ਤਾਜਾ ਖ਼ਬਰਾਂ


ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ ਕੱਲ੍ਹ
. . .  50 minutes ago
ਮੋਹਾਲੀ, 17 ਸਤੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ 18 ਸਤੰਬਰ ਨੂੰ ਮੋਹਾਲੀ ਵਿਖੇ ਹੋਵੇਗਾ। ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ।
ਸਾਉਦੀ ਅਰਬ ਦਾ ਤੇਲ ਉਤਪਾਦਨ 2-3 ਹਫ਼ਤਿਆਂ 'ਚ ਹੋ ਜਾਵੇਗਾ ਆਨਲਾਈਨ - ਸੂਤਰ
. . .  about 1 hour ago
ਰਿਆਦ, 17 ਸਤੰਬਰ - ਸੂਤਰਾਂ ਦਾ ਕਹਿਣਾ ਹੈ ਕਿ ਸਾਉਦੀ ਅਰਬ ਦਾ ਤੇਲ ਦਾ ਉਤਪਾਦਨ ਅਗਲੇ 2-3 ਹਫ਼ਤਿਆਂ 'ਚ ਆਨ ਲਾਈਨ ਹੋ...
ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨੇ ਕਿਸ਼ਤਵਾੜ ਦਾ ਕੀਤਾ ਦੌਰਾ
. . .  about 2 hours ago
ਸ੍ਰੀਨਗਰ, 17 ਸਤੰਬਰ- ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਲਬਾਗ ਸਿੰਘ ਨੇ ਅੱਜ ਮਾਰਵਾਹ ਅਤੇ ਕਿਸ਼ਤਵਾੜ ਦਾ ਦੌਰਾ...
ਅਦਾਲਤ ਨੇ ਡੀ.ਕੇ. ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ
. . .  about 2 hours ago
ਨਵੀਂ ਦਿੱਲੀ, 17 ਸਤੰਬਰ- ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਨੇਤਾ ਡੀ. ਕੇ ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਣ ਦਾ ਫ਼ੈਸਲਾ...
ਨਾਕੇਬੰਦੀ ਦੌਰਾਨ ਦੋ ਵਿਅਕਤੀ ਇਕ ਕਿੱਲੋ ਹੈਰੋਇਨ ਸਮੇਤ ਕਾਬੂ
. . .  about 2 hours ago
ਲੁਧਿਆਣਾ, 17 ਸਤੰਬਰ- ਐੱਸ.ਟੀ.ਐਫ ਲੁਧਿਆਣਾ ਰੇਂਜ ਨੇ ਇਕ ਕਿੱਲੋ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਬਰਾਮਦ ਕੀਤੀ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 5 ਕਰੋੜ ਰੁਪਏ ...
15 ਲਗਜ਼ਰੀ ਗੱਡੀਆਂ ਸਮੇਤ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  about 3 hours ago
ਫ਼ਾਜ਼ਿਲਕਾ,17 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇਕ ਲਗਜ਼ਰੀ ਗੱਡੀਆਂ ਦੇ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ
ਇਕ ਦਿਨ ਮਕਬੂਜ਼ਾ ਕਸ਼ਮੀਰ 'ਤੇ ਹੋਵੇਗਾ ਭਾਰਤ ਦਾ ਕਬਜ਼ਾ- ਵਿਦੇਸ਼ ਮੰਤਰੀ ਐੱਸ.ਸ਼ੰਕਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮਕਬੂਜ਼ਾ ਕਸ਼ਮੀਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ 'ਤੇ ਇਕ ਦਿਨ ਭਾਰਤ ਦਾ ਕਬਜ਼ਾ ਹੋ...
ਕੋਲਕਾਤਾ ਦੀ ਵਿਸ਼ੇਸ਼ ਅਦਾਲਤ 'ਚ ਪਹੁੰਚੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ- ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਕੋਲਕਾਤਾ ਦੀ ਇੱਕ ਵਿਸ਼ੇਸ਼ ਅਦਾਲਤ 'ਚ ਪਹੁੰਚੇ ਹਨ। ਦੱਸ ਦੇਈਏ ਕਿ ਅੱਜ 10 ਵਜੇ ਉਨ੍ਹਾਂ ਨੂੰ ਸੀ.ਬੀ.ਆਈ....
ਪੁਲਿਸ ਨੇ ਛਾਪੇਮਾਰੀ ਕਰਦਿਆਂ ਇੱਕ ਦੁਕਾਨ 'ਚੋਂ ਭਾਰੀ ਮਾਤਰਾ ਬਰਾਮਦ ਕੀਤੇ ਪਟਾਕੇ
. . .  about 3 hours ago
ਜਲੰਧਰ, 17 ਸਤੰਬਰ- ਥਾਣਾ ਡਿਵੀਜ਼ਨ ਨੰ 4 ਦੀ ਪੁਲਿਸ ਨੇ ਸ਼ੇਖ਼ਾ ਬਾਜ਼ਾਰ 'ਚ ਸਥਿਤ ਇੱਕ ਪਤੰਗਾਂ ਵਾਲੀ ਦੁਕਾਨ 'ਤੇ ਛਾਪੇਮਾਰੀ ਕੀਤੀ...
ਤਰਨਤਾਰਨ ਧਮਾਕਾ : 5 ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਦੋਸ਼ੀ
. . .  about 3 hours ago
ਤਰਨਤਾਰਨ, 17 ਸਤੰਬਰ- ਤਰਨਤਾਰਨ ਬੰਬ ਧਮਾਕੇ ਦੇ 7 ਦੋਸ਼ੀਆਂ ਨੂੰ ਅੱਜ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 5 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਉੱਥੇ ਹੀ ਹੁਣ ਤੱਕ ਦੀ ਜਾਂਚ 'ਚ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਅੱਸੂ ਸੰਮਤ 551
ਵਿਚਾਰ ਪ੍ਰਵਾਹ: ਭਾਸ਼ਾ ਆਤਮਾ ਦੇ ਲਹੂ ਵਾਂਗ ਹੁੰਦੀ ਹੈ, ਜਿਸ ਵਿਚ ਵਿਚਾਰ ਗਤੀਸ਼ੀਲ ਰਹਿੰਦੇ ਹਨ ਅਤੇ ਵਿਕਾਸ ਕਰਦੇ ਹਨ। -ਓਲੀਵਰ ਵੈਨਡਿਲ ਹੌਲਮਸ

ਤਾਜ਼ਾ ਖ਼ਬਰਾਂ

ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ

ਅਮਰਕੋਟ, 22 ਅਗਸਤ (ਗੁਰਚਰਨ ਸਿੰਘ ਭੱਟੀ)- ਕਸਬਾ ਅਲਗੋਂ ਕੋਠੀ ਵਿਖੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਹਿਲ ਵਾਸੀ ਬਿਹਾਰ ਨੇ ਦੱਸਿਆ ਕਿ ਉਸ ਦਾ ਭਰਾ ਕੋਮਲ ਅਤੇ ਰਾਹੁਲ ਅਤੇ ਸੁਪਨ ਤਿੰਨੇ ਹੀ ਕਸਬਾ ਅਲਗੋਂ ਕੋਠੀ ਵਿਖੇ ਦੋ ਸਾਲ ਤੋਂ ਇਕੱਠੇ ਇੱਕ ਹੀ ਕਮਰੇ 'ਚ ਕਿਰਾਏ 'ਤੇ ਰਹਿੰਦੇ ਸਨ ਅਤੇ ਪੀ.ਓ.ਪੀ ਦਾ ਕੰਮ ਕਰਦੇ ਸਨ। ਕੰਮ ਤੋਂ ਵਾਪਸ ਆ ਕੇ ਉਕਤ ਤਿੰਨਾਂ ਵਿਅਕਤੀਆਂ ਨੇ ਮੀਟ ਦੀ ਸਬਜ਼ੀ ਬਣਾਈ, ਜਿਸ 'ਚ ਕੋਈ ਜ਼ਹਿਰੀਲੀ ਵਸਤੂ ਰਿੱਜ ਗਈ ਜਿਸ ਦਾ ਉਨ੍ਹਾਂ ਨੂੰ ਪਤਾ ਨਹੀਂ ਚੱਲਿਆ। ਸਬਜ਼ੀ ਖਾਣ ਕਾਰਨ ਕੋਮਲ(13) ਅਤੇ ਸੁਪਨ(25) ਦੀ ਮੌਕੇ 'ਤੇ ਮੌਤ ਹੋ ਗਈ ਅਤੇ ਸਾਹਿਲ (32) ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਹੈ। ਦੱਸੇ ਜਾ ਰਹੇ ਦੋ ਵਿਅਕਤੀ ਕੋਮਲ ਅਤੇ ਸਾਹਿਲ ਬਿਹਾਰ ਅਤੇ ਇੱਕ ਵਿਅਕਤੀ ਸੁਪਨ ਬੰਗਾਲ ਦਾ ਰਹਿਣ ਵਾਲਾ ਹੈ। ਇਸ ਸਬੰਧੀ ਡੀ.ਐੱਸ.ਪੀ ਸੁਲੱਖਣ ਸਿੰਘ ਮਾਨ ਤੇ ਐੱਸ.ਐੱਚ.ਓ. ਹਰਚੰਦ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨੇ ਪ੍ਰਵਾਸੀ ਮਜ਼ਦੂਰਾਂ ਦੀ ਮ੍ਰਿਤਕ ਦੇਹਾਂ ਨੂੰ ਕਬਜ਼ੇ 'ਚ ਲੈ ਕੇ 174 ਦੀ ਕਾਰਵਾਈ ਕਰ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX