ਜਲੰਧਰ : ਸ਼ੁੱਕਰਵਾਰ 27 ਹਾੜ ਸੰਮਤ 552
ਵਿਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਤਾਜ਼ਾ ਖ਼ਬਰਾਂ

ਪਟਿਆਲਾ, 29 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਦੋ ਦਿਨ ਪਹਿਲਾਂ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਕੁਮਾਰ ਬਿੱਟੂ ਵੱਲੋਂ ਦਫ਼ਤਰ ਸਾਈਕਲ 'ਤੇ ਆਉਣ ਦੀ ਪਿਰਤ ਪਾਉਣ ਲਈ ਖ਼ੁਦ ਸਾਈਕਲ 'ਤੇ ਆਪਣੇ ਦਫ਼ਤਰ ਵਿਖੇ ਆਏ ਸਨ। ਅੱਜ ਉਸੇ ਕੜੀ ਨੂੰ ਅੱਗੇ ਤੋਰਦਿਆਂ ਨਗਰ ਨਿਗਮ ਦੀਆਂ ਕਈ ਸ਼ਾਖਾਵਾਂ ਦੇ ਸੁਪਰਡੈਂਟ ਜਿਸ 'ਚ ਗੁਰਵਿੰਦਰ ਸਿੰਘ, ਰਵਿੰਦਰ ਸਿੰਘ ਤੇ ਇੰਜੀਨੀਅਰ ਆਦਿ ਸ਼ਾਮਿਲ ਸਨ ਵੀ ਸਾਈਕਲਾਂ ਦੇ ਉੱਪਰ ਹੀ ਨਗਰ ਨਿਗਮ ਆਪਣੇ ਦਫ਼ਤਰ ਪਹੁੰਚੇ। ਦੱਸਣਯੋਗ ਹੈ ਕਿ ਮੇਅਰ ਬਿੱਟੂ ਨੇ ਸਾਰਿਆਂ ਨੂੰ ਇਸ ਗੱਲ ਦੀ ਅਪੀਲ ਕੀਤੀ ਸੀ ਕਿ ਮੌਜੂਦਾ ਸਮੇਂ ਜਿੱਥੇ ਬੇਲੋੜੇ ਵਾਹਨ ਚਲਾਉਣ ਨਾਲ ਵਾਤਾਵਰਨ ਦੀ ਸ਼ੁੱਧਤਾ 'ਤੇ ਮਾੜਾ ਅਸਰ ਪੈਂਦਾ ਹੈ ਉੱਥੇ ਹੀ ਮੌਜੂਦਾ ਸਮੇਂ ਵਿੱਤੀ ਸੰਕਟ 'ਚ ਘਿਰੇ ਅਦਾਰਿਆਂ ਨੂੰ ਵੀ ਉਭਾਰਨ ਲਈ ਇਹ ਇੱਕ ਚੰਗੀ ਪਹਿਲ ਕਦਮੀ ਹੋਵੇਗੀ । ਉਨ੍ਹਾਂ ਦੀਆਂ ਗੱਲਾਂ ਦਾ ਅਸਰ ਅੱਜ ਨਗਰ ਨਿਗਮ ਵਿਖੇ ਸਪਸ਼ਟ ਦੇਖਣ ਨੂੰ ਮਿਲਿਆ ਜਿੱਥੇ ਹੋਰ ਵੀ ਕਈ ਮੁਲਾਜ਼ਮ ਕਾਰਾਂ ਆਦਿ ਛੱਡ ਕੇ ਸਾਈਕਲਾਂ 'ਤੇ ਹੀ ਦਫ਼ਤਰ ਪਹੁੰਚੇ ਦੇਖੇ ਗਏ।

 

ਖ਼ਬਰ ਸ਼ੇਅਰ ਕਰੋ

2020-05-29 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377