸਾਰਨ ਲਈ ਪ੍ਰਧਾਨ ਮੰਤਰੀ ਤੇ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਲਦਾਖ਼ ਖੇਤਰ ਕਸ਼ਮੀਰ ਨਾਲ ਹਰ ਮੌਸਮ 'ਚ ਜੁੜਿਆ ਰਹੇਗਾ ਅਤੇ ਸੈਲਾਨੀਆਂ ਦੀ ਗਿਣਤੀ 'ਚ ਬਹੁਤ ਵਾਧਾ ਹੋਵੇਗਾ ਅਤੇ ਲਦਾਖ਼ ਦੇ ਹੋਰ ਵਿਕਾਸ 'ਚ ਸਹਾਇਤਾ ਦੇ ਨਾਲ ਇੱਥੇ ਦੇ ਲੋਕ ਵਿਸ਼ੇਸ਼ ਕਰ ਵਿਦਿਆਰਥੀਆਂ, ਮਰੀਜ਼ਾਂ ਤੇ ਵਪਾਰੀਆਂ ਨੂੰ ਨੂੰ ਲਾਭ ਮਿਲੇਗਾ। ਪ੍ਰਧਾਨ ਮੰਤਰੀ ਨੇ ਸ੍ਰੀਨਗਰ ਪਹੁੰਚਣ 'ਤੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈੱਨਸ਼ਨ ਸੈਂਟਰ (ਐਸ. ਕੇ. ਆਈ. ਸੀ. ਸੀ.) 'ਚ 330 ਮੈਗਾਵਾਟ ਕਿਸ਼ਨ ਗੰਗਾ ਹਾਈਡ੍ਰੋ ਪ੍ਰਾਜੈਕਟ ਦੇਸ਼ ਨੂੰ ਸਮਰਪਿਤ ਕਰਨ ਦੇ ਨਾਲ ਸ੍ਰੀਨਗਰ ਰਿੰਗ ਰੋਡ ਦਾ ਨੀਂਹ-ਪੱਥਰ ਰੱਖਿਆ। ਕਨਵੈੱਨਸ਼ਨ ਸੈਂਟਰ 'ਚ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਈਕੋ ਸਿਸਟਮ ਲਈ ਕੰਮ ਕਰ ਰਹੀ ਹੈ, ਜਿਹੜਾ ਕਿ ਸੈਲਾਨੀ ਵਿਕਾਸ ਲਈ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਦੀ ਪੀ.ਡੀ.ਪੀ.-ਭਾਜਪਾ ਸਰਕਾਰ ਕਸ਼ਮੀਰ ਦੇ ਗੁੰਮਰਾਹ ਹੋਏ ਨੌਜਵਾਨਾਂ ਨੂੰ ਜਿਹੜੇ ਘਰ-ਬਾਰ ਤੇ ਪਰਿਵਾਰ ਛੱਡ ਗਏ ਹਨ ਨੂੰ ਮੁੱਖ ਧਾਰਾ 'ਚ ਸ਼ਾਮਿਲ ਕਰਨ ਲਈ ਭਰਪੂਰ ਯਤਨ ਕਰ ਰਹੀ ਹੈ। ਉਨ੍ਹਾਂ ਗੁੰਮਰਾਹ ਹੋਏ ਨੌਜਵਾਨਾਂ ਨੂੰ ਵਾਪਸ ਘਰਾਂ ਨੂੰ ਪਰਤਣ ਲਈ ਕਿਹਾ। ਮੋਦੀ ਨੇ ਕਿਹਾ ਕਿ ਗੁੰਮਰਾਹ ਹੋਏ ਇਨ੍ਹਾਂ ਨੌਜਵਾਨਾਂ ਵਲੋਂ ਸੁੱਟਿਆ ਜਾਂਦਾ ਇਕ ਵੀ ਪੱਥਰ ਜੰਮੂ-ਕਸ਼ਮੀਰ ਦੇ ਲੋਕਾਂ ਦੇ ਦਿਲ ਤੇ ਦਿਮਾਗ਼ 'ਤੇ ਚੋਟ ਕਰਦਾ ਹੈ। ਪਾਕਿਸਤਾਨ ਦਾ ਨਾਂਅ ਨਾ ਲੈਂਦੇ ਹੋਏ ਮੋਦੀ ਨੇ ਕਿਹਾ ਜਿਹੜੇ ਸਰਹੱਦ ਪਾਰੋਂ ਸੂਬੇ 'ਚ ਹਿੰਸਾ ਨੂੰ ਹਵਾ ਦੇ ਰਹੇ ਹਨ ਅੱਜ ਆਪ ਟੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੌਰ 'ਚੋਂ ਕੱਢਣ ਲਈ ਕੇਂਦਰ ਨੇ ਵਿਸ਼ੇਸ਼ ਵਾਰਤਾਕਾਰ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਾਂ ਆ ਰਿਹਾ ਹੈ ਕਿ ਜਦ ਜੰਮੂ-ਕਸ਼ਮੀਰ ਮੁੜ ਦੇਸ਼ ਦਾ ਤਾਜ ਬਣੇਗਾ ਤੇ ਸਮੁੱਚੇ ਦੇਸ਼ ਦੀ ਅਮਨ ਤੇ ਵਿਕਾਸ ਲਈ ਅਗਵਾਈ ਕਰੇਗਾ। ਮਹਿਬੂਬਾ ਮੁਫ਼ਤੀ ਨੇ ਇਸ ਮੌਕੇ ਪ੍ਰਧਾਨ ਮੰਤਰੀ ਦਾ ਰਮਜ਼ਾਨ ਮਹੀਨੇ ਦੌਰਾਨ ਇਕ ਪਾਸੜ ਗੋਲੀਬਾਰੀ ਰੋਕਣ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਉਮੀਦ ਪਾਕਿਸਤਾਨ 'ਤੇ ਲਗਾ ਬੈਠੇ ਸੀ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋਇਆ। ਇਸ ਮੌਕੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ, ਰਾਜਪਾਲ ਐਨ.ਐਨ. ਵੋਹਰਾ, ਸੰਸਦ ਮੈਂਬਰ ਡਾ. ਫਰੂਕ ਅਬਦੁੱਲਾ, ਡੀ.ਜੀ.ਪੀ. ਐਸ.ਪੀ. ਵੈਦ ਤੋਂ ਇਲਾਵਾ ਕਈ ਕੈਬਨਿਟ ਮੰਤਰੀ, ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।
ਮੋਦੀ ਦੇ ਜੰਮੂ-ਕਸ਼ਮੀਰ ਦੌਰੇ ਦੇ ਵਿਰੋਧ 'ਚ ਹੜਤਾਲ ਤੇ ਪਾਬੰਦੀਆਂ

ਪ੍ਰਧਾਨ ਮੰਤਰੀ ਮੋਦੀ ਦੇ ਜੰਮੂ-ਕਸ਼ਮੀਰ ਦੌਰੇ ਮੌਕੇ ਕਸ਼ਮੀਰ ਵਾਦੀ 'ਚ ਸਾਂਝੀ ਵੱਖਵਾਦੀ ਲੀਡਰਸ਼ਿਪ (ਜੇ.ਆਰ.ਐਲ.) ਦੇ ਹੜਤਾਲ ਅਤੇ ਲਾਲ ਚੌਕ ਚਲੋ ਦੇ ਸੱਦੇ 'ਤੇ ਮੁਕੰਮਲ ਹੜਤਾਲ ਰਹੀ ਅਤੇ ਸਮੁੱਚੀ ਵਾਦੀ 'ਚ ਜ਼ਿੰਦਗੀ ਦਾ ਚੱਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ। ਲਾਲ ਚੌਕ ਚਲੋ ਦੇ ਸੱਦੇ ਨੂੰ ਦੇਖਦੇ ਹੋਏ ਸ੍ਰੀਨਗਰ ਸ਼ਹਿਰ ਦੇ 8 ਸੰਵੇਦਨਸ਼ੀਲ ਥਾਣਿਆਂ ਤਹਿਤ ਪਾਬੰਦੀਆਂ ਦੇ ਚਲਦੇ ਕਰਫ਼ਿਊ ਵਰਗੀ ਸਥਿਤੀ ਬਣੀ ਰਹੀ ਅਤੇ ਵੱਖਵਾਦੀਆਂ ਦਾ ਲਾਲ ਚੌਕ ਚਲੋ ਸੱਦਾ ਨਾਕਾਮ ਕਰ ਦਿੱਤਾ ਗਿਆ। ਕਈ ਵੱਖਵਾਦੀ ਆਗੂ ਜਿਨ੍ਹਾਂ 'ਚ ਸਈਦ ਅਲੀ ਸ਼ਾਹ ਗਿਲਾਨੀ, ਮੀਰਵਾਇਜ਼ ਉਮਰ ਫਰੂਕ ਤੇ ਯਾਸੀਨ ਮਲਿਕ ਸਮੇਤ ਕਈ ਵੱਖਵਾਦੀ ਘਰਾਂ ਤੇ ਥਾਣਿਆਂ 'ਚ ਨਜ਼ਰਬੰਦ ਰਹੇ। ਇੱਧਰ ਸ਼ਹਿਰ ਖ਼ਾਸ ਦੇ ਸਫਾਕਦਲ ਇਲਾਕੇ 'ਚ ਨੌਜਵਾਨਾਂ ਨੇ ਪਾਬੰਦੀਆਂ ਦੇ ਬਾਵਜੂਦ ਸੜਕਾਂ 'ਤੇ ਨਿਕਲ ਕੇ ਭਾਰੀ ਪਥਰਾਅ ਕੀਤਾ। ਪੁਲਿਸ ਨੇ ਬੀਤੇ ਦਿਨ ਤੋਂ ਮਸ਼ਹੂਰ ਡੱਲ ਝੀਲ ਕਿਨਾਰੇ ਸਥਿਤ ਐਸ.ਕੇ. ਆਈ.ਆਈ.ਸੀ.ਸੀ. ਜਿੱਥੇ ਪ੍ਰਧਾਨ ਮੰਤਰੀ ਨੇ ਠਹਿਰਨਾ ਸੀ ਨੂੰ ਜਾਣ ਵਾਲੇ ਮਾਰਗ ਸੀਲ ਕਰਕੇ ਭਾਰੀ ਗਿਣਤੀ 'ਚ ਪੁਲਿਸ ਜਵਾਨ ਤਾਇਨਾਤ ਕਰ ਦਿੱਤੇ ਸਨ।
ਵੈਸ਼ਨੋ ਦੇਵੀ ਮੰਦਿਰ ਲਈ ਨਵੇਂ ਰਸਤੇ ਦਾ ਉਦਘਾਟਨ
ਜੰਮੂ, (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਮਾਤਾ ਵੈਸ਼ਨੋ ਦੇਵੀ ਮੰਦਿਰ ਜਾਣ ਲਈ 7 ਕਿਲੋਮੀਟਰ ਲੰਬੀ ਨਵੀਂ ਸੜਕ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਇਥੋਂ ਜ਼ੋਰਾਵਰ ਆਡੀਟੋਰੀਅਮ ਤੋਂ ਰਿਮੋਟ ਰਾਹੀਂ ਨਵਾਂ ਤਾਰਾ ਕੋਟਾ ਮਾਰਗ ਖੋਲ੍ਹਿਆ ਅਤੇ ਮਾਤਾ ਵੈਸ਼ਨੋਦੇਵੀ ਮੰਦਿਰ ਸਮਾਨ ਲਿਜਾਉਣ ਲਈ ਰੋਪਵੇਅ ਦਾ ਉਦਘਾਟਨ ਕੀਤਾ। ਇਸ ਮੌਕੇ ਮੋਦੀ ਨੇ ਕਿਹਾ ਕਿ ਵੈਸ਼ਨੋਦੇਵੀ ਤੇ ਅਮਰਨਾਥ ਵਰਗੇ ਧਾਰਮਿਕ ਸਥਾਨ ਸੂਬੇ ਦੀ ਆਰਥਿਕਤਾ ਲਈ ਬਹੁਤ ਹੀ ਮਹੱਤਵਪੂਰਨ ਹਨ। ਇਨ੍ਹਾਂ ਸਥਾਨਾਂ 'ਤੇ ਲੱਖਾਂ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸ਼ਰਧਾਲੂਆਂ ਨੂੰ ਵਧੀਆ ਸਹੂਲਤਾਂ ਦੇਣ ਵਚਨਬੱਧ ਹੈ।

ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ਦੇ ਵਸਨੀਕਾਂ ਨੂੰ ਮਿਲੇਗਾ ਪੀਣ ਲਈ ਨਹਿਰੀ ਪਾਣੀ-ਸਿੱਧੂ

* ਕਿਹਾ, ਤਿੰਨ ਵੱਡੇ ਸ਼ਹਿਰਾਂ ਲਈ 3508.1 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਿਲੀ ਸਿਧਾਂਤਕ ਪ੍ਰਵਾਨਗੀ * ਜਲੰਧਰ ਦੇ ਵਸਨੀਕਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਕੰਮ ਪ੍ਰਗਤੀ ਅਧੀਨ

ਚੰਡੀਗੜ੍ਹ, 19 ਮਈ (ਅਜਾਇਬ ਸਿੰਘ ਔਜਲਾ)-ਪੀਣ ਵਾਲ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਪੰਜਾਬ ਸੂਬੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਨੂੰ ਪੀਣ ਯੋਗ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਸੁਪਨੇ ਨੂੰ ਸਥਾਨਕ ਸਰਕਾਰਾਂ ਵਿਭਾਗ ਨੇ ਅਮਲੀ ਜਾਮਾ ਪਹਿਨਾਉਣ ਦੀ ਕਾਰਵਾਈ ਸ਼ੁਰੂ ਕੀਤੀ ਹੈ। ਪਹਿਲੇ ਪੜਾਅ 'ਚ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ਦੇ ਵਸਨੀਕਾਂ ਨੂੰ ਨਹਿਰੀ ਪਾਣੀ ਪੀਣ ਲਈ ਮੁਹੱਈਆ ਕਰਵਾਉਣ ਲਈ 3,508.1 ਕਰੋੜ ਦੇ ਰੁਪਏ ਦੇ ਪ੍ਰਾਜੈਕਟ ਨੂੰ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਸਿਧਾਂਤਕ ਪ੍ਰਵਾਨਗੀ ਮਿਲ ਗਈ ਹੈ। ਇਹ ਗੱਲ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਕੰਮ ਇਕ ਸਾਲ ਦੇ ਅੰਦਰ ਸ਼ੁਰੂ ਹੋ ਜਾਵੇਗਾ, ਜੋ ਅਗਲੇ ਡੇਢ ਸਾਲ 'ਚ ਮੁਕੰਮਲ ਹੋਵੇਗਾ। ਇਸ ਸਬੰਧੀ ਲੋੜੀਂਦੇ ਵੱਡੀ ਪੱਧਰ 'ਤੇ ਨਿਵੇਸ਼ ਦੀ ਜ਼ਰੂਰਤ ਨੂੰ ਵੇਖਦਿਆਂ ਸਥਾਨਕ ਸਰਕਾਰਾਂ ਵਿਭਾਗ ਨੇ ਕੇਂਦਰ ਸਰਕਾਰ ਕੋਲ ਪਹੁੰਚ ਕਰਕੇ ਵਿਸ਼ਵ ਬੈਂਕ ਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ ਵਿੱਤੀ ਮਦਦ ਲਈ ਵਿਸਥਾਰਤ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ। ਇਸ ਸਬੰਧੀ ਵਿਭਾਗ ਦੇ ਪ੍ਰਮੁੱਖ ਸਕੱਤਰ ਏ. ਵੇਣੂ ਪ੍ਰਸਾਦ ਤੇ ਪੰਜਾਬ ਮਿਊਂਸੀਪਲ ਇਨਫ੍ਰਾਸਟਰਕਚਰ ਡਿਵੈਲਪਮੈਂਟ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਜੋਏ ਸ਼ਰਮਾ ਦੀ ਅਗਵਾਈ ਹੇਠ ਵਿਭਾਗ ਦੀ ਟੀਮ ਨੇ ਬੀਤੇ ਦਿਨ ਕੇਂਦਰ ਦੇ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਬਾਰੇ ਵਿਭਾਗ ਤੋਂ ਸਿਧਾਂਤਕ ਪ੍ਰਵਾਨਗੀ ਹਾਸਲ ਕੀਤੀ। ਸ.ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਮੀਨੀ ਪਾਣੀ ਦੇ ਘਟਦੇ ਪੱਧਰ ਅਤੇ ਨਿੱਘਰ ਰਹੇ ਮਿਆਰ ਨੂੰ ਸੁਧਾਰਨ ਦੀ ਅਹਿਮੀਅਤ ਪਹਿਲਾਂ ਹੀ ਸਮਝ ਲਈ ਗਈ ਸੀ ਜਿਸ ਦੇ ਨਤੀਜੇ ਵਜੋਂ ਉਕਤ ਤਿੰਨ ਵੱਡੇ ਸ਼ਹਿਰਾਂ ਲਈ ਨਹਿਰੀ ਪਾਣੀ ਦੀ ਸਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਦੌਰਾਨ ਸ. ਸਿੱਧੂ ਨੇ ਕਿਹਾ ਕਿ ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਤੋਂ ਪਿਛਲੇ ਮਹੀਨੇ ਇਨ੍ਹਾਂ ਤਿੰਨਾਂ ਸ਼ਹਿਰਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਪ੍ਰਾਜੈਕਟ ਤੋਂ ਤਕਨੀਕੀ ਪ੍ਰਵਾਨਗੀ ਹਾਸਲ ਕੀਤੀ ਸੀ ਤੇ ਹੁਣ ਪ੍ਰਵਾਨਗੀ ਦੀ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਇਹ ਪ੍ਰਾਜੈਕਟ ਉਡਾਣ ਭਰਨ ਲਈ ਤਿਆਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਗਲੇ ਪੜਾਅ ਵਿਚ ਜਲੰਧਰ ਸ਼ਹਿਰ ਦੇ ਵਸਨੀਕਾਂ ਨੂੰ ਨਹਿਰੀ ਪਾਣੀ ਪੀਣ ਲਈ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਸਬੰਧੀ ਅਧਿਐਨ ਰਿਪੋਰਟ ਪ੍ਰਗਤੀ ਅਧੀਨ ਹੈ। ਸ. ਸਿੱਧੂ ਨੇ ਹੋਰ ਵੇਰਵੇ ਦਿੰਦੇ ਦੱਸਿਆ ਕਿ ਲੁਧਿਆਣਾ ਜਿਸ ਦੀ ਵਸੋਂ 16 ਲੱਖ ਹੈ, ਨੂੰ ਸਿੱਧਵਾਂ ਨਹਿਰ ਰਾਹੀਂ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਸ਼ਹਿਰ ਦੀ ਪ੍ਰਾਜੈਕਟ ਲਾਗਤ 1,468.86 ਕਰੋੜ ਰੁਪਏ ਹੈ। ਇਸੇ ਤਰ੍ਹਾਂ 11.37 ਵਸੋਂ ਵਾਲੇ ਅੰਮ੍ਰਿਤਸਰ ਸ਼ਹਿਰ ਨੂੰ ਪੀਣ ਯੋਗ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਦੀ ਲਾਗਤ 1,339.24 ਕਰੋੜ ਰੁਪਏ ਹੈ, ਜਦਕਿ ਪਟਿਆਲਾ ਸ਼ਹਿਰ ਦੀ 4.45 ਲੱਖ ਵਸੋਂ ਲਈ ਭਾਖੜਾ ਨਹਿਰ ਤੋਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਤੇ ਇਸ ਪ੍ਰਾਜੈਕਟ ਦੀ ਲਾਗਤ 700 ਕਰੋੜ ਰੁਪਏ ਹੈ। ਇਸ ਤਰ੍ਹਾਂ ਤਿੰਨਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ 3508.1 ਕਰੋੜ ਰੁਪਏ ਹੈ। ਦੱਸਿਆ ਗਿਆ ਕਿ ਅੰਮ੍ਰਿਤਸਰ ਤੇ ਲੁਧਿਆਣਾ ਸ਼ਹਿਰ ਦੇ ਪ੍ਰਾਜੈਕਟ ਲਈ ਵਿੱਤੀ ਮਦਦ ਵਿਸ਼ਵ ਬੈਂਕ ਤੋਂ ਮਿਲੇਗੀ, ਜਦਕਿ ਪਟਿਆਲਾ ਪ੍ਰਾਜੈਕਟ ਲਈ ਏਸ਼ੀਅਨ ਡਿਵੈਲਪਮੈਂਟ ਬੈਂਕ ਮਦਦ ਕਰੇਗਾ। ਕੇਂਦਰੀ ਜ਼ਮੀਨੀ ਜਲ ਬੋਰਡ ਦੀਆਂ ਰਿਪੋਰਟਾਂ ਅਨੁਸਾਰ ਉਪਰੋਕਤ ਸ਼ਹਿਰਾਂ 'ਚ ਜ਼ਮੀਨੀ ਪਾਣੀ ਦੇ ਪੱਧਰ ਵਿਚ ਬੀਤੇ ਤਿੰਨ-ਚਾਰ ਵਰ੍ਹਿਆਂ ਵਿਚ ਬਹੁਤ ਨਿਘਾਰ ਆਇਆ ਅਤੇ ਪਾਣੀ ਦਾ ਮਿਆਰ ਵੀ ਘਟਿਆ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਜਾਣ ਕਾਰਨ ਡਾਰਕ ਜ਼ੋਨ ਬਣ ਗਿਆ ਹੈ ਅਤੇ ਧਰਤੀ ਹੇਠਲੇ ਪਾਣੀ ਵਿਚ ਆਰਸੈਨਿਕ, ਯੂਰੇਨੀਅਮ, ਕਲੋਰਾਈਡ, ਬੈਕਟੀਰੀਆ ਆਦਿ ਤੱਤਾਂ ਦੀ ਬਹੁਤਾਤ ਪਾਈ ਜਾ ਰਹੀ ਹੈ, ਜੋ ਸਿਹਤ ਲਈ ਬਹੁਤ ਹਾਨੀਕਾਰਕ ਹਨ। ਦੂਸ਼ਿਤ ਪਾਣੀ ਕਾਰਨ ਹਜ਼ਾਰਾਂ ਹੀ ਪੰਛੀਆਂ ਦੀ ਤੇ ਹੋਰ ਜਲ ਪ੍ਰਾਣੀਆਂ ਦੀ ਮੌਤ ਤੋਂ ਬਾਅਦ ਚੱਢਾ ਖੰਡ ਮਿੱਲ 'ਤੇ ਹੋਈ ਕਾਰਵਾਈ ਨੂੰ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਓ.ਪੀ. ਸੋਨੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਿਯਮ, ਕਾਨੂੰਨ ਸਭ 'ਤੇ ਬਰਾਬਰ ਲਾਗੂ ਹਨ। ਗਾਂਧੀ ਪਰਿਵਾਰ ਨਾਲ ਹੋਈ ਮਿਲਣੀ ਬਾਰੇ ਉਨ੍ਹਾਂ ਕਿਹਾ ਕਿ ਜੋ ਔਖੇ ਸਮੇਂ ਕਿਸੇ ਨਾਲ ਖੜ੍ਹਦੇ ਹਨ, ਉਨ੍ਹਾਂ ਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਉਨ੍ਹਾਂ ਨਾਲ ਮੇਰੀ ਮਿਲਣੀ ਇਸੇ ਕੜੀ ਦਾ ਇਕ ਹਿੱਸਾ ਸੀ।

ਅਫ਼ਗਾਨਿਸਤਾਨ 'ਚ ਕ੍ਰਿਕਟ ਮੈਚ ਦੌਰਾਨ ਬੰਬ ਧਮਾਕੇ, 8 ਮੌਤਾਂ

ਕਾਬੁਲ, 19 ਮਈ (ਏਜੰਸੀ)- ਅਫ਼ਗਾਨਿਸਤਾਨ ਦੇ ਪੂਰਬੀ ਨੰਗਰਹਾਰ ਸੂਬੇ ਦੇ ਇਕ ਕ੍ਰਿਕਟ ਸਟੇਡੀਅਮ 'ਚ ਮੈਚ ਦੌਰਾਨ ਹੋਏ ਲੜੀਵਾਰ ਬੰਬ ਧਮਾਕਿਆਂ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਕਾਫ਼ੀ ਲੋਕ ਜ਼ਖ਼ਮੀ ਹੋ ਗਏ। ਸੂਬੇ ਦੇ ਗਵਰਨਰ ਦੇ ਬੁਲਾਰੇ ਅੱਤਾਉੱਲਾ ਖੋਗਿਆਨੀ ਨੇ ਘਟਨਾ ਸਬੰਧੀ ਦੱਸਿਆ ਕਿ ਬੀਤੀ ਰਾਤ ਸੂਬੇ ਦੀ ਰਾਜਧਾਨੀ ਜਲਾਲਾਬਾਦ 'ਚ ਸਪੋਰਟਸ ਸਟੇਡੀਅਮ 'ਚ ਹੋਏ ਧਮਾਕਿਆਂ ਕਾਰਨ 8 ਲੋਕਾਂ ਦੀ ਮੌਤ ਹੋਣ ਤੋਂ ਇਲਾਵਾ 45 ਦੇ ਕਰੀਬ ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਸਟੇਡੀਅਮ 'ਚ ਕਰਵਾਏ ਜਾ ਰਹੇ ਰਾਤ ਦੇ ਮੈਚ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ 'ਚ ਇਕੱਠੇ ਹੋਏ ਸਨ। ਜ਼ਿਕਰਯੋਗ ਹੈ ਕਿ ਇਸ ਖੇਤਰ 'ਚ ਅੱਤਵਾਦੀ ਸੰਗਠਨ ਤਾਲਿਬਾਨ ਤੇ ਆਈ.ਐਸ. ਦਾ ਜ਼ਿਆਦਾ ਪ੍ਰਭਾਵ ਹੈ ਤੇ ਅਫ਼ਗਾਨਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਹਮਲੇ 'ਚ ਉਕਤ ਦੋਵਾਂ ਸੰਗਠਨਾਂ ਦਾ ਹੱਥ ਮੰਨਦੀਆਂ ਹਨ, ਹਾਲਾਂਕਿ ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪੰਜਾਬ ਦੀਆਂ ਮਿੱਲਾਂ ਦੀ ਜਾਂਚ ਦੇ ਆਦੇਸ਼

ਪਟਿਆਲਾ, 19 ਮਈ (ਗੁਰਪ੍ਰੀਤ ਸਿੰਘ ਚੱਠਾ)-ਗੁਰਦਾਸਪੁਰ ਜ਼ਿਲ੍ਹੇ 'ਚ ਕੀੜੀ ਅਫ਼ਗਾਨਾਂ ਵਿਖੇ ਚੱਢਾ ਮਿੱਲ ਵਲੋਂ ਬਿਆਸ ਦਰਿਆ 'ਚ ਸੀਰਾ ਸੁੱਟਣ ਦੀ ਘਟਨਾ ਮਗਰੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਦੀਆਂ ਖੰਡ ਮਿੱਲਾਂ ਤੇ ਡਿਸਟਿਲਰੀਆਂ ਦੀ ਇਕਾਈ ਦੀ ਪੜਤਾਲ ਕਰਨ ਲਈ ਖੇਤਰੀ ਅਫ਼ਸਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰੂ ਨੇ ਜਾਰੀ ਕੀਤੇ ਪੱਤਰ 'ਚ ਸਾਰੇ ਖੇਤਰੀ ਅਫ਼ਸਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਆਪਣੇ ਅਧਿਕਾਰ ਖੇਤਰ 'ਚ ਆਉਂਦੀਆਂ ਖੰਡ ਮਿੱਲਾਂ ਅਤੇ ਡਿਸਟ੍ਰਿਲਰੀ ਦੀਆਂ ਇਕਾਈਆਂ ਦੀ ਪੜਤਾਲ ਕਰਕੇ 2 ਦਿਨਾਂ 'ਚ ਰਿਪੋਰਟ ਦੇਣ ਲਈ ਆਖਿਆ ਹੈ। ਇਸ ਹਦਾਇਤ 'ਚ ਉਨ੍ਹਾਂ ਕਿਹਾ ਹੈ ਕਿ ਚੱਢਾ ਮਿੱਲ ਦੇ ਹਾਦਸੇ ਵਾਂਗ ਕੋਈ ਹੋਰ ਹਾਦਸਾ ਨਾ ਦੁਹਰਾਇਆ ਜਾਵੇ। ਇਸ ਲਈ ਇਨ੍ਹਾਂ ਸਾਰੀਆਂ ਇਕਾਈਆਂ 'ਚ ਪੜਤਾਲ ਕੀਤੀ ਜਾਵੇ ਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਅਜਿਹੀ ਖ਼ਾਮੀ ਤਾਂ ਨਹੀਂ ਜੋ ਨਿਯਮਾਂ ਮੁਤਾਬਿਕ ਨਾ ਹੋਣ ਕਾਰਨ ਕਿਸੇ ਹੋਰ ਹਾਦਸੇ ਦਾ ਕਾਰਨ ਬਣ ਸਕਦੀ ਹੋਵੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ ਅਤੇ ਇਸ ਪੜਤਾਲ ਵਿਚ ਅਧਿਕਾਰੀ ਕੋਈ ਕੋਤਾਹੀ ਨਾ ਵਰਤਣ। ਉਨ੍ਹਾਂ ਪੱਤਰ 'ਚ ਕਿਹਾ ਹੈ ਕਿ ਜੇਕਰ ਕਿਸੇ ਇਕਾਈ 'ਚ ਕੋਈ ਖ਼ਾਮੀ ਜਾਂ ਕਮੀ ਪਾਈ ਜਾਂਦੀ ਹੈ ਤਾਂ ਇਸ ਸਬੰਧੀ ਤੁਰੰਤ ਮੁੱਖ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਤੁਰੰਤ ਕਾਰਵਾਈ ਕੀਤੀ ਜਾ ਸਕੇ।

2 ਧੀਆਂ ਸਮੇਤ ਮਾਂ ਦੀ ਡਿੱਗੀ 'ਚ ਡੁੱਬਣ ਕਾਰਨ ਮੌਤ

ਅਬੋਹਰ, 19 ਮਈ (ਸੁਖਜਿੰਦਰ ਸਿੰਘ ਢਿੱਲੋਂ)-ਇੱਥੋਂ ਦੇ ਪਿੰਡ ਸੀਤੋ ਗੁੰਨੋ ਨਿਵਾਸੀ ਤੇ ਖਾਜ਼ੂਵਾਲਾ ਵਿਖੇ ਵਿਆਹੀ ਗਈ ਔਰਤ ਤੇ ਉਸ ਦੀਆਂ 2 ਧੀਆਂ ਦੀ ਡਿੱਗੀ 'ਚ ਡੁੱਬਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਮਲਾ (35 ਸਾਲ) ਅਬੋਹਰ ਦੇ ਪਿੰਡ ਸੀਤੋ ਗੁੰਨੋ ਦੀ ਵਾਸੀ ਹੈ। ਇਸ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਿਸ਼ੀਕੇਸ਼ ਤੋਂ 22 ਨੂੰ ਰਵਾਨਾ ਹੋਵੇਗਾ ਪਹਿਲਾ ਜਥਾ

ਗੁਰਦੁਆਰਾ ਸਾਹਿਬ 'ਚ ਰਾਹਤ ਕਾਰਜਾਂ ਲਈ ਬਣੇ ਹੈਲੀਪੈਡ-ਬਿੰਦਰਾ ਕਮਲ ਸ਼ਰਮਾ

ਦੇਹਰਾਦੂਨ, 19 ਮਈ-ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉਪ-ਪ੍ਰਧਾਨ ਸਰਦਾਰ ਨਰਿੰਦਰਜੀਤ ਸਿੰਘ ਬਿੰਦਰਾ ਦਾ ਕਹਿਣਾ ਹੈ ਕਿ 25 ਮਈ ਤੋਂ ਸ਼ੁਰੂ ਹੋਣ ਵਾਲੀ ਵਿਸ਼ਵ ਪ੍ਰਸਿੱਧ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਆਰੰਭਤਾ 22 ਮਈ ਦਿਨ ਮੰਗਲਵਾਰ ਨੂੰ ...

ਪੂਰੀ ਖ਼ਬਰ »

ਮਿਰਚ ਮਸਾਲਾ

ਜਗਨ ਦੇ ਵਿਹੜੇ 'ਚ ਪੀ. ਕੇ. ਦਾ ਨਸ਼ਾ ਉੱਤਰਿਆ ਸਿਆਸੀ ਹਵਾਵਾਂ ਦੇ ਰੁਖ਼ ਜਾਣਨ ਦੇ ਮਾਹਿਰ ਪ੍ਰਸ਼ਾਂਤ ਕਿਸ਼ੋਰ ਭਾਵੇਂ ਇਨ੍ਹੀਂ ਦਿਨੀਂ ਆਂਧਰਾ ਦੇ ਯੁਵਾ ਨੇਤਾ ਜਗਨ ਮੋਹਨ ਰੈਡੀ ਦੀ ਵਾਈ. ਐਸ. ਆਰ. ਕਾਂਗਰਸ ਲਈ ਕੰਮ ਕਰ ਰਹੇ ਹਨ। ਪੀ. ਕੇ. ਨੇ ਜਲਦਬਾਜ਼ੀ 'ਚ ਆਪਣਾ ਦਫ਼ਤਰ ਖੋਲ੍ਹ ...

ਪੂਰੀ ਖ਼ਬਰ »

ਕਿਊਬਾ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ 100 ਤੋਂ ਵੱਧ ਮੌਤਾਂ

ਹਵਾਨਾ, 19 ਮਈ (ਏਜੰਸੀਆਂ)- ਕਿਊਬਾ 'ਚ 110 ਲੋਕਾਂ ਨੂੰ ਲੈ ਕੇ ਜਾ ਰਿਹਾ ਇਕ ਜਹਾਜ਼ ਹਵਾਨਾ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਕੱਲ੍ਹ ਹਾਦਸਾਗ੍ਰਸਤ ਹੋ ਗਿਆ ਅਤੇ ਉਸ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ 3 ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਯਾਤਰੀ ਮਾਰੇ ਗਏ। ਕਿਊਬਾ ...

ਪੂਰੀ ਖ਼ਬਰ »

ਪਾਕਿ ਖ਼ੁਫ਼ੀਆ ਏਜੰਸੀ ਲਈ ਜਾਸੂਸੀ ਕਰਨ ਦੇ ਦੋਸ਼ 'ਚ ਸਾਬਕਾ ਕੂਟਨੀਤਕ ਮਾਧੁਰੀ ਗੁਪਤਾ ਨੂੰ ਤਿੰਨ ਸਾਲ ਦੀ ਜੇਲ੍ਹ

ਨਵੀਂ ਦਿੱਲੀ, 19 ਮਈ (ਏਜੰਸੀ)-ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਸਾਬਕਾ ਕੂਟਨੀਤਕ ਮਾਧੁਰੀ ਗੁਪਤਾ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਮਾਧੁਰੀ ਗੁਪਤਾ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਤੇ ਰਾਸ਼ਟਰੀ ਹਿਤਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX