ਜਲੰਧਰ : ਮੰਗਲਵਾਰ 13 ਜੇਠ ਸੰਮਤ 552

ਤਾਜ਼ਾ ਖ਼ਬਰਾਂ

ਜੰਡਿਆਲਾ ਮੰਜਕੀ, 19 ਮਈ (ਸੁਰਜੀਤ ਸਿੰਘ ਜੰਡਿਆਲਾ)- ਇਲਾਕੇ ਦੇ ਕਈ ਪਿੰਡਾਂ 'ਚ ਮਰਦਾਂ ਮੁਕਾਬਲੇ ਔਰਤ ਵੋਟਰਾਂ ਵੱਲੋਂ ਦਿਖਾਏ ਉਤਸ਼ਾਹ ਤੋਂ ਬਾਅਦ ਰਾਜਨੀਤਕ ਹਲਕੇ ਹੈਰਾਨ ਹਨ। ਭਾਵੇਂ ਕਿ ਲੋਕ ਸਭਾ ਹਲਕਾ ਜਲੰਧਰ ਤੋਂ ਕੋਈ ਵੀ ਔਰਤ ਉਮੀਦਵਾਰ ਨਹੀਂ ਸੀ, ਪ੍ਰੰਤੂ ਔਰਤਾਂ ਵੱਲੋਂ ਨਵਾਂ ਲੋਕ ਸਭਾ ਮੈਂਬਰ ਚੁਣਨ ਲਈ ਦਿਖਾਏ। ਇਸ ਉਤਸ਼ਾਹ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਦੁਪਹਿਰ ਦੋ ਵਜੇ ਤੱਕ ਦੀ ਵੋਟ ਪੋਲਿੰਗ ਅਨੁਸਾਰ ਨਜ਼ਦੀਕੀ ਪਿੰਡ ਸਮਰਾਏ ਦੇ ਬੂਥ ਨੰਬਰ 183 ਤੇ ਦੁਪਹਿਰ ਵੇਲੇ ਪਈਆਂ 527 ਵੋਟਾਂ 'ਚੋਂ 283 ਵੋਟਾਂ ਪੋਲ ਕਰ ਕੇ ਔਰਤਾਂ ਮਰਦਾਂ ਤੋਂ ਮੋਹਰੀ ਰਹੀਆਂ । ਇਸੇ ਤਰ੍ਹਾਂ ਪਿੰਡ ਦਾਦੂਵਾਲ ਦੇ ਬੂਥ ਨੰਬਰ 178 ਵਿਚ ਕੁੱਲ 966 ਵੋਟਾਂ 'ਚੋਂ ਦੋ ਸੌ ਪਚਾਸੀ, ਬੂਥ ਨੰਬਰ 179 ਵਿਚ ਕੁੱਲ 801 ਵਿਚੋਂ 177 ਵੋਟਾਂ ਪੋਲ ਕਰ ਕੇ ਔਰਤਾਂ ਮਰਦਾ ਤੋਂ ਮੂਹਰੇ ਰਹੀਆਂ। ਪਿੰਡ ਸਰਹਾਲੀ ਦੇ ਬੂਥ ਨੰਬਰ 201 'ਚ ਕੁੱਲ 903 ਵੋਟਾਂ 'ਚੋਂ 223 ਔਰਤਾਂ, ਬੂਥ ਨੰਬਰ 203 'ਚ ਕੁੱਲ 884 ਵੋਟਾਂ 'ਚ 195 ਵੋਟਾਂ ਪੋਲ ਕਰ ਕੇ ਔਰਤਾਂ ਮਰਦਾਂ ਮੁਕਾਬਲੇ ਪਹਿਲੇ ਸਥਾਨ ਤੇ ਰਹੀਆਂ। ਧਨੀ ਪਿੰਡ ਦੇ ਬੂਥ ਨੰਬਰ 199 ਦੀਆਂ ਕੁੱਲ 984 ਵੋਟਾਂ 'ਚੋਂ 247, ਬੂਥ ਨੰਬਰ 200 ਦੀਆਂ ਕੁੱਲ 537 ਵਿਚੋਂ 162 ਵੋਟਾਂ ਪਾ ਕੇ ਔਰਤ ਵੋਟਰ ਮੂਹਰੇ ਰਹੀਆਂ। ਪਿੰਡ ਥਾਬਲਕੇ 'ਚ ਔਰਤ ਮਰਦ ਵੋਟਰਾਂ ਦਾ ਅਨੁਪਾਤ ਬਰਾਬਰ ਰਿਹਾ।

 

ਖ਼ਬਰ ਸ਼ੇਅਰ ਕਰੋ

2019-05-19 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377