ਤਾਜਾ ਖ਼ਬਰਾਂ


ਝਪਟਮਾਰਾਂ ਵੱਲੋਂ ਦਿਨ ਦਿਹਾੜੇ ਅਧਿਆਪਕਾਵਾਂ ਨੂੰ ਲੁੱਟਿਆ
. . .  19 minutes ago
ਤਰਨ ਤਾਰਨ 14 ਅਗਸਤ (ਹਰਿੰਦਰ ਸਿੰਘ ) - ਅੰਮ੍ਰਿਤਸਰ ਰੋਡ ਸੈਵਨ ਸਟਾਰ ਹੋਟਲ ਲਾਗੇ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤੱਖਤ ਮੱਲ 'ਚ ਤਾਇਨਾਤ ਦੋ ਅਧਿਆਪਕਾਵਾਂ ਨੂੰ ਅਣਪਛਾਤੇ ਮੋਟਰ-ਸਾਈਕਲ ਸਵਾਰਾਂ ਵੱਲੋਂ ਚੱਲਦੀ ਮੋਪੇਡ ਤੋ ਲੱਤ ਮਾਰ ਕੇ ਡੇਗਣ ਦੀ ਕੋਸ਼ਿਸ਼....
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਦੀ ਭੇਦਭਰੀ ਹਾਲਤ 'ਚ ਮੌਤ
. . .  39 minutes ago
ਮਾਨਸਾ, 14 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਹੀਰੇਵਾਲਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਹੈ। 7 ਏਕੜ ਜ਼ਮੀਨ ਦੇ ਮਾਲਕ ਕਿਸਾਨ ਸੁਰਿੰਦਰ ਸਿੰਘ ਸਿਰ ਆੜਤੀਆਂ ਤੇ ਬੈਂਕਾਂ ਦਾ 14 ਲੱਖ ਰੁਪਏ ਕਰਜ਼ਾ...
ਰਾਸ਼ਟਰਪਤੀ ਪੁਲਿਸ ਮੈਡਲ ਨਾਲ ਪੰਜਾਬ ਦੇ 15 ਪੁਲਿਸ ਅਧਿਕਾਰੀ ਹੋਣਗੇ ਸਨਮਾਨਿਤ
. . .  about 1 hour ago
ਜਲੰਧਰ, 14 ਅਗਸਤ - ਆਜ਼ਾਦੀ ਦਿਵਸ 2018 ਵਿਚ ਇਸ ਵਾਰ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਨ ਲਈ ਦੇਸ਼ ਭਰ ਵਿਚ ਪੁਲਿਸ ਅਧਿਕਾਰੀਆਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਉੱਥੇ ਹੀ ਇਸ ਸੂਚੀ ਵਿਚ ਪੰਜਾਬ ਦੇ 15 ਪੁਲਿਸ ਅਧਿਕਾਰੀਆਂ...
ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦਾ ਦੇਹਾਂਤ
. . .  54 minutes ago
ਰਾਏਪੁਰ, 14 ਅਗਸਤ- ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦਾ ਅੱਜ ਦੇਹਾਂਤ ਹੋ ਗਿਆ। ਉਹ 90 ਸਾਲਾਂ ਦੇ ਸਨ। ਬਿਮਾਰੀ ਦੇ ਚੱਲਦਿਆਂ ਅੱਜ ਉਨ੍ਹਾਂ ਨੂੰ ਰਾਏਪੁਰ ਦੇ ਇੱਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦੇਹਾਂਤ...
ਅਮਨਦੀਪ ਸਿੰਘ ਨੇ ਆਈ.ਏ.ਐਸ. ਦੀ ਪ੍ਰੀਖਿਆ ਪੂਰੀ ਕਰ ਕੇ ਪਟਿਆਲਾ ਦਾ ਨਾਮ ਕੀਤਾ ਰੌਸ਼ਨ
. . .  about 1 hour ago
ਪਟਿਆਲਾ, 14 ਅਗਸਤ- ਪਟਿਆਲਾ ਦੇ ਸਿੱਖ ਨੌਜਵਾਨ ਅਮਨਦੀਪ ਸਿੰਘ ਨੇ ਆਈ.ਏ.ਐਸ. ਦੀ ਪ੍ਰੀਖਿਆ ਪੂਰੀ ਕਰ ਕੇ ਪਟਿਆਲਾ ਦਾ ਨਾਮ ਕੀਤਾ ਰੌਸ਼ਨ ਕਰਨ ਤੇ ਐਸ.ਜੀ.ਪੀ.ਸੀ. ਵੱਲੋਂ ਇਸ ਸਿੱਖ ਨੌਜਵਾਨ ਨੂੰ ਇਹ ਉਪਲਬਧੀ ਹਾਸਿਲ ਕਰਨ ਦੀ ਖ਼ੁਸ਼ੀ 'ਚ ਇਕ ਲੱਖ...
ਪਟਿਆਲਾ : ਡੇਅਰੀ ਵਿਕਾਸ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਨਕਲੀ ਦੁੱਧ ਅਤੇ ਇਸ ਤੋਂ ਬਣੀਆਂ ਚੀਜ਼ਾਂ ਬਰਾਮਦ
. . .  about 2 hours ago
ਪਟਿਆਲਾ, 14 ਅਗਸਤ- ਤੰਦਰੁਸਤ ਪੰਜਾਬ ਦੀ ਮੁਹਿੰਮ ਤਹਿਤ ਡਿਪਟੀ ਡਾਇਰੈਕਟਰ ਕਮ ਨੋਡਲ ਅਫ਼ਸਰ ਡੇਅਰੀ ਵਿਕਾਸ ਵਿਭਾਗ ਅਸ਼ੋਕ ਰੌਣੀ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਕ੍ਰਿਸ਼ਨ ਸਿੰਘ ਦੀ ਅਗਵਾਈ ਵਿਚ ਨਕਲੀ ਦੁੱਧ ਅਤੇ ਇਸ ਤੋਂ ਬਣੀਆਂ ਵਸਤਾਂ ਦੀ ਚੈਕਿੰਗ ...
ਪੰਚਾਇਤੀ ਚੋਣਾਂ 'ਚ ਨੌਜਵਾਨਾਂ ਨੂੰ ਦਿੱਤੇ ਜਾਣਗੇ ਵੱਧ ਮੌਕੇ - ਸੁਨੀਲ ਜਾਖੜ
. . .  about 3 hours ago
ਚੰਡੀਗੜ੍ਹ, 14 ਅਗਸਤ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਭਵਨ ਵਿਖੇ ਕੈਬਿਨੇਟ ਮੰਤਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਅਕਤੂਬਰ 'ਚ ਹੋਣ ਜਾ ਰਹੀਆਂ ਹਨ। ਕਾਂਗਰਸ ਪਾਰਟੀ ਚੋਣ ਨਿਸ਼ਾਨ...
ਨਹੀਂ ਰਹੇ ਏਸ਼ੀਅਨ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੇ ਐਥਲੀਟ ਹਾਕਮ ਸਿੰਘ ਭੱਠਲ
. . .  about 3 hours ago
ਸੰਗਰੂਰ, 14 ਅਗਸਤ -ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੇ ਅਤੇ ਧਿਆਨ ਚੰਦ ਪੁਰਸਕਾਰ ਨਾਲ ਸਨਮਾਨਿਤ ਐਥਲੀਟ ਹਾਕਮ ਸਿੰਘ ਭੱਠਲ ਦਾ ਪੰਜਾਬ 'ਚ ਸੰਗਰੂਰ ਦੇ ਇਕ ਹਸਪਤਾਲ 'ਚ ਦੇਹਾਂਤ ਹੋ ਗਿਆ ...
ਕਾਕਾ ਰਣਦੀਪ ਸਿੰਘ ਨਾਭਾ ਨੇ ਮਹਾਰਾਣੀ ਪ੍ਰਨੀਤ ਕੌਰ ਦੇ ਹਲਕੇ ਤੋਂ ਚੋਣ ਲੜਨ ਦੀ ਪੇਸ਼ ਕੀਤੀ ਦਾਅਵੇਦਾਰੀ
. . .  about 3 hours ago
ਨਾਭਾ, 14 ਅਗਸਤ(ਅਮਨਦੀਪ ਸਿੰਘ ਲਵਲੀ) - ਕਾਕਾ ਰਣਦੀਪ ਸਿੰਘ ਨਾਭਾ ਵਿਧਾਇਕ ਅਮਲੋਹ ਨੇ ਹਲਕਾ ਨਾਭਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਦੁਹਰਾਈ ਅਤੇ ਆਪਣੇ ਆਪ ਨੂੰ ਲੋਕ ਸਭਾ ਪਟਿਆਲਾ ਤੋਂ ਚੋਣ ਲੜਨ ਲਈ ਦਾਅਵੇਦਾਰ ਦੱਸਿਆ। ਦੱਸਣਯੋਗ....
ਕੇਂਦਰੀ ਵਿਦਿਆਲਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨ ਪਹੁੰਚੇ ਵਿਜੈ ਸਾਂਪਲਾ
. . .  about 3 hours ago
ਐਸ.ਏ. ਐਸ ਨਗਰ, 14 ਅਗਸਤ- ਅੱਜ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਵੱਲੋਂ ਐਸ.ਏ. ਐਸ ਨਗਰ ਦੇ ਸੈਕਟਰ 80 'ਚ ਸਥਿਤ ਕੇਂਦਰੀ ਵਿਦਿਆਲਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨ ਲਈ ਪਹੁੰਚੇ ਇਸ ਮੌਕੇ ਪਸ਼ੂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਸਾਉਣ ਸੰਮਤ 550
ਵਿਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ \'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ
  •     Confirm Target Language  

ਤਾਜ਼ਾ ਖ਼ਬਰਾਂ

ਫਰਜ਼ੀ ਵੀਡੀਓ 'ਤੇ ਕੇਜਰੀਵਾਲ ਮੁਆਫ਼ੀ ਮੰਗਣ - ਭਾਜਪਾ ਮੇਅਰ ਪ੍ਰੀਤੀ ਅਗਰਵਾਲ

ਨਵੀਂ ਦਿੱਲੀ, 21 ਜਨਵਰੀ - ਉਤਰੀ ਦਿੱਲੀ 'ਚ ਭਾਜਪਾ ਦੀ ਮੇਅਰ ਪ੍ਰੀਤੀ ਅਗਰਵਾਲ ਨੇ ਬਵਾਨਾ ਅਗਨੀਕਾਂਡ ਮਾਮਲੇ 'ਤੇ ਵਾਇਰਲ ਹੋਈ ਉਨ੍ਹਾਂ ਦੀ ਵੀਡੀਓ 'ਤੇ ਸਫ਼ਾਈ ਦਿੰਦੇ ਹੋਏ ਕਿਹਾ ਹੈ ਕਿ ਉਹ ਇਸ ਵੀਡੀਓ ਵਿਚ ਆਪਣੇ ਸਹਿਯੋਗੀਆਂ ਤੋਂ ਘਟਨਾ ਸਥਾਨ ਸਬੰਧੀ ਜਾਣਕਾਰੀ ਲੈ ਰਹੇ ਸਨ ਕਿ ਅਜਿਹੀ ਮੰਦਭਾਗੀ ਘਟਨਾ 'ਤੇ ਇਸ ਸਮੇਂ ਕੁੱਝ ਵੀ ਨਾ ਕਿਹਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਉਦਯੋਗਿਕ ਖੇਤਰ ਡੀ.ਐਸ.ਆਈ.ਡੀ.ਸੀ. ਤਹਿਤ ਹੈ ਤੇ ਜ਼ਮੀਨ ਦੀ ਵੰਡ ਦਿੱਲੀ ਸਰਕਾਰ ਵੱਲੋਂ ਕੀਤੀ ਗਈ ਹੈ, ਅਤੇ ਉਨ੍ਹਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਉੱਥੇ ਕੀ ਕੰਮ ਚੱਲ ਰਿਹਾ ਹੈ। ਪ੍ਰੀਤੀ ਨੇ ਸਵਾਲੀਆ ਲਹਿਜ਼ੇ 'ਚ ਪੁੱਛਿਆ ਕਿ ਉਨ੍ਹਾਂ ਦੀ ਜਾਅਲੀ ਵੀਡੀਓ ਬਣਾ ਕੇ ਵਾਇਰਲ ਕਰਨੀ ਤੇ ਲੋਕਾਂ ਨੂੰ ਸ਼ਸ਼ੋਪੰਜ 'ਚ ਪਾਉਣਾ ਕੀ ਇਨਸਾਫ਼ ਹੈ? ਭਾਜਪਾ ਮੇਅਰ ਪ੍ਰੀਤੀ ਅਗਰਵਾਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਲ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ ਇਸ ਵੀਡੀਓ ਨੂੰ ਰੀ-ਟਵੀਟ ਵੀ ਕੀਤਾ ਸੀ। ਦਿੱਲੀ ਵਿਚ ਬੀਤੀ ਰਾਤ ਵਾਪਰੇ ਬਵਾਨਾ ਅਗਨੀਕਾਂਡ ਵਿਚ 17 ਲੋਕਾਂ ਦੀ ਜਾਨ ਚਲੀ ਗਈ ਸੀ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX