ਤਾਜਾ ਖ਼ਬਰਾਂ


ਆਵਾਰਾ ਪਸ਼ੂਆਂ ਕਾਰਨ ਵਾਪਰੇ ਹਾਦਸਿਆਂ 'ਚ ਦੋ ਲੋਕਾਂ ਦੀ ਮੌਤ
. . .  2 minutes ago
ਜਲਾਲਾਬਾਦ, 19ਅਗਸਤ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਦੀ ਫ਼ਾਜ਼ਿਲਕਾ ਸੜਕ ਤੇ ਆਵਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਅਤੇ ਇਨ੍ਹਾਂ ਕਾਰਨ ਇੱਥੇ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਪੁਲਸ ਵਿਚ ਬਤੌਰ ਕਾਂਸਟੇਬਲ...
ਡੀ. ਸੀ. ਅਤੇ ਏ. ਡੀ. ਸੀ. ਨੇ ਲਿਆ ਫਿਲੌਰ ਦੇ ਰਿਲੀਫ ਸੈਂਟਰਾਂ ਦਾ ਜਾਇਜ਼ਾ
. . .  24 minutes ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ੍ਹ)- ਸਥਾਨਕ ਇਲਾਕੇ ਅੰਦਰ ਬਣਾਏ ਗਏ 18 ਰਿਲੀਫ ਸੈਂਟਰਾਂ ਅੰਦਰ ਹੜ੍ਹ ਪੀੜਤਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਮਾਣਯੋਗ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਏ. ਡੀ. ਸੀ. ਜਲੰਧਰ...
ਜਲੰਧਰ 'ਚ ਭਾਰੀ ਮੀਂਹ ਕਾਰਨ ਡਿੱਗਿਆ ਇੱਕ ਮਕਾਨ
. . .  34 minutes ago
ਜਲੰਧਰ, 19 ਅਗਸਤ- ਜਲੰਧਰ 'ਚ ਅੱਜ ਸਵੇਰੇ ਪਏ ਭਾਰੀ ਮੀਂਹ ਕਾਰਨ ਮਿੱਠਾ ਬਾਜ਼ਾਰ 'ਚ ਇੱਕ ਮਕਾਨ ਡਿੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉੱਥੇ ਹੀ ਮਕਾਨ ਡਿੱਗਣ ਕਾਰਨ ਬਿਜਲੀ ਦਾ ਇੱਕ ਖੰਭਾ ਵੀ ਟੁੱਟ...
ਮੰਦਬੁੱਧੀ ਔਰਤ ਨਾਲ ਜਬਰ ਜਨਾਹ, ਇੱਕ 'ਤੇ ਮਾਮਲਾ ਦਰਜ
. . .  43 minutes ago
ਤਲਵੰਡੀ ਸਾਬੋ, 19 ਅਗਸਤ (ਰਣਜੀਤ ਸਿੰਘ ਰਾਜੂ)- ਨੇੜਲੇ ਪਿੰਡ ਨੰਗਲਾ 'ਚ ਬੀਤੀ ਦੇਰ ਰਾਤ ਇੱਕ 65 ਸਾਲਾ ਮੰਦਬੁੱਧੀ ਔਰਤ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੰਗੋ ਪੁਲਿਸ ਚੌਕੀ ਇੰਚਾਰਜ ਗੋਬਿੰਦ ਸਿੰਘ ਨੇ ਦੱਸਿਆ ਕਿ ਪੀੜਤ...
ਸ਼ਾਹਕੋਟ ਨੇੜਲੇ ਪਿੰਡਾਂ ਦਾਨੇਵਾਲ ਅਤੇ ਬੂੜੇਵਾਲ ਵਿਚਕਾਰ ਬੰਨ੍ਹ ਤੋਂ ਪਾਣੀ ਦੇ ਓਵਰਫਲੋ ਹੋਣ ਦਾ ਖ਼ਦਸ਼ਾ
. . .  55 minutes ago
ਸ਼ਾਹਕੋਟ, 19 ਅਗਸਤ (ਬਾਂਸਲ, ਸਚਦੇਵਾ)- ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਨਾਲ ਸ਼ਾਹਕੋਟ ਨੇੜਲੇ ਪਿੰਡਾਂ ਦਾਨੇਵਾਲ ਅਤੇ ਬੂੜੇਵਾਲ ਵਿਚਕਾਰ ਬੰਨ੍ਹ ਤੋਂ ਪਾਣੀ ਸਿਰਫ਼ 1-1.5 ਫੁੱਟ ਨੀਵਾਂ ਚੱਲ ਰਿਹਾ ਹੈ। ਪਾਣੀ ਦੇ ਬੰਨ੍ਹ ਤੋਂ ਓਵਰਫਲੋ ਹੋਣ ਦਾ...
ਨਹਿਰ 'ਚੋਂ ਮਿਲਿਆ ਭਰੂਣ
. . .  about 1 hour ago
ਜਲੰਧਰ, 19 ਅਗਸਤ- ਬਸਤੀ ਬਾਵਾ ਖੇਲ ਦੇ ਲੱਕੜ ਵਾਲੇ ਪੁਲ ਦੀ ਨਹਿਰ 'ਚੋਂ ਅੱਜ ਸਵੇਰੇ ਇੱਕ ਭਰੂਣ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਨੇ ਭਰੂਣ ਨੂੰ ਦੇਖ ਦੇ ਰੌਲਾ ਪਾਇਆ, ਜਿਸ ਮਗਰੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਇਸ ਮਗਰੋਂ...
ਉਤਰਾਖੰਡ 'ਚ ਬੱਦਲ ਫਟਣ ਕਾਰਨ 17 ਲੋਕਾਂ ਦੀ ਮੌਤ
. . .  43 minutes ago
ਦੇਹਰਾਦੂਨ, 19 ਅਗਸਤ- ਉਤਰਾਖੰਡ 'ਚ ਭਾਰੀ ਮੀਂਹ ਕਾਰਨ ਭਿਆਨਕ ਤਬਾਹੀ ਮਚੀ ਹੈ। ਇੱਥੇ ਉਤਰਕਾਸ਼ੀ ਦੇ ਮੋਰੀ ਤਹਿਸੀਲ ਇਲਾਕੇ 'ਚ ਬੱਦਲ ਫਟਣ ਦੀ ਘਟਨਾ 'ਚ ਹੁਣ ਤੱਕ ਕੁੱਲ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਫ਼ਤ ਪ੍ਰਬੰਧਨ ਦੇ ਸਕੱਤਰ (ਇੰਚਾਰਜ) ਵਲੋਂ ਇਹ...
ਹਰੀਕੇ ਹੈੱਡ ਵਰਕਸ 'ਚ ਇੱਕ ਲੱਖ ਕਿਊਸਿਕ ਪਾਣੀ ਦੀ ਆਮਦ, ਹਥਾੜ ਇਲਾਕਾ ਪਾਣੀ ਦੀ ਮਾਰ ਹੇਠ
. . .  about 1 hour ago
ਹਰੀਕੇ ਪਤਣ, 19 ਅਗਸਤ (ਸੰਜੀਵ ਕੁੰਦਰਾ)- ਹਰੀਕੇ ਹੈੱਡ ਵਰਕਸ 'ਚ ਪਾਣੀ ਦੀ ਆਮਦ ਲਗਾਤਾਰ ਵਧ ਰਹੀ ਹੈ ਅਤੇ ਅੱਜ ਸਵੇਰੇ 10 ਵਜੇ ਹੈੱਡ ਵਰਕਸ 'ਚ ਇੱਕ ਲੱਖ 372 ਕਿਊਸਿਕ ਪਾਣੀ ਦੀ ਆਮਦ ਸੀ ਤੇ 94630 ਕਿਊਸਿਕ ਪਾਣੀ ਡਾਊਨ ਸਟਰੀਮ ਨੂੰ ਛੱਡਿਆ...
ਜਲੰਧਰ - ਫ਼ਿਰੋਜ਼ਪੁਰ ਰੇਲ ਸੇਵਾ ਠੱਪ
. . .  about 2 hours ago
ਫ਼ਿਰੋਜ਼ਪੁਰ 19 ਅਗਸਤ (ਜਸਵਿੰਦਰ ਸਿੰਘ ਸੰਧੂ) - ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਗੁੱਦੜ ਵਿੰਡੀ ਵਾਲੇ ਦਰਿਆਈ ਪੁਲ ਤੇ ਖ਼ਤਰੇ ਦੇ ਨਿਸ਼ਾਨ ਤੇ ਜਾ ਪੁੱਜਾ ਹੈ। ਹੜ ਦਾ ਪਾਣੀ ਦਰਿਆ ਦੇ ਪੁਲ ਨੂੰ ਛੂਹਣ ਵਾਲੇ ਹਾਲਾਤ ਨੂੰ ਭਾਂਪਦਿਆਂ ਰੇਲਵੇ ਵਿਭਾਗ ਵੱਲੋਂ ਫ਼ਿਰੋਜ਼ਪੁਰ ਤੋਂ ਜਲੰਧਰ ਨੂੰ ਜਾਂਦੇ ਰੇਲ...
ਸਖ਼ਤ ਸੁਰੱਖਿਆ ਹੇਠ ਅੱਜ ਸ੍ਰੀਨਗਰ ਵਿਚ ਖੁੱਲ੍ਹੇ 190 ਸਕੂਲ
. . .  about 3 hours ago
ਸ੍ਰੀਨਗਰ, 19 ਅਗਸਤ - ਜੰਮੂ ਕਸ਼ਮੀਰ ਵਿਚ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਰਾਜ ਵਿਚ ਲਗਾਈਆਂ ਗਈਆਂ ਪਾਬੰਦੀਆਂ ਹੁਣ ਹੋਲੀ ਹੋਲੀ ਖ਼ਤਮ ਕੀਤੀਆਂ ਜਾ ਰਹੀਆਂ ਹਨ। ਮੋਬਾਈਲ ਇੰਟਰਨੈੱਟ, ਸਕੂਲ ਤੇ ਹੋਰ ਪਾਬੰਦੀਆਂ 'ਤੇ ਛੁੱਟ ਦਿੱਤੀ ਜਾ ਰਹੀ ਹੈ। ਕਰੀਬ 14 ਦਿਨਾਂ ਬਾਅਦ ਅੱਜ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਭਾਦੋਂ ਸੰਮਤ 551
ਵਿਚਾਰ ਪ੍ਰਵਾਹ: ਮਨੁੱਖ ਜੇ ਆਪਣੀ ਜ਼ਮੀਰ ਗੁਆ ਕੇ ਪੂਰੀ ਦੁਨੀਆ ਵੀ ਜਿੱਤ ਲਵੇ ਤਾਂ ਉਹ ਘਾਟੇ ਵਿਚ ਹੀ ਰਹਿੰਦਾ ਹੈ। -ਲੂਸੀਅਨ

ਤਾਜ਼ਾ ਖ਼ਬਰਾਂ

ਘੱਗਰ ਦਰਿਆ ਦੇ ਵਧੇ ਪਾਣੀ ਦਾ ਘਟਿਆ ਪੱਧਰ

ਮੂਨਕ, 22 ਜੁਲਾਈ (ਰਾਜਪਾਲ ਸਿੰਗਲਾ) - ਪਿਛਲੇ ਪੰਜ ਦਿਨਾਂ ਤੋ ਜਿੱਥੇ ਇਲਾਕੇ ਵਿੱਚ ਘੱਗਰ ਦਰਿਆ ਦੇ ਵਧੇ ਪਾਣੀ ਦੇ ਪੱਧਰ ਨੇ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਨੂੰ ਤਬਾਹ ਕਰਨ ਦੇ ਨਾਲ-ਨਾਲ ਮਾਲੀ ਨੁਕਸਾਨ ਵੀ ਕੀਤਾ ਹੈ। ਉੱਥੇ ਹੀ ਹੁਣ ਇਸ ਘੱਗਰ ਦੇ ਪਾਣੀ ਦਾ ਪੱਧਰ ਜੋ ਦੋ ਦਿਨ ਪਹਿਲਾਂ 750,6 ਸੀ ਤੋ ਘੱਟ ਕੇ ਖਨੌਰੀ ਮਾਪਦੰਡ ਅਨੁਸਾਰ 747,0 ਹੋ ਗਿਆ ਹੈ। ਇਸ ਦੇ ਨਾਲ ਹੀ ਮਕੋਰੜ ਸਾਹਿਬ ਅਤੇ ਫੂਲਦ ਵਿਚਕਾਰ ਪਏ 150 ਫੁੱਟ ਦੇ ਚੌੜੇ ਪਾੜ ਵਿੱਚੋ 70 ਫੁੱਟ ਦੇ ਕਰੀਬ ਪ੍ਰਸ਼ਾਸਨ ਨੇ ਆਰਮੀ, ਐਨਡੀਆਰਐਫ ਅਤੇ ਮਨਰੇਗਾ ਮਜਦੂਰ ਔਰਤਾਂ ਦੇ ਸਹਿਯੋਗ ਨਾਲ ਕਾਬੂ ਪਾ ਲਿਆ ਹੈ। ਬਾਕੀ ਦੇ ਰਹੇ ਪਾੜ ਨੂੰ ਬੰਦ ਕਰਨ ਲਈ ਅਜੇ ਵੀ 24 ਘੰਟੇ ਤੱਕ ਦਾ ਸਮਾ ਲਗ ਸਕਦਾ ਹੈ । ਇਸ ਪਾੜ ਵਿੱਚੋ ਵਗਣ ਵਾਲੇ ਪਾਣੀ ਨੇ ਜਿੱਥੇ ਨਜਦੀਕ ਪਿੰਡਾ ਵਿੱਚ ਹੜਾ ਵਰਗੀ ਸਥਿਤੀ ਬਣਾਈ ਹੋਈ ਹੈ।


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX