ਜਲੰਧਰ : ਐਤਵਾਰ 18 ਜੇਠ ਸੰਮਤ 552
ਵਿਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਤਾਜ਼ਾ ਖ਼ਬਰਾਂ

ਫ਼ਾਜ਼ਿਲਕਾ, 1 ਅਪ੍ਰੈਲ (ਪ੍ਰਦੀਪ ਕੁਮਾਰ ) - ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਖ਼ਿਲਾਫ਼ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਸਖ਼ਤ ਕਦਮ ਚੁੱਕਦਿਆਂ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵਿਚ ਆਈ.ਪੀ.ਸੀ. ਦੀ ਧਾਰਾ 188 ਅਧੀਨ ਕਾਰਵਾਈ ਕਰਦਿਆਂ ਕਰੀਬ 26 ਲੋਕਾਂ ਖ਼ਿਲਾਫ਼ ਪਰਚੇ ਦਰਜ਼ ਕੀਤੇ ਹਨ, ਜਿਸ ਵਿਚ ਫ਼ਾਜ਼ਿਲਕਾ ਥਾਣਾ ਸਿਟੀ, ਫ਼ਾਜ਼ਿਲਕਾ ਥਾਣਾ ਸਦਰ, ਥਾਣਾ ਸਿਟੀ -1 ਪੁਲਿਸ ਅਬੋਹਰ, ਥਾਣਾ ਖੁਈ ਖੇੜਾ ਅਤੇ ਥਾਣਾ ਬਹਾਵਵਾਲਾ ਸ਼ਾਮਿਲ ਹਨ ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ 5 ਵਿਅਕਤੀਆਂ ਦੇ ਖ਼ਿਲਾਫ਼ ਚਾਰ  ਵੱਖ ਵੱਖ ਮਾਮਲੇ ਦਰਜ਼ ਕੀਤੇ ਹਨ, ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ 14 ਵਿਅਕਤੀਆਂ ਜਿਨ੍ਹਾਂ ਵਿਚੋਂ 8 ਜਣਿਆਂ ਦੇ ਨਾਂਅ ਨਾਲ ਅਤੇ 5/ 6 ਅਣਪਛਾਤੇ ਵਿਅਕਤੀਆਂ ਸ਼ਾਮਿਲ ਹਨ ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਕਰਫ਼ਿਊ ਦੀ ਉਲੰਘਣਾ ਦੇ ਨਾਲ ਨਾਲ ਹੋਰਨਾਂ ਧਾਰਾਵਾਂ ਨੂੰ ਵੀ ਪਰਚੇ ਵਿਚ ਸ਼ਾਮਿਲ ਕੀਤਾ ਗਿਆ ਹੈ, ਥਾਣਾ ਸਿਟੀ- 1 ਪੁਲਿਸ ਅਬੋਹਰ ਨੇ 1 ਵਿਅਕਤੀ ਦੇ ਖ਼ਿਲਾਫ਼, ਥਾਣਾ ਖੁਈ ਖੇੜਾ  ਨੇ  2 ਜਾਣੀਆਂ ਖ਼ਿਲਾਫ਼ ਅਤੇ ਥਾਣਾ ਬਹਾਵਵਾਲਾ ਪੁਲਿਸ ਨੇ 4  ਜਾਣੀਆਂ ਨੂੰ ਕਰਫ਼ਿਊ ਦੀ ਉਲੰਘਣਾ ਦੇ ਦੋਸ਼ ਤਹਿਤ ਨਾਮਜ਼ਦ ਕਰਕੇ ਇਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ।

 

ਖ਼ਬਰ ਸ਼ੇਅਰ ਕਰੋ

2020-04-01 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377