ਤਾਜਾ ਖ਼ਬਰਾਂ


ਸਬਰੀਮਾਲਾ ਮੰਦਰ ਦੇ ਅੱਜ ਖੁੱਲਣਗੇ ਦੁਆਰ, ਸੁਰੱਖਿਆ ਦੇ ਸਖਤ ਪ੍ਰਬੰਧ
. . .  40 minutes ago
ਤਿਰੁਵਨੰਤਪੁਰਮ, 17 ਅਕਤੂਬਰ - ਕੇਰਲ ਦੇ ਪ੍ਰਸਿੱਧ ਸਬਰੀਮਾਲਾ ਮੰਦਰ ਦੇ ਕਪਾਟ ਖੁੱਲਣ ਦਾ ਵਕਤ ਜਿਵੇਂ ਜਿਵੇਂ ਕਰੀਬ ਆ ਰਿਹਾ ਹੈ, ਤਣਾਅ ਵਧਦਾ ਹੀ ਜਾ ਰਿਹਾ ਹੈ। ਕਿਉਂਕਿ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਔਰਤਾਂ ਨੂੰ ਦਾਖਲਾ ਨਹੀਂ ਦਿੱਤਾ ਜਾ ਰਿਹਾ ਹੈ। ਮੰਦਰ ਕੰਪਲੈਕਸ ਦੇ ਬਾਹਰ ਵਿਰੋਧ ਪ੍ਰਦਰਸ਼ਨ...
ਬੱਚੀ ਜੈਨਬ ਦੇ ਜਬਰ ਜਨਾਹੀ ਤੇ ਹਤਿਆਰੇ ਨੂੰ ਲਾਹੌਰ 'ਚ ਦਿੱਤੀ ਗਈ ਫਾਂਸੀ
. . .  about 1 hour ago
ਲਾਹੌਰ, 17 ਅਕਤੂਬਰ - ਅੱਜ ਪਾਕਿਸਤਾਨ ਨੇ ਸੱਤ ਸਾਲਾਂ ਜੈਨਬ ਅਨਸਾਰੀ ਦੇ 24 ਸਾਲਾਂ ਜਬਰ ਜਨਾਹੀ ਤੇ ਹਤਿਆਰੇ ਇਮਰਾਨ ਅਲੀ ਨੂੰ ਲਾਹੌਰ ਦੀ ਕੋਟ ਲੱਖਪਤ ਜੇਲ 'ਚ ਸਥਾਨਕ ਸਮੇਂ 5.30 ਵਜੇ ਫਾਂਸੀ 'ਤੇ ਲਟਕਾ ਦਿੱਤਾ। ਅਲੀ ਨੇ ਆਪਣਾ ਜੁਰਮ ਕਾਬੂਲ ਕਰਦੇ ਹੋਏ ਮੰਨਿਆ ਸੀ ਕਿ ਉਸ ਨੇ ਜੈਨਬ ਅਨਸਾਰੀ...
ਜਵਾਨਾਂ ਨੇ ਅੱਤਵਾਦੀਆਂ ਨੂੰ ਪਾਇਆ ਘੇਰਾ
. . .  about 1 hour ago
ਸ੍ਰੀਨਗਰ, 17 ਅਕਤੂਬਰ - ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਹੋ ਰਹੀ ਹੈ। ਇਹ ਮੁੱਠਭੇੜ ਜੰਮੂ ਕਸ਼ਮੀਰ ਦੇ ਸ੍ਰੀਨਗਰ ਸਥਿਤ ਫਤਿਹ ਕਾਦਲ ਇਲਾਕੇ 'ਚ ਜਾਰੀ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਾ ਪਾ ਰੱਖਿਆ...
ਅੱਜ ਦਾ ਵਿਚਾਰ
. . .  about 1 hour ago
ਝਾਰਖੰਡ 'ਚ ਨਕਸਲੀ ਹਮਲਾ , 9 ਟਰੱਕਾਂ ਨੂੰ ਲਾਈ ਅੱਗ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2018 ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 2018 ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਤਮਗ਼ਾ ਜੇਤੂ ਖਿਡਾਰੀਆਂ ਦੇ ਕੋਚਾਂ ਦੀ ਵੀ ਪ੍ਰਸ਼ੰਸਾ....
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਕੀਤੀ ਰੱਦ
. . .  1 day ago
ਅਲੀਗੜ੍ਹ, 16 ਅਕਤੂਬਰ - ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐਮ.ਯੂ) ਨੇ ਤਿੰਨ 'ਚੋਂ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ। ਏ.ਐਮ.ਯੂ ਨੇ ਵਧੀਕ ਕਮੇਟੀ ਦੀ ਰਿਪੋਰਟ ਦੇ ਬਾਅਦ ਇਹ ਫ਼ੈਸਲਾ ਲਿਆ ਹੈ। ਜਾਣਕਾਰੀ ਲਈ ਦੱਸ ਦੇਈਏ ...
ਭਾਜਪਾ 'ਚ ਸ਼ਾਮਲ ਹੋਏ ਗੋਆ ਦੇ ਦੋ ਕਾਂਗਰਸ ਵਿਧਾਇਕ
. . .  1 day ago
ਪਣਜੀ, 16 ਅਕਤੂਬਰ- ਗੋਆ ਵਿਧਾਨ ਸਭਾ 'ਚ ਕਾਂਗਰਸ ਦੇ ਦੋ ਵਿਧਾਇਕ ਦਯਾਨੰਦ ਸੋਪਤੇ ਅਤੇ ਸੁਭਾਸ਼ ਸ਼ਿਰੋਦਕਰ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਦੋਨਾਂ ਵਿਧਾਇਕਾਂ ਨੇ ਕਾਂਗਰਸ ਨੂੰ ਅਸਤੀਫ਼ਾ ਦੇ...
ਭਗੌੜੇ ਉਦਯੋਗਪਤੀ ਵਿਨੈ ਮਿੱਤਲ ਨੂੰ ਇੰਡੋਨੇਸ਼ੀਆ ਨੇ ਕੀਤਾ ਭਾਰਤ ਦੇ ਹਵਾਲੇ
. . .  1 day ago
ਨਵੀਂ ਦਿੱਲੀ, 16 ਅਕਤੂਬਰ- ਕਰੀਬ 40 ਕਰੋੜ ਰੁਪਏ ਦੀ ਬੈਂਕ ਘਪਲੇ ਮਾਮਲਿਆਂ 'ਚ ਲੋੜੀਂਦੇ ਭਗੌੜੇ ਉਦਯੋਗਪਤੀ ਵਿਨੈ ਮਿੱਤਲ ਨੂੰ ਸੀ. ਬੀ. ਆਈ. ਦੀ ਬੇਨਤੀ 'ਤੇ ਇੰਡੋਨੇਸ਼ੀਆ ਨੇ ਭਾਰਤ ਦੇ ਹਵਾਲੇ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੰਟਰਪੋਲ ਨੇ ਸੀ. ਬੀ. ਆਈ. ਦੀ....
ਸਕੱਤਰ ਸਕੂਲ ਸਿੱਖਿਆ ਵੱਲੋਂ ਰਮਸਾ ਅਧਿਆਪਕਾਂ ਦਾ ਡਾਟਾ ਦੇਣ ਤੋਂ ਇਨਕਾਰ
. . .  1 day ago
ਐੱਸ. ਏ. ਐੱਸ. ਨਗਰ, 16 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਲੋਕ ਇਨਸਾਫ਼ ਪਾਰਟੀ ਆਗੂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਵਿੱਦਿਆ ਭਵਨ ਜਾ ਕੇ ਸਕੱਤਰ ਸਕੂਲ ਸਿੱਖਿਆਂ ਕ੍ਰਿਸ਼ਨ ਕੁਮਾਰ ਤੋਂ ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂਅ 'ਤੇ ..
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਮਹੱਤਵਪੂਰਨ ਹੈ। -ਹੋਵਰਡ ਟੈਫਟ

ਤਾਜ਼ਾ ਖ਼ਬਰਾਂ

ਸਾਉਦੀ ਅਰਬ 'ਚ ਫਸੀ ਰੀਨਾ ਦੀ ਹੋਈ ਘਰ ਵਾਪਸੀ

ਟਾਂਡਾ ਉੜਮੁੜ, 18 ਨਵੰਬਰ (ਦੀਪਕ ਬਹਿਲ) - ਸਾਉਦੀ ਅਰਬ 'ਚ ਤਸੀਹੇ ਸਹਿਣ ਮਗਰੋਂ ਸੋਸ਼ਲ ਮੀਡੀਆ 'ਤੇ ਭਾਰਤ ਸਰਕਾਰ ਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਬਚਾਅ ਤੇ ਮਦਦ ਦੀ ਗੁਹਾਰ ਲਗਾਉਣ ਵਾਲੀ ਰੀਨਾ ਭਾਰਤ ਪਰਤ ਆਈ ਹੈ। ਰੀਨਾ ਦੀ ਘਰ ਵਾਪਸੀ 'ਤੇ ਟਾਂਡਾ ਉੜਮੁੜ ਦੇ ਪਿੰਡ ਬੋਦਲ ਕੋਟਲੀ 'ਚ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ 'ਚ ਖ਼ੁਸ਼ੀ ਦੀ ਲਹਿਰ ਹੈ। 


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX