ਤਾਜਾ ਖ਼ਬਰਾਂ


ਲੋਕਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ਾਂ ਹੇਠ ਥਾਣਾ ਕਰਤਾਰਪੁਰ ਦੇ ਮੁਖੀ ਪੁਸ਼ਪ ਬਾਲੀ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਗਿਆ ਲਾਈਨ ਹਾਜ਼ਰ
. . .  3 minutes ago
ਕਰਤਾਰਪੁਰ, 28 ਮਾਰਚ (ਭਜਨ ਸਿੰਘ ਧੀਰਪੁਰ)- ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲਗਾਏ ਕਰਫ਼ਿਊ ਦੌਰਾਨ ਲੋਕਾਂ ਨੂੰ ਬਾਹਰ ਨਿਕਲਣ ਤੋਂ ਰੋਕਣ ਲਈ ਥਾਣਾ ਕਰਤਾਰਪੁਰ...
ਡਾਈਓਸਿਸ ਆਫ਼ ਜਲੰਧਰ ਦੇ ਸਾਰੇ ਹੀ ਕਾਨਵੈਂਟ ਸਕੂਲ ਆਈਸੋਲੇਸ਼ਨ ਵਾਰਡ ਬਣਨ ਲਈ ਤਿਆਰ
. . .  12 minutes ago
ਗੁਰਦਾਸਪੁਰ, 28 ਮਾਰਚ (ਆਰਿਫ਼)- ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ 'ਚ ਹਸਪਤਾਲਾਂ ਦੀ ਕਮੀ ਨਾ ਆ ਜਾਵੇ ਇਸ ਲਈ ਡਾਈਓਸਿਸ...
ਥਾਣਾ ਸ਼ੰਭੂ ਦੇ ਸਹਿਯੋਗ ਨਾਲ ਜੇ.ਐੱਸ.ਡਬਲਿਊ. ਨੇ 400 ਪਰਿਵਾਰਾਂ ਦੇ ਘਰ ਪਹੁੰਚਾਇਆ ਰਾਸ਼ਨ
. . .  26 minutes ago
ਘਨੌਰ, 28ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ) - ਹਲਕਾ ਘਨੌਰ ਚ ਜੇ.ਐੱਸ.ਡਬਲਿਊ. ਵੱਲਭ ਟੀਨਪਲੇਟ ਪ੍ਰਾਈਵੇਟ ਲਿਮਟਿਡ ਵੱਲੋਂ ਜਿੱਥੇ ਵੱਡੇ ਪੱਧਰ 'ਤੇ ਹਲਕਾ ਘਨੌਰ ਦੇ ....
ਸ਼ਾਹਕੋਟ 'ਚ ਪ੍ਰਵਾਸੀ ਭਾਰਤੀਆਂ ਨੇ ਕਰੀਬ 300 ਲੋੜਵੰਦ ਲੋਕਾਂ ਨੂੰ ਵੰਡਿਆ ਰਾਸ਼ਨ
. . .  55 minutes ago
ਸ਼ਾਹਕੋਟ, 28 ਮਾਰਚ (ਦਲਜੀਤ ਸਚਦੇਵਾ)- ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫ਼ਿਊ ਦੌਰਾਨ ਪ੍ਰਵਾਸੀ ਭਾਰਤੀ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਅੱਜ ਡੀ.ਐਸ.ਪੀ ਸ਼ਾਹਕੋਟ ਪਿਆਰਾ ਸਿੰਘ ਥਿੰਦ ਦੀ ਅਗਵਾਈ ਹੇਠ ਐਨ.ਆਰ.ਆਈ ਦਰਸ਼ਨ ਸਿੰਘ ਦਾਨੇਵਾਲ ਕੈਨੇਡਾ ਤੇ ਸੁੱਚਾ ਸਿੰਘ ਰਾਣੀਪੁਰ (ਫਗਵਾੜਾ) ਯੂ.ਐਸ.ਏ ਨੇ...
ਜਲੰਧਰ ਜ਼ਿਲ੍ਹੇ ’ਚ ਸ਼ੱਕੀ ਵਿਅਕਤੀਆਂ ਦੇ ਖੂਨ ਦੇ ਲਏ ਗਏ ਸੈਂਪਲ
. . .  about 1 hour ago
ਧਰਮਸੋਤ ਨੇ ਪੰਜਾਬ ਦੇ ਨਿਵੇਕਲੇ ਪਿੰਡ ਅਗੇਤਾ ਦਾ ਕੀਤਾ ਦੌਰਾ ਪਿੰਡ ਵਾਸੀਆਂ ਨੇ ਆਪਣੇ ਤੌਰ ਤੇ ਪੂਰੇ ਪਿੰਡ ਨੂੰ ਕੀਤਾ ਲਾਕਡਾਊਨ
. . .  about 1 hour ago
ਨਾਭਾ 28 ਮਾਰਚ (ਕਰਮਜੀਤ ਸਿੰਘ-) ਪੰਜਾਬ ਦਾ ਪਿੰਡ ਅਗੇਤਾ ਜਿਥੋਂ ਦੇ ਵਸਨੀਕਾਂ ਨੇ ਖੁਦ ਪਹਿਲ ਕਰਦੇ ਹੋਏ ਪੂਰੇ ਪਿੰਡ ਨੂੰ ਲਾਕ ਡਾਊਨ ਕਰ ਦਿੱਤਾ ਸੀ ਖੁਦ ਹੀ ਪਿੰਡ ਨੂੰ ਜਾਂਦੇ ਤਿੰਨ ਰਸਤਿਆਂ ਤੇ ਬੈਰੀਕੇਡ ਲਗਾ ਪਿੰਡ ਵਿੱਚ ਐਂਟਰੀ ਬੈਨ ਕੀਤੀ ਹੋਈ ਹੈ ਤੇ ਸਿਰਫ ਮੈਡੀਕਲ ਐਮਰਜੈਂਸੀ ਦੌਰਾਨ ਹੀ ਜਾਣ ਦੀ ਇਜਾਜਤ ਦਿੱਤੀ ਗਈ ਹੈ ਤੇ ਨਿਯਮ ਵੀ ਖੁਦ ਪਿੰਡ...
ਜ਼ਿਲ੍ਹੇ ਦੀ ਪ੍ਰਮੁੱਖ ਸਬਜ਼ੀ ਮੰਡੀ ਵਿਚ ਕੱਲ ਤੱਕ ਆਮ ਵਾਂਗ ਹੋਵੇਗੀ ਸਪਲਾਈ
. . .  about 1 hour ago
ਜ਼ਿਲ੍ਹਾ ਜਲੰਧਰ ’ਚ ਆਮ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਨਵੀਆਂ ਹਦਾਇਤਾਂ ਜਾਰੀ
. . .  about 1 hour ago
ਜਲੰਧਰ, 28 ਮਾਰਚ (ਚਿਰਾਗ ਸ਼ਰਮਾ) - ਜ਼ਿਲ੍ਹਾ ਜਲੰਧਰ ’ਚ ਕਰਫਿਊ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ ਪਰੰਤੂ ਆਮ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਬਰੈੱਡ, ਬਿਸਕੁੱਟ, ਕੇਕ, ਆਦਿ ਨੂੰ ਕਰਫਿਊ ਤੋਂ ਛੁੱਟ ਦੇ ਦਿੱਤੀ ਗਈ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਅਪੀਲ
. . .  about 1 hour ago
ਅੰਮ੍ਰਿਤਸਰ, 28 ਮਾਰਚ (ਰਾਜੇਸ਼ ਕੁਮਾਰ ਸੰਧੂ) - ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਵਿਸ਼ਵ ਭਰ ਦੀਆਂ ਸਮੂਹ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ...
ਰਾਧਾ ਸੁਆਮੀ ਸਤਸੰਗ ਘਰ ਤੋਂ ਲੰਗਰ ਬਣਾਉਣ ਦੀ ਸੇਵਾ ਹੋਈ ਸ਼ੁਰੂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਚੇਤ ਸੰਮਤ 552
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ।-ਜੇਮਸ ਅਰਲ ਕਾਰਟ

ਤਾਜ਼ਾ ਖ਼ਬਰਾਂ

ਅਲਬਰਟਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 419 ਹੋਈ

ਸਰਕਾਰ ਵੱਲੋ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਨੂੰ ਜੁਰਮਾਨੇ ਦਾ ਐਲਾਨ
ਕੈਲਗਰੀ 26 ਮਾਰਚ (ਜਸਜੀਤ ਸਿੰਘ ਧਾਮੀ)-ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਐਲਾਨ ਕੀਤਾ ਹੈ ਕਿ ਅਲਬਰਟਾ ਸਰਕਾਰ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਪਹਿਲੀ ਵਾਰ 1 ਲੱਖ ਡਾਲਰ ਤੱਕ ਜੁਰਮਾਨਾ ਅਤੇ ਜੇਕਰ ਕੋਈ ਲਗਾਤਾਰ ਅਣਗਣਿਲੀ ਕਰਦਾ ਹੈ ਤਾਂ ਉਸ ਨੂੰ 5 ਲੱਖ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ। ਉਨਾ ਕਿਹਾ ਕਿ ਇੱਕ ਦਿਨ ਦਾ ਜੁਰਮਾਨਾ 100 ਡਾਲਰ ਤੋ ਵਧਾ ਕੇ 1000 ਡਾਲਰ ਤੱਕ ਵੀ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਅਲਬਰਟਾ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਜਨਤਕ ਸਿਹਤ ਦੇ ਆਦੇਸ਼ ਲਾਗੂ ਕਰਨ ਅਤੇ ਜੁਰਮਾਨੇ ਜਾਰੀ ਕਰਨ ਦਾ ਪੂਰਾ ਅਧਿਕਾਰ ਦਿੱਤਾ ਗਿਆ ਹੈ।ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਧਿਕਾਰੀ ਡੀਨਾ ਹਿੰਸਾ ਨੇ ਦੱਸਿਆ ਕਿ ਅਲਬਰਟਾ ਵਿੱਚ ਕੋਵਿਡ-19 ਦੇ 61 ਨਵੇਂ ਕੇਸ ਸਾਹਮਣੇ ਆਏ ਹਨ। ਜਿਨਾਂ ਨਾਲ ਅਲਬਰਟਾ ਅੰਦਰ 419 ਕੇਸਾਂ ਦੀ ਗਿਣਤੀ ਹੋ ਚੁੱਕੀ ਹੈ।


ਖ਼ਬਰ ਸ਼ੇਅਰ ਕਰੋ



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX