ਤਾਜਾ ਖ਼ਬਰਾਂ


ਪੁਲਵਾਮਾ ਹਮਲੇ ਦੇ ਦੁਖ 'ਚ ਵਿਰਾਟ ਕੋਹਲੀ ਨੇ ਖੇਡ ਸਨਮਾਨ ਸਮਾਰੋਹ ਕੀਤਾ ਰੱਦ
. . .  1 day ago
ਨਵੀਂ ਦਿੱਲੀ, 16 ਫਰਵਰੀ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੇ ਚੱਲਦਿਆਂ ਅੱਜ ਸਨਿੱਚਰਵਾਰ ਨੂੰ ਹੋਣ ਵਾਲੇ ਆਰਪੀ-ਐਸਜੀ ਭਾਰਤੀ ਖੇਲ ਸਨਮਾਨ ...
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਨੂਰਪੁਰ ਬੇਦੀ ,16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ 17 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਰੌਲੀ ਵਿਖੇ ਪੁੱਜ ...
ਸ਼ਹੀਦ ਦੇ ਅੰਤਿਮ ਸਸਕਾਰ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ
. . .  1 day ago
ਸ਼ਿਮਲਾ, 16 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਹਿਮਾਚਲ ਪ੍ਰਦੇਸ਼ ਦੇ ਜਵਾਨ ਕਾਂਸਟੇਬਲ ਤਿਲਕ ਰਾਜ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਧੇਵਾ (ਕਾਂਗੜਾ) ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਤੇ ਹਿਮਾਚਲ ਪ੍ਰਦੇਸ਼ ਦੇ...
ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਪਸ਼ੂ ਹਸਪਤਾਲ ਨੂੰ ਦਿੱਤਾ 26 ਲੱਖ
. . .  1 day ago
ਤਪਾ ਮੰਡੀ, 16 ਫਰਵਰੀ (ਵਿਜੇ ਸ਼ਰਮਾ) - ਤਪਾ ਮੰਡੀ ਦੇ ਜੰਮਪਲ ਤੇ ਪੰਜਾਬ ਦੇ ਪਸ਼ੂ ਪਾਲਕ ਤੇ ਡੇਅਰੀ ਵਿਕਾਸ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਆਪਣੇ ਕੋਟੇ ਵਿਚੋਂ ਤਪਾ ਦੇ ਪਸ਼ੂ ਹਸਪਤਾਲ ਨੂੰ 26 ਲੱਖ ਰੁਪਏ ਦਿੰਦੇ ਹੋਏ ਕਿਹਾ ਕਿ ਤਪਾ ਦਾ ਪਸ਼ੂ ਹਸਪਤਾਲ ਇਕ...
ਪੋਖਰਨ 'ਚ ਭਾਰਤੀ ਹਵਾਈ ਫੌਜ ਵਲੋਂ ਜੋਰਦਾਰ ਅਭਿਆਸ
. . .  1 day ago
ਪੋਖਰਨ, 16 ਫਰਵਰੀ - ਭਾਰਤੀ ਹਵਾਈ ਫੌਜ ਵਲੋਂ ਅੱਜ ਰਾਜਸਥਾਨ 'ਚ ਪੋਖਰਨ ਰੇਂਜ ਵਿਖੇ ਜੋਰਦਾਰ ਅਭਿਆਸ ਕੀਤਾ ਗਿਆ। ਇਸ ਅਭਿਆਸ ਵਾਯੂ ਸ਼ਕਤੀ 2019 ਤਹਿਤ ਕੀਤਾ...
ਆਈ.ਈ.ਡੀ. ਧਮਾਕੇ ਕਾਰਨ ਮੇਜਰ ਸ਼ਹੀਦ
. . .  1 day ago
ਜੰਮੂ, 16 ਫਰਵਰੀ - ਰਾਜੌਰੀ ਜ਼ਿਲ੍ਹੇ 'ਚ ਪੈਂਦੀ ਲਾਈਨ ਆਫ਼ ਕੰਟਰੋਲ 'ਤੇ ਆਈ.ਈ.ਡੀ. ਧਮਾਕਾ ਹੋਣ ਕਾਰਨ ਇਕ ਮੇਜਰ ਦੇ ਸ਼ਹੀਦ ਹੋ ਗਿਆ ਹੈ ਤੇ ਇਕ ਜਵਾਨ ਜ਼ਖਮੀ ਹੋਇਆ ਹੈ। ਇਹ ਧਮਾਕਾ ਪੁਲਵਾਮਾ ਹਮਲੇ ਦੇ ਦੋ ਦਿਨ ਬਾਅਦ ਹੋਇਆ...
ਬੈਂਕ ਅਧਿਕਾਰੀਆਂ ਨੇ ਬੱਚੇ ਕੀਤੇ ਘਰ 'ਚ ਕੈਦ
. . .  1 day ago
ਬੰਗਾ, 16 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਨੇ ਇਕ ਕਰਜ਼ੇ ਨੂੰ ਸਮੇਂ ਸਿਰ ਨਾ ਮੋੜਨ ਦੇ ਮਾਮਲੇ 'ਚ ਤਿੰਨ ਘੰਟੇ ਬੱਚੇ ਘਰ ਵਿਚ ਕੈਦ ਕੀਤੇ। ਬੈਂਕ ਦੇ ਅਧਿਕਾਰੀਆਂ ਵਲੋਂ ਤਾਲਾ ਲਗਾ ਕੇ ਘਰ ਨੂੰ ਸੀਲ ਕੀਤਾ ਗਿਆ। ਡੀ.ਐਸ.ਪੀ. ਬੰਗਾ ਵਲੋਂ ਤਾਲਾ...
ਐਮੀ ਵਿਰਕ ਤੇ ਰਣਜੀਤ ਬਾਵਾ ਵਲੋਂ ਸ਼ਹੀਦ ਜਵਾਨਾਂ ਨੂੰ ਮਦਦ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 16 ਫਰਵਰੀ - ਪੰਜਾਬੀ ਕਲਾਕਾਰ ਐਮੀ ਵਿਰਕ ਤੇ ਰਣਜੀਤ ਬਾਵਾ ਨੇ ਪੰਜਾਬ ਦੇ ਸ਼ਹੀਦ ਹੋਏ ਜਵਾਨਾਂ ਲਈ ਢਾਈ-ਢਾਈ ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ...
ਅਮਿਤਾਭ ਬੱਚਨ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਕੀਤਾ ਐਲਾਨ
. . .  1 day ago
ਚੰਡੀਗੜ੍ਹ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਦੇ ਪਰਿਵਾਰਾਂ ਨੂੰ ਫ਼ਿਲਮ ਅਦਾਕਾਰ ਅਮਿਤਾਭ ਬੱਚਨ ਨੇ 5-5 ਲੱਖ ਰੁਪਏ ਦੇਣ ਦਾ ਐਲਾਨ
ਕਸ਼ਮੀਰ ਆਧਾਰਿਤ ਡਰਾਈਵਰਾਂ ਅਤੇ ਵਾਹਨਾਂ 'ਤੇ ਹਮਲੇ ਬਾਰੇ ਅਫ਼ਵਾਹਾਂ ਹਨ ਝੂਠੀਆਂ 'ਤੇ ਬੇਬੁਨਿਆਦ- ਐੱਸ.ਐੱਸ.ਪੀ
. . .  1 day ago
ਊਧਮਪੁਰ, 16 ਫਰਵਰੀ- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਊਧਮਪੁਰ ਵਿਖੇ ਕਸ਼ਮੀਰ ਆਧਾਰਿਤ ਡਰਾਈਵਰਾਂ ਅਤੇ ਵਾਹਨਾਂ 'ਤੇ ਹਮਲੇ ਬਾਰੇ ਅਫ਼ਵਾਹਾਂ ਫੈਲ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਊਧਮ ਪੁਰ ਦੇ ਐੱਸ.ਐੱਸ.ਪੀ ਨੇ ਦੱਸਿਆ ਕਿ ਇਹ .....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਫੱਗਣ ਸੰਮਤ 550
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਨਾਲ ਨਜਿੱਠਣ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਲੋੜ ਹੈ। -ਜੇਮਸ ਅਰਲ ਕਾਰਟ

ਤਾਜ਼ਾ ਖ਼ਬਰਾਂ

ਪੰਜਾਬ 'ਚ ਸਿੱਖਿਆ ਸੰਸਥਾਵਾਂ ਅੰਦਰ ਤੇਜ਼ੀ ਨਾਲ ਫੈਲ ਰਿਹੈ ਨਸ਼ਿਆਂ ਦਾ ਕਾਰੋਬਾਰ- ਹਾਈਕੋਰਟ

ਚੰਡੀਗੜ੍ਹ, 23 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ 'ਚ ਤੇਜ਼ੀ ਨਾਲ ਵੱਧ ਰਹੇ ਨਸ਼ਿਆਂ ਦੇ ਕਾਰੋਬਾਰ ਸੰਬੰਧੀ ਇੱਕ ਮਾਮਲੇ 'ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਸੂਬੇ 'ਚ ਸਿੱਖਿਆ ਸੰਸਥਾਵਾਂ 'ਚ ਇਹ ਕਾਰੋਬਾਰ ਤੇਜ਼ੀ ਨਾਲ ਫੈਲ ਰਿਹਾ ਹੈ। ਸਿੱਖਿਆ ਸੰਸਥਾਵਾਂ ਅੰਦਰ ਵਿਦਿਆਰਥੀ ਨਸ਼ੇ ਕਰ ਰਹੇ ਹਨ ਅਤੇ ਪੁਲਿਸ ਨਸ਼ਾ ਤਸਕਰਾਂ ਨੂੰ ਫੜਨ 'ਚ ਅਸਫ਼ਲ ਹੋਈ ਹੈ। ਜਸਟਿਸ ਰਾਜੀਵ ਸ਼ਰਮਾ ਅਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੇ ਬੈਂਚ ਨੇ ਸੂਬੇ ਦੇ ਡੀ. ਜੀ. ਪੀ. ਨੂੰ ਇਸ ਮਾਮਲੇ 'ਚ ਗਠਿਤ ਸਪੈਸ਼ਲ ਟਾਸਕ ਫੋਰਸ ਦਾ ਨਵੇਂ ਸਿਰਿਓਂ ਗਠਨ ਕਰਨ ਦਾ ਨਿਰਦੇਸ਼ ਦਿੱਤਾ ਹੈ। ਨਾਲ ਹੀ ਸਾਰੀਆਂ ਸਿੱਖਿਆ ਸੰਸਥਾਵਾਂ ਦੇ ਆਲੇ-ਦੁਆਲੇ ਪੁਲਿਸ ਨੂੰ ਸਿਵਲ ਕੱਪੜਿਆਂ 'ਚ ਤਾਇਨਾਤ ਕਰਕੇ ਨਸ਼ਿਆਂ ਦੀ ਸਪਲਾਈ ਕਰਨ ਵਾਲਿਆਂ ਅਤੇ ਡਰੱਗ ਮਾਫੀਆ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਪਟਿਆਲਾ ਦੀ ਸਪੈਸ਼ਲ ਅਦਾਲਤ ਵਲੋਂ ਸਤੰਬਰ 2011 'ਚ ਸੁਣਾਈ ਗਈ 12 ਸਾਲ ਦੀ ਕਠੋਰ ਕੈਦ ਵਿਰੁੱਧ ਬਲਜਿੰਦਰ ਸਿੰਘ ਅਤੇ ਖ਼ੁਸ਼ੀ ਖ਼ਾਨ ਨਾਮੀ ਦੋ ਵਿਅਕਤੀਆਂ ਦੀ ਸਜ਼ਾ ਵਿਰੁੱਧ ਅਪੀਲ ਨੂੰ ਮਨਜ਼ੂਰ ਕਰਦਿਆਂ ਬੈਂਚ ਨੇ ਕਿਹਾ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ 'ਚ ਨਸ਼ਿਆਂ ਦੇ ਗ਼ੈਰ-ਕਾਨੂੰਨੀ ਕਾਰੋਬਾਰ ਦਾ ਖ਼ਾਤਮਾ ਹੋਵੇ। ਪੂਰੀ ਪੁਲਿਸ ਫੋਰਸ ਨੂੰ ਇਸ ਦਿਸ਼ਾ 'ਚ ਆਪਣੀ ਪੂਰੀ ਤਾਕਤ ਲਾਉਣ ਦੀ ਲੋੜ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX