ਤਾਜਾ ਖ਼ਬਰਾਂ


ਏਮਜ਼ ਵੱਲੋਂ ਜਾਰੀ ਨਵਾਂ ਹੈਲਥ ਬੁਲੇਟਿਨ, ਵਾਜਪਾਈ ਦੀ ਸਿਹਤ 'ਚ ਕੋਈ ਸੁਧਾਰ ਨਹੀਂ
. . .  31 minutes ago
ਨਵੀਂ ਦਿੱਲੀ, 16 ਅਗਸਤ- ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵੱਲੋਂ ਨਵਾਂ ਹੈਲਥ ਬੁਲੇਟਿਨ ਜਾਰੀ ਕੀਤਾ ਗਿਆ ਹੈ। ਇਸ ਹੈਲਥ ਬੁਲੇਟਿਨ ਦੇ ਅਨੁਸਾਰ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਿਹਤ 'ਚ ਕੋਈ ਸੁਧਾਰ ਨਹੀਂ...
ਅਟਲ ਬਿਹਾਰੀ ਵਾਜਪਾਈ ਦਾ ਹਾਲ ਜਾਣਨ ਏਮਜ਼ 'ਚ ਨੇਤਾਵਾਂ ਦਾ ਆਉਣਾ ਜਾਣਾ ਜਾਰੀ
. . .  52 minutes ago
ਨਵੀਂ ਦਿੱਲੀ, 16 ਅਗਸਤ - ਏਮਜ਼ ਵਿਚ ਪਿਛਲੇ 9 ਹਫ਼ਤਿਆਂ ਤੋਂ ਭਰਤੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਬੀਅਤ ਅਚਾਨਕ ਵਿਗੜਨ ਕਾਰਨ ਏਮਜ਼ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ, ਸਿਹਤ ਮੰਤਰੀ ਜੇ.ਪੀ. ਨੱਢਾ....
ਕੇਰਲ : ਮੁੰਨਾਰ ਵਿਖੇ ਇਕ ਬੱਸ 'ਚ ਫਸੇ 82 ਯਾਤਰੀ
. . .  about 1 hour ago
ਤਿਰੁਵਨੰਤਮਪੁਰਮ, 16 ਅਗਸਤ- ਕੇਰਲਾ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਕਈ ਰਸਤੇ ਪਾਣੀ 'ਚ ਡੁੱਬ ਗਏ ਹਨ ਅਤੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਰਸਤੇ ਬੰਦ ਹੋ ਗਏ ਹਨ। ਇਸ ਦੌਰਾਨ ਮੁੰਨਾਰ 'ਚ ਇਕ ਬੱਸ 'ਚ 82 ਯਾਤਰੀ ਫਸੇ ਹੋਏ...
ਭੁੱਕੀ ਤਸਕਰੀ ਦੇ ਮਾਮਲੇ 'ਚ ਦੋਸ਼ੀ ਨੂੰ 10 ਸਾਲ ਦੀ ਕੈਦ, 1 ਲੱਖ ਰੁਪਏ ਜੁਰਮਾਨਾ
. . .  about 1 hour ago
ਬਰਨਾਲਾ, 16 ਅਗਸਤ (ਧਰਮਪਾਲ ਸਿੰਘ)- ਜ਼ਿਲ੍ਹਾ ਸੈਸ਼ਨ ਜੱਜ ਬਰਨਾਲਾ ਸ੍ਰੀ ਮਤੀ ਰਮੇਸ਼ ਕੁਮਾਰੀ ਦੀ ਅਦਾਲਤ ਨੇ ਭੁੱਕੀ ਤਸਕਰੀ ਦੇ ਮਾਮਲੇ ਦਾ ਫ਼ੈਸਲਾ ਸੁਣਾਉਂਦਿਆਂ ਕੇਸ 'ਚ ਨਾਮਜ਼ਦ ਦੋਸ਼ੀ ਸੁਖਦੇਵ ਸਿੰਘ ਪੱਤਰ ਪੂਰਨ ਸਿੰਘ ਵਾਸੀ ਦੋਲੇਵਾਲ ਜ਼ਿਲ੍ਹਾ ਮੋਗਾ ਨੂੰ ਸਰਕਾਰੀ...
ਡਾਲਰ ਦੇ ਮੁਕਾਬਲੇ ਰੁਪਏ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ
. . .  about 1 hour ago
ਨਵੀਂ ਦਿੱਲੀ, 16 ਅਗਸਤ- ਡਾਲਰ ਦੇ ਮੁਕਾਬਲੇ ਅੱਜ ਰੁਪਿਆ 19 ਪੈਸੇ ਦੀ ਗਿਰਾਵਟ ਨਾਲ 70.10 ਦੇ ਪੱਧਰ 'ਤੇ ਖੁਲਿਆ। ਖੁੱਲਣ ਤੋਂ ਬਾਅਦ ਰੁਪਏ ਦੀ ਕੀਮਤ 70.31 ਦੇ ਪੱਧਰ ਤੱਕ ਪੁੱਜ ਗਈ, ਜੋ ਕਿ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਦੀ...
ਅਟਲ ਬਿਹਾਰੀ ਵਾਜਪਾਈ ਦੀ ਹਾਲਤ ਨਾਜ਼ੁਕ
. . .  about 2 hours ago
ਨਵੀਂ ਦਿੱਲੀ, 16 ਅਗਸਤ - ਏਮਜ਼ ਵਿਚ ਪਿਛਲੇ 9 ਹਫਤਿਆਂ ਤੋਂ ਭਰਤੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਬੀਅਤ ਬੁੱਧਵਾਰ ਤੋਂ ਅਚਾਨਕ ਵੱਧ ਵਿਗੜ ਗਈ ਹੈ। ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਹੈ। ਉਨ੍ਹਾਂ ਨੂੰ ਯੂਰਿਨ ਇਨਫੈਕਸ਼ਨ ਤੇ...
ਮਮਦੋਟ ਖੇਤਰ ਦੀ ਲਛਮਣ ਨਹਿਰ ਵਿਚ ਪਿਆ 20 ਫੁੱਟਾ ਪਾੜ
. . .  about 2 hours ago
ਮਮਦੋਟ 16 ਅਗਸਤ (ਸੁਖਦੇਵ ਸਿੰਘ ਸੰਗਮ) - ਮਮਦੋਟ ਖੇਤਰ ਦੀ ਲਛਮਣ ਨਹਿਰ ਵਿਚ ਅੱਜ ਪਿੰਡ ਹਜਾਰਾ ਸਿੰਘ ਵਾਲਾ ਦੇ ਨੇੜੇ ਤੜਕੇ ਕਰੀਬ 20 ਫੁੱਟ ਲੰਬਾ ਪਾੜ ਪੈਣ ਕਾਰਨ ਨਾਲ ਲੱਗਦੇ ਘਰਾਂ (ਢਾਣੀਆਂ) ਅਤੇ ਝੋਨੇ ਸਮੇਤ ਹਰੇ ਚਾਰੇ ਦੇ ਖੇਤ ਵੀ ਜਲ ਥਲ ਹੋ ਗਏ। ਮੌਕੇ 'ਤੇ...
ਤਿਰੰਗਾ ਲਹਿਰਾਉਣ ਲਈ ਨੌਜਵਾਨ ਚੜਿਆ 80 ਫੁੱਟ ਦੀ ਉਚਾਈ 'ਤੇ, ਡਿੱਗ ਕੇ ਹੋਈ ਮੌਤ
. . .  about 3 hours ago
ਕੋਲਕਾਤਾ, 16 ਅਗਸਤ - ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ 'ਚ ਆਜ਼ਾਦੀ ਦਿਵਸ ਮੌਕੇ 'ਤੇ ਮੋਬਾਇਲ ਟਾਵਰ 'ਤੇ ਚੜ੍ਹ ਕੇ ਤਿਰੰਗਾ ਲਾਹਿਰਾਉਣ ਦੀ ਕੋਸ਼ਿਸ਼ ਕਰ ਰਹੇ ਇਕ ਨੌਜਵਾਨ ਦੀ ਟਾਵਰ ਤੋਂ ਡਿੱਗ ਕੇ ਮੌਤ ਹੋ ਗਈ। ਪੁਲਿਸ ਮੁਤਾਬਿਕ 19 ਸਾਲ ਦਾ ਬਿਸ਼ਾਲ ਕੇਦਾਰ ਝੰਡਾ...
ਕੇਰਲਾ ਵਿਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ 67 ਮੌਤਾਂ
. . .  about 3 hours ago
ਤਿਰੁਵਨੰਤਮਪੁਰਮ, 16 ਅਗਸਤ - ਕੇਰਲਾ ਵਿਚ ਭਾਰੀ ਮੀਂਹ ਲਗਾਤਾਰ ਜਾਰੀ ਹੈ। ਜਿਸ ਕਾਰਨ ਨਦੀਆਂ ਦਾ ਜਲ ਪੱਧਰ ਵਧਿਆ ਹੋਇਆ ਹੈ। ਕੇਰਲਾ ਵਿਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਹੁਣ ਤੱਕ 67 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਰਲ ਵਿਚ ਹੜ੍ਹ ਨੂੰ ਲੈ ਕੇ ਨਵਾਂ ਅਲਰਟ ਜਾਰੀ ਕੀਤਾ...
ਪਿਕਨਿਕ ਮਨਾਉਣ ਦੌਰਾਨ ਅਚਾਨਕ ਆਇਆ ਹੜ੍ਹ, ਦੋ ਰੁੜੇ-45 ਬਚਾਏ
. . .  about 3 hours ago
ਗਵਾਲੀਅਰ, 16 ਅਗਸਤ - ਆਜ਼ਾਦੀ ਦਿਵਸ ਦੇ ਅਵਸਰ 'ਤੇ ਜਸ਼ਨ ਮਨਾਉਣ ਦੌਰਾਨ ਇਕ ਵੱਡਾ ਹਾਦਸਾ ਹੋਣੋਂ ਟੱਲ ਗਿਆ ਪਰੰਤੂ 2 ਲੋਕ ਪਾਣੀ 'ਚ ਵਹਿ ਗਏ, ਜਦਕਿ 45 ਲੋਕਾਂ ਨੂੰ ਬਚਾ ਲਿਆ ਗਿਆ। ਇਨ੍ਹਾਂ ਵਿਚੋਂ 5 ਲੋਕ ਹੈਲੀਕਾਪਟਰ ਤੇ 40 ਲੋਕ ਰੱਸੀਆਂ ਦੇ ਸਹਾਰੇ ਬਚਾਏ ਗਏ। ਇਹ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਸਾਉਣ ਸੰਮਤ 550
ਵਿਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ
  •     Confirm Target Language  

ਤਾਜ਼ਾ ਖ਼ਬਰਾਂ

ਈ. ਡੀ. ਨੇ ਪੀ. ਚਿਦੰਬਰਮ ਦੀ ਪਤਨੀ ਨੂੰ ਭੇਜਿਆ ਸੰਮਨ

ਨਵੀਂ ਦਿੱਲੀ, 18 ਜੂਨ- ਇਨਫੋਰਸਮੈਂਟ ਡਾਇਰੈਕੋਰੇਟ (ਈ. ਡੀ.) ਨੇ ਸਾਰਦਾ ਪੋਂਜੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਪਤਨੀ ਨਲਿਨੀ ਚਿਦੰਬਰਮ ਨੂੰ ਫਿਰ ਤੋਂ ਸੰਮਨ ਭੇਜਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਲਿਨੀ ਨੂੰ ਈ. ਡੀ. ਦੇ ਕੋਲਕਾਤਾ ਦਫ਼ਤਰ 'ਚ 20 ਜੂਨ ਨੂੰ ਤਲਬ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸੱਤ ਮਈ ਨੂੰ ਹਾਜ਼ਰ ਹੋਣ ਲਈ ਸੰਮਨ ਭੇਜਿਆ ਗਿਆ ਸੀ ਪਰ ਉਨ੍ਹਾਂ ਨੇ ਇਸ ਨੂੰ ਮਦਰਾਸ ਹਾਈਕੋਰਟ 'ਚ ਚੁਣੌਤੀ ਦਿੱਤੀ ਸੀ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX