ਜਲੰਧਰ : ਬੁਧਵਾਰ 21 ਸਾਵਣ ਸੰਮਤ 552
ਵਿਚਾਰ ਪ੍ਰਵਾਹ: ਬਹਾਦਰ ਹੋਣ ਲਈ ਪਹਿਲੀ ਸ਼ਰਤ ਹੈ ਭਰੋਸੇਮੰਦ ਹੋਣਾ। -ਸਿਸਰੋ

ਤਾਜ਼ਾ ਖ਼ਬਰਾਂ

 ਨਾਭਾ, 4 ਜੁਲਾਈ (ਕਰਮਜੀਤ ਸਿੰਘ)- ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ੍ਹ ਵਿੱਚ ਬੰਦ ਖਾੜਕੂ ਸਿੰਘਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ। ਦਰਅਸਲ ਪੂਰੇ ਮਾਮਲੇ ਮੁਤਾਬਿਕ ਜੇਲ੍ਹ ਪ੍ਰਸ਼ਾਸਨ ਵੱਲੋਂ ਪੰਜ ਖਾੜਕੂ ਸਿੰਘਾਂ ਨੂੰ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਸ਼ਿਫ਼ਟ ਕਰਨ ਤੇ ਤੇ ਜੇਲ੍ਹ ਅੰਦਰ ਬੰਦ ਵੀਹ ਦੇ ਕਰੀਬ ਦੂਜੇ ਬੰਦੀ ਸਿੰਘ ਭੜਕ ਗਏ ਤੇ ਭੁੱਖ ਹੜਤਾਲ ਕਰ ਦਿੱਤੀ। ਇਨ੍ਹਾਂ ਹੜਤਾਲੀ ਸਿੰਘਾਂ ਵਿੱਚ ਖਾੜਕੂ ਸਿੰਘ ਰਮਨਦੀਪ ਸਿੰਘ ਗੋਲਡੀ,ਬਲਵੀਰ ਸਿੰਘ ਭੂਤਨਾ, ਮਾਨ ਸਿੰਘ, ਹਰਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਸ਼ਿਫ਼ਟ ਕੀਤਾ ਗਿਆ.ਜਿਸ ਨੂੰ ਲੈ ਕੇ ਜੇਲ੍ਹ ਵਿੱਚ ਬੰਦ ਖਾੜਕੂ ਸਿੰਘ ਅਰਵਿੰਦਰ ਸਿੰਘ ਦੀ ਅਗਵਾਈ ਵਿਚ 19 ਖਾੜਕੂਆਂ ਵੱਲੋਂ ਭੁੱਖ ਹੜਤਾਲ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਖਾੜਕੂ ਸਿੰਘਾਂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ। ਮਾਮਲੇ ਮੁਤਾਬਿਕ ਇਨਾਂ ਬੰਦੀ ਸਿੰਘਾਂ ਦੀ ਸਿਹਤ ਜਾਂਚ ਲਈ ਸਿਵਲ ਹਸਪਤਾਲ ਤੋਂ ਟੀਮ ਭੇਜੀ ਗਈ ਸੀ ਜਿਸਨੇ ਸਿਹਤ ਜਾਂਚ ਕੀਤੀ। ਇਸ ਸਬੰਧੀ ਅਤਿ ਸੁਰੱਖਿਆ ਜੇਲ੍ਹ ਦੇ ਡਾਕਟਰ ਰਾਓ ਵਰਿੰਦਰ ਸਿੰਘ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੋਈ ਵੀ ਤਸੱਲੀ ਬਖਸ਼ ਜਵਾਬ ਦੇਣ ਤੋਂ ਪਾਸਾ ਵੱਟਦੇ ਰਹੇ।

 

ਖ਼ਬਰ ਸ਼ੇਅਰ ਕਰੋ

2020-07-04 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377