ਜਲੰਧਰ : ਐਤਵਾਰ 22 ਹਾੜ ਸੰਮਤ 552

ਤਾਜ਼ਾ ਖ਼ਬਰਾਂ

ਬਲਾਚੌਰ, 24 ਜੂਨ (ਦੀਦਾਰ ਸਿੰਘ ਬਲਾਚੌਰੀਆ)- ਬਲਾਚੌਰ- ਨੂਰਪੁਰ ਬੇਦੀ ਵਾਇਆ ਭੱਦੀ ਸੜਕ ਦੇ ਨਵ ਨਿਰਮਾਣ ਕੰਮ ਕੁੱਝ ਸਮੇਂ ਤੋਂ ਕੱਛੂ-ਕਾਮੇ ਵਾਲੀ ਚਾਲ ਚੱਲ ਰਿਹਾ ਹੈ। ਇਸ ਤੋਂ ਅਕਾਲੀ ਆਗੂ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਅਕਾਲੀ ਭਾਜਪਾ ਆਗੂਆਂ ਤੇ ਪਿੰਡਾਂ ਦੇ ਹੋਰ ਲੋਕਾਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਨਿਵਾਸ ਅਸਥਾਨ ਦੇ ਨੇੜੇ ਤੱਕ ਪੈਦਲ ਰੋਸ ਮਾਰਚ ਕਰਨ ਉਪਰੰਤ ਰੋਸ ਪ੍ਰਦਰਸ਼ਨ ਕੀਤਾ ਗਿਆ। ਪੈਦਲ ਰੋਸ ਮਾਰਚ ਦੌਰਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਵੱਲੋਂ ਐਲਾਨ ਕੀਤੇ ਸੰਘਰਸ਼ ਤਹਿਤ ਨੰਗੇ ਪੈਰੀਂ ਮਾਰਚ ਕੀਤਾ, ਜਦੋਂ ਕਿ ਪੈਦਲ ਮਾਰਚ ਕਰਨ ਵਾਲਿਆਂ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਬੁੱਧ ਸਿੰਘ ਬਲਾਕੀਪੁਰ, ਬਜ਼ੁਰਗ ਆਗੂ ਸੰਤੋਖ ਸਿੰਘ ਮਲ੍ਹਾ ਬੇਦੀਆਂ, ਭਾਜਪਾ ਆਗੂ ਸੰਜੀਵ ਚੌਧਰੀ, ਪੰਕਜ ਬਲਾਚੌਰ ਅਤੇ ਹੋਰ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਤਾ ਨਹੀਂ ਕਿਹੜੀ ਮਜਬੂਰੀ ਹੈ ਕਿ ਇਸ ਸੜਕ ਦੇ ਨਵ-ਨਿਰਮਾਣ ਦੇ ਕੰਮ ਨੂੰ ਲਟਕਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਤੋਂ ਲੋਕਾਂ ਦਾ ਆਉਣਾ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ ਅਤੇ ਆਏ ਦਿਨ ਜਿੱਥੇ ਹਾਦਸੇ ਵਾਪਰ ਰਹੇ ਹਨ, ਉੱਥੇ ਮਿੱਟੀ ਧੂੜ ਨਾਲ ਰਾਹਗੀਰਾਂ ਤੇ ਸੜਕ ਨਾਲ ਲੱਗਦੇ ਪਿੰਡਾਂ ਦੇ ਵਾਸੀਆਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਦੂਜੇ ਪਾਸੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਰੋਸ ਪ੍ਰਦਰਸ਼ਨ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਸਭ ਕੁੱਝ ਡਰਾਮੇਬਾਜ਼ੀ ਹੈ ਕਿਉਂਕਿ ਇੱਕ ਹਫ਼ਤੇ ਅੰਦਰ ਸੜਕ ਮੁਕੰਮਲ ਹੋ ਜਾਵੇਗੀ ਅਤੇ ਫੋਕੀ ਸ਼ੋਹਰਤ ਲਈ ਡਰਾਮੇਬਾਜ਼ੀ ਦੀ ਦੋੜ ਲਾਉਣਾ ਵਿਰੋਧੀਆਂ ਦਾ ਕੰਮ ਹੈ।

 

ਖ਼ਬਰ ਸ਼ੇਅਰ ਕਰੋ

2019-06-24 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377