ਤਾਜਾ ਖ਼ਬਰਾਂ


ਖ਼ਰਾਬ ਮੌਸਮ ਦੇ ਕਾਰਨ ਗੋਆ ਦੇ ਹਵਾਈ ਅੱਡੇ 'ਤੇ ਰੋਕੀਆਂ ਗਈਆਂ ਉਡਾਣਾਂ
. . .  7 minutes ago
ਪਣਜੀ, 20 ਜੂਨ- ਖ਼ਰਾਬ ਮੌਸਮ ਅਤੇ ਘੱਟ ਦ੍ਰਿਸ਼ਗੋਚਰਤਾ ਦੇ ਚੱਲਦਿਆਂ ਗੋਆ ਦੇ ਹਵਾਈ ਅੱਡੇ ਤੋਂ ਦੁਪਹਿਰ 1.30 ਵਜੇ ਤੋਂ ਬਾਅਦ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਤੱਕ 16 ਉਡਾਣਾਂ ਦਾ ਰਸਤਾ ਵੀ ਬਦਲਿਆ ਗਿਆ ਹੈ...
ਦਿਗਵਿਜੈ ਸਿੰਘ ਨੂੰ ਕਾਂਗਰਸ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ- ਸੰਬਿਤ ਪਾਤਰਾ
. . .  18 minutes ago
ਨਵੀਂ ਦਿੱਲੀ, 20 ਜੂਨ- ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਦਿਗਵਿਜੈ ਸਿੰਘ ਨੂੰ ਪਾਰਟੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿਗਵਿਜੈ ਸਿੰਘ ਨੇ ਲੱਖਾਂ ਹਿੰਦੂਆਂ ਨੂੰ ਅੱਤਵਾਦੀ ਕਿਹਾ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਹੈ...
ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣ ਲਈ ਉੜੀਸਾ ਦੇ ਮੁੱਖ ਮੰਤਰੀ ਨੇ ਮੋਦੀ ਨੂੰ ਲਿਖੀ ਚਿੱਠੀ
. . .  46 minutes ago
ਭੁਵਨੇਸ਼ਵਰ, 20 ਜੂਨ- ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਅੱਗੇ ਅਧਿਕਾਰਕ ਤੌਰ 'ਤੇ ਹਾਕੀ ਨੂੰ ਭਾਰਤ ਦੀ ਰਾਸ਼ਟਰੀ ਖੇਡ ਦੇ ਰੂਪ 'ਚ ਮਾਨਤਾ ਦੇਣ ਦੀ ਬੇਨਤੀ ਕੀਤੀ ਹੈ। ਹਾਕੀ ਪਹਿਲਾਂ ਤੋਂ ਹੀ...
ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  1 minute ago
ਲਕਸਮਬਰਗ ਸਿਟੀ, 20 ਜੂਨ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਜੇਵੀਅਰ ਬੇਟੇਲ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦੇਸ਼ ਮੰਤਰੀ ਜੀਨ ਏਸਲਬੋਰਨ ਨਾਲ ਵੀ ਮੁਲਾਕਾਤ ਕੀਤੀ...
ਕਿਮ ਜੋਂਗ ਉਨ ਨੇ ਚੀਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 1 hour ago
ਬੀਜਿੰਗ, 20 ਜੂਨ- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਮੰਗਲਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਚੀਨ ਦੀ ਮੀਡੀਆ ਰਿਪੋਰਟ ਮੁਤਾਬਕ ਸ਼ੀ ਅਤੇ ਕਿਮ ਨੇ ਚੀਨ-ਉੱਤਰੀ ਕੋਰੀਆ ਦੇ ਮੌਜੂਦਾ ਰਿਸ਼ਤਿਆਂ ਅਤੇ ਕੋਰੀਆਈ ਪ੍ਰਾਇਦੀਪ ਦੀ ਸਥਿਤੀ...
ਜਰਮਨੀ ਨੇ ਰਸਾਇਣਿਕ ਹਮਲੇ ਨੂੰ ਕੀਤਾ ਅਸਫਲ
. . .  about 1 hour ago
ਬਰਲਿਨ, 20 ਜੂਨ - ਜਰਮਨੀ ਕੌਮੀ ਪੁਲਿਸ ਦੇ ਮੁਖੀ ਨੇ ਕਿਹਾ ਹੈ ਕਿ ਰਸਾਇਣਿਕ ਹਮਲੇ ਦੀ ਯੋਜਨਾ ਬਣਾ ਰਹੇ ਇਕ ਟਿਊਨਿਸ਼ੀਆਈ ਵਿਅਕਤੀ ਨੂੰ ਪਿਛਲੇ ਹਫ਼ਤੇ ਕਾਬੂ ਕਰ ਕੇ ਇਸ ਹਮਲੇ ਨੂੰ ਅਸਫਲ ਬਣਾ ਦਿੱਤਾ...
ਪਠਾਨਕੋਟ 'ਚ ਆਰਮੀ ਕੈਂਟ ਨੇੜਿਓਂ ਸ਼ੱਕੀ ਕਾਬੂ
. . .  about 1 hour ago
ਪਠਾਨਕੋਟ, 20 ਜੂਨ (ਚੌਹਾਨ, ਆਸ਼ੀਸ਼ ਸ਼ਰਮਾ)- ਅੱਜ ਤੜਕਸਾਰ ਮਾਮੂੰਨ ਆਰਮੀ ਕੈਂਟ ਦੇ ਨੇੜਿਓਂ ਪਿੰਡ ਕੁਠੇਹੜ 'ਚ ਫੌਜ ਨੇ ਇੱਕ ਸ਼ੱਕੀ ਨੂੰ ਕਾਬੂ ਕੀਤਾ ਗਿਆ ਹੈ। ਸ਼ੱਕੀ ਕੋਲੋਂ ਦੋ ਥੈਲੇ ਮਿਲੇ ਹਨ। ਫੌਜ ਪੁੱਛਗਿੱਛ ਲਈ ਸ਼ੱਕੀ ਨੂੰ ਕੈਂਟ ਲੈ ਗਈ ਹੈ। ਫੌਜ ਵਲੋਂ ਮਾਮਲੇ ਦੀ...
ਪਿਸਤੌਲ ਦੀ ਨੋਕ 'ਤੇ ਲੁੱਟ
. . .  about 1 hour ago
ਜਲੰਧਰ, 20 ਜੂਨ (ਲਖਵਿੰਦਰ ਪਾਠਕ) - ਜਲੰਧਰ ਦੇ ਸੋਢਲ ਰੋਡ ਸਥਿਤ ਇਕ ਜਵੈਲਰੀ ਸ਼ਾਪ ਤੋਂ ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਹੋਈ ਹੈ। ਲੁਟੇਰੇ ਤਕਰੀਬਨ 30 ਤੋਂ 35 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਹਨ। ਪੁਲਿਸ ਵੱਲੋਂ ਜਾਂਚ ਜਾਰੀ...
ਭੰਗ ਦੀ ਵਰਤੋਂ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਕੈਨੇਡਾ
. . .  about 1 hour ago
ਵੈਨਕੁਵਰ, 20 ਜੂਨ (ਹਰਪ੍ਰੀਤ ਸਿੰਘ ਗਿੱਲ)- ਮਾਰੀਜੁਆਨਾ ਭਾਵ ਭੰਗ ਦੀ ਆਮ ਲੋਕਾਂ 'ਚ ਖੁੱਲ੍ਹੀ ਖਪਤ ਅਤੇ ਵਿੱਕਰੀ ਨੂੰ ਕੌਮੀ ਪੱਧਰ 'ਤੇ ਕਾਨੂੰਨੀ ਮਾਨਤਾ ਦੇਣ ਵਾਲਾ ਕੈਨੇਡਾ, ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ ਹੈ। ਦੇਸ਼ ਦੀ ਸੈਨੇਟ ਵਲੋਂ ਮੰਗਲਵਾਰ ਨੂੰ ਸੱਤ ਮਹੀਨਿਆਂ ਦੀ...
ਭਰਾ ਨੇ ਬੇਰਹਿਮੀ ਨਾਲ ਕੀਤਾ ਭੈਣ ਦਾ ਕਤਲ
. . .  about 2 hours ago
ਰੋਹਤਕ, 20 ਜੂਨ- ਰੋਹਤਕ ਦੇ ਨੌਨੰਦ ਪਿੰਡ 'ਚ ਇੱਕ ਭਰਾ ਵਲੋਂ ਬੇਰਹਿਮੀ ਨਾਲ ਆਪਣੀ ਭੈਣ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਭਰਾ ਨੇ ਬੀਅਰ ਦੀ ਬੋਤਲ ਅਤੇ ਪੱਥਰ ਨਾਲ ਆਪਣੀ ਭੈਣ ਸ਼ੀਲਾ ਦੇ ਸਿਰ 'ਤੇ ਵਾਰ ਕੀਤੇ। ਹੱਤਿਆ ਨੂੰ ਅੰਜਾਮ ਦੇਣ ਤੋਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਹਾੜ ਸੰਮਤ 550
ਵਿਚਾਰ ਪ੍ਰਵਾਹ: ਨੀਤੀਆਂ ਅਤੇ ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ \'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ
  •     Confirm Target Language  

ਤਾਜ਼ਾ ਖ਼ਬਰਾਂ

ਭੜਕੇ ਵਰਕਰਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ

ਲੁਧਿਆਣਾ, 24 ਫਰਵਰੀ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਏ.ਪੀ.ਆਈ. ਕਾਲਜ ਦੇ ਬਾਹਰ ਪੁਲਿਸ ਵੱਲੋਂ ਕਾਂਗਰਸ ਤੇ ਲੋਕ ਇਨਸਾਫ਼ ਪਾਰਟੀ ਦੇ ਭੜਕੇ ਹੋਏ ਵਰਕਰਾਂ ਨੂੰ ਕਾਬੂ ਪਾਉਣ ਲਈ ਲਾਠੀਚਾਰਜ ਕੀਤੇ ਜਾਣ ਦੀ ਸੂਚਨਾ ਹੈ। ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਕਾਂਗਰਸੀ ਉਮੀਦਵਾਰ ਦੇ ਪਤੀ ਜੇ.ਐਸ. ਠੁਕਰਾਲ ਵਿਚਾਲੇ ਜ਼ਬਰਦਸਤ ਟਕਰਾਅ ਹੋਇਆ, ਜਿਸ ਤੋਂ ਬਾਅਦ ਪੁਲਿਸ ਨੂੰ ਕਾਰਵਾਈ ਕਰਨੀ ਪਈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX