ਜਲੰਧਰ : ਸੋਮਵਾਰ 19 ਜੇਠ ਸੰਮਤ 552

ਤਾਜ਼ਾ ਖ਼ਬਰਾਂ

ਨਾਭਾ, 23 ਮਈ (ਕਰਮਜੀਤ ਸਿੰਘ)- ਬੀਤੀ19 ਮਈ ਨੂੰ ਹੋਈਆਂ ਲੋਕ ਸਭਾ ਚੋਣਾਂ 'ਚ ਅੱਜ ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ ਅਤੇ ਕੇਂਦਰ 'ਚ ਮੋਦੀ ਸਰਕਾਰ ਬਣਨ ਦੀ ਖ਼ੁਸ਼ੀ 'ਚ ਸਥਾਨਕ ਦੇਵੀ ਚੌਕ ਵਿਖੇ ਜ਼ਿਲ੍ਹਾ ਦੱਖਣੀ ਪ੍ਰਧਾਨ ਸੁਰਿੰਦਰ ਗਰਗ ਦੀ ਅਗਵਾਈ 'ਚ ਭਾਜਪਾਈਆਂ ਅਤੇ ਅਕਾਲੀ ਵਰਕਰਾਂ ਨੇ ਆਤਿਸ਼ਬਾਜ਼ੀ ਕੀਤੀ ਅਤੇ ਲੱਡੂ ਵੰਡੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰਿੰਦਰ ਗਰਗ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਕੇਂਦਰ 'ਚ ਭਾਰਤੀ ਜਨਤਾ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕਰ ਕੇ ਇੱਕ ਰਿਕਾਰਡ ਕਾਇਮ ਕਰ ਕੇ ਦੇਸ਼ ਨੂੰ ਦੇਸ਼ ਵਾਸੀਆਂ ਨੇ ਸੁਰੱਖਿਅਤ ਹੱਥਾਂ 'ਚ ਸੌਂਪ ਦਿੱਤਾ ਹੈ। ਇਸ ਮੌਕੇ ਸੀਨੀਅਰ ਭਾਜਪਾ ਆਗੂ ਵਿਨੋਦ ਕਾਲੜਾ, ਐਡਵੋਕੇਟ ਯੋਗੇਸ਼ ਖੱਤਰੀ, ਕਮਲ ਗੋਇਲ, ਕੌਂਸਲਰ ਸੋਨੂੰ ਗਰਗ, ਭੂਸ਼ਨ ਬਾਂਸਲ, ਨਵਦੀਪ ਬਾਵਾ, ਅਸ਼ਵਨੀ ਚੋਪੜਾ ਵਿਸ਼ਾਲ ਸ਼ਰਮਾ, ਜਤਿੰਦਰ ਸ਼ਰਮਾ, ਮੋਹਿਤ ਸੂਦ, ਜਸਵੀਰ ਸਿੰਘ ਛਿੰਦਾ, ਮੇਜਰ ਸਿੰਘ ਤੁੰਗਾਂ, ਬਰਿੰਦਰਪਾਲ ਸਿੰਘ ਬਬਲੂ, ਹਰਮੇਸ਼ ਸਿੰਘ ਚਹਿਲ ਅਤੇ ਵੱਡੀ ਗਿਣਤੀ 'ਚ ਅਕਾਲੀ ਭਾਜਪਾ ਅਹੁਦੇਦਾਰ ਅਤੇ ਪਾਰਟੀ ਵਰਕਰ ਹਾਜ਼ਰ ਸਨ।

 

ਖ਼ਬਰ ਸ਼ੇਅਰ ਕਰੋ

2019-05-23 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX