ਤਾਜਾ ਖ਼ਬਰਾਂ


ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਸਤਲੁਜ ਅੰਦਰ ਪਾਣੀ ਦਾ ਪੱਧਰ - ਐੱਸ.ਡੀ.ਓ ਸੁਖਵਿੰਦਰ ਸਿੰਘ
. . .  2 minutes ago
ਫਿਲੌਰ, 19 ਅਗਸਤ - (ਇੰਦਰਜੀਤ ਚੰਦੜ੍ਹ) - ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਇਹ ਜਾਣਕਾਰੀ ਐੱਸ.ਡੀ.ਓ ਡਰੇਨਜ਼ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ ...
ਬੀਤੇ ਦਿਨ ਹੋਈ ਭਾਰੀ ਬਾਰਸ਼ ਕਾਰਨ ਪਿੰਡ ਚੇਤਾ ਹੋਇਆ ਜਲ ਥਲ, ਫ਼ਸਲਾਂ 'ਚ ਭਰਿਆ ਨੱਕੋਂ ਨੱਕ ਪਾਣੀ​
. . .  38 minutes ago
ਕਟਾਰੀਆਂ, 19 ਅਗਸਤ (ਨਵਜੋਤ ਸਿੰਘ ਜੱਖੂ)- ਆਜ਼ਾਦੀ ਦੇ 72 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਚੇਤਾ ਵਿਕਾਸ ਦੇ ਪੱਖੋਂ ਅਜੇ ਵੀ ਪਛੜਿਆ...
ਤਾਜੋਵਾਲ- ਮੰਢਾਲਾ ਧੁੱਸੀ ਬੰਨ੍ਹ ਦੀ ਮੁਰੰਮਤ ਦਾ ਕੰਮ ਹੋਇਆ ਤੇਜ਼
. . .  42 minutes ago
ਉਸਮਾਨਪੁਰ, 19 ਅਗਸਤ (ਸੰਦੀਪ ਮਝੂਰ)- ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਬੀਤੇ ਕੱਲ੍ਹ ਭਾਖੜਾ ਡੈਮ ਤੋਂ ਦਰਿਆ ...
ਪ੍ਰਸ਼ਾਸਨ ਨੇ ਜਲਾਲਾਬਾਦ ਤਹਿਸੀਲ ਦੇ ਪੰਜ ਪਿੰਡਾਂ ਨੂੰ ਖ਼ਾਲੀ ਕਰਨ ਦੇ ਦਿੱਤੇ ਹੁਕਮ
. . .  about 1 hour ago
ਜਲਾਲਾਬਾਦ,19 ਅਗਸਤ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਦੇ ਬਾਰਡਰ ਪੱਟੀ ਦੇ ਨਾਲ ਲੱਗਦੇ ਪਿੰਡਾਂ ਜਿੱਥੇ ਸਤਲੁਜ ਦਰਿਆ ਦੀਆਂ ਫਾਟਾਂ ਪੈਂਦੀਆਂ ਹਨ, ਦੇ ਵਾਸੀਆਂ ਨੂੰ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਮੱਦੇ...
ਲੋਹੀਆ ਦੇ ਪਿੰਡ ਗਿੱਦੜ ਪਿੰਡੀ ਅਤੇ ਮੰਡਾਲਾ ਸਾਹਮਣੇ ਸਤਲੁਜ ਦਾ ਐਡਵਾਂਸ ਬੰਨ੍ਹ ਹੋਇਆ ਤਹਿਸ ਨਹਿਸ
. . .  about 1 hour ago
ਲੋਹੀਆ ਖ਼ਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸਤਲੁਜ ਦਰਿਆ 'ਚ ਆਏ ਬੇਤਹਾਸ਼ਾ ਪਾਣੀ ਜਿਸ ਨੇ ਭਿਆਨਕ ਹੜ੍ਹ ਦਾ ਰੂਪ ਧਾਰਨ ਕੀਤਾ ਹੋਇਆ ਹੈ ਨੇ ਸਤਲੁਜ ਦਰਿਆ ਦੇ ਦੋਵੇਂ...
ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਦੀਆਂ ਡਾਇੰਗਾਂ ਬੰਦ ਕਰਨ ਦੇ ਹੁਕਮ
. . .  about 1 hour ago
ਲੁਧਿਆਣਾ, 19 ਅਗਸਤ (ਪੁਨੀਤ ਬਾਵਾ)- ਡਿਪਟੀ ਕਮਿਸ਼ਨਰ ਲੁਧਿਆਣਾ ਕਮ ਜ਼ਿਲ੍ਹਾ ਫ਼ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਲੁਧਿਆਣਾ ਦੇ ਚੇਅਰਮੈਨ ਪ੍ਰਦੀਪ ਕੁਮਾਰ ਅਗਰਵਾਲ ਨੇ ਭਾਰੀ ਮੀਂਹ ਬਾਅਦ ਬਣੇ ਹੜ੍ਹ ਵਰਗੇ...
ਨਸ਼ਾ ਤਸਕਰਾਂ ਦੇ ਪਰਿਵਾਰ ਤੋ ਰਿਸ਼ਵਤ ਲੈਣ ਵਾਲੇ ਐੱਸ.ਐੱਚ.ਓ ਅਤੇ ਥਾਣੇਦਾਰ 'ਤੇ ਵੱਡੀ ਕਾਰਵਾਈ
. . .  about 1 hour ago
ਫ਼ਾਜ਼ਿਲਕਾ,19 ਅਗਸਤ (ਪ੍ਰਦੀਪ ਕੁਮਾਰ)- ਨਸ਼ਾ ਤਸਕਰੀ ਦੇ ਇਕ ਮਾਮਲੇ ਵਿਚ ਪਕੜੇ ਗਏ ਦੋਸ਼ੀ ਦੇ ਪਰਿਵਾਰਿਕ ਮੈਂਬਰਾਂ ਨੂੰ ਕੇਸ 'ਚ ਫਸਾਉਣ ਅਤੇ ਦੋਸ਼ੀਆਂ ਦੀ ਕੁੱਟਮਾਰ ...
ਕੈਬਨਿਟ ਮੰਤਰੀ ਧਰਮਸੋਤ ਵੱਲੋਂ ਨਾਭਾ ਹਲਕੇ ਦੇ ਪਾਣੀ ਤੋਂ ਪ੍ਰਭਾਵਿਤ ਦਰਜਨਾਂ ਪਿੰਡਾਂ ਦਾ ਦੌਰਾ
. . .  1 minute ago
ਨਾਭਾ, 19 ਅਗਸਤ (ਕਰਮਜੀਤ ਸਿੰਘ) ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ ਤੇ ਅਧਿਕਾਰਤ ਮਾਮਲਿਆਂ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਨਾਭਾ ਹਲਕੇ ਦੇ ਪਾਣੀ ਤੋਂ ਪ੍ਰਭਾਵਿਤ ਦਰਜਨਾਂ...
ਪੰਜਾਬ 'ਚ ਆਏ ਹੜ੍ਹਾਂ ਲਈ ਸੁਖਬੀਰ ਬਾਦਲ ਨੇ ਕੈਪਟਨ ਨੂੰ ਠਹਿਰਾਇਆ ਜ਼ਿੰਮੇਵਾਰ
. . .  about 2 hours ago
ਤਲਵੰਡੀ ਭਾਈ, 19 ਅਗਸਤ (ਕੁਲਜਿੰਦਰ ਸਿੰਘ ਗਿੱਲ)- ਪੰਜਾਬ ਦੇ ਕਈ ਖੇਤਰਾਂ ਆਏ ਹੜ੍ਹਾਂ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ ਕਿਉਂਕਿ ਕਈ ਮਹੀਨਿਆਂ...
ਹੁਣ ਡੈਲੀਗੇਟ ਕਰਿਆ ਕਰਨਗੇ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਚੋਣ-ਸੁਖਬੀਰ
. . .  about 2 hours ago
ਤਲਵੰਡੀ ਭਾਈ, 19 ਅਗਸਤ (ਕੁਲਜਿੰਦਰ ਸਿੰਘ ਗਿੱਲ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਅਤੇ ਸਰਕਲ ਦੇ ਅਹੁਦੇਦਾਰਾਂ ਦੀ ਚੋਣ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਭਾਦੋਂ ਸੰਮਤ 551
ਵਿਚਾਰ ਪ੍ਰਵਾਹ: ਮਨੁੱਖ ਜੇ ਆਪਣੀ ਜ਼ਮੀਰ ਗੁਆ ਕੇ ਪੂਰੀ ਦੁਨੀਆ ਵੀ ਜਿੱਤ ਲਵੇ ਤਾਂ ਉਹ ਘਾਟੇ ਵਿਚ ਹੀ ਰਹਿੰਦਾ ਹੈ। -ਲੂਸੀਅਨ

ਤਾਜ਼ਾ ਖ਼ਬਰਾਂ

ਸ੍ਰੀ ਮੁਕਤਸਰ ਸਾਹਿਬ ਪਹੁੰਚੇ ਕੈਬਨਿਟ ਮੰਤਰੀ ਚੰਨੀ ਦਾ ਕਾਫ਼ਲਾ ਲੰਘਣ ਸਮੇਂ ਲੋਕਾਂ ਵਲੋਂ ਨਾਅਰੇਬਾਜ਼ੀ

ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਅੱਜ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਨ ਆਏ ਸਨ। ਇਸ ਦਾ ਪਤਾ ਲੱਗਦਿਆਂ ਹੀ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਤੇ ਪਿੰਡ ਚੱਕ ਜਵਾਹਰੇਵਾਲਾ ਵਾਸੀ ਇੱਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਡੀ. ਸੀ. ਦਫ਼ਤਰ ਮੂਹਰੇ ਧਰਨਾ ਲਾ ਦਿੱਤਾ। ਇਸ ਮੌਕੇ ਬੋਲਦਿਆਂ ਧਰਨਾਕਾਰੀਆਂ ਨੇ ਕਿਹਾ ਕਿ ਇਸ ਗੋਲੀ ਕਾਂਡ 'ਚ ਪਰਚੇ 'ਚ ਸ਼ਾਮਲ ਸਾਰੇ ਦੋਸ਼ੀ ਫੜੇ ਜਾਣ। ਉਨ੍ਹਾਂ ਕਿਹਾ ਕਿ ਇਸ ਕਾਂਡ 'ਚ ਕਾਂਗਰਸ ਨਾਲ ਸੰਬੰਧਿਤ ਦੋਸ਼ੀ ਸ਼ਾਮਲ ਹਨ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਾਰੇ ਦੋਸ਼ੀਆਂ ਨੂੰ ਫੜਨ 'ਚ ਦੇਰੀ ਕੀਤੀ ਜਾ ਰਹੀ ਹੈ। ਜਦੋਂ ਮੰਤਰੀ ਦਾ ਕਾਫ਼ਲਾ ਵਾਪਸ ਮੁੜਨ ਲੱਗਿਆ ਤਾਂ ਭਾਰੀ ਪੁਲਿਸ ਫੋਰਸ ਲਾ ਦਿੱਤੀ ਗਈ ਅਤੇ ਧਰਨਾਕਾਰੀਆਂ ਨੂੰ ਚਾਰ-ਚੁਫੇਰਿਓਂ ਤੋਂ ਘੇਰ ਰੱਖਿਆ ਪਰ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਚੰਨੀ ਵਿਰੁੱਧ ਸਖ਼ਤ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਇਨਸਾਫ਼ ਨਾ ਮਿਲਣ ਤੱਕ ਦੋਵੇਂ ਦੋਹਾਂ ਮ੍ਰਿਤਕਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ।


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX