ਜਲੰਧਰ : ਸ਼ੁੱਕਰਵਾਰ 2 ਮਾਘ ਸੰਮਤ 552

ਤਾਜ਼ਾ ਖ਼ਬਰਾਂ

ਐੱਸ.ਏ.ਐੱਸ ਨਗਰ, 24 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਓਪਨ ਸਕੂਲ ਦੀਆਂ ਅਕਾਦਮਿਕ ਸਾਲ 2019-20 ਲਈ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ 'ਚ ਦਾਖ਼ਲਾ ਨਾ ਲੈ ਸਕਣ ਵਾਲੇ ਵਿਦਿਆਰਥੀਆਂ ਲਈ ਦਾਖ਼ਲੇ ਦੀਆਂ ਮਿਤੀਆਂ 'ਚ ਵਾਧਾ ਕੀਤਾ ਗਿਆ ਹੈ। ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ, ਆਈ. ਏ. ਐੱਸ. ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਦਸਵੀਂ ਸ਼੍ਰੇਣੀ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ 3 ਫਰਵਰੀ 2020 ਤੱਕ 10,000 ਰੁਪਏ ਅਤੇ 15 ਫਰਵਰੀ ਤੱਕ 11,000 ਰੁਪਏ ਲੇਟ ਫ਼ੀਸ ਨਾਲ ਦਾਖ਼ਲਾ ਲੈਣ ਲਈ ਚਲਾਨ ਜਨਰੇਟ ਕਰ ਸਕਣਗੇ। ਉਪਰੰਤ 3 ਫਰਵਰੀ ਤੱਕ ਜਨਰੇਟ ਕੀਤੇ ਚਲਾਨ 12 ਫਰਵਰੀ 2020 ਤੱਕ ਬੈਂਕ 'ਚ ਜਮ੍ਹਾ ਕਰਵਾਏ ਜਾ ਸਕਣਗੇ ਪਰ 15 ਫਰਵਰੀ ਤੱਕ ਜਨਰੇਟ ਕੀਤੇ ਗਏ ਚਲਾਨ 17 ਫਰਵਰੀ ਤੱਕ ਹੀ ਬੈਂਕ 'ਚ ਜਮ੍ਹਾ ਕਰਾਉਣਗੇ ਹੋਣਗੇ। ਇਸੇ ਤਰ੍ਹਾਂ ਬਾਰ੍ਹਵੀਂ ਸ਼੍ਰੇਣੀ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ 10,000 ਰੁਪਏ ਲੇਟ ਫ਼ੀਸ ਨਾਲ 29 ਜਨਵਰੀ 2020 ਤੱਕ ਦਾਖ਼ਲਾ ਲੈਣ ਲਈ ਚਲਾਨ ਜਨਰੇਟ ਕਰਨ ਉਪਰੰਤ ਫਾਰਮ 31 ਜਨਵਰੀ 2020 ਤੱਕ ਜਮ੍ਹਾ ਕਰਵਾ ਸਕਦੇ ਹਨ।

 

ਖ਼ਬਰ ਸ਼ੇਅਰ ਕਰੋ

 

2020-01-24 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377