ਜਲੰਧਰ : ਵੀਰਵਾਰ 15 ਜੇਠ ਸੰਮਤ 552
ਵਿਚਾਰ ਪ੍ਰਵਾਹ: ਮਾਨਸਿਕ ਵੇਦਨਾ, ਸਰੀਰਕ ਪੀੜਾ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। -ਸਾਇਰਸ

ਤਾਜ਼ਾ ਖ਼ਬਰਾਂ

ਨਾਭਾ, 31 ਮਾਰਚ (ਕਰਮਜੀਤ ਸਿੰਘ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਅੱਜ ਪੂਰੇ ਪੰਜਾਬ 'ਚ ਰਾਸ਼ਨ ਨਾ ਮਿਲਣ ਕਾਰਣ ਖਾਲੀ ਭਾਂਡੇ ਖੜਕਾਉਣ ਦੇ ਸੱਦੇ ਤਹਿਤ ਮਜ਼ਦੂਰ ਅਤੇ ਲੋੜਵੰਦ ਪਰਿਵਾਰਾਂ ਵੱਲੋਂ ਅੱਜ ਨਾਭੇ ਇਲਾਕੇ ਦੇ ਪਿੰਡ ਬੌੜਾਂ ਕਲਾਂ, ਸੁਰਾਜਪੁਰ ਧਨੌਰੀ, ਕਕਰਾਲਾ, ਮਾਝਾ ਪਿੰਡਾਂ 'ਚ ਰਾਸ਼ਨ ਵਾਲੇ ਖਾਲੀ ਹੋਏ ਭਾਂਡੇ ਖੜਕਾ ਕੇ ਸਰਕਾਰ ਖ਼ਿਲਾਫ਼ ਰੋਸ ਜਤਾਇਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਵਿੰਦਰ ਬੌੜਾਂ ਅਤੇ ਬਲਵੰਤ ਬਿਨਾਹੇੜੀ ਨੇ ਕਿਹਾ ਕਿ ਕਰਫਿਊ ਦੌਰਾਨ ਕੈਪਟਨ ਸਰਕਾਰ ਦੇ ਮੁਫ਼ਤ ਰਾਸ਼ਨ ਦੇਣ ਦੇ ਐਲਾਨ ਮੁਤਾਬਿਕ ਅਜੇ ਤੱਕ ਸੰਗਰੂਰ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ 'ਚ ਰਾਸ਼ਨ ਨਹੀ ਪਹੁੰਚ ਸਕਿਆ। ਜਿੱਥੇ ਕੋਰੋਨਾ ਵਾਇਰਸ ਬਿਮਾਰੀ ਦਾ ਡਰ ਹੈ। ਉੱਥੇ ਹੀ ਉਨ੍ਹਾਂ ਲਈ ਭੁੱਖ ਵੱਡਾ ਡਰ ਬਣ ਗਈ ਹੈ । ਇਸ ਸਮੇਂ ਭਾਰਤ 'ਚ ਭੁੱਖ ਨਾਲ ਮਰਨ ਵਾਲਿਆ ਦੀ ਗਿਣਤੀ ਕੋਰੋਨਾ ਨਾਲ ਮਰਨ ਵਾਲਿਆ ਤੋ ਵਧਦੀ ਜਾ ਰਹੀ ਹੈ। 21 ਦਿਨਾਂ ਦਾ ਲਾੱਕਡਾਉਨ ਗਰੀਬ ਮਜ਼ਦੂਰਾਂ ਲਈ ਪਰੇਸਾਨੀ ਬਣਦਾ ਜਾ ਰਿਹਾ ਹੈ । ਪਰ ਸਰਕਾਰ ਸਿਰਫ਼ ਖਾਨਾਪੂਰਤੀ ਕਰਨ ਲਈ ਰਾਸ਼ਨ ਦੀ ਕਾਣੀ ਵੰਡ ਕਰ ਰਹੀ ਹੈ । ਇਹ ਸ਼ਰਤ ਰੱਖੀ ਗਈ ਹੈ ਕਿ ਨਰੇਗਾ ਦਾ ਕੰਮ ਕਰਨ ਵਾਲਿਆ ਨੂੰ ਇਹ ਰਾਸ਼ਨ ਨਹੀ ਮਿਲੇਗਾ, ਜਦੋਂਕਿ ਉਹ ਲੋੜਵੰਦ ਹਨ ਅਤੇ ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਕਿ ਸਰਕਾਰ ਕਿਨੀ ਕੁ ਗੰਭੀਰ ਹੈ। ਇਹ ਰਾਸ਼ਨ ਵੰਡ ਵੀ ਕਈ ਪਿੰਡਾਂ ਦੀਆਂ ਪੰਚਾਇਤਾਂ ਦੁਆਰਾ ਆਪਣੇ ਚਹੇਤਿਆਂ ਨੂੰ ਹੀ ਦਿੱਤਾ ਜਾ ਰਿਹਾ ਹੈ। ਇਸ ਲਈ ਸਰਕਾਰ ਦੇ ਕਹਿਣੀ ਕਰਨੀ ਦਾ ਫ਼ਰਕ ਦੱਸਣ ਲਈ ਅਤੇ ਮਜ਼ਦੂਰਾਂ ਦੀ ਪਿੰਡਾਂ 'ਚ ਅਸਲ ਹਾਲਤ ਦੱਸਣ ਲਈ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਮਜ਼ਦੂਰ ਅਤੇ ਲੋੜਵੰਦ ਗਰੀਬ ਲੋਕਾਂ ਵੱਲੋਂ ਆਪਣੇ ਘਰਾਂ ਦੇ ਖਾਲੀ ਭਾਂਡੇ ਖੜਕਾਏ ਗਏ।

 

ਖ਼ਬਰ ਸ਼ੇਅਰ ਕਰੋ

2020-03-31 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377