ਜਲੰਧਰ : ਸ਼ੁੱਕਰਵਾਰ 20 ਹਾੜ ਸੰਮਤ 552
ਵਿਚਾਰ ਪ੍ਰਵਾਹ: ਵਿਚਾਰ-ਪ੍ਰਵਾਹ ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਹਾਡਾ ਹਰ ਕਦਮ ਤੁਹਾਡੇ ਮਿਥੇ ਨਿਸ਼ਾਨੇ ਵੱਲ ਸੇਧਤ ਹੋਵੇ। -ਸੁਕਰਾਤ

ਤਾਜ਼ਾ ਖ਼ਬਰਾਂ

ਪਠਾਨਕੋਟ 1 ਜੂਨ (ਸੰਧੂ) - ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪਰਧਾਨ ਭੁਪਿੰਦਰ ਸਿੰਘ ਸੱਚਰ, ਜਨਰਲ ਸਕੱਤਰ ਕੇਵਲ ਸਿੰਘ ਸਿੱਧੂ, ਰਾਜੀਵ ਮਲਹੋਤਰਾ, ਬਰਿੰਦਰਪਾਲ ਸਿੰਘ ਕੈਰੋਂ, ਜਗਸੀਰ ਸਿੰਘ ਖ਼ਿਆਲਾ ਅਤੇ ਸੂਬਾ ਪਰੈੱਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਪਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਪਸੂ ਪਾਲਨ ਵਿਭਾਗ ਦੇ ਕੈਬਨਿਟ ਮੰਤਰੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਪਸੂਆਂ ਦੇ ਬਣਾਉਟੀ ਗਰਭਦਾਨ ਬੇਹੱਦ ਸਸਤਾ ਕਰਨ ਅਤੇ ਗਲਘੋਟੂ, ਪੱਟ ਸੋਜਾ ਵਰਗੀਆਂ ਬੇਹੱਦ ਮਾਰੂ ਬਿਮਾਰੀਆਂ ਦਾ ਟੀਕਾਕਰਨ ਮੁਫ਼ਤ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਕਦਮਾਂ ਨਾਲ ਪੰਜਾਬ ਦੇ ਪਸੂ ਪਾਲਕਾਂ ਨੂੰ ਵੱਡੀ ਸਹੂਲਤ ਮਿਲੀ ਹੈ। ਪਿਛਲੇ ਸਮੇਂ ਦੌਰਾਨ ਆਮ ਤੌਰ 'ਤੇ ਪਸੂ ਪਾਲਕਾਂ ਨੂੰ ਦਿੱਤੀਆਂ ਜਾ ਰਹੀਆਂ ਸਰਕਾਰੀ ਸੇਵਾਵਾਂ ਦੇ ਰੇਟਾਂ 'ਚ ਭਾਰੀ ਵਾਧਾ ਹੁੰਦਾ ਰਿਹਾ ਹੈ ਪਰੰਤੂ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਨਿਵੇਕਲਾ ਕਦਮ ਉਠਾਉਂਦਿਆਂ ਪਸ਼ੂ ਪਾਲਕਾਂ ਦੀ ਬਿਹਤਰੀ ਲਈ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਸਰਕਾਰੀ ਸੇਵਾਵਾਂ ਮੁਫ਼ਤ ਦੇ ਭਾਅ ਦੇਣ ਦਾ ਸ਼ਲਾਘਾਯੋਗ ਉੱਦਮ ਕੀਤਾ ਗਿਆ ਹੈ।ਇਹਨਾਂ ਸੇਵਾਵਾਂ ਦੇ ਪੈਸੇ ਘੱਟ ਕਰਨ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਗਰੀਬ ਪਸੂ ਪਾਲਕਾਂ ਲਈ ਮਸੀਹਾ ਬਣ ਕੇ ਉੱਭਰੇ ਹਨ। ਉਨ੍ਹਾਂ ਦੇ ਇਸ ਉਦਮ ਕਾਰਨ ਪਸੂ ਪਾਲਕਾਂ ਦਾ ਪਸੂ ਪਾਲਨ ਵਿਭਾਗ ਵਿਚ ਵਿਸ਼ਵਾਸ ਦੁੱਗਣਾ ਹੋ ਗਿਆ ਹੈ।

 

ਖ਼ਬਰ ਸ਼ੇਅਰ ਕਰੋ

2020-06-01 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377