ਤਾਜਾ ਖ਼ਬਰਾਂ


ਜੰਮੂ ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ
. . .  38 minutes ago
ਜੰਮੂ, 23 ਜੁਲਾਈ - ਜੰਮੂ ਕਸ਼ਮੀਰ ਦੇ ਮਾਛਿਲ ਸੈਕਟਰ 'ਚ ਸੁਰੱਖਿਆ ਬਲਾਂ ਵਲੋਂ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ। ਇਸ ਦੌਰਾਨ ਇਕ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ...
ਗੁਜਰਾਤ 'ਚ ਭਾਰੀ ਬਾਰਸ਼, ਤਿੰਨ ਮੌਤਾਂ
. . .  about 1 hour ago
ਅਹਿਮਦਾਬਾਦ, 23 ਜੁਲਾਈ - ਗੁਜਰਾਤ 'ਚ ਭਾਰੀ ਮੀਂਹ ਕਾਰਨ ਹੜ੍ਹ ਵਾਲੀ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਕਈ ਇਲਾਕਿਆਂ 'ਚ ਰੇਲ ਪਟੜੀਆਂ ਬਹਿ ਗਈਆਂ ਹਨ ਤੇ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਫ਼ੌਜ ਵਲੋਂ ਰਾਹਤ ਕਾਰਜ ਚਲਾਇਆ ਜਾ...
ਨੋਟਬੰਦੀ ਤੇ ਜੀ.ਐਸ.ਟੀ. ਦਾ ਫੈਸਲਾ ਗਲਤ - ਸ਼ਿਵ ਸੈਨਾ
. . .  about 1 hour ago
ਮੁੰਬਈ, 23 ਜੁਲਾਈ - ਸ਼ਿਵ ਸੈਨਾ ਸੁਪਰੀਮੋ ਉਧਵ ਠਾਕਰੇ ਨੇ ਇਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਸਾਧਿਆ ਹੈ। ਪਾਰਟੀ ਦੇ ਮੁੱਖ ਪੱਤਰ ਨੂੰ ਦਿੱਤੀ ਇੰਟਰਵਿਊ 'ਚ ਉਧਵ ਨੇ ਭਾਜਪਾ ਦੇ ਅੱਛੇ ਦਿਨ ਦੇ ਵਾਅਦੇ 'ਤੇ ਕਟਾਸ਼ ਕਰਦੇ ਹੋਏ ਕਿਹਾ ਕਿ ਅੱਛੇ...
ਟੀ-ਸਟਾਲ ਤੋਂ ਚਾਹ ਪੀਣ ਨਾਲ 21 ਲੋਕ ਬੀਮਾਰ
. . .  about 2 hours ago
ਲਖਨਊ, 23 ਜੁਲਾਈ - ਉਤਰ ਪ੍ਰਦੇਸ਼ ਦੇ ਮਿਰਜਾਪੁਰ 'ਚ ਇਕ ਟੀ-ਸਟਾਲ 'ਤੇ ਚਾਹ ਪੀਣ ਕਾਰਨ 21 ਲੋਕ ਬੀਮਾਰ ਪੈ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਬੀਮਾਰ ਪੈਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ...
ਕਰਜ਼ੇ ਤੋਂ ਤੰਗ ਕਿਸਾਨ ਤੇ ਪੋਤਰੇ ਨੇ ਪੀਤੀ ਜ਼ਹਿਰੀਲੀ ਦਵਾਈ, ਕਿਸਾਨ ਦੀ ਮੌਤ
. . .  about 3 hours ago
ਕੋਟ ਈਸੇ ਖਾਂ, 23 ਜੁਲਾਈ (ਗੁਰਮੀਤ ਸਿੰਘ ਖ਼ਾਲਸਾ) - ਜ਼ਿਲ੍ਹਾ ਮੋਗਾ ਦੇ ਸ਼ਹਿਰ ਕੋਟ ਈਸੇ ਖਾਂ ਨੇੜਲੇ ਪਿੰਡ ਤਲਵੰਡੀ ਨੌਂ ਬਹਾਰ ਦੇ ਇਕ ਕਿਸਾਨ ਬਲਦੇਵ ਸਿੰਘ (62) ਤੇ ਉਸ ਦੇ ਪੋਤਰੇ ਜਸਪਾਲ ਸਿੰਘ (20) ਨੇ ਕਰਜ਼ੇ ਤੋਂ ਤੰਗ ਆ ਕੇ ਬੀਤੀ 22 ਜੁਲਾਈ...
ਜੇਵਰ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਨਾਲ ਸਬੰਧਿਤ ਚਾਰ ਦੋਸ਼ੀ ਕਾਬੂ
. . .  about 3 hours ago
ਨਵੀਂ ਦਿੱਲੀ, 23 ਜੁਲਾਈ - ਗੌਤਮਬੁੱਧ ਨਗਰ ਪੁਲਿਸ ਨੇ ਜੇਵਰ ਦੇ ਕੋਲ ਇਕ ਮੁੱਠਭੇੜ ਤੋਂ ਬਾਅਦ ਚਾਰ ਦੋਸ਼ੀਆਂ ਨੂੰ ਕਾਬੂ ਕਰਕੇ ਜੇਵਰ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿਚ ਇਕ ਦੋਸ਼ੀ ਨੂੰ ਗੋਲੀ...
ਮਹਿਲਾ ਵਿਸ਼ਵ ਕੱਪ : ਅੱਜ ਇੰਗਲੈਂਡ ਤੇ ਭਾਰਤ ਵਿਚਕਾਰ ਹੋਵੇਗਾ ਫਾਈਨਲ
. . .  about 3 hours ago
ਲੰਡਨ, 23 ਜੁਲਾਈ - ਅੱਜ ਮਹਿਲਾ ਵਿਸ਼ਵ ਕੱਪ ਦਾ ਫਾਈਨਲ ਮੈਚ ਮੇਜ਼ਬਾਨ ਇੰਗਲੈਂਡ ਤੇ ਭਾਰਤ ਵਿਚਕਾਰ ਹੋ ਰਿਹਾ ਹੈ। ਇਹ ਮੈਚ ਕ੍ਰਿਕਟ ਦਾ ਮੱਕਾ ਕਹਿ ਜਾਂਦੇ ਇੰਗਲੈਂਡ ਦੇ ਲਾਰਡਜ਼ ਮੈਦਾਨ 'ਚ ਹੋ ਰਿਹਾ ਹੈ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੂਸਰੀ...
ਉੱਤਰ ਪ੍ਰਦੇਸ਼ ਤੋਂ ਜਲੰਧਰ ਆ ਰਹੀ ਬੱਸ ਪਲਟੀ 7 ਮੌਤਾਂ , ਕਈ ਜ਼ਖ਼ਮੀ
. . .  1 day ago
ਜਲੰਧਰ ,22 ਜੁਲਾਈ - ਉੱਤਰ ਪ੍ਰਦੇਸ਼ ਤੋਂ ਜਲੰਧਰ ਆ ਰਹੀ ਬੱਸ ਕਰਨਾਲ ਹਾਈ ਵੇਅ 'ਤੇ ਪਲਟ ਗਈ ,ਜਿਸ ਨਾਲ 7 ਲੋਕਾਂ ਦੇ ਮਰਨ ਦੀ ਸੂਚਨਾ ਹੈ । ਜਦ ਕਿ ਬਹੁਤ ਲੋਕ ਜ਼ਖ਼ਮੀ ਹਨ ।ਡਬਲ ਸਟੋਰੀ ਬੱਸ 'ਚ 300 ਤੋਂ ਵੱਧ ਲੋਕ ਸਵਾਰ ਸਨ...
ਫ਼ਿਲਮ ਇੰਦੂ ਸਰਕਾਰ 'ਤੇ ਹਾਈਕੋਰਟ 'ਚ ਪਾਈ ਗਈ ਜਾਚਿਕਾ ਦੀ ਸੁਣਵਾਈ 24 ਜੁਲਾਈ ਨੂੰ
. . .  1 day ago
ਰਸਤਾ ਨਾ ਦੇਣ 'ਤੇ ਮਾਮੂਲੀ ਤਕਰਾਰ ਪਿੱਛੋਂ ਕਾਰ ਸਵਾਰ ਚਾਰ ਨੌਜਵਾਨਾਂ ਬੱਸ ਡਰਾਈਵਰ ਨੂੰ ਮਾਰੀ ਗੋਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ \'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ
  •     Confirm Target Language  

ਤਾਜ਼ਾ ਖ਼ਬਰਾਂ

ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਸੀ ਰਾਓ ਵੱਲੋਂ ਰਾਮਨਾਥ ਕੋਵਿੰਦ ਨੂੰ ਹਿਮਾਇਤ

ਹੈਦਰਾਬਾਦ, 19 ਜੂਨ - ਤੇਲੰਗਾਨਾ ਦੇ ਮੁੱਖ ਮੰਤਰੀ ਤੇ ਟੀ.ਆਰ.ਐੱਸ ਪ੍ਰਮੁੱਖ ਕੇ.ਸੀ.ਰਾਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਤੋਂ ਬਾਅਦ ਐਨ.ਡੀ.ਏ ਦੇ ਰਾਸ਼ਟਰਪਤੀ ਉਮੀਦਵਾਰ ਰਾਮਨਾਥ ਕੋਵਿੰਦ ਨੂੰ ਹਿਮਾਇਤ ਦੇਣ ਦਾ ਫ਼ੈਸਲਾ ਕੀਤਾ ਹੈ। ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮਨਾਥ ਕੋਵਿੰਦ ਨੂੰ ਲੈ ਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਵਾਮੀ ਨਾਲ ਵੀ ਗੱਲਬਾਤ ਕੀਤੀ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX