ਤਾਜਾ ਖ਼ਬਰਾਂ


ਇਟਲੀ 'ਚ ਟਰੇਨ ਹਾਦਸਾਗ੍ਰਸਤ, 2 ਦੀ ਮੌਤ
. . .  13 minutes ago
ਮਿਲਾਨ, 24 ਮਈ- ਇਟਲੀ 'ਚ ਬੁੱਧਵਾਰ ਨੂੰ ਇੱਕ ਟਰੇਨ ਰੇਲਵੇ ਕਰਾਸਿੰਗ ਦੇ ਨਜ਼ਦੀਕ ਇੱਕ ਟਰੈਕ 'ਤੇ ਫਸੇ ਟਰੱਕ ਨਾਲ ਟਕਰਾਅ ਗਈ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 18 ਲੋਕ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ...
ਮੋਦੀ ਤੇ ਰੁੱਟੇ ਵਿਚਕਾਰ ਹੋਈ ਮੁਲਾਕਾਤ
. . .  25 minutes ago
ਨਵੀਂ ਦਿੱਲੀ, 24 ਮਈ - ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁੱਟੇ ਭਾਰਤ ਦੇ ਦੋ ਦਿਨਾਂ ਦੌਰੇ 'ਤੇ ਅੱਜ ਨਵੀਂ ਦਿੱਲੀ ਪੁੱਜੇ। ਉਨ੍ਹਾਂ ਨੇ ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...
ਕੇਰਲ 'ਚ ਨਿਪਾਹ ਵਾਇਰਸ ਕਾਰਨ ਇੱਕ ਹੋਰ ਮੌਤ
. . .  40 minutes ago
ਕਾਲੀਕਟ, 24 ਮਈ- ਕੇਰਲ ਦੇ ਕੋਝੀਕੋਡ ਜ਼ਿਲ੍ਹੇ 'ਚ ਨਿਪਾਹ ਵਾਇਰਸ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਨਿਪਾਹ ਵਾਇਰਸ ਕਾਰਨ ਹੁਣ ਤੱਕ ਇਹ 11ਵੀਂ ਮੌਤ ਹੈ...
ਚੱਢਾ ਦੇ ਵਕੀਲ ਨੇ ਕਾਹਨ ਸਿੰਘ ਪੰਨੂ ਨੂੰ ਸੌਂਪੀ ਰਿਪੋਰਟ
. . .  42 minutes ago
ਪਟਿਆਲਾ, 24 ਮਈ - ਚੱਢਾ ਸ਼ੂਗਰ ਮਿਲ ਦੇ ਵਿਵਾਦ ਨੂੰ ਲੈ ਕੇ ਅੱਜ ਪਟਿਆਲਾ ਵਿਖੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੂੰ ਚੱਢਾ ਦੇ ਵਕੀਲ ਵੱਲੋਂ ਰਿਪੋਰਟ ਸੌਂਪੀ ਗਈ, ਇਸ ਮੌਕੇ ਕਾਹਨ ਸਿੰਘ ਪੰਨੂ ਵੱਲੋਂ ਅੱਜ ਦੇਰ ਸ਼ਾਮ ਤੱਕ ਇਸ ਰਿਪੋਰਟ...
ਮੋਦੀ ਨੇ ਵਿਰਾਟ ਦੀ ਚੁਣੌਤੀ ਕੀਤੀ ਪ੍ਰਵਾਨ
. . .  53 minutes ago
ਨਵੀਂ ਦਿੱਲੀ, 24 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰਾਟ ਕੋਹਲੀ ਦਾ ਫਿਟਨੈੱਸ ਚੈਲੇਂਜ ਪ੍ਰਵਾਨ ਕਰ ਲਿਆ ਹੈ। ਕੋਹਲੀ ਨੇ ਲੰਘੀ ਰਾਤ ਆਪਣੀ ਕਸਰਤ ਦਾ ਇਕ ਵੀਡੀਓ ਸਾਂਝਾ ਕਰਦੇ ਹੋਏ ਆਪਣੀ ਪਤਨੀ ਅਨੂਸ਼ਕਾ ਸ਼ਰਮਾ, ਕ੍ਰਿਕਟਰ ਮਹਿੰਦਰ ਸਿੰਘ ਧੋਨੀ ਤੇ ਪ੍ਰਧਾਨ ਮੰਤਰੀ...
ਡੀ.ਐਮ.ਕੇ ਦਾ ਤੂਤੀਕੋਰਨ ਹਿੰਸਾ 'ਤੇ ਪ੍ਰਦਰਸ਼ਨ
. . .  about 1 hour ago
ਚੇਨਈ, 24 ਮਈ- ਡੀ. ਐਮ. ਕੇ. ਦੇ ਕਾਰਜਕਾਰੀ ਪ੍ਰਧਾਨ ਐਮ. ਕੇ. ਸਟਾਲਿਨ ਅਤੇ ਹੋਰ ਪਾਰਟੀ ਵਰਕਰਾਂ ਵਲੋਂ ਤਾਮਿਲਨਾਡੂ ਸਕੱਤਰੇਤ ਦੇ ਬਾਹਰ ਤੂਤੀਕੋਰਨ ਹਿੰਸਾ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿਛਲੇ ਇੱਕ ਮਹੀਨੇ ਤੋਂ ਤੂਤੀਕੋਰਨ 'ਚ ਲੋਕ ਵੇਦਾਂਤਾ ਦੀ...
ਬਗਦਾਦ 'ਚ ਆਤਮਘਾਤੀ ਹਮਲਾ, ਸੱਤ ਦੀ ਮੌਤ
. . .  about 1 hour ago
ਬਗਦਾਦ, 24 ਮਈ- ਇਰਾਕ ਦੀ ਰਾਜਧਾਨੀ ਬਗਦਾਦ 'ਚ ਇੱਕ ਪਾਰਕ 'ਚ ਵੀਰਵਾਰ ਨੂੰ ਹੋਏ ਇੱਕ ਆਤਮਘਾਤੀ ਹਮਲੇ 'ਚ ਪੁਲਿਸ ਕਰਮਚਾਰੀ ਸਮੇਤ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ, ਜਦਕਿ 16 ਲੋਕ ਹੋਰ ਜ਼ਖ਼ਮੀ ਹੋਏ ਹਨ। ਇਰਾਕੀ ਸੁਰੱਖਿਆ ਅਧਿਕਾਰੀਆਂ...
ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਨੂੰ ਕੀਤਾ ਗਿਆ ਪਟਿਆਲਾ ਅਦਾਲਤ 'ਚ ਪੇਸ਼
. . .  about 1 hour ago
ਪਟਿਆਲਾ, 24 ਮਈ - ਰਾਸ਼ਟਰੀ ਸਿੱਖ ਸੰਗਤ ਦੇ ਸੂਬਾ ਪ੍ਰਧਾਨ ਰੁਲਦਾ ਸਿੰਘ ਕਤਲ ਮਾਮਲੇ ਵਿਚ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਅੱਜ ਪਟਿਆਲਾ ਦੀ ਮਾਨਯੋਗ ਧਰਮਿੰਦਰ ਪਾਲ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ...
ਪਾਕਿ ਨੇ ਉੜੀ 'ਚ ਖੋਲ੍ਹਿਆ ਨਵਾਂ ਮੋਰਚਾ, ਨਾਗਰਿਕਾਂ ਨੂੰ ਬਣਾਇਆ ਨਿਸ਼ਾਨਾ
. . .  about 1 hour ago
ਸ੍ਰੀਨਗਰ, 24 ਮਈ- ਪਿਛਲੇ ਕਈ ਦਿਨਾਂ ਤੋਂ ਜੰਗਬੰਦੀ ਦੀ ਉਲੰਘਣਾ ਕਰ ਰਹੇ ਪਾਕਿਸਤਾਨ ਨੇ ਹੁਣ ਉੱਤਰੀ ਕਸ਼ਮੀਰ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ। ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਪਾਕਿਸਤਾਨ ਨੇ ਬਾਰਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ...
ਡਾਲਰ ਮੁਕਾਬਲੇ ਰੁਪਏ 'ਚ 12 ਪੈਸੇ ਸੁਧਾਰ
. . .  about 1 hour ago
ਮੁੰਬਈ, 24 ਮਈ - ਕਰੀਬ 18 ਮਹੀਨਿਆਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਜਾਣ ਮਗਰੋਂ ਅੱਜ ਰੁਪਏ 'ਚ ਡਾਲਰ ਮੁਕਾਬਲੇ 12 ਪੈਸੇ ਸੁਧਾਰ ਹੋਇਆ ਹੈ। ਇਸ ਤਰ੍ਹਾਂ ਡਾਲਰ ਮੁਕਾਬਲੇ ਰੁਪਇਆ ਅੱਜ 68.30 ਪੈਸੇ 'ਤੇ ਚੱਲ ਰਿਹਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਜੇਠ ਸੰਮਤ 550
ਵਿਚਾਰ ਪ੍ਰਵਾਹ: ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ
  •     Confirm Target Language  

ਤਾਜ਼ਾ ਖ਼ਬਰਾਂ

ਪੱਛਮੀ ਬੰਗਾਲ 'ਚ ਇਕ ਘਰ ਤੋਂ ਮਿਲੇ 'ਕੰਕਾਲ'

ਵਰਧਮਾਨ, 21 ਮਾਰਚ - ਪੱਛਮੀ ਬੰਗਾਲ ਦੇ ਵਰਧਮਾਨ ਜਿਲ੍ਹੇ ਦੇ ਪੂਰਬਸਥਲੀ ਸ਼ਹਿਰ 'ਚ ਪੁਲਿਸ ਨੇ ਇਕ ਘਰ ਤੋਂ 18 ਨਰ ਕੰਕਾਲ ਜ਼ਬਤ ਕੀਤੇ ਹਨ। ਇਸ ਮਾਮਲੇ 'ਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਗੰਗਾ ਕਿਨਾਰੇ ਆਈਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਫਿਰ ਇਨ੍ਹਾਂ ਕੰਕਾਲਾਂ ਦਾ ਗੈਰ ਕਾਨੂੰਨੀ ਕਾਰੋਬਾਰ ਕਰਦੇ ਸਨ। ਇਹ ਲੋਕ ਘਰ ਅੰਦਰ ਇਕ ਖੁਫੀਆ ਕਮਰੇ 'ਚ ਇਨ੍ਹਾਂ ਕੰਕਾਲਾਂ ਨੂੰ ਛੁਪਾ ਕੇ ਰੱਖਦੇ ਸਨ। ਇਸ ਮਾਮਲੇ 'ਚ ਚਾਰ ਲੋਕ ਗ੍ਰਿਫ਼ਤਾਰ ਹਨ ਤੇ ਦੋ ਫ਼ਰਾਰ ਹਨ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX