ਜਲੰਧਰ : ਵੀਰਵਾਰ 15 ਜੇਠ ਸੰਮਤ 552
ਵਿਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ

ਤਾਜ਼ਾ ਖ਼ਬਰਾਂ

ਸਿਵਲ ਹਸਪਤਾਲ ਅੰਬਾਲਾ ਵਿਖੇ ਹੈ ਜੇਰੇ ਇਲਾਜ
ਘਨੌਰ, 29 ਮਾਰਚ (ਬਲਜਿੰਦਰ ਸਿੰਘ ਗਿੱਲ) - ਕੋਰੋਨਾ ਵਾਇਰਸ ਦੀ ਲਪੇਟ 'ਚ ਘਨੌਰ ਹਲਕੇ ਦਾ ਪਿੰਡ ਰਾਮਨਗਰ ਸੈਣੀਆਂ ਵੀ ਆ ਗਿਆ ਹੈ, ਜਿੱਥੋਂ ਦੇ ਨੌਜਵਾਨ ਦੀ ਕੋਰੋਨਾ ਪਾਜ਼ੀਟਿਵ ਮਰੀਜ਼ ਵੱਜੋਂ ਪਹਿਚਾਣ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਦਾ 21 ਸਾਲਾ ਨੌਜਵਾਨ ਨੇਪਾਲ ਯਾਤਰਾ ਕਰਕੇ ਆਇਆ ਸੀ ਜਿਸ ਨੂੰ ਲੰਘੀ ਰਾਤ ਨੇੜਲੇ ਸੂਬੇ ਹਰਿਆਣਾ ਦੇ ਸਿਵਲ ਹਸਪਤਾਲ ਵਿਖੇ ਡਾਕਟਰੀ ਜਾਂਚ ਉਪਰੰਤ ਪਾਜ਼ੀਟਿਵ ਮਰੀਜ਼ ਐਲਾਨ ਦਿੱਤਾ ਗਿਆ ਹੈ। ਦੱਸਣ ਬਣਦਾ ਹੈ ਕਿ ਮਰੀਜ਼ ਬੱਸ ਰਾਹੀਂ ਨੇਪਾਲ ਤੋਂ ਦਿੱਲੀ ਹੁੰਦਾ ਹੋਇਆ ਅਇਆ ਸੀ ਜੋ ਦੋ ਦਿਨ ਪਹਿਲਾਂ ਹੀ ਮੁੱਢਲੀ ਜਾਂਚ ਲਈ ਸਿਵਲ ਹਸਪਤਾਲ ਅੰਬਾਲਾ ਗਿਆ ਸੀ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ ਹੋਣ ਉਪਰੰਤ ਹਰਕਤ 'ਚ ਆਏ ਪ੍ਰਸ਼ਾਸਨ ਵੱਲੋਂ ਪਿੰਡ ਰਾਮਨਗਰ ਸੈਣੀਆਂ ਵਿਖੇ ਕਿਸੇ ਦੇ ਘਰ 'ਚ ਆਉਣ-ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਪਿੰਡ ਨੂੰ ਸੀਲ ਕਰ ਲਿਆ ਗਿਆ ਹੈ। ਇੱਥੋਂ ਤੱਕ ਕਿ ਬਾਰਡਰ ਦੇ ਇਲਾਕੇ ਹਰਿਆਣਾ ਤੇ ਪੰਜਾਬ 'ਚ ਵੀ ਚੌਕਸੀ ਵਧਾ ਦਿੱਤੀ ਗਈ ਹੈ।

 

ਖ਼ਬਰ ਸ਼ੇਅਰ ਕਰੋ

2020-03-29 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377