ਜਲੰਧਰ : ਵੀਰਵਾਰ 15 ਜੇਠ ਸੰਮਤ 552
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ।-ਜੇਮਸ ਅਰਲ ਕਾਰਟ

ਤਾਜ਼ਾ ਖ਼ਬਰਾਂ

ਅੰਮ੍ਰਿਤਸਰ, 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ/ਹਰਮਿੰਦਰ ਸਿੰਘ) - ਜ਼ਿਲਾ ਅੰਮ੍ਰਿਤਸਰ ਵਿਚ ਦਵਾਈਆਂ ਦੀਆਂ ਦੁਕਾਨਾਂ ਦਿਨ ਭਰ ਖੁੱਲੀਆਂ ਰਹਿਣਗੀਆਂ। ਕੈਮਿਸਟਾਂ ਦਾ ਫੋਟੋ ਲੱਗਾ ਲਾਇਸੈਂਸ ਹੀ ਕਰਫਿਊ ਪਾਸ ਮੰਨਿਆ ਜਾਵੇਗਾ।  ਪੈਟਰੋਲ ਪੰਪ ਦਿਨ ਭਰ ਖੁੱਲੇ ਰਹਿਣਗੇ। ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਉਨਾਂ ਦੇ ਸਟਾਫ ਨੂੰ ਜਾਰੀ ਕਰਨਗੇ ਪਾਸ, ਖੇਤੀਬਾੜੀ ਉਤਪਾਦ ਗੰਨਾ, ਆਲੂ ਆਦਿ ਦੀ ਕਟਾਈ, ਸਟੋਰਜ਼, ਪੋਸੈਸਿੰਗ ਅਤੇ ਉਸਦੀ ਟਰਾਂਸਪੋਟੇਸ਼ਨ ਲਈ ਮੁੱਖ ਖੇਤੀਬਾੜੀ ਅਧਿਕਾਰੀ ਦੇਣਗੇ ਪਰਮਿਟ, ਖਾਦਾਂ, ਕੀੜੇ ਮਾਰ ਦਵਾਈਆਂ ਅਤੇ ਬੀਜਾਂ ਸਬੰਧੀ ਦੁਕਾਨਾਂ ਨੂੰ ਵੀ ਮੁੱਖ ਖੇਤੀਬਾੜੀ ਅਧਿਕਾਰੀ ਦੇਣਗੇ ਪਰਮਿਟ, ਆਟਾ ਚੱਕੀਆਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਰਹਿਣਗੀਆਂ ਖੁੱਲੀਆਂ। ਆਂਡੇ, ਬਰਾਇਲਰ ਅਤੇ ਪੋਲਟਰੀ ਦੀ ਹੋਮ ਡਿਲਵਰੀ ਲਈ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਜਾਰੀ ਕਰਨਗੇ ਪਰਮਿਟ। ਹੋਮ ਡਲਿਵਰੀ ਹੀ ਹੋਵੇਗੀ । ਵੈਟਰਨਰੀ ਸੇਵਾਵਾਂ ਵੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਤੋਂ ਪਰਮਿਟ ਲੈ ਕੇ ਜਾਰੀ ਰਹਿ ਸਕੇਗੀ। ਮਿੱਲਾਂ ਅਤੇ ਹੋਲਸੇਲ ਵਪਾਰੀਆਂ ਤੋਂ ਰੀਟੇਲ ਕਾਰੋਬਾਰੀਆਂ ਤੱਕ ਮਾਲ ਦੀ ਢੋਆ ਢੁਆਈ ਲਈ ਪਰਮਿਟ ਦਫਤਰ ਅੰਮ੍ਰਿਤਸਰ-ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰੀ ਜਾਂ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਪਾਸੋਂ ਲਏ ਜਾ ਸਕਦੇ ਹਨ। ਕੈਂਸਰ, ਦਿਲ ਅਤੇ ਸ਼ੂਗਰ ਦੇ ਮਰੀਜ਼, ਡਾਇਲਸਿਜ਼ ਕੇਸ, ਗਰਭਵਤੀ ਔਰਤਾਂ ਅਤੇ ਹੋਰ ਐਮਰਜੈਂਸੀ ਦੀ ਸਥਿਤੀ ਵਿਚ ਇਲਾਜ ਲਈ ਜਾਂਦੇ ਸਮੇਂ ਮਰੀਜ਼ ਡਾਕਟਰ ਵੱਲੋਂ ਦਿੱਤੀ ਹਦਾਇਤ ਅਨੁਸਾਰ ਅਤੇ ਮੈਡੀਕਲਾਈ ਤੇ ਪ੍ਰਿਸਕ੍ਰਿਪਸ਼ਨ ਨਾਲ ਰੱਖਦੇ ਹੋਏ ਡਾਕਟਰ ਤੱਕ ਜਾ ਸਕਦੇ ਹਨ। ਸਬਜੀ Îਮੰਡੀਆਂ ਸਵੇਰੇ 3 ਵਜੇ ਤੋਂ ਸਵੇਰੇ 8 ਵਜੇ ਤੱਕ ਐਸ ਡੀ ਐਮ ਜਾਂ ਜਿਲਾ ਮੰਡੀ ਅਫਸਰ ਪਾਸੋਂ ਪਰਮਿਟ ਪ੍ਰਾਪਤ ਕਰਕੇ ਖੋਲ•ੀ ਜਾ ਸਕਦੀਆਂ ਹਨ।  ਦੁੱਧ ਅਤੇ ਦੁਧ ਪਦਾਰਥਾਂ ਨੂੰ ਸਪਪਲਾਈ ਤੇ ਪ੍ਰੋਸੈਸ ਕਰਨ ਵਾਲੇ ਪਲਾਂਟ, ਦੁੱਧ ਕੁਲੈਕਟਰ, ਟਰਾਂਸਪੋਰਟ, ਪ੍ਰੋਸੈਸਿੰਗ ਅਤੇ ਦੁੱਧ ਸਪਲਾਈ ਕਰਨ ਲਈ ਪਰਮਿਟ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਵੱਲੋਂ ਜਾਰੀ ਹੋਣਗੇ।

 

ਖ਼ਬਰ ਸ਼ੇਅਰ ਕਰੋ

2020-03-28 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377