ਜਲੰਧਰ : ਸ਼ੁੱਕਰਵਾਰ 20 ਹਾੜ ਸੰਮਤ 552
ਵਿਚਾਰ ਪ੍ਰਵਾਹ: ਮਨੁੱਖ ਦੇ ਮਰਨ \'ਤੇ ਮੈਨੂੰ ਐਨਾ ਦੁੱਖ ਨਹੀਂ ਹੁੰਦਾ ਜਿੰਨਾ ਮਨੁੱਖਤਾ ਦੀ ਮੌਤ \'ਤੇ। -ਮੈਕਸਿਮ ਗੋਰਕੀ

ਤਾਜ਼ਾ ਖ਼ਬਰਾਂ

ਨਾਭਾ, 6 ਜੂਨ (ਕਰਮਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪੰਜਾਬ ਦੇ ਜਨਰਲ ਸਕੱਤਰ ਓਂਕਾਰ ਸਿੰਘ ਅਗੌਲ ਨੇ ਅੱਜ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਦੇਸ਼ ਦੀ ਸਰਕਾਰ ਨੇ ਕਿਸਾਨਾਂ ਨੂੰ ਖੁੱਡੇ ਲਾਈਨ ਲਾਉਣ ਦਾ ਤਹੱਈਆ ਕੀਤਾ ਜਾਪਦਾ ਹੈ, ਕਿਉਂਕਿ ਜੋ ਤਾਜ਼ਾ ਫ਼ੈਸਲਿਆਂ ਨੂੰ ਮਨਜ਼ੂਰੀ ਦਿੱਤੀ ਹੈ, ਉਹ ਕਦੇ ਵੀ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੋਣਗੇ। ਖੁੱਲ੍ਹੀ ਮੰਡੀ ਦੇ ਫ਼ੈਸਲੇ ਤੋਂ ਸਪਸ਼ਟ ਹੈ ਕਿ ਸਰਕਾਰ ਘੱਟੋ-ਘੱਟ ਖ਼ਰੀਦ ਕੀਮਤ ਮਿੱਥਣ ਅਤੇ ਖ਼ਰੀਦ ਕਰਨ ਤੋਂ ਭੱਜ ਗਈ ਹੈ। ਸਰਕਾਰੀ ਪ੍ਰਚਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਮਰਜ਼ੀ ਦੇ ਭਾਅ ਜਿੱਥੇ ਚਾਹੁੰਣਗੇ, ਉੱਥੇ ਵੇਚ ਸਕਣਗੇ। ਕੋਈ ਬੰਦਸ਼ ਨਹੀਂ ਹੋਵੇਗੀ ਪਰ ਪਿਛਲੇ ਤਜਰਬੇ ਤੋਂ ਸਾਫ਼ ਹੈ ਕਿ ਦੂਜੇ ਸੂਬਿਆਂ ਤੋਂ ਪੰਜਾਬ 'ਚ ਆ ਕੇ ਕਰੀਬ 1100 ਰੁਪਏ ਪ੍ਰਤੀ ਕੁਇੰਟਲ ਝੋਨਾ ਵਿਕਦਾ ਰਿਹਾ ਹੈ, ਜਿਸ ਦਾ ਮੁੱਖ ਕਾਰਨ ਉਨ੍ਹਾਂ ਸੂਬਿਆਂ 'ਚ ਮੰਡੀਕਰਨ ਸਿਸਟਮ ਦਾ ਨਾ ਹੋਣਾ ਹੈ। ਇਸ ਨਵੇਂ ਫ਼ੈਸਲੇ ਨਾਲ ਦੁਨੀਆਂ ਭਰ 'ਚ ਮੰਨਿਆ ਪ੍ਰਮੰਨਿਆ ਅਰਬਾਂ ਰੁਪਏ ਨਾਲ ਤਿਆਰ ਕੀਤਾ ਢਾਂਚਾ ਤਹਿਸ-ਨਹਿਸ ਹੋ ਕਿ ਰਹਿ ਜਾਵੇਗਾ, ਜਿਸ ਕਾਰਨ ਆੜ੍ਹਤੀਆਂ, ਮੁਨੀਮ, ਪੱਲੇਦਾਰ ਅਤੇ ਹੋਰ ਇਸ ਖ਼ਿੱਤੇ ਨਾਲ ਜੁੜੇ ਲੋਕ ਵਿਹਲੇ ਹੋ ਜਾਣਗੇ। ਕਾਰਪੋਰੇਟ ਘਰਾਣਿਆਂ ਨੂੰ ਫ਼ਸਲ ਖ਼ਰੀਦਣ ਦੀ ਖੁੱਲ੍ਹ ਦਾ ਏਕਾਧਿਕਾਰ ਮਨਮਾਨੀ ਲੁੱਟ ਲਈ ਰਾਹ ਪੱਧਰਾ ਕਰੇਗਾ। ਜ਼ਰੂਰੀ ਵਸਤਾਂ ਦਾ 1965 ਤੋਂ ਚੱਲਿਆ ਆਉਂਦਾ ਕਾਨੂੰਨ ਖ਼ਤਮ ਕਰਨ ਨਾਲ ਵਪਾਰੀ ਘੱਟ ਭਾਅ 'ਤੇ ਫ਼ਸਲ ਖ਼ਰੀਦ ਕੇ ਮਰਜ਼ੀ ਅਨੁਸਾਰ ਸਟਾਕ ਕਰ ਲਵੇਗਾ ਅਤੇ ਉਪਭੋਗਤਾ ਲਈ ਥੁੜ ਪੈਦਾ ਕਰਕੇ ਮਰਜ਼ੀ ਦੇ ਭਾਅ ਵੇਚ ਕੇ ਉਸ ਦੀ ਲੁੱਟ ਕਰੇਗਾ। ਉਨ੍ਹਾਂ ਕਿਹਾ ਕਿ ਇਹ ਫ਼ੈਸਲੇ ਓਵੇਂ ਦੇ ਹਨ, ਜਿਵੇਂ ਕੌੜੀ ਦਵਾਈ ਦੇਣ ਲਈ ਸ਼ੂਗਰ ਕੋਟਿਡ ਕੈਪਸੂਲਾਂ 'ਚ ਪਾ ਕਿ ਦਿੱਤੀ ਜਾਂਦੀ ਹੈ। ਅਗੌਲ ਨੇ ਕਿਹਾ ਕਿ ਸਰਕਾਰ ਪ੍ਰਚਾਰ ਰਾਹੀਂ ਕਿਸਾਨਾਂ ਨੂੰ ਲੱਛੇਦਾਰ ਭਾਸ਼ਣਾਂ ਰਾਹੀਂ ਭਰਮਾਉਣ ਅਤੇ ਗੁਮਰਾਹ ਕਰਨ ਦਾ ਫੰਡਾ ਵਰਤ ਰਹੀ ਹੈ, ਜੋ ਕਿ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਅਤੇ ਬੇਇਨਸਾਫ਼ੀ ਹੈ। ਉਨ੍ਹਾਂ ਕੇਂਦਰ 'ਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਵਾਲਿਆਂ 'ਤੇ ਉਂਗਲ ਚੁੱਕਦਿਆਂ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਵਾਲੇ ਵਾਲੇ ਲੀਡਰਾਂ ਵਲੋਂ ਧਾਰੀ ਚੁੱਪ ਅਤੇ ਕਿਸਾਨਾਂ ਦੇ ਹਿਤ 'ਚ ਡਟ ਕੇ ਨਾ ਖੜ੍ਹਨਾ ਅਤੇ ਸਪਸ਼ਟਤਾ ਨਾਲ ਗੱਲ ਨਾ ਕਰਨਾ ਤਾਂ ਇੰਜ ਜਾਪਦਾ ਹੈ ਕਿ ਉਹ ਫੋਕੀ ਬਿਆਨਬਾਜ਼ੀ ਨਾਲ ਕਿਸਾਨਾਂ ਦਾ ਢਿੱਡ ਭਰਨਾ ਚਾਹੁੰਦੇ ਹਨ।

 

ਖ਼ਬਰ ਸ਼ੇਅਰ ਕਰੋ

2020-06-06 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377