ਤਾਜਾ ਖ਼ਬਰਾਂ


ਹਲਕਾ ਰਾਜਾਸਾਂਸੀ ਦੇ ਡੱਗ ਜ਼ੋਨ ਤੋਂ ਕਾਂਗਰਸ ਦੇ ਸੀਤਾ ਕੌਰ ਜੇਤੂ
. . .  1 day ago
ਸੁਲਤਾਨਪੁਰ ਲੋਧੀ ਜਿਲ੍ਹਾ ਪ੍ਰੀਸ਼ਦ ਜੋਨ ਟਿੱਬਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਜੈਨਪੁਰ 4000 ਵੋਟਾਂ ਨਾਲ ਅੱਗੇ
. . .  1 day ago
ਫਰੀਦਕੋਟ ਜਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ
. . .  1 day ago
ਫਰੀਦਕੋਟ 22 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) ਫਰੀਦਕੋਟ ਜਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ।
ਨਾਭਾ - ਮਲੇਵਾਲ ਜ਼ੋਨ ਤੋਂ ਕਾਂਗਰਸ ਦੀ ਰਾਜ ਕੌਰ 4743 ਵੋਟਾਂ ਨਾਲ ਜੇਤੂ
. . .  1 day ago
ਨਾਭਾ - ਦੁਲਦੀ ਜ਼ੋਨ ਤੋਂ ਕਾਂਗਰਸ ਦੀ ਮਨਜੀਤ ਕੌਰ 2949 ਵੋਟਾਂ ਨਾਲ ਜੇਤੂ
. . .  1 day ago
ਨਾਭਾ - ਟੌਹੜਾ ਜ਼ੋਨ ਤੋਂ ਕਾਂਗਰਸ ਦੇ ਤੇਜਪਾਲ ਸਿੰਘ 4841 ਵੋਟਾਂ ਨਾਲ ਜੇਤੂ
. . .  1 day ago
ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਸੀਟਾਂ ਤੋਂ ਕਾਂਗਰਸ ਨੇ ਤਿੰਨ ਜਿੱਤੀਆਂ
. . .  1 day ago
ਫ਼ਿਰੋਜ਼ਪੁਰ, 22 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰੀਸ਼ਦ ਦੀਆਂ 14 ਸੀਟਾਂ ਵਿਚੋਂ ਕਾਂਗਰਸ ਪਹਿਲਾਂ ਹੀ 10 ਸੀਟਾਂ ਜਿੱਤ ਚੁੱਕੀ ਹੈ, ਜਦਕਿ ਹੋਏ ਚਾਰ ਜ਼ੋਨਾਂ ਦੇ ਮੁਕਾਬਲਿਆਂ 'ਚ ਤਿੰਨ ਸੀਟਾਂ ਹੋਰ ਜਿੱਤ ...
ਅਕਾਲੀ ਉਮੀਦਵਾਰ ਸ਼ਲਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੋਧਪੁਰ ਤੋਂ ਜੇਤੂ ਸਰਟੀਫਿਕੇਟ
. . .  1 day ago
ਫ਼ਿਰੋਜ਼ਪੁਰ, 22 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- 413 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤਣ ਦੇ ਬਾਵਜੂਦ ਵੀ ਜੇਤੂ ਸਰਟੀਫਿਕੇਟ ਨਾ ਮਿਲਣ 'ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਲਕਾ ਜੋਧਪੁਰ ਤੋਂ ...
ਦਸੂਹਾ ਦੇ 20 ਜ਼ੋਨਾਂ 'ਚ 15 'ਤੇ ਕਾਂਗਰਸ ਜੇਤੂ
. . .  1 day ago
ਦਸੂਹਾ ,22 ਸਤੰਬਰ [ਚੰਦਨ ਕੌਸ਼ਲ] - ਬਲਾਕ ਸੰਮਤੀ ਚੋਣਾਂ 'ਚ 20 ਜ਼ੋਨਾਂ 'ਚੋਂ ਕਾਂਗਰਸ ਨੇ 15 ਸੀਟਾਂ ,3 'ਤੇ ਅਕਾਲੀ ਦਲ ,1 'ਤੇ ਭਾਜਪਾ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ ।
ਬਲਾਕ ਸੰਮਤੀ ਟਾਂਡਾ ਦੀਆ 19 ਸੀਟਾਂ ਤੋ ਕਾਂਗਰਸ 13 ਤੇ ਅਕਾਲੀ ਦਲ 6 ਤੇ ਜਿੱਤੇ
. . .  1 day ago
ਟਾਂਡਾ , 22ਸਤੰਬਰ (ਦੀਪਕ ਬਹਿਲ) - ਬਲਾਕ ਸੰਮਤੀ ਟਾਂਡਾ ਦੇ ਕੁਲ 19 ਜ਼ੋਨਾਂ ਚੋ ਸਾਰੀਆਂ ਸੀਟਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜਿਨਾ ਚੋ ਕਾਂਗਰਸ ਨੇ 13ਸੀਟਾਂ ਤੇ ਜਿੱਤ ਦਰਜ ਕਰ ਕੇ ਬਲਾਕ ਸੰਮਤੀ ਟਾਂਡਾ ਤੇ ਕਬਜ਼ਾ ਕੀਤਾ ਹੈ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਤਾਜ਼ਾ ਖ਼ਬਰਾਂ

ਮੋਦੀ ਵੱਲੋਂ ਅੰਬਾਨੀ ਲਈ 500 ਕਰੋੜ ਵਾਲਾ ਜਹਾਜ਼ 1640 ਕਰੋੜ ਰੁਪਏ ਵਿਚ ਖ਼ਰੀਦਿਆ - ਸੰਜੇ ਸਿੰਘ

ਫ਼ਤਿਹਗੜ੍ਹ ਸਾਹਿਬ, 17 ਫਰਵਰੀ - ਮੋਦੀ ਸਰਕਾਰ ਵੱਲੋਂ ਅਨਿਲ ਅੰਬਾਨੀ ਨੂੰ ਫ਼ਾਇਦਾ ਪਹੁੰਚਾਉਣ ਲਈ 500 ਕਰੋੜ ਵਾਲਾ ਜਹਾਜ਼ 1640 ਕਰੋੜ ਰੁਪਏ ਵਿਚ ਖ਼ਰੀਦਿਆ ਗਿਆ ਹੈ, ਜਿਸ ਲਾਲ ਦੇਸ਼ ਦੇ ਖਜਾਨੇ ਨੂੰ ਚੂਨਾ ਲੱਗਿਆ ਹੈ। ਆਮ ਆਦਮੀ ਪਾਰਟੀ ਅਜਿਹੇ ਮਾਮਲਿਆਂ 'ਚ ਬੋਲਦੀ ਰਹੇਗੀ, ਅਤੇ ਅੰਬਾਨੀਆਂ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੀ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸਰਹਿੰਦ ਨੇੜੇ ਮਾਧੋਪੁਰ ਵਿਖੇ ਕੀਤਾ। ਉਨ੍ਹਾਂ ਅੰਬਾਨੀ ਵੱਲੋਂ 5 ਹਜ਼ਾਰ ਕਰੋੜ ਦੇ ਮਾਣਹਾਨੀ ਨੋਟਿਸ ਸਬੰਧੀ ਬੋਲਦਿਆਂ ਕਿਹਾ ਕਿ ਅੰਬਾਨੀ ਲੁਟੇਰਾ ਆਦਮੀ ਹੈ, ਜਿਸ ਨੂੰ ਮੋਦੀ ਸਰਕਾਰ ਵੱਲੋਂ ਖ਼ਜ਼ਾਨਾ ਲੁਟਾਇਆ ਜਾ ਰਿਹਾ ਹੈ। ਰਾਫੇਲ ਮਾਮਲੇ ਵਿਚ ਯੂਪੀਏ ਸਰਕਾਰ ਸਮੇਂ ਜਿਸ ਜਹਾਜ਼ ਦੀ ਕੀਮਤ 500 ਕਰੋੜ ਸੀ, ਭਾਜਪਾ ਵੱਲੋਂ ਉਹ ਜਹਾਜ਼ ਤਿੰਨ ਗੁਣਾ ਮਹਿੰਗਾ 1640 ਕਰੋੜ ਰੁਪਏ ਚ ਖ਼ਰੀਦਿਆ ਗਿਆ। ਜਿਸ ਡਜਾਲਟ ਕੰਪਨੀ ਵੱਲੋਂ ਉਹ ਖ਼ਰੀਦਿਆ ਗਿਆ ਹੈ, ਉਸ ਕੰਪਨੀ ਨੇ ਭਾਰਤ ਵਿਚ ਆਪਣਾ ਠੇਕੇਦਾਰ ਅੰਬਾਨੀ ਬਣਾਇਆ ਹੈ, ਸਰਕਾਰ ਵੱਲੋਂ ਅਨਿਲ ਅੰਬਾਨੀ ਨੂੰ ਫ਼ਾਇਦਾ ਪਹੁੰਚਾਉਣ ਲਈ 22 ਹਜ਼ਾਰ ਕਰੋੜ ਰੁਪਏ ਦਾ ਠੇਕਾ ਉਸ ਨੂੰ ਦੇ ਦਿੱਤਾ ਗਿਆ, ਜਿਸ ਕੰਪਨੀ ਨੂੰ ਕੋਈ ਤਜਰਬਾ ਵੀ ਨਹੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜੁਮਲਿਆਂ ਵਾਲੀ ਸਰਕਾਰ ਹੈ, ਜਿਸ ਨੇ ਲੋਕ ਸਭਾ ਚੋਣਾਂ ਵਿਚ ਲੋਕਾਂ ਨੂੰ ਭਰਮਾ ਕੇ ਵੋਟ ਹਾਸਲ ਕੀਤੇ ਸਨ, ਪਰ ਹੁਣ ਦੇਸ਼ ਦੀ ਜਨਤਾ ਮੋਦੀ ਸਰਕਾਰ ਦੀ ਅਸਲੀਅਤ ਤੋ ਜਾਣੂ ਹੋ ਗਈ ਹੈ, ਇਸ ਦੇ ਨਤੀਜੇ ਤੁਹਾਡੇ ਸਾਹਮਣੇ ਹੋਣਗੇ । ਸ਼ਾਹਕੋਟ ਦੀ ਉਪ ਚੋਣ ਵਿਚ ਆਪ ਦਾ ਕੋਈ ਉਮੀਦਵਾਰ ਨਾ ਹੋਣ ਸਬੰਧੀ ਪੂਛੇ ਜਾਣ ਤੇ ਉਨ੍ਹਾਂ ਕੋਈ ਜਵਾਬ ਨਹੀ ਦਿੱਤਾ ਅਤੇ ਕਿਹਾ ਕਿ ਇਸ ਸਬੰਧੀ ਪਾਰਟੀ ਹਾਈਕਮਾਂਡ ਹੀ ਫ਼ੈਸਲਾ ਕਰੇਗੀ, ਉਹ ਕੁੱਝ ਨਹੀ ਕਹਿ ਸਕਦੇ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX