ਜਲੰਧਰ : ਐਤਵਾਰ 22 ਹਾੜ ਸੰਮਤ 552

ਤਾਜ਼ਾ ਖ਼ਬਰਾਂ

ਸੰਗਰੂਰ, 12 ਜੁਲਾਈ (ਧੀਰਜ ਪਸ਼ੋਰੀਆ)- ਪੰਜਾਬ 'ਚ ਹੋਰਨਾਂ ਵਿਭਾਗਾਂ ਦੀ ਤਰ੍ਹਾਂ ਮਾਲ ਵਿਭਾਗ 'ਚ ਲੰਮੇ ਸਮੇਂ ਤੋਂ 2100 ਪਟਵਾਰੀਆਂ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ ਜਿਸ ਕਾਰਨ ਕੰਮ ਕਰ ਰਹੇ ਪਟਵਾਰੀਆਂ 'ਤੇ ਤਾਂ ਕੰਮ ਦਾ ਬੋਝ ਹੈ ਹੀ, ਬਲਕਿ ਲੋਕਾਂ ਨੂੰ ਵੀ ਕੰਮ 'ਚ ਹੋ ਰਹੀ ਦੇਰੀ ਕਾਰਨ ਖੱਜਲ ਖ਼ੁਆਰ ਵੀ ਹੋਣਾ ਪੈਂਦਾ ਹੈ। ਇਸ ਸੰਬੰਧੀ ਰੈਵਨਿਉ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਦਾ ਕਹਿਣਾ ਹੈ ਕਿ ਇਸ ਸਮੇਂ ਪੰਜਾਬ 'ਚ ਪਟਵਾਰੀਆਂ ਦੀ ਬਹੁਤ ਵੱਡੀ ਘਾਟ ਹੈ ਜਿਸ ਕਾਰਨ 3500 ਹੋਰ ਨਵੇਂ ਪਟਵਾਰੀਆਂ ਦੀ ਭਰਤੀ ਲੋੜੀਂਦੀ ਹੈ। ਪੰਜਾਬ 'ਚ ਕੁੱਲ 4,716 ਪੋਸਟਾਂ ਉੱਪਰ 2,600 ਪਟਵਾਰੀ ਹੀ ਕੰਮ ਕਰ ਰਹੇ ਹਨ ਅਤੇ 2,116 ਅਸਾਮੀਆਂ ਲੰਬੇ ਸਮੇਂ ਤੋਂ ਖ਼ਾਲੀ ਪਈਆਂ ਹਨ। ਜ਼ਿਲ੍ਹਾ ਨਵਾਂ ਸ਼ਹਿਰ 'ਚ 178 ਅਸਾਮੀਆਂ 'ਤੇ ਸਿਰਫ਼ 50 ਪਟਵਾਰੀ ਹੀ ਕੰਮ ਕਰ ਰਹੇ ਹਨ। ਸਾਲ 2022 ਤੱਕ ਇੱਥੇ ਸਿਰਫ਼ 10 ਪਟਵਾਰੀ ਹਨ।

 

ਖ਼ਬਰ ਸ਼ੇਅਰ ਕਰੋ

2019-07-12 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377