ਜਲੰਧਰ : ਸ਼ਨੀਵਾਰ 21 ਹਾੜ ਸੰਮਤ 552
ਵਿਚਾਰ ਪ੍ਰਵਾਹ: ਵਿਚਾਰ-ਪ੍ਰਵਾਹ ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਹਾਡਾ ਹਰ ਕਦਮ ਤੁਹਾਡੇ ਮਿਥੇ ਨਿਸ਼ਾਨੇ ਵੱਲ ਸੇਧਤ ਹੋਵੇ। -ਸੁਕਰਾਤ

ਤਾਜ਼ਾ ਖ਼ਬਰਾਂ

ਟਾਂਗਰਾ, 1 ਜੂਨ (ਹਰਜਿੰਦਰ ਸਿੰਘ ਕਲੇਰ) - ਪਿੰਡ ਮੁੱਛਲ ਦੇ ਕੁੱਝ ਕਾਂਗਰਸੀਆਂ ਵੱਲੋਂ ਸ਼ਰਾਬ ਦੇ ਪਰਚਿਆਂ ਨੂੰ ਲੈ ਕੇ ਪੁਲਿਸ ਚੌਕੀ ਟਾਂਗਰਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿੰਡ ਮੁੱਛਲ ਦੇ ਕਾਂਗਰਸੀ ਅਵਤਾਰ ਸਿੰਘ ਬੱਬੂ ਨੇ ਦੱਸਿਆ ਕਿ ਪਿਛਲੇ ਦਿਨੀਂ ਸਾਡੇ ਪਿੰਡ 'ਚ ਪੁਲਿਸ ਵੱਲੋਂ ਨਜਾਇਜ਼ ਦੇਸੀ ਸ਼ਰਾਬ ਫੜ ਕੇ ਪਰਚੇ ਦਰਜ ਕੀਤੇ ਗਏ ਸਨ ਪਰ ਪੁਲਿਸ ਵੱਲੋਂ ਸਾਜ਼ਿਸ਼ ਤਹਿਤ ਮੇਰੇ 'ਤੇ ਸ਼ਰਾਬ ਦਾ ਨਜਾਇਜ਼ ਪਰਚਾ ਦਰਜ ਕੀਤਾ ਗਿਆ, ਮੈ ਨਾ ਸ਼ਰਾਬ ਪੀਂਦਾ ਹਾ ਤੇ ਨਾ ਵੇਚਦਾ ਹਾਂ ਜੇਕਰ ਪੁਲਿਸ ਮਹਿਕਮੇ ਵੱਲੋਂ ਜਲਦੀ ਤੋ ਜਲਦੀ ਮੇਰੇ 'ਤੇ ਕੀਤਾ ਨਜਾਇਜ਼ ਸ਼ਰਾਬ ਦਾ ਪਰਚਾ ਰੱਦ ਨਾ ਕੀਤਾ ਗਿਆ ਤਾ ਮੈ ਕੋਈ ਸਖ਼ਤ ਕਦਮ ਪੁੱਟਣ ਲਈ ਮਜਬੂਰ ਹੋਵਾਂਗਾ। ਅਸੀ ਪਿਛਲੇ ਲੰਮੇ ਸਮੇਂ ਤੋ ਕਾਂਗਰਸੀ ਜ਼ਿੰਮੇਵਾਰ ਨਾਗਰਿਕ ਹਾਂ । ਇਸ ਸਬੰਧੀ ਜਦੋਂ ਪੁਲਿਸ ਚੌਕੀ ਟਾਂਗਰਾ ਦੇ ਇੰਚਾਰਜ ਜਗੀਰ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਨਜਾਇਜ਼ ਦੇਸੀ ਸ਼ਰਾਬ ਕੱਢਣ ਤੇ ਵੇਚਣ ਵਾਲਿਆ ਵਿਰੁੱਧ ਪੁਲਿਸ ਅਧਿਕਾਰੀਆਂ ਗੁਪਤ ਸੂਚਨਾ ਮਿਲਣ 'ਤੇ ਵੱਖ-ਵੱਖ ਪਿੰਡਾ 'ਚ ਛਾਪੇਮਾਰੀ ਕੀਤੀ ਸੀ ਜਿੰਨਾ ਵਿਅਕਤੀ ਕੋਲੋਂ ਨਜਾਇਜ਼ ਦੇਸੀ ਸ਼ਰਾਬ, ਲਾਹਣ ਬਰਾਮਦ ਹੋਈ ਉਹਨਾ ਵਿਰੁੱਧ ਕਾਨੂੰਨ ਤਹਿਤ ਪਰਚੇ ਦਰਜ ਕੀਤੇ ਗਏ ਸਨ ਇਸੇ ਤਰਾ ਹੀ ਪਿੰਡ ਮੁੱਛਲ ਵਿਖੇ ਵੀ ਪੁਲਿਸ ਵੱਲੋਂ ਜਿੰਨਾ ਵਿਅਕਤੀਆਂ ਕੋਲੋਂ ਨਜਾਇਜ਼ ਸ਼ਰਾਬ, ਲਾਹਣ ਬਰਾਮਦ ਹੋਈ ਉਨ੍ਹਾਂ ਵਿਰੁੱਧ ਵੀ ਕੇਸ ਦਰਜ ਕੀਤੇ ਜਿਸ ਵਿੱਚ ਅਵਤਾਰ ਸਿੰਘ ਬੱਬੂ ਵਿਰੁੱਧ ਵੀ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ। ਪੁਲਿਸ ਵੱਲੋਂ ਕੋਈ ਵੀ ਨਜਾਇਜ਼ ਪਰਚਾ ਦਰਜ ਨਹੀ ਕੀਤਾ ਗਿਆ।

 

 

 

ਖ਼ਬਰ ਸ਼ੇਅਰ ਕਰੋ

2020-06-01 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377