ਤਾਜਾ ਖ਼ਬਰਾਂ


ਸੰਸਦ 'ਚ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  8 minutes ago
ਨਵੀਂ ਦਿੱਲੀ, 9 ਦਸੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ 'ਚ ਪਹੁੰਚ ਚੁੱਕੇ ਹਨ। ਦੱਸਣਯੋਗ ਹੈ ਕਿ ਅੱਜ ਪ੍ਰਸ਼ਨਕਾਲ ਤੋਂ ਬਾਅਦ ਉਹ...
ਕਰਨਾਟਕ ਜ਼ਿਮਨੀ ਚੋਣਾਂ : 12 ਸੀਟਾਂ 'ਤੇ ਭਾਜਪਾ ਅਤੇ 2 'ਤੇ ਕਾਂਗਰਸ ਅੱਗੇ
. . .  25 minutes ago
ਪ੍ਰਸ਼ਨਕਾਲ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਵੇਗਾ ਨਾਗਰਿਕਤਾ ਸੋਧ ਬਿੱਲ
. . .  23 minutes ago
ਨਵੀਂ ਦਿੱਲੀ, 9 ਦਸੰਬਰ- ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਨਾਗਰਿਕਤਾ ਸੋਧ ਬਿੱਲ ਨੂੰ ਅੱਜ ਪ੍ਰਸ਼ਨਕਾਲ ਤੋਂ ਬਾਅਦ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ...
ਕਰਨਾਟਕ ਜ਼ਿਮਨੀ ਚੋਣਾਂ : 11 ਸੀਟਾਂ 'ਤੇ ਭਾਜਪਾ ਅੱਗੇ
. . .  50 minutes ago
ਬੈਂਗਲੁਰੂ, 9 ਦਸੰਬਰ- ਕਰਨਾਟਕ ਦੀਆਂ 15 ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਭਾਜਪਾ 11 ਸੀਟਾਂ 'ਤੇ ਅੱਗੇ ਹੈ, ਜਦੋਂਕਿ ਕਾਂਗਰਸ...
ਟਰਾਲੇ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਬਟਾਲਾ, 9 ਦਸੰਬਰ (ਕਮਲ ਕਾਹਲੋਂ)- ਅੱਜ ਸਵੇਰੇ ਬਟਾਲਾ ਨੇੜੇ ਪਿੰਡ ਧੀਰ ਵਿਖੇ ਬਟਾਲਾ-ਅੰਮ੍ਰਿਤਸਰ ਜੀ. ਟੀ. ਰੋਡ 'ਤੇ ਟਰਾਲੇ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ...
ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਪਰਿਵਾਰ ਵਲੋਂ ਨੂੰਹ ਦਾ ਕਤਲ
. . .  about 1 hour ago
ਗੁਰੂਹਰਸਹਾਏ, 9 ਦਸੰਬਰ (ਹਰਚਰਨ ਸਿੰਘ ਸੰਧੂ)- ਦਾਜ ਦੀ ਹੋਰ ਮੰਗ ਕਰਦਿਆਂ ਸਹੁਰੇ ਪਰਿਵਾਰ ਵਲੋਂ ਆਪਣੀ ਨੂੰਹ ਦਾ ਕਤਲ ਕਰ ਦੇਣ ਦੀ ਖ਼ਬਰ ਮਿਲੀ ਹੈ। ਗੁਰੂਹਰਸਹਾਏ ਦੇ ਨੇੜਲੇ ਪਿੰਡ ਝਾਵਲਾ...
ਦਿੱਲੀ ਦੀ ਅਨਾਜ ਮੰਡੀ 'ਚ ਅੱਜ ਫਿਰ ਤੋਂ ਲੱਗੀ ਅੱਗ
. . .  about 2 hours ago
ਨਵੀਂ ਦਿੱਲੀ, 9 ਦਸੰਬਰ- ਦਿੱਲੀ ਦੀ ਝਾਂਸੀ ਰੋਡ ਇਲਾਕੇ ਦੀ ਅਨਾਜ ਮੰਡੀ 'ਚ ਫਿਰ ਤੋਂ ਉਸੀ ਇਮਾਰਤ 'ਚ ਅੱਗ ਲੱਗਣ ਗਈ ਜਿੱਥੇ...
ਸਰਹੱਦ ਤੋਂ 20 ਕਰੋੜ ਦੀ ਹੈਰੋਇਨ, ਪਿਸਟਲ ਅਤੇ ਜ਼ਿੰਦਾ ਕਾਰਤੂਸ ਬਰਾਮਦ
. . .  about 2 hours ago
ਫ਼ਿਰੋਜ਼ਪੁਰ, 9 ਦਸੰਬਰ ( ਜਸਵਿੰਦਰ ਸਿੰਘ ਸੰਧੂ) - ਪਾਕਿਸਤਾਨ ਤੋਂ ਆਈ ਹੈਰੋਇਨ ਅਤੇ ਅਸਲੇ ਦੀ ਖੇਪ ਨੂੰ ਸਰਹੱਦ ਤੋਂ ਬਰਾਮਦ ਕਰਨ 'ਚ ...
ਕਰਨਾਟਕ ਦੀਆਂ 15 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ
. . .  about 2 hours ago
ਬੈਂਗਲੁਰੂ, 9 ਦਸੰਬਰ- ਕਰਨਾਟਕ ਵਿਧਾਨ ਸਭਾ ਉਪ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਦੱਸ ਦੇਈਏ ਕਿ 11 ਕੇਂਦਰਾਂ 'ਚ ਵੋਟਾਂ ਦੀ ਗਿਣਤੀ ਸ਼ੁਰੂ..
ਹੈਦਰਾਬਾਦ ਐਨਕਾਉਂਟਰ 'ਤੇ ਅੱਜ ਤੇਲੰਗਾਨਾ ਹਾਈਕੋਰਟ 'ਚ ਹੋਵੇਗੀ ਸੁਣਵਾਈ
. . .  about 2 hours ago
ਹੈਦਰਾਬਾਦ, 9 ਦਸੰਬਰ- ਤੇਲੰਗਾਨਾ ਹਾਈਕੋਰਟ 'ਚ ਅੱਜ ਹੈਦਰਾਬਾਦ ਐਨਕਾਉਂਟਰ ਮਾਮਲੇ 'ਤੇ ਸੁਣਵਾਈ ਹੋਵੇਗੀ। ਫਿਲਹਾਲ ਜਬਰ ਜਨਾਹ ਮਾਮਲੇ ਦੇ ਸਾਰੇ ਦੋਸ਼ੀਆਂ ਦੀਆਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਮੱਘਰ ਸੰਮਤ 551
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਤਾਜ਼ਾ ਖ਼ਬਰਾਂ

ਐਕਸਾਈਜ਼ ਵਿਭਾਗ ਨੇ ਛਾਪੇਮਾਰੀ ਦੌਰਾਨ ਬਰਾਮਦ ਕੀਤੀ ਨਜਾਇਜ਼ ਸ਼ਰਾਬ

ਨਾਭਾ, 17 ਨਵੰਬਰ (ਕਰਮਜੀਤ ਸਿੰਘ) -ਐਕਸਾਈਜ਼ ਵਿਭਾਗ ਨਾਭਾ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ 40 ਨੰਬਰ ਫਾਟਕ ਦੇ ਨੇੜੇ ਸ਼ਰਾਬ ਦੇ ਠੇਕੇ ਦੇ ਸਾਹਮਣੇ ਇੱਕ ਕਿਰਾਏ ਦੀ ਦੁਕਾਨ 'ਤੇ ਐਕਸਾਈਜ਼ ਇੰਸ. ਜਸਪ੍ਰੀਤ ਸਿੰਘ ਮੱਲ੍ਹੀ ਅਤੇ ਸਰਕਲ ਇੰਸ. ਲਖਮੀਰ ਚੰਦ ਨੇ ਛਾਪੇਮਾਰੀ ਕੀਤੀ ਤਾਂ ਉਸ ਦੁਕਾਨ ਵਿਚ 371 (4452ਬੋਤਲਾਂ) ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ। ਇਸ ਮਾਮਲੇ 'ਚ ਥਾਣਾ ਕੋਤਵਾਲੀ ਨਾਭਾ ਵਿਖੇ ਐਕਸਾਈਜ਼ ਵਿਭਾਗ ਦੀ ਸ਼ਿਕਾਇਤ 'ਤੇ ਸੁਮਨਦੀਪ ਕੁਮਾਰ, ਮੱਖਣ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਰਾਜ ਚੌਧਰੀ ਅਤੇ ਜਗਦੀਪ ਸਿੰਘ ਤੇ ਐਕਸਾਈਜ਼ ਕਾਨੂੰਨ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦੋਂ ਇਸ ਸੰਬੰਧੀ ਐਕਸਾਈਜ਼ ਇੰਸ. ਜਸਪ੍ਰੀਤ ਸਿੰਘ ਮੱਲ੍ਹੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਰਿਕਾਰਡ ਖੰਘਾਲਿਆ ਜਾ ਰਿਹਾ ਹੈ ਅਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX