ਜਲੰਧਰ : ਸ਼ਨੀਵਾਰ 28 ਹਾੜ ਸੰਮਤ 552
ਵਿਚਾਰ ਪ੍ਰਵਾਹ: ਕਿਸਾਨਾਂ ਨੂੰ ਦੂਜਿਆਂ ਦੀ ਮਿਹਰਬਾਨੀ \'ਤੇ ਜਿਊਣ ਦੀ ਬਜਾਏ ਆਪਣੇ ਹੱਕਾਂ ਲਈ ਲੜਨਾ ਹੋਵੇਗਾ। -ਵੱਲਭ ਭਾਈ ਪਟਲ

ਤਾਜ਼ਾ ਖ਼ਬਰਾਂ

ਪਟਿਆਲਾ 5 ਜੂਨ (ਧਰਮਿੰਦਰ ਸਿੰਘ ਸਿੱਧੂ)-ਗੈਰ ਕਾਨੂੰਨੀ ਤੋਰ ਤੇ ਲਿੰਗ ਜਾਂਚ ਕਰ ਰਹੇ ਕਲੀਨਿਕਾਂ ਤੇ ਸ਼ਿਕੰਜਾ ਕਸਣ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਸਿਹਤ ਮੰਤਰੀ ਪੰਜਾਬ ਸ.ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਵਿੱਚ ਗੈਰ ਕਾਨੂੰਨੀ ਤੋਂ ਤੇ ਚੱਲ ਰਹੇ ਲਿੰਗ ਜਾਂਚ ਕਲੀਨਿਕ ਦਾ ਪਰਦਾਫਾਸ ਹੋਇਆ ਹੈ । ਇਸ ਮੌਕੇ ਸਿਵਲ ਸਰਜਨ ਡਾ.ਮਲਹੋਤਰਾ ਨੇ ਦੱਸਿਆਂ ਕਿ ਪਟਿਆਲਾ ਦੇ ਪਾਤੜਾਂ ਇਲਾਕੇ ਵਿੱਚ ਕੀਤੀ ਗਈ ਰੇਡ ਵਿੱਚ ਹਸਪਤਾਲ ਦੇ ਮਾਲਕ ਵੱਲੋ ਲਿੰਗ ਜਾਂਚ ਕਰਨ ਬਦਲੇ ਫਰਜੀ ਮਰੀਜ਼ ਤੋਂ ਲਏ 25,000/-ਰੂਪੇ ਵਿਚੋਂ 7,000/-ਰੂਪੇ ਜੋ ਕਿ ਨੰਬਰੀ ਨੋਟ ਸਨ ਏਜੰਟ ਤੋਂ ਮੌਕੇ ਤੇ ਟੀਮ ਵੱਲੋ ਬਰਾਮਦ ਕਰ ਲਏ ਗਏ। ਜਦਕਿ ਲਿੰਗ ਜਾਂਚ ਕਰਨ ਵਾਲੀ ਮਹਿਲਾ ਡਾਕਟਰ ਅਲਟਰਾਸਾਉਂਡ ਮਸ਼ੀਨ ਅਤੇ ਸਮੇਤ ਪੈਸੇ ਲੈਕੇ ਮੋਕੇ ਤੋਂ ਫਰਾਰ ਹੋ ਗਈ। ਉਨਾਂ ਦੱਸਿਆਂ ਕਿ ਟੀਮ ਵੱਲੋ ਹਸਪਤਾਲ ਦੀ ਮੋਕੇ ਤੇ ਕੀਤੀ ਗਈ ਪੜਤਾਲ ਦੋਰਾਨ ਹਸਪਤਾਲ ਵਿਚੋਂ ਗੈਰ ਕਾਨੂੰਨੀ ਗਰਭਪਾਤ ਕਰਨ ਦੇ ਅੋਜਾਰ ਪ੍ਰਾਪਤ ਹੋਏ ਅਤੇ ਇਸ ਤੋਂ ਇਲਾਵਾ ਨਸ਼ੇ ਦੇ ਤੋਰ ਤੇ ਵਰਤੀਆ ਜਾਣ ਵਾਲੀਆਂ 1170 ਗੋਲੀਆਂ ਟਰੈਮਾਡੋਲ ਵੀ ਮੋਕੇ ਤੇ ਟੀਮ ਵਲੋ ਬਰਾਮਦ ਕੀਤੀਆ ਗਈਆਂ।

 

ਖ਼ਬਰ ਸ਼ੇਅਰ ਕਰੋ

2020-06-05 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377