ਤਾਜਾ ਖ਼ਬਰਾਂ


ਨਿਤਿਨ ਗੜਕਰੀ ਨੂੰ ਮਿਲੇ ਕੈਪਟਨ
. . .  0 minutes ago
ਨਵੀਂ ਦਿੱਲੀ, 29 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜ ਮਾਰਗ, ਸੂਖਮ, ਲਘੂ ਤੇ ਮੱਧ ਉਦਯੋਗ ਮਾਮਲਿਆਂ ਬਾਰੇ ਮੰਤਰੀ ਨਿਤਿਨ ਗੜਕਰੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ...
ਜੇਲ੍ਹ ਵਿਚ ਕੈਦੀ ਦੀ ਮੌਤ ਤੋਂ ਬਾਅਦ ਭੜਕੇ ਸਨ ਕੈਦੀ - ਡਿਪਟੀ ਕਮਿਸ਼ਨਰ
. . .  16 minutes ago
ਲੁਧਿਆਣਾ, 29 ਜੂਨ - ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਹੋਈ ਖ਼ੂਨੀ ਝੜਪ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਹੈ ਕਿ ਬੀਤੀ ਰਾਤ ਜੇਲ੍ਹ ਵਿਚ ਇਕ ਕੈਦੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮੌਤ ਦੀ ਖ਼ਬਰ ਸੁਣ ਕੇ ਸਾਰੇ ਕੈਦੀ ਅੱਜ ਜੇਲ੍ਹ ਡਿਉੜੀ ਵਿਚ...
ਵਿਸ਼ਵ ਕੱਪ 2019 : ਵੈਸਟ ਇੰਡੀਜ਼ ਖਿਲਾਫ ਭਾਰਤ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  19 minutes ago
ਲੁਧਿਆਣਾ ਕੇਂਦਰੀ ਜੇਲ੍ਹ ਵਿਚ ਝੜਪ ਦੀਆਂ ਕੁੱਝ ਤਸਵੀਰਾਂ ਆਈਆਂ ਸਾਹਮਣੇ, ਮਚੀ ਹੋਈ ਹੈ ਹਾਹਾਕਾਰ
. . .  54 minutes ago
ਲੁਧਿਆਣਾ ਕੇਂਦਰੀ ਜੇਲ੍ਹ ਵਿਚ ਝੜਪ ਦੀਆਂ ਕੁੱਝ ਤਸਵੀਰਾਂ ਆਈਆਂ ਸਾਹਮਣੇ, ਮਚੀ ਹੋਈ ਹੈ ਹਾਹਾਕਾਰ...
ਝੜਪ ਦੌਰਾਨ ਏ.ਸੀ.ਪੀ. ਸਮੇਤ ਦਰਜਨ ਦੇ ਕਰੀਬ ਮੁਲਾਜ਼ਮ ਜ਼ਖਮੀ, ਹਾਲਾਤ ਅਜੇ ਵੀ ਕਾਬੂ ਤੋਂ ਬਾਹਰ
. . .  about 1 hour ago
ਝੜਪ ਦੌਰਾਨ ਜੇਲ੍ਹ ਵਿਚੋਂ ਭੱਜ ਰਹੇ ਬੰਦੀਆਂ ਵਿਚੋਂ ਤਿੰਨ ਫੜੇ, 6 ਹੋਏ ਫ਼ਰਾਰ
. . .  about 1 hour ago
ਲੁਧਿਆਣਾ ਜੇਲ੍ਹ ਵਿਚ ਭਿਆਨਕ ਝੜਪ : ਕਈ ਭੱਜੇ ਜਾਂਦੇ ਕੈਦੀਆਂ ਨੂੰ ਪੁਲਿਸ ਜਵਾਨਾਂ ਨੇ ਫੜਿਆ, ਬਹੁਤ ਸਾਰੇ ਕੈਦੀ ਤੇ ਪੁਲਿਸ ਮੁਲਾਜ਼ਮ ਜ਼ਖਮੀ, ਹਾਲਾਤ ਖ਼ਰਾਬ
. . .  about 1 hour ago
ਲੁਧਿਆਣਾ ਜੇਲ੍ਹ : ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੇਲ੍ਹ ਅੰਦਰ ਪੁੱਜੀਆਂ, ਜੇਲ੍ਹ 'ਚ ਦੱਸੇ ਜਾਂਦੇ ਹਨ ਕਈ ਹਜ਼ਾਰ ਕੈਦੀ
. . .  about 1 hour ago
ਲੁਧਿਆਣਾ ਜੇਲ੍ਹ ਵਿਚ ਭਿਆਨਕ ਝੜਪ : ਕਈ ਕੈਦੀਆਂ ਦੇ ਫਰਾਰ ਹੋਣ ਖ਼ਬਰ
. . .  about 1 hour ago
ਜੇਲ੍ਹ ਵਿਚ ਪੁਲਿਸ ਤੇ ਬੰਦੀਆਂ ਵਿਚਾਲੇ ਝੜਪ ਜਾਰੀ, ਪੁਲਿਸ ਨੇ ਚਲਾਈ ਗੋਲੀ ਤੇ ਬੰਦੀਆਂ ਨੇ ਲਗਾਈ ਅੱਗ
. . .  about 1 hour ago
ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਅਹੂਜਾ) - ਕੇਂਦਰੀ ਜੇਲ੍ਹ ਵਿਚ ਬੰਦੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਝੜਪਾਂ ਜਾਰੀ ਹਨ। ਪੁਲਿਸ ਵੱਲੋਂ ਭੜਕੇ ਹੋਏ ਇਨ੍ਹਾਂ ਬੰਦੀਆਂ 'ਤੇ ਕਾਬੂ ਪਾਉਣ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬੰਦੀਆਂ ਵੱਲੋਂ ਵੀ ਜੇਲ੍ਹ ਵਿਚ ਸਿਲੰਡਰਾਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਹਾੜ ਸੰਮਤ 551
ਵਿਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਤਾਜ਼ਾ ਖ਼ਬਰਾਂ

ਪੁਲਿਸ ਕਰਮਚਾਰੀ ਵੱਲੋਂ ਪੁਰਾਣੀ ਰੰਜਿਸ਼ ਤਹਿਤ ਗੁਆਂਢ ਰਹਿੰਦੇ ਵਿਅਕਤੀ 'ਤੇ ਜਾਨਲੇਵਾ ਹਮਲਾ

ਛੇਹਰਟਾ,8 ਨਵੰਬਰ (ਵਡਾਲੀ)- ਮਾਸਟਰ ਐਵਿਨਿਊ 'ਚ ਇੱਕ ਪੁਲਿਸ ਕਰਮਚਾਰੀ ਵੱਲੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਪਰਿਵਾਰ 'ਤੇ ਜਾਨਲੇਵਾ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਅਮਨਦੀਪ ਸਿੰਘ ਰਿੰਕਲ ਛੀਨਾਂ ਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਪਿੰਕੀ ਵਾਸੀ ਮਾਸਟਰ ਐਵਿਨਿਊ ਨੇ ਆਪਣੇ ਪਾੜੇ ਹੋਏ ਕੱਪੜੇ ਵਿਖਾਉਂਦਿਆਂ ਕਿਹਾ ਕਿ ਉਹ ਬੀਤੀ ਸ਼ਾਮ ਜੱਦੋ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ 'ਚ ਖੜੇ ਏ.ਐਸ.ਆਈ. ਸਰਬਜੀਤ ਸਿੰਘ ਨੇ ਪੁਰਾਣੀ ਰੰਜਿਸ਼ ਤਹਿਤ ਮੈਨੂੰ ਗਾਲੀ ਗਲੋਚ ਕੀਤਾ ਤੇ ਧੱਕਾ ਮੁੱਕੀ ਕੀਤੀ। ਇਸ ਤੋਂ ਬਾਅਦ ਫਿਰ ਦੁਬਾਰਾ ਉਕਤ ਏ.ਐਸ.ਆਈ. ਸਰਬਜੀਤ ਸਿੰਘ ਤੇ ਉਸ ਦੇ ਦੋਨੋ ਪੁੱਤਰਾ ਤੇ ਪਤਨੀ ਨੇ ਸਾਡੇ ਘਰ 'ਚ ਵੜ ਕੇ ਬਿਨਾਂ ਕਿਸੇ ਗੱਲ ਤੋ ਸਾਡੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਸਾਨੂੰ ਜਾਨੋ ਮਾਰਨ ਦੀਆ ਧਮਕੀਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਉਕਤ ਸਾਰੀ ਘਟਨਾ ਦੀ ਵੀਡੀਉ ਰਿਕਾਰਡਿੰਗ ਵੀ ਉਨ੍ਹਾਂ ਕੋਲ ਮੌਜੂਦ ਹੈ। ਘਟਨਾ ਦੀ ਲਿਖਤੀ ਦਰਖਾਸਤ ਵੀ ਪੁਲਿਸ ਚੌਕੀ ਕਾਲੇ ਘਣੂਪੁਰ ਵਿਖੇ ਦਿੱਤੀ ਗਈ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ ਪੰਜਾਬ ਪੁਲਿਸ, ਪੁਲਿਸ ਕਮਿਸ਼ਨਰ ਪਾਸੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਤੇ ਵਰਦੀ ਦੀ ਆੜ 'ਚ ਲੋਕਾ ਨੂੰ ਤੰਗ ਪ੍ਰੇਸ਼ਾਨ ਤੇ ਗੁੰਡਾਗਰਦੀ ਕਰਨ ਵਾਲੇ ਪੁਲਿਸ ਕਰਮਚਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX