ਜਲੰਧਰ : ਸ਼ਨੀਵਾਰ 21 ਹਾੜ ਸੰਮਤ 552
ਵਿਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਤਾਜ਼ਾ ਖ਼ਬਰਾਂ

ਮੰਡੀ ਕਿਲਿਆਂਵਾਲੀ, 29 ਮਈ (ਇਕਬਾਲ ਸਿੰਘ ਸ਼ਾਂਤ)- ਰਾਜਸਥਾਨੀ ਟਿੱਡੀ ਦਲ ਨੂੰ ਸੰਭਾਵੀ ਆਮਦ ਨੂੰ ਮਾਤ ਪਾਉਣ ਲਈ ਪੰਜਾਬ ਸਰਕਾਰ ਕਮਰਕੱਸੇ ਕਰਕੇ ਹੱਦਾਂ 'ਤੇ ਡਟੀ ਹੋਈ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਨੇ ਟਿੱਡੀ ਦਲ ਨਾਲ ਟਾਕਰੇ ਦੀ ਤਿਆਰੀਆਂ ਲਈ ਲੰਬੀ ਹਲਕੇ ਦੇ ਸਰਹੱਦੀ ਪਿੰਡਾਂ 'ਚ ਡੇਮੋਨਸਟ੍ਰੇਸ਼ਨ ਡਰਿਲਿੰਗ ਸ਼ੁਰੂ ਕੀਤੀ ਹੈ। ਜਿਸ ਦੀ ਸ਼ੁਰੂਆਤ ਅੱਜ ਵਿਸ਼ਵ ਪ੍ਰਸਿੱਧ ਸਰਹੱਦੀ ਪਿੰਡ ਕੰਦੂਖੇੜਾ ਤੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐਮ ਕੇ ਅਰਵਿੰਦ ਦੀ ਮੌਜੂਦਗੀ 'ਚ ਕੀਤੀ ਗਈ। ਹੁਣ ਅਗਲੇ ਤਿੰਨ ਦਿਨਾਂ 'ਚ ਡੇਮੋਨਸਟ੍ਰੇਸ਼ਨ ਡਰਿਲਿੰਗ ਕੀਤੀ ਜਾਵੇਗੀ। ਇਸ ਮੌਕੇ ਫਾਇਰ ਬ੍ਰਿਗੇਡ ਅਮਲੇ ਵੱਲੋਂ ਪਾਣੀ ਦੀਆਂ ਤੇਜ਼ ਬੁਛਾੜਾਂ ਅਤੇ ਪਿੰਡ ਵਾਸੀਆਂ ਨੇ ਲੋਹੇ ਦੇ ਪੀਪੇ ਖੜਕਾ ਕੇ ਟਿੱਡੀ ਦਲ ਖ਼ਿਲਾਫ਼ ਤਿਆਰੀਆਂ ਨੂੰ ਦਰਸਾਇਆ। ਇਸ ਮੌਕੇ ਮਲੋਟ ਦੇ ਐੱਸ.ਡੀ.ਐਮ ਗੋਪਾਲ ਸਿੰਘ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜਲੌਰ ਸਿੰਘ ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ ਅਤੇ ਪੁਲਿਸ ਅਫ਼ਸਰਾਂ ਸਮੇਤ ਪ੍ਰਸ਼ਾਸਨ ਦਾ ਕਾਫੀ ਗਿਣਤਾ ਅਮਲਾ ਮੌਜੂਦ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖਿਆ ਕਿ ਟਿੱਡੀ ਦਲ ਦੇ ਸਫ਼ਾਏ ਸਰਕਾਰ ਵੱਲੋਂ ਪੂਰੀਆਂ ਤਿਆਰੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰੀ ਸਾਜ਼ੋ ਸਾਮਾਨ ਦਵਾਈਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਢਿੱਡੀ ਵੱਲੋਂ ਹੱਦਾਂ 'ਤੇ ਮਾਰ ਮੁਕਾਇਆ ਜਾਵੇਗਾ ਡਿਪਟੀ ਕਮਿਸ਼ਨਰ ਨੇ ਟਿੱਡੀ ਦਲ ਖ਼ਿਲਾਫ਼ ਸਰਕਾਰੀ ਮੁਹਿੰਮ ਦਾ ਖ਼ੁਲਾਸਾ ਕਰਦੇ ਆਖਿਆ ਕਿ ਸਰਕਾਰ ਕੋਲ ਕਿੱਡੀ ਦਲ ਮੁਕਾਬਲੇ ਲਈ ਸਾਰੇ ਸਾਜੋ ਸਮਾਨ ਦਵਾਈਆਂ ਭਰਪੂਰ ਮਾਤਰਾ ਵਿੱਚ ਮੌਜੂਦ ਹਨ ਹੈ । ਉਨ੍ਹਾਂ ਲੋਕਾਂ ਨੂੰ ਵਗੈਰ ਡਰ ਭੈਅ ਅਤੇ ਅਫ਼ਵਾਹ ਤੋਂ ਬਚ ਕੇ ਪੰਜਾਬ ਅਤੇ ਫ਼ਸਲਾਂ ਨੂੰ ਟਿੱਡੀ ਦਲ ਤੋਂ ਬਚਾਉਣ ਲਈ ਜਾਗਰੂਕ ਕੀਤਾ।

 

ਖ਼ਬਰ ਸ਼ੇਅਰ ਕਰੋ

2020-05-29 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377