ਜਲੰਧਰ : ਸ਼ਨੀਵਾਰ 21 ਹਾੜ ਸੰਮਤ 552
ਵਿਚਾਰ ਪ੍ਰਵਾਹ: ਨਸਲੀ ਵਿਤਕਰਾ ਪਰਮਾਤਮਾ ਅਤੇ ਪਰਮਾਤਮਾ ਦੁਆਰਾ ਪੈਦਾ ਕੀਤੇ ਮਨੁੱਖ ਦਾ ਅਪਮਾਨ ਹੈ। -ਰਾਬਰਟ ਰੰਸੀ

ਤਾਜ਼ਾ ਖ਼ਬਰਾਂ

 ਘੁਮਾਣ, 3 ਜੂਨ (ਬੰਮਰਾਹ)‑ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ ਸਮੂਹ ਕੰਪਿਊਟਰ ਅਧਿਆਪਕਾਂ ਨੇ ਕੰਪਿਊਟਰ ਸਾਇੰਸ ਟੀਮ ਪੰਜਾਬ ਦਾ ਗਠਨ ਕੀਤਾ ਹੈ, ਜੋ ਬੱਚਿਆਂ ਲਈ ਈਕੰਟੈਂਟ, ਐਪਸ, ਵੈੱਬਸਾਈਟ, ਵੀਡੀਓ ਭਾਸ਼ਣ ਤਿਆਰ ਕਰ ਕੇ ਬੱਚਿਆਂ ਤੱਕ ਪਹੁੰਚਾ ਕੇ ਆਨਲਾਈਨ ਟੈਸਟ ਲੈ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਿੰਦਰ ਸਿੰਘ ਕੰਪਿਊਟਰ ਸਾਇੰਸ ਟੀਮ ਪੰਜਾਬ ਦੇ ਮੈਂਬਰ, ਗੁਰਵਿੰਦਰ ਸਿੰਘ ਤਰਨਤਾਰਨ ਸੂਬਾ ਪ੍ਰਧਾਨ, ਸੂਬਾ ਜਨਰਲ ਸਕੱਤਰ ਅਰੁਨਦੀਪ ਸਿੰਘ, ਪਰਮਿੰਦਰ ਸਿੰਘ ਸੂਬਾ ਕਮੇਟੀ ਮੈਂਬਰ ਅਤੇ ਗੁਰਪਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਨੇ ਇਕ ਪ੍ਰੈੱਸ ਨੋਟ ਰਾਹੀਂ ਆਨਲਾਈਨ ਟੈਸਟ ਦਾ ਨਤੀਜਾ ਘੋਸ਼ਿਤ ਕਰਦੇ ਸਮੇਂ ਦੱਸਿਆ ਕਿ ਪੰਜਾਬ ਦੀ ਟੀਮ ਵਲੋਂ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਲਈ ਸਿੱਖਿਆ ਦਾ ਆਨਲਾਈਨ ਮਟੀਰੀਅਲ ਮੋਬਾਈਲ ਰਾਹੀਂ ਪੰਜਾਬ ਦੇ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਭੇਜਿਆ ਜਾਂਦਾ ਹੈ, ਜੋ ਅੱਗੇ ਪੰਜਾਬ ਦੇ ਸਾਰੇ ਸਕੂਲਾਂ ਵਿਚ ਬੱਚਿਆਂ ਨੂੰ ਪਹੁੰਚਾ ਰਹੇ ਹਨ ਅਤੇ ਪੜ੍ਹਾ ਰਹੇ ਹਨ। ਪੜ੍ਹਾਈ ਦਾ ਮੁਲਾਂਕਣ ਲਈ ਗੂਗਲ ਫਾਰਮ ਦੀ ਵਰਤੋਂ ਨਾਲ ਆਨਲਾਈਨ ਟੈੱਸਟ ਰੱਖਿਆ ਗਿਆ, ਜਿਸ ਤਹਿਤ ਪਹਿਲਾ ਟੈਸਟ 22 ਤੋਂ 23 ਮਈ ਰਾਤ 12 ਵਜੇ ਤੱਕ ਲਿਆ ਗਿਆ ਸੀ, ਜਿਸ ਵਿਚ 4 ਲੱਖ 56 ਹਜ਼ਾਰ 993 ਨਵੇਂ ਬੱਚਿਆਂ ਨੇ ਭਾਗ ਲੈ ਕੇ ਇਸ ਆਨਲਾਈਨ ਕੁਵਿਜ਼ ਟੈਸਟ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਆਨਲਾਈਨ ਟੈਸਟ ਬਣਾ ਦਿੱਤਾ ਸੀ।।ਇਸ ਤੋਂ ਬਾਅਦ ਦੂਜਾ ਆਨਲਾਈਨ ਟੈਸਟ 30 ਮਈ ਤੋਂ 31 ਮਈ ਰਾਤ 12 ਵਜੇ ਤੱਕ ਲਿਆ ਗਿਆ,।ਜਿਸ ਵਿਚ ਕੰਪਿਊਟਰ ਅਧਿਆਪਕਾਂ ਦੀ ਮਿਹਨਤ ਸਦਕਾ ਅਤੇ ਬੱਚਿਆਂ ਦੀ ਰੁਚੀ ਕਾਰਨ 4 ਲੱਖ 78 ਹਜ਼ਾਰ 295 ਬੱਚਿਆਂ ਦੇ ਟੈਸਟ ਲੈ ਕੇ ਆਪਣਾ ਪੁਰਾਣਾ ਰਿਕਾਰਡ ਤੋੜ ਕੇ ਇਕ ਨਵਾਂ ਰਿਕਾਰਡ ਬਣਾ ਦਿੱਤਾ। ਇਸ ਨਾਲ ਹੀ ਪੰਜਾਬ ਸੂਬਾ ਵਿਸ਼ਵ ਦਾ ਹੁਣ ਤੱਕ ਦਾ ਬੱਚਿਆਂ ਦਾ ਸਭ ਤੋਂ ਵੱਡਾ ਆਨਲਾਈਨ ਟੈਸਟ ਲੈਣ ਵਾਲਾ ਪਹਿਲਾ ਸੂਬਾ ਬਣ ਗਿਆ।

 

ਖ਼ਬਰ ਸ਼ੇਅਰ ਕਰੋ

2020-06-03 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377