ਜਲੰਧਰ : ਵੀਰਵਾਰ 29 ਸਾਵਣ ਸੰਮਤ 552
ਵਿਚਾਰ ਪ੍ਰਵਾਹ: ਦੇਸ਼ ਦੀ ਸੁਰੱਖਿਆ ਪ੍ਰਮਾਣੂ ਬੰਬਾਂ ਦੇ ਜਖੀਰਿਆਂ ਨਾਲ ਨਹੀਂ ਸਗੋਂ ਸੋਚਵਾਨ ਨਾਗਰਿਕਾਂ ਦੀ ਸੂਝ-ਬੂਝ ਨਾਲ ਹੁੰਦੀ ਹੈ। --ਅਲਬਰਟ ਆਈਨਸਟਾਈਨ

ਤਾਜ਼ਾ ਖ਼ਬਰਾਂ

ਡੇਰਾਬੱਸੀ, 8 ਜੁਲਾਈ (ਗੁਰਮੀਤ ਸਿੰਘ)- ਉਦਯੋਗਿਕ ਖੇਤਰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਸਿਰਫ਼ ਇਕ ਮਜ਼ਬੂਤ ਉਦਯੋਗਿਕ ਢਾਂਚਾ ਹੀ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਯਕੀਨੀ ਬਣਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਦਯੋਗ ਅਤੇ ਵਣਜ ਮੰਤਰੀ, ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਅੱਜ ਪੰਜਾਬ ਸਮਾਲ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਡੇਰਾਬੱਸੀ ਉਦਯੋਗਿਕ ਫੋਕਲ ਪੁਆਇੰਟ ਵਿਖੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਫੋਕਲ ਪੁਆਇੰਟ ਦਾ ਬੁਨਿਆਦੀ ਢਾਂਚਾ, ਜਿਸ 'ਚ 201 ਪਲਾਟ ਸ਼ਾਮਲ ਹਨ ਅਤੇ ਜੋ 136 ਏਕੜ ਵਿਚ ਫੈਲਿਆ ਹੋਇਆ ਹੈ, ਦਾ ਤਕਰੀਬਨ 16 ਕਰੋੜ ਰੁਪਏ ਦੀ ਲਾਗਤ ਨਾਲ ਸਮੁੱਚਾ ਵਿਕਾਸ ਕੀਤਾ ਜਾਵੇਗਾ। ਇਸ 'ਚ ਵੱਖ-ਵੱਖ ਪਹਿਲੂ ਜਿਵੇਂ ਕਿ ਲੈਂਡ ਫਿਲਿੰਗ/ਲੈਵਲਿੰਗ ਸਮੇਤ ਚਾਰ ਦੀਵਾਰੀ ਕੰਧਾਂ, ਕੰਡਿਆਲੀ ਤਾਰ, ਕੰਕਰੀਟ ਸੜਕਾਂ ਦਾ ਨਿਰਮਾਣ, ਪਾਣੀ ਦੀ ਸਪਲਾਈ, ਮੀਂਹ ਦੇ ਪਾਣੀ ਨਾਲ ਕਟਾਈ, ਤੂਫ਼ਾਨੀ ਨਿਕਾਸੀ, ਐਲਈਡੀ ਵਾਲੀਆਂ ਸਟਰੀਟ ਲਾਈਟਾਂ ਅਤੇ ਸੀਵਰੇਜ ਟਰੀਟਮੈਂਟ ਪਲਾਂਟ (ਐੱਸ. ਟੀ. ਪੀ.) ਦਾ ਨਵੀਨੀਕਰਨ ਸ਼ਾਮਲ ਹਨ।

 

ਖ਼ਬਰ ਸ਼ੇਅਰ ਕਰੋ

2020-07-08 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377